Tuesday, December 22, 2009

ਮਾਤ ਲੋਕ --ਪੰਜਾਬੀ ਨਾਟਕ -- ਬਲਰਾਮ

ਪੰਜਾਬ ਦੇ ਪੇਂਡੂ ਜੀਵਨ ਦੀ ਉਲਝੀ ਤਾਣੀ ਦੀ ਹਕੀਕਤ ਮਨੁਖੀ ਹੋਂਦ ਦੀਆਂ ਸਦੀਵੀ ਉਲਝਨਾਂ ਦੇ ਪ੍ਰਸੰਗ  ਵਿਚ  ਪੇਸ਼ ਕਰਨ ਦਾ ਬਹੁਤ ਸਮਰਥ ਯਤਨ ਉਘੇ ਲੇਖਕ ਬਲਰਾਮ ਨੇ ਇਸ ਨਾਟਕ ਰਾਹੀਂ ਕੀਤਾ ਹੈ .


ਮਾਤ ਲੋਕ




(ਹੌਲੀ ਹੌਲੀ ਮੰਚ ਉੱਤੇ ਸੁਫ਼ਨਮਈ ਰੋਸ਼ਨੀ ਫੈਲਦੀ ਹੈ। ਮਸਤੀ ਭਰੇ ਸੰਗੀਤ ਦੇ ਨਾਲਨਾਲ ਪਰੀਨੁਮਾਂ ਮੁਟਿਆਰਾਂ ਤੇ ਫ਼ਰਿਸ਼ਤੇ ਨ੍ਰਿਤ ਕਰਦੇ ਹਨ ਤੇ ਗੀਤ ਸ਼ੁਰੂ ਹੁੰਦਾ ਹੈ। ਕੁਝਦੇ ਹੱਥਾਂ ਵਿੱਚ ਫੁੱਲਾਂ ਦੇ ਹਾਰ ਹਨ। ਕੁਝ ਇੱਕ ਦੇ ਹੱਥਾਂ ਵਿੱਚ ਰੰਗ ਭਰੀਆਂਪਿਚਕਾਰੀਆਂ ਹਨ। ਹਸਦੇ ਖੇਡਦੇ ਕਿਲਕਾਰੀਆਂ ਮਾਰਦੇ ਉਹ ਪੂਰੇ ਮੰਚ 'ਤੇ ਨ੍ਰਿਤ ਕਰਦੇ ਹਨ।)


ਗੀਤ  : ਨਾਟਕ ਜੀਉਂਦੇ ਸ਼ਮਸ਼ਾਨਾਂ ਦਾ


ਧਨਹੀਨਾਂ ਦਾ ਧਨਵਾਨਾਂ ਦਾ


ਕੌਤਕ ਵੇਖੋ ਇਨਸਾਨਾਂ ਦਾ


ਮਿੱਟੀ ਦੇ ਵਿੱਚ ਹੁੰਦੇ ਮਿੱਟੀ


ਮਿੱਟੀਓਂ ਅੰਨ ਉਗਾਂਦੇ


ਵਿੱਚ ਮਸ਼ੀਨਾਂ ਬਣਦੇ ਪੁਰਜੇ


ਚਰਬੀ ਮਾਸ ਖੁਆਂਦੇ


ਗਿਣ ਗਿਣ ਨੋਟ ਜੋ ਗਿਣਤੀ ਹੋ ਗਏ


ਆਪਣੇ ਆਪ ਗੁਆ ਕੇ


ਚਾਤਰ ਬਣ ਬਣ ਬਣਦੇ ਮੂਰਖ


ਸਿਆਣੇ ਸੁਘੜ ਨਦਾਨਾ ਦਾ


ਕੌਤਕ ਵੇਖੋ ਇਨਸਾਨਾਂ ਦਾ


ਨਾਟਕ ਜਿਉਂਦੇ ..........।


(ਗੀਤਦੇ ਦੌਰਾਨ ਪਰੀਆਂ ਤੇ ਫਰਿਸ਼ਤੇ ਇੰਜ ਪ੍ਰਤੀਕਰਮ ਕਰਦੇ ਹਨ ਜਿਵੇਂ ਕਿਸੇ ਨੂੰ ਲਭ ਰਹੇਹੋਣ। ਕੈਲਾ ਸ਼ਾਂਤ ਬੈਠਾ ਹੋਇਆ ਬੁਝੀ ਹੋਈ ਚਿਖਾ 'ਚ ਕਾਹਨਾ ਘੁਮਾ ਰਿਹਾ ਹੈ। ਉਸ ਦੀਆਂਅੱਖਾਂ ਇੱਕ ਬਿੰਦੂ 'ਤੇ ਸਥਿਰ ਹਨ। ਬਿਸ਼ਨੇ ਦੀਆਂ ਅੱਖਾਂ ਬੰਦ ਹਨ। ਗੀਤ ਦੇ ਖਤਮ ਹੋਣ ਦੇਨਾਲ ਹੀ ਰੋਸ਼ਨੀ ਸੁਰਖ ਹੋ ਜਾਂਦੀ ਹੈ। ਕਾਲੇ ਕਪੜਿਆਂ ਵਾਲੇ ਜਮ ਹੰਟਰ ਲਹਿਰਾਉਂਦੇ ਮੰਚਉੱਤੇ ਆਉਂਦੇ ਹਨ। ਪਰੀਆਂ ਅਤੇ ਫਰਿਸ਼ਤਿਆਂ ਵਿੱਚ ਭਜਦੜ ਮਚ ਜਾਂਦੀ ਹੈ। ਉਹ ਮੰਚ ਤੋਂ ਭਜਜਾਂਦੇ ਹਨ। ਸਾਰੇ ਮੰਚ 'ਤੇ ਹੰਟਰਾਂ ਵਾਲੇ ਦਨਦਨਾਂਦੇ ਹਨ ਤੇ ਫੇਰ ਬਾਹਰ ਨਿਕਲ ਜਾਂਦੇਹਨ। ਇਕਦਮ ਸੰਨਾਟਾ ਛਾ ਜਾਂਦਾ ਹੈ। ਬਿਸ਼ਨਾ ਅਭੜਵਾਹਾ ਉਠਦਾ ਹੈ। ਗਲੇ 'ਤੇ ਹੱਥ ਫੇਰਦਾਹੋਇਆ ਚਾਰੇ ਪਾਸੇ ਦੇਖਦਾ ਹੈ। ਸ਼ਾਂਤ ਬੈਠੇ ਕੈਲ਼ੇ ਨੂੰ ਦੇਖ ਕੇ ਸਿਰ ਨੂੰ ਝਟਕਾ ਜਿਹਾਦਿੰਦਾ ਹੈ ਤੇ ਫੇਰ ਕਪੜੇ ਝਾੜਦਾ ਹੋਇਆ ਕੌਲੇ ਕੋਲ ਜਾਂਦਾ ਹੈ।)


ਬਿਸ਼ਨਾ :  (ਸਾਫ਼ਾਬੰਨਦੇ ਹੋਏ) ਚੱਲੀਏ ਫੇਰ ਫੌਜੀਆ। ਉਹ ਤੇ ਗਏ। (ਚਾਰੇ ਪਾਸੇ ਦੇਖਦਾ ਹੈ।) ਫੇਰ ਸਾਲਾਮੰਡੀ ਵਿੱਚ ਦੀ ਹੋ ਕੇ ਜਾਣਾ ਪਊ। ਉਧਰ ਈ ਗਈ ਲਗਦੇ (ਦੇਖਦਾ)


ਕੈਲਾ : ਕਿਉਂ ਮੰਡੀ ਤੋਂ ਡਰ ਲਗਦਾ। (ਹੱਥ ਝਾੜਦਾ ਹੈ।)


ਬਿਸ਼ਨਾ : ਮੈਂ ਕਿਹੜਾ ਤੇਰੇ ਵਰਗਾ ਯੋਧਾ ਆਂ।


ਕੈਲਾ : (ਜੁੱਤੀ ਪਾਉਂਦੇ ਹੋਏ) ਕਿੰਨੀ ਵਾਰ ਕਿਹਾ ਫੌਜੀ ਨਾ ਕਿਹਾ ਕਰ ਮੈਨੂੰ।


ਬਿਸ਼ਨਾ: ਠੀਕ ਏ ਫੇਰ ਨਹੀਂ ਕਹਿੰਦੇ। (ਛੇੜਦਾ ਹੈ) ਊਂ ਮੱਚਦਾ ਕਿਉਂ ਏਂ ਤੂੰ ਏਸ ਤੋਂ। (ਕੈਲਾਘੂਰਦਾ ਹੈ) ਚੰਗਾ ਚੰਗਾ। ਚਲ ਤੁਰ ਹੁਣ। (ਬਾਹਰ ਦੇਖਦਾ ਹੈ। ਪੂਰਾ ਉਤਾਵਲਾ)


ਕੈਲਾ : ਸ਼ਾਮ ਪਿੱਛੋਂ ਪੈਂਦੀ, ਕਾਹਲੀਆਂ ਪਹਿਲਾਂ ਈ ਪੈਣ ਲਗ ਜਾਂਦੀਆਂ। (ਉਠਦਾ ਹੈ।)


ਪੂਰਾ ਪੜੋ --ਇੱਥੇ

No comments:

Post a Comment