Friday, October 30, 2009

ਸਾਗਰ ਵੱਲ - ਸ਼ਮੀਲ



[caption id="attachment_180" align="aligncenter" width="500" caption="ਸ਼ਮੀਲ ਦੀ ਕਿਤਾਬ ਓ ਮੀਆਂ ਬਾਰੇ ਚਰਚਾ ਦੌਰਾਨ ਚਰਨ ਗਿੱਲ ਆਪਣੀ ਗੱਲ ਕਹਿੰਦੇ ਹੋਏ - ਫੋਟੋ - ਜੇ . ਪੀ ."]ਚਰਨ ਗਿੱਲ [/caption]

ਖੱਬੇ ਤੋਂ :- ਮੋਹਨ ਭੰਡਾਰੀ , ਸੁਰਜੀਤ ਪਾਤਰ , ਅਮਰਜੀਤ ਗਰੇਵਾਲ , ਡਾ. ਸੁਰਜੀਤ , ਜਸਵੰਤ ਜਾਫ਼ਰ ਅਤੇ ਦੇਵ ਨੀਤ


ਸਾਰੀਆਂ ਨਦੀਆਂ


ਸਾਗਰ ਵੱਲ ਜਾਂਦੀਆਂ ਹਨ


ਸਾਰੇ ਦਰਦ ਰੱਬ ਵੱਲ


ਮੈਂ ਵਹਿਣ ਲੱਗਾ ਹਾਂ


ਜਿਵੇਂ ਕੋਈ ਨਦੀ


ਪਹਿਲੀ ਵਾਰ


ਪਹਾੜੋਂ ਉਤਰੀ ਹੋਵੇ


ਮੇਰਾ ਇਹ ਤਰਲ ਦਰਦ


ਸਾਗਰ ਤੋਂ ਉਰ੍ਹੇ


ਕਿੱਥੇ ਰੁਕੇ


ਮੁਹੱਬਤ


ਇਸ ਧਰਤੀ ਦਾ ਪਾਣੀ


ਅਸਮਾਨ ਤੋਂ ਆਇਆ


ਅਸਮਾਨ ਵੱਲ ਚਲੇ ਜਾਏਗਾ


ਕੁੱਝ ਦਰਦ


ਰਹਿ ਜਾਏਗਾ ਸੀਨੇ ਚ


ਧਰਤੀ ਹੇਠਲੇ ਪਾਣੀ ਵਾਂਗ


ਕਦੇ ਕਦੇ ਫੁੱਟੇਗਾ


ਮੈਂ ਪਿਘਲਿਆ ਬੰਦਾ


ਤੇਰੇ ਬਿਨਾਂ


ਕਿਥੇ ਰੁਕਾਂ ਮੇਰੇ ਸਾਗਰ


ਸਾਰੇ ਪਾਣੀ


ਸਾਗਰ ਕੋਲ ਹੀ ਤਾਂ ਜਾਂਦੇ ਹਨ


ਜਿਵੇਂ ਸਾਰੀ ਮੁਹੱਬਤ ਰੱਬ ਕੋਲ


ਸਾਰੇ ਦਰਦ ਅਸਮਾਨ ਕੋਲ


ਸਾਰੇ ਅੱਖਰ ਚੁਪ ਕੋਲ

Wednesday, October 28, 2009

ਪੈਮਾਨਾ ਬਿਦੇ ਕਿ ਖ਼ੁਮਾਰ ਅਸਤਮ - ਜ਼ੇਬ ਅਤੇ ਹਾਨੀਆ زیب اتے ہانیہ - پیمانہ بدہ کہ خمار استم


ਉਮਰ ਖਯਾਮ ਦੀ ਰੁਬਾਈ ਤੇ ਅਧਾਰਤ


ਪੈਮਾਨਾ ਬਿਦੇ ਕਿ ਖ਼ੁਮਾਰ ਅਸਤਮ


ਪੈਮਾਨਾ ਬਿਦੇ ਕਿ ਖ਼ੁਮਾਰ ਅਸਤਮ


ਮਨ ਆਸ਼ਕਿ ਚਸ਼ਮਿ ਮਸਤਿ ਯਾਰ ਅਸਤਮ


ਮਨ ਆਸ਼ਕਿ ਚਸ਼ਮਿ ਮਸਤਿ ਯਾਰ ਅਸਤਮ


ਬਿਦੇ ਬਿਦੇ ਕਿ ਖ਼ੁਮਾਰ ਅਸਤਮ


ਪੈਮਾਨਾ ਬਿਦੇ ਕਿ ਖ਼ੁਮਾਰ ਅਸਤਮ


ਚਸ਼ਮਤ ਕਿ ਬਾਗ ਏ ਖੁਤਾਨ ਮੀਮਾਨਤ


ਰੁਅਤ ਬਾ ਗੁਲਾਬ ਹਾਏ ਚਮਨ ਮੀਮਾਨਤ


ਗੁਲ ਰੋ ਬੇ ਕੁਨੇਦ ਵਰਕ ਵਰਕ ਬੁਏ ਕੁਨੀ


ਬਾ ਲਾਲਾ ਜ਼ਾਰਿ ਬੇ ਵਤਨ ਮੀ ਯਾਰਤ




ਪੈਮਾਨਾ ਬਿਦੇ ਕਿ ਖ਼ੁਮਾਰ ਅਸਤਮ


ਪੈਮਾਨਾ ਬਿਦੇ ਕਿ ਖ਼ੁਮਾਰ ਅਸਤਮ


ਮਨ ਆਸ਼ਕਿ ਚਸ਼ਮਿ ਮਸਤਿ ਯਾਰ ਅਸਤਮ


ਮਨ ਆਸ਼ਕਿ ਚਸ਼ਮਿ ਮਸਤਿ ਯਾਰ ਅਸਤਮ


ਬਿਦੇ ਬਿਦੇ ਕਿ ਖ਼ੁਮਾਰ ਅਸਤਮ


ਪੈਮਾਨਾ ਬਿਦੇ ਕਿ ਖ਼ੁਮਾਰ ਅਸਤਮ


ਅਜ  ਆਮਦਨਤ ਅਗਰ ਖ਼ਬਰ ਮੀ ਦਾਸ਼ਤਮ


ਪੇਸ਼ਿ ਕਦਮਤ ਕੂਚਾ ਰਾ ਗੁਲ  ਮੀ ਕਸ਼ਤਮ


ਗੁਲ  ਮੀ ਕਸ਼ਤਮ ਗੁਲ  ਗੁਲਾਬ ਮੀ ਕਸ਼ਤਮ


ਖ਼ਾਕਿ ਕਦਮਤ ਪਦਿ  ਦਮਿ ਵਾਰ ਦਾਸ਼ਤਨ  ਪੈਮਾਨਾ ਬਿਦਾ ।।।




ਪੈਮਾਨਾ ਬਿਦਾ ਕਿ ਖ਼ੁਮਾਰ ਅਸਤਮ


ਮਨ ਆਸ਼ਕਿ ਚਸ਼ਮਿ ਮਸਤਿ ਯਾਰ ਅਸਤਮ


ਮਨ ਆਸ਼ਕਿ ਚਸ਼ਮਿ ਮਸਤਿ ਯਾਰ ਅਸਤਮ


ਬਿਦੇ ਬਿਦੇ।।।


ਬਿਦੇ ਬਿਦੇ।।।


ਬਿਦੇ ਬਿਦੇ ਕਿ ਖ਼ੁਮਾਰ ਅਸਤਮ


ਪੈਮਾਨਾ ਬਿਦਾ ਕਿ ਖ਼ੁਮਾਰ ਅਸਤਮ


پیمانہ بدہ کہ خمار استم
پیمانہ بدہ کہ خمار استم
من عاشقِ چشمِ مستِ یار استم
من عاشقِ چشمِ مستِ یار استم
بدہ بدہ کہ خمار استم
پیمانہ بدہ کہ خمار استم
چشمت کہ باغِ ختن میمنت
رویت بہ گلاب ہائے چمن میمنت
گل رو بہ کنید ورق ورق بوئے کنی
بہ لالہٴ زارِ بوطن می یارت
پیمانہ بدہ کہ خمار استم
پیمانہ بدہ کہ خمار استم
من عاشقِ چشمِ مستِ یار استم
من عاشقِ چشمِ مستِ یار استم
بدہ بدہ کہ خمار استم
پیمانہ بدہ کہ خمار استم
از آمدنت اگر خبر می داشتم
پیشِ قدمت کوچہ را گل می کشتم
گل می کشتم گلِ گلاب می کشتم
خاکِ قدمت پدی دمِ وارداشتم پیمانہ بدہ ۔۔۔
پیمانہ بدہ کہ خمار استم
من عاشقِ چشمِ مستِ یار استم
من عاشقِ چشمِ مستِ یار استم
بدہ بدہ۔۔۔
بدہ بدہ۔۔۔
بدہ بدہ کہ خمار استم
پیمانہ بدہ کہ خمار استم


ਅੰਗ੍ਰੇਜੀਵਿਚ ਅਨੁਵਾਦ ਦੇਖਣ ਲਈ ਕਲਿਕ ਕਰੋ :- ਅੰਗ੍ਰੇਜੀ ਵਿਚ

Monday, October 26, 2009

ਮੁਝ ਸੇ ਪਹਿਲੀ ਸੀ ਮੁਹੱਬਤ - مجھ سے پہلی سی محبت

ਸ਼ੀਲੋ ਖਾਨ ਦੀ ਅਵਾਜ਼ ਵਿਚ ਸੁਣੋ شیلو خان دی اواز ویچ سونو







ਮੁਝ  ਸੇ ਪਹਿਲੀ ਸੀ ਮੁਹੱਬਤ ਮਿਰੀ ਮਹਿਬੂਬ ਨਾ ਮਾਂਗ




ਮੈਂ ਨੇ ਸਮਝਾ ਥਾ ਕਿ ਤੂ  ਹੈ ਤੋ ਦਰਖ਼ਸ਼ਾਂ ਹੈ ਹਯਾਤ


ਤੇਰਾ ਗ਼ਮ ਹੈ ਤੋ ਗ਼ਮ ਏ  ਦਹਰ ਕਾ ਝਗੜਾ ਕਿਆ ਹੈ


ਤੇਰੀ ਸੂਰਤ ਸੇ ਹੈ ਆਲਮ ਮੇਂ ਬਹਾਰੋਂ ਕੋ  ਸਬਾਤ


ਤੇਰੀ ਆਂਖੋਂ ਕੇ ਸਿਵਾ  ਦੁਨੀਆ ਮੈਂ ਰੱਖਾ  ਕਿਆ ਹੈ?


ਤੂ  ਜੋ ਮਿਲ ਜਾਏ ਤੋ ਤਕਦੀਰ ਨਗੂੰ ਹੋ ਜਾਏ


ਯੂੰ ਨਾ ਥਾ, ਮੈਂ ਨੇ ਫ਼ਕਤ ਚਾਹਾ ਥਾ ਯੂੰ ਹੋ ਜਾਏ


ਔਰ ਭੀ ਦੁੱਖ ਹੈਂ ਜ਼ਮਾਨੇ ਮੇਂ  ਮੁਹੱਬਤ ਕੇ  ਸਿਵਾ


ਰਾਹਤੇਂ ਔਰ ਭੀ ਹੈਂ ਵਸਲ ਕੀ ਰਾਹਤ ਕੇ  ਸਿਵਾ


ਅਨਗਿਣਤ ਸਦੀਉਂ ਕੇ ਤਾਰੀਕ ਬਹੀਮਾਨਾ ਤਲਿਸਮ


ਰੇਸ਼ਮ ਓ  ਅਤਲਸ ਓ ਕੀਮਖਾਬ  ਮੇਂ  ਬਣਵਾਏ ਹੂਏ


ਜਾਬਜਾ  ਬਿਕਤੇ ਹੂਏ ਕੂਚਾ ਓ  ਬਾਜ਼ਾਰ ਮੇਂ  ਜਿਸਮ


ਖ਼ਾਕ  ਮੇਂ ਲਿੱਬੜੇ  ਹੂਏ ਖ਼ੂਨ ਮੇਂ ਨਹਲਾਏ ਹੂਏ


ਲੌਟ ਜਾਤੀ ਹੈ ਇਧਰ ਕੋ  ਭੀ ਨਜ਼ਰ ਕਿਆ ਕੀਜੈ


ਅਬ ਭੀ ਦਿਲਕਸ਼ ਹੈ ਤਿਰਾ ਹੁਸਨ ਮਗਰ ਕਿਆ ਕੀਜੈ


ਔਰ ਭੀ ਦੁੱਖ ਹੈਂ ਜ਼ਮਾਨੇ  ਮੇਂ ਮੁਹੱਬਤ ਕੇ  ਸਿਵਾ


ਰਾਹਤੇਂ ਔਰ ਭੀ ਹੈਂ ਵਸਲ ਕੀ ਰਾਹਤ ਕੇ   ਸਿਵਾ


ਮੁਝ ਸੇ ਪਹਿਲੀ ਸੀ  ਮੁਹੱਬਤ ਮਿਰੀ   ਮਹਿਬੂਬ ਨਾ ਮਾਂਗ


ਦਰਖ਼ਸ਼ਾਂ--ਰੌਸ਼ਨ


ਦਹਰ--ਦੁਨੀਆਂ


ਸਬਾਤ -- ਸਥਾਈਤਵ


ਵਸਲ--ਮਿਲਾਪ


ਨਗੂੰ--ਸਫਲ


ਤਾਰੀਕ--ਹਨੇਰੇ


ਅਤਲਸ ਅਤੇ ਕੀਮਖਾਬ--ਕੀਮਤੀ ਕੱਪੜੇ


ਜਾਬਜਾ --ਥਾਂ ਥਾਂ


مجھ سے پہلی سی محبت مری محبوب نہ مانگ


میں نے سمجھا تھا کہ تو ہے تو درخشاں ہے حیات


تیرا غم ہے تو غمِ دہر کا جھگڑا کیا ہے


تیری صورت سے ہے عالم میں بہاروں کو ثبات


تیری آنکھوں کے سوا دنیا میں رکھا کیا ہے؟


تو جو مل جائے تو تقدیر نگوں ہو جائے


یوں نہ تھا، میں نے فقط چاہا تھا یوں ہو جائے


اور بھی دکھ ہیں زمانے میں محبت کے سوا


راحتیں اور بھی ہیں وصل کی راحت کے سوا


ان گنت صدیوں کے تاریک بہیمانہ طلسم


ریشم و اطلس و کمخاب میں بُنوائے ہوئے


جابجا بکتے ہوئے کوچہ و بازار میں جسم


خاک میں لتھڑے ہوئے خون میں نہلائے ہوئے


لوٹ جاتی ہے ادھر کو بھی نظر کیا کیجے


اب بھی دلکش ہے ترا حسن مگر کیا کیجے


اور بھی دکھ ہیں زمانے میں میں محبت کے سوا


راحتیں او ربھی ہیں وصل کی راحت کے سوا


مجھ سے پہلی سی محبت مری محبوب نہ مانگ

Friday, October 23, 2009

ਬਦਸੂਰਤ ਚੂਚਾ بدصورت چوچا






ਐਚ . ਸੀ .ਐਂਡਰਸਨ ਦੀ ਪਰੀ ਕਹਾਣੀ ਤੇ ਅਧਾਰਿਤ .


ایچ . سی .اینڈرسن دی پری کہانی تے ادھارت

ਪੰਜਾਬ ਦਾ ਖੋਜਾ ਨਸਰੁਦੀਨ پنجاب دا خوجہ نسردین

ਤੇਜਾ ਸਿੰਘ ਸੁਤੰਤਰ


تیجا سنگھ سوتنتر


Teja Singh Sutantar

ਇਹ ਫੋਟੋ ਸੁਖਿੰਦਰ ਸਿੰਘ ਧਾਲੀਵਾਲ ਦੀ ਐਲਬਮ ਵਿਚੋਂ ਲਈ ਹੈ

Wednesday, October 21, 2009

ਹੀਰ ਵਾਰਿਸ ਸ਼ਾਹ 1 ہیر وارث شاہ

ਅਵਲ  ਹਮਦ  ਖੁਦਾ  ਦਾ  ਵਿਰਦ  ਕੀਜੇ


ਇਸ਼ਕ਼  ਕੀਤਾ  ਸੁ  ਜੱਗ  ਦਾ  ਮੂਲ  ਮੀਆਂ


ਪਹਿਲਾਂ  ਆਪ  ਹੀ  ਰੱਬ  ਨੇ  ਇਸ਼ਕ਼  ਕੀਤਾ


ਤੇ  ਮਸ਼ੂਕ਼  ਹੈ  ਨਬੀ  ਰਸੂਲ  ਮੀਆਂ


ਇਸ਼ਕ ਪੀਰ ਫਕੀਰ ਦਾ ਮਰਤਬਾ ਹੈ


ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ


ਖਿਲੇ ਤਿਨ੍ਹਾ ਦੇ ਬਾਗ ਕਲੂਬ ਅੰਦਰ


ਜਿਨ੍ਹਾ ਕੀਤਾ ਹੈ ਇਸ਼ਕ ਕਬੂਲ ਮੀਆਂ


ਵਾਰਿਸ ਸ਼ਾਹ ਦੀ ਹੀਰ ਦੁਨੀਆ ਦੀਆਂ ਮਹਾਨ ਸਾਹਿਤ ਰਚਨਾਵਾਂ ਵਿਚੋਂ ਇਕ ਹੈ


ਮੈਂ ਅੱਜ ਹੀ ਇਸਦਾ ਅਧਿਅਨ ਸ਼ੁਰੂ ਕੀਤਾ ਹੈ

Sunday, October 18, 2009

ਦਮਾਦਮ ਮਸਤ ਕਲੰਦਰ دمادم مست کلندر

ਦਮਾਦਮ ਮਸਤ ਕਲੰਦਰ-ਹਜਰਤ ਲਾਲ ਸ਼ਾਹਬਾਜ਼ ਕਲੰਦਰ ਉਰਫ ਝੂਲੇ ਲਾਲ








ਦਮਾਦਮ ਮਸਤ ਕਲੰਦਰ ਅਜਿਹਾ ਗੀਤ ਹੈ ਜਿਹੜਾ ਹਿੰਦ ਉਪ ਮਹਾਂਦੀਪ ਦੀ ਏਕਤਾ ਵਿੱਚ ਅਨੇਕਤਾ ਵਾਲੇ ਵਿਲਖਣ ਸਭਿਆਚਾਰ ਨਾਲ ਸੰਬੰਧਿਤ ਹਰੇਕ ਜਣੇ ਦੀ ਜ਼ਬਾਨ ਤੇ ਤੈਰਦਾ ਰਹਿੰਦਾ ਹੈ.ਇਹੋ ਜਿਹੀ ਕਮਾਲ ਰੂਹਾਨੀ ਸਿਰਜਨਾ  ਆਮ ਨਹੀਂ ਮਿਲਦੀ ਹੁੰਦੀ.ਇਹ ਗੀਤ ਹੈ ਜਿਸ ਵਿੱਚ ਸਾਡੀ ਏਕਤਾ ਸਾਡੀ ਮੁਹੱਬਤ ਵਸਦੀ ਹੈ ਜੋ ਸਾਨੂੰ ਨਵੀਂ ਤਾਜਾ ਉਰਜਾ ਨਾਲ ਤ੍ਰਿਪਤ ਕਰਦੀ ਰਹਿੰਦੀ ਹੈ.ਇਹੋ ਜਿਹੇ ਗੀਤ ਹੀ ਮਨੁਖੀਕਰਣ ਦੇ ਅਮਲ ਵਿੱਚ ਕੇਂਦਰੀ ਅਦਾਕਾਰ ਹੁੰਦੇ ਹਨ.
ਇਹਨੂੰ ਗਾਉਣ ਵਾਲਿਆਂ ਦੀ ਸੂਚੀ ਬਹੁਤ ਲੰਬੀ ਹੈ.ਸਾਡੇ ਖਿੱਤੇ ਦੇ ਹਰ ਮਸ਼ਹੂਰ ਗਾਇਕ ਨੇ ਇਹ ਗੀਤ ਗਾਇਆ ਹੈ.ਇਸ ਗੀਤ ਵਿੱਚ ਸੰਗੀਤ ਦੀ ਹੋਂਦ ਐਸੀ ਜਾਨਦਾਰ ਹੈ ਕਿ ਗਾਇਕ/ਕਵਾਲ ਮਲੋਮਲੀ ਲੋਰ ਵਿੱਚ ਝੂਮਣ  ਲਗ ਪੈਂਦੇ ਹਨ.ਸਰੋਤੇ ਵੀ ਰੂਹਾਨੀ ਮੰਡਲਾਂ ਵਿੱਚ ਘੁਮੇਰ ਨਾਚ ਦੀ ਮੁਦ੍ਰਾ ਵਿੱਚ ਉਡਣ ਲਗ ਪੈਂਦੇ ਹਨ.ਇਸ ਬ੍ਰਿਹਮੰਡੀ ਪਲ ਦੀ ਸਿਰਜਣਾ ਵਿੱਚ ਸਭ ਤੋਂ ਅਹਿਮ ਅਨਸਰ' ਹਜਰਤ  ਲਾਲ ਸ਼ਾਹਬਾਜ਼ ਕਲੰਦਰ' ਦੀ ਅਜੀਮ ਹਸਤੀ   ਹੈ.ਇਸ ਨਾਂ ਦਾ ਹਰੇਕ ਹਰਫ਼ ਅਰਥ ਭਰਪੂਰ ਹੈ.ਹਜਰਤ ਦਾ ਅਰਥ ਹੈ ਪੈਗੰਬਰ.ਲਾਲ ਅਨੇਕ ਅਰਥੀ ਸ਼ਬਦ ਹੈ -ਮਾਂ ਦਾ ਲਾਲ ,ਕੀਮਤੀ ਪੱਥਰ,ਲਾਲ ਰੰਗ(ਉਹ  ਲਾਲ ਰੰਗ ਦੇ ਕਪੜੇ ਪਾਉਂਦਾ ਸੀ).ਸ਼ਾਹਬਾਜ਼ ਬਾਜਾਂ ਦੇ ਬਾਦਸ਼ਾਹ ਨੂੰ ਕਹਿੰਦੇ ਹਨ,ਇੱਕ ਇਰਾਨੀ ਦੇਵਤਾ ਵੀ ਸੀ ਜਿਸ ਨੇ ਉਹਨਾਂ ਨੂੰ  ਜਿੱਤ ਦਿਵਾਈ ਸੀ.ਕਲੰਦਰ ਦਾ ਭਾਵ ਹੈ ਇੱਕ  ਸੂਫੀ ਸੰਤ,ਕਵੀ,ਕਲੰਦਰੀ ਦਾ ਪੈਰੋਕਾਰ ਅਤੇ ਉਦਾਸੀਆਂ ਵਿੱਚ ਰਹਿਣ ਵਾਲਾ ਫਕੀਰ. ਆਪਣੀ ਜਿੰਦਗੀ ਦੇ ਅਖੀਰ ਵਿੱਚ ਉਹ ਸਿੰਧ ਦੇ ਸੇਰਵਾਂ ਸਥਾਨ ਤੇ ਵਸ ਗਿਆ ਸੀ.ਉਹਨੇ ਸਾਰੀ ਉਮਰ ਹਿੰਦੂ ਮੁਸਲਮ ਏਕਤਾ ਲਈ ਧੜਲੇਦਾਰ ਕੰਮ ਕੀਤਾ.ਇਸੇ ਲਈ ਉਹ ਪਾਰਫਿਰਕੂ ਮਕਬੂਲੀਅਤ ਹਾਸਲ ਕਰਣ ਵਿੱਚ ਕਾਮਯਾਬ ਹੋਇਆ.ਉਹ ਝੂਲੇ ਲਾਲ ਨਾਂ ਨਾਲ ਵੀ ਮਸਹੂਰ ਹੈ.

ਲਗਤਾ ਨਹੀਂ ਹੈ ਜੀ ਮੇਰਾ ਉਜੜੇ ਦਿਆਰ ਮੇਂ لگتا نہیں ہے جی میرا اجڑے دیار میں

ਲਗਤਾ ਨਹੀਂ ਹੈ ਜੀ ਮੇਰਾ ਉਜੜੇ ਦਿਆਰ ਮੇਂ
ਕਿਸ ਕੀ  ਬਨੀ ਹੈ ਆਲਮ ਇ ਨਾਪਾਏਦਾਰ ਮੇਂ
ਬੁਲਬੁਲ ਕੋ  ਪਾ ਸਬਾਂ ਸੇ ਨਾ ਸੱਯਾਦ ਸੇ ਗਿਲਾ
ਕਿਸਮਤ  ਮੇਂ ਕੈਦ ਥੀ ਲਿਖੀ ਫ਼ਸਲ ਬਹਾਰ ਮੇਂ
ਕਹਿ  ਦੋ ਇਨ ਹਸਰਤੋਂ ਸੇ ਕਹੀਂ ਔਰ ਜਾ ਬਸੇਂ
ਇਤਨੀ ਜਗ੍ਹਾ ਕਹਾਂ ਹੈ ਦਿਲ ਇ ਦਾਗ਼ਦਾਰ ਮੇਂ
ਉਮਰ ਇ ਦਰਾਜ਼ ਮਾਂਗ ਕੇ ਲਾਏ ਥੇ ਚਾਰ ਦਿਨ
ਦੋ ਆਰਜ਼ੂ ਮੇਂ ਕੱਟ ਗਏ ਦੋ ਇੰਤਜ਼ਾਰ ਮੇਂ
ਦਿਨ ਜ਼ਿੰਦਗੀ ਕੇ ਖ਼ਤਮ  ਹੂਏ ਸ਼ਾਮ ਹੋ ਗਈ
ਫੈਲਾ ਕੇ ਪਾਉਂ ਸੋਏਂਗੇ ਕਿੰਜ ਮਜ਼ਾਰ ਮੇਂ
ਕਿਤਨਾ ਹੈ ਬਦਨਸੀਬ ਜ਼ਫ਼ਰ ਦਫ਼ਨ ਕੇ ਲੀਏ
ਦੋ ਗਜ਼ ਜ਼ਿਮੀਂ ਭੀ ਮਿਲ ਨਾ ਸਕੀ ਕੂ ਏ ਯਾਰ ਮੇਂ


لگتا نہیں ہے جی میرا اجڑے دیار میں
کس کی بنی ہے عا لم نہ پا ئدار میں
بلبل کو پا سباں سے نہ صیاد سے گلہ
قسمت میں قید تھی لکھی فصل بہار میں
کہۂ دو ان حسرتوں سے کہیں اور جا بسیں
اتنی جگہ کہاں ہے دل داغ دار میں
عمر دراز مانگ کے لاۓ تھے چار دن
دو آرزو میں کٹ گۓ دو انتظار میں
دن زندگی کے ختم ہوۓ شام ہو گئی
پھیلاکے پاؤں سوئیں گے کنج مزارمیں
کتنا ہے بدنصیب ظفر دفن کے لۓ
دو گز زمیں بھی مل نہ سکی کو ۓ یار میں

Thursday, October 15, 2009

ਗੁਲੋਂ ਮੇਂ ਰੰਗ ਭਰੇ - ਫ਼ੈਜ਼ ਅਹਿਮਦ ਫ਼ੈਜ਼

ਇਹ ਗਜਲ ਮੈਨੂੰ ਮੇਰੇ ਪਿਤਾ ਜੀ (ਚਰਨ ਗਿੱਲ)  ਨੇ ਸੁਣਾਈ ਤੇ ਦਸਿਆ ,"ਗੱਲ ੧੯੮੦ ਦੀ ਹੈ.ਦਿੱਲੀ ਵਿੱਚ ਵਰਲਡ ਪੀਸ ਕੌਂਸਲ ਵਲੋਂ ਰੰਗਭੇਦ ਦੇ ਖਿਲਾਫ਼ ਵਿਸ਼ਵ ਕਾਨਫਰੰਸ ਵਿਗਿਆਨ ਭਵਨ ਵਿੱਚ ਚਲ ਰਹੀ ਸੀ ਜਿਸ ਵਿਚ ਸੰਸਾਰ ਭਰ ਵਿਚੋਂ ਇੱਕ ਹਜਾਰ ਤੋਂ ਵਧ ਡੈਲੀਗੇਟ ਸਾਮਲ ਸਨ .ਮੈਂ ਤੇ ਕਾ.ਸਮਸ਼ੇਰ ਸਿੰਘ ਸੇਖੋਂ ਪਟਿਆਲੇ ਤੋਂ ਬਤੌਰ ਡੈਲੀਗੇਟ ਸਾਮਲ ਹੋਏ ਸੀ.ਇੱਕ ਦਿਨ ਫੈਜ਼ ਅਹਮਦ ਫੈਜ਼ ਵੀ ਕਾਨਫਰੰਸ ਵਿੱਚ ਆਏ.ਜਦੋਂ ਉਹ ਹਾਲ ਵਿਚ ਦਾਖਿਲ ਹੋਏ ਤਾਂ ਸਾਰੇ ਡੈਲੀਗੇਟ ਖੁਸ਼ੀ ਦੇ ਆਲਮ ਵਿਚ ਇਕਸਾਰ ਤਾੜੀਆਂ ਮਾਰਨ ਲਗੇ.ਮੰਚ ਤੇ ਪਹੁੰਚ ਕੇ ਫੈਜ਼ ਨੇ ਚੁੱਪ  ਦੀ ਅਪੀਲ ਕੀਤੀ ਪਰ ਚੁੱਪ ਦੀ ਥਾਂ ਇਕਸਾਰ ਆਵਾਜ਼  ਗਜਲ ਸੁਣਾਉਣ ਦੀ ਮੰਗ ਉਭਰਨ ਲਗੀ .ਕਾਨਫਰੰਸ ਦੀ ਕਾਰਵਾਈ ਰੁਕੀ ਹੋਈ ਸੀ.ਇਨਸਾਫ਼ ਦੇ ਘੁਲਾਟੀਆਂ ਦੇ ਪਿਆਰ ਦਾ ਖੁਮਾਰ ਮਾਣਦਾ ਫੈਜ਼ ਆਪਣੀ ਤੇ ਸਭਨਾਂ ਦੀ ਮਨ ਪਸੰਦ ਗਜਲ ਸੁਣਾ ਰਿਹਾ ਸੀ.'ਗੁਲੋਂ ਮੇਂ ਰੰਗ ਭਰੇ  ......'.ਬਹੁਤ ਗਦਗਦਾ ਅਨੁਭਵ ਸੀ ਏਸੀਆ ਦੇ ਇੱਕ ਮਹਾਨ ਸ਼ਾਇਰ ਨੂੰ ਉਹਦੀ ਆਪਣੀ ਆਵਾਜ਼ ਵਿੱਚ ਸੁਣਨ ਦਾ ਅਤੇ ਉਹ ਵੀ ਐਸੇ ਮਾਹੌਲ ਵਿੱਚ ਜਦੋਂ ਆਲਮੀ ਮਹਿਫਲ ਇਤਹਾਸ ਦੀ ਸਭ ਤੋਂ ਵੱਡੀ ਬੇਇਨਸਾਫੀ ਦਾ ਅੰਤ ਕਰਨ ਲਈ ਜੁੜ ਬੈਠੀ ਹੋਵੇ.


ਗੁਲੋਂ  ਮੇਂ ਰੰਗ ਭਰੇ ਬਾਦ ਇ  ਨੌਬਹਾਰ ਚਲੇ


ਚਲੇ ਭੀ ਆਉ ਕਿ ਗੁਲਸ਼ਨ ਕਾ ਕਾਰੋਬਾਰ  ਚਲੇ

ਕਫ਼ਸ ਉਦਾਸ ਹੈ ਯਾਰੋ ਸਬਾ ਸੇ ਕੁਛ ਤੋ ਕਹੋ

ਕਹੀਂ ਤੋ ਬਹਰ ਇ  ਖੁਦਾ  ਆਜ ਜ਼ਿਕਰ ਇ ਯਾਰ  ਚਲੇ

ਕਭੀ ਤੋ  ਸੁਬਹ ਤੇਰੇ   ਕੁੰਜ ਇ  ਲਬ ਸੇ ਹੋ ਆਗ਼ਾਜ਼

ਕਭੀ ਤੋ ਸ਼ਬ ਸਰ ਇ ਕਾਕਲ ਸੇ ਮਸ਼ਕ ਇ ਬਾਰ ਚਲੇ

ਬੜਾ ਹੈ ਦਰਦ ਕਾ ਰਿਸ਼ਤਾ ਯੇ ਦਿਲ ਗ਼ਰੀਬ ਸਹੀ

ਤੁਮਹਾਰੇ ਨਾਮ ਪ ਆਏੰਗੇ  ਗ਼ਮਗਸਾਰ ਚਲੇ

ਜੋ ਹਮ ਪ ਗੁਜ਼ਰੀ ਸੋ ਗੁਜ਼ਰੀ ਮਗਰ ਸ਼ਬ ਇ  ਹਿਜਰਾਂ

ਹਮਾਰੇ ਅਸ਼ਕ ਤੇਰੀ  ਆਕਬਤ ਸੰਵਾਰ ਚਲੇ

ਹਜ਼ੂਰ ਇ  ਯਾਰ ਹੂਈ ਦਫ਼ਤਰ ਇ ਜਨੂੰ ਕੀ ਤਲਬ

ਗਿਰਹਾ  ਮੇਂ  ਲੇ ਕੇ ਗਿਰੇਬਾਨ ਕਾ ਤਾਰ ਤਾਰ ਚਲੇ


ਮੁਕਾਮ, ਫ਼ੈਜ਼, ਕੋਈ ਰਾਹ ਮੇਂ  ਜਚਾ  ਹੀ ਨਹੀਂ


ਜੋ ਕੂ ਇ ਯਾਰ  ਸੇ  ਨਿਕਲੇ ਤੋ ਸੂ ਇ  ਦਾਰ ਚਲੇ


ਫ਼ੈਜ਼ ਅਹਿਮਦ ਫ਼ੈਜ਼



Tuesday, October 13, 2009

ਅਜ਼ ਮੁਹੱਬਤ - ਰੂਮੀ از محبت - رمی

ਪਿਛਲੇ ਕਈ ਸਾਲਾਂ ਤੋਂ ਦੁਨੀਆਂ  ਵਿਚ ਜੋ  ਕਵੀ  ਸਭ ਤੋਂ ਵੱਧ ਲੋਕਪ੍ਰਿਯ ਹੋ ਰਹੇ  ਹਨ ਉਹ ਹਨ ਪੁਰਾਣੇ ਸਮੇਂ  ਦੇ ਇੱਕ ਸੂਫੀ ਕਵੀ  ਮੌਲਾਨਾ ਜਲਾਲੁਦਦੀਨ  ਰੂਮੀ।ਅਫ਼ਗ਼ਾਨਿਸਤਾਨ ਵਿਚ 13ਵੀੰ ਸ਼ਤਾਬਦੀ ਵਿਚ ਹੋਏ ਰੂਮੀ ਦੀ ਸ਼ਾਇਰੀ ਦੇ  ਅਨੁਵਾਦ ਅਮਰੀਕਾ ਵਿਚ ਬਹੁਤ ਲੋਕਪ੍ਰਿਯ ਹਨ ਅਤੇ ਮੈਡੋਨਾ ਵਰਗੀ ਪਾਪ ਗਾਇਕਾ ਨੇ ਉਹਨਾਂ ਦੀ ਸਾਇਰੀ ਨੂੰ ਆਪਣੇ ਗੀਤਾਂ ਵਿਚ ਵੀ ਇਸਤੇਮਾਲ ਕੀਤਾ ਹੈ।ਰੂਮੀ ਅੱਜ ਤੋਂ ਲਗਪਗ ੮੦੦ ਸਾਲ ਪਹਿਲਾਂ  ਮਧ ਏਸ਼ੀਆ ਵਿਚ  ਬਲਖ ਨਾਮਕ ਜਗਾਹ ਤੇ ਪੈਦਾ ਹੋਏ ਸਨ ।


ਮੁਹੱਬਤ ਉਹਦੀ ਸਾਇਰੀ ਦੀ ਚੂਲ ਹੈ।ਮੁਹੱਬਤ ਦੀ ਅਹਿਮੀਅਤ ਨੂੰ ਜਿੰਨੀ ਸਿੱਦਤ ਨਾਲ ਸੂਫੀਆਂ ਨੇ ਸਮਝਿਆ ਹੈ ਹੋਰ ਕੋਈ ਨਹੀਂ ਸਮਝ ਸਕਿਆ। ਸੰਸਾਰ ਸਭਿਆਚਾਰ ਨੂੰ ਸੂਫੀਆਂ ਦੀ ਦੇਣ ਅੱਜ ਪਹਿਲਾਂ ਨਾਲੋਂ ਕਈ ਗੁਣਾਂ ਵਧ ਅਹਿਮ  ਲਗਣ ਲਗ ਪਈ ਹੈ।ਸੂਫੀ ਗਾਇਕੀ ਅਤੇ ਸੰਗੀਤ  ਅੱਜ ਦੁਨੀਆਂ ਦੇ  ਸੰਗੀਤ ਖੇਤਰ ਵਿਚ ਪ੍ਰਮੁੱਖ ਸਥਾਨ ਤੇ ਬਿਰਾਜਮਾਨ ਹੈ। ਮੁਹੱਬਤ ਦੀ ਰਾਜਨੀਤੀ ਵਿਚ ਰੂਮੀ ਦੀ ਮੁਹਾਰਤ ਕਮਾਲ ਹੈ।ਉਹ ਇਹਨੂੰ ਕਿਸੇ ਸੀਮਤ ਵਿਆਖਿਆ ਵਿਚ ਸਿਮਟਣ ਦੀ ਗੁੰਜੈਸ ਨਹੀਂ ਛਡਦੇ।ਇਹਦੇ ਅਰਥਾਂ ਦੀ ਇੱਕ ਰੰਗੋਲੀ ਸਿਰਜ ਲੈਂਦੇ ਹਨ।ਇਹਦੇ ਨਾਲ ਮੂਲ ਮਾਨਵੀ ਸੁਭਾ ਦੀ ਇਹ ਧਿਰ(ਮੁਹੱਬਤ) ਹੋਂਦ ਦੇ ਅਰਥ ਰੂਪਾਂਤਰਨ ਦੇ ਸਮਰਥ ਧਿਰ ਬਣ ਨਿੱਬੜਦੀ ਹੈ।ਰੂਮੀ ਦੀ ਫਾਰਸੀ ਏਨੀ ਸਰਲ ਹੈ ਕਿ ਪ੍ਰਬੁਧ ਪੰਜਾਬੀ ਪਾਠਕ ਮੂਲ ਫਾਰਸੀ ਪਾਠ ਦੀ ਮਹਿਕ ਮਾਣ ਸਕਦੇ ਹਨ।


ਅਜ਼  ਮੁਹੱਬਤ ਤਲਖ਼੍ਹਾ ਸ਼ੀਰੀਂ ਸ਼ੁਦ
ਅਜ਼ ਮੁਹੱਬਤ ਮਸ੍ਹਾ ਜ਼ਰੀਨ ਸ਼ੁਦ
ਅਜ਼ ਮੁਹੱਬਤ ਦੁਰਦ-ਹਾ ਸਾਫ਼ੀ ਸ਼ੁਦ
ਅਜ਼ ਮੁਹੱਬਤ ਦਰਦ-ਹਾ ਸ਼ਾਫ਼ੀ ਸ਼ੁਦ
ਅਜ਼ ਮੁਹੱਬਤ ਮੁਰਦਾ ਜਿੰਦਾ ਮੀ ਕੁਨੰਦ
ਅਜ਼ ਮੁਹੱਬਤ ਸ਼ਾਹ  ਬੰਦਾ ਮੀ ਕੁਨੰਦ


از محبت تلخها شيرين شود
از محبت مسها زرين شود
از محبت دُردها صافى شود
از محبت دَردها شافى شود
از محبت مرده زنده ميكنند
از محبت شاه بنده ميكنند

ਅਜ਼  ਮੁਹੱਬਤ - ਮੁਹੱਬਤ ਰਾਹੀਂ


ਸ਼ੁਦ - ਹੋ ਜਾਂਦਾ ਹੈ


ਮਸ੍ਹਾ - ਤਾਂਬਾ


ਜ਼ਰੀਨ - ਸੋਨਾ


ਦੁਰਦ  - ਖੰਡਰ


ਸਾਫੀ  - ਸਾਫ਼  ਹੋ  ਜਾਂਦਾ  ਹੈ , ਰਾਜੀ ਹੋ  ਜਾਂਦਾ ਹੈ


ਬੰਦਾ - ਗੁਲਾਮ

ਚੰਗਾ ਲੇਖਕ ਕਿਵੇਂ ਬਣਿਆ ਜਾਵੇ - ਰਸੂਲ ਹਮਜਾਤੋਵ

ਸਿਰਫ ਪਹਾੜੀ ਉਕਾਬ ਹੀ ਆਪਣੀ ਚਟਾਨ ਤੋਂ ਸਿੱਧਾ ਉਤਾਂਹ ਵੱਲ ਨੂੰ ਛੂਟ ਵੱਟਦਾ ਹੈ। ਉਹ ਠਾਠ ਨਾਲ਼ ਉਡਦਾ, ਹੋਰ ਉਚਾ, ਹੋਰ ਉਚਾ ਹੋਈ ਜਾਂਦਾ ਹੈ। ਆਖਰ ਦਿਸਣੋ ਹਟ ਜਾਂਦਾ ਹੈ।ਕੋਈ ਵੀ ਚੰਗੀ ਕਿਤਾਬ ਇੰਜ ਹੀ ਸ਼ੁਰੂ ਹੋਣੀ ਚਾਹੀਦੀ ਹੈ, ਬਿਨਾਂ ਲੰਮੀਆਂ ਚੌੜੀਆਂ ਭੂਮਿਕਾਵਾਂ ਦੇ। ਕਈ ਵਾਰ ਅਸਾਨੀ ਨਾਲ਼ ਲਿਖੀ ਕਵਿਤਾ ਪੜ੍ਹਨੀ ਮੁਹਾਲ ਹੋ ਜਾਂਦੀ ਹੈ। ਕਈ ਵਾਰ ਬੜੇ ਔਖੇ ਹੋ ਕੇ ਲਿਖੀ ਕਵਿਤਾ ਪੜ੍ਹਨੀ ਸੌਖੀ ਹੁੰਦੀ ਹੈ। ਰੂਪ ਤੇ ਵਸਤੂ, ਕੱਪੜਿਆਂ ਤੇ ਕੱਪੜੇ ਪਾਉਣ ਵਾਲ਼ੇ ਵਾਂਗ ਹੁੰਦਾ ਹੈ। ਜੇ ਆਦਮੀ ਚੰਗਾ, ਚੁਸਤ ਤੇ ਉਚੇ ਆਚਰਣ ਵਾਲਾ਼ ਹੋਵੇ ਤਾਂ ਉਸ ਦੇ ਕੱਪੜੇ ਕਿਉਂ ਨਾ ਉਸ ਦੇ ਗੁਣਾਂ ਨਾਲ਼ ਮੇਲ ਖਾਂਦੇ ਹੋਣ। ਜੇ ਆਦਮੀ ਖ਼ੂਬਸੂਰਤ ਹੋਵੇ ਤਾਂ ਉਸ ਦੇ ਵਿਚਾਰ ਕਿਉਂ ਨਾ ਉਸੇ ਤਰ੍ਹਾਂ ਦੇ ਹੋਣ।

ਬਹੁਤ ਵਾਰੀ ਹੁੰਦਾ ਇਹ ਹੈ ਕਿ ਕੋਈ ਔਰਤ ਦੇਖਣ ਵਿਚ ਬੜੀ ਖ਼ੂਬਸੂਰਤ ਹੁੰਦੀ ਹੈ। ਪਰ ਅਕਲੋਂ ਖਾਲੀ। ਜੇ ਤੀਖਣ-ਬੁੱਧੀ ਵਾਲ਼ੀ ਹੁੰਦੀ ਹੈ ਤਾਂ ਦੇਖਣ ਵਿਚ ਕੁਝ ਨਹੀਂ ਹੁੰਦੀ। ਕਲਾ ਕਿਰਤਾਂ ਨਾਲ ਵੀ ਇਸ ਤਰਾਂ ਵਾਪਰ ਸਕਦਾ ਹੈ । ਪਰ ਕੁਝ ਖੁਸ਼ਕਿਸਮਤ ਔਰਤਾਂ ਵੀ ਹੁੰਦੀਆਂ ਹਨ, ਜਿਨ੍ਹਾਂ ਵਿਚ ਚਮਕ ਦਮਕ ਵੀ ਹੁੰਦੀ ਹੈ, ਸੁੰਦਰਤਾ ਵੀ ਤੇ ਅਕਲ ਵੀ। ਕਲਾ ਕੌਸ਼ਲਤਾ ਵਾਲੇ਼ ਕਵੀਆਂ ਦੀਆਂ ਕਿਰਤਾਂ ਬਾਰੇ ਵੀ ਇਹੀ ਕਿਹਾ ਜਾ ਸਕਦਾ ਹੈ।
ਜਗਤ ਪ੍ਰਸਿੱਧ ਰਾਵਿੰਦਰ ਨਾਥ ਟੈਗੋਰ ਦਾ ਇਕ ਭਰਾ ਸੀ ਜਿਹੜਾ ਆਪ ਵੀ ਲੇਖਕ ਸੀ। ਉਹ ਭਾਰਤੀ ਸਾਹਿਤ ਦੀ ਬੰਗਾਲੀ ਧਾਰਾ ਨਾਲ਼ ਸਬੰਧਤ ਸੀ। ਟੈਗੋਰ ਆਪਣੇ ਆਪ ਵਿਚ ਇਕ ਧਾਰਾ ਸੀ। ਆਪਣੇ ਆਪ ਵਿਚ ਇਕ ਪੂਰਾ ਰੁਝਾਨ ਸੀ। ਇਹ ਸੀ ਫਰਕ ਦੋਹਾਂ ਭਰਾਵਾਂ ਵਿਚ । ਰਾਵਿੰਦਰ ਨਾਥ ਟੈਗੋਰ ਦੀ ਰੂਹ ਵਿਚ ਆਪਣੀ ਤਰ੍ਹਾਂ ਦਾ ਇਕ ਪੰਛੀ ਰਹਿੰਦਾ ਸੀ ਜਿਹੜਾ ਦੂਜਿਆਂ ਨਾਲ਼ ਬਿਲਕੁਲ ਨਹੀਂ ਮਿਲਦਾ ਸੀ। ਉਸ ਤੋਂ ਪਹਿਲਾਂ ਕਦੇ ਇਹੋ ਜਿਹਾ ਪੰਛੀ ਨਹੀਂ ਸੀ ਹੋਇਆ। ਇਸ ਨੂੰ ਕਲਾ ਦੀ ਦੁਨੀਆਂ ਵਿਚ ਭੇਜਿਆ ਸਾਰੇ ਵੇਖ ਸਕਦੇ ਸਨ ਕਿ ਇਹ ਪੰਛੀ ਰਾਵਿੰਦਰ ਨਾਥ ਟੈਗੋਰ ਦਾ ਹੈ। ਜੇ ਕੋਈ ਕਲਾਕਾਰ ਆਪਣਾ ਪੰਛੀ ਛੱਡਦਾ ਹੈ ਤੇ ਉਹ ਜਾ ਕੇ ਬਿਲਕੁਲ ਆਪਣੇ ਵਰਗੇ ਪੰਛੀਆਂ ਵਿਚ ਮਿਲ ਜਾਂਦਾ ਹੈ, ਤਾਂ ਉਹ ਕਲਾਕਾਰ ਨਹੀਂ ਹੈ। ਇਸ ਦਾ ਮਤਲਬ ਉਸਨੇ ਜਿਹੜਾ ਪੰਛੀ ਭੇਜਿਆ ਸੀ, ਉਹ ਉਸਦਾ ਆਪਣਾ ਨਹੀਂ ਸੀ। ਅਸਾਧਾਰਨ ਜਾਂ ਅਦਭੁਤ ਨਹੀਂ, ਸਾਧਾਰਨ ਜਿਹੀ ਚਿੜੀ ਸੀ। ਉਸ ਨੂੰ ਕੋਈ ਚਿੜੀਆਂ ਦੇ ਝੁਰਮਟ 'ਚੋਂ ਨਿਖੇੜ ਨਹੀਂ ਸਕੇਗਾ।

ਬੰਦੇ ਦਾ ਆਪਣਾ ਚੁੱਲ੍ਹਾ ਚੌਂਕਾ ਹੋਣਾ ਚਾਹੀਦਾ ਹੈ। ਜਿਥੇ ਉਹ ਅੱਗ ਬਾਲ਼ ਸਕੇ। ਜਿਹੜਾ ਕੋਈ ਐਸੇ ਘੋੜੇ 'ਤੇ ਚੜ੍ਹ ਬੈਠਦਾ ਹੈ, ਜਿਹੜਾ ਉਸਦਾ ਆਪਣਾ ਨਹੀਂ, ਉਹ ਜਲਦੀ ਜਾਂ ਸਮਾਂ ਪਾ ਕੇ ਉਸ ਤੋਂ ਉਤਰ ਜਾਏਗਾ ਜਾਂ ਮਾਲਕ ਨੂੰ ਵਾਪਸ ਕਰ ਦੇਵੇਗਾ। ਦੂਜਿਆਂ ਦੇ ਵਿਚਾਰਾਂ ਉਪਰ ਕਾਠੀ ਨਾ ਪਾਓ, ਆਪਣੇ ਵਿਚਾਰਾਂ ਨੂੰ ਕਾਬੂ ਵਿਚ ਲਿਆਓ।

ਕੁਝ ਲੋਕੀ ਬੋਲਦੇ ਨੇ, ਇਸ ਲਈ ਨਹੀਂ ਕਿ ਉਹਨਾਂ ਦੇ ਦਿਮਾਗਾਂ ਵਿਚ ਵਿਚਾਰਾਂ ਦੀ ਭੀੜ ਉਹਨ'ਾਂ ਨੂੰ ਬੋਲਣ ਲਈ ਮਜਬੂਰ ਕਰਦੀ ਹੈ ਸਗੋਂ ਇਸ ਲਈ ਕਿ ਉਹਨਾਂ ਦੀਆਂ ਜੀਭਾਂ ਨੂੰ ਖੁਜਲੀ ਹੋ ਰਹੀ ਹੁੰਦੀ ਹੈ। ਕੁਝ ਹੋਰ ਨੇ ਜਿਹੜੇ ਕਵਿਤਾ ਲਿਖਦੇ ਨੇ, ਇਸ ਲਈ ਨਹੀਂ ਕਿ ਉਨ੍ਹਾਂ ਦੇ ਦਿਲਾਂ ਵਿਚ ਡੂੰਘੇ ਜਜ਼ਬੇ ਠਾਠਾਂ ਮਾਰ ਰਹੇ ਹੁੰਦੇ ਹਨ, ਸਗੋਂ ਇਸ ਲਈ ਕਿ.......।

ਖੈਰ, ਇਹ ਕਹਿਣਾ ਮੁਸ਼ਕਿਲ ਹੈ ਕਿ ਉਹ ਕਿਉਂ ਅਚਾਨਕ ਕਵਿਤਾ ਲਿਖਣ ਲੱਗ ਪੈਂਦੇ ਹਨ। ਉਨ੍ਹਾਂ ਦੀਆਂ ਤੁਕਾਂ ਸੁੱਕੇ ਅਖਰੋਟਾਂ ਵਾਂਗ ਹੁੰਦੀਆਂ ਹਨ। ਇਹ ਲੋਕ ਆਪਣੇ ਆਸ ਪਾਸ ਨਜ਼ਰ ਮਾਰਨ ਤੋਂ ਪਹਿਲਾਂ ਇਹ ਦੇਖਣਾ ਨਹੀਂ ਚਾਹੁੰਦੇ ਕਿ ਦੁਨੀਆਂ ਵਿਚ ਕੀ ਵਾਪਰ ਰਿਹਾ ਹੈ। ਉਹ ਸੁਣਨਾ ਤੇ ਦੇਖਣਾ ਨਹੀਂ ਚਾਹੁੰਦੇ ਕਿ ਦੁਨੀਆਂ ਕਿਹੜੀਆਂ ਮਿਠੀਆਂ ਆਵਾਜਾਂ, ਗੀਤਾਂ ਤੇ ਧੁਨਾਂ ਨਾਲ਼ ਭਰੀ ਪਈ ਹੈ।

ਇਹ ਪੁੱਛਿਆ ਜਾ ਸਕਦਾ ਹੈ ਕਿ ਆਦਮੀ ਨੂੰ ਅੱਖਾਂ ਕੰਨ ਤੇ ਜ਼ੁਬਾਨ ਕਿਉਂ ਦਿੱਤੀ ਗਈ ਹੈ? ਕਾਰਨ ਜ਼ਰੂਰ ਇਹ ਹੋਏਗਾ ਕਿ ਇਸ ਤੋਂ ਪਹਿਲਾਂ ਕਿ ਜ਼ੁਬਾਨ ਤੋਂ ਨਿਕਲ ਕੇ ਇਕ ਵੀ ਲਫਜ਼ ਦੁਨੀਆਂ ਵਿਚ ਜਾਵੇ, ਦੋ ਅੱਖਾਂ ਨੂੰ ਜ਼ਰੂਰ ਕੁਝ ਦੇਖਣ ਅਤੇ ਦੋ ਕੰਨਾਂ ਨੂੰ ਜ਼ਰੂਰ ਕੁਝ ਸੁਣਨ ਦਾ ਕੰਮ ਕਰਨਾ ਚਾਹੀਦਾ ਹੈ। ਨਿਰੋਲ ਸ਼ਬਦ ਵਰਗੀ ਕੋਈ ਚੀਜ਼ ਨਹੀਂ ਹੁੰਦੀ, ਇਹ ਲਾਹਨਤ, ਵਧਾਈ, ਸੁੰਦਰਤਾ, ਦਰਦ, ਚਿੱਕੜ, ਫੁੱਲ, ਝੂਠ, ਸੱਚ, ਚਾਨਣ, ਹਨ੍ਹੇਰਾ ਭਾਵ ਕੁਝ ਵੀ ਸਕਦਾ ਹੈ।
ਤੁਸੀਂ ਬੇਸ਼ੱਕ ਕਿਸੇ ਦੂਜੀ ਬੋਲੀ ਵਿੱਚ ਲਿਖੋ, ਜੇ ਤੁਸੀਂ ਉਸਨੂੰ ਆਪਣੀ ਮਾਂ ਬੋਲੀ ਨਾਲੋਂ ਜਿ਼ਆਦਾ ਚੰਗੀ ਤਰਾਂ ਜਾਣਦੇ ਹੋ। ਜਾਂ ਫਿਰ ਆਪਣੀ ਮਾਂ ਬੋਲੀ ਵਿਚ ਜੇ ਤੁਸੀਂ ਕੋਈ ਦੂਜੀ ਬੋਲੀ ਠੀਕ ਤਰ੍ਹਾਂ ਨਹੀਂ ਜਾਣਦੇ। ਵਿਸ਼ਾ ਸਮਾਨ ਦੇ ਭਰੇ ਸੰਦੂਕ ਵਾਂਗ ਹੈ। ਸ਼ਬਦ ਇਸ ਸੰਦੂਕ ਦੀ ਕੁੰਜੀ ਹਨ, ਪਰ ਅੰਦਰਲਾ ਸਮਾਨ ਤੁਹਾਡਾ ਆਪਣਾ ਹੋਣਾ ਚਾਹੀਦਾ ਹੈ, ਬੇਗਾਨਾ ਨਹੀਂ। ਕੁਝ ਲੇਖਕ ਇਕ ਵਿਸ਼ੇ ਤੋਂ ਦੂਜੇ ਵਿਸ਼ੇ ਵੱਲ ਭੱਜੇ ਫਿਰਦੇ ਹਨ ਤੇ ਇਕ ਵਿਚ ਵੀ ਸਿਰੇ ਤੱਕ ਨਹੀਂ ਪੁੱਜਦੇ। ਉਹ ਸੰਦੂਕ ਦਾ ਢੱਕਣ ਚੁੱਕ ਲੈਂਦੇ ਹਨ। ਉਪਰਲੀਆਂ ਚੀਜ਼ਾਂ ਡੇਗ ਦਿੰਦੇ ਤੇ ਭੱਜ ਜਾਂਦੇ ਹਨ। ਸੰਦੂਕ ਦੇ ਹਕੀਕੀ ਮਾਲਕ ਨੂੰ ਪਤਾ ਹੋਏਗਾ ਕਿ ਜੇ ਵਿਚਲੀਆਂ ਚੀਜ਼ਾਂ ਨੂੰ ਧਿਆਨ ਨਾਲ਼ ਇਕ ਇਕ ਕਰਕੇ ਬਾਹਰ ਕੱਢਿਆ ਜਾਵੇ ਤਾਂ ਹੇਠਾਂ ਹੀਰਿਆਂ ਦੀ ਭਰੀ ਪਟਾਰੀ ਨਜ਼ਰ ਆਵੇਗੀ। ਜਿਹੜੇ ਲੋਕ ਇਕ ਤੋਂ ਦੂਜੇ ਵਿਸ਼ੇ ਵੱਲ ਭੱਜਦੇ ਹਨ, ਉਹ ਉਸ ਬਦਨਾਮ ਵਿਆਕਤੀ ਵਾਂਗ ਹਨ ਜਿਹੜਾ ਬਹੁਤੇ ਵਿਆਹ ਕਰਵਾਉਣ ਕਰਕੇ ਬਦਨਾਮ ਸੀ। ਉਸ ਨੇ ਅਠਾਈ ਵਿਆਹ ਕਰਵਾਏ ਪ੍ਰੰਤੂ ਅਖੀਰ ਉਸ ਕੋਲ਼ ਇਕ ਵੀ ਤੀਵੀਂ ਨਹੀਂ ਸੀ।
ਵਿਸ਼ੇ ਦੀ ਤੁਲਨਾ ਕਿਸੇ ਇਕੋ ਇਕ ਤੇ ਕਾਨੂੰਨੀ ਪਤਨੀ, ਜਾਂ ਇਕੋ ਇਕ ਮਾਂ ਜਾਂ ਇਕਲੌਤੇ ਬੱਚੇ ਨਾਲ਼ ਨਹੀਂ ਕੀਤੀ ਜਾ ਸਕਦੀ। ਇਹ ਇਸ ਲਈ ਕਿ ਬੰਦੇ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਇਹ ਮੇਰਾ ਵਿਸ਼ਾ ਹੈ, ਹੋਰ ਕੋਈ ਇਸ ਨੂੰ ਛੂਹਣ ਦੀ ਹਿੰਮਤ ਨਹੀਂ ਕਰ ਸਕਦਾ। ਅਜਿਹਾ ਨਹੀਂ ਹੈ। ਇਕ ਵਾਰ ਇਕ ਲੇਖਕ, ਦੂਜੇ ਲੇਖਕ ਨੂੰ ਗਾਲ੍ਹਾਂ ਕੱਢ ਰਿਹਾ ਸੀ ਕਿ ਉਸਨੇ ਉਸ ਦਾ ਵਿਸ਼ਾ ਚੁਰਾ ਲਿਆ ਹੈ। ਇਹ ਲੇਖਕ ਇੰਜ ਲੋਹਾ ਲਾਖਾ ਹੋ ਰਿਹਾ ਸੀ ਜਿਵੇਂ ਕੋਈ ਉਹ ਕੋਈ ਕੁੜੀ ਉਧਾਲ ਕੇ ਲੈ ਗਿਆ ਹੋਵੇ ਜਿਸਨੂੰ ਉਹ ਇਸ਼ਕ ਕਰਦਾ ਹੋਵੇ। ਦੂਜੇ ਲੇਖਕ ਦਾ ਜਵਾਬ ਸੀ ਇਮਾਮ ਉਹ ਬਣ ਸਕਦਾ ਹੈ ਜਿਸ ਦੀ ਤਲਵਾਰ ਵਧੇਰੇ ਤੇਜ਼ ਤੇ ਗਜ਼ਬ ਦੀ ਹੋਵੇ। ਵਹੁਟੀ ਉਸਦੀ ਨਹੀਂ ਹੁੰਦੀ ਜਿਸਨੂੰ ਵਿਚੋਲਾ ਭੇਜਦਾ ਹੈ,ਸਗੋਂ ਉਸਦੀ ਹੁੰਦੀ ਹੈ ਜਿਹੜਾ ਉਸਨੂੰ ਵਿਆਹ ਲੈਂਦਾ ਹੈ। ਸਚਮੁਚ ਇਕੋ ਵਿਸ਼ੇ ਉਤੇ, ਇਕ ਦੂਜੇ ਤੋਂ ਆਜ਼ਾਦ ਕਈ ਲੇਖਕ ਕੰਮ ਕਰ ਸਕਦੇ ਹਨ। ਸਾਹਿਤ ਦੇ ਖੇਤਰ ਵਿਚ ਸਾਂਝੇ ਫਾਰਮ ਨਹੀਂ ਹੋ ਸਕਦੇ। ਹਰ ਲੇਖਕ ਦਾ ਆਪਣਾ ਖੇਤ ਹੁੰਦਾ ਹੈ ਤੇ ਆਪਣਾ ਹੀ ਸਿਆੜ ਭਾਵੇਂ ਉਹ ਕਿੰਨਾ ਵੀ ਤੰਗ ਕਿਉਂ ਨਾ ਹੋਵੇ।


-  ਮੇਰਾ ਦਾਗਿਸਤਾਨ ਵਿਚੋਂ

Monday, October 12, 2009

ماں بارے لامسال پنجابی کویتا

ماں - شمیل


بیبی مینوں اکاش چوں دیکھدی ہے
مینوں تھڑھکن توں بچائی رکھدی ہے


میں ڈول جاندا کدے
جیون دیاں بے یقینیاں توں
من دے ویگاں توں
جی کردا ہے غرق جاواں
غرقن لگداں
تاں اوہ مینوں روک لیندی ہے
اوہ مینوں دیکھدی رہندی ہ


جیوندی سی تاں چوری کر سکدا ساں
مرکے تاں اوہ دیکھ سکدی ہے
اکاش توں
ہن میں اس توں چوری نہیں کر سکدا
ہمیشہ دیکھدی رہندی ہے


دیکھدے تاں دیوتے وی ہن
ربّ وی
پر اوہناں نوں میں پچھاندا نہیں
اوہناں توں میں سنگدا نہیں
اسمان وچّ
میں اکلی بیبی نوں ہی جانداں
پورا اسمان ماواں نال بھریا ہے
ماں
ماں دی ماں
پھیر اس دی ماں
اننت تکّ ماواں ہی ماواں ہن
بچیاں نوں دیکھ رہیاں ہن


پتر گناہ کردے ہن
تاں تڑپھدیاں ہن
دکھی ہندیاں ہن
پورا اسمان تڑپھدا ہے
اننت تکّ


پتر دکھی ہندے ہن
تاں دکھی ہندیاں ہن
پورا اسمان دکھ نال بھر جاندا ہے


دکھ اوہ سارے نال لے گئیاں
صبر وچّ بنھ کے
تنگیاں دے
پیواں دے
گھراں دے
بچیاں دے


پچھے ارداساں چھڈّ گئیاں
سکھاں بہت ساریاں
جوت والے آلے
پاٹھ دیاں دھناں
دھوپھ، جو ہوا وچّ گھل گئی


ماواں وی عجیب دیویاں نے
میں ہن کوئی
ہیراپھیری نہیں کر سکدا
اپنے آپ نال وی نہیں
سبھ دیکھدیاں ہن


مڑ آؤندا گناہاں توں
غلطیاں ٹھیک کرداں
ڈگن توں بچاکے رکھداں خود نوں
بیبی مینوں دیکھی جا رہی ہے
اکاش توں
اوہ مینوں بچائی رکھدی ہے

ਹਰਭਜਨ ਸਿੰਘ ਦੀ ਇਕ ਕਵਿਤਾ (ਪੰਜਾਬ ਸੰਤਾਪ ਬਾਰੇ)

ਜੈ ਜੈ ਮਾਤਾ ਜੈ ਮਤਰੇਈ
ਜਗ ਤੇ ਹੋਰ ਨਾ ਤੇਰੇ ਜੇਹੀ
ਤੂੰ ਸੰਤਾਂ ਤੋਂ ਦੈਂਤ ਬਣਾਵੇਂ
ਸੰਤ ਮਰੇ ਜਾਂ ਦੈਂਤ ਵਿਨਾਸੇ?
ਹੰਝੂਆਂ ਤੋਂ ਪੁਛਦੇ ਨੇ ਹਾਸੇ
ਕਰਾਮਾਤ ਕੀਤੀ ਇਹ ਕੇਹੀ


ਹਰਿਮੰਦਿਰ ਦੀ ਕਰਨ ਜੁਹਾਰੀ
ਤੂੰ ਆਈ ਕਰ ਟੈੰਕ ਸਵਾਰੀ
ਸਤਿ ਸਿੰਘਾਸਣ ਹੱਥੀਂ ਢਾਹਿਆ
ਤੇ ਮੁੜ ਹੱਥੀਂ ਆਪ ਬਣਾਇਆ
ਵਾਹ ਰਚਨਾ ਵਾਹ ਖੇਹੋ ਖੇਹੀ
ਸਨ ਕਲਸ ਤੂੰ ਚੀਰ ਲੰਗਾਰੇ
ਤੇ ਮੁੜ ਮਲ੍ਹਮਾਂ ਨਾਲ ਸਵਾਰੇ
ਆਪੇ ਤੂੰ ਸੰਕਟ ਉਪਜਾਵੇਂ
ਨਿਕਟੀ ਹੋ ਕੇ ਆਪ ਬਚਾਵੇਂ
ਨਿਤ ਨਿਰਮੋਹੀ ਨਿਤ ਸਨੇਹੀ .
ਅਸਾਂ ਤਾਂ ਤਖ਼ਤ ਹਜਾਰੇ ਰਹਿਣਾ
ਭਾਵੇਂ ਭਠ ਖੇੜਿਆਂ ਦਾ ਸਹਿਣਾ.
ਤੁਮਰੀ ਗਣਤ ਗਣੇ ਨਾ ਕੋਈ
ਹਰ ਅਣਹੋਣੀ ਤੁਮ ਤੇ ਹੋਈ
ਹਰ ਥਾਂ ਤੇਰੀ ਪੇਓ ਪੇਈ

Friday, October 9, 2009

ਹਰਨਾਮ ਸਿੰਘ ਨਰੂਲਾ - ਫਰਮਾਇਸ਼

ਹੁਕਮ ਹੋਇਆ ਏ, ਗੀਤ ਸੁਣਾਵਾਂ
ਹੁਕਮ ਤੁਹਾਡਾ ਸਿਰਮੱਥੇ ਤੇ
ਕਿਹੜਾ ਕਿਧਰੋਂ ਲੈਣ ਹੈ ਜਾਣਾ ?
ਅੱਗੇ ਪਿਛੇ ਹਰਫ ਜੋੜ ਕੇ
ਜੀਭ ਹਿਲਾ ਕੇ ਲੱਚਕ ਬਣਾ ਕੇ
ਬੱਸ ਮੈਂ ਗੀਤ ਸੁਣਾ ਹੀ ਦੇਣੈ

ਮੇਰੇ ਲਈ ਹੈ ਗੱਲ ਮਮੂਲੀ
ਪਰ ਇਹ ਗੀਤ ਹੈ ਬੜਾ ਅਨੋਖਾ
ਤੁਸਾਂ ਕਦੇ ਨਹੀਂ ਸੁਣਿਆਂ ਹੋਣਾ
ਗੀਤ ਹੈ ਮੇਰਾ ਆਜ਼ਾਦੀ ਦਾ

ਆਜ਼ਾਦੀ ਜੋ ਮਸਾਂ ਲਿਆਂਦੀ
ਕੱਟ ਮੁਸ਼ਕਲਾਂ ਜੇਲ੍ਹਾਂ ਅੰਦਰ
ਕਾਲੇ ਪਾਣੀ ਜੇਲ੍ਹੀਂ ਸੜਕੇ
ਗੋਲੀ ਤੋਪ ਦੇ ਅੱਗੇ ਖੜਕੇ
ਫਾਂਸੀ ਦੇ ਤੱਖਤੇ ਤੇ ਚੜਕੇ
ਮਸਾਂ ਲਿਆਂਦੀ ਯਾਰ ਆਜ਼ਾਦੀ

ਲਓ ਫਿਰ ਰੌਲਾ ਬੰਦ ਕਰ ਦਿਉ
ਵਾਜ ਰੋਕ ਲਓ ਸਾਹ ਨਾ ਕੱਢੋ
ਮੱਤ ਮਗਰੋਂ ਕੋਈ ਦਏ ਉਲਾਂਭਾ
ਸੁਣ ਨਹੀਂ ਸਕਿਆ ਸਮਝ ਨਹੀਂ ਆਇਆ
ਮੈਂ ਨਹੀਂ ਦੂਜੀ ਵਾਰ ਸੁਨਾਣਾ
ਨਾਲੇ ਗੌਣਾ ਏ ਹੌਲੀ ਹੌਲੀ
ਨੀਵੀਂ ਵਾਜੇ ਨੀਵੀਂ ਸੁਰ ਵਿੱਚ
ਮਤ ਕਿਧਰੇ ਹਾਕਮ ਦੇ ਕੰਨੀ
ਗੀਤ ਮੇਰੇ ਦੀ ਵਾਜ ਪਹੁੰਚ ਜਾਏ

ਉਂਝ ਤਾਂ ਮੈਂ ਹਾਕਮ ਦੇ ਕੋਲੋਂ
ਵੇਲੇ ਦੀ ਸਰਕਾਰ ਦੇ ਕੋਲੋਂ
ਡਰਦਾ ਨਹੀਂ ਹਾਂ

ਬੇਸ਼ਕ ਹਾਕਮ ਬੇਰਹਿਮ ਹੈ
ਸੱਚ ਦਾ ਖੂਨ ਕਰਾ ਦਿੰਦਾ ਏ
ਹੱਕ ਮੰਗਦੇ ਮਜ਼ਦੂਰਾਂ ਉੱਤੇ
ਲਾਠੀ ਗੈਸ ਚਲਾ ਦਿੰਦਾ ਏ
ਨਿਹੱਥੇ ਕਿਸਾਨਾਂ ਉੱਤੇ
ਗੋਲੀ ਵੀ ਚਲਵਾ ਦਿੰਦਾ ਏ
ਬੇਮੁਹਾਰੀ ਪੁਲਿਸ ਏਸਦੀ
ਹਿਟਲਰ ਕੋਲੋਂ ਘੱਟ ਨਹੀਂ ਜੇ
ਅੰਨ੍ਹਾ ਜਬਰ ਆਵਾਮਾਂ ਉੱਤੇ
ਰੋਜ ਏਸ ਦੀ ਆਦਤ ਬਣ ਗਈ
ਬੇਅਥਾਹ ਹੈ ਠਗੀ ਚੋਰੀ
ਜੋਰਾਂ ਤੇ ਹੈ ਰਿਸ਼ਵਤ ਖੋਰੀ
ਅਫਸਰ ਸਭ ਕੰਮ ਚੋਰ ਬਣੇ ਨੇ
ਕੰਮ ਕਰਨ ਨੂੰ ਮੇਹਣਾ ਸਮਝਣ
ਕੰਮ ਕਹੋ ਤਾਂ ਵੱਢਣ ਪੈਂਦੇ
ਕਹਿੰਦੇ ਏਥੇ ਆ ਜਾਂਦੇ ਨੇ ਬੂਥੇ ਚੁੱਕੀਂ
ਮਾਮੇ ਦਾ ਘਰ ਸਮਝ ਰੱਖਿਐ
ਆ ਜਾਂਦੇ ਨੇ ਖਾਲੀ ਹੱਥੀ ਖਾਲੀ ਖੀਸੇ
ਖਾਲੀ ਹੱਥ ਮੁੰਹ ਨੂੰ ਨਹੀਂ ਜਾਂਦਾ

ਪਰ ਮੈਂ ਵੀ ਕੀ ਲੈਣੈ ਲੋਕੋ
ਐਵੇਂ ਉਲਟੇ ਵਹਿਣ ਪੈ ਗਿਆ
ਜੋ ਕਰਨਗੇ ਸੋ ਭਰਨਗੇ
ਮੈਂ ਕੋਈ ਠੇਕੇਦਾਰ ਤੇ ਨਹੀਂ ਹਾਂ
ਮੈਂ ਤਾਂ ਗੀਤ ਸੁਨਾਣੈ ਆਪਣਾ
ਗੀਤ ਹੈ ਮੇਰਾ ਆਜ਼ਾਦੀ ਦਾ

ਏਹਦੇ ਵਿੱਚ ਨਹੀਂ ਗੱਲ ਟੈਕਸ ਦੀ
ਟੈਕਸ ਦਾ ਮੈਂ ਜਿਕਰ ਨਹੀਂ ਕਰਨਾਂ
ਬੇਸ਼ੱਕ ਟੈਕਸ ਲੋਕਾਂ ਉੱਤੇ
ਟੁਟੱਣ ਵਾਂਗ ਪਹਾੜ ਹਿਮਾਲਾ
ਵਿਆਹ ਤੋਂ ਛੁਟ ਜਣੇਪੇ ਉੱਤੇ
ਛੜੇ ਛਟੀਂਕ ਰੰਡੇਪੇ ਉੱਤੇ
ਤੁਰਨ ਫਿਰਨ ਤੇ ਆਣ ਜਾਣ ਤੇ
ਕੋਠਾ ਛੱਪਰ ਪਾਣ ਤੇ ਟੈਕਸ
ਮੇਲੇ ਮੰਦਰ ਜਾਣ ਤੇ ਟੈਕਸ
ਸਿਨਮੇ ਦੇ ਵਿੱਚ ਇਕ ਦੋ ਘੜੀਆਂ
ਬੈਹ ਕੇ ਦਿਲ ਪ੍ਰਚਾਣ ਤੇ ਟੈਕਸ
ਨਰਮਾਂ ਮਿਰਚ ਕਮਾਦ ਕਪਾਹਾਂ
ਚੀਜ ਖਰੀਦੋ ਭਾਵੇਂ ਵੇਚੋ
ਜਿਧਰ ਕਿਧਰ ਏਧਰ ਉਧਰ
ਪੁਰਬ ਪੱਛਮ ਉਤਰ ਦੱਖਣ
ਟੈਕਸ ਦੀ ਭਰਮਾਰ ਹੈ ਲੋਕੋ
ਪਰ ਮੈਂ ਇਸਦਾ ਜ਼ਿਕਰ ਨਹੀਂ ਕਰਨਾ

ਚੋਰ ਬਲੈਕੀ ਲੋਕਾਂ ਵਲੋਂ
ਲੁੱਟ ਦਾ ਗਰਮ ਬਜਾਰ ਹੈ ਲੋਕੋ
ਅਫਸਰਸ਼ਾਹੀ ਰਿਸ਼ਵਤ ਸਿਰ ਤੇ
ਕਰਦੀ ਮੌਜ ਬਹਾਰ ਏ ਲੋਕੋ
ਚੋਰ ਤੇ ਕੁੱਤੀ ਦਾ ਸਮਝੋਤਾ
ਮੇਹਨਤਕਸ਼ ਲਾਚਾਰ ਹੈ ਲੋਕੋ
ਮਾਰ ਛੜੱਪੇ ਵਧੀ ਮਹਿੰਗਾਈ
ਮੱਚੀ ਹਾਹਾਕਾਰ ਏ ਲੋਕੋ
ਕਿਰਤੀ ਕਾਮੇ ਭੁੱਖੇ ਨੰਗੇ
ਵੇਹਲੜ ਮੋਜ ਬਹਾਰ ਏ ਲੋਕੋ
ਬੇਰੁਜ਼ਗਾਰੀ ਭੁਖਮਰੀ ਦਾ
ਕਾਮਾ ਅੱਜ ਸ਼ਿਕਾਰ ਏ ਲੋਕੋ
ਮਾਰ ਘੁਰਾੜੇ ਅੱਖਾਂ ਮੀਟੀ
ਸੁੱਤੀ ਪਈ ਸਰਕਾਰ ਏ ਲੋਕੋ
ਭੁੱਖ ਦਾ ਭੂਤ ਚੁਫੇਰੇ ਨੱਚੇ
ਸਾਰਾ ਦੇਸ਼ ਬਿਮਾਰ ਏ ਲੋਕੋ
ਪਰ ਮੈਂ ਵੀ ਕੀ ਲੈਣੈ ਲੋਕੋ
ਤੁਸੀਂ ਚੁਣੀ ਸਰਕਾਰ ਏ ਲੋਕੋ
ਲੋਕ ਸਿਆਣੇ ਸਮਝ ਲੈਣਗੇ
ਮੈਨੂੰ ਕੀ ਦਰਕਾਰ ਏ ਲੋਕੋ
ਮੈਂ ਤਾਂ ਗੀਤ ਸੁਨਾਣੈ ਆਪਣਾ
ਗੀਤ ਹੈ ਮੇਰਾ ਆਜ਼ਾਦੀ ਦਾ

ਲਓ ਲੋਕੋ ਹੁਣ ਕੰਨ ਲਗਾ ਲਓ
ਹੁਣ ਮੈਂ ਗੀਤ ਸੁਨਾਣ ਲਗਾ ਜੇ
ਹੌਲੀ ਸੁਰ ਵਿੱਚ ਮੈਂ ਗਾਵਾਂਗਾ
ਨੀਵੀਂ ਵਾਜੇ
ਮੱਤ ਕਿਧਰੇ ਹਾਕਮ ਦੇ ਕੰਨੀ
ਗੀਤ ਮੇਰੇ ਦੀ ਵਾਜ ਪਹੰਚ ਜਾਏ
ਬੇਸ਼ੱਕ ਮੈਂ ਸਰਕਾਰ ਦੇ ਕੋਲੋਂ
ਡਰਦਾ ਨਹੀਂ ਹਾਂ

ਪਰ ਕੋਈ ਸਰਕਾਰੀ ਬੰਦਾ
ਹਾਕਮ ਨੂੰ ਉਕਸਾ ਨਾ ਦੇਵੇ
ਔਹ ਵੇਖੋ ਹੱਥ ਵਿੱਚ ਕਲਮ ਫੜ ਕੇ
ਕਿਦਾਂ ਲਿੱਖ ਰਿਹਾ ਹੈ
ਵਾਰਿਸ ਸ਼ਾਹ ਜਿਉਂ ਕਹਿੰਦੈ ਕੋਰੀ
ਲੋਕੋ ਆਦਤ ਜਾ ਨਹੀਂ ਸਕਦੀ
ਕੱਟ ਦਿਓ ਚਾਹੇ ਪੋਰੀ ਪੋਰੀ

ਔਹ ਜੋ ਕੋਈ ਸਰਕਾਰੀ ਬੰਦਾ
ਹਾਕਮ ਨੂੰ ਉਕਸਾ ਨਾ ਦੇਵੇ
ਆਦਤ ਮੂਜ਼ਬ ਹਾਕਮ ਕਿਧਰੇ
ਗੀਤ ਤੇ ਟੈਕਸ ਲਾ ਨਾ ਦੇਵੇ
ਕਿਉਂਕਿ ਉਹਦੀ ਆਦਤ ਜੁ ਹੈ
ਚੀਜ਼-ਚੀਜ਼ ਤੇ ਟੈਕਸ ਲਾਉਣਾ

ਫੇਰ ਕਿਤੇ ਜੇ ਮੌਕਾ ਮਿਲਿਆ
ਤੁਹਾਡੀ ਖਾਹਿਸ਼ ਪੂਰ ਦਿਆਂਗਾ
ਆਜ਼ਾਦੀ ਦਾ ਗੀਤ ਸੁਣਾਕੇ
ਅੱਜ ਤਾਂ ਮੈਨੂੰ ਮੁਆਫ ਕਰ ਦਿਉ
ਅੱਜ ਤਾਂ ਮੈਨੂੰ ਮੁਆਫ ਕਰ ਦਿਉ

ਬਾਗਾਂ ਦਾ ਰਾਖਾ - ਸੈਮੁਅਲ ਜੌਨ






ਸੈਮੁਅਲ ਜੌਨ ਦਾ ਇਹ ਨੁਕੜ ਨਾਟਕ ਬਹੁਤ ਸਾਰੀ ਥਾਂਵਾਂ ਉਤੇ ਪੇਸ਼ ਕੀਤਾ ਗਿਆ ਹੈ Ι ਇਹ ਸੁਜਾਨ ਸਿੰਘ ਇਸੇ ਨਾਮ ਦੀ ਕਹਾਣੀ ਉਤੇ ਅਧਾਰਿਤ ਹੈ Ι

ਕਦੀ ਤੇ ਹੱਸ ਬੋਲ ਵੇ

ਕਦੀ ਤੇ ਹੱਸ ਬੋਲ ਵੇ ਨਾ ਜਿੰਦ ਸਾਡੀ ਰੋਲ ਵੇ


ਕਦੀ ਤੇ ਹੱਸ ਬੋਲ ਵੇ ਨਾ ਜਿੰਦ ਸਾਡੀ ਰੋਲ ਵੇ


ਵੇ ਆਜਾ ਦਿਲ ਜਾਨੀਆਂ ,ਵੇ ਕਰ ਮਹਿਰਬਾਨੀਆਂ


ਵੇ ਆਜਾ ਦਿਲ ਜਾਨੀਆਂ ,ਵੇ ਕਰ ਮਹਿਰਬਾਨੀਆਂ


ਨਾ ਦੁਖਾਂ ਨਾ ਟੋਲ ਵੇ ਨਾ ਜਿੰਦ ਸਾਡੀ ਰੋਲ ਵੇ


ਕਦੀ ਤੇ ਹੱਸ ਬੋਲ ਵੇ ................


ਵੇ ਤੇਰੇ ਨਾਲ ਲਾ ਕੇ ਵੇ ਤੈਨੂੰ ਪੱਲੇ ਪਾ ਕੇ


ਵੇ ਤੇਰੇ ਨਾਲ ਲਾ ਕੇ ਵੇ ਤੈਨੂੰ ਪੱਲੇ ਪਾ ਕੇ


ਲੁਟੀ ਮੈ ਅਨਭੋਲ ਵੇ ਨਾ ਜਿੰਦ ਸਾਡੀ ਰੋਲ ਵੇ


ਕਦੀ ਤੇ ਹੱਸ ਬੋਲ ਵੇ ................


ਵੇ ਨਿਤ ਦੇ ਵਿਛੋੜੇ ਕੀਤੇ ਨੇ ਸਾਹ ਥੋੜੇ


ਵੇ ਨਿਤ ਦੇ ਵਿਛੋੜੇ ਕੀਤੇ ਨੇ ਸਾਹ ਥੋੜੇ


ਆ ਖੁਲ ਗਏ ਨੇ ਪੋਲ ਵੇ ਨਾ ਜਿੰਦ ਸਾਡੀ ਰੋਲ ਵੇ


ਕਦੀ ਤੇ ਹੱਸ ਬੋਲ ਵੇ ................


ਵੇ ਦੇਸ਼ ਪਰਾਇਆ ਵੇ ਜਾ ਕੇ ਵਸਾਇਆ


ਵੇ ਦੇਸ਼ ਪਰਾਇਆ ਵੇ ਜਾ ਕੇ ਵਸਾਇਆ


ਆ ਦੁਖ ਸੁਖ ਫੋ਼ਲ ਵੇ ਨਾ ਜਿੰਦ ਸਾਡੀ ਰੋਲ ਵੇ


ਕਦੀ ਤੇ ਹੱਸ ਬੋਲ ਵੇ ਨਾ ਜਿੰਦ ਸਾਡੀ ਰੋਲ ਵੇ


ਵੇ ਆਜਾ ਦਿਲ ਜਾਨੀਆਂ ,ਵੇ ਕਰ ਮਹਿਰਬਾਨੀਆਂ


ਵੇ ਆਜਾ ਦਿਲ ਜਾਨੀਆਂ ,ਵੇ ਕਰ ਮਹਿਰਬਾਨੀਆਂ


ਨਾ ਦੁਖਾਂ ਨਾ ਟੋਲ ਵੇ ਨਾ ਜਿੰਦ ਸਾਡੀ ਰੋਲ ਵੇ


ਕਦੀ ਤੇ ਹੱਸ ਬੋਲ ਵੇ ਨਾ ਜਿੰਦ ਸਾਡੀ ਰੋਲ ਵੇ


ਕਦੀ ਤੇ ਹੱਸ ਬੋਲ ਵੇ ਨਾ ਜਿੰਦ ਸਾਡੀ ਰੋਲ ਵੇ

ਸੁਖਿੰਦਰ ਧਾਲੀਵਾਲ :- ਯੂ ਸੀ ਪੀ ਆਈ






ਸੁਖਿੰਦਰ ਧਾਲੀਵਾਲ ਦੀ ਇਹ ਤਕਰੀਰ ੨੩ ਮਾਰਚ ੨੦੦੯ , ਭੁਨਰਹੇੜੀ ਵਿਖੇ ਯੂ ਸੀ ਪੀ ਆਈ ਵਲੋਂ ਭਗਤ ਸਿੰਘ ਦੇ ਸ਼ਹੀਦੀ ਦਿਨ ਸੰਬੰਧੀ ਆਯੋਜਿਤ ਮੀਟਿੰਗ ਸਮੇਂ ਰਿਕਾਰਡ ਕੀਤੀ ਗਈ


ਬਾਕੀ ਪਾਰਟ ਵੇਖਣ ਲਈ ਕਲਿਕ  ਕਰੋ :-


Part-2

Part-3

Part-4

Part-5


Part-6

Part-7

Part-8

Thursday, October 1, 2009

तूफ़ानी पितरेल पक्षी का गीत

मक्सिम गोर्की

समुद्र की रुपहली सतह के ऊपर हवा के झोंके तूफ़ान के बादलों की सेना जमा कर रहे हैं और बादलों तथा समुद्र के बीच तूफ़ानी पितरेल चक्कर लगा रहा है–गौरव और गरीमा के साथ, अंधकार को चीरकर कौंध जाने वाली बिजली की रेखा की भांति!
कभी वह नीचे उतर आता है–इतना की लहरें उसके पंखों को दुलारती हैं, फ़िर तेज़ी के साथ ऊँचे उठ जाता है–तीर की भांति बादलों को चीरता और अपनी भयानक चीख़ से आकाश को गुंजाता, और बादल –उसकी इस साहसपूर्ण चीख़ में चरम आनंदातिरेक का अनुभव कर–थरथरा उठते!
उसकी इस चीख़ में तूफ़ान से टकराने की एक हूक ध्वनित  होती! उसके आवेश और आवेगों की, उसके गुस्से और जीत में उसके विश्वास की लपक ध्वनित होती!
समुद्री गल पक्षी भय से चिचिया उठते,–चिचियाते-करहाते पानी की सतह पर छितर जाते और डर के मारे समुद्र की स्याह गहराइयों में समां जाने के लिए उतावले हो उठते!
और ग्रेब पक्षी भी विलाप करने लगते! संघर्ष के चर्म आह्लाद को– जो सभी संज्ञाओं  से परे है–वे क्या जाने? बिजली की गरज और बादलों की गड़गडाहट उनकी जान सोख लेती!
और बुद्धू पेंगुइन चट्टानों की दरारों में गर्दनें डाल समझते हैं कि मुक्ति मिल गई! एक अकेला तूफ़ानी पितरेल पक्षी ही है जो समुद्र के ऊपर, रुपहले झाग उगलती फनफनाती लहरों के ऊपर, मंडरा रहा है!
और तूफ़ान के बादल समुद्र के सतह पर घिरते आ रहे हैं–अधिकाधिक नीचे, अधिकाधिक काले–और गीत गाती तथा छलछलाती लहरें–गरज और गड़गडाहट से गले मिलने की उमंगों से भरी–ऊँची उठती रहीं हैं–ऊँची उठती जा रही हैं!
बिजली कड़कती और दमामा बजता है. समुद्र की लहरें हवा के झोकों के विरुद्ध भयानक युद्ध में कूद पड़ती हैं और हवा के झोंके–उन्हें अपने लौह आलिंगन में जकड़–इस समूची मरकत राशिः को चट्टानों पर दे मारते हैं–और उनका एक-एक कण छितरा जाता है!
तूफ़ानी पितरेल पक्षी–अंधकार को चीरकर कौंध जाने वाली बिजली की रेखा की भांति–तीर की तरह तूफ़ान के बादलों को बींधता, तेज़ धार की भांति पानी को भीतर से काटता चक्कर लगा रहा हैं और अपनी चीख़ से आकाश गूंजा रहा है!
दानव की भांति–सदा अट्टहास करते और सुबकते तूफ़ान के काले दानव की भांति–वह निर्बाध मंडरा रहा है–तूफ़ान के बादलों पर अट्टहास करता, आनंदातिरेक से सुबकता!
बिजली की गरज में थकान की भनभनाहट वह सुनता है. इस दानव की बुद्धि से वह छिपी नहीं रहती. उसका विश्वास है कि बादल सूरज की सत्ता को कभी नहीं मिटा सकेंगे!
समुद्र गरजता हैं….बिजली कड़कती है…
समुद्र के व्यापक विस्तार के ऊपर तूफ़ान के बादलों में नीली बिजली कौंधती है, लहरें उछलकर विद्धुत अग्नि-बाणों को लपकती और उन्हें ठंडा कर देती हैं और उनके सर्पिल प्रतिबिम्ब, बल खाते और बुझते, समुद्र की गहराइयों में समा जाते है.
तूफ़ान! शीघ्र ही तूफ़ान टूट पड़ेगा!
लेकिन तूफ़ानी पितरेल पक्षी है कि अभी भी–गौरव और गरीमा से भरा–बिजली की कड़क और बादलों के बीच और गरजते चिंग्घाड़ते समुद्र के ऊपर मंडरा रहा है और उसकी चीख़ में चरम आह्लाद की ध्वनी है–विजय की भविष्यवाणी की भांति…

आए तूफ़ान, अपने पूरे गुस्से के साथ आए!