Friday, November 27, 2009

ਇਬਨੇ ਇੰਸ਼ਾ ਦੀ ਕਹਾਣੀ --ਅਲਗ ਦੇਸ਼

ਇਬਨੇ ਇੰਸ਼ਾ ਦੀ ਕਹਾਣੀ --ਅਲਗ ਦੇਸ਼


"ਈਰਾਨ ਮੇਂ  ਕੌਣ ਰਹਤੇ ਹੈਂ ?"
"ਈਰਾਨ ਮੇਂ ਈਰਾਨੀ ਕੌਮ ਰਹਤੀ ਹੈ."
"ਇੰਗਲੈਂਡ ਮੇਂ  ਕੌਣ ਰਹਤਾ ਹੈ ?"
"ਇੰਗਲੈਂਡ ਮੇਂ ਅੰਗ੍ਰੇਜ਼ ਕੌਮ ਰਹਤੀ ਹੈ."
"ਫ੍ਰਾਂਸ  ਮੇਂ  ਕੌਣ ਰਹਤਾ ਹੈ ?"
"ਫ੍ਰਾਂਸ  ਮੇਂ ਫਰਾਂਸੀਸੀ   ਕੌਮ ਰਹਤੀ ਹੈ."
"ਯਹ ਕੌਣ ਸਾ  ਮੁਲਕ ਹੈ ?"
"ਯਹ ਪਾਕਿਸਤਾਨ ਹੈ."
"ਤਬ ਤੋ ਇਸ ਮੇਂ ਪਾਕਿਸਤਾਨੀ ਕੌਮ ਰਹਤੀ ਹੋਗੀ ?"
"ਨਹੀਂ ਇਸ ਮੇਂ ਪਾਕਿਸਤਾਨੀ ਕੌਮ ਨਹੀਂ ਰਹਤੀ."
"ਇਸ ਮੇਂ ਸਿੰਧੀ ਕੌਮ ਰਹਤੀ ਹੈ.
ਇਸ ਮੇਂ ਪੰਜਾਬੀ  ਕੌਮ ਰਹਤੀ ਹੈ.
ਇਸ ਮੇਂ ਬੰਗਾਲੀ  ਕੌਮ ਰਹਤੀ ਹੈ.
ਇਸ ਮੇਂ ਯਹ  ਕੌਮ ਰਹਤੀ ਹੈ.
ਇਸ ਮੇਂ ਬਹ ਕੌਮ ਰਹਤੀ ਹੈ."
"ਲੇਕਿਨ ਪੰਜਾਬੀ ਤੋ ਹਿੰਦੋਸਤਾਨ ਮੇਂ ਵੀ ਰਹਤੇ ਹੈਂ
"ਸਿੰਧੀ ਵੀ  ਹਿੰਦੋਸਤਾਨ ਮੇਂ   ਰਹਤੇ ਹੈਂ
"ਬੰਗਾਲੀ ਵੀ ਹਿੰਦੋਸਤਾਨ ਮੇਂ  ਰਹਤੇ ਹੈਂ
"ਫਿਰ ਯਹ ਅਲਗ ਦੇਸ਼ ਕਯੋਂ ਬਣਾਇਆ ਗਯਾ ਥਾ ?"
"ਗਲਤੀ ਹੂਈ.ਮਾਫ਼ ਕੀਜੀਏ.ਅਬ ਕਭੀ ਨਹੀਂ ਬਨਾਏਂਗੇ"

ਤਨਹਾਈ---ਇਕਬਾਲ

(ਇਕਬਾਲ ਨੇ ਇਸ ਨਜ਼ਮ ਵਿੱਚ ਇਨਸਾਨ ਦੀ ਅਜ਼ਲੀ ਤਨਹਾਈ ਨੂੰ ਆਪਣੇ ਮਖ਼ਸੂਸ ਅੰਦਾਜ਼ ਵਿੱਚ ਬਿਆਨ ਕੀਤਾ ਹੈ।)


ਤਨਹਾਈ








ਬਾ ਬਹਿਰ ਰਫ਼ਤਮ ਓ ਗੁਫ਼ਤਮ ਬਾ ਮੋਜ ਇ ਬੇਤਾਬੇ


ਹਮੇਸ਼ਾ ਦਰ ਤਲਬ ਅਸਤੀ ਚਿ ਮੁਸ਼ਕਲੇ ਦਾਰੀ?


ਹਜ਼ਾਰ ਲੂਲੂਏ ਲਾਲਾਸਤ ਦਰ ਗਰੀਬਾਨਤ


ਦਰੂਨ ਸੀਨਾ ਚੂ ਮਨ ਗੋਹਰ ਇ ਦਿਲੇ ਦਾਰੀ?


ਤਪੀਦ ਓ ਅਜ਼ ਲਬ ਇ ਸਾਹਿਲ ਰਮੀਦ ਓ ਹੇਚ ਨਗੁਫ਼ਤ


(ਮੈਂ ਸਮੁੰਦਰ ਕੋਲ ਗਿਆ ਅਤੇ  ਬੇਤਾਬ, ਬਲ ਖਾਂਦੀ ਹੋਈ ਲਹਿਰ ਤੋਂ ਪੁਛਿਆ , ਤੂੰ ਹਮੇਸ਼ਾ ਕਿਸ ਤਲਬ ਵਿੱਚ ਰਹਿੰਦੀ ਹੈ ਤੇ ਤੈਨੂੰ ਕੀ ਮੁਸ਼ਕਿਲ ਦਰਪੇਸ਼ ਹੈ? ਤੇਰੇ ਗਿਰੇਬਾਨ ਵਿੱਚ ਹਜ਼ਾਰਾਂ ਚਮਕਦਾਰ ਅਤੇ ਕੀਮਤੀ ਮੋਤੀ ਹਨ ਲੇਕਿਨ ਕੀ ਤੂੰ ਆਪਣੇ ਸੀਨੇ ਵਿੱਚ ਮੇਰੇ ਦਿਲ ਵਰਗਾ  ਮੋਤੀ  ਵੀ ਰੱਖਦੀ ਹੈਂ ? ਉਹ ਤੜਪੀ  ਕਿਨਾਰੇ ਤੋਂ ਦੂਰ ਚਲੀ ਗਈ ਅਤੇ  ਕੁਛ ਨਾ ਕਿਹਾ)।


ਬਾ ਕੋਹ ਰਫ਼ਤਮ ਵ ਪੁਰਸੀਦਮ ਈਂ ਚਿ ਬੇਦਰਦੀਸਤ?


ਰਸਦ ਬਗੋਸ਼ ਇ ਤੂ ਆਹ ਓ ਫ਼ਗ਼ਾਨ ਇ ਗ਼ਮ ਜ਼ਦਈ?


ਅਗਰ ਬਾ ਸੰਗ ਇ ਤੂ ਲਾਲੇ ਜ਼ ਕਤਰਾ ਖ਼ੂਨ ਅਸਤ


ਯੱਕੇ ਦਰ ਆ ਬਸੁਖ਼ਨ ਬਾ ਮਨ ਇ ਸਿਤਮ ਜ਼ਦਈ


ਬਖ਼ੁਦ ਖ਼ਜ਼ੀਦ ਓ ਨਫ਼ਸ ਦਰ ਕਸ਼ੀਦ ਓ ਹੇਚ ਨਗੁਫ਼ਤ


(ਮੈਂ ਪਹਾੜ  ਕੋਲ  ਗਿਆ ਅਤੇ  ਉਸ ਤੋਂ ਪੁਛਿਆ ਇਹ ਕੀ ਬੇਦਰਦੀ ਹੈ, (ਤੇਰੀ ਇਤਨੀ ਉਚਾਈ ਹੈ ਕਿ) ਕੀ ਕਦੇ  ਤੇਰੇ ਕੰਨ ਤੱਕ ਕਿਸੇ ਗ਼ਮ ਜ਼ਦਾ ਦੀ ਆਹ ਵੀ  ਪਹੁੰਚੀ ਹੈ? ਅਗਰ ਤੇਰੇ ਬੇ ਸ਼ੁਮਾਰ ਕੀਮਤੀ ਪੱਥਰਾਂ ਵਿੱਚ ਮੇਰੇ ਦਿਲ ਵਰਗਾ  ਕੋਈ ਲਾਅਲ ਹੈ ਤਾਂ ਫਿਰ ਇਕ ਬਾਰ  ਮੈਂ  ਸਿਤਮ ਜ਼ਦਾ ਨਾਲ ਕੋਈ ਬਾਤ ਕਰ। ਉਹ ਆਪਣੇ ਆਪ ਵਿੱਚ ਛੁਪਿਆ , ਸਾਹ ਖਿਚੀ ਅਤੇ  ਕੁਛ ਨਾ ਕਿਹਾ)।


ਰਾਹ ਦਰਾਜ਼ ਬਰੀਦਮ ਜ਼ ਮਾਹ ਪੁਰਸੀਦਮ


ਸਫ਼ਰ ਨਸੀਬ, ਨਸੀਬ ਇ ਤੂ ਮਨਜ਼ਲੀਸਤ ਕਿ ਨੇਸਤ


ਜਹਾਂ ਜ਼ ਪਰਤਵ ਇ ਸੀਮਾਏ ਤੂ ਸੁਮਨ ਜ਼ਾਰੇ


ਫ਼ਰੋਗ਼ ਇ ਦਾਗ਼ ਇ ਤੂ ਅਜ਼ ਜਲੋਹ ਦਿਲੀਸਤ ਕਿ ਨੇਸਤ


ਸੂਏ ਸਿਤਾਰਾ ਰਕੀਬਾਨਾ ਦੀਦ ਓ ਹੇਚ ਨਗੁਫ਼ਤ


(ਮੈਂ  ਲੰਬਾ ਸਫ਼ਰ ਕੀਤਾ  ਅਤੇ ਚੰਦ  ਤੋਂ ਪੁਛਿਆ , ਤੇਰੇ ਨਸੀਬ ਵਿਚ  ਸਫ਼ਰ ਹੀ ਸਫ਼ਰ ਹੈ ਲੇਕਿਨ ਕੋਈ ਮੰਜ਼ਿਲ ਵੀ  ਹੈ ਕਿ ਨਹੀਂ। ਜਹਾਨ ਤੇਰੀ ਚਾਂਦਨੀ ਤੋਂ  ਸੁਮਨ ਜ਼ਾਰ  ਬਣਿਆ ਹੋਇਆ  ਹੈ ਲੇਕਿਨ ਤੇਰੇ ਅੰਦਰ ਜੋ ਦਾਗ਼ ਹੈ ਉਸਕੀ ਚਮਕ ਦਮਕ ਕਿਸੇ  ਦਿਲ ਦੀ  ਵਜ੍ਹਾ ਕਰਕੇ  ਹੈ ਯਾ ਨਹੀਂ ਹੈ?ਉਸ ਨੇ  ਤਾਰੇ  ਵੱਲ  ਰਕੀਬਾਨਾ ਨਜ਼ਰਾਂ ਨਾਲ ਦੇਖਿਆ ਅਤੇ  ਕੁਛ ਨਾ ਕਿਹਾ)।


ਸ਼ੁਦਮ ਬਹਜ਼ਰਤ ਇ ਯਜ਼ਦਾਂ ਗੁਜ਼ਸ਼ਤਮ ਅਜ਼ ਮਹਿ ਓ ਮਿਹਰ


ਕਿ ਦਰ ਜਹਾਨ ਇ ਤੂ ਯਕ ਜ਼ੱਰਾ ਆਸ਼ਨਾਯਮ ਨੇਸਤ


ਜਹਾਂ ਤਹੀ ਜ਼ ਦਿਲ ਓ ਮੁਸ਼ਤ ਇ ਖ਼ਾਕ ਇ ਮਨ ਹਮਾ ਦਿਲ


ਚਮਨ ਖ਼ੁਸ਼ ਅਸਤ ਵਲੇ ਦਰਖ਼ੋਰ ਇ ਨਵਾਯਮ ਨੇਸਤ


ਤਬੱਸਮੇ ਬ ਲਬ ਇ ਊ ਰਸੀਦ ਓ ਹੇਚ ਨਗੁਫ਼ਤ


(ਮੈਂ ਚੰਦ  ਔਰ ਸੂਰਜ ਕੋਲੋਂ ਗੁਜ਼ਰ ਕੇ ਖ਼ੁਦਾ ਦੇ ਹਜ਼ੂਰ ਪਹੁੰਚਿਆ  ਅਤੇ   ਕਿਹਾ ਕਿ ਤੇਰੇ ਜਹਾਨ ਵਿੱਚ ਇਕ ਭੀ ਜ਼ਰਾ ਮੇਰਾ ਆਸ਼ਨਾ ਨਹੀਂ ਹੈ। ਤੇਰਾ ਜਹਾਨ ਦਿਲ ਤੋਂ ਖ਼ਾਲੀ ਹੈ ਅਤੇ  ਮੈਂ (ਮੁਸ਼ਤ ਇ ਖ਼ਾਕ) ਤਮਾਮ ਦਾ ਤਮਾਮ ਦਿਲ ਹਾਂ । ਤੇਰਾ ਦੁਨੀਆ ਦਾ ਚਮਨ ਤਾਂ ਇੱਛਾ ਹੈ ਲੇਕਿਨ ਮੇਰੀ ਨਿਵਾ ਦੇ ਲਾਇਕ ਨਹੀਂ, ਕਿ ਮੇਰਾ ਕੋਈ ਹਮਜ਼ਬਾਂ ਨਹੀਂ। ਉਸਦੇ ਬੁੱਲਾਂ ਤੇ ਇਕ ਮੁਸਕਰਾਹਟ ਫੈਲੀ ਅਤੇ  ਉਸ ਨੇ ਕੁਛ ਨਾ ਕਿਹਾ ।

ਬੀਚ ਕਾ ਰਾਸਤਾ ਨਹੀਂ ਹੋਤਾ, ਕਾਮਰੇਡ -- ਈਸ਼ਵਰ ਦੋਸਤ बीच का रास्ता नहीं होता, कॉमरेड!: ईश्वर दोस्त

ਬੀਚ   ਕਾ  ਰਾਸਤਾ ਨਹੀਂ ਹੋਤਾ, ਕਾਮਰੇਡ


ਈਸ਼ਵਰ ਦੋਸਤ


ਧਰੁਵੀਕਰਣ ਕੀ ਖਾਸੀਯਤ ਯਹ ਹੋਤੀ ਹੈ ਕਿ ਵਹ ਬੀਚ ਕੀ ਜਗਹ ਤੇਜੀ ਸੇ ਖਤਮ ਕਰਤਾ ਜਾਤਾ ਹੈ। ਚਾਹੇ ਵਹ ਸੰਪਰਦਾਇਕ ਧਰੁਵੀਕਰਣ ਹੋ ਯਾ ਅਸਮਤਾ ਪਰ ਆਧਾਰਿਤ ਯਾ ਕਿਸੀ ਔਰ ਮੁੱਦੇ ਪਰ। ਰਾਜ੍ਯ ਕੀ ਦਮਨਕਾਰੀ ਹਿੰਸਾ ਬਨਾਮ ਮਾਓਵਾਦੀ ਹਿੰਸਾ ਏਕ ਐਸਾ ਹੀ ਧਰੁਵੀਕਰਣ ਹੈ। ਇਸ ਸਰਲੀਕਰਣ ਮੇਂ ਛਿਪੀ ਰਾਜਨੀਤੀ ਪਰ ਸਵਾਲ ਉਠਾਨਾ ਜਰੂਰੀ ਹੋ ਗਯਾ ਹੈ। ਯੁਧ ਕੀ ਭਾਸ਼ਾ ਬੋਲਤੀ ਔਰ ਬਂਦੂਕ ਕੋ ਮਹਿਮਾਮਂਡਿਤ ਕਰਤੀ ਇਸ ਰਾਜਨੀਤੀ ਕੇ ਨਿਸ਼ਾਨੇ ਪਰ ਕ੍ਯਾ ਜਨਸਂਘਰ੍ਸ਼ੋਂ ਕੀ ਲੋਕਤਾਂਤ੍ਰਿਕ ਜਗਹ ਨਹੀਂ ਹੈ? ਮਾਓਵਾਦਿਯੋਂ ਕੇ ਸਬਸੇ ਬੜੇ ਦਲ ਪੀ ਡਬਲਯੂ ਜੀ ਕੇ ਨਾਮ ਕੇ ਸਾਥ ਹੀ ਜਨਯੁਧ ਸ਼ਬਦ ਲਗਾ ਹੁਆ ਹੈ। ਛੱਤੀਸਗਢ ਸਰਕਾਰ ਨੇ ਏਕ ਸਰਕਾਰੀ ਜਨਯੁਧ ਕੋ ਸਲਵਾ ਜੁਡੂਮਕੇ ਨਾਮ ਸੇ ਪ੍ਰਾਯੋਜਿਤ ਕਿਯਾ ਹੁਆ ਹੈ। ਕੇਂਦ੍ਰ ਸਰਕਾਰ ਨੇ ਪਹਲੀ ਬਾਰ ਮਾਓਵਾਦ ਕੇ ਖਿਲਾਫ ਯੁਧ ਕੀ ਸ਼ਬਦਾਵਲੀ ਕਾ ਇਸਤੇਮਾਲ ਕਿਯਾ ਹੈ, ਫਿਰ ਉਸ ਪਰ ਸਫਾਈ ਭੀ ਦੀ ਹੈ। ਅਗਰ ਮਾਓਵਾਦ ਲੋਕਤੰਤਰ ਕੇ ਪ੍ਰਤਿ ਅਪਨੀ ਨਫਰਤ ਨਹੀਂ ਛਿਪਾਤਾ ਤੋ ਉਤ੍ਤਰ-ਪੂਰ੍ਵ ਸੇ ਲੇਕਰ ਗਰੀਬ ਆਦਿਵਾਸੀ ਇਲਾਕੋਂ ਤਕ ਕਈ ਸਰਕਾਰੇਂ ਭੀ ਰਾਜਨੀਤੀਕ-ਸਾਮਾਜਿਕ ਗੁਥੀਓਂ ਕੋ ਮਹਜ ਸੁਰਕਸਾ ਕੇ ਸਵਾਲ ਮੇਂ ਤਬਦੀਲ ਕਰ ਬਂਦੂਕ ਕੀ ਨਲੀ ਪਰ ਟੰਗੇ ਵਿਸ਼ੇਸ਼ ਸੁਰਕਸਾ ਕਾਨੂਨੋਂ ਕੇ ਜਰਿਏ ਸੁਲਝਾਨਾ ਚਾਹਤੀ ਹੈਂ। ਅਨ੍ਯਾਯ ਕੇ ਖਿਲਾਫ ਜਨਲਾਮਬੰਦੀ , ਸੰਘਰਸ਼ ਔਰ ਪ੍ਰਤਿਰੋਧ ਕੀ ਸੁਦੀਰਘ ਪਰੰਪਰਾ ਕੋ ਯੁਧ ਕੇ ਅਤਿਰੇਕ ਮੇਂ ਢਾਂਪਨੇ ਕੀ ਕੋਸ਼ਿਸ਼ ਕੀ ਜਾ ਰਹੀ ਹੈ। ਯੁਧ ਸੀਧਾ ਸਵਾਲ ਕਰਤਾ ਹੈ ਕਿ ਤਯ ਕਰੋ ਕਿਸ ਓਰ ਹੋ ਤੁਮ? ਯਹ ਸਵਾਲ ਏਕ-ਦੂਸਰੇ ਸੇ ਯੁਧ ਕਰਤਾ ਯਾ ਉਸਕੇ ਲਿਏ ਪਰ ਤੌਲਤਾ ਕੋਈ ਭੀ ਪਕਸ਼ ਕਿਸੀ ਸੇ ਭੀ ਪੂਛ ਸਕਤਾ ਹੈ। ਜੋ ਲੋਗ ਦੋਨੋਂ ਪਕਸ਼ ਸੇ ਅਸਹਮਤ ਯਾ ਕਿਸੀ ਸੇ ਕਮ ਕਿਸੀ ਸੇ ਜ੍ਯਾਦਾ ਅਸਹਮਤ ਹੋਨਾ ਚਾਹਤੇ ਹੈਂ, ਵੇ ਸ੍ਵਯਂ ਕੋ ਦੋ ਪਾਟੋਂ ਕੇ ਬੀਚ ਪਾਤੇ ਹੈਂ। ਹਰਿਸ਼ਂਕਰ ਪਰਸਾਈ ਨੇ ਲਿਖਾ ਥਾ ਕਿ ਆਜ ਕੇ ਜਮਾਨੇ ਮੇਂ ਦੋਸਤੀ ਕੇ ਲਿਏ ਦਿਲ ਮਿਲਨਾ ਜਰੂਰੀ ਨਹੀਂ, ਦੁਸ਼ਮਨ ਕਾ ਦੁਸਮਨ ਦੋਸਤ ਹੋ ਜਾਤਾ ਹੈ। ਆਜ ਪਰਸਾਈ ਹੋਤੇ ਤੋ ਏਕ ਔਰ ਨਜਾਰਾ ਦੇਖਤੇ। ਜੋ ਹਮਾਰੇ ਸਾਥ ਨਹੀਂ ਹੈ ਵਹ ਦੁਸ਼ਮਨੋਂ ਕੇ ਸਾਥ ਹੈ! ਸਰਕਾਰੇਂ ਘੋਸ਼ਣਾ ਕਰਤੀ ਹੈਂ ਕਿ ਜੋ ਆਦਿਵਾਸਿਯੋਂ ਪਰ ਸਲਵਾ ਜੁਡੂਮ ਜੈਸੇ ਅਰਧ ਕਾਨੂਨੀ ਗਿਰੋਹੋਂ ਕੇ ਦਮਨ ਕਾ ਵਿਰੋਧ ਕਰਤੇ ਹੈਂ, ਵੇ ਮਾਓਵਾਦ ਕੇ ਹਮਦਰਦ ਹੈਂ। ਮਾਓਵਾਦੀ ਫਰਮਾਤੇ ਹੈਂ ਕਿ ਜੋ ਉਨਕੇ ਸਾਥ ਨਹੀਂ ਹੈਂ ਵੇ ਬੁਰ੍ਜੁਆ ਵਰਗ ਕੇ ਦਲਾਲ, ਵਰਗ -ਸ਼ਤਰੂ ਔਰ ਘਿਰਣਿਤ ਉਦਾਰਵਾਦੀ ਹੈਂ। ਅਹਿੰਸਾ, ਮਾਨਵਤਾ, ਉਦਾਰਤਾ, ਸਹਿਸ਼ੀਲਤਾ ਜੈਸੇ ਸ਼ਬਦ ਸੁਨ ਮਾਓਵਾਦੀ ਕੋ ਹੰਸੀ ਆ ਸਕਤੀ ਹੈ। ਇਨ੍ਹੇਂ ਬੋਲਨੇ ਵਾਲੋਂ ਕੋ ਵਹ ਮੂਰ੍ਖ ਯਾ ਸੱਤਾ ਕਾ ਏਜੇਂਟ ਯਾ ਦੋਨੋਂ ਏਕ ਸਾਥ ਮਾਨ ਸਕਤਾ ਹੈ। ‘ਬੀਚ ਕਾ ਰਾਸਤਾ ਨਹੀਂ ਹੋਤਾ’! ਯਹ ਕਿਸੀ ਕ੍ਰਾਂਤਿਕਾਰੀ ਕਵਿਤਾ ਕਾ ਪੋਸ੍ਟਰ ਭਰ ਨਹੀਂ ਹੈ। ਯਹੀ ਬਾਤ ਪੂਰੇ ਆਤਮ ਵਿਸ਼੍ਵਾਸ ਸੇ ਅਮੇਰਿਕਾ ਕੇ ਪੂਰ੍ਵ ਰਾਸ਼੍ਟ੍ਰਪਤਿ ਜੌਰਜ ਬੁਸ਼ ਕਹ ਰਹੇ ਥੇ। ਯਹ ਪੰਕਤੀ ਰੋਮਾਂਚਿਤ ਕਰਤੀ ਹੈ ਔਰ ਦੁਸਸਾਹਸ ਕੇ ਲਿਏ ਤੈਯਾਰ ਕਰਤੀ ਹੈ। ਇਸ ਪੰਕਤੀ ਪਰ ਬੁਸ਼ ਔਰ ਅਤਿਵਾਮ ਵਿਚਾਰ, ਦੋਨੋਂ ਮੋਹਿਤ ਹੈਂ। ਕ੍ਯੋਂਕਿ ਯਹ ਪੰਕਤੀ ਸਰਲੀਕਰਣ ਭੀ ਕਰਤੀ ਹੈ, ਜੋ ਨਵਉਦਾਰਵਾਦ ਔਰ ਮਾਓਵਾਦ ਦੋਨੋਂ ਕੀ ਰਾਜਨੀਤੀਕ ਪਰਿਯੋਜਨਾ ਕੇ ਮਾਫਿਕ ਹੈ। ਯਹ ਉਸੀ ਤਰਹ ਕੀ ਅੰਤਰ ਨਿਰਭਰਤਾ ਹੈ, ਜੋ ਏਕ-ਦੂਸਰੇ ਸੇ ਟਕਰਾਤੀ ਦੋ ਕੱਟਰਤਾਓਂ ਮੇਂ ਏਕ-ਦੂਸਰੇ ਕੇ ਲਿਏ ਹੋਤੀ ਹੈ। ਮਾਓਵਾਦ ਕੋ ਫੈਲਨੇ ਕੇ ਲਿਏ ਏਕ ਨਿਰੰਕੁਸ਼ ਰਾਜ ਸੱਤਾ ਚਾਹਿਏ। ਰਾਜ ਸੱਤਾਓਂ ਕੋ ਨਾਗਰਿਕ ਅਧਿਕਾਰੋਂ ਕੇ ਅਪਹਰਣ ਕੇ ਲਿਏ, ਜਨਵਿਰੋਧੀ ਕਾਨੂਨ ਬਨਾਨੇ ਕੇ ਲਿਏ ਮਾਓਵਾਦ ਜੈਸੇ ਦੁਸ਼ਮਨ ਚਾਹਿਏ। ਏਕ ਦਮਨਕਾਰੀ ਸਰਕਾਰ ਮਾਓਵਾਦ ਕੀ ਹਿੰਸਾ ਕੋ ਆਕਰਸ਼ਕ ਬਨਾਤੀ ਹੈ। ਏਕ ਹਿੰਸਕ ਛਾਪਾਮਾਰ ਯੁਧ ਰਾਜ ਸੱਤਾ ਕੀ ਹਿੰਸਾ ਕੀ ਵੈਧਤਾ ਬਨ ਜਾਤਾ ਹੈ। ਏਕ ਕੇ ਪਾਸ ਸਂਵਿਧਾਨ ਕੀ ਮਨਚਾਹੀ ਵ੍ਯਾਖ੍ਯਾ ਔਰ ਔਪਨਿਵੇਸ਼ਿਕ ਕਾਨੂਨੋਂ ਕੀ ਵਿਰਾਸਤ ਹੈ ਤੋ ਦੂਸਰੇ ਕੇ ਪਾਸ ਸਮਾਜਵਾਦ ਕੇ ਉਸ ਅਧਿਨਾਯਕਵਾਦੀ ਔਰ ਸਰਵ ਸੱਤਾਵਾਦੀ ਸੰਸਕਰਣ ਕੀ ਫੰਟਾਸੀ ਹੈ, ਜੋ ਚੀਨ ਮੇਂ ਸਚਮੁਚ ਮੇਂ ਨਵਉਦਾਰਵਾਦ ਮੇਂ ਹੀ ਤਬਦੀਲ ਹੋ ਗਯਾ ਹੈ। ਕਾਂਗ੍ਰੇਸ ਔਰ ਭਾਜਪਾ ਮੇਂ ਸੇ ਕਿਸਕਾ ਪਕਸ਼ ਲੇਂਗੇ? ਇਸ ਪ੍ਰਸ਼੍ਨ ਪਰ ਵਾਮਪੰਥਿਯੋਂ ਕਾ ਕਾਫੀ ਸਮਯ ਔਰ ਊਰਜਾ ਜਾਤੀ ਹੈ। ਜੋ ਦੋਨੋਂ ਕੋ ਹੀ ਨਹੀਂ ਚੁਨਨਾ ਚਾਹਤੇ, ਵੇ ਕ੍ਯਾ ਕਰੇਂ? ਜੋ ਵਾਮ ਦਲੋਂ ਕਾ ਸਮਰਥਨ ਕਰਤੇ ਹੁਏ ਭੀ ਉਨਕੀ ਆਲੋਚਨਾ ਕਰਤੇ ਰਹਨਾ ਚਾਹਤੇ ਹੈਂ, ਵੇ ਕ੍ਯਾ ਕਰੇਂ? ਜੋ ਆਦਿਵਾਸਿਯੋਂ ਕੇ ਪ੍ਰਤਿ ਹੋ ਰਹੇ ਅਨ੍ਯਾਯ ਔਰ ਮਾਓਵਾਦ, ਦੋਨੋਂ ਕੇ ਵਿਰੋਧ ਮੇਂ ਹੈਂ, ਵੇ ਕ੍ਯਾ ਕਰੇਂ? ਐਸੇ ਲੋਗੋਂ ਕੇ ਲਿਏ ਭੀ ਕੋਈ ਰਾਜਨੀਤੀਕ ਵਕਤ ਐਸਾ ਆ ਸਕਤਾ ਹੈ ਜਬ ਦੋ ਬੜੇ ਪਕਸ਼ੋੰ ਮੇਂ ਸੇ ਕਿਸੀ ਏਕ ਕੇ ਖਿਲਾਫ ਜ੍ਯਾਦਾ ਬੋਲਨਾ ਪੜੇ। ਆਪਾਤਕਾਲ ਮੇਂ ਇੰਦਰਾ ਗਾਂਧੀ ਕੀ ਤਾਨਾਸ਼ਾਹੀ ਕਾ ਵਿਰੋਧ ਕਰਤੇ ਹੁਏ ਸਮਾਜਵਾਦਿਯੋਂ ਕੇ ਏਕ ਹਿੱਸੇ ਨੇ ਸੰਘ ਵਾਲੋਂ ਕੋ ਅਪਨੇ ਸਾਥ ਖੜਾ ਹੋਨੇ ਦਿਯਾ। ਰਾਜੀਵ ਗਾਂਧੀ ਕੇ ਖਿਲਾਫ ਆਂਦੋਲਨ ਕਰਤੇ ਹੁਏ ਵਾਮ ਨੇ ਇਸ ਬਾਤ ਕੋ ਨਜਰਅੰਦਾਜ ਕਰ ਦਿਯਾ ਕਿ ਭਾਜਪਾ ਭੀ ਇਸੀ ਮੁੱਦੇ ਪਰ ਆਂਦੋਲਨ ਕਰ ਰਹੀ ਹੈ। ਬਾਬਰੀ ਮਸਜਿਦ ਗਿਰਨੇ ਯਾ ਗੁਜਰਾਤ ਦੰਗੋਂ ਕੇ ਬਾਦ ਉਨ ਸੇਕੁਲਰਵਾਦਿਯੋਂ ਕੋ ਭੀ ਕਾਂਗ੍ਰੇਸ ਸੇ ਰਾਹਤ ਮਿਲੀ ਜੋ ਉਸੇ ਸਖਤ ਨਾਪਸੰਦ ਕਰਤੇ ਥੇ। ਇਸੀ ਤਰਹ ਜਬ ਕੇਂਦ੍ਰ ਸਰਕਾਰ ਨੇ ਆਦਿਵਾਸੀ ਇਲਾਕੋਂ ਮੇਂ ਮਾਓਵਾਦਿਯੋਂ ਕੇ ਖਿਲਾਫ ਯੁਧ ਕਰਨੇ ਕੀ ਘੋਸ਼ਣਾ ਕੀ ਤੋ ਆਦਿਵਾਸੀ ਪ੍ਰਸ਼੍ਨ ਪਰ ਸੋਚਨੇ ਵਾਲੋਂ ਕੇ ਲਿਏ ਯਹ ਸਾਫ ਥਾ ਕਿ ਇਸਸੇ ਛਾਪਾਮਾਰੋਂ ਕੀ ਸੇਹਤ ਪਰ ਕੋਈ ਅਸਰ ਨਹੀਂ ਪੜੇਗਾ, ਮਗਰ ਆਦਿਵਾਸੀ ਇਲਾਕੇ ਤਬਾਹ ਹੋ ਜਾਏਂਗੇ। ਆਂਕੜੇ ਬਤਾਤੇ ਹੈਂ ਕਿ ਸਲਵਾ ਜੁਡੂਮ ਕੇ ਬਾਦ ਸੇ ਮਾਓਵਾਦਿਯੋਂ ਕੀ ਤਾਕਤ ਔਰ ਹਿੰਸਾ ਬਸਤਰ ਮੇਂ ਕਈ ਗੁਨਾ ਬਢ ਗਈ ਹੈ। ਕਈ ਹਜਾਰ ਆਦਿਵਾਸੀ ਸ਼ਿਵਿਰੋਂ ਮੇਂ ਲੇ ਆਏ ਗਏ। ਕਈ ਹਜਾਰ ਡਰ ਕਰ ਔਰ ਬਚ ਕਰ ਪੜੋਸੀ ਰਾਜ੍ਯੋਂ ਕੀ ਤਰਫ ਭਾਗ ਖੜੇ ਹੁਏ। ਕਈ ਹਜਾਰ ਮਾਓਵਾਦਿਯੋਂ ਕੇ ਤਰ੍ਕ ਯਾ ਬੰਦੂਕ ਕੇ ਅਸਰ ਮੇਂ ਆ ਗਏ ਯਾ ਲੇ ਆਏ ਗਏ। ਜਿਨ ਲੋਗੋਂ ਨੇ ਸਰਕਾਰ ਕੇ ਯੁਧ ਕੇ ਏਲਾਨ ਕਾ ਪੁਰਜੋਰ ਵਿਰੋਧ ਕਿਯਾ ਉਨਮੇਂ ਕਈ ਗਾਂਧੀਵਾਦੀ, ਸਮਾਜਵਾਦੀ, ਸਰ੍ਵੋਦਯਵਾਦੀ ਹੈਂ। ਯੇ ਦੇਖ ਚੁਕੇ ਹੈਂ ਕਿ ਕੈਸੇ ਉਤ੍ਤਰ ਪੂਰ੍ਵ ਮੇਂ ਸੇਨਾ ਕੀ ਕਾਰ੍ਰਵਾਈ ਔਰ ਆਤੰਕਵਾਦ ਏਕ ਦੁਸ਼ਚਕਰ ਬਨ ਚੁਕਾ ਹੈ। ਯੁਧ ਕੇ ਵਿਰੋਧ ਮੇਂ ਭਾਕਪਾ ਜੈਸੇ ਵੇ ਦਲ ਭੀ ਹੈਂ ਜੋ ਮਾਓਵਾਦਿਯੋਂ ਕਾ ਨਿਸ਼ਾਨਾ ਰਹੇ ਹੈਂ। ਜੋ ਕਿਸੀ ਜੰਗਲ ਮੇਂ ਕਭੀ ਸਿਰਫ ਇਸੀ ਕਾਰਣ ਮਾਓਵਾਦਿਯੋਂ ਕੀ ਗੋਲੀ ਕਾ ਸ਼ਿਕਾਰ ਹੋ ਸਕਤੇ ਹੈਂ ਕਿ ਵੇ ਭਾਕਪਾ ਜੈਸੀ ‘ ਸੰਸ਼ੋਧਨਵਾਦੀ’ ਕਮ੍ਯੁਨਿਸਟ ਪਾਰਟੀ ਕੇ ਸਦਸ੍ਯ ਹੈਂ। ਹਾਲ ਮੇਂ ਗਰਹਮੰਤਰੀ ਪੀ ਚਿਦੰਬਰਮ ਨੇ ਕਹਾ ਕਿ ਹਮਨੇ ਕਭੀ ਯੁਧ ਕੀ ਬਾਤ ਨਹੀਂ ਕੀ, ਯਹ ਮੀਡਿਯਾ ਕੀ ਉਪਜ ਥੀ। ਉਨਕਾ ਯਹ ਸਪਸ਼ਟੀ ਕਰਣ ਨਾਗਰਿਕ ਸਮਾਜ ਕੇ ਦਬਾਵ ਕਾ ਨਤੀਜਾ ਹੈ ਯਾ ਝਾਰਖੰਡ ਮੇਂ ਆਸੰਨ ਚੁਨਾਵੋਂ ਕੀ ਮਜਬੂਰੀ ਕਾ? ਯਹ ਚਿਦੰਬਰਮ ਕੀ ਸਦਾਸ਼ਯਤਾ ਹੈ ਯਾ ਅਧੂਰੇ ਬੰਗਾਲ ਮਿਸ਼ਨ ਕੇ ਚਲਤੇ ਤਰਣਮੂਲ ਕਾਂਗ੍ਰੇਸ ਕਾ ਦਬਾਵ? ਇਸਕਾ ਪਤਾ ਚਲਨਾ ਫਿਲਹਾਲ ਮੁਸ਼ਕਲ ਹੈ। ਤਬ ਤਕ ਬੁਧੀਜੀਵੀ ਚਾਹੇਂ ਤੋ ਖੁਸ਼ਫਹਮੀ ਮੇਂ ਰਹ ਸਕਤੇ ਹੈਂ। ਸਰਕਾਰ ਕੇ ਯੁਧ-ਏਲਾਨ ਕੇ ਵਿਰੋਧ ਕੇ ਦੌਰਾਨ ਹੀ ਕਥਿਤ ‘ਜਨਯੁਧ’ ਕੇ ਪਕਸ਼ ਮੇਂ ਮਿਥਕ ਗਢਨੇ ਕੀ ਕੋਸ਼ਿਸ਼ ਭੀ ਹੁਈ। ਕਹਾ ਗਯਾ ਆਦਿਵਾਸਿਯੋਂ ਨੇ ਬੰਦੂਕ ਉਠਾ ਲੀ ਹੈ। ਯਹ ਨਹੀਂ ਪੂਛਾ ਗਯਾ ਕਿ ਤੋ ਕ੍ਯਾ ਆਂਧ੍ਰ ਕੇ ਆਦਿਵਾਸਿਯੋਂ ਨੇ ਬੰਦੂਕੇਂ ਰਖ ਦੀ ਹੈਂ। ਆਦਿਵਾਸਿਯੋਂ ਕੇ ਸਾਥ ਹੁਆ ਅਨ੍ਯਾਯ ਔਰ ਪੀ ਡਬਲਿਯੂ ਜੀ ਕੀ ਹਿੰਸਾ ਆਧਾਰਿਤ ਰਾਜਨੀਤਕ ਵਿਚਾਰਧਾਰਾ ਦੋ ਅਲਗ ਬਾਤੇਂ ਹੈਂ। ਮਾਓਵਾਦਿਯੋਂ ਕੇ ਕਬਜੇ ਔਰ ਦਖਲ ਕਾ ਜਿਤਨਾ ਇਲਾਕਾ ਹੈ, ਉਸ ਸੇ ਕਹੀਂ ਜ੍ਯਾਦਾ ਬੜੇ ਇਲਾਕੇ ਮੇਂ ਆਦਿਵਾਸਿਯੋਂ ਕੇ ਲੋਕਤਾਂਤ੍ਰਿਕ ਆਂਦੋਲਨ ਚਲ ਰਹੇ ਹੈਂ, ਜੋ ਨ ਸਿਰਫ ਉਨਕੇ ਸ਼ੋਸ਼ਣ ਔਰ ਦਮਨ ਬਲਕਿ ਵਿਰੋਧ ਕੇ ਹਿੰਸਾਵਾਦੀ ਰਾਸਤੇ ਕੇ ਭੀ ਖਿਲਾਫ ਹੈਂ, ਜਿਨ੍ਹੋਂਨੇ ਕਈ ਬਾਰ ਬਹਾਦੁਰੀ ਸੇ ਸਰਕਾਰੀ ਗੋਲੀਬਾਰੀ ਝੇਲੀ ਹੈ, ਜਿਨ੍ਹੋਂਨੇ ਕਈ ਬਾਰ ਰਾਜਸੱਤਾ ਕੀ ਬੰਦੂਕ ਕੋ ਜਨ ਆਂਦੋਲਨ ਕੀ ਤਾਕਤ ਸੇ ਝੁਕਾਯਾ ਹੈ। ਜੋ ਲੋਗ ‘ਚਿਦੰਬਰਮ ਕੇ ਯੁਧ’ ਕਾ ਯਾ ਕਿਸੀ ਔਪਰੇਸ਼ਨ ਗ੍ਰੀਨ ਹੰਟ ਕਾ ਵਿਰੋਧ ਕਰ ਰਹੇ ਹੈਂ ਔਰ ਏਕਦਮ ਸਹੀ ਵਿਰੋਧ ਕਰ ਰਹੇ ਹੈਂ, ਵੇ ਐਸਾ ਰਾਜ ਸੱਤਾ ਕੀ ਗੋਦ ਮੇਂ ਬੈਠ ਕਰ ਤੋ ਸ਼ਾਯਦ ਨਹੀਂ ਕਰ ਰਹੇ ਹੋਂਗੇ! ਵੇ ਕਿਸੀ ਯੁਧਕਸ਼ੇਤ੍ਰ ਮੇਂ ਨਹੀਂ, ਬਲਕਿ ਲੋਕਤੰਤਰ ਕੀ ਉਸੀ ਜਗਹ ਪਰ ਬੈਠ ਕਰ ਵਿਰੋਧ ਕਰ ਰਹੇ ਹੈਂ, ਜੋ ਜਨਤਾ ਨੇ ਅਨਵਰਤ ਸੰਘਰਸ਼ੋਂ ਕੇ ਬਾਦ ਹਾਸਿਲ ਕੀ ਹੈ, ਜਿਸਕੀ ਆਜਾਦੀ ਕੇ ਬਾਦ ਸੇ ਲਗਾਤਾਰ ਹਿਫਾਜਤ ਕੀ ਹੈ ਔਰ ਜੋ ਵ੍ਯਵਸਥਾ ਪਰਿਵਰਤਨ ਕੇ ਉਨਕੇ ਸੰਘਰਸ ਕੀ ਬੁਨਿਯਾਦ ਹੈ। ਲੋਕਤੰਤਰ ਔਰ ਅਸਹਮਤਿ ਕੀ ਜਗਹ ਜਿਤਨੀ ਆਜ ਹੈ ਉਸਸੇ ਬੜੀ ਹੋਨੀ ਚਾਹਿਏ। ਯਹ ਹੈ ਕਾਨੂਨ ਕਾ ਰੱਸਾ ਤੁੜਾ ਕਰ ਭਾਗਤੀ ਰਾਜਕੀਯ ਹਿੰਸਾ ਔਰ ਨ੍ਯਾਯ ਕੇ ਨਾਮ ਪਰ ਕੀ ਜਾ ਰਹੀ ਦੁਸਾਹਸਵਾਦੀ ਹਿੰਸਾ ਕੇ ਬੀਚ ਕੀ ਜਗਹ। ਦੋਨੋਂ ਤਰਹ ਕੀ ਹਿੰਸਾਏਂ ਜਨਵਾਦ, ਨ੍ਯਾਯ, ਸ਼ਾਂਤਿ ਜੈਸੇ ਮੂਲ੍ਯੋਂ ਕੋ ਉਨਸੇ ਜੁੜੀ ਵਿਡੰਬਨਾਓਂ ਕਾ ਹਵਾਲਾ ਦੇਕਰ ਅਪਨੇ ਅਸਤਰਾਗਾਰ ਮੇਂ ਸ਼ਾਮਿਲ ਕਰਤੀ ਚਲਤੀ ਹੈਂ। ਜਿਸ ਤਰਹ ਆਦਿਵਾਸਿਯੋਂ ਨੇ ਭਾਰਤੀਯ ਰਾਜ ਸੱਤਾ ਕੇ ਬਾਂਧ, ਖਦਾਨ, ਕਾਰਖਾਨੇ ਔਰ ਅਭਯਾਰਣ੍ਯ ਕੇ ਲਿਏ ‘ਜਰੂਰੀ’ ਵਿਸਥਾਪਨ ਵਾਲੇ ਉਸ ਵਿਕਾਸ ਕੋ ਨਹੀਂ ਚੁਨਾ, ਜੋ ਨਿਰੰਤਰ ਉਨਕੀ ਜਮੀਨ ਔਰ ਜੰਗਲੋਂ ਪਰ ਕਬਜਾ ਕਰਤਾ ਗਯਾ, ਉਸੀ ਤਰਹ ਉਨ੍ਹੋਂਨੇ ਮਾਓਵਾਦਿਯੋਂ ਔਰ ਉਨਕੀ ਬੰਦੂਕ ਕੋ ਨਹੀਂ ਚੁਨਾ। ਕ੍ਯਾ ਬੰਦੂਕ ਚੁਨਨੇ ਕਾ ਮੌਕਾ ਦੇਤੀ ਹੈ? ਕੇਂਦ੍ਰ ਸਰਕਾਰ ਕਹਤੀ ਹੈ ਕਿ ਮਾਓਵਾਦੀ ਨ ਹੋਂ ਤੋ ਆਦਿਵਾਸਿਯੋਂ ਕਾ ਵਿਕਾਸ ਕਰ ਦੇਂ। ਐਸਾ ਹੈ, ਤੋ ਪਹਲੇ ਬੁੰਦੇਲਖੰਡ ਮੇਂ ਔਰ ਤਮਾਮ ਸ਼ਹਰੋਂ ਕੀ ਗੰਦੀ ਬਸਤੀਯੋਂ ਮੇਂ ਕ੍ਯੋਂ ਨਹੀਂ ਵਿਕਾਸ ਕਰ ਦੇਤੇ? ਸਰਕਾਰ ਕਹਤੀ ਹੈ ਕਿ ਹਮ ਜਮੀਨ, ਜੰਗਲ ਕੇ ਸਵਾਲ ਪਰ ਮਾਓਵਾਦਿਯੋਂ ਸੇ ਬਾਤ ਕਰਨੇ ਕੋ ਤੈਯਾਰ ਹੈਂ। ਸਰਕਾਰ ਕੋ ਆਜ ਬਸਤਰ ਮੇਂ ਸਰਕਾਰ ਕੇ ਖਿਲਾਫ ਨਿਹਥੇ ਖੜੇ ਮਨੀਸ਼ ਕੁੰਜਾਮ ਔਰ ਰਾਮਨਾਥ ਸਰਫੇ ਸੇ, ਓਡੀਸ਼ਾ, ਨਰਮਦਾ ਘਾਟੀ, ਵਿਦਰਭ ਕੇ ਸ਼ਾਂਤਿਪੂਰ੍ਣ ਜਨ ਆਂਦੋਲਨੋਂ ਸੇ ਬਾਤ ਕਰਨੇ ਸੇ ਕਿਸਨੇ ਰੋਕਾ ਹੈ? ਚੰਬਲ ਮੇਂ ਰਹ ਰਹੇ ਔਰ ਸਰਕਾਰੀ ਆਂਕੜੋਂ ਕੇ ਮੁਤਾਬਿਕ ਭੁਖਮਰੀ ਕਾ ਸਾਮਨਾ ਕਰ ਰਹੇ ਸਹਰਿਯਾ ਆਦਿਵਾਸਿਯੋਂ ਕੇ ਸਾਥ ਕ੍ਯਾ ਤਬ ਬਾਤ ਕਰੇਂਗੇ ਜਬ ਕੋਈ ਜਾਗਰੂਕ ਡਕੈਤ ਉਨਕੇ ਮੁੱਦੇ ਕੋ ਉਠਾਏਗਾ? ਸਰਕਾਰ ਆਜ ਤਕ ਮੇਧਾ ਪਾਟਕਰ, ਬੀਡੀ ਸ਼ਰਮਾਂ, ਸੁਨੀਲ ਯਾ ਬਿਜਯ ਭਾਈ ਸੇ ਆਦਿਵਾਸਿਯੋਂ ਕੀ ਸਥਿਤੀ ਕੀ ਸਮਝ ਕ੍ਯੋਂ ਨਹੀਂ ਲੇ ਪਾਈ। ਕ੍ਯਾ ਬਾਤਚੀਤ ਕੀ ਮੇਜ ਤਕ ਏਕਮਾਤ੍ਰ ਰਾਸਤਾ ਹਥਿਯਾਰੋਂ ਸੇ ਹੋਕਰ ਜਾਤਾ ਹੈ? ਬੰਗਾਲ ਮੇਂ ਮਾਓਵਾਦਿਯੋਂ ਕੇ ਹਾਥੋਂ ਮਰਤੇ ਮਾਕਪਾ ਕੇ ਕਾਰ੍ਯਕਰਤਾ ਮਾਨਵ ਅਧਿਕਾਰ ਕੇ ਵਿਮਰਸ਼ ਸੇ ਬਾਹਰ ਹੈਂ। ਉਨਕੇ ਪਰਿਵਾਰੋਂ ਕੇ ਆਰਤਨਾਦ ਮੀਡਿਯਾ ਸੇ, ‘ਕ੍ਰਾਂਤਿਕਾਰੀ’ ਬਹਸੋਂ ਸੇ ਬਾਹਰ ਹੈਂ। ਉਨਕੀ ਚੀਖੇਂ ‘ ਬੁਧੀ ’-ਜੀਵਿਯੋਂ ਕੇ ਹਰਦਯ ਕੋ ਨਹੀਂ ਜਗਾਤੀਂ। ਵੇ ਬੰਗਾਲ ਕੇ ਸੱਤਾ ਪਰਿਵਰਤਨ ਕੀ ਜਰੂਰੀ ਕੀਮਤ ਚੁਕਾਨੇ ਕੇ ਲਿਏ ਪੈਦਾ ਹੁਏ ਥੇ। ਵੇ ਏਕ ਹਾਰਤੀ ਹੁਈ, ਪਿਟਤੀ ਹੁਈ ਪਾਰਟੀ ਕੇ ਸਦਸ੍ਯ ਹੈਂ। ਯਹ ਸਹੀ ਹੈ ਕਿ ਮਾਕਪਾ ਅਪਨੀ ਨਵਉਦਾਰਵਾਦੀ ਫਿਸਲਨ ਕੇ ਚਲਤੇ ਬੰਗਾਲ ਮੇਂ ਲਗਾਤਾਰ ਚੁਨਾਵ ਹਾਰ ਰਹੀ ਹੈ। ਮਗਰ ਕ੍ਯਾ ਕਿਸੀ ਹਾਰਤੀ ਹੁਈ ਪਾਰਟੀ ਕੇ ਕਾਰ੍ਯਕਰਤਾਓਂ ਕੋ ਇਸ ਤਰਹ ਖਤਮ ਕਿਯਾ ਜਾਨਾ ਚਾਹਿਏ? ਲੋਕਤੰਤਰ ਮੇਂ ਕੌਨ ਨਹੀਂ ਹਾਰਤਾ? ਔਰ ਹਾਸ਼ਿਏ ਕੇ ਆਂਦੋਲਨ ਤੋ ਚੁਨਾਵੀ ਰਾਜਨੀਤੀ ਮੇਂ ਜਗਹ ਹੀ ਨਹੀਂ ਬਨਾ ਪਾਤੇ। ਬੰਗਾਲ ਮੇਂ ਕਾਰ੍ਯਕਰਤਾ ਕਾਂਗ੍ਰੇਸ ਯਾ ਤਰਣਮੂਲ ਕੇ ਨਹੀਂ, ਮਾਕਪਾ ਕੇ ਮਾਰੇ ਜਾ ਰਹੇ ਹੈਂ। ਪਰ ਚਿਦੰਬਰਮ ਉਲਟੇ ਮਾਕਪਾ ਪਰ ਬਰਸਤੇ ਹੈਂ। ਅਜੀਬ ਨਜਾਰਾ ਹੈ। ਮਾਓਵਾਦੀ ਮਮਤਾ ਕੇ ਬਾਏਂ ਬਾਜੂ ਖੜੇ ਹੈਂ। ਮਨਮੋਹਨ ਔਰ ਚਿਦੰਬਰਮ ਦਾਏਂ ਬਾਜੂ ਖੜੇ ਹੈਂ। ਮੀਡਿਯਾ ਲਗਾਤਾਰ ਬੇਚੈਨੀ ਕੇ ਸਾਥ ਪੁਲਿਸ ਕੀ ਬੰਦੂਕ ਔਰ ਮਾਓਵਾਦੀ ਕੇ ਕੰਧੇ ਪਰ ਟੰਗੀ ਬੰਦੂਕ ਕੇ ਬੀਚ ਪੈਨ ਸ਼ੌਟ ਨਿਕਾਲ ਰਹਾ ਹੈ। ਅਤਿਰੇਕ ਬਿਕਤਾ ਹੈ। ਭਾਕਪਾ, ਨਰਮਦਾ ਬਚਾਓ ਆਂਦੋਲਨ, ਆਦਿਵਾਸੀ ਮੁਕਤੀ ਮੋਰਚਾ , ਸਮਾਜਵਾਦੀ ਜਨਪਰਿਸ਼ਦ, ਮਾਲੇ (ਦੀਪੰਕਰ) ਆਦਿ ਕੇ ਪਕਸੋਂ ਸੇ ਟੀਆਰਪੀ ਨਹੀਂ ਬਨੇਗੀ। ਬੁਰਜੁਆ ਲੋਕਤੰਤਰ ਕੋ ਠੀਕ ਕਰਨੇ ਕੇ ਦੋ ਤਰੀਕੇ ਹੋ ਸਕਤੇ ਹੈਂ। ਏਕ ਤੋ ਯਹ ਕਿ ਇਸੇ ਜ੍ਯਾਦਾ ਜਨਵਾਦੀ ਔਰ ਪੁਖਤਾ ਬਨਾਯਾ ਜਾਏ। ਦੂਸਰਾ ਯਹ ਕਿ ਇਸੇ ਖਤਮ ਕਰ, ਇਸ ਪਰ ਕਬਜਾ ਕਰ ਤਾਨਾਸ਼ਾਹੀ ਕੇ ਰਾਸਤੇ ਪਰ ਜਾਯਾ ਜਾਏ, ਜੋ ਰਾਸਤਾ ਅਨਵਰਤ ਕੁਰ੍ਰਬਾਨਿਯੋਂ ਕੋ ਕਿਸੀ ਸੇਨਾ ਯਾ ਕਿਸੀ ਗੁਟ ਕੇ ਹਵਾਲੇ ਕਰ ਦੇਤਾ ਹੈ। ਮਗਰ ਸਮਾਜਵਾਦੀ ਲੋਕਤੰਤਰ ਕਾ ਰਾਸਤਾ ਕਹਾਂ ਹੈ? ਇੱਕੀਸਵੀਂ ਸਦੀ ਕੇ ਸਮਾਜਵਾਦ ਕਾ ਯਹ ਪ੍ਰਸ਼ਨ ਮੁੰਹ ਬਾਏ ਖੜਾ ਹੈ, ਜਿਸਕਾ ਮੁਕਾਬਲਾ ਵਾਮ ਵਿਚਾਰ ਕੋ ਕਰਨਾ ਹੈ। ਮਾਕਪਾ ਕੋ ਯਹ ਸੋਚਨਾ ਹੋਗਾ ਕਿ ਵਹ ਸ੍ਤਾਲਿਨਵਾਦੀ ਤਾਨਾਸ਼ਾਹੀ ਕੇ ਖਿਲਾਫ ਨਹੀਂ ਬੋਲੇਗੀ ਤੋ ਮਾਓਵਾਦ ਸੇ ਵਿਚਾਰਧਾਰਾ ਕਾ ਸੰਘਰਸ ਕੈਸੇ ਕਰ ਪਾਏਗੀ? ਜੈਸੇ ਸਤਾਲਿਨ ਨੇ ਸਮਾਜਵਾਦ ਕੇ ਲਿਏ ਹਜਾਰੋਂ ‘ਸੰਦਿਗਧ ’ ਕਮਿਊਨਿਸਟ ਮਰਵਾ ਦਿਯਾ, ਮਾਓਵਾਦੀ ਕ੍ਯਾ ਠੀਕ ਵੈਸੇ ਹੀ ਸੰਸ਼ੋਧਨਵਾਦੀ ਮਾਕਪਾ ਕਾਰ੍ਯਕਰਤਾ ਕੋ ਮਰਵਾ ਰਹੇ ਹੈਂ? ਵਾਮ ਮੋਰਚੇ ਕੇ ਦਲ ਸਮਾਜਵਾਦੀ ਲੋਕਤੰਤਰ ਕੇ ਸਵਾਲ ਕੋ ਰਣਨੀਤਿ ਕੇ ਸਵਾਲ ਕੇ ਰੂਪ ਮੇਂ ਛੋਡ਼ ਨਹੀਂ ਸਕਤੇ। ਉਨ੍ਹੇਂ ‘ਸਮਾਜਵਾਦ ਮੇਂ ਮਾਨਵਾਧਿਕਾਰ’ ਕੋ ਲੇਕਰ ਅਪਨਾ ਰੁਖ ਸਾਫ ਕਰਨਾ ਹੋਗਾ। ਵਰਨਾ ਉਨਕੇ ਲਿਏ ਭੀ ‘ਬੁਰ੍ਜੁਆ’ ਮਾਨਵਾਧਿਕਾਰ ਰਣਨੀਤਿ ਕਾ ਏਕ ਔਜਾਰ ਮਾਤ੍ਰ ਰਹੇਗਾ, ਜਿਸ ਵੈਚਾਰਿਕ ਸਥਿਤੀ ਕੇ ਚਲਤੇ ਬਹੁਤ ਸੇ ਮਾਨਵਾਧਿਕਾਰਵਾਦੀ ਮਾਕਪਾ ਕੇ ਮਰਤੇ ਲੋਗੋਂ ਸੇ ਮੁੰਹ ਫੇਰ ਲੇਤੇ ਹੈਂ।

Wednesday, November 25, 2009

ਜਸਟਿਸ ਲਿਬ੍ਰਾਹਨ ਦਾ ਫੈਸਲਾ



ਵਾਜਪਾਈ ਸਗੋਂ ਵੱਡਾ ਅਪਰਾਧੀ ਹੈ


ਬਲਰਾਮ





ਜਸਟਿਸ ਲਿਬ੍ਰਾਹਨ ਨੇ ਬਾਬਰੀ ਮਸਜਿਦ ਨੂੰ ਤੋੜਣ  ਲਈ ਜਿਮੇਦਾਰ ਵਿਅਕਤੀਆਂ ਦੀ ਫਹਿਰਸਤ  ਵਿੱਚ ਅਟਲ ਬਿਹਾਰੀ ਵਾਜਪਾਈ  ਦਾ ਨਾਮ ਸ਼ਾਮਿਲ ਕਰਕੇ ਇਤਹਾਸ  ਦੀ ਅਟਕੀ ਹੋਈ ਸਾਹ ਨੂੰ ਇੱਕ ਵੱਡੀ ਰਾਹਤ ਪਹੁੰਚਾਈ ਹੈ.ਅਨੇਕਾਂ ਹੀ ਲੋਕਾਂ ਵਾਂਗ ਮੇਰੇ ਮਨ ਵਿੱਚ ਵੀ ਇਹ ਖਦਸਾ ਸੀ ਕੀ ਸੱਜਣ ਠੱਗ ਜਿਹੇ ਭੋਲੇਭਾਲੇ ਚਿਹਰੇ ਵਾਲਾ ਇਹ ਸ਼ਖਸ ਸ਼ਾਇਦ ਇਸ ਵਾਰ ਵੀ  ਸੱਚ ਦੀਆਂ ਅੱਖਾਂ ਵਿੱਚ ਧੂੜ ਝੋਕਣ ਵਿੱਚ ਕਾਮਯਾਬ ਹੋ ਜਾਏਗਾ .ਪਰ ਲਿਬ੍ਰਾਹਨ ਦੇ ਇਸ ਫੈਸਲੇ ਨੇ ਆਪਸੀ ਮੁਹੱਬਤ ਦੀ ਜੋੜਨ ਸ਼ਕਤੀ ਦੇ ਆਧਾਰ ਤੇ ਹਿੰਦ ਦੇ ਜੁੱਗ ਜੁੱਗ ਜਿੰਦਾ ਰਹਿਣ ਦੇ ਚਾਹਵਾਨਾ ਨੂੰ ਨਵੀਨ ਉਮੀਦ ਬਖਸੀ ਹੈ.


ਜਦੋਂ ਮੈਂ ਆਪਣੇ ਲੋਕਾਂ ਬਾਰੇ ਸੋਚਦਾ ਹਾਂ ਤਾਂ ਡਾਹਢਾ ਹੈਰਾਨ ਹੁੰਦਾ ਹਾਂ ਕਿ ਅਸੀਂ ਕੈਸੇ ਲੋਕ ਹਾਂ ਜੋ ਇੱਕ ਖਾਸ ਰੰਗ ਦੀ ਦਹਿਸ਼ਤ ਨੂੰ ਤਾਂ ਨਫਰਤ ਕਰਦੇ ਹਾਂ ਪਰ ਉਸ ਦਹਿਸ਼ਤ ਲਈ ਜਰਖੇਜ਼ ਜਮੀਨ ਤਿਆਰ ਕਰਨ ਵਾਲਿਆਂ ਨੂੰ ਸਤਿਕਾਰ ਤੇ ਸ਼ਾਬਾਸ਼ੀਆਂ ਦੇ ਪਾਤਰ ਬਣਾ ਲੈਂਦੇ ਹਾਂ.ਸੂਬਿਆਂ ਦੇ ਮੁਖ ਮੰਤਰੀ ਹੀ ਨਹੀਂ ਦੇਸ਼ ਦਾ ਪ੍ਰਧਾਨ ਮੰਤਰੀ ਤਕ ਬਨਾਉਣ ਤੱਕ ਦਾ ਜੋਖਮ ਵੀ ਉਠਾ ਲੈਂਦੇ ਹਾਂ.ਮੋਦੀ ਵਾਜਪਾਈ ਤਾਲਮੇਲ ਨੇ ਗੁਜਰਾਤ ਵਿੱਚ ਜੋ ਤਾਂਡਵ ਰਚਿਆ ਸੀ ਉਸ ਤੋਂ ਵੀ ਸਿਖਣ ਤੋਂ ਮੁਨਕਰ ਹੋਣਾ ਲੋਚਦੇ ਹਾਂ.ਮੌਕਾ ਹੈ ਕਿ ਅਸੀਂ ਸਬਕ ਸਿਖੀਏ ਅਤੇ ਇਸ ਦੋਗਲੀ ਚਾਲ ਦਾ ਤਿਆਗ ਕਰੀਏ. ਇਹ ਗੱਲ ਪੱਲੇ ਬੰਨੀਏ ਕਿ ਦੋਗਲੀ ਨੀਤੀ ਜੀਵਨ ਨੂੰ ਕਦੇ ਰਾਸ ਨਹੀਂ ਆਉਂਦੀ ਹੁੰਦੀ.


ਉਂਜ ਤੇ ਇਹ  ਗੱਲ ਜੱਗ ਜਾਹਰ ਹੈ ਕੀ ਵਾਜਪਾਈ ਹੁਰਾਂ ਨੇ ਹਮੇਸ਼ਾ ਹੀ ਭਾਜਪਾ ਦੇ ਕੋਝੇ ਮਨਸੂਬਿਆਂ ਨੂੰ ਲਾਗੂ ਕਰਨ ਲਈ ਨਕਾਬ ਦਾ ਕੰਮ ਕੀਤਾ ਹੈ,ਪਰਦਾਪੋਸ਼ੀ ਦੀ ਜੀ ਤੋੜ ਕੋਸ਼ਿਸ਼ ਕੀਤੀ ਹੈ ਪਰ ਜੋ ਲੋਕ ਅਤੀਤ ਵਿਚ  ਵਾਜਪਾਈ ਬਾਰੇ ਜਾਣੇ  ਅਣਜਾਣੇ ਸਵਾਰਥਾਂ ਕਰਕੇ ਭੁਲੇਖੇ ਦਾ ਸ਼ਿਕਾਰ ਬਣਦੇ ਰਹੇ ਹਨ ਇਹ ਮੌਕਾ ਉਹਨਾਂ ਲਈ  ਆਤਮ ਮੁਲੰਕਣ ਕਰਨ  ਦਾ ਮੌਕਾ ਹੈ.ਤੇਰਾਂ ਦਿਨ ਦੀ ਆਪਣੀ ਪਹਿਲੀ ਸਰਕਾਰ ਵੇਲੇ ਅਸਤੀਫੇ ਤੋਂ ਪਹਿਲਾਂ ਮਿ. ਵਾਜਪਾਈ ਦੀ ਤਕਰੀਰ ;ਅਯੁਧਿਆ ਦੇ ਸਵਾਮੀ ਰਾਮਚੰਦਰ ਦੇ ਸੰਸਕਾਰ ਮੌਕੇ ਬਾਬਰੀ ਮਸਜਿਦ ਵਾਲੀ ਥਾਂ ਉੱਤੇ ਹੀ ਅਖੌਤੀ ਰਾਮ ਮੰਦਰ ਉਸਾਰਨ ਦਾ ਉਹਦਾ- ਉਹ ਵੀ ਮੁਲਕ ਦਾ ਪ੍ਰਧਾਨ ਮੰਤਰੀ ਹੁੰਦੇ ਹੋਏ-ਵਾਹਦਾ; ਕੋਈ ਛਿਪੇ ਹੋਏ ਤਥ ਨਹੀਂ .ਬਾਬਰੀ ਮਸਜਿਦ ਤੋੜਨ ਦੇ ਮਨਹੂਸ ਦਿਨ ਤੋਂ ਇੱਕ ਦਿਨ ਪਹਿਲਾਂ ਪੰਜ ਦਸੰਬਰ ੧੯੯੨ ਵਾਲੇ ਦਿਨ ਯੋਜਨਾਬਧ ਤਰੀਕੇ ਨਾਲ ਅਯੁਧਿਆ ਵਿੱਚ ਇਕਠੇ ਹੋਏ ਕਾਰਸੇਵਕਾਂ ਸਾਹਮਣੇ ਵਾਜਪਾਈ ਦੀ ਭੜਕਾਊ ਅੰਦਾਜ਼ ਵਾਲੀ ਤਕਰੀਰ ਸੁਣ ਕੇ (ਜੋ ਨੈੱਟ ਤੇ ਮਿਲਦੀ ਹੈ )ਉੱਕਾ ਸਾਫ ਹੋ ਜਾਂਦਾ ਹੈ ਕਿ ਫਿਰਕੂ ਨਫਰਤ ਦੇ ਭਾਂਬੜ ਬਾਲਣ ਵਿੱਚ ਇਸ ਭੋਲੇ ਚਿਹਰੇ ਹੇਠ ਛੁਪੇ ਸ਼ਖਸ਼ ਦੀ ਅਸਲ ਪ੍ਰਕਿਰਤੀ ਖਲਨਾਇਕੀ ਦੀਆਂ ਸਰਬਉਚ ਚੋਟੀਆਂ ਤੇ ਵਿਚਰਦੀ ਹੈ.ਉਸ ਵਕਤ ਜਦੋਂ ਫਿਜ਼ਾ ਵਿੱਚ 'ਇੱਕ ਧੱਕਾ ਔਰ ਦੋ' ਵਰਗੇ ਰਾਸਟਰ ਵਿਰੋਧੀ ਨਾਹਰੇ ਗੂੰਜ ਰਹੇ ਸਨ ,ਬਾਬਰ ਦੀਆਂ ਸੰਤਾਨਾ ਨੂੰ ਪਾਕਿਸਤਾਨ ਭੇਜਣ ਦੇ ਫਰਮਾਨ ਜਾਰੀ ਹੋ ਰਹੇ ਸਨ ਉਸ ਸਮੇਂ ਵਾਜਪਾਈ ਸਾਹਿਬ ਆਪਣੀ ਭਾਸ਼ਣੀ ਪ੍ਰਤਿਭਾ ਦੀ ਭਰਪੂਰ ਵਰਤੋਂ ਕਰਦਿਆਂ ਸੁਪ੍ਰੀਮ ਕੋਰਟ ਦੇ ਹੁਕਮਾਂ ਦੀ ਖਿੱਲੀ ਉਡਾਉਂਦੇ ਅਤੇ ਕਾਰਸੇਵਕਾਂ ਦੇ ਮਨਾਂ ਵਿੱਚ ਭੜਕਾਈ ਅਗਨੀ ਵਿੱਚ ਬੁਕਾਂ ਭਰ ਭਰ ਆਹੂਤੀਆਂ ਦਿੰਦੇ ਨਜ਼ਰ ਆਉਂਦੇ ਹਨ.


ਇਸ ਸਭ ਕੁਝ ਦੇ ਬਾਵਜੂਦ ਛਲੇਡੇ ਵਾਂਗ ਭੇਸ ਵਟਾਉਣ ਵਿੱਚ ਮਾਹਿਰ ਇਹ ਸੱਜਣ ਠੱਗ ਕਿਵੇਂ ਨਾ ਕਿਵੇਂ ਇਨਸਾਫ਼ ਦੀਆਂ ਉਂਗਲਾਂ ਵਿਚੋਂ ਤਿਲਕ ਜਾਂਦਾ ਰਿਹਾ ਹੈ.ਮੈਂ ਅਕਸਰ  ਲੋਕਾਂ ਨੂੰ ਕਹਿੰਦੇ ਸੁਣਿਆ ਹੈ ਕਿ ਵਾਜਪਾਈ  ਬੰਦਾ ਵਧੀਆ ਹੈ ਪਰ ਗਲਤ ਪਾਰਟੀ ਵਿੱਚ ਹੈ.ਉਹਨਾਂ ਵਿਚੋਂ ਬਹੁਤੇ ਕਿਸੇ ਗਰਜ਼ ਦੇਮਾਰੇ ਹਨ ਜਾਂ ਫਿਰ ਪਾਰਖੂ ਦ੍ਰਿਸ਼ਟੀ ਤੋਂ ਹੀ ਕੋਰੇ ਹਨ. ਹਿੰਦ ਕਮਿਉਨਿਸਟ ਪਾਰਟੀ ਦੇ ਆਗੂ ਮਿ. ਏ ਬੀ ਵਰਧਨ ਦੀਆਂ ਵਾਜਪਾਈ ਨੂੰ ਬੇਕਸੂਰ ਠਹਿਰਾਉਣ ਦੀਆਂ ਮੂਰਖਾਨਾ ਹਰਕਤਾਂ ਦਾ ਸ੍ਰੋਤ ਕੀ ਹੈ?ਇਹ ਪਤਾ ਕਰਨਾ ਇਤਹਾਸ ਦੇ ਖੋਜਕਾਰਾਂ ਦਾ ਵਿਸ਼ਾ ਹੈ.

ਤਾਕਤ ਕਾ ਇਮਤਿਹਾਨ--ਸਆਦਤ ਹਸਨ ਮੰਟੋ

 






"ਖੇਲ ਖ਼ੂਬ ਥਾ, ਕਾਸ਼ ਤੁਮ ਭੀ ਵਹਾਂ ਮੌਜੂਦ ਹੋਤੇ।"


"ਮੁਝੇ ਕਲ ਕੁਛ ਜ਼ਰੂਰੀ ਕਾਮ ਥਾ ਮਗਰ ਇਸ ਖੇਲ ਮੇਂ ਕੋਨ ਸੀ ਚੀਜ਼ ਐਸੀ ਕਾਬਲਿ ਦੀਦ ਥੀ ਜਿਸਕੀ ਤੁਮ ਇਤਨੀ ਤਾਰੀਫ਼ ਕਰ ਰਹੇ ਹੋ?"


"ਇਕ ਸਾਹਿਬ ਨੇ ਚੰਦ ਜਿਸਮਾਨੀ ਵਰਜ਼ਸ਼ੋਂ ਕੇ ਕਰਤੱਬ ਦਖਲਾਏ ਕਿ ਹੋਸ਼ ਗੁੰਮ ਹੋ ਗਿਆ।"


"ਮਸਲਨ।"


"ਮਸਲਨ ਕਲਾਈ ਪਰ ਇਕ ਇੰਚ ਮੋਟੀ ਆਹਨੀ (ਲੋਹੇ ਕੀ) ਸਲਾਖ਼ ਕੋ ਖ਼ਮ ਦੇਨਾ।"


"ਯੇ ਆਜਕਲ ਬੱਚੇ ਭੀ ਕਰ ਸਕਤੇ ਹੈਂ।"


"ਛਾਤੀ ਪਰ ਚੱਕੀ ਕਾ ਪੱਥਰ ਰਖਵਾ ਕਰ ਆਹਨੀ ਹਥੋੜੋਂ ਸੇ ਪਾਸ਼ ਪਾਸ਼ ਕਰਾਨਾ।"


"ਮੈਂ ਨੇ ਐਸੇ ਬੀਸੀਉਂ ਸ਼ਖ਼ਸ ਦੇਖੇ ਹੈਂ।"


"ਮਗਰ ਵੋਹ ਵਜ਼ਨ ਜੋ ਉਸ ਨੇ ਦੋ ਹਾਥੋਂ ਸੇ ਉੱਠਾ ਕਰ ਇਕ ਤਿਨਕੇ ਕੀ ਤਰ੍ਹਾਂ ਪਰੇ ਫੈਂਕ ਦੀਆ ਕਿਸੀ ਔਰ ਸ਼ਖ਼ਸ ਕੀ ਬਾਤ ਨਹੀਂ, ਯੇ ਤੁਮਹੇਂ ਭੀ ਮਾਨਨਾ ਪੜੇਗਾ।"


"ਭਲੇ ਆਦਮੀ ਯੇ ਕੋਨਸਾ ਅਹਿਮ ਕਾਮ ਹੈ, ਵਜ਼ਨ ਕਿਤਨਾ ਥਾ ਆਖ਼ਿਰ।"


"ਕੋਈ ਚਾਰ ਮਨ ਕੇ ਕਰੀਬ ਹੋਗਾ, ਕਿਉਂ?"


"ਇਤਨਾ ਵਜ਼ਨ ਤੋ ਸ਼ਹਿਰ ਕਾ ਫ਼ਾਕਾ ਜ਼ਦਾ ਮਜ਼ਦੂਰ ਘੰਟੋ  ਪਸਤ  ਪਰ ਉਠਾਏ ਰਹਿਤਾ ਹੈ।"


"ਬਿਲਕੁਲ ਗ਼ਲਤ।"


"ਵੋਹ ਕਿਉਂ?"


"ਗ਼ਲੀਜ਼ ਟੂਕੜੋਂ ਪਰ ਪਲੇ ਹੋਏ ਮਜ਼ਦੂਰ ਮੇਂ ਇਤਨੀ ਕੁੱਵਤ ਨਹੀਂ ਹੋ ਸਕਤੀ। ਤਾਕਤ ਕੇ ਲੀਏ ਅੱਛੀ ਗ਼ਜ਼ਾ ਕਾ ਹੋਨਾ ਲਾਜ਼ਿਮ ਹੈ। ਸ਼ਹਿਰ ਕਾ ਮਜ਼ਦੂਰ....... ਕੈਸੀ ਬਾਤੇਂ ਕਰ ਰਹੇ ਹੋ।"


"ਗ਼ਜ਼ਾ ਵਾਲੇ ਮਾਮਲੇ ਕੇ ਮਤਾਲਿਕ ਮੈਂ ਤੁਮ ਸੇ ਮੁਤਫ਼ਕ ਹੂੰ ਮਗਰ ਯੇ ਹਕੀਕਤ ਹੈ। ਯਹਾਂ ਏਸੇ ਬਹੁਤੇਰੇ ਮਜ਼ਦੂਰ ਹੈਂ ਜੋ ਦੋ ਪੈਸੇ ਕੀ ਖ਼ਾਤਿਰ ਚਾਰ ਮਨ ਬਲਕਿ ਇਸ ਸੇ ਕੁਛ ਜ਼ਿਆਦਾ ਵਜ਼ਨ ਉੱਠਾ ਕਰ ਤੁਮਹਾਰੇ ਘਰ ਕੀ ਦੂਸਰੀ ਮੰਜ਼ਿਲ ਪਰ ਛੋੜ ਆ ਸਕਤੇ ਹੈਂ...... ਕਹੋ ਤੋ ਇਸੇ ਸਾਬਤ ਕਰ ਦੂੰ ?"


ਯੇ ਗੁਫ਼ਤਗੂ ਦੋ ਨੌਜਵਾਨ ਤੁਲਬਾ ਮੇਂ ਹੋ ਰਹੀ ਥੀ ਜੋ ਇਕ ਪੁਰ ਤਕੱਲੁਫ਼ ਕਮਰੇ ਕੀ ਗੱਦੀਦਾਰ ਕੁਰਸੀਉਂ ਪਰ ਬੈਠੇ ਸਿਗਰੇਟ ਕਾ ਧੂਆਂ ਉੜਾ ਰਹੇ ਥੇ।


"ਮੈਂ ਇਸੇ ਹਰਗਿਜ ਨਹੀਂ ਮਾਨ ਸਕਤਾ ਔਰ ਬਾਵਰ ਆਏ ਭੀ ਕਿਸ ਤਰ੍ਹਾਂ......ਕਾਸਮ ਚੁੱਬ ਫ਼ਰੋਸ਼ ਕੇ ਮਜ਼ਦੂਰ ਹੀ ਕੋ ਲੋ। ਕੰਬਖ਼ਤ ਸੇ ਏਕ ਮਨ ਲੱਕੜੀਆਂ ਭੀ ਤੋ ਉਠਾਈ ਨਹੀਂ ਜਾਤੀ। ਹਜ਼ਾਰੋਂ ਮੇਂ ਇਕ ਐਸਾ ਤਾਕਤਵਰ ਹੋ ਤੋ ਅਚੰਭਾ ਨਹੀਂ ਹੈ।"


"ਛੋੜੋ ਯਾਰ ਇਸ ਕਿੱਸੇ ਕੋ , ਭਾੜ ਮੇਂ ਜਾਏਂ ਯੇ ਸਭ  ਮਜ਼ਦੂਰ ਔਰ ਚੁਲ੍ਹੇ ਮੇਂ ਜਾਏ ਉਨਕੀ ਤਾਕਤ। ਸੁਨਾਉ ਆਜ ਤਾਸ਼ ਕੀ ਬਾਜ਼ੀ ਲੱਗ ਰਹੀ ਹੈ?"


"ਤਾਸ਼ ਕੀ ਬਾਜ਼ੀਆਂ ਤੋ ਲਗਤੀ ਹੀ ਰਹੇਂਗੀ, ਪਹਿਲੇ ਇਸ ਬਹਿਸ ਕਾ ਫ਼ੈਸਲਾ ਹੋਨਾ ਚਾਹੀਏ।"


ਸਾਮਣੇ ਵਾਲੀ ਦੀਵਾਰ ਪਰ ਆਵੀਜ਼ਾਂ ਕਲਾਕ ਹਰ ਰੋਜ਼ ਇਸੀ ਕਿਸਮ ਕੀ ਲਾ ਯਾਨੀ ਗੁਫ਼ਤਗੂਓਂ ਸੇ ਤੰਗ ਆ ਕਰ ਬਰਾਬਰ ਅਪਣੀ ਟਿਕ ਟਿਕ ਕੀਏ ਜਾ ਰਿਹਾ ਥਾ। ਸਿਗਰੇਟ ਕਾ ਧੂਆਂ ਉਨਕੇ ਮੂੰਹ ਸੇ ਆਜ਼ਾਦ ਹੋ ਕਰ ਬੜੀ ਬੇਪਰਵਾਹੀ ਸੇ ਚੱਕਰ ਲਗਾਤਾ ਹੂਆ ਖਿੜਕੀ ਕੇ ਰਾਸਤੇ ਬਾਹਰ ਨਿਕਲ ਰਿਹਾ ਥਾ। ਦੀਵਾਰੋਂ ਪਰ ਲਟਕੀ ਹੂਈ ਤਸਾਵੀਰ ਕੇ ਚਿਹਰੋਂ ਪਰ ਬੇ ਫ਼ਿਕਰੀ ਓ ਬੇ ਆਤਨਾਈ ਕੀ ਝਲਕੀਆਂ ਨਜ਼ਰ ਆਤੀ ਥੀਂ। ਕਮਰੇ ਕਾ ਫ਼ਰਨੀਚਰ ਸਾਲਹਾ ਸਾਲ ਸੇ ਏਕ ਹੀ ਜਗ੍ਹਾ ਪਰ ਜਮਾ ਹੂਆ ਕਿਸੀ ਤਗ਼ੀਰ ਸੇ ਨਾ ਉਮੀਦ ਹੋ ਕਰ ਬੇਹਿੱਸ ਪੜਾ ਸੁੱਤਾ ਥਾ। ਆਤਸ਼ਦਾਨ ਕੇ ਤਾਕ ਪਰ ਰਖਾ ਹੂਆ ਕਿਸੀ ਯੂਨਾਨੀ ਮਫ਼ਕਰ ਕਾ ਮੁਜੱਸਮਾ ਅਪਣੀ ਸੰਗੀਨ ਨਗਾਹੋਂ ਸੇ ਆਦਮ ਕੇ ਇਨ ਦੋ ਫ਼ਰਜੰਦੋਂ ਕੀ ਬੇਮਾਅਨੀ ਗੁਫ਼ਤਗੂ ਸੁਨਕਰ ਤਾਜੁਬ ਸੇ ਅਪਨਾ ਸਿਰ ਖੁਜਲਾ ਰਹਾ ਥਾ..... ਕਮਰੇ ਕੀ ਫ਼ਿਜ਼ਾ ਇਨ ਭੱਦੀ ਔਰ ਫ਼ਜ਼ੂਲ ਬਾਤੋਂ ਸੇ ਕਸੀਫ਼ ਹੋ ਰਹੀ ਥੀ। ਥੋੜੀ ਦੇਰ ਤੱਕ ਦੋਨੋਂ ਦੋਸਤ ਤਾਸ਼ ਕੀ ਮੁਖ਼ਤਲਿਫ਼ ਖੇਲੋਂ , ਬੁਰਜ ਕੇ ਅਸੂਲੋਂ ਔਰ ਰੁਪਈਆ ਜੀਤਨੇ ਕੇ ਤਰੀਕੋਂ ਪਰ ਇਜ਼ਹਾਰਿ ਖ਼ਿਆਲਾਤ ਕਰਤੇ ਰਹੇ। ਦਫ਼ਾਤਨ ਉਨ ਮੇਂ ਵੋਹ ਜਿਸੇ ਮਜ਼ਦੂਰ ਕੀ ਤਾਕਤ ਕੇ ਮਤਾਲਿਕ ਪੂਰਾ ਯਕੀਨ ਥਾ ਆਪਣੇ ਦੋਸਤ ਸੇ ਮੁਖ਼ਾਤਿਬ ਹੂਆ ।


"ਬਾਹਰ ਬਾਜ਼ਾਰ ਮੇਂ ਲੋਹੇ ਕਾ ਜੋ ਗਾਰਡਰ ਪੜਾ ਹੈ ਵੋਹ ਤੁਮਹਾਰੇ ਖ਼ਿਆਲ ਮੈਂ ਕਿਤਨਾ ਵਜ਼ਨ ਰਖਤਾ ਹੋਗਾ।"


"ਫਿਰ ਵਹੀ ਬਹਿਸ।"


"ਤੁਮ ਬਿਤਾਉ ਤੋ ਸਹੀ"


"ਪਾਂਚ ਛੇ ਮਨ ਕੇ ਕਰੀਬ ਹੋਗਾ।"


"ਯੇ ਵਜ਼ਨ ਤੋ ਤੁਮਹਾਰੀ ਨਜ਼ਰ ਮੇਂ ਕਾਫ਼ੀ ਹੈ ਨਾ?"


"ਯਾਨੀ ਤੁਮਹਾਰਾ ਯੇ ਮਤਲਬ ਹੈ ਕਿ ਲੋਹੇ ਕੀ ਯੇ ਭਾਰੀ ਭਰਕਮ ਲਾਠ ਤੁਮਹਾਰਾ ਮਜ਼ਦੂਰ ਪਹਿਲਵਾਨ ਉਠਾਏਗਾ...... ਗਧੇ ਵਾਲੀ ਗਾੜੀ ਜ਼ਰੂਰ ਹੋਗੀ ਉਸਕੇ ਸਾਥ।"


"ਯਹਾਂ ਕੇ ਮਜ਼ਦੂਰ ਭੀ ਗਧੋਂ ਸੇ ਕਿਆ ਕਮ ਹੈਂ। ਗੇਹੂੰ ਕੀ ਦੋ ਤਿਨ ਬੋਰੀਆਂ ਉਠਾਨਾ ਤੋ ਇਨਕੇ ਨਜ਼ਦੀਕ ਮਾਅਮੂਲੀ ਕਾਮ ਹੈ......"


"ਮਗਰ ਤੁਮਹੇਂ ਕਿਆ ਪਤਾ ਹੋ ਸਕਤਾ ਹੈ। ਕਹੋ ਤੋ, ਤੁਮਹਾਰੇ ਕਲ ਵਾਲੇ ਖੇਲ ਸੇ ਕਹੀਂ ਹੈਰਤ ਅੰਗੇਜ਼ ਔਰ ਬਹੁਤ ਸਸਤੇ ਦਾਮੋਂ ਇਕ ਨਯਾ ਤਮਾਸ਼ਾ ਦਿਖਾਊਂ।"


"ਅਗਰ ਤੁਮਹਾਰਾ ਮਜ਼ਦੂਰ ਲੋਹੇ ਕਾ ਵੋਹ ਵਜ਼ਨੀ ਟੁਕੜਾ ਉਠਾਏਗਾ ਤੋ ਮੈਂ ਤਿਆਰ ਹੂੰ।"


"ਤੁਮਹਾਰੀ ਆਂਖੋਂ ਕੇ ਸਾਮਣੇ ਔਰ ਬਗ਼ੈਰ ਕਿਸੀ ਚਾਲਾਕੀ ਕੇ।"


ਦੋਨੋਂ ਦੋਸਤ ਆਪਣੇ ਆਪਣੇ ਸਿਗਰੇਟ ਕੀ ਖ਼ਾਕਦਾਨ ਮੇਂ ਗਰਦਨ ਦਬਾ ਕਰ ਉੱਠੇ ਔਰ ਬਾਹਰ ਬਾਜ਼ਾਰ ਕੀ ਤਰਫ਼ ਮਜ਼ਦੂਰ ਕੀ ਤਾਕਤ ਕਾ ਇਮਤਿਹਾਨ ਕਰਨੇ ਚੱਲ ਦੀਏ।


ਕਮਰੇ ਕੀ ਤਮਾਮ ਅਸ਼ੀਆ ਕਿਸੀ ਗਹਿਰੀ ਫ਼ਿਕਰ ਮੇਂ ਗ਼ਰਕ ਹੋ ਗਈਂ , ਜੈਸੇ  ਉਨਹੇਂ ਕਿਸੀ ਗ਼ੈਰ ਮਾਅਮੂਲੀ ਹਾਦਸੇ ਕਾ ਖ਼ੌਫ਼ ਹੋ, ਕਲਾਕ ਅਪਣੀ ਉਂਗਲੀਓਂ ਪਰ ਕਿਸੀ ਮਤਾਈਨਾ ਵਕਤ ਕੀ ਘੜੀਆਂ ਸ਼ੁਮਾਰ ਕਰਨੇ ਲੱਗਾ। ਦੀਵਾਰੋਂ ਪਰ ਆਵੀਜ਼ਾਂ ਤਸਵੀਰੇਂ ਹੈਰਤ ਮੇਂ ਇਕ ਦੂਸਰੇ ਕਾ ਮੂੰਹ ਤਕਨੇ ਲਗੀਂ .....ਕਮਰੇ ਕੀ ਫ਼ਿਜ਼ਾ ਖ਼ਾਮੋਸ਼ ਆਹੇਂ ਭਰਨੇ ਲੱਗ ਗਈ। ਲੋਹੇ ਕਾ ਵੋਹ ਭਾਰੀ ਭਰਕਮ ਟੁਕੜਾ ਲਾਸ਼ ਕਾ ਸਾ ਸਰਦ ਔਰ ਕਿਸੀ ਵਹਸ਼ਤਨਾਕ ਖ਼ਾਬ ਕੀ ਤਰ੍ਹਾਂ ਤਾਰੀਕ, ਬਾਜ਼ਾਰ ਕੇ ਇਕ ਕੋਨੇ ਮੇਂ ਭਿਆਨਕ ਦਿਓ ਕੀ ਮਾਨਿੰਦ ਅਕੜਾ ਹੂਆ ਥਾ। ਦੋਨੋਂ ਦੋਸਤ ਲੋਹੇ ਕੇ ਉਸ ਟੁਕੜੇ ਕੇ ਪਾਸ ਆ ਕਰ ਖੜੇ ਹੋ ਗਏ ਔਰ ਕਿਸੀ ਮਜ਼ਦੂਰ ਕਾ ਇੰਤਜ਼ਾਰ ਕਰਨੇ ਲੱਗੇ।


ਬਾਜ਼ਾਰ ਬਾਰਿਸ਼ ਕੀ ਵਜ੍ਹਾ ਸੇ ਕੀਚੜ ਮੇਂ ਲੱਤਪੱਤ ਥਾ, ਜੋ ਰਾਹ ਗੁਜ਼ਰੋਂ ਕੇ ਜੂਤੋਂ ਕੇ ਸਾਥ ਉਛਲ ਉਛਲ ਕਰ ਉਨਕਾ ਮਜ਼ਹਿਕਾ ਉੜਾ ਰਹੀ ਥੀ। ਯੂੰ ਮਾਅਲੂਮ ਹੋਤਾ ਗੋਯਾ ਵੋਹ ਆਪਣੇ ਰੋਂਦਨੇ ਵਾਲੋਂ ਸੇ ਕਹਿ ਰਹੀ ਹੋਂ ਕਿ ਵੋਹ ਇਸੀ ਆਬ ਓ ਗਿੱਲ ਕੀ ਤਖ਼ਲੀਕ ਹੈਂ ਜਿਸੇ ਵੋਹ ਉਸ ਵਕਤ ਪਾਉਂ ਸੇ ਗੂੰਧ ਰਹੇ ਹੈਂ। ਮਗਰ ਵੋਹ ਇਸ ਹਕੀਕਤ ਸੇ ਗ਼ਾਫ਼ਲ ਆਪਣੇ ਦੁਨਿਆਵੀ ਕਾਮ ਧੰਦੋ ਕੀ ਧੁਨ ਮੇਂ ਮਸਰੂਫ਼ ਕੀਚੜ ਕੇ ਸੀਨੇ ਕੋ ਮਸਲਤੇ ਹੂਏ ਇੱਧਰ ਉੱਧਰ ਜਲਦ ਜਲਦ ਕਦਮ ਉਠਾਤੇ ਹੂਏ ਜਾ ਰਹੇ ਥੇ। ਕੁਛ ਦੁਕਾਨਦਾਰ ਆਪਣੇ ਗਾਹਕੋਂ ਕੇ ਸਾਥ ਸੌਦਾ ਤੈਅ ਕਰਨੇ ਮੇਂ ਮਸਰੂਫ਼ ਥੇ ਔਰ ਕੁਛ ਸਜੀ ਹੋਈ ਦੁਕਾਨੋਂ ਮੇਂ ਤਕੀਆ ਲਗਾਏ ਆਪਣੇ ਹਰੀਫ਼ ਹਮ ਪੇਸ਼ਾ ਦਕਾਨਦਾਰੋਂ ਕੀ ਤਰਫ਼ ਹਾਸਦਾਨਾ ਨਗਾਹੋਂ ਸੇ ਦੇਖ ਰਹੇ ਥੇ ਔਰ ਉਸ ਵਕਤ ਕੇ ਮੁੰਤਜ਼ਿਰ ਥੇ ਕਿ ਕੋਈ ਗਾਹਕ ਵਹਾਂ ਸੇ ਹਟੇ ਔਰ ਵੋਹ ਉਸੇ ਕਮ ਕੀਮਤ ਕਾ ਝਾਂਸਾ ਦੇਕਰ ਘਟੀਆ ਮਾਲ ਫ਼ਰੋਖ਼ਤ ਕਰ ਦੇਂ। ਉਨ ਮਨਿਆਰੀ ਕੀ ਦਕਾਨੋਂ ਕੇ ਸਾਥ ਹੀ ਇਕ ਦਵਾ ਫ਼ਰੋਸ਼ ਆਪਣੇ ਮਰੀਜ਼ ਗਾਹਕੋਂ ਕਾ ਇੰਤਜ਼ਾਰ ਕਰ ਰਿਹਾ ਥਾ.......ਬਾਜ਼ਾਰ ਮੇਂ ਸਭ  ਲੋਗ ਆਪਣੇ ਆਪਣੇ ਖ਼ਿਆਲ ਮੇਂ ਮਸਤ ਥੇ ਔਰ ਯੇ ਦੋ ਦੋਸਤ ਕਿਸੀ ਦੁਨਿਆਵੀ ਫ਼ਿਕਰ ਸੇ ਬੇ ਪਰਵਾਹ ਇਕ ਐਸੇ ਮਜ਼ਦੂਰ ਕੀ ਰਾਹ ਦੇਖ ਰਹੇ ਥੇ ਜੋ ਉਨ ਕੀ ਦਿਲਚਸਪੀ ਕਾ ਸਾਮਾਨ ਮੁਹੱਈਆ ਕਰ ਸਕੇ।


ਦੂਰ ਬਾਜ਼ਾਰ ਕੇ ਆਖ਼ਰੀ ਸਿਰੇ ਪਰ ਇਕ ਮਜ਼ਦੂਰ ਕਮਰ ਕੇ ਗਿਰਦ ਰੱਸੀ ਲਪੇਟੇ ਔਰ ਪਸ਼ਤ ਪਰ ਟਾਟ ਕਾ ਇੱਕ ਮੋਟਾ ਸਾ ਟੁਕੜਾ ਲਟਕਾਏ ਕੀਚੜ ਕੀ ਤਰਫ਼ ਮਾਅਨੀਖੇਜ਼ ਨਗਾਹੋਂ ਸੇ ਦੇਖਤਾ ਹੂਆ ਚਲਾ ਆ ਰਿਹਾ ਥਾ। ਨਾਨਬਾਈ ਕੀ ਦੁਕਾਨ ਕੇ ਕਰੀਬ ਪਹੁੰਚ ਕਰ ਵੋਹ ਦਫ਼ਾਤਨ ਠਟਕਾ, ਸਾਲਨ ਕੀ ਦੇਗਚੀਉਂ ਔਰ ਤਨੂਰ ਸੇ ਤਾਜ਼ਾ ਨਿਕਲੀ ਹੋਈ ਰੋਟੀਓਂ ਨੇ ਉਸ ਕੇ ਪੇਟ ਮੇਂ ਨੋਕਦਾਰ ਖੰਜਰੋਂ ਕਾ ਕਾਮ ਕੀਆ। ਮਜ਼ਦੂਰ ਨੇ ਅਪਣੀ ਫਟੀ ਹੂਈ ਜੇਬ ਕੀ ਤਰਫ਼ ਨਿਗਾਹ ਕੀ ਔਰ ਗਰਸਨਾ ਦਾਂਤੋਂ ਸੇ ਆਪਣੇ ਖ਼ੁਸ਼ਕ ਲਬੋਂ ਕੋ ਕਾਟ ਕਰ ਖ਼ਾਮੋਸ਼ ਰਹਿ ਗਿਆ, ਸਰਦ ਆਹ ਭਰੀ ਔਰ ਉਸੀ ਰਫ਼ਤਾਰ ਸੇ ਚੱਲਨਾ ਸ਼ੁਰੂ ਕਰ ਦਿਆ। ਚਲਤੇ ਵਕਤ ਉਸਕੇ ਕਾਨ ਬੜੀ ਬੇਸਬਰੀ ਸੇ ਕਿਸੀ ਕੀ ਦਿਲ ਖ਼ੁਸ਼ਕੁਨ ਅਵਾਜ਼ "ਮਜ਼ਦੂਰ" ਕਾ ਇੰਤਜ਼ਾਰ ਕਰ ਰਹੇ ਥੇ ਮਗਰ ਉਸ ਕੇ ਦਿਲ ਮੇਂ ਨਾ ਮਾਅਲੂਮ ਕਿਆ ਕਿਆ ਖ਼ਿਆਲਾਤ ਚੱਕਰ ਲੱਗਾ ਰਹੇ ਥੇ। "ਦੋ ਤਿਨ ਦਿਨ ਸੇ ਰੋਟੀ ਬਮੁਸ਼ਕਲ ਨਸੀਬ ਹੋਈ ਹੈ ਅਬ ਚਾਰ ਬਜਨੇ ਕੋ ਆਏ ਹੈਂ ਮਗਰ ਇਕ ਕੌੜੀ ਤੱਕ ਨਹੀਂ ਮਿਲੀ.......ਕਾਸ਼ ਆਜ ਸਿਰਫ਼ ਇੱਕ ਰੋਟੀ ਕੇ ਲੀਏ ਹੀ ਕੁਛ ਨਸੀਬ ਹੋ ਜਾਏ........ਭੀਕ?...........ਨਹੀਂ ਖ਼ੁਦਾ ਕਾਰਸਾਜ਼ ਹੈ।" ਉਸਨੇ ਭੂਕ ਸੇ ਤੰਗ ਆ ਕਰ ਭੀਕ ਮਾਂਗਨੇ ਕਾ ਖ਼ਿਆਲ ਕੀਆ ਮਗਰ ਇਸੇ ਇਕ ਮਜ਼ਦੂਰ ਕੀ ਸ਼ਾਨ ਕੇ ਖ਼ਿਲਾਫ਼ ਸਮਝਤੇ ਹੋਏ ਖ਼ੁਦਾ ਕਾ ਦਾਮਨ ਥਾਮ ਲਿਆ ਔਰ ਉਸ ਖ਼ਿਆਲ ਸੇ ਮਤਮਅਨ ਹੋ ਕਰ ਜਲਦੀ ਜਲਦੀ ਇਸ ਬਾਜ਼ਾਰ ਕੋ ਤੈਅ ਕਰਨੇ ਲੱਗਾ, ਇਸ ਖ਼ਿਆਲ ਸੇ ਕਿ ਸ਼ਾਇਦ ਦੂਸਰੇ ਬਾਜ਼ਾਰ ਮੇਂ ਇਸੇ ਕੁਛ ਨਸੀਬ ਹੋ ਜਾਏ। ਦੋਨੋਂ ਦੋਸਤੋਂ ਨੇ ਇਸ ਵਕਤ ਇਕ ਮਜ਼ਦੂਰ ਕੋ ਤੇਜ਼ੀ ਸੇ ਅਪਣੀ ਤਰਫ਼ ਕਦਮ ਬੜ੍ਹਾਤੇ ਦੇਖਾ, ਮਜ਼ਦੂਰ ਦੁਬਲਾ ਪਤਲਾ ਨਾ ਥਾ ਚੁਨਾਂਚਿ ਉਨਹੋਂ ਨੇ ਫ਼ੌਰਨ ਅਵਾਜ਼ ਦੀ।


"ਮਜ਼ਦੂਰ।"


ਯੇ ਸੁਨਤੇ ਹੀ ਗੋਯਾ ਮਜ਼ਦੂਰ ਕੇ ਸੂਖੇ ਧਾਨੂੰ ਮੇਂ ਪਾਣੀ ਮਿਲ ਗਿਆ, ਭਾਗਾ ਹੂਆ ਆਇਆ ਔਰ ਨਿਹਾਇਤ ਅਦਬ ਸੇ ਪੂਛਨੇ ਲੱਗਾ।


"ਜੀ ਹਜ਼ੂਰ।"


"ਦੇਖੋ, ਲੋਹੇ ਕਾ ਯੇ ਟੁਕੜਾ ਉੱਠਾ ਕਰ ਹਮਾਰੇ ਸਾਥ ਚਲੋ, ਕਿਤਨੇ ਪੈਸੇ ਲੋਗੇ?" ਮਜ਼ਦੂਰ ਨੇ ਝੁਕ ਕਰ ਲੋਹੇ ਕੇ ਭਾਰੀ ਭਰਕਮ ਟੁਕੜੇ ਕੀ ਤਰਫ਼ ਦੇਖਾ ਔਰ ਦੇਖਤੇ ਹੀ ਉਸਕੀ ਆਂਖੋਂ ਕੀ ਵੋਹ ਚਮਕ ਜੋ "ਮਜ਼ਦੂਰ" ਕਾ ਲਫ਼ਜ਼ ਸੁਨਕਰ ਪੈਦਾ ਹੂਈ ਥੀ, ਗ਼ਾਇਬ ਹੋ ਗਈ। ਵਜ਼ਨ ਬਿਲਾ ਸ਼ੱਕ ਓ ਸ਼ੁਬ੍ਹਾ ਜ਼ਿਆਦਾ ਥਾ ਮਗਰ ਰੋਟੀ ਕੇ ਕਹਿਤ ਔਰ ਪੇਟ ਪੂਜਾ ਕੇ ਲੀਏ ਸਾਮਾਨ ਪੈਦਾ ਕਰਨੇ ਕਾ ਸਵਾਲ ਇਸ ਸੇ ਕਹੀਂ ਵਜ਼ਨੀ ਥਾ। ਮਜ਼ਦੂਰ ਨੇ ਇਕ ਬਾਰ ਫਿਰ ਉਸ ਆਹਨੀ ਲਾਠ ਕੀ ਤਰਫ਼ ਦਿਖਾ ਔਰ ਦਿਲ ਮੇਂ ਅਜ਼ਮ ਕਰਨੇ ਕੇ ਬਾਅਦ ਕਿ ਵੋਹ ਇਸੇ ਜ਼ਰੂਰ ਉਠਾਏਗਾ, ਉਨ ਸੇ ਬੋਲਾ।


"ਜੋ ਹਜ਼ੂਰ ਫ਼ਰਮਾਏਂ।"


"ਯਾਨੀ ਤੁਮ ਯੇ ਵਜ਼ਨ ਅਕੇਲੇ ਉੱਠਾ ਲੋਗੇ?"


ਉਨ ਦੋ ਲੜਕੋਂ ਮੇਂ ਸੇ ਉਸਨੇ ਮਜ਼ਦੂਰ ਕੀ ਤਰਫ਼ ਹੈਰਤ ਸੇ ਦੇਖਤੇ ਹੂਏ ਕਹਾ ਜੋ ਕਲ ਸਭ  ਜਿਸਮਾਨੀ ਕਰਤੱਬ ਦੇਖ ਕਰ ਆਇਆ ਥਾ।


"ਬੋਲੋ ਕਿਆ ਲੋਗੇ? ਯੇ ਵਜ਼ਨ ਭਲਾ ਕਹਾਂ ਸੇ ਜ਼ਿਆਦਾ ਹੂਆ?" ਦੂਸਰੇ ਨੇ ਬਾਤ ਕਾ ਰੁਖ਼ ਪਲਟ ਦੀਆ।


"ਕਹਾਂ ਤੱਕ ਜਾਨਾ ਹੋਗਾ,ਹਜ਼ੂਰ।"


"ਬਹੁਤ ਕਰੀਬ, ਦੂਸਰੇ ਬਾਜ਼ਾਰ ਕੇ ਨੁੱਕੜ ਤੱਕ।"


"ਵਜ਼ਨ ਜ਼ਿਆਦਾ ਹੈ, ਆਪ ਤੀਨ  ਆਨੇ ਦੀ ਦੀਜੀਏ।"


"ਤੀਨ  ਆਨੇ।"


"ਜੀ ਹਾਂ, ਤੀਨ  ਆਨੇ ਕੁਛ ਜ਼ਿਆਦਾ ਤੋ ਨਹੀਂ ਹੈਂ।"


"ਦੋ ਆਨੇ ਮੁਨਾਸਬ ਹੈ ਭਈ।"


ਦੋ ਆਨੇ........ ਆਠ ਪੈਸੇ, ਯਾਨੀ ਦੋ ਵਕਤ ਕੇ ਲੀਏ ਸਾਮਾਨਿ ਖ਼ੁਰਦ ਓ ਨੋਸ਼, ਯੇ ਸੋਚਤੇ ਹੀ ਮਜ਼ਦੂਰ ਰਾਜ਼ੀ ਹੋ ਗਿਆ। ਉਸਨੇ ਅਪਣੀ ਕਮਰ ਸੇ ਰੱਸੀ ਉਤਾਰੀ ਔਰ ਇਸੇ ਲੋਹੇ ਕੇ ਟੁਕੜੇ ਕੇ ਸਾਥ ਮਜ਼ਬੂਤੀ ਸੇ ਬਾਂਧ ਦੀਆ, ਦੋ ਤਿਨ ਝਟਕੋਂ ਕੇ ਬਾਅਦ ਵੋਹ ਆਹਨੀ ਸਲਾਖ਼ ਉਸਕੀ ਕਮਰ ਪਰ ਥੀ। ਗੋ ਵਜ਼ਨ ਵਾਕਈ ਨਾਕਾਬਲਿ ਬਰਦਾਸ਼ਤ ਥਾ ਮਗਰ ਥੋੜੇ ਅਰਸੇ ਕੇ ਬਾਅਦ ਮਿਲਣੇ ਵਾਲੀ ਰੋਟੀ ਨੇ ਮਜ਼ਦੂਰ ਕੇ ਜਿਸਮ ਮੇਂ ਆਰਜ਼ੀ ਤੌਰ ਪਰ ਇਕ ਗ਼ੈਰ ਮਾਅਮੂਲੀ ਤਾਕਤ ਪੈਦਾ ਕਰ ਦੀ ਥੀ, ਅਬ ਇਨ ਕੰਧੋ ਮੇਂ ਜੋ ਭੂਕ ਕੀ ਵਜ੍ਹਾ ਸੇ ਮੁਰਦਾ ਹੋ ਰਹੇ ਥੇ, ਰੋਟੀ ਕਾ ਨਾਮ ਸੁਨ ਕਰ ਤਾਕਤ ਓਦ ਕਰ ਆਈ। ਗਰਸਨਾ ਇਨਸਾਨ ਬੜੀ ਸੇ ਬੜੀ ਮੁਸ਼ੱਕਤ ਫ਼ਰਾਮੋਸ਼ ਕਰ ਦੇਤਾ ਹੈ, ਜਬ ਇਸੇ ਆਪਣੇ ਪੇਟ ਕੇ ਲੀਏ ਕੁਛ ਸਾਮਾਨ ਨਜ਼ਰ ਆਤਾ ਹੈ।


"ਆਈਏ।" ਮਜ਼ਦੂਰ ਨੇ ਬੜੀ ਹਿੰਮਤ ਸੇ ਕਾਮ ਲੇਤੇ ਹੂਏ ਕਿਹਾ।


ਦੋਨੋਂ ਦੋਸਤੋਂ ਨੇ ਇਕ ਦੂਸਰੇ ਕੀ ਤਰਫ਼ ਨਗਾਹੇਂ ਉਠਾਈਂ ਔਰ ਜ਼ੀਰਿ ਲਬ ਮੁਸਕਰਾ ਦੀਏ, ਵੋਹ ਬਹੁਤ ਮਸਰੂਰ ਥੇ।


"ਚਲੋ, ਮਗਰ ਜ਼ਰਾ ਜਲਦੀ ਕਦਮ ਬੜ੍ਹਾਉ, ਹਮੇਂ ਕੁਛ ਔਰ ਭੀ ਕਾਮ ਕਰਨਾ ਹੈ।"


ਮਜ਼ਦੂਰ ਇਨ ਦੋ ਲੜਕੋਂ ਕੇ ਪਿੱਛੇ ਹੋ ਲਿਆ, ਵੋਹ ਇਸ ਹਕੀਕਤ ਸੇ ਬੇਖ਼ਬਰ ਥਾ ਕਿ ਮੌਤ ਉਸਕੇ ਕੰਧੋਂ ਪਰ ਸਵਾਰ ਹੈ।


"ਕਿਉਂ ਮੀਆਂ, ਕਹਾਂ ਹੈ ਵੋਹ ਤੁਮਹਾਰਾ  ਕੱਲ  ਵਾਲਾ ਸੀਨਡੋ?"


"ਕਮਾਲ ਕਰ ਦਿਆ ਹੈ ਇਸ ਮਜ਼ਦੂਰ ਨੇ, ਵਾਕਈ ਸਖ਼ਤ ਤਾਜੁਬ ਹੈ।"


"ਤਾਜੁਬ? ਅਗਰ ਕਹੋ ਤੋ ਇਸ ਲੋਹੇ ਕੇ ਟੁਕੜੇ ਕੋ ਤੁਮਹਾਰੇ ਘਰ ਕੀ ਬਾਲਾਈ ਛੱਤ ਪਰ ਰਖਵਾ ਦੂੰ ।"


"ਮਗਰ ਸਵਾਲ ਹੈ ਕਿ ਹਮ ਲੋਗ ਅੱਛੀ ਗ਼ਜ਼ਾ ਮਿਲਣੇ ਪਰ ਭੀ ਇਤਨੇ ਤਾਕਤਵਰ ਨਹੀਂ ਹੈਂ।"


"ਹਮਾਰੀ ਗ਼ਜ਼ਾ ਤੋ ਕਿਤਾਬੋਂ ਔਰ ਦੀਗਰ ਇਲਮੀ ਚੀਜ਼ੋਂ ਕੀ ਨਜ਼ਰ ਹੋ ਜਾਤੀ ਹੈ। ਇਨਹੇਂ ਇਸ ਕਿਸਮ ਕੀ ਸਿਰ ਦਰਦੀ ਸੇ ਕਿਆ ਤਾਅਲੁੱਕ? ਬੇ ਫ਼ਿਕਰੀ, ਖਾਨਾ ਔਰ ਸੋ ਜਾਨਾ।"


"ਵਾਕਈ ਦਰੁਸਤ ਹੈ।"


ਲੜਕੇ ਮਜ਼ਦੂਰ ਪਰ ਲੱਦੇ ਹੂਏ ਬੋਝ ਔਰ ਉਸਕੀ ਖ਼ਮੀਦਾ ਕਮਰ ਸੇ ਗ਼ਾਫ਼ਲ ਆਪਸ ਮੇਂ ਆਪਣੇ ਖ਼ਿਆਲਾਤ ਕਾ ਇਜ਼ਹਾਰ ਕਰ ਰਹੇ ਥੇ। ਵਹਾਂ ਸੇ ਸੋ ਕਦਮ ਕੇ ਫ਼ਾਸਲੇ ਪਰ ਮਜ਼ਦੂਰ ਕੀ ਕਜ਼ਾ ਕੇਲੇ ਕੇ ਛਿਲਕੇ ਮੇਂ ਛੁਪੀ ਹੋਈ ਆਪਣੇ ਸ਼ਿਕਾਰ ਕਾ ਇੰਤਜ਼ਾਰ ਕਰ ਰਹੀ ਥੀ। ਗੋ ਮਜ਼ਦੂਰ ਕੀਚੜ ਮੇਂ ਫੋਨਿਕ ਫੋਨਿਕ ਕਰ ਕਦਮ ਰੱਖ ਰਿਹਾ ਥਾ ਮਗਰ ਤਕਦੀਰ ਕੇ ਆਗੇ ਤਦਬੀਰ ਕੀ ਏਕ ਭੀ ਪੇਸ਼ ਨਾ ਚੱਲੀ। ਉਸਕਾ ਕਦਮ ਛਿਲਕੇ ਪਰ ਪੜਾ, ਫੁਸਲਾ ਔਰ ਚਸ਼ਮ ਜ਼ਦਨ ਮੇਂ ਲੋਹੇ ਕੀ ਇਸ ਭਾਰੀ ਲਾਠ ਨੇ ਉਸੇ ਕੀਚੜ ਮੇਂ ਪੈਵਸਤ ਕਰ ਦੀਆ। ਮਜ਼ਦੂਰ ਨੇ ਮਤਰਹਮ ਨਗਾਹੋਂ ਸੇ ਕੀਚੜ ਔਰ ਲੋਹੇ ਕੇ ਸਰਦ ਟੁਕੜੇ ਕੀ ਤਰਫ਼ ਦੇਖਾ , ਤੜਪਾ ਔਰ ਹਮੇਸ਼ਾ ਕੇ ਲੀਏ ਭੂਕ ਕੀ ਗ੍ਰਿਫ਼ਤ ਸੇ ਆਜ਼ਾਦ ਹੋ ਗਿਆ। ਧਮਾਕੇ ਕੀ ਅਵਾਜ਼ ਸੁਨ ਕਰ ਦੋਨੋਂ ਲੜਕੋਂ ਨੇ ਪਿੱਛੇ ਮੁੜ ਕਰ ਦੇਖਾ, ਮਜ਼ਦੂਰ ਕਾ ਸਿਰ ਆਹਨੀ ਸਲਾਖ਼ ਕੇ ਨੀਚੇ ਕੁਚਲਾ ਹੂਆ ਥਾ, ਆਂਖੇਂ ਬਾਹਰ ਨਿਕਲੀ ਹੂਈ ਨਾ ਮਾਅਲੂਮ ਕਿਸ ਸਿਮਤ ਟਿਕਟਿਕੀ ਲਗਾਏ ਦੇਖ ਰਹੀ ਥੀਂ। ਖ਼ੂਨ ਕੀ ਇਕ ਮੋਟੀ ਸੀ ਤਹ ਕੀਚੜ ਕੇ ਸਾਥ ਹਮ ਆਗ਼ੋਸ਼ ਹੋ ਰਹੀ ਥੀ।


"ਚਲੋ ਆਉ ਚੱਲੇਂ, ਹਮੇਂ ਖ਼ਾਹਮਖ਼ਵਾਹ ਇਸ ਹਾਦਸੇ ਕਾ ਗਵਾਹ ਬਨਨਾ ਪੜੇਗਾ।"


"ਮੈਂ ਪਹਿਲੇ ਹੀ ਕਹਿ ਰਿਹਾ ਥਾ ਕਿ ਯੇ ਵਜ਼ਨ ਇਸ ਸੇ ਨਹੀਂ ਉਠਾਇਆ ਜਾਏਗਾ...... ਲਾਲਚ।"


ਯੇ ਕਹਿਤੇ ਹੂਏ ਦੋਨੋਂ ਲੜਕੇ ਮਜ਼ਦੂਰ ਕੀ ਲਾਸ਼ ਕੇ ਗਿਰਦ ਜਮਾ ਹੋਤੀ ਹੂਈ ਭੀੜ ਕੋ ਕਾਟਤੇ ਹੂਏ ਆਪਣੇ ਘਰ ਰਵਾਨਾ ਹੋ ਗਏ।


ਸਾਮਣੇ ਵਾਲੀ ਦੁਕਾਨ ਪਰ ਇਕ ਬੜੀ ਤੁੰਦ ਵਾਲਾ ਸ਼ਖ਼ਸ ਟੈਲੀਫ਼ੋਨ ਕਾ ਚੋਂਗਾ ਹਾਥ ਮੇਂ ਲੀਏ ਗ਼ਾਲਬਨ ਗੰਦਮ ਕਾ ਭਾਉ ਤੈਅ ਕਰਨੇ ਵਾਲਾ ਥਾ ਕਿ ਉਸ ਨੇ ਮਜ਼ਦੂਰ ਕੋ ਮੌਤ ਕਾ ਸ਼ਿਕਾਰ ਹੋਤੇ ਦੇਖਾ ਔਰ ਉਸ ਹਾਦਸੇ ਕੋ ਮਨਹੂਸ ਖ਼ਿਆਲ ਕਰਤੇ ਹੂਏ ਬੁੜਬੁੜਾ ਕਰ ਟੈਲੀਫ਼ੋਨ ਕਾ ਸਿਲਸਿਲਾ ਗੁਫ਼ਤਗੂ ਮਨਕਤ ਕਰ ਲੀਆ।


"ਕੰਬਖ਼ਤ ਕੋ ਮਰਨਾ ਭੀ ਥਾ ਤੋ ਮੇਰੀ ਦੁਕਾਨ ਕੇ ਸਾਮਣੇ........ਭਲਾ ਇਨ ਲੋਗੋਂ ਕੋ ਇਸ ਕਦਰ ਵਜ਼ਨ ਉਠਾਨੇ ਪਰ ਕੌਨ ਮਜਬੂਰ ਕਰਤਾ ਹੈ।"


ਥੋੜੀ ਦੇਰ ਕੇ ਬਾਅਦ ਅਸਪਤਾਲ ਕੀ ਆਹਨੀ ਗਾੜੀ ਆਈ ਔਰ ਮਜ਼ਦੂਰ ਕੀ ਲਾਸ਼ ਉੱਠਾ ਕਰ ਅਮਲਿ ਜਰਾਹੀ ਕੇ ਲੀਏ ਡਾਕਟਰੋਂ ਕੇ ਸਪੁਰਦ ਕਰ ਦੀ।


ਧੁੰਦਲੇ ਆਸਮਾਨ ਪਰ ਅਬਰ ਕੇ ਇਕ ਟੁਕੜੇ ਨੇ ਮਜ਼ਦੂਰ ਕੇ ਖ਼ੂਨ ਕੋ ਕੀਚੜ ਮੈਂ ਮਿਲਤੇ ਹੋਏ ਦੇਖਾ, ਉਸਕੀ ਆਂਖੋਂ ਮੇਂ ਆਂਸੂ ਛਲਕ ਪੜੇ...... ਇਨ ਆਂਸੂਉਂ ਨੇ ਸੜਕ ਕੇ ਸੀਨੇ ਪਰ ਉਸ ਖ਼ੂਨ ਕੇ ਧੱਬੋਂ ਕੋ ਧੋ ਦੀਆ। ਆਹਨੀ ਲਾਠ ਅਭੀ ਤੱਕ ਬਾਜ਼ਾਰ ਕੇ ਇਕ ਕਿਨਾਰੇ ਪੜੀ ਹੂਈ ਹੈ, ਮਜ਼ਦੂਰ ਕੇ ਖ਼ੂਨ ਕਾ ਸਿਰਫ਼ ਇੱਕ ਕਤਰਾ ਬਾਕੀ ਹੈ ਜੋ ਦੀਵਾਰ ਕੇ ਸਾਥ ਚਿਮਟਾ ਹੂਆ ਨਾ ਮਾਅਲੂਮ ਕਿਸ ਚੀਜ਼ ਕਾ ਅਪਣੀ ਖ਼ੂਨੀ ਆਂਖੋਂ ਸੇ ਇੰਤਜ਼ਾਰ ਕਰ ਰਿਹਾ ਹੈ।


ਨਾ ਕਿਸੀ ਕੀ ਆਂਖ ਕਾ ਨੂਰ ਹੂੰ-ਬਹਾਦਰ ਸ਼ਾਹ ਜ਼ਫ਼ਰ نہ کسی کی آنکھ کا نور ہوں - بہادر شاہ ظفر

ਨਾ ਕਿਸੀ ਕੀ ਆਂਖ ਕਾ ਨੂਰ ਹੂੰ ਨਾ ਕਿਸੀ ਕੇ ਦਿਲ ਕਾ ਕਰਾਰ ਹੂੰ


ਜੋ ਕਿਸੀ ਕੇ ਕਾਮ ਨਾ ਆ ਸਕੇ, ਮੈਂ ਵੋਹ ਏਕ ਮੁਸ਼ਤ ਇ ਗ਼ੁਬਾਰ ਹੂੰ


ਨਾ ਤੋ ਮੈਂ ਕਿਸੀ ਕਾ ਹਬੀਬ ਹੂੰ ਨਾ ਤੋ ਮੈਂ ਕਿਸੀ ਕਾ ਰਕੀਬ ਹੂੰ


ਜੋ ਬਿਗੜ ਗਿਆ ਵੋਹ ਨਸੀਬ ਹੂੰ ਜੋ ਉੱਜੜ ਗਿਆ ਵੋਹ ਦਿਆਰ ਹੂੰ


ਮੇਰਾ ਰੰਗ ਰੂਪ ਬਿਗੜ ਗਿਆ, ਮੇਰਾ ਯਾਰ ਮੁਝ ਸੇ ਵਿੱਛੜ ਗਿਆ


ਜੋ ਚਮਨ ਖ਼ਿਜ਼ਾਂ ਸੇ ਉੱਜੜ ਗਿਆ, ਮੈਂ ਉਸੀ  ਕੀ ਫ਼ਸਲ ਇ ਬਹਾਰ ਹੂੰ


ਪਏ ਫ਼ਾਤਿਹਾ ਕੋਈ ਆਏ ਕਿਉਂ, ਕੋਈ ਚਾਰ  ਫੂਲ  ਚੜ੍ਹਾਏ ਕਿਉਂ


ਕੋਈ ਆ ਕੇ ਸ਼ਮ੍ਹਾ ਜਲਾਏ ਕਿਉਂ, ਮੈਂ ਵੋਹ ਬੇਕਸੀ ਕਾ ਮਜ਼ਾਰ ਹੂੰ

 



ਮੈਂ ਨਹੀਂ ਹੂੰ ਨਗ਼ਮਾ ਇ  ਜਾਂਫ਼ਿਜ਼ਾ, ਮੁਝੇ ਸੁਣ ਕੇ ਕੋਈ ਕਰੇਗਾ ਕਿਆ


ਮੈਂ ਬੜੇ ਹੀ ਰੋਗ ਕੀ ਹੂੰ ਸਦਾ, ਮੈਂ ਬੜੇ ਦੁੱਖੋਂ ਕੀ ਪੁਕਾਰ ਹੂੰ


ਮੁਸ਼ਤ ਇ ਗ਼ੁਬਾਰ---ਮਿੱਟੀ ਦੀ ਮੁੱਠ ;  ਹਬੀਬ ---ਦੋਸਤ

ਦਿਆਰ--ਦੁਨੀਆਂ ;ਜਾਂ ਫਿਜ਼ਾ ---ਜਾਨ ਵਧਾਉਣ ਵਾਲਾ

Tuesday, November 24, 2009

ਪੀ ਸੀ ਜੋਸ਼ੀ ਨੂੰ ਯਾਦ ਕਰਦਿਆਂ - ਇੰਦਰ ਮਲਹੋਤਰਾ

ਭਾਰਤ ਦੇ ਸੱਭ ਤੋਂ ਰਚਣੇਈ ਕਮਿਊਨਿਸਟ ਆਗੂ ਪੂਰਨ ਚੰਦ ਜੋਸ਼ੀ ਦੀ ਜਨਮ ਸ਼ਤਾਬਦੀ ਦੇ ਜਸ਼ਨਾਂ ਦੇ ਸੰਬੰਧ ਵਿਚ 14 ਅਪ੍ਰੈਲ 2006 ਦੇ ਇੰਡੀਅਨ ਐਕਸਪ੍ਰੈਸ ਵਿਚ ਛਪੀਆਂ ਇੰਦਰ ਮਲਹੋਤਰਾ ਦੀਆਂ ਟਿੱਪਣੀਆਂ ਦਾ ਪੰਜਾਬੀ ਰੁਪਾਂਤਰਣ।॥
ਆਜ਼ਾਦੀ ਤੋਂ ਬਾਅਦ ਉਹਦੇ "ਸਾਥੀਆਂ" ਨੇ  ਪੀਸੀ ਜੋਸ਼ੀ ਨੂੰ ਪਾਰਟੀ ਵਿਚੋਂ  ਕੱਢਿਆ ਨਾ ਹੁੰਦਾ ਤਾਂ ਕਿੰਨਾ ਵੱਡਾ ਯੋਗਦਾਨ ਉਹਨੇ ਹਿੰਦੁਸਤਾਨ ਵਿਚ ਕਮਿਊਨਿਸਟ ਲਹਿਰ ਦੇ ਵਿਕਾਸ ਵਿਚ ਪਾਉਣਾ ਸੀ।
ਉਹ  ਨਿਹੱਥਾ ਕਰ ਦਿੱਤਾ ਗਿਆ "ਪੈਗੰਬਰ" ਹੀ ਨਹੀਂ ਸੀ ,ਉਸ ਨੂੰ ਜ਼ਲੀਲ ਕੀਤਾ ਗਿਆ, ਲੰਮੇ ਸਮੇਂ ਲਈ ਗੁੱਠੇ ਲਾ ਦਿੱਤਾ ਗਿਆ, 'ਜਲਾਵਤਨ' ਕਰ ਦਿੱਤਾ ਗਿਆ। ਉਦੋਂ ਤੋਂ ਭਾਰਤੀ ਕਮਿਉਨਿਸਟਾਂ ਨੂੰ ਜਿਹਨਾਂ ਪੀੜ ਮੱਲੇ  ਬਦਰੂਪ  ਹਾਲਾਂ ਵਿਚੀਂ ਲੰਘਣਾ  ਪੈ ਰਿਹਾ ਹੈ ਉਸ ਵਿਚ ਹੈਰਾਨੀ ਵਾਲੀ ਕੋਈ ਗੱਲ ਨਹੀਂ। ਨਤੀਜਾ ਇਹੀ ਨਿਕਲਣਾ ਸੀ।
ਪੀਸੀ ਜੋਸ਼ੀ 1935 ਵਿਚ ਭਾਰਤੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ ਬਣਿਆ ਸੀ। ਉਦੋਂ ਪਾਰਟੀ ਦੇ ਮੈਂਂਬਰਾਂ ਦੀ ਗਿਣਤੀ ਮਸਾਂ 500 ਸੀ ਤੇ ਸਿਰਫ਼ 6 ਸਾਲ ਬਾਅਦ 1941 ਵਿਚ ਉਹਦੀ ਯੋਗ ਅਗਵਾਈ ਸਦਕਾ ਇਹ ਗਿਣਤੀ 5000 ਹੋ ਗਈ ਤੇ ਫਿਰ ਹੋਰ ਛੇ ਸਾਲ ਬਾਅਦ 1947 ਵਿਚ ਜਦੋਂ ਉਹ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾਇਆ ਗਿਆ ਤੇ ਪਾਰਟੀ ਵਿਚੋਂ ਕੱਢਿਆ ਗਿਆ ਉਦੋਂ ਇਹ ਗਿਣਤੀ 90,000 ਸੀ ਤੇ ਹੋਰ ਵੀ ਅਹਿਮ ਤੱਥ: ਉਹਨਾਂ ਲੋਕਾਂ ਦੀ ਬਹੁਤ ਵੱਡੀ ਗਿਣਤੀ ਸੀ ਜਿਹਨਾਂ ਨੂੰ ਉਹਨੇ ਕਮਿਉਨਿਸਟ ਕਾਜ਼ ਦੇ ਹਮਦਰਦ ਬਣਾ ਲਿਆ ਸੀ।
ਉਹ ਨੇ ਲੇਖ,ਪੈਂਫਲਟ ਅਤੇ ਕਿਤਾਬਚੇ  ਪ੍ਰਕਾਸ਼ਿਤ ਕੀਤੇ ਜਿਹਨਾਂ ਵਿਚੋਂ ਕੁਝ ਅਜਿਹੀ ਬੌਧਿਕ ਅਮੀਰੀ ਨਾਲ ਭਰਪੂਰ ਸਨ ਕਿ ਉਹਨਾਂ ਨੇ ਬੁੱਧੀਜੀਵੀਆਂ ਦੇ ਵੱਡੇ ਹਿੱਸਿਆਂ ਨੂੰ ਧੂਹ ਪਾਈ। ਇਪਟਾ ਅਤੇ ਪ੍ਰਗਤੀਸ਼ੀਲ ਲੇਖਕ ਸਭਾ ਅਤੇ ਪੀਪਲਜ਼ ਪਬਲਿਸ਼ਿੰਗ ਹਾਊਸ ਦੀ ਉਹਨੇ ਨੀਂਹ ਰੱਖੀ ਸੀ ਅਤੇ ਇਹੀ ਅਦਾਰੇ ਪਾਰਟੀ ਦੀ ਸ਼ਕਤੀ ਵਧਾਉਣ ਦੇ ਉਹਦੇ ਸਾਧਨ ਸਨ।
ਦੂਜੀ ਸੰਸਾਰ ਜੰਗ ਦੇ ਦੌਰਾਨ ਸੀਪੀਆਈ ਨੇ ਸ਼ੱਕੀ ਭੂਮਿਕਾ ਨਿਭਾਈ ਸੀ, ਸਾਥੀਆਂ ਨੇ ਬਰਤਾਨਵੀ ਰਾਜ ਨਾਲ ਭਿਆਲੀ ਕੀਤੀ ਅਤੇ ਭਾਰਤ ਛੱਡੋ ਅੰਦੋਲਨ ਦਾ ਸ਼ਰੇਆਮ ਵਿਰੋਧ ਕੀਤਾ ਸੀ। ਹੈਰਾਨੀ ਵਾਲੀ ਗੱਲ ਹੈ ਕਿ ਇਸ ਸੱਭ ਦੇ ਬਾਵਜੂਦ ਜੋਸ਼ੀ ਨੇ ਪਾਰਟੀ ਲਈ ਏਨੀ ਵੱਡੀ ਸਦਭਾਵਨਾ ਦੀ ਲਾਮਬੰਦੀ ਕਰ ਲਈ ਸੀ।
ਪੀ ਸੀ ਜੋਸ਼ੀ ਉੱਪਰ ਕੋਈ ਤੋਹਮਤ ਨਹੀਂ ਲੱਗੀ। ਇਹਦਾ ਇਕ ਕਾਰਨ ਲੋਕਾਂ ਵਿਚ ਵਿਆਪਕ ਅਹਿਸਾਸ  ਸੀ ਕਿ ਨਾਜ਼ੀਆਂ ਅਤੇ ਜਾਪਾਨੀਆਂ ਨੂੰ ਹਰ ਹਾਲ ਹਰਾਉਣਾ ਲੋੜੀਂਦਾ ਸੀ। ਦੂਸਰਾ ਤੇ ਵਧੇਰੇ ਮਹੱਤਵਪੂਰਨ ਕਾਰਨ ਪੀ ਸੀ ਜੋਸ਼ੀ ਦੀ ਬੇਦਾਗ ਦੇਸ਼ਭਗਤੀ ਸੀ ਜਿਸ ਦੇ ਕਾਇਲ ਗਾਂਧੀ ਤੇ ਨਹਿਰੂ ਵੀ ਸਨ। ਇਹ ਜੋਸ਼ੀ ਹੀ ਸੀ ਜਿਸਨੇ ਮਹਾਤਮਾ ਗਾਂਧੀ ਨੂੰ ਪਹਿਲੀ ਵਾਰ ਰਾਸ਼ਟਰ ਪਿਤਾ ਕਹਿ ਕੇ  ਪੁਕਾਰਿਆ ਸੀ।

ਦਰਅਸਲ ਜੋਸ਼ੀ ਦਾ ਸਭ ਤੋਂ ਤਕੜਾ ਨੁਕਤਾ   ਇਹ ਸੀ ਕਿ ਉਹਨੇ ਕਮਿਊਨਿਜਮ ਅਤੇ ਰਾਸ਼ਟਰਵਾਦ ਦੇ ਸੰਯੋਜਨ ਲਈ ਨਿਰੰਤਰ ਯਤਨ ਕੀਤੇ। "ਨਹਿਰੂ ਦਾ ਪੂਰਨ ਸਮਰਥਨ " ਤੇ ਬਾਅਦ ਵਿੱਚ ਸੋਧਿਆ ਰੂਪ "ਨਹਿਰੂ ਦਾ ਆਲੋਚਨਾਤਮਕ ਸਮਰਥਨ " ਉਹਦੀ ਨੀਤੀ ਦਾ ਬੁਨਿਆਦੀ ਤੱਤ ਸੀ। ਤੇ ਇਹੀ ਨੀਤੀ ਉਹਦੇ ਲਈ ਸਜ਼ਾ ਦਾ ਕਾਰਨ ਬਣੀ ਸੀ।
ਜਦੋਂ ਠੰਡੀ ਜੰਗ ਦੀਆਂ ਆਰੰਭਕ ਨਿਸ਼ਾਨੀਆਂ ਪ੍ਰਗਟ ਹੋਣ ਲੱਗ ਪਈਆਂ ਤਾਂ ਇਸ ਗੱਲ ਤੇ ਜ਼ੋਰ ਦੇਣਾ  ਸਟਾਲਿਨ  ਨੂੰ ਬਿਲਕੁਲ ਸੂਤ ਬਹਿੰਦਾ ਸੀ ਕਿ ਹਿੰਦਸਤਾਨ ਦੀ ਆਜ਼ਾਦੀ ਝੂਠੀ ਸੀ, ਕਿ ਨਹਿਰੂ ਸਰਕਾਰ 'ਸਾਮਰਾਜ ਦੀ ਚਾਕਰ' ਸੀ ਅਤੇ ਇਹ ਵੀ ਕਿ ਸੀਪੀਆਈ ਨੂੰ "ਸਾਮਰਾਜਵਾਦੀਆਂ ਅਤੇ ਉਹਨਾਂ ਦੇ ਭਾਰਤੀ ਏਜੰਟਾਂ" ਦੇ ਖਿਲਾਫ਼ ਧਾਵਾ ਬੋਲ ਦੇਣਾ ਚਾਹੀਦਾ ਸੀ। 1947 ਵਿਚ ਸੀਪੀਆਈ ਦੀ ਕਲਕੱਤਾ ਕਾਂਗਰਸ ਵਿਚ ਸੋਵੀਅਤ ਸਿਧਾਂਤਕਾਰ ਏਏ ਜਦਾਨੋਵ ਨੇ ਉਪਰੋਕਤ ਧਾਰਨਾਵਾਂ ਪੇਸ਼ ਕੀਤੀਆਂ ਸਨ।
ਉਦੋਂ ਸਟਾਲਿਨ ਦੇ ਕਥਨ ਭਾਰਤ ਦੇ ਕਮਿਊਨਿਸਟਾਂ ਲਈ ਅਬਦਲ ਕਾਨੂੰਨ ਵਾਂਗ ਸਨ। ਇਸ ਲਈ ਜੋਸ਼ੀ ਦੀ ਹੋਣੀ ਤਹਿ ਹੋ ਗਈ। ਉਹਨੂੰ ਹਟਣਾ ਹੀ ਪੈਣਾ ਸੀ ਤੇ ਉਹਨੂੰ ਬਹੁਤ ਜ਼ਲੀਲ ਕਰਕੇ ਕਮਿਊਨਿਸਟਾਂ ਵਾਲੀ ਵਿਸ਼ੇਸ਼ ਸ਼ੈਲੀ ਨਾਲ ਕੱਢ ਦਿੱਤਾ ਗਿਆ ਤੇ ਜੀ ਅਧਿਕਾਰੀ, ਮੋਹਨ ਕੁਮਾਰਮੰਗਲਮ, ਐਨ ਕੇ ਕਰਿਸ਼ਨਨ ਅਤੇ ਅਰੁਣ ਘੋਸ਼ ਵਰਗੇ ਉਹਦੇ ਆਪਣੇ ਖਾਸ ਚਹੇਤਿਆਂ ਨੇ ਉਸ ਤੇ ਸੱਭ ਤੋਂ ਵੱਧ ਕਰਾਰੇ ਵਾਰ ਕੀਤੇ।
ਜ਼ੋਸੀ ਚਲਿਆ ਗਿਆ ਤੇ ਉਹਦੀ ਥਾਂ 'ਪਰੋਲਤਾਰੀ ਇਨਕਲਾਬੀ ਲਾਈਨ' ਵਾਲਾ ਬੀਟੀ ਰੰਦੀਵੇ ਆ ਗਿਆ। ਉਹਦੀਆਂ ਬੱਚਗਾਨਾ ਨੀਤੀਆਂ ਨੇ ਬਰਬਾਦੀ ਕਰਨੀ ਹੀ ਸੀ। ਉਹਨੂੰ ਵੀ ਜਨਰਲ ਸਕੱਤਰੀ ਤੋਂ ਹਟਾ ਦਿੱਤਾ ਗਿਆ, ਪਰ ਮੰਡਰਾ ਰਹੀ ਧੁੰਦ ਉਦੋਂ ਤੱਕ ਬਣੀ ਰਹੀ ਜਦੋਂ ਤੱਕ 50 ਵਿਆਂ ਵਿਚ ਅਜੈ ਘੋਸ਼ ਪਾਰਟੀ ਦਾ ਜਨਰਲ ਸਕੱਤਰ ਨਾ ਬਣ ਗਿਆ।
ਤੇ ਫਿਰ ਜੋਸ਼ੀ ਪਾਰਟੀ ਵਿਚ ਹੀ ਨਹੀਂ ਪਾਰਟੀ ਹੈਡਕੁਆਟਰਜ਼ ਤੇ ਵੀ ਵਾਪਸ ਆ ਗਿਆ। ਪਰ ਬਾਅਦ ਵਿਚ ਉਹਨੇ ਮੰਨਿਆ ਕਿ ਪਾਰਟੀ ਹੈਡਕੁਆਟਰਜ਼ ਤੇ ਵਾਪਸ ਆਉਣਾ ਅਤੇ ਉਹਨਾਂ ਨੀਤੀਆਂ  ਉਤੇ ਸਹੀ ਪਾਉਣਾ, ਜਿਹਨਾਂ ਵਿਚ ਉਹਦਾ ਯਕੀਨ ਨਹੀਂ ਸੀ, ਉਹਦੀ ਜ਼ਿੰਦਗੀ ਦੀ "ਸਭ ਤੋਂ ਵੱਡੀ ਗ਼ਲਤੀ" ਸੀ।
1962 ਵਿਚ ਚੀਨ ਨਾਲ ਜੰਗ ਹੋਈ। ਇਸਦਾ ਚੀਨ-ਰੂਸ ਝਗੜੇ ਨਾਲ ਖਾਸਾ ਤਾਅਲੁਕ ਸੀ। ਉਸ ਸਮੇਂ ਤੱਕ ਕਮਿਊਨਿਸਟ ਪਾਰਟੀ ਵਿਚ ਦੁਫੇੜ ਦੇ ਬੀਜ ਪਾਏ ਜਾ ਚੁਕੇ ਸਨ। ਦੋ ਸਾਲਾਂ ਬਾਅਦ ਉਹ ਪੁੰਗਰ ਪਏ ਤੇ ਸੀਪੀਆਈ ਤੇ ਸੀਪੀਆਈ (ਐਮ) ਦੋ ਪਾਰਟੀਆਂ ਬਣ ਗਈਆਂ। ਸੀਪੀਆਈ ਕਈ ਸਾਲ ਇੰਦਰਾ ਗਾਂਧੀ ਨਾਲ ਮਿਲਵਰਤਦੀ ਰਹੀ, ਪਰ ਆਖਿਰ ਉਹਨੇ ਸੀਪੀਆਈ (ਐਮ) ਦਾ ਜੂਨੀਅਰ ਪਾਰਟਨਰ ਹੋਣਾ ਸਵੀਕਾਰ ਕਰ ਲਿਆ।
ਜੋਸ਼ੀ ਨੂੰ ਪਾਰਟੀ ਵਿਚੋਂ ਕੱਢਣ ਵੇਲੇ ਦੇ ਕੁਝ ਨਾਂਹਪੱਖੀ ਲੱਛਣ ਅੱਜ ਤੱਕ ਕਾਇਮ ਹਨ। ਮਨਮੋਹਨ ਸਿੰਘ ਸਰਕਾਰ ਨੂੰ ਪ੍ਰਕਾਸ ਕਰਾਤ ਜਿਸ ਤਰੀਕੇ ਨਾਲ ਬਾਹਰੋਂ ਸਮਰਥਨ ਦੇ ਰਿਹਾ ਹੈ ਉਸ ਤੋਂ ਇਹ ਗੱਲ ਭਲੀਭਾਂਤ ਨਜ਼ਰ ਆਉਂਦੀ ਹੈ, ਪਰ ਸਿਤਮਜਰੀਫੀ ਦੀ ਹੱਦ ਦੇਖੋ ਸੀਪੀਆਈ ਅਤੇ ਸੀਪੀਐੱਮ ਦੋਹਾਂ ਨੇ ਹੀ ਕਾਂਗਰਸ ਨਾਲ ਇਕ ਤਰ੍ਹਾਂ ਦੀ ਏਕਤਾ ਦੀ ਪੀਸੀ ਜ਼ੋਸੀ ਵਾਲੀ ਲਾਈਨ ਅਖਤਿਆਰ ਕਰ ਲਈ ਹੈ। ਇਸ ਪੱਖੋਂ ਸਾਥੀਆਂ ਨੇ  ਗੇੜਾ ਪੂਰਾ  ਕਰ ਲਿਆ ਹੈ।

Monday, November 23, 2009

ਖ਼ਯਾਮ ਦੀਆਂ ਰੁਬਾਈਆਂ ਦਾ ਪੰਜਾਬੀ ਰੂਪ - ਸੁਰਜਨ ਜ਼ੀਰਵੀ


11ਵੀਂ ਸਦੀ ਦੇ ਈਰਾਨੀ ਕਵੀ ਉਮਰ ਖ਼ਯਾਮ ਦੀਆਂ ਰੁਬਾਈਆਂ ਦਾ ਪੰਜਾਬੀ ਰੂਪ ਸ਼ ਸ਼ ਜੋਗੀ ਪੰਜਾਬੀ ਪਾਠਕਾਂ ਦੀ ਨਜ਼ਰ ਕਰ ਰਹੇ ਹਨ। ਇਹ ਪੰਜਾਬੀ ਸਾਹਿਤ ਨੂੰ ਉਹਨਾਂ ਦੀ ਅਨੂਠੀ ਦੇਣ ਹੈ-ਉਂਝ ਹੀ ਜਿਸ ਤਰ੍ਹਾਂ ਦੀ ਦੇਣ 19ਵੀਂ ਸਦੀ ਦੇ ਅੰਗ੍ਰੇਜ਼ ਕਵੀ ਐਡਵਰਡ ਫ਼ਿਟਜ਼ਜੈਰਾਲਡ ਨੇ ਫ਼ਾਰਸੀ ਦੇ ਇਸ ਮਹਾਨ ਕਵੀ ਦੇ ਅੰਗ੍ਰੇਜ਼ੀ ਤਰਜਮੇ ਨਾਲ ਅੰਗ੍ਰੇਜ਼ੀ ਸਾਹਿਤ ਨੂੰ ਦਿੱਤੀ ਸੀ।
ਫ਼ਿਟਜ਼ਜੈਰਾਲਡ ਆਪਣੇ ਵੇਲੇ ਦੇ ਮੰਨੇ ਹੋਏ ਕਵੀ ਸਨ ਪਰ ਬਾਹਰ ਦੀ ਦੁਨੀਆ ਵਿਚ ਅਤੇ ਸ਼ਾਇਦ ਆਪਣੇ ਦੇਸ਼ ਵਿਚ ਵੀ ਉਹ ਜ਼ਿਆਦਾਤਰ ਖ਼ਯਾਮ ਕਰਕੇ ਹੀ ਜਾਣੇ ਜਾਂਦੇ ਹਨ।
ਕਿਸੇ ਹੋਰ ਜ਼ਬਾਨ ਦੀ ਕਵਿਤਾ ਨੂੰ ਉਸਦੇ ਸਾਰੇ ਸੂਖਮ ਭਾਵਾਂ, ਅਲੰਕਾਰਾਂ, ਬਿੰਬਾਂ ਤੇ ਹੋਰ ਅਨੇਕ ਰੰਗਾਂ ਤੇ ਛੋਹਾਂ ਸਮੇਤ ਕਿਸੇ ਹੋਰ ਜ਼ਬਾਨ ਵਿਚ ਢਾਲਣਾ ਕੋਈ ਸੌਖੀ ਗਲ ਨਹੀਂ।ਇਹ ਆਪਣੀ ਕਿਸਮ ਦੀ ਕਲਪਣਾ, ਸ਼ਬਦਾਂ ਦੀ ਅਮੀਰੀ, ਸੰਵੇਦਨਸ਼ੀਲਤਾ ਤੇ ਸੰਜਮ ਦੀ ਮੰਗ ਕਰਦੀ ਹੈ। ਤਰਜਮਾ ਅਸਲ ਦਾ ਪਰਛਾਵਾਂ ਜਾਂ ਨਕਲ ਨਹੀਂ ਹੁੰਦਾ, ਇਹ ਪੁਨਰ-ਸਿਰਜਨਾ ਜਿਹਾ ਵਰਤਾਰਾ ਹੀ ਹੁੰਦਾ ਹੈ ਤੇ ਆਪਣੇ ਆਪ ਵਿਚ ਮੌਲਿਕ ਰਚਨਾ ਜਿਡਾ ਮੁਲ ਹੀ ਰਖਦਾ ਹੈ।ਜੇ ਉਮਰ ਖ਼ਯਾਮ ਫ਼ਿਟਜ਼ਜੈਰਾਲਡ ਦੀ ਪਛਾਣ ਦਾ ਚਿੰਨ੍ਹ ਬਣ ਚੁੱਕਾ ਹੈ ਤਾਂ ਇਸਦਾ ਕਾਰਨ ਇਹੀ ਹੈ ਕਿ ਉਹਨਾਂ ਖ਼ਯਾਮ ਨੂੰ ਅੰਗ੍ਰੇਜ਼ੀ ਜ਼ਬਾਨ ਦਾ ਵੀ ਓਨਾ ਹੀ ਉਚਾ ਰੁਬਾਈ-ਗੋ ਬਣਾ ਦਿੱਤਾ ਹੈ ਜਿੰਨਾ ਉਹ ਫ਼ਾਰਸੀ ਦਾ ਹੈ, ਹਾਲਾਂਕਿ ਰੁਬਾਈ ਪੱਛਮੀ ਸਾਹਿਤ ਦਾ ਅੰਗ ਨਹੀਂ।
ਸ਼ ਸ਼ ਜੋਗੀ ਦਾ ਤਰਜਮਾ ਆਪਣੀ ਥਾਂ ਖ਼ਯਾਮ ਨੂੰ ਪੰਜਾਬੀ ਕਵਿਤਾ ਦਾ ਹਮਸੁਖ਼ਨ ਤੇ ਪੰਜਾਬੀ ਮਨਾ ਦਾ ਮਹਿਰਮ ਬਨਾਉਣ ਦੀ ਸਮਰਥਾ ਰਖਦਾ ਹੈ। ਇਹ ਉਹਨਾਂ ਦੀ ਕਈ ਸਾਲਾਂ ਦੀ ਖ਼ਾਮੋਸ਼ ਘਾਲਣਾ ਦਾ ਸਿੱਟਾ ਹੈ। ਇਹ ਗਲ ਉਹੀ ਜਾਣਦੇ ਹਨ ਖ਼ਯਾਮ ਦੀ ਇਕ ਇਕ ਰੁਬਾਈ ਨੂੰ ਤਰਾਸ਼ਣ ਤੇ ਸਵਾਰਨ ਲਈ ਉਹਨਾਂ ਕਿੰਨੀਆਂ ਬੇਚੈਨ ਸ਼ਾਮਾਂ ਗੁਜ਼ਾਰੀਆਂ ਅਤੇ ਕਿਸੇ ਢੁਕਵੇਂ ਸ਼ਬਦ ਦੇ ਜੁਗਨੂੰ ਦਾ ਪਿਛਾ ਕਰਦਿਆਂ ਉਹਨਾਂ ਨੂੰ ਕਿੰਨੇ ਜਗਰਾਤੇ ਕਟਣੇ ਪਏ।
ਬਹੁਤੀਆਂ ਰੁਬਾਈਆਂ ਦਾ ਤਰਜਮਾ ਉਹਨਾਂ ਸਿਧਾ ਫ਼ਾਰਸੀ ਤੋਂ ਕੀਤਾ ਤੇ ਕੁਝ ਹੋਰ ਰੁਬਾਈਆਂ ਦੇ ਤਰਜਮੇ ਲਈ ਉਹਨਾਂ ਫ਼ਿਟਜ਼ਜੈਰਾਲਡ ਦੇ ਅੰਗ੍ਰੇਜ਼ੀ ਤਰਜਮੇ ਨੂੰ ਸਾਹਮਣੇ ਰਖਿਆ ਹੈ। ਪਰ ਕਿਸੇ ਵੀ ਹਾਲਤ ਵਿਚ ਉਹਨਾਂ ਰੁਬਾਈਆਂ ਦੇ ਪੰਜਾਬੀ ਰੂਪਾਂਤਰਣ ਵਿਚਲੀ ਇਕਸਾਰਤਾ ਵਿਚ ਕੋਈ ਫ਼ਰਕ ਨਹੀਂ ਆਉਣ ਦਿੱਤਾ।
ਉਹਨਾਂ ਜਿੰਨੀਆਂ ਵੀ ਰੁਬਾਈਆਂ ਨੂੰ ਪੰਜਾਬੀ ਵਿਚ ਢਾਲਿਆ ਹੈ, ਉਹਨਾਂ ਸਾਰੀਆਂ ਵਿਚ ਇਕੋ ਜਿੰਨੀ ਰਵਾਨੀ, ਚਾਸ਼ਨੀ ਤੇ ਗਹਿਰਾਈ ਮੌਜੂਦ ਹੈ। ਉਹਨਾਂ ਖ਼ਯਾਮ ਦੀ ਨਾਜ਼ਕ ਖ਼ਿਆਲੀ ਜਾਂ ਦਾਰਸ਼ਨਿਕ ਰਮਜ਼ਾਂ ਦੇ ਕਿਸੇ ਅੰਸ਼ ਨੂੰ ਗੁਆਚਣ ਨਹੀਂ ਦਿੱਤਾ ਅਤੇ ਇਹ ਕੋਈ ਸਾਧਾਰਨ ਪ੍ਰਾਪਤੀ ਨਹੀਂ।
ਉਹਨਾਂ ਦੇ ਤਰਜਮੇ ਦੀਆਂ ਕੁਝ ਵੰਨਗੀਆਂ ਹਾਜ਼ਰ ਹਨ:
ਏਨੀਆਂ ਲੰਮੀਆਂ ਵਾਟਾਂ ਦੇ ਜੋ ਪਾਂਧੀ ਹੈਸਨ ਸਾਰੇ
ਪਰਤ ਕੇ ਕੋਈ ਨਾ ਆਇਆ ਜੋ ਭੇਦਾਂ ਦਾ ਹਾਲ ਗੁਜ਼ਾਰੇ
ਰਹਿਣ ਦੇਈਂ ਨਾ ਰੀਝ ਕੋਈ ਤੂੰ ਏਸ ਸਰਾਂ ਵਿਚ ਰਹਿਕੇ
ਏਥੋਂ ਜੋ ਵੀ ਕੂਚ ਕਰ ਗਿਆ, ਮੁੜ ਨਾ ਫੇਰਾ ਮਾਰੇ
ਜਾਂ
ਰਾਹ ਵਿਚ ਏਦਾਂ ਤੁਰੀਂ ਕਿ ਤੈਨੂੰ ਕੋਈ ਨਾ ਕਰੇ ਸਲਾਮ
ਵਿਚਰੀਂ ਖ਼ਲਕ 'ਚ ਏਦਾਂ ਤੈਨੂੰ ਕੋਈ ਨਾ ਮਿਲੇ ਇਨਾਮ
ਤੇ ਜਦ ਤੂੰ ਜਾਏਂ ਮਸੀਤੇ, ਏਦਾਂ ਅੰਦਰ ਵੜੀਂ ਕਿ ਤੇਰਾ
ਕਰਕੇ ਸੁਆਗਤ ਤੈਨੂੰ ਕਿਧਰੇ ਥਾਪ ਨਾ ਦੇਣ ਇਮਾਮ
ਜਾਂ ਫਿਰ
ਜਦੋਂ ਰਾਤ ਨੇ ਚਾਦਰ ਅਪਣੀ ਦੁਨੀਆ ਤੋਂ ਖਿਸਕਾਈ
ਸੁਣਿਆਂ ਮੈਂ ਕਿ ਮੈਖ਼ਾਨੇ 'ਚੋਂ ਇਕ ਆਵਾਜ਼ ਇਹ ਆਈ
"ਜਾਗੋ ਮੇਰੇ ਜੀਣ ਜੋਗਿਓ ਭਰ ਲਓ ਜਾਮ ਕਿ ਕਿਧਰੇ
ਜੀਵਨ ਮਧੂ ਪਿਆਲੀ ਸੁਕ ਕੇ ਪਾਟ ਨਾ ਜਾਏ ਤਿਹਾਈ"
* * *
ਇਹ ਵੇਖ ਕੇ ਹੈਰਤ ਹੁੰਦੀ ਹੈ ਕਿ 11ਵੀਂ ਸਦੀ ਦੇ ਕਵੀ ਉਮਰ ਖ਼ਯਾਮ ਦੀਆਂ ਰੁਬਾਈਆਂ ਏਨੀਆਂ ਸਦੀਆਂ ਲੰਘ ਜਾਣਦੇ ਬਾਵਜੂਦ ਵੀ ਦਿਲਾਂ ਨੂੰ ਟੂੰਬਦੀਆਂ ਤੇ ਸੋਚ ਨੂੰ ਹਲੂਣਦੀਆਂ ਹਨ।
ਸ਼ਾਇਦ ਇਸਦਾ ਕਾਰਨ ਇਹ ਹੈ ਕਿ ਉਮਰ ਖ਼ਯਾਮ ਬੇਰੂਹ ਧਾਰਮਕ ਉਪਦੇਸ਼ਾਂ ਜਾਂ ਬੋਝਲ ਸਦਾਚਾਰਕ ਵਿਖਿਆਨਾਂ ਵਿਚ ਯਕੀਨ ਨਹੀਂ ਰਖਦਾ। ਉਂਝ ਇਹ ਗੱਲ ਵੀ ਅਚੰਭੇ ਤੋਂ ਘਟ ਨਹੀਂ ਕਿ ਮਧ ਕਾਲ ਵਿਚ ਵਿਚਰਕੇ ਵੀ ਖ਼ਯਾਮ ਧਾਰਮਕ ਤੰਗਦਿਲੀ ਤੋਂ ਏਨਾ ਨਿਰਲੇਪ ਰਿਹਾ।
ਤਰਬੀਅਤ ਦੇ ਪਖੋਂ ਖ਼ਯਾਮ ਤਾਰਾ ਵਿਗਿਆਨੀ ਤੇ ਗਣਿਤ ਵਿਦਿਆ ਦਾ ਮਾਹਰ ਸੀ। ਸ਼ਾਇਦ ਏਸੇ ਵਿਗਿਆਨਕ ਸੂਝ ਕਰਕੇ ਹੀ ਚੇਤੰਨ ਸੋਚ ਤੇ ਆਜ਼ਾਦ ਖ਼ਿਆਲੀ ਜਿਹੇ ਵਸਫ਼ ਉਸਦੇ ਵਿਅਕਤਿਤਵ ਦਾ ਹਿੱਸਾ ਬਣੇ।
ਉਸਦੀਆਂ ਰੁਬਾਈਆਂ ਵਿਚ ਪਿਆਲੇ, ਸੁਰਾਹੀ, ਫੁਲਾਂ-ਲਦੀਆਂ ਟਹਿਣੀਆਂ, ਅੰਗੂਰਾਂ ਦੇ ਅਨਾਬੀ ਰਸ, ਅਨਾਬੀ ਬੁਲ੍ਹਾਂ, ਮਸਤ ਨੈਣਾ, ਸਾਕੀ ਤੇ ਮੁਤਰਬ ਦਾ ਜ਼ਿਕਰ ਵਾਰ ਵਾਰ ਆਉਂਦਾ ਹੈ। ਪਰ ਉਹ ਇਹਨਾਂ ਦਿਲਕਸ਼ ਰੂਪਕਾਂ ਦੀ ਵਰਤੋਂ ਇੰਦਰੀਆਵੀ ਮੌਜ ਮੇਲੇ ਲਈ ਉਕਸਾਉਣ ਦੇ ਮੰਤਵ ਨਾਲ ਨਹੀਂ ਕਰਦਾ।ਜਦੋਂ ਕਦੇ ਵੀ ਉਹ ਅਜਿਹੇ ਰੰਗੀਨ ਸੰਕਲਪਾਂ ਦਾ ਜ਼ਿਕਰ ਕਰਦਾ ਹੈ ਤਾਂ ਯਕੀਨ ਮੰਨੋ ਉਸਨੇ ਜ਼ਿੰਦਗੀ ਦਾ ਕੋਈ ਡੂੰਘਾ ਭੇਦ ਦੱਸਣਾ ਹੁੰਦਾ ਹੈ ਜਾਂ ਉਸਨੇ ਕਿਸੇ ਸੱਚ ਦੀ ਬੰਦ ਸਿੱਪੀ ਖੋਲ੍ਹਣੀ ਹੁੰਦੀ ਹੈ।
ਅਸਲ ਵਿਚ ਉਹ ਜ਼ਿੰਦਗੀ ਦੇ ਆਦਿ ਅੰਤ, ਇਸਦੀ ਹੋਣੀ, ਇਸਦੀ ਨਾਪਾਏਦਾਰੀ, ਇਸਦੇ ਮਨੋਰਥਾਂ ਤੇ ਉਦੇਸ਼ਾਂ ਜਿਹੇ ਸਦੀਵੀ ਸਵਾਲਾਂ ਦਾ ਕਵੀ ਹੈ। ਉਸਦੀਆਂ ਰੁਬਾਈਆਂ ਵਿਚ ਸ਼ੋਖ਼ੀ ਤੇ ਗੰਭੀਰਤਾ ਦਾ, ਹੁਲਾਸ ਤੇ ਉਦਾਸੀ ਦਾ ਅਸਚਰਜ ਸੁਮੇਲ ਹੈ। ਸ਼ਾਇਦ ਇਹੀ ਸੁਮੇਲ ਹੈ ਜਿਸਦੇ ਸਦਕਾ ਉਸਦੀਆਂ ਰੁਬਾਈਆਂ ਹਰ ਦੌਰ ਵਿਚ ਹਸਾਸ ਮਨੁੱਖਾਂ ਦੇ ਦਿਲਾਂ ਤਕ ਰਸਾਈ ਪੈਦਾ ਕਰ ਲੈਂਦੀਆਂ ਰਹੀਆਂ ਹਨ ਤੇ ਅਜੇ ਵੀ ਇਹਨਾਂ ਵਿਚ ਇਹ ਕਰਿਸ਼ਮਾ ਜਿਉਂ ਦਾ ਤਿਉਂ ਕਾਇਮ ਹੈ।
ਖ਼ਯਾਮ ਦੀ ਹਰ ਰੁਬਾਈ ਜ਼ਿੰਦਗੀ ਉੱਤੇ ਕਿਸੇ ਨਵੇਂ ਜ਼ਾਵੀਏ ਤੋਂ ਝਾਤ ਪੁਆਉਂਦੀ ਜਾਪਦੀ ਹੈ। ਉਹ ਮੌਤ ਤੋਂ ਬਾਅਦ ਦੇ ਕਿਸੇ ਅਣਡਿੱਠੇ ਜਹਾਨ ਦੀ ਗਲ ਨਹੀਂ ਕਰਦਾ, ਜਿਥੇ ਸਾਰੇ ਹੀ ਧਰਮ ਸੁਰਗ ਤੇ ਨਰਕ ਦੇ ਨਕਸ਼ੇ ਬਨ੍ਹਦੇ ਹਨ। ਉਹ ਜ਼ਿੰਦਗੀ ਨੂੰ ਤਿਆਗਣ ਦੀ ਗੱਲ ਵੀ ਨਹੀਂ ਕਰਦਾ ਤੇ ਨਾ ਉਹ ਮਨੁੱਖ ਨੂੰ ਇਹ ਯਾਦ ਦਿਵਾਉਂਣਾ ਭੁਲਦਾ ਹੈ ਕਿ ਮਹਲ, ਮਾੜੀਆਂ ਤੇ ਮਰਾਤਬੇ ਕਿਸੇ ਪ੍ਰਾਪਤੀ ਦਾ ਪੈਮਾਨਾ ਨਹੀਂ ਮੰਨੇ ਜਾ ਸਕਦੇ।ਮਨੁੱਖ ਦੇ ਜਿਉਣ ਦਾ ਅਸਲ ਮੰਤਵ ਕੋਈ ਹੋਰ ਹੈ।ਖ਼ਯਾਮ ਨੂੰ ਪੈਗੰਬਰ ਹੋਣ ਦਾ ਦਾਅਵਾ ਨਹੀਂ ਸੀ ਕਿ ਉਹ ਇਹ ਮੰਤਵ ਬਿਆਨ ਕਰਨ ਦੀ ਲੋੜ ਸਮਝਦਾ। ਇਹ ਮੰਤਵ ਸਮਝਣ ਤੇ ਮਿਥਣ ਦਾ ਕੰਮ ਉਸਨੇ ਹਰ ਮਨੁੱਖ ਦੇ ਆਪਣੇ Aੁੱਤੇ ਛੱਡ ਦਿੱਤਾ ਹੈ। ਸ਼ਾਇਦ ਉਹ ਇਹ ਜਾਣਦਾ ਸੀ ਕਿ ਜਦੋਂ ਮਨੁੱਖ ਸੋਚਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਹ ਯਕੀਨਨ ਇਸੇ ਨਤੀਜੇ ਉੱਤੇ ਹੀ ਪਹੁੰਚਦਾ ਹੈ ਕਿ ਉਸਨੂੰ ਆਪਣੇ ਨਾਲੋਂ ਵੱਧ ਹੋਰਨਾਂ ਲਈ ਜਿਉਣਾ ਚਾਹੀਦਾ ਹੈ ।
* * *
ਸ਼ ਸ਼ ਜੋਗੀ ਲਈ ਖ਼ਯਾਮ ਦਾ ਤਰਜਮਾ ਨਿਰੋਲ ਸ਼ੌਕ ਦਾ ਵਣਜ ਹੈ। ਇਹ ਕਹਿਣਾ ਮੁਸ਼ਕਲ ਹੈ ਕਿ ਖ਼ਯਾਮ ਨੂੰ ਜੋਗੀ ਨੇ ਚੁਣਿਆ ਜਾਂ ਖ਼ਯਾਮ ਨੇ ਉਸਦੇ ਦਿਲ ਦਾ ਦਰਵਾਜ਼ਾ ਖੜਕਾਇਆ। ਜਾਨਦਾਰ ਤਰਜਮੇ ਲਈ ਇਹ ਗਲ ਵੀ ਬੁਨਿਆਦੀ ਮਹੱਤਤਾ ਰਖਦੀ ਹੈ ਕਿ ਮੂਲ ਸ਼ਾਇਰ ਦਾ ਕਲਾਮ ਤਰਜਮਾਕਾਰ ਦੇ ਮੰਨ ਵਿਚ ਪਹਿਲੀ ਡਿੱਠੇ ਕੋਈ ਧੂਹ, ਕੋਈ ਤੜਪ ਪੈਦਾ ਕਰ ਦੇਵੇ।
ਇਹ ਜੋਗੀ ਦਾ ਨਿਰਾ ਤਖ਼ਲੱਸ ਹੀ ਨਹੀਂ, ਉਸਦੀ ਸਮੁੱਚੀ ਅਮਲੀ ਜ਼ਿੰਦਗੀ ਕੁਝ ਇਸ ਅੰਦਾਜ਼ ਦੀ ਹੈ ਕਿ ਖ਼ਯਾਮ ਦੀਆਂ ਰੁਬਾਈਆਂ ਹੀ ਉਸਦੀ ਇਬਾਰਤ ਹੋ ਸਕਦੀਆਂ ਸਨ। ਜਦੋਂ ਸੁਭਾਅ ਜੋਗੀਆਨਾ ਹੋਵੇ, ਰੰਗ ਢੰਗ ਕਲੰਦਰਾਨਾ, ਅਕੀਦਾ ਇਨਸਾਨ-ਦੋਸਤੀ ਤੇ ਮਿਜ਼ਾਜ ਸ਼ਾਇਰਾਨਾ ਤਾਂ ਇਸ ਤਸਵੀਰ ਵਿਚ ਜੇ ਕਿਸੇ ਰੰਗ ਦੀ ਕਮੀ ਹੋ ਸਕਦੀ ਸੀ ਤਾਂ ਉਹ ਖ਼ਯਾਮ ਦੀਆਂ ਰੁਬਾਈਆਂ ਦਾ ਰੰਗ ਹੀ ਸੀ। ਇਸ ਰੰਗ ਨੂੰ ਸ਼ੇਅਰੋ ਹਰਫ਼ ਨਾਲ ਜੋਗੀ ਦੀ ਵਾਬਸਤਗੀ ਨੇ ਆਪਣੀ ਪਕੜ ਵਿਚ ਲੈ ਹੀ ਆਉਣਾ ਸੀ।
ਪਰ ਇਹ ਤਸਵੀਰ ਇੱਕਲੇ ਜੋਗੀ ਦੀ ਨਹੀਂ, ਭਾਵੇਂ ਇਸਦੇ ਲਈ ਹਵਾਲਾ ਉਸੇ ਦਾ ਹੈ। ਇਸ ਤਸਵੀਰ ਵਿਚੋਂ ਅਸੀਂ ਸਾਰੇ ਹੀ ਆਪਣੀ ਕਿਸੇ ਨਾ ਕਿਸੇ ਤਾਂਘ ਜਾਂ ਤਲਾਸ਼ ਦਾ ਵੇਰਵਾ ਤੱਕ ਸਕਦੇ ਹਾਂ।
ਖ਼ਯਾਮ ਦੀਆਂ ਰੁਬਾਈਆਂ ਦੇ ਇਸ ਸੰਗ੍ਰਹਿ ਬਾਰੇ ਇੱਕ ਗਲ ਨਿਸਚੇ ਨਾਲ ਆਖੀ ਜਾ ਸਕਦੀ ਹੈ, ਇਹ ਲੋੜ ਤਾਂ ਭਾਵੇਂ ਜੋਗੀ ਦੀ ਕਿਸੇ ਅੰਤਰੀਵੀ ਜਗਿਆਸਾ ਦੀ ਸੀ ਪਰ ਇਹ ਪ੍ਰਾਪਤੀ ਸਮੁੱਚੇ ਪੰਜਾਬੀ ਸਾਹਿਤ ਦੀ ਬਣ ਗਈ ਹੈ-ਅਤੇ ਪ੍ਰਾਪਤੀ ਵੀ ਅਜਿਹੀ ਜਿਹੜੀ ਸਮਿਆਂ ਬਧੀ ਸੰਜੀਦਾ ਪਾਠਕਾਂ ਦੇ ਮਨਾਂ ਨੂੰ ਸਰਸ਼ਾਰ ਕਰਦੀ ਰਹੇਗੀ ਅਤੇ ਉਹਨਾਂ ਨੂੰ ਕੁਝ ਅਜਿਹੇ ਢੰਗ ਨਾਲ ਜਿਉਣ ਦਾ ਸੁਨੇਹਾ ਦਿੰਦੀ ਰਹੇਗੀ ਕਿ:
ਤਾਂ ਜੋ ਮੇਰੀ ਮਿੱਟੀ ਵਿਚੋਂ ਲਪਟ ਅਜਿਹੀ ਆਵੇ,
ਉਸ ਥਾਂ ਕੋਲੋਂ ਲੰਘਦਾ ਜਾਂਦਾ ਹਰ ਰਾਹੀ ਨਸ਼ਿਆਵੇ,
ਫ਼ੇਰ ਕੋਈ ਪੱਕਾ ਮੋਮਨ ਵੀ ਜੇ ਓਥੋਂ ਦੀ ਲੰਘੇ,
ਪੈਰ ਨਾ ਅਗੇ ਪੁੱਟ ਸੱਕੇ, ਉਹ ਧੂਹ ਖਾ ਕੇ ਮੁੜ ਆਵੇ।


ਜੋਗੀ ਦੇ ਤਰਜਮੇ ਵਿਚ ਆਪਣੀ ਤਰ੍ਹਾਂ ਦਾ ਰਸ ਹੈ। ਇਸ ਰਸ ਵਿਚ ਖ਼ਯਾਮ ਦੀ ਰੰਗਤ ਵੀ ਹੈ ਤੇ ਪੰਜਾਬੀ ਚਾਸ਼ਨੀ ਵੀ। ਇਹ ਰਸ ਜੋਗੀ ਪੈਦਾ ਕਰ ਸਕਿਆ ਹੈ ਕਿਉਂਕਿ ਖ਼ਯਾਮ ਦੇ ਖ਼ਿਆਲਾਂ ਨੂੰ ਮਾਪਦਿਆਂ, ਇਸਦੇ ਤਕਾਜ਼ੇ ਅਨੁਸਾਰ, ਉਹ ਪੰਜਾਬੀ ਨੂੰ ਨਵੇਂ ਅੰਦਾਜ਼, ਨਵੇਂ ਅਲੰਕਾਰ ਦੇ ਸਕਿਆ ਹੈ।
ਖ਼ਯਾਮ ਛੇਤੀ ਕੀਤੇ ਵਾਵੇਅੰਗ ਆਉਣ ਵਾਲਾ ਕਵੀ ਨਹੀਂ। ਉਹ ਓਨਾ ਸਰਲ ਤੇ ਸਾਦਾ ਨਹੀਂ ਜਿਨਾ ਉਹ ਨਜ਼ਰ ਆਉਂਦਾ ਹੈ।ਉਸਦੀ ਸਰਲਤਾ ਖ਼ਿਆਲਾਂ, ਭਾਵਾਂ ਤੇ ਦਾਰਸ਼ਨਿਕ ਮੁਸ਼ਹਿਦਿਆਂ ਦੀ ਜਿਸ ਮਹਿਰਾਬ ਉੱਤੇ ਟਿਕੀ ਹੋਈ ਹੈ ਉਹ ਬੜੇ ਬਾਰੀਕ ਤਵਾਜ਼ਨ ਤੇ ਤਰਤੀਬ ਦੀ ਦੇਣ ਹੈ ਅਤੇ ਇਹੀ ਉਸਦੀਆਂ ਰੁਬਾਈਆ ਦੀ ਅਸਲ ਰੂਹ ਹੈ।ਖ਼ਯਾਮ ਵਿਚ ਉਦਾਸੀ ਤੇ ਹੁਲਾਸ, ਦੁਨੀਆ ਦੇ ਇਕ ਸਰਾਂ ਹੋਣ ਦਾ ਅਹਿਸਾਸ ਤੇ ਫੁਲਾਂ ਲਦੀ ਟਹਿਣੀ ਹੇਠ ਜਾਮ ਛਲਕਾ ਰਹੇ ਸਾਕੀ ਦਾ ਖੁਸ਼ਰੰਗ ਤਸੱਵਰ, ਫ਼ਲਸਫ਼ਾ ਤੇ ਮਸਤੀ ਧੁਪ ਛਾਂ ਵਾਂਗ ਝੂਲਦੇ ਮਹਿਸੂਸ ਹੁੰਦੇ ਹਨ। ਅਜਿਹੀ ਉਡਦੀ ਕੈਫ਼ੀਅਤ ਨੂੰ ਪਕੜ ਵਿਚ ਲਿਆਉਣਾ ਕੋਈ ਸੌਖੀ ਗਲ ਨਹੀਂ।
ਜੋਗੀ ਦੀ ਸਭ ਤੋਂ ਵਡੀ ਪ੍ਰਾਪਤੀ ਇਹ ਹੈ ਕਿ ਉਸਨੇ ਖ਼ਯਾਮ ਦੀ ਇਸ ਸੂਖਮਤਾ ਨੂੰ ਆਪਣੇ ਅਨੁਭਵ ਵਿਚ ਪੂਰੀ ਤਰ੍ਹਾਂ ਰਚਾਕੇ ਹੀ ਉਸਦਾ ਤਰਜਮਾ ਕੀਤਾ ਹੈ। ਇਹੀ ਕਾਰਨ ਹੈ ਕਿ ਜੋਗੀ ਦਾ ਖ਼ਯਾਮ ਸਾਡੇ ਆਪਣੇ ਦੌਰ ਤੇ ਦਿਲਾਂ ਦੀ ਤਰਜਮਾਨੀ ਕਰਦਾ ਮਹਿਸੂਸ ਹੁੰਦਾ ਹੈ।
ਜੋਗੀ ਨੇ ਆਪਣੇ ਤਰਜਮੇ ਨੂੰ ਜਿਸ ਖ਼ੂਬੀ ਨਾਲ ਨਿਭਾਇਆ ਹੈ, ਉਸਦਾ ਇਕ ਪਰਮਾਣ ਇਹ ਵੀ ਹੈ ਉਸਨੇ ਉਸ ਤੀਖਣਤਾ, ਸ਼ਿਦਤ ਤੇ ਵੇਗ ਵਿਚ ਕੋਈ ਢਿਲ ਨਹੀਂ ਆਉਣ ਦਿੱਤੀ ਜਿਸ ਨਾਲ ਅਖੀਰਲੀ ਪੰਗਤੀ ਵਜੋਂ ਖ਼ਯਾਮ ਦੀ ਹਰ ਰੁਬਾਈ ਨੇਪਰੇ ਚੜ੍ਹਦੀ ਹੈ ਤੇ ਜਿਸਦੇ ਸਦਕਾ ਇਹ ਰੁਬਾਈ ਆਪਣੇ ਨਿਵੇਕਲੇ ਖਿਆਲ, ਆਪਣੀ ਨਿਵੇਕਲੀ ਭਾਅ ਨਾਲ ਪਾਠਕ ਦੇ ਮਨ ਵਿਚ ਤਸਵੀਰ ਜਿਹੀ ਖਿਚ ਜਾਂਦੀ ਹੈ। ਇਸ ਸੰਦਰਭ ਵਿਚ ਹੇਠਲੀਆਂ ਪੰਗਤੀਆਂ ਉਤਲੇ ਨੁਕਤੇ ਨੂੰ ਵਧੇਰੇ ਸੁਖਾਲੀ ਤਰ੍ਹਾਂ ਉਜਾਗਰ ਕਰ ਸਕਣਗੀਆਂ।
"ਸਬਰ ਨੇ ਜਿਹੜਾ ਚੋਗਾ ਸੀਤਾ
ਸਮੇਂ ਨੇ ਪਾੜ ਮੁਕਾਇਆ"
"ਆਉਂਦੇ ਬਾਰੇ ਕਦੇ ਨਾ ਸੋਚੀਂ
ਬੀਤੇ ਨੂੰ ਭੁਲ ਜਾਈਂ"
"ਜੀਵਨ ਮਧੂ ਪਿਆਲੀ ਸੁੱਕਕੇ
ਪਾਟ ਨਾ ਜਾਏ ਤਿਹਾਈ"
"ਜਿਸ ਗਿਰਦੇ ਪਰਛਾਵੇਂ ਸਾਡੇ
ਘੁੰਮਦੇ ਫਿਰਨ ਵਿਚਾਰੇ"
"ਵਾਂਗ ਅਨ੍ਹੇਰੀ ਤੁਰ ਚਲਿਆ ਹਾਂ
ਝਖੜ ਵਾਂਗ ਸਾਂ ਆਇਆ"
"ਆਪਣੇ ਦਿਲ ਦੀਆਂ ਰੀਝਾਂ ਦੀ
ਇਕ ਦੁਨੀਆ ਨਵੀਂ ਵਸਾਈਏ"
"ਕਿਹੜਾ ਗਿਆ ਨਰਕ ਨੂੰ
ਕੀਹਦੀ ਸੁਰਗਾਂ ਨਾਲ ਭਿਆਲੀ"
"ਕਿਹੜਾ ਏਥੇ ਇਕ ਦਿਨ ਹੱਸਕੇ
ਪੂਰਾ ਸਾਲ ਨਾ ਰੋਏ"
"ਏਥੋਂ ਜੋ ਵੀ ਕੂਚ ਕਰ ਗਿਆ
ਮੁੜ ਨਾ ਫੇਰਾ ਪਾਏ"
ਵਾਸਤਵ ਵਿਚ ਜੋਗੀ ਪੈਰ ਪੈਰ ਉੱਤੇ ਨਵੀਆਂ ਤਸ਼ਬੀਹਾਂ, ਨਵੇਂ ਬਿੰਬ ਸਿਰਜਦਾ ਹੈ ਜਿਨ੍ਹਾਂ ਦੇ ਸਦਕਾ ਉਸਦੇ ਤਰਜਮੇ ਵਿਚ ਆਪਣੀ ਤਰ੍ਹਾਂ ਦਾ ਸਹਿਜ ਤੇ ਰਵਾਨੀ ਪੈਦਾ ਹੋ ਗਈ ਹੈ। ਉਸਨੇ ਬੀਤ ਰਹੇ ਸਮੇਂ ਨੂੰ "ਪੈਰਾਂ ਹੇਠੋਂ ਖਿਸਕ ਰਹੇ ਪਰਛਾਵਿਆਂ" ਨਾਲ, ਆਕਾਸ਼ ਨੂੰ "ਉਰਧ ਕਟੋਰੇ" ਨਾਲ, ਰੈਣ ਦਿਵਸ ਨੂੰ "ਜ਼ਿੰਦਗੀ ਦੀ ਕਾਰਵਾਂ ਸਰਾਏ ਦੇ ਦੋ ਦਰਵਾਜ਼ਿਆਂ" ਨਾਲ, ਜ਼ਿੰਦਗੀ ਦੇ ਝਮੇਲਿਆਂ ਨੂੰ "ਉਮਰਾਂ ਦੇ ਦਫ਼ਤਰ" ਨਾਲ, ਉਮਰ ਨੂੰ "ਲੰਮੀਆਂ ਵਾਟਾਂ" ਨਾਲ, ਸਵੇਰ ਨੂੰ "ਰਾਤ ਦੀ ਖਿਸਕ ਰਹੀ ਚਾਦਰ" ਨਾਲ ਜਾਂ ਚੜ੍ਹਦੇ ਸੂਰਜ ਵਲੋਂ "ਨਿਸ਼ਾ ਦੀ ਬੁਲਕ ਵਿਚ ਵਗਾਹ ਕੇ ਮਾਰੇ ਪਥਰ" ਨਾਲ ਤਸ਼ਬੀਹ ਦਿੱਤੀ ਹੈ ਤੇ ਇਸ ਤਰ੍ਹਾਂ ਉਸ ਨੇ ਖ਼ਯਾਮ ਦੇ ਕਲਾਮ ਵਿਚ ਆਪਣੀ ਤਰ੍ਹਾਂ ਦਾ ਨਿਖਾਰ ਪੈਦਾ ਕਰ ਦਿੱਤਾ ਹੈ।
ਕਹਿਣਾ ਇਹ ਬਣਦਾ ਹੈ ਕਿ ਜੋਗੀ ਨੇ ਠੀਕ ਉਸੇ ਕਾਵਿਕ ਸੰਵੇਦਨਾ, ਕਾਲਪਨਿਕ ਜੁਗਤ ਤੇ ਭਾਸ਼ਾਈ ਸੂਝ ਦਾ ਸਬੂਤ ਦਿੱਤਾ ਹੈ ਜਿਸ ਦੀ ਖ਼ਯਾਮ ਮੰਗ ਕਰਦਾ ਹੈ। ਜੋਗੀ ਨੇ ਤਰਜਮਾ ਕਰਨ ਸਮੇਂ ਖ਼ਯਾਮ ਦੀ ਕਿਸੇ ਰੁਬਾਈ ਦੇ ਨਾਜ਼ਕ ਤੋਂ ਨਾਜ਼ਕ ਖ਼ਿਆਲ ਜਾਂ ਕੈਫ਼ੀਅਤ ਨੂੰ ਅਖੋਂ ਓਹਲੇ ਨਹੀਂ ਹੋਣ ਦਿੱਤਾ। ਭਾਵੇਂ ਖ਼ਯਾਮ ਦੀ ਕਿਸੇ ਰੁਬਾਈ ਵਿਚ ਸ਼ਾਹੀ ਮਹਲ ਦੇ ਬੁਰਜ ਨੂੰ ਆਪਣੇ ਜਾਲ ਵਿਚ ਸਮੇਟ ਰਹੀਆਂ ਚੜ੍ਹਦੇ ਸੂਰਜ ਦੀਆਂ ਕਿਰਨਾਂ ਦੀ ਮੰਜ਼ਰਕਸ਼ੀ ਹੈ, ਕਾਰਵਾਂ ਸਰਾਏ ਦੇ ਖੰਡਰਾਂ ਦੀ ਜ਼ਬਾਨੀ ਆਉਂਦੇ ਲੰਘਦੇ ਸ਼ਾਹਾਂ ਬਾਦਸ਼ਾਹਾਂ ਦੇ ਦੋ ਘੜੀਆਂ ਰੁਕਣ ਤੇ ਸਦਾ ਲਈ ਤੁਰ ਜਾਣ ਦਾ ਪੁਰਸੋਜ਼ ਵੇਰਵਾ ਹੈ ਜਾਂ ਕਵੀ ਦੀ ਕਿਸੇ ਅਜਿਹੀ ਮਨੋਕਾਮਨਾ ਦਾ ਖ਼ੁਸ਼-ਲਹਿਜਾ ਇਜ਼ਹਾਰ ਕਿ ਸਦੀਵੀ ਨੀਂਦ ਸਮੇਂ ਉਸਨੂੰ ਵੇਲ ਅੰਗੂਰੀ ਵਿਚ ਵਲੇਟ ਕੇ ਕਿਸੇ ਸੁੰਦਰ ਬਗੀਚੀ ਦੀ ਇਕ ਨੁਕਰੇ ਦਫ਼ਨਾਇਆ ਜਾਏ, ਜੋਗੀ ਨੇ ਉਸਦੇ ਹਰ ਰਓਂ ਹਰ ਤਰੰਗ ਨੂੰ ਬੁਝਿਆ ਤੇ ਸਾਡੇ ਤੱਕ ਪੁਚਾਇਆ ਹੈ।
ਆਪਣੇ ਕਾਬਲੇ-ਦਾਦ ਤਰਜਮੇ ਨਾਲ ਜੋਗੀ ਨੇ ਪੰਜਾਬੀ ਸੁਹਜ ਦੇ ਵਿਹੜੇ ਵਿਚ ਇਕ ਅਜਿਹਾ ਨਵਾਂ ਬੂਟਾ ਲਾਇਆ ਹੈ ਜਿਸ ਦੀ ਹਰਿਆਲੀ ਨੇ ਸਮੇਂ ਨਾਲ ਹੋਰ ਮੌਲਣਾ ਹੈ ਅਤੇ ਇਸਦੀ ਛਾਂ ਨੇ ਹੋਰ ਸੰਘਣੇ ਤੇ ਉਸਦੀ ਮਹਿਕ ਨੇ ਹੋਰ ਨਸ਼ੀਲੇ ਹੁੰਦੇ ਜਾਣਾ ਹੈ। ਖ਼ਯਾਮ ਪਾਠਕਾਂ ਦੇ ਮਨ ਵਿਚ ਮਲਕੜੇ ਜਿਹੇ ਪਰਵੇਸ਼ ਕਰਦਾ ਹੈ ਪਰ ਉਸਦੇ ਪੈਰ ਧਰਦਿਆਂ ਹੀ ਮਨਾਂ ਦੇ ਦਰਵਾਜ਼ੇ ਆਪਣੇ ਆਪ ਖੁੱਲ੍ਹਣ ਲਗਦੇ ਹਨ। ਇਸ ਦੇਣ ਲਈ ਪੰਜਾਬੀ ਸਾਹਿਤ ਜੋਗੀ ਦਾ ਰਿਣੀ ਰਹੇਗਾ।



ਧੰਨਵਾਦ - ਨਿਸੋਤ

ਆਜ ਬਾਜ਼ਾਰ ਮੇਂ--ਫੈਜ਼ ਅਹਿਮਦ ਫੈਜ਼ آج بازار میں

ਆਜ ਬਾਜ਼ਾਰ  ਮੇਂ ਪਾ ਬ ਜੋਲਾਂ ਚਲੋ


ਪਾ ਬ ਜੋਲਾਂ--ਪੈਰੀਂ ਬੇੜੀਆਂ

ਚਸ਼ਮੇ  ਨਮ, ਜਾਨੇ  ਸ਼ੋਰੀਦਾ ਕਾਫ਼ੀ ਨਹੀਂ


ਤੋਹਮਤੇ  ਇਸ਼ਕ ਪੋਸ਼ੀਦਾ ਕਾਫ਼ੀ ਨਹੀਂ


ਆਜ ਬਾਜ਼ਾਰ ਮੇਂ ਪਾ ਬ ਜੋਲਾਂ ਚਲੋ


ਸ਼ੋਰੀਦਾ--ਬੇਚੈਨ    ਪੋਸ਼ੀਦਾ--ਲੁਕਵਾਂ

ਦਸਤ  ਅਫ਼ਸ਼ਾਂ ਚਲੋ, ਮਸਤ ਓ  ਰਕਸਾਂ ਚਲੋ


ਖ਼ਾਕ ਬਰ ਸਰ ਚਲੋ, ਖੂੰ ਬ ਦਾਮਾਂ ਚਲੋ


ਰਾਹ ਤਕਤਾ ਹੈ ਸਬ ਸ਼ਹਿਰੇ ਜਾਨਾਂ ਚਲੋ


ਰਕਸਾਂ--ਨੱਚਦੇ ਹੋਏ

ਹਾਕਮੇ ਸ਼ਹਿਰ ਭੀ, ਮਜਮਾ ਏ ਆਮ ਭੀ


ਤੀਰੇ ਇਲਜ਼ਾਮ ਭੀ, ਸੰਗੇ ਦੁਸ਼ਨਾਮ ਭੀ


ਸੁਬਹੇ ਨਾਸ਼ਾਦ ਭੀ, ਰੋਜ਼ੇ ਨਾਕਾਮ ਭੀ


ਨਾਸ਼ਾਦ--ਨਾਖੁਸ਼ੀ

ਉਨ ਕਾ ਦਮ ਸਾਜ਼ ਆਪਨੇ  ਸਿਵਾ ਕੌਨ ਹੈ?


ਸ਼ਹਿਰੇ  ਜਾਨਾਂ ਮੇਂ ਅਬ ਬਾਸਫ਼ਾ ਕੌਨ  ਹੈ?


ਦਸਤੇ  ਕਾਤਲ ਕੇ ਸ਼ਾਇਆਂ ਰਹਾ ਕੌਨ  ਹੈ?


ਦਮ ਸ਼ਾਜ਼--ਦੋਸਤ   ਬਾਸਫ਼ਾ--ਬੇਦਾਗ    ਸ਼ਾਇਆਂ--ਹੱਕਦਾਰ

ਰਖ਼ਤੇ ਦਿਲ ਬਾਂਧ ਲੋ ਦਿਲ ਫਿਗਾਰੋ ਚਲੋ


ਫਿਰ ਹਮੇਂ ਕਤਲ ਹੋ ਆਏਂ ਯਾਰੋ ਚਲੋ


ਆਜ ਬਾਜ਼ਾਰ  ਮੇਂ ਪਾ ਬ ਜੋਲਾਂ ਚਲੋ


ਫਿਗਾਰੋ--ਜਖਮ

Bhupesh Gupta and P C Joshi ਭੁਪੇਸ਼ ਗੁਪਤਾ ਅਤੇ ਪੀ ਸੀ ਜੋਸ਼ੀ

Friday, November 20, 2009

ਆਖਰੀ ਪੁਲਾਂਘ - ਹਰਨਾਮ ਸਿੰਘ ਨਰੂਲਾ

ਹਰਨਾਮ ਸਿੰਘ ਨਰੂਲਾ
ਹਰਨਾਮ ਸਿੰਘ ਨਰੂਲਾ


 



ਪੂਰੇ ਬਾਰਾਂ ਪੈਹਰ ਉਹ ਤਾਪ ਦਾ ਮੱਧਿਆ ਮਧੋਲਿਆ ਮਸਾਂ ਮੰਜੇ ਤੋਂ ਉਠਿਆ, ਕੰਬਦੀਆਂ ਲੱਤਾਂ ਅਤੇ ਥਿੜਕਦੇ ਪੈਰੀਂ ਬੈਠਕ ਤੋਂ ਬਾਹਰ ਆਇਆ ਅਤੇ ਨਸਤਾ ਜਿਹਾ ਬਾਹਰ ਬੂਹੇ ਨਾਲ ਪਏ ਤਖਤ ਪੋਸ਼ ਉਤੇ ਬੈਠ ਗਿਆ।
ਪਿਛਲੀਆਂ ਦੋ ਰਾਤਾਂ ਅਤੇ ਪੂਰਾ ਦਿਨ ਉਹ ਤਾਪ ਵਿਚ ਤਪਦਾ ਰਿਹਾ ਸੀ। ਉਮਰ ਪਖੋਂ ਲੱਧਾ ਸਿੰਘ ਭਾਵੇਂ ਸੱਤਰਵੇਂ ਇੱਕਤਰਵੇਂ ਵਰੇ ਸੀ ਪਰ ਸਰੀਰ ਤੋਂ ਅਰੋਗ। ਅੰਗ ਰੰਗ ਸਭ ਠੀਕ ਸਨ। ਹੱਥ ਲੱਤਾਂ ਕੰਨ ਅੱਖਾਂ ਦੰਦ ਸਭ ਠੀਕ ਸਨ। ਏਨੀ ਉਮਰ ਹੋਣ ਅਤੇ ਉਹਦੇ ਮੂੰਹ ਤੇ ਖਰਵਾਪਣ ਨਹੀਂ ਸੀ ਆਇਆ ਸਗੋਂ ਲਾਲੀ ਦਮਕਦੀ ਸੀ। ਸਿਰ ਅਤੇ ਦਾੜ੍ਹੀ ਦੇ ਵਾਲ ਵੀ ਕਰੜ- ਬਰੜੇ ਯਾਨੀ ਅੱਧੇ ਚਿੱਟੇ ਅੱਧੇ ਕਾਲੇ ਸਨ। ਅਤੇ ਇਹ ਸਭ ਬਚਪਨ ਦੀ ਚੰਗੀ ਸੁਖਾਵੀਂ ਲੰਘੀ ਜਿੰਦਗੀ ਅਤੇ ਨਿੱਗਰ ਖੁਰਾਕ ਸਦਕਾ ਸੀ।
ਪਰ ਹੁਣ ਬੈਂਚ ਉਤੇ ਉਹ ਮਿੱਟੀ ਦੀ ਢੇਰੀ ਹੋਇਆ ਬੈਠਾ ਸੀ। ਕੁੱਝ ਪਲ ਪਹਿਲਾਂ ਵੱਡੇ ਪੁੱਤਰ ਗੁਰਦਿਤ ਦੇ ਆਖੇ ਬੋਲਾਂ ਨੇ ਉਹਦੀ ਆਤਮਾ ਨੂੰ ਧੁਰ ਅੰਦਰ ਤੱਕ ਪੱਛ ਦਿੱਤਾ ਸੀ, ਸਗੋਂ ਲੂਹ ਦਿੱਤਾ ਸੀ। ਗੁਰਦਿਤ ਦੇ ਬੋਲਾਂ ਨੇ ਉਹਦੇ ਕੰਨਾਂ ਵਿਚ ਬੀਂਡੇ ਬੋਲਣ ਲਾ ਦਿੱਤੇ ਸਨ।
ਗੁਰਦਿਤ ਤਾਂ ਟਰੈਕਟਰ ਲੈ ਕੇ ਖੇਤ ਨੂੰ ਚਲਿਆ ਗਿਆ ਸੀ ਪਰ ਉਹਦੇ ਆਖੇ ਬੋਲ ਅਜੇ ਵੀ ਲੱਧਾ ਸਿੰਘ ਦੇ ਕੰਨਾਂ ਦੇ ਪਰਦੇ ਪਾੜ ਰਹੇ ਸਨ। ਉਹ ਸੁੰਨ ਹੋਇਆ ਬੈਠਾ ਸੀ ਜਿਵੇਂ ਕੋਈ ਉਸਨੂੰ ਤੋੜ ਮਰੋੜ ਕੇ ਸੁੱਟ ਗਿਆ ਹੋਵੇ।
ਲੱਧਾ ਸਿੰਘ ਦਾ ਬਚਪਨ ਬੜਾ ਲਾਡਾਂ ਪਿਆਰਾਂ ਵਿਚ ਲੰਘਿਆ ਸੀ। ਦੋ ਵੱਡੀਆਂ ਭੈਣਾਂ ਮੋਹਿੰਦਰੋ ਅਤੇ ਜਗਿੰਦਰੋ ਮਾਤਾ ਭਾਨ ਕੌਨ ਅਤੇ ਪਿਤਾ ਧਰਮ ਸਿੰਘ ਪੰਜ ਜੀਅ ਸਨ। ਪੂਰੇ ਘਰ ਵਿਚ ਮੋਹ ਅਤੇ ਮਮਤਾ ਦਾ ਮਹੌਲ ਸੀ। ਲੱਧਾ ਸਿੰਘ ਅਠਾਰਾਂ ਸਾਲ ਦਾ ਸੀ ਜਦੋਂ ਉਹਦੀਆਂ ਦੋਵੇਂ ਭੈਣਾ ਮਹਿੰਦਰੋ ਤੇ ਜੁਗਿੰਦਰੋ ਦਾ ਵਿਆਹ ਹੋਇਆ। ਦੋਵੇਂ ਇਕੋ ਪਿੰਡ ਇਕੋ ਘਰ ਵਿਆਹੀਆਂ ਸਨ ਅਤੇ ਪ੍ਰਾਹੁਣੇ ਦੋ ਹੀ ਭਰਾ ਸਨ। ਸੱਸ ਸਹੁਰਾ ਤਕੜੇ ਸਨ। ਘਰ ਚੰਗਾ ਸੀ। ਭੌਂਏ ਭਾਡਾਂ ਮੋਕਲਾ ਸੀ। ਚਾਰ ਪੰਜ ਕਾਮੇ ਰੱਖ ਚੰਗੀ ਚਾਰ ਹਲਾਂ ਦੀ ਖੇਤੀ ਕਰਦੇ ਸਨ। ਡੰਗਰ ਵੱਛਾ ਵਾਹਵਾ ਸੀ। ਦੋ ਊਠ, ਦੋ ਘੋੜੀਆਂ, ਪ੍ਰਾਹਣਾਚਾਰੀ ਆਉਣ ਜਾਣ ਨੂੰ।
ਧਰਮ ਸਿੰਂਘ ਨੇ ਧੀਆਂ ਦੇ ਵਿਆਹ ਬੜੀ ਠੁੱਕ ਨਾਲ ਕੀਤੇ। ਲੱਧਾ ਸਿੰਘ ਹੁਰਾਂ ਦੀ ਤੇਰ੍ਹਾ ਘੁਮਾਂ ਨਿਆਈਂ ਦੀ ਜ਼ਮੀਨ ਸੀ ਅਤੇ ਆਪਣਾ ਖੂਹ। ਧਰਮ ਸਿੰਘ ਮਿਹਨਤੀ ਅਤੇ ਸਤਿਕਾਰਿਆ ਕਿਸਾਨ ਸੀ। ਬਲਦਾਂ ਦੀ ਜੋੜੀ ਤਿੰਨ ਚਾਰ ਲਵੇਰੀਆਂ ਮੱਝਾਂ ਇਕ ਕਾਮਾ ਰੱਖ ਉਹ ਚੰਗੀ ਖੇਤੀ ਕਰਦਾ ਸੀ। ਉਦੋਂ ਦੁੱਧ ਵੇਚਣ ਦਾ ਰਿਵਾਜ ਨਹੀਂ ਸੀ। ਲੋਕ ਦੁੱਧ ਅਤੇ ਪੁੱਤ ਦੀ ਸੁੰਹ ਖਾਂਦੇ ਸਨ। ਦੁੱਧ-ਪੁੱਤ ਦੀ ਸੁੰਹ ਹੀ ਸਭ ਤੋਂ ਵੱਡੀ ਸਹੁੰ ਮੰਨੀ ਜਾਂਦੀ ਸੀ। ਘਰ ਵਿਚ ਦੁੱਧ ਘਿਓ ਕਿਸੇ ਚੀਜ਼ ਦੀ ਥੁੜ ਨਹੀਂ ਸੀ। ਦਾਨੀ ਪ੍ਰਧਾਨੀ ਸੁਆਣੀ ਭਾਨ ਕੌਰ ਧੱਕੋ ਧੱਕੀ ਕੁੱਝ ਨਾ ਕੁੱਝ ਬਣਾ ਕੇ ਲੱਧਾ ਸਿੰਘ ਨੂੰ ਖਵਾਂਦੀ ਰਹਿੰਦੀ।
ਧਰਮ ਸਿੰਘ ਧਾਰਾਂ ਕੱਢਣ ਵੇਲੇ ਅੱਧੀ ਮੱਝ ਚੋ ਅੱਧੀ ਲੱਧੇ ਨੂੰ ਚੁੰਘਣ ਲਈ ਛੱਡ ਦਿੰਦਾ। ਲੱਧਾ ਸਿੰਘ ਹੁੰਦੜਹੇਲ ਤੇ ਸੁਨੱਖਾ ਗਭਰੂ ਸੀ। ਮਾਂ ਪਿਉ ਭੈਣਾਂ ਵਿਚ ਬੜਾ ਹਿੱਤ ਸੀ।
ਭੈਣਾ ਦਾ ਸਹੁਰਾ ਪਿੰਡ ਦਸ ਕੋਹ ਦੂਰ ਸੀ। ਅਤੇ ਉਹ ਮਹੀਨਾ ਵੀਹ ਦਿਨੀਂ ਭੈਣਾ ਦੇ ਪਿਆਰ ਵਿਚ ਬੱਧਾ ਭੈਣਾ ਨੂੰ ਮਿਲ ਆਉਂਦਾ ਅਤੇ ਦਸ ਕੋਹ ਪੈਂਡੇ ਨੂੰ ਉਹ ਦਸ ਪੁਲਾਂਘਾਂ ਹੀ ਦੱਸਦਾ।
ਤੀਜੇ ਪਹਿਰ ਪਸ਼ੂਆਂ ਨੂੰ ਪੱਠਾ ਦੱਥਾ ਪਾ ਉਹ ਘਰੋਂ ਤੁਰਦਾ, ਟਿੱਕੀ ਛਿਪਦੀ ਨੂੰ ਭੈਣਾ ਦਾ ਜਾ ਪਿਆਰ ਲੈਂਦਾ। ਰਾਤ ਰਹਿੰਦਾ। ਸਵੇਰੇ ਦੋ ਪਰੌਂਠੇ ਖਾ, ਲੱਸੀ ਪੀ ਤੁਰ ਪੈਂਦਾ। ਤੁਰਨ ਲਗਿਆਂ ਭੈਣਾਂ ਭਣੂਜੇ ਕਹਿੰਦੇ, "ਘੋੜੀ ਲੈ ਜਾ ਆਪੇ ਕੋਈ ਲਾਗੀ ਲੈ ਆਵੇਗਾ।" ਤਾਂ ਲੱਧਾ ਸਿੰਘ ਹੱਸਕੇ ਕਹਿੰਦਾ, "ਭੈਣਾ, ਇਹ ਕਿਹੜਾ ਪੈਂਡਾ ਏ। ਦਸ ਪੁਲਾਘਾਂ। ਤੁਰਿਆ ਤੇ ਪਹੁੰਚਿਆ। ਏਧਰ ਆਉਨਾ ਤਾਂ ਤੁਹਾਡਾ ਪਿਆਰ ਮੈਨੂੰ ਚੁੱਕੀਂ ਲਿਆਉਂਦਾ ਉਧਰ ਜਾਂਨਾਂ ਤਾਂ ਮਾਂ ਪਿਉ ਦਾ ਪਿਆਰ ਮੈਨੂੰ ਖਿੱਚੀਂ ਜਾਂਦੈ।"
ਅਤੇ ਉਹ ਦਸ ਕੋਹ ਪੈਂਡਾ ਮਾਰ ਨਰਮ ਦੁਪਹਿਰ ਪਿੰਡ ਆ ਵੜਦਾ। ਨਾਨਕਿਆਂ ਦੇ ਪਿੰਡ ਦਾ ਚੀਦਾਂ ਕੋਹ ਪੈਂਡਾ ਪੁਲਾਂਘਾ ਹੀ ਗਿਣਦਾ ਅਤੇ ਸਾਲ ਵਿਚ ਦੋ ਤਿੰਨ ਵਾਰ ਮਾਮੇ ਮਾਮੀਆਂ ਅਤੇ ਭੈਣਾਂ ਭਰਾਵਾਂ ਨੂੰ ਵੀ ਮਿਲ ਆਉਂਦਾ।
ਉਹਨੂੰ ਸਾਰੇ ਰਿਸ਼ਤੇਦਾਰ ਚਾਹੁੰਦੇ ਸਨ। ਕਦੀ ਮਹਿੰਦਰੋ ਅਤੇ ਜਗਿੰਦਰੋ ਵੀ ਆਂਉਂਦੀਆਂ ਕਦੀ ਵਾਰੋ ਵਾਰੀ ਕਦੀ ਇਕੱਠੀਆਂ। ਧੀਆਂ ਮਹਿਸੂਸ ਕਰਦੀਆਂ ਸਨ ਕਿ ਮਾਤਾ ਭਾਨ ਕੌਰ ਇਕੱਲੀ ਜਿਹੀ ਪੈ ਗਈ ਏ ਅਤੇ ਸਿਹਤ ਵੀ ਡਿਗੀ ਰਹਿੰਦੀ ਏ। ਘਰ ਦਾ ਕੰਮ ਭਾਵੇ ਮਹਿਰਿਆਂ ਦੀਆਂ ਨੂੰਹਾਂ ਕਰ ਜਾਂਦੀਆਂ ਸਨ ਪਰ ਇਕਾਂਤ ਤਾਂ ਚੁਭਦੀ ਸੀ।
ਉਹਨੂੰ ਦੂਰੋਂ ਪਾਰੋਂ ਪ੍ਰਾਹੁਣਿਆਂ ਦੇ ਮੇਲੀ ਗੇਲੀ ਇਕ ਚੰਗੇ ਖਾਂਦੇ ਪੀਂਦੇ ਪਰਿਵਾਰ ਵਿਚੋਂ ਰਿਸ਼ਤਾ ਲਿਆਂਦਾ। ਵੱਡਾ ਪ੍ਰਾਹੁਣਾ ਵਿਚੋਲਾ ਬਣਿਆ ਅਤੇ ਲੱਧੇ ਦਾ ਮੰਗਣਾ ਹੋ ਗਿਆ। ਉਹਦਾ ਸਹੁਰਾ ਪਿੰਡ ਅੱਠ ਕੋਹ ਦੂਰ ਸੀ। ਵੀਹ ਸਾਲ ਦਾ ਸੀ ਜਦ ਉਹਦਾ ਵਿਆਹ ਹੋਇਆ। ਭੈਣਾ, ਭਣਵਈਆਂ ਮਾਮੇ, ਮਾਮੀਆਂ ਨੇ ਪੂਰੀ ਰੀਝ ਲਾਈ। ਘੋੜੀ ਚੜ੍ਹਿਆ ਤਾਂ ਜਿੱਥੇ ਸਿਰਵਾਰਨੇ ਹੋਏ, ਭੈਣਾ ਨੇ ਵਾਗਾਂ ਗੁੰਦੀਆਂ ਤਾਂ ਉਹਦੇ ਲੰਗੋਟੀਏ ਯਾਰ ਮੁਹੰਮਦ ਵਲੈਤ ਦੀ ਘਰਵਾਲੀ ਸਲੀਮਾਂ ਨੇ ਭਰਜਾਈ ਦਾ ਫਰਜ ਨਿਭਾਹਿਆ, ਉਹਦੀਆਂ ਅੱਖਾਂ ਵਿਚ ਸੁਰਮਾ ਪਾਇਆ।
ਮੁਹੰਮਦ ਵਲੈਤ ਦਾ ਵਿਆਹ ਚਾਰ ਮਹੀਨੇ ਪਹਿਲਾਂ ਹੋਇਆ ਸੀ। ਬੜੀ ਧੂਮ ਧੜਾਕੇ ਨਾਲ ਤਾਂਗਿਆ ਘੋੜਿਆਂ ਤੇ ਬਰਾਤ ਚੜ੍ਹੀ। ਅੱਗੋਂ ਕੁੜਮ ਵੀ ਚੰਗੇ ਕਬੀਲੇ ਵਾਲੇ ਸਨ। ਬਰਾਤ ਦੋ ਰਾਤਾਂ ਅਟਕਾਈ। ਅਜੇ ਹੋਰ ਵੀ ਦੋ ਰਾਤਾਂ ਅਟਕਾਂਦੇ ਜੇ ਧਰਮ ਸਿੰਘ ਹੱਥ ਜੋੜ ਵਿਦਾਈ ਨਾ ਮੰਗਦਾ।
ਵਿਔਲੀ ਬਲਵੰਤ ਕੌਰ ਕੀ ਆਈ ਉਸ ਰੁੱਖੇ ਹੋ ਗਏ ਵਿਹੜੇ ਨੂੰ ਰੌਣਕਾਂ ਨਾਲ ਭਰ ਦਿੱਤਾ। ਬਲਵੰਤ ਕੌਰ ਬੜੀ ਸਾਊ ਸੁਭਾ ਅਤੇ ਘਰ ਦੇ ਕੰਮ ਵਿਚ ਨਿਪੁੰਨ ਮੁਟਿਆਰ ਸੀ। ਉਹ ਭਾਨ ਕੌਰ ਨੂੰ ਮਾਤਾ ਅਤੇ ਧਰਮ ਸਿੰਘ ਨੂੰ ਪਿਤਾ ਅਤੇ ਧਰਮ ਸਿੰਘ ਨੂੰ ਪਿਤਾ ਹੀ ਸਮਝਦੀ। ਵਾਹ ਲਗਦੇ ਉਹ ਭਾਨ ਕੌਰ ਨੂੰ ਮੰਜੇ ਤੋਂ ਪੈਰ ਨਾ ਲਾਹੁਦ ਦੇਂਦੀ।
ਸਾਊ ਸੁਭਾ ਲੱਧਾ ਸਿੰਘ ਨੇ ਧਰਮ ਸਿੰਘ ਦਾ ਪੂਰਾ ਖੇਤੀ ਦਾ ਭਾਰ ਆਪਣੇ ਸਿਰ ਚੁੱਕ ਲਿਆ ਸੀ। ਲੱਧਾ ਸਿੰਘ ਅਤੇ ਬਲਵੰਤ ਕੌਰ ਦੀ ਚੁੰਗੀ ਮਿਲਵੀਂ ਅਤੇ ਫੱਬਵੀੰ ਜੋੜੀ ਸੀ।
ਬਲਵੰਤ ਕੌਰ ਦੇ ਪਹਿਲਾਂ ਬੱਚਾ ਹੋਣ ਵਾਲਾ ਸੀ ਜਦ ਬਲਵੰਤ ਕੌਰ ਦੀ ਮਾਂ, ਵੱਡਾ ਭਰਾ ਤੇ ਭਰਜਾਈ ਤਾਂਗਾ ਲੈ ਕੇ ਆਏ। ਉਹ ਬਲਵੰਤ ਕੌਰ ਨੂੰ ਲੈਣ ਆਏ ਸਨ ਤਾਂ ਕਿ ਉਹ ਪਹਿਲੇ ਬੱਚੇ ਨੂੰ ਪੇਕੇ ਘਰ ਜਨਮ ਦੇਵੇ। ਉਹ ਦੋ ਰਾਤਾਂ ਰਹੇ ਤਾਂ ਬਲਵੰਤ ਕੌਰ ਨੂੰ ਲੈ ਗਏ।
ਮਹਿੰਦਰੋ ਮਾਂ ਨਾਲ ਹੱਥ ਵਟਾਉਣ ਇੱਕ ਦਿਨ ਪਹਿਲਾਂ ਹੀ ਆ ਗਈ ਸੀ ਕਿਉਂਕਿ ਉਹਦੀ ਨੂੰਹ ਬਲਵੰਤ ਕੌਰ ਨੇ ਭਾਨ ਕੌਰ ਅਸਲੋਂ ਸੁਖਿਆਰੀ ਕਰ ਦਿੱਤੀ ਸੀ। ਪੋਹ ਮਹੀਨੇ ਦੀ ਠਰੀ ਸ਼ਾਮ ਲੱਧਾ ਸਿੰਘ ਦੇ ਸਹੁਰੇ ਪਿੰਡ ਦਾ ਲਾਗੀ ਆਇਆ। ਉਸ ਆ ਕੇ ਭਾਨ ਕੌਰ ਨੂੰ ਮੁਬਾਰਕਾਂ (ਵਧਾਈ) ਦਿੱਤੀਆਂ: "ਮਾਤਾ ਜੀ, ਧੀ ਰਾਣੀ ਠ੍ਰੀਕ ਏ।। ਮੁਬਾਰਕਾਂ! ਪੋਤਾ ਆਇਆ ਜੇ।"
ਭਾਨ ਕੌਰ ਨੇ ਲਾਗੀ ਦਾ ਮੂੰਹ ਘਿਉ ਸ਼ੱਕਰ ਨਾਲ ਭਰ ਦਿੱਤਾ। ਸਾਰੇ ਘਰ ਵਿੱਚ ਅਤੇ ਆਂਢ-ਗਵਾਂਢ ਵਿਚ ਖੁਸ਼ੀਆਂ ਭਰ ਗਈਆਂ। ਸਾਰੇ ਪਿੰਡ ਨੇ ਖੁਸ਼ੀਆਂ ਮਨਾਈਆਂ ਅਤੇ ਮੁਬਾਰਕਾਂ ਦਿੱਤੀਆਂ। ਧਰਮ ਸਿੰਘ ਨੇ ਚਾਂਦੀ ਦੇ ਰੁਪਈਆਂ ਦਾ ਰੁੱਗ ਭਰ ਲਾਗੀ ਦੀ ਝੋਲੀ ਦਿੱਤੀ। ਮਹਿੰਦਰੋ ਮੱਝ ਦੇ ਦੁੱਧ ਵਿਚ ਸੇਵੀਆਂ ਉਬਾਲ ਲਿਆਈ।
ਲੱਧਾ ਸਿੰਘ ਦਾ ਕੱਦ ਜਿਵੇਂ ਗਿੱਠ ਉੱਚਾ ਹੋ ਗਿਆ। ਉਹਦੇ ਤੋਂ ਖੁਸ਼ੀ ਸਮੇਟੀ ਨਹੀਂ ਜਾ ਰਹੀ ਸੀ। ਉਹਨੂੰ ਖਿੱਚ ਹੋਈ ਪੁੱਤਰ ਦਾ ਮੂੰਹ ਵੇਖਣ ਦੀ। ਉਹ ਰੋਟੀ ਖਾ ਸਹੁਰੇ ਜਾਣ ਲਈ ਤਿਆਰ ਹੋ ਗਿਆ।
ਮਾਂ ਨੇ ਕਿਹਾ, "ਪੁੱਤਰ, ਪੋਹ ਦੀ ਸੁੰਨ ਚਾੜ੍ਹਦੀ ਰਾਤ ਏ। ਕੱਲ੍ਹ ਕੁਲ ਨੂੰ ਚਲਾਂਗੇ। ਅਸੀਂ ਵੀ ਜਾਣਾ ਏ। ਕੋਈ ਗਹਿਣਾ ਨੂੰਹ ਲਈ, ਕਪੜੇ ਸਾਰੇ ਜੀਆਂ ਦੇ ਤੇ ਪੰਜੀਰੀ ਲੈ ਕੇ ਚਲਾਂਗੇ।"
ਪਰ ਲੱਧੇ ਦਾ ਕਹਿਣਾ ਸੀ, "ਮਾਂ, ਆਹ ਅੱਠ ਪੁਲਾਘਾਂ ਪੈਂਡਾ ਏ। ਮੈਂ ਹੁਣੇ ਗਿਆ। ਮੈਂ ਸਵੇਰੇ ਆ ਜਵਾਂਗਾ। ਫਿਰ ਤੁਸੀਂ ਸਾਰੇ ਚਲੇ ਜਾਇਓ। ਮੈਂ ਪਿੱਛੋਂ ਘਰ ਬਾਹਰ ਸਾਂਭਾਗਾ। ਤੁਸੀਂ ਫਿਰ ਭਾਵੇਂ ਦੋ ਚਾਰ ਦਿਨ ਲਾ ਆਇਓ।"
ਲੱਧਾ ਸਿੰਘ ਹਰ ਪੈਂਡਾ ਚਾਹੇ ਆਪਣੇ ਸਹੁਰਿਆਂ ਦਾ ਅੱਠ ਕੋਹ ਭਾਵੇਂ ਭੈਣਾ ਦੇ ਪਿੰਡ ਦਾ ਦਸ ਕੋਹ ਅਤੇ ਭਾਵੇਂ ਨਾਨਕਿਆਂ ਦੇ ਪਿੰਡ ਦਾ ਚੌਦਾਂ ਕੋਹ ਪੈਦਲ ਹੀ ਜਾਂਦਾ ਸੀ ਅਤੇ ਉਹ ਕੋਹਾਂ ਨੂੰ ਪੁਲਾਂਘਾ ਹੀ ਸਮਝਦਾ ਸੀ। ਪਰ ਜੇ ਮਾਤਾ ਭਾਨ ਕੌਰ ਧਰਮ ਸਿੰਘ ਜਾਂ ਘਰਵਾਲੀ ਬਲਵੰਤ ਕੌਰ ਨੇ ਕਿਸੇ ਰਿਸ਼ਤੇਦਾਰੀ ਵਿਚ ਜਾਣਾ ਹੁੰਦਾ ਤਾਂ ਉਹ ਮਹੁੰਮਦ ਵਲੈਤ ਹੋਰਾਂ ਦੀ ਘੌੜੀ ਲੈ ਆਉਂਦਾ।
ਮਹੁੰਮਦ ਵਲੈਤ ਉਹਦਾ ਲੰਗੋਟੀਆ ਯਾਰ ਸੀ ਅਤੇ ਚੌਧਰੀ ਮਹੁੰਮਦ ਹੁਸੈਨ ਦਾ ਪੁੱਤਰ ਸੀ। ਚੌਧਰੀ ਮਹੁੰਮਦ ਹੁਸੈਨ ਲੱਧੇ ਅਤੇ ਵਲੈਤ ਨੂੰ ਇੱਕੋ ਜਿਹਾ ਸਮਝਦਾ ਸੀ ਅਤੇ ਕਦੀ ਵੀ ਜਵਾਬ ਨਹੀਂ ਸੀ ਦਿੰਦਾ। ਪਰ ਫਿਰ ਵੀ ਕੋਸੇ ਦੁੱਧ ਦਾ ਛੰਨਾ ਪੀ ਪੰਜ ਸੇਰ ਘਿਉ ਦਾ ਕੁੱਜਾ ਚੁੱਕ ਲੱਧਾ ਸਿੰਘ ਪੁੱਤਰ ਦੇ ਮੋਹ ਵਿਚ ਸਹੁਰੇ ਪਿੰਡ ਨੂੰ ਤੁਰ ਪਿਆ। ਠੰਡੀ ਕੱਕਰਾਲੀ ਹਨੇਰੀ ਪੋਹ ਦੀ ਸ਼ੂਕਦੀ ਹੱਡ ਭੰਨਵੀਂ ਹਵਾ ਅਤੇ ਕੱਕਰ ਮਿੱਧਦਾ ਉਸ ਅੱਧੀ ਰਾਤ ਤੋਂ ਪਹਿਲਾਂ ਅੱਠ ਕੋਹ ਪੈਂਡਾ ਮਾਰ ਸਹੁਰੇ ਘਰ ਜਾ ਬੂਹਾ ਖੜਕਾਇਆ ਅਤੇ ਪੁੱਤਰ ਦਾ ਮੂੰਹ ਜਾ ਚੁੰਮਿਆ।
ਸੱਸ ਸਹੁਰੇ ਨੇ ਹੈਰਾਨੀ ਭਰੀ ਖੁਸ਼ੀ ਨਾਲ ਪਿਆਰ ਦਿੱਤਾ। ਬਲਵੰਤ ਕੌਰ ਨੇ ਵਧਾਈ ਦਿੰਦਿਆਂ ਲੈਂਦਿਆਂ ਕਿਹਾ, "ਗੁਰਾਂ ਨੇ ਪੁੱਤਰ ਦਿੱਤਾ ਏ।"
ਲੱਧੇ ਨੇ ਖੁਸ਼ੀ ਨਾਲ ਕਿਹਾ, "ਬਲਵੰਤ ਕੌਰ, ਜੇ ਗੁਰਾਂ ਨੇ ਪੁੱਤਰ ਦਿੱਤਾ ਏ ਤਾਂ ਇਹਦਾ ਨਾ ਵੀ ਫਿਰ ਗੁਰਦਿੱਤ ਸਿੰਘ ਰੱਖ ਦਈਏ।"
ਫਿਰ ਅਗਲੇ ਦਿਨ ਲੱਧਾ ਸਿੰਘ ਪਿੰਡ ਆਇਆ ਅਤੇ ਪੂਰੇ ਪਿੰਡ ਵਿਚ ਘਰ ਘਰ ਪਤਾਸੇ ਵੰਡੇ। ਫਿਰ ਗੁਰਦਿੱਤ ਦੀ ਦੂਜੀ ਲੋਹੜੀ ਤੋਂ ਪਿੱਛੋਂ ਬਲਵੰਤ ਕੌਰ ਨੇ ਹਰਦਿੱਤ ਨੂੰ ਜਨਮ ਦੇ ਕੇ ਲੱਧਾ ਸਿੰਘ ਨੂੰ ਦੋ ਪੁੱਤਰ ਦਾ ਪਿਉ ਬਣਾ ਦਿਤਾ।
ਪਰ ਮਾਤਾ ਭਾਨ ਕੌਰ ਦੂਜੇ ਪੋਤਰੇ ਦੀ ਲੋਹੜੀ ਨਾ ਵੇਖ ਸਕੀ। ਐਵੇਂ ਦੋ ਕੁ ਦਿਨ ਢਿੱਲੀ ਮੱਠੀ ਹੋਈ ਅਤੇ ਭਰਿਆ ਪਰਿਵਾਰ ਛੱਡ ਪਰਲੋਕ ਸੁਧਾਰ ਗਈ। ਬਲਵੰਤ ਕੌਰ ਅਤੇ ਲੱਧਾ ਸਿੰਘ ਚੋਖਾ ਦੁੱਖ ਮੰਨਿਆ। ਪਰ ਸਤਾਹਰੇ ਪਿਛੋਂ ਧਰਮ ਸਿੰਘ ਢਿੱਲਾ ਹੋ ਗਿਆ। ਅਫਸੋਸ ਕਰਨ ਆਏ ਲੋਕਾਂ ਵੱਲੋਂ ਭਾਂਤ ਭਾਂਤ ਦੀਆਂ ਅਫਸੋਸੀਆਂ ਗੱਲਾਂ ਨੇ ਉਹਦਾ ਹੌਂਸਲਾ ਹੀ ਤੋੜ ਦਿੱਤਾ। ਨੂੰਹ, ਪੁੱਤਰ ਧੀਆਂ, ਜਵਾਈਆਂ ਨੇ ਅਣਥੱਕ ਕੋਸ਼ਿਸ਼ ਕੀਤੀ ਪਰ ਧਰਮ ਸਿੰਘ ਘਰ ਦਾ ਪੂਰਾ ਬੋਝ ਲੱਧਾ ਸਿੰਘ ਤੇ ਛੱਡ ਸਾਥ ਛੱਡ ਗਿਆ।
ਲੱਧਾ ਸਿੰਘ ਬਚਪਨ ਤੋਂ ਹੀ ਕੰਮ ਦਾ ਲਾਗੂ ਅਤੇ ਸਿਰੜੀ ਮਿਹਨਤੀ ਸੀ। ਉਹਨੇ ਕੁੱਝ ਦਿਨਾਂ ਦਾ ਖਚਕਿਆ ਕੰਮ ਸੰਭਾਲਿਆ ਅਤੇ ਬਲਵੰਤ ਕੌਰ ਦੇ ਢੁੱਕਵੇਂ ਸਾਥ ਨਾਲ ਗੱਡੀ ਨੂੰ ਫਿਰ ਲੀਹ ਤੇ ਲੈ ਆਂਦਾ। ਕਠਿਨ ਮਿਹਨਤ ਨਾਲ ਗੱਡੀ ਅਜੇ ਲੀਹ ਤੇ ਆਈ ਹੀ ਸੀ ਕਿ ਦੇਸ਼ ਦੀ ਵੰਡ ਹੋ ਗਈ। ਚਾਰ-ਚੁਫੇਰੇ ਅੱਗ ਦੇ ਭਾਂਬੜ ਮੱਚ ਉਠੇ। ਕੱਟ, ਵੱਢ, ਲੁੱਟ ਖੋਹ ਸ਼ੁਰੂ ਹੋਈ। ਚਾਰ-ਚੁਫੇਰੇ ਮੌਤ ਨੰਗੀ ਹੋ ਨੱਚੀ। ਘਰ ਬਾਹਰ ਛੁੱਟ ਗਏ। ਤਬਾਹ ਹਾਲ ਲੋਕ ਕੈਪਾਂ ਵਿਚ ਕਾਫਲਿਆਂ ਵਿੱਚ ਭੁੱਖੇ-ਪਿਆਸੇ ਰੁਲਣ ਲੱਗੇ। ਕੌਣ ਬੱਚਿਆ? ਕੌਣ ਮਰਿਆ? ਕਿਧਰ ਗਿਆ? ਕਿਵੇਂ ਗਿਆ? ਕਿਸੇ ਨੂੰ ਕਿਸੇ ਦੀ ਕੋਈ ਸੁਧ-ਸਾਰ ਕੋਈ ਥੋਹ ਪਤਾ ਨਹੀਂ।
ਪਰ ਲੱਧਾ ਸਿੰਘ ਦੇ ਪਿੰਡ ਦੇ ਚੱਠੇ ਚੌਧਰੀ ਬਹੁਤ ਹੀ ਚੰਗੇ ਰਹੇ। ਉਹਨਾਂ ਸਾਰੇ ਹਿੰਦੂ-ਸਿੱਖਾਂ ਨੂੰ ਇਕੱਠੇ ਕਰ ਬੜੀ ਜ਼ੁਮਾਂਦਾਰੀ ਨਾਲ ਕੈਪਾਂ ਤੱਕ ਪਹੁੰਚਾਇਆ।
ਲੱਧਾ ਸਿੰਘ ਕੋਲ ਚੰਗੀ ਜੋੜੀ ਬਲਦਾਂ ਦੀ ਸੀ ਪਰ ਗੱਡਾ ਨਹੀਂ ਸੀ। ਪਰ ਚੌਧਰੀ ਮਹੁੰਮਦ ਹੁਸੈਨ ਨੇ ਆਪਣਾ ਗੱਡਾ ਦਿੱਤਾ। ਜੋ ਮਾੜਾ ਮੋਟਾ ਸਮਾਨ ਲੱਦਿਆਂ ਗਿਆ ਲੱਧਾ ਸਿੰਘ ਨੇ ਲੱਦਿਆਂ। ਮੱਝਾਂ ਉਸ ਵਲੈਤ ਹੁਸੈਨ, ਹੋਰਾਂ ਨੂੰ ਸੰਭਾਲੀਆਂ ਜਿਹਨਾਂ ਭਿੱਜੀਆਂ ਅੱਖਾਂ ਨਾਲ ਕਿਹਾ, "ਇਹ ਬਚਦਾ ਸਮਾਨ ਇਹ ਮੱਝਾਂ ਤੁਹਾਡੀ ਇਮਾਨਤ ਏ ਅਤੇ ਕੋਈ ਵੀ ਮੁਸਲਮਾਨ ਜੋ ਈਮਾਨ ਵਿੱਚ ਪੱਕਾ ਏ ਇਮਾਨਤ ਵਿੱਚ ਖਿਆਨਤ ਨਹੀਂ ਕਰਦਾ। ਠੰਡ ਠਿਰਕ ਹੋਈ ਤੇ ਲੈ ਜਾਇਉ। ਜੇ ਮੁੜ ਕੇ ਆ ਗਏ ਤਾਂ ਆਪਦਾ ਸਭ ਕੁੱਝ ਸਾਂਭ ਲਿਉ।"
ਲੱਧਾ ਸਿੰਘ ਕੈਂਪ ਵਿਚ ਆ ਗਿਆ। ਕੈਂਪ ਵਿਚ ਉਹ ਜਿੰਨਾ ਚਿਰ ਰਿਹਾ ਵਲੈਤ ਉਹਨੂੰ ਦੁੱਧ, ਘਿਉ, ਗੁੜ ਅਤੇ ਹੋਰ ਸਮਗਰੀ ਪਹੁੰਚਾਉਂਦਾ ਰਿਹਾ। ਕੈਂਪ ਵਿਚ ਹੀ ਉਸ ਨੂੰ ਪਤਾ ਲੱਗਾ ਕਿ ਉਹਦੇ ਨਾਨਕੇ ਭੈਣਾ ਅਤੇ ਸਹੁਰਾ ਪਰਿਵਾਰ ਬਚ ਕੇ ਭਾਰਤ ਚਲੇ ਗਏ ਸਨ। ਕੁੱਝ ਚਿਰ ਕੈਂਪ ਵਿਚ ਰਹਿ ਕੇ ਉਹ ਵੀ ਬਲਦ ਗੱਡਾ ਹੱਕੀਂ ਸਰਹੱਦ ਪਾਰ ਕਰ ਭਾਰਤ ਵਿੱਚ ਆ ਗਿਆ ਅਤੇ ਮਾਲਵੇ ਦੇ ਇੱਕ ਪਿੰਡ ਵਿਚ ਆ ਪਨਾਹ ਲਈ। ਉਥੇ ਚੰਗੀ ਪਰ ਕੁੱਝ ਤੋੜਨ ਵਾਲੀ ਜ਼ਮੀਨ ਦਾ ਇੱਕ ਚੰਗਾ ਟੋਟਾ ਸੀ। ਇਕ ਖੂਹ ਸੀ। ਕੁੱਝ ਨਹਿਰ ਦਾ ਪਾਣੀ ਲਗਦਾ ਸੀ। ਉਸ ਮੁੜ ਵਸੇਬਾ ਦਫਤਰ ਦੇ ਕਈ ਚੱਕਰ ਮਾਰੇ ਅਤੇ ਜਮੀਨ ਅਲਾਟ ਕਰਾ ਲਈ। ਇੱਥੇ ਮੁੜ ਵਸੇਬਾ ਦਫਤਰ ਤੋਂ ਹੀ ਉਹਨੂੰ ਭੈਣਾ, ਮਾਮਿਆਂ ਅਤੇ ਸਹੁਰਿਆਂ ਦਾ ਪਤਾ ਮਿਲ ਗਿਆ। ਸਭ ਦਾ ਪਤਾ ਮਿਲਣ ਤੇ ਉਸ ਸਭ ਨੂੰ ਮਿਲ-ਮਿਲਾ ਆਇਆ ਸੀ। ਅਤੇ ਸਾਰੇ ਆ ਕੇ ਮਿਲਣ ਵੀ ਲੱਗ ਪਏ ਸਨ।
ਉਸ ਨੂੰ ਘੱਟ ਕੀਮਤ ਤੇ ਤੀਹ-ਬੱਤੀ ਘੁਮਾਂ ਜਮੀਨ ਅਲਾਟ ਹੋ ਗਈ ਸੀ। ਜਮੀਨ ਕੁੱਝ ਤੋੜਨ ਸੰਵਾਰਨ ਵਾਲੀ ਸੀ। ਪਰ ਉਹ ਹੱਡ-ਭੰਨ, ਮਿਹਨਤ ਕਰ ਰਹੀ, ਕੁਹਾੜੀ ਅਤੇ ਹੱਲ ਦੀ ਮਦਦ ਨਾਲ ਅਤੇ ਆਪਣੇ ਅਸਰ ਰਸੂਖ ਨਾਲ ਸਾਰੀ ਰੱਕੜ ਪੱਟ ਜਮੀਨ ਸੰਵਾਰ ਲਈ, ਵਾਹੀ ਯੋਗ ਕਰ ਲਈ।
ਇਧਰ ਆ ਕੇ ਬਲਵੰਤ ਕੌਰ ਨੇ ਦੋ ਪੁੱਤਰਾਂ ਨੂੰ ਜਨਮ ਦਿੱਤਾ। ਗੁਰਦਿੱਤ ਅਤੇ ਹਰਦਿੱਤ ਖੇਤੀ ਵਿਚ ਉਹਦਾ ਹੱਥ ਵਟਾਣ ਲੱਗ ਪਏ ਸਨ।
ਬਲਵੰਤ ਕੌਰ ਪੰਜਵੇਂ ਬੱਚੇ ਨੂੰ ਜਨਮ ਦੇਣ ਵਾਲੀ ਸੀ ਜਦੋਂ ਉਹਨੂੰ ਲੱਧਾ ਸਿੰਘ ਨੇ ਕਿਹਾ, "ਬਲਵੰਤ ਕੌਰੇ, ਮੈਨੂੰ ਇਕ ਪੁੱਤਰ ਹੋਰ ਚਾਹੀਦਾ ਏ। ਮੈਂ ਪੰਜਾਂ ਪੁੱਤਰਾਂ ਦਾ ਪਿਉ ਕਹਾਉਣਾ ਚਾਹੁੰਦਾ ਹਾਂ।"
ਬਲਵੰਤ ਕੌਰ ਦਾ ਕਹਿਣਾ ਸੀ, "ਨਹੀਂ, ਚਾਰ ਭਰਾਵਾਂ ਦੀ ਇੱਕ ਭੈਣ ਵੀ ਹੋਣੀ ਚਾਹੀਦੀ ਏ।"
ਲੱਧਾ ਸਿੰਘ ਦਾ ਵਿਚਾਰ ਸੀ: "ਬਲੀ ਪਾਂਡਵ ਵੀ ਤਾਂ ਪੰਜ ਭਰਾ ਸਨ।"
ਬਲਵੰਤ ਦੀ ਸੋਚ ਸੀ: "ਧੀਆਂ ਨਾਲ ਧਿਰ ਬਣਦੀ ਏ।"
ਪਰ ਬਲਵੰਤ ਕੌਰ ਨੇ ਇਕ ਚੀਨੀ ਦੀ ਗੁੱਡੀ, ਇੱਕ ਚੰਬੇ ਦੀ ਕਲੀ ਵਰਗੀ ਬੱਚੀ ਨੂੰ ਜਨਮ ਦਿੱਤਾ ਤਾਂ ਲੱਧਾਂ ਸਿੰਘ ਦੇ ਮੱਥੇ ਉੱਤੇ ਤਿਉੜੀਆਂ ਪਈਆਂ ਅਤੇ ਉਹ ਕਈ ਦਿਨ ਘੁੱਟਿਆ ਵੱਟਿਆ ਰਿਹਾ।
ਭਾਵੇਂ ਵੱਡੇ ਮੁੰਡੇ ਖੇਤੀ ਵਿਚ ਚੰਗੇ ਖੁੰਭ ਗਏ ਸਨ। ਪਰ ਦੋ ਸੀਰੀ ਨਾਲ ਰੱਖ ਲੱਧਾ ਸਿੰਘ ਦੀ ਹਾਲਤ ਪੈਰੋਂ ਪੈਰ ਸੁਧਰਦੀ ਗਈ। ਅਤੇ ਉਸ ਪੂਰੀ ਮਿਹਨਤ ਨਾਲ ਘਰ ਬਾਹਰ ਹਵੇਲੀ ਸਭ ਸੰਵਾਰ ਲਈ ਸੀ। ਅਤੇ ਉਹ ਪੂਰੇ ਇਲਾਕੇ ਵਿਚ ਸਤਕਾਰਿਆ ਕਿਸਾਨ ਸੀ।
ਗੁਰਦਿੱਤ ਅਤੇ ਹਰਦਿੱਤ ਹੁਣ ਜਵਾਨ ਸਨ। ਅਤੇ ਮਾਮਿਆਂ ਦੀ ਮਦਦ ਨਾਲ ਦੋਨਾਂ ਭਰਾਵਾਂ ਨੂੰ ਇੱਕ ਘਰੋਂ ਦੋ ਸਕੀਆਂ ਭੈਣਾ ਦੇ ਰਿਸ਼ਤੇ ਹੋ ਗਏ।
ਲੱਧਾ ਸਿੰਘ ਦੇ ਮਾਮੇ ਕਰਨਾਲ ਨੇੜੇ ਪੱਕੀ ਅਲਾਟ ਤੇ ਸਨ ਅਤੇ ਸੋਹਰੇ ਕੁਰਕਸ਼ੇਤਰ ਨੇੜੇ ਅਤੇ ਭੈਣਾਂ ਕੈਥਲ ਨੇੜੇ ਸਨ। ਪਰ ਮੋਹ-ਮੁਹੱਬਤ ਮੇਲ-ਗੇਲ ਨਾਲ ਸਾਰੇ ਪਰਿਵਾਰ ਜੁੜੇ ਹੋਏ ਸਨ। ਤੇ ਦੋਹਾਂ ਪੁੱਤਰਾਂ ਨੂੰ ਉਸ ਬੜੀ ਠੁੱਕ ਅਤੇ ਸ਼ਾਨ ਨਾਲ ਵਿਆਹ ਲਿਆਂਦਾ ਸੀ। ਅਤੇ ਉਹਨੂੰ ਕੋਈ ਔਕੜ ਨਹੀਂ ਆਈ ਕਿਉਂਕਿ ਉਸ ਅਣਥਕ ਮਿਹਨਤ ਨਾਲ ਸਭ ਕੁੱਝ ਸੋਹਣਾ ਬਣਾ ਲਿਆ ਸੀ। ਸੋਹਣਾ ਘਰ, ਚੰਗੀ ਡੰਗਰਾਂ ਵਾਲੀ ਹਵੇਲੀ ਵਿੱਚ ਪੱਕੀਆਂ ਖੁਰਲੀਆਂ ਬੈਠਕਾਂ। ਹਰ ਪੱਖੋਂ ਉਹ ਪੱਕੇ ਪੈਰੀਂ ਹੋ ਗਿਆ ਸੀ। ਅਤੇ ਪਿੰਡ ਵਿੱਚ ਆਢ- ਗੁਆਂਢ ਉਹਦੀ ਚੰਗੀ ਇੱਜ਼ਤ ਸੀ।
ਭਾਵੇਂ ਗੁਰਦਿੱਤ ਦਾ ਵਿਆਹ ਇਕੱਠਾ ਨਹੀਂ ਇਕ ਸਾਲ ਦੇ ਫਰਕ ਨਾਲ ਹੋਇਆ ਸੀ ਪਰ ਦੋਵੇਂ ਭੈਣਾ ਦੇ ਘਰ ਦੇ ਮੇਚ ਹੀ ਆਈਆਂ। ਦੋਵੇਂ ਬਲਵੰਤ ਕੌਰ ਦੀ ਪੂਰੀ ਇਜ਼ਤ ਕਰਦੀਆਂ।
ਨਿੱਕੇ ਅਜੇ ਪੜ੍ਹਦੇ ਸਨ। ਕੋਈ ਨੌਵੀਂ, ਕੋਈ ਅੱਠਵੀਂ ਕੋਈ ਸੱਤਵੀਂ। ਫਿਰ ਦਸ-ਦਸ ਜਮਾਤਾਂ ਪਾਸ ਕਰ ਨਿੱਕੇ ਦੋ ਸੁਰਿੰਦਰ ਅਤੇ ਗੁਰਤੇਜ ਵੀ ਗੁਰੁਦਿੱਤ ਹੋਰਾਂ ਨਾਲ ਖੇਤੀ ਦੇ ਕੰਮ ਵਿੱਚ ਜੁੱਟ ਗਏ।
ਕੰਮ ਦੇ ਸਾਰੇ ਹੀ ਸੁਲਗ ਸਨ। ਬੱਸ ਕੁੜੀ ਹੀ ਪੜ੍ਹਦੀ ਸੀ ਜਿਹਦਾ ਨਾਂ ਵੀ ਰੁਪਿੰਦਰ ਕੌਰ। ਪਰ ਘਰ ਵਿੱਚ ਸਭ ਉਹਨੂੰ ਰੂਪੀ ਹੀ ਕਹਿ ਕੇ ਬੁਲਾਂਦੇ ਸਨ।
ਸੁਰਿੰਦਰ ਅਤੇ ਗੁਰਤੇਜ ਨੂੰ ਵੀ ਨੇੜੇ ਦੇ ਹੀ ਇਕ ਪਿੰਡੋਂ ਰਿਸ਼ਤੇ ਹੋ ਗਏ-ਅੱਡੋ-ਅੱਡ ਦੋ ਘਰਾਂ ਵਿਚੋਂ। ਫਿਰ ਉਹਨਾਂ ਦੇ ਵੀ ਇਕ ਸਾਲ ਦੇ ਫ਼ਰਕ ਨਾਲ ਬੜੀ ਸਜਧਜ ਅਤੇ ਠੁਕ ਨਾਲ ਵਿਆਹ ਹੋ ਗਏ ਸਨ।
ਬਲਵੰਤ ਕੌਰ ਨੇ ਚਾਰੇ ਪੁੱਤਰ ਵਿਆਹ ਲਏ ਸਨ। ਉਹਨੂੰ ਹੁਣ ਫਿਕਰ ਸੀ ਰੂਪੀ ਦਾ। ਰੁਪਿੰਦਰ ਨੇ ਦਸਵੀਂ ਕਰ ਜੇæ ਬੀæ ਟੀæ ਕਰ ਲਈ ਸੀ ਅਤੇ ਉਹਨੂੰ ਨੇੜੇ ਹੀ ਹਾਈ ਸਕੂਲ ਵਿੱਚ ਨੌਕਰੀ ਵੀ ਮਿਲ ਗਈ ਸੀ। ਬਲਵੰਤ ਕੌਰ ਚਾਹੁੰਦੀ ਸੀ ਕਿਤੇ ਕੋਈ ਯੋਗ ਵਰ ਮਿਲੇ ਤਾਂ ਰੂਪੀ ਦੇ ਹੱਥ ਪੀਲੇ ਕਰ ਮੈਂ ਸੁਰਖਰੂ ਹੋਵਾਂ ਕਿਉਂਕਿ ਘਰ ਦੇ ਅੰਦਰ ਕੋਈ ਕੁੜੱਤਣ ਅੰਦਰ ਹੀ ਅੰਦਰ ਫੈਲ ਰਹੀ ਸੀ। ਪਤਾ ਨਹੀਂ ਇਹ ਸੁਲਘਦੀ ਚੰਗਿਆੜੀ ਕਦੋਂ ਮਘ ਪਵੇ। ਪਰ ਇਸ ਕੁੜੱਤਣ ਨੂੰ ਬਲਵੰਤ ਕੌਰ ਵਰਗੀ ਸੁਲਝੀ ਤਰੀਮਤ ਹੀ ਮਹਿਸੂਸ ਕਰ ਸਕਦੀ ਸੀ ਅਤੇ ਮਹਿਸੂਸ ਕਰ ਵੀ ਰਹੀ ਸੀ। ਲੱਧਾ ਸਿੰਘ ਇਸ ਤੋਂ ਬੇਖਬਰ ਸੀ ਕਿਉਂਕਿ ਉਹ ਖੇਤ ਬੰਨੇ ਜਾਂ ਡੰਗਰਾਂ ਵਾਲੀ ਹਵੇਲੀ ਹੀ ਰਹਿੰਦਾ ਸੀ ਅਤੇ ਕਦੇ ਹੀ ਘਰ ਆਉਂਦਾ ਸੀ। ਬਲਵੰਤ ਕੌਰ ਵੀ ਉਹਨੂੰ ਨਹੀਂ ਸੀ ਦੱਸ ਰਹੀ। ਉਹ ਨਹੀਂ ਸੀ ਚਾਹੁੰਦੀ ਕਿ ਉਹਨੂੰ ਹਵਾ ਲੱਗੇ ਅਤੇ ਸੁਲਘਦੀ ਚੰਗਿਆੜੀ ਭਾਂਬੜ ਦਾ ਰੂਪ ਧਾਰ ਲਵੇ।
ਬਲਵੰਤ ਕੌਰ ਨੇ ਇਕ ਦੋ ਵਾਰੀ ਲੱਧਾ ਸਿੰਘ ਨੂੰ ਕਿਹਾ ਵੀ ਕਿਤੇ ਕੋਈ ਯੋਗ ਵਰ ਲੱਭੋ। ਪਰ ਲੱਧਾ ਸਿੰਘ ਅੱਗੋਂ ਕਹਿ ਦਿੰਦਾ ਜੋ ਕਿਸਮਤ ਵਿਚ ਹੋਇਆ ਆਪੇ ਮਿਲ ਜਾਏਗਾ।
ਅਤੇ ਫਿਰ ਰੂਪੀ ਵਾਲਾ ਮਸਲਾ ਤਾਂ ਆਪੇ ਹੀ ਹੱਲ ਹੋ ਗਿਆ। ਜਿਸ ਸਕੂਲ ਵਿਚ ਰੁਪਿੰਦਰ ਟੀਚਰ ਸੀ ਉੱਥੇ ਹੀ ਇਕ ਟੀਚਰ ਸੀ ਪ੍ਰੀਤਮ ਸਿੰਘ-ਬੜਾ ਬਣਦਾ ਫੱਬਦਾ ਚੰਗੇ ਖਾਂਦੇ ਪੀਂਦੇ ਘਰ ਦਾ ਸਾਊਂ ਤੇ ਸੁਨੱਖਾ। ਸਕੂਲ ਦੀ ਹੈਂਡ ਟੀਚਰ ਨੂੰ ਇਹ ਜੋੜੀ ਚੰਗੀ ਲੱਗੀ ਤੇ ਉਸ ਵਿਚੋਲਣ ਬਣ ਕੇ ਦੋਹਾਂ ਘਰਾਂ ਦੇ ਸਿਰ ਜੋੜ ਦਿੱਤੇ। ਅਤੇ ਝੱਟ ਮੰਗਣੀ ਤੇ ਪਟ ਵਿਆਹ ਹੋ ਗਿਆ।
ਰੁਪਿੰਦਰ ਦਾ ਸੁਹਰਾ ਘਰ ਚੰਗਾ ਸੀ। ਅਤੇ ਬਲਵੰਤ ਕੌਰ ਖੁਸ਼ ਸੀ। ਇਹ ਬੋਝ ਲਾਹ ਕੇ ਸੁਰਖਰੂ ਹੋ ਗਈ ਸੀ। ਟੱਬਰ ਹੁਣ ਪੋਤੇ-ਪੋਤੀਆਂ ਤੱਕ ਫੈਲ ਗਿਆ ਸੀ। ਪਰਿਵਾਰ ਭਾਵੇਂ ਵੱਧ ਗਿਆ ਸੀ ਪਰ ਬਲਵੰਤ ਕੌਰ ਤੇ ਲੱਧਾ ਸਿੰਘ ਦੋਹਾਂ ਜੀਆਂ ਨੂੰ ਰੂਪੀ ਦੀ ਘਾਟ ਬਹੁਤ ਖਟਕਦੀ ਸੀ। ਧੀ ਰੂਪੀ ਹੀ ਸੀ ਜਿਹੜੀ ਮਾਂ ਤੇ ਪਿਉ ਦਾ ਉਚੇਚਾ ਧਿਆਨ ਰੱਖਦੀ ਸੀ। ਕੱਪੜਾ ਮੈਲਾ ਕਿਉਂ ਏ? ਪਾਣੀ ਗਰਮ ਕਿਉਂ ਨਹੀਂ ਮਿਲਿਆ? ਰੋਟੀ, ਚਾਹ, ਦੁੱਧ ਹਰ ਚੀਜ਼ ਸਮੇਂ ਸਿਰ ਸਗੋਂ ਪਹਿਲਾਂ ਮਿਲਦੀ। ਰੂਪੀ ਦੇ ਹੁੰਦਿਆਂ ਉਹਨਾਂ ਨੂੰ ਕੋਈ ਚੀਜ਼ ਆਵਾਜ਼ ਮਾਰ ਕੇ ਨਹੀਂ ਸੀ ਲੈਣੀ ਪੈਂਦੀ। ਰੁਪਿੰਦਰ ਦਾ ਮੱਤ ਸੀ ਵੱਡਿਆਂ ਨੂੰ ਆਦਰ ਅਤੇ ਛੋਟਿਆਂ ਨੂੰ ਪਿਆਰ। ਕਦੇ ਦੋਵੇਂ ਜੀ ਇਕੱਠੇ ਬਹਿੰਦੇ ਤਾਂ ਉਹ ਰੂਪੀ ਦੀਆਂ ਹੀ ਗੱਲਾਂ ਕਰੀ ਜਾਂਦੇ। ਧੀ ਦੀ ਕੁੱਖ ਹਰੀ ਹੋਈ ਤਾਂ ਉਹ ਤਾਂਗਾ ਲੈ ਕੇ ਦੋਹਤਾ ਵੇਖਣ ਗਏ।
ਫਿਰ ਕੁਝ ਦਿਨਾਂ ਪਿੱਛੋਂ ਬਲਵੰਤ ਕੌਰ ਭਰਿਆ ਮੇਲਾ ਛੱਡ ਗਈ। ਔਰਤ ਮਾਂ! ਜਗਤ ਜਨਨੀ ਮਾਂ! ਜਿੰਨੀ ਹਿੰਮਤੀ ਸਖਤ ਜਾਨ ਦੁੱਖ ਪੀੜਾਂ ਦਰਦ ਸਹਿਣ ਦਾ ਬਲ ਇਹਨੂੰ ਕੁਦਰਤ ਨੇ ਬਖਸ਼ਿਆ ਏ ਉਨੀ ਹੀ ਕੋਮਲਤਾ ਰਹਿਮ ਦਿਲ ਸਗੋਂ ਕਿਤੇ ਵੱਧ ਕੋਮਲ ਸੋਹਲ ਚਿੱਤ। ਪਰ ਬਲਵੰਤ ਕੌਰ ਨੂੰ ਘਰ ਵਿਚ ਪੈ ਰਹੇ ਕਲੇਸ਼ ਨੇ ਮਾਰ ਮੁਕਾਇਆ।
ਬਲਵੰਤ ਕੌਰ ਦੀ ਮੌਤ ਪਿੱਛੋਂ ਲੱਧਾ ਸਿੰਘ ਸੁੰਨਾ ਇਕੱਲਾ ਜਿਹਾ ਪੈ ਗਿਆ ਅਤੇ ਖੇਤ ਜਾਂ ਹਵੇਲੀ ਜੋਗਾ ਹੀ ਰਹਿ ਗਿਆ। ਉਸ ਕੜੀ ਮਿਹਨਤ ਕਰ ਕੇ ਬੱਤੀ ਤੋਂ ਬਤਾਲੀ ਘੁਮਾਂ ਜਮੀਨ ਕਰ ਲਈ ਸੀ, ਦੋ ਬੋਰ ਕਰਾਕੇ ਮੋਟਰਾਂ ਲਵਾ ਲਈਆਂ ਸਨ। ਪਰ ਖੇਤ ਵਿਚ ਜਾਂ ਕੰਮ ਵਿਚ ਉਹਦੀ ਰਾਏ ਤੇ ਪੁੱਤਰ ਘੱਟ ਹੀ ਧਿਆਨ ਦਿੰਦੇ ਸਨ। ਖੇਤੀ ਹੁਣ ਟਰੈਕਟਰ ਦੀ ਵਾਹ ਥੱਲੇ ਸੀ। ਲੱਧਾ ਸਿੰਘ ਹੁਣ ਖੇਤ ਬੰਨੇ ਗੇੜਾ ਮਾਰਦਾ ਅਤੇ ਮੋਟਰ ਤੇ ਨਹਾ ਕੇ ਬੈਠਕ ਵਿਚ ਆ ਜਾਂਦਾ।
ਲੈਣ-ਦੇਣ ਪੁੱਤਰਾਂ ਨੇ ਹੱਥ ਕਰ ਲਿਆ ਸੀ ਜਾਂ ਉਸ ਨੂੰ ਆਪ ਛੱਡ ਦਿੱਤਾ ਸੀ। ਰੋਟੀ, ਚਾਹ, ਦੁੱਧ ਉਹਨੂੰ ਹਵੇਲੀ ਵਿਚ ਹੀ ਮਿਲ ਜਾਂਦੀ ਸੀ। ਪਰ ਕੁਝ ਦਿਨਾਂ ਤੋਂ ਵੇਲਾ-ਕਵੇਲਾ ਹੋਣ ਲਗ ਪਿਆ ਸੀ।
ਇਕ ਦਿਨ ਬੈਠਕ ਵਿਚ ਮੰਜੇ ਉੱਤੇ ਲੰਮਾ ਪਿਆ ਸੀ ਕਿ ਬਾਹਰ ਹਵੇਲੀ ਵਿਚ ਉਹਨੂੰ ਚਾਰੇ ਪੁੱਤਰਾਂ ਦੀ ਆਵਾਜ਼ ਆਈ। ਉਹ ਮੰਜੇ ਤੋਂ Aੁਠ ਕੇ ਬਾਹਰ ਆਇਆ। ਉਸ ਵੇਖਿਆ ਕਿ ਚਾਰੇ ਪੁੱਤਰ ਰੱਸੀ ਲੈ ਕੇ ਹਵੇਲੀ ਦੇ ਵਿਹੜੇ ਦੀ ਲੰਬਾਈ ਚੌੜਾਈ ਮਿਣ ਰਹੇ ਸਨ। ਉਹ ਤਖਤਪੋਸ਼ ਤੇ ਬੈਠ ਗਿਆ ਅਤੇ ਹੈਰਾਨ ਜਿਹੇ ਹਰਦਿੱਤ ਨੂੰ ਆਪਣੇ ਕੋਲ ਸੱਦਿਆ।
ਹਰਦਿੱਤ ਅਤੇ ਗੁਰਤੇਜ ਉਹਦੇ ਕੋਲ ਆਏ ਤਾਂ ਉਸ ਪੁੱਛਿਆ, "ਪੁੱਤਰ ਇਹ ਮਿਣਤੀ ਗਿਣਤੀ ਦੀ ਕੀ ਲੋੜ ਪੈ ਗਈ।"
ਤਾਂ ਹਰਦਿੱਤ ਨੇ ਕਿਹਾ, "ਇਕੱਠਿਆਂ ਕੱਟਦੀ ਨਹੀਂ ਅਸਾਂ ਕੰਮ ਅੱਡੋ-ਅੱਡ ਕਰ ਲਿਆ ਏ।"
ਗੱਲ ਸੁਣ ਕੇ ਲੱਧਾ ਸਿੰਘ ਨੂੰ ਧੱਕਾ ਜਿਹਾ ਲੱਗਾ। ਉਸ ਸੰਭਲਦੇ ਨੇ ਕਿਹਾ, "ਪੁੱਤਰੋ, ਸੋਚ ਲਵੋ! ਏਕੇ ਦਾ ਹਮਦਇਤੀ ਰੱਬ ਹੁੰਦਾ ਏ, ਏਕੇ ਵਿਚ ਸੋ ਬਰਕਤਾਂ ਨੇ, ਮੁੱਠੀ ਬੰਦ ਵਿਚ ਤਾਕਤ ਹੁੰਦੀ ਏ, 'ਕੱਲੀ-'ਕੱਲੀ ਉਂਗਲੀ ਟੁੱਟ ਜਾਂਦੀ ਏ।"
ਪਰ ਹਰਦਿੱਤ ਨੇ ਕਿਹਾ, "ਬਾਪੂ, ਅਸਾਂ ਜੋ ਕਰਨਾ ਸੀ ਕਰ ਲਿਆ ਏ। ਤੂੰ ਹੁਣ ਵਿਚ ਲੱਤ ਨਾ ਅੜਾ।"
ਹਰਦਿੱਤ ਦੇ ਮੂੰਹੋਂ ਨਿਕਲੇ ਬੋਲ ਉਹਨੂੰ ਇੰਝ ਲੱਗੇ ਜਿਵੇਂ ਉਹ ਘਰ ਦਾ ਮਾਲਕ ਨਹੀਂ ਸਗੋਂ ਓਪਰਾ ਹੋਵੇ। ਉਹਨੂੰ ਇੰਝ ਲੱਗਾ ਜਿਵੇਂ ਪੁੱਤਰਾਂ ਨੇ Aੇਹਨੂੰ ਮੱਖਣ 'ਚੋਂ ਵਾਲ ਵਾਗੂੰ ਕੱਢ ਦਿੱਤਾ ਹੋਵੇ।
ਹਰਦਿੱਤ ਨੇ ਫਿਰ ਕਿਹਾ, "ਘਰ ਬਾਹਰ ਡੰਗਰ ਵੱਛਾ ਟਰੈਕਟਰ ਟਰਾਲੀ ਅਸਾਂ ਸਭ ਵੰਡ ਲਏ ਨੇ। ਬੱਸ ਆਹ ਹਵੇਲੀ ਹੀ ਰਹਿੰਦੀ ਏ। ਇਹ ਵੰਡ ਕੇ ਨਾ ਹੈ ਹੈ ਨਾ ਖੈ ਖੈ। ਕੰਮ ਆਪੋ ਆਪਣਾ।"
ਲੱਧਾ ਸਿੰਘ ਚਕਰਾ ਗਿਆ ਸੀ। ਪਰ ਉਸ ਫਿਰ ਵੀ ਪੁੱਛਿਆ, "ਕਿਵੇਂ-ਕਿਵੇਂ ਵੰਡ ਕੀਤੀ ਜੇ?"
ਹਰਦਿੱਤ ਹੀ ਬੋਲਿਆ, "ਮੈਂ ਤੇ ਗੁਰਦਿੱਤ ਇਕੱਠੇ, ਅਤੇ ਨਿੱਕੇ ਦੋਵੇਂ ਇਕੱਠੇ।" ਕਿਉਂਕਿ ਗੁਰਦਿੱਤ ਤੇ ਹਰਦਿੱਤ ਦੋਵੇਂ ਇਕੋ ਘਰ ਵਿਆਹੇ ਹੋਏ ਸਨ। ਤੇ ਘਰ ਵਾਲੀਆਂ ਸਕੀਆਂ ਭੈਣਾਂ ਸਨ ਅਤੇ ਛੋਟੇ ਦੋਵੇਂ ਇੱਕ ਪਿੰਡ ਵਿਆਹੇ ਹੋਏ ਸਨ ਅਤੇ ਘਰ ਵਾਲੀਆਂ ਦੋਵੇਂ ਸਹੇਲੀਆਂ ਸਨ।
ਲੱਧਾ ਸਿੰਘ ਨੇ ਪੁੱਤਰਾਂ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ; ਪਰ ਉਹ ਤਾਂ ਘਰੋਂ ਸਂਭ ਕੁਝ ਵੰਡ ਕੇ ਹਵੇਲੀ ਵੰਡਣ ਆਏ ਸਨ। ਉਸ ਧੀਰਜ ਅਤੇ ਠਰੰਮੇ ਨਾਲ ਕਿਹਾ "ਪੁੱਤਰੋਂ, ਤੁਹਾਡੇ ਸਹੁਰੇ ਸਾਲੇ ਆਉਣਗੇ, ਆਪੋ ਆਪਣੀਆਂ ਧੀਆਂ ਭੈਣਾਂ ਕੋਲ ਰਹਿਣਗੇ, ਪਰ ਤੁਹਾਡੇ ਸਾਂਝੇ ਪ੍ਰਹੁਣੇ ਮਾਮੇ, ਮਾਮੀਆਂ, ਭੈਣ, ਭਣੂਜੇ ਕੀਹਦੇ ਘਰ ਜਾਣਗੇ?"
ਹਰਦਿੱਤ ਨੇ ਕਿਹਾ, "ਬਾਪੂ, ਇਹ ਸਿਰਦਰਦੀ ਸਾਡੀ ਏ, ਤੇਰੀ ਨਹੀਂ। ਵਾਰੋ-ਵਾਰੀ ਉਧਰੋ-ਉਧਰੀ ਰਹਿਣਗੇ ਜਾਂ ਫਿਰ ਜਿਧਰ ਦਿਲ ਮੰਨੇਗਾ ਰਹਿ ਲੈਣਗੇ।"
ਲੱਧਾ ਸਿੰਘ ਨੂੰ ਆਪਣਾ ਖਿਆਲ ਆਇਆ ਅਤੇ ਪੁੱਛਿਆ, "ਮੈਨੂੰ ਕਿਧਰ ਧੱਕਿਆ ਜੇ?"
ਹਰਦਿੱਤ ਹੀ ਜਵਾਬ ਦੇ ਰਿਹਾ ਸੀ। ਉਸ ਕਿਹਾ, "ਬਾਪੂ, ਅਸਾਂ ਵੀਹ-ਵੀਹ ਘਮਾਂ ਜਮੀਨ ਵੰਡੀ ਏ, ਦੋ ਟਰਕ, ਦੋ ਘੁਮਾਂ ਤੇਰੇ ਲਈ ਛੱਡੀ ਏ, ਜਿਹਨੂੰ ਤੂੰ ਦੇਵੇਗਾ ਉਹ ਹੀ ਖਰਚ ਪੱਤੇ, ਰੋਟੀ ਕੱਪੜੇ ਦਾ ਪ੍ਰਬੰਧ ਕਰੇਗਾ।"
ਲੱਧਾ ਸਿੰਘ ਦਾ ਸਾਹ ਸੂਤਿਆ ਗਿਆ। ਪੂਰੇ ਘਰ ਜਮੀਨ ਦਾ ਮਾਲਕ ਹਵੇਲੀ ਦਾ ਮਾਲਕ ਅਤੇ ਉਹਦੇ ਵੇਂਹਦਿਆਂ ਵੇਂਹਦਿਆਂ ਪੁੱਤਰਾਂ ਮਿਣਤੀ-ਗਿਣਤੀ ਕਰ ਹਵੇਲੀ ਵੰਡ ਗੁਣੇ ਪਾ ਇਕ-ਇਕ ਪਾਸਾ ਮੱਲ ਕੇ ਸਾਂਭਿਆ। ਅੰਤ ਦੋ ਦਿਨਾਂ ਵਿਚ ਸਿਰ-ਸਿਰ ਉੱਚੀ ਕੰਧ ਕੱਢੀ। ਉਹਦੀ ਰੀਝਾਂ ਨਾਲ ਬਣਾਈ ਡਿਉੜੀ ਦੀ ਪੱਕੀ ਡਾਟ ਤੋੜ ਦੋ ਵਿਹੜੇ ਬਣਾ ਦੋ ਗੇਟ ਲਾ ਲਏ।
ਪਹਿਲਾ ਟਰੈਕਟਰ ਹਰਦਿੱਤ ਹੋਰਾਂ ਨੇ ਰੱਖ ਲਿਆ ਅਤੇ ਛੋਟਿਆਂ ਨੇ ਨਕਦ ਪੈਸੇ ਤਾਰ ਕੇ ਨਵਾਂ ਟਰੈਕਟਰ ਲੈ ਲਿਆ। ਪੈਸੇ ਅਮਾਦੇ ਸਨ, ਕਿਉਂਕਿ ਮਿਹਨਤੀ ਅਤੇ ਕਿਰਸੀ ਕਿਸਾਨ ਲੱਧਾ ਸਿੰਘ ਨੇ ਚਾਰੇ ਪੁੱਤਰਾਂ ਦੇ ਨਾਂ ਬੈਂਕ ਖਾਤੇ ਖੁਲਾਏ ਹੋਏ ਸਨ ਅਤੇ ਫਿਰ ਹਰ ਫਸਲ ਹਰ ਛਮਾਹੀ ਉਹਨਾਂ ਨੂੰ ਵਧਾਂਦਾ ਰਿਹਾ ਸੀ। ਘਰ ਵਿੱਚ ਇਹ ਕਲੇਸ਼ ਟੁੱਟਣ ਦਾ ਕਾਰਨ ਸੀ। ਅੱਡੋ-ਅੱਡ ਆਏ ਦਾਜ ਤੋਂ ਜੋ ਬਦਲਵੇਂ ਰੀਤਾਂ-ਵਿਆਜਾਂ ਨਾਲ ਆਇਆ ਤੇ ਘਰ ਨੂੰ ਪਾੜ ਗਿਆ।
ਗੁਰਦਿੱਤ ਦਾ ਵਿਆਹ ਹੋਇਆ ਤਾਂ ਦਾਜ ਵਿਚ ਸੂਤੀ ਪਲੰਘ ਪੀੜ੍ਹਾ, ਚਰਖਾ, ਮਧਾਣੀ, ਲੱਕੜ ਦਾ ਸ਼ੀਸ਼ਾ ਲੱਗੀ ਪੇਟੀ ਪਟਾਰੀ, ਦੋ ਮੱਝਾਂ ਅਤੇ ਜੋ ਪ੍ਰਚਲਤ ਸੀ। ਅਤੇ ਫਿਰ ਸਾਲ ਪਿੱਛੋਂ ਹਰਦਿੱਤ ਦੇ ਵਿਆਹ ਤੇ ਉਸੇ ਹੀ ਘਰੋਂ ਦੋ ਮੱਝਾਂ, ਅਨਵਾਰੀ ਪਲੰਘ, ਲੱਕੜ ਦੀ ਪੇਟੀ ਦੀ ਥਾਂ ਲੋਹੇ ਦੀ ਪੇਟੀ, ਪੱਖਿਆਂ ਦੀ ਥਾਂ ਬਿਜਲੀ ਦਾ ਪੱਖਾ, ਬਿਜਲੀ ਨਾਲ ਚੱਲਣ ਵਾਲੀ ਮਧਾਣੀ, ਕੁਰਸੀਆਂ, ਟੇਬਲ, ਬਿਸਤਰਿਆਂ ਦੀ ਥਾਂ ਕੰਬਲ ਅਤੇ ਸੁਰਿੰਦਰ ਦੇ ਵਿਆਹ ਤੇ ਹੋਰ ਬਦਲਾ ਆਇਆ। ਰੇਡਿਓ, ਗੋਦਰਿਜ ਦੀ ਪੇਟੀ, ਅਲਮਾਰੀ ਪ੍ਰੈਸ, ਬੈੱਡ, ਸੈੱਟ ਬਦਲਵੇਂ ਜਮਾਨੇ ਮੁਤਾਬਕ, ਕਪੜਾ ਲੱਤਾ ਫੁਲਕਾਰੀ ਦੀ ਥਾਂ ਜਾਰਜਟ ਦੇ ਤਿੱਲੇ ਮੜ੍ਹੇ ਕੱਪੜੇ। ਫਿਰ ਸਾਲ ਪਿੱਛੋਂ ਚੌਥੇ ਦੇ ਦਾਜ ਵਿਚ ਟੀæ ਵੀæ, ਫਰਿਜ਼, ਸਕੂਟਰ, ਕਾਊਚ, ਗਦੈਲੇ ਅਤੇ ਬਿਜਲੀ ਦਾ ਹੋਰ ਸਮਾਨ। ਫਿਰ ਨਵੇਂ ਨੇ ਪੁਰਾਣੇ ਦਾ ਮੂੰਹ ਚਿੜਾਇਆ। ਚਰਖੇ ਦੀ ਘੂਕਰ ਦਾ ਰੇਡਿਓ, ਟੀæ ਵੀæ ਦੀਆਂ ਧੁਨਾਂ ਨੇ ਸੰਘ ਗੁੱਟਿਆ। ਸੋਫੇ ਸੈਟਾਂ ਨੇ ਪਲੰਘ ਪੀੜ੍ਹੇ ਦੀ ਹੇਠੀ ਕੀਤੀ। ਕਾਂਸੀ, ਤਾਂਬੇ ਅਤੇ ਪਿੱਤਲ ਪਤੀਲਿਆਂ ਨੂੰ ਚੀਨੀ ਦੀਆਂ ਪਲੇਟਾਂ ਅਤੇ ਸਟੀਲ ਦੇ ਭਾਂਡਿਆਂ ਨੇ ਭੰਡਿਆ। ਕੁੱਕਰ ਨੇ ਸੀਟੀ ਮਾਰ ਸਗਲੇ ਨੂੰ ਸ਼ਰਮਾਇਆ।
ਉਹ ਚੰਗਿਆੜੀ ਜਿਹਨੂੰ ਬਲਵੰਤ ਕੌਰ ਦੱਬੀ ਆਉਂਦੀ ਸੀ ਉਹਦੀ ਮੌਤ ਤੋੰ ਮਗਰੋਂ ਪੂਰੀ ਤਰਾਂ ਭਾਂਬੜ ਬਣ ਮੱਚ ਪਈ। ਅਤੇ ਨਿੱਕਿਆ ਨੇ ਲੱਧਾ ਸਿੰਘ ਦੇ ਰੀਝਾਂ ਨਾਲ ਬਣਾਏ ਘਰ ਦੀ ਪਿਛਲੀ ਕੰਧ ਤੋੜੀ ਤੇ ਬੂਹਾ ਛਿਪਦੇ ਵੱਲ ਗਲੀ ਵਿੱਚ ਕੱਢ ਲਿਆ। ਘਰ ਦੇ ਚੜ੍ਹਦੇ-ਛਿਪਦੇ ਦੋਹੀਂ ਪਾਸੀਂ ਗਲੀਆਂ ਸਨ।
ਫਿਰ ਇਕ ਦਿਨ ਹਰਦਿੱਤ ਰੋਟੀ ਲੈ ਕੇ ਆਇਆ ਤੇ ਲੱਧਾ ਸਿੰਘ ਨੂੰ  ਕਿਹਾ, "ਬਾਪੂ, ਅਸਾਂ ਫੈਸਲਾ ਕੀਤਾ ਏ ਕੀ ਤੇਰੇ ਲਈ ਛੱਡੇ ਦੋਵੇਂ ਕਿੱਲੇ ਇਕ-ਇਕ ਵਾਹ ਲਈਏ ਅਤੇ ਤੂੰ ਰੋਟੀ ਚਾਹ ਇਕ ਦਿਨ ਸਾਡੇ ਅਤੇ ਇਕ ਦਿਨ ਛੋਟਿਆਂ ਵਲੋਂ ਖਾਂ ਆਇਆ ਕਰੀਂ-ਵਾਰੋ ਵਾਰੀ। ਬਾਕੀ ਕੱਪੜਾ ਲੱਤਾ, ਜੁੱਤੀ ਜੋੜਾ ਆਈ ਫਸਲ ਤੋਂ ਰਲ ਕੇ ਬਣਾ ਦਿਆਂ ਕਰਾਂਗੇ।"
ਲੱਧਾ ਸਿੰਘ ਹਰਦਿੱਤ ਦੀ ਗੱਲ ਸੁਣ ਕੇ ਸੁੰਨ ਜਿਹਾ ਹੋ ਗਿਆ। ਹੂੰ ਨਾ ਹਾਂ, ਕੁੱਝ ਬੋਲ ਨਾ ਸਕਿਆ।
ਰੋਟੀ ਰੱਖ ਹਰਦਿੱਤ ਜਾਂਦਾ ਜਾਂਦਾ ਆਖ ਗਿਆ ਸੀ, "ਬਾਪੂ ਕੱਲ੍ਹ ਨਿੱਕਿਆਂ ਦੀ ਵਾਰੀ ਏ। ਦੋ ਟਾਈਮ ਉਧਰੋਂ ਖਾ ਆਈ ਤੇ ਅਗਲੇ ਦਿਨ ਸਾਡੇ ਵੱਲੋਂ।"
ਪਰ ਲੱਧਾ ਸਿੰਘ ਹਰਦਿੱਤ ਦੀ ਲਿਆਂਦੀ ਰੋਟੀ ਖਾ ਨਾ ਸਕਿਆ ਅਤੇ ਸਾਰੀ ਰਾਤ ਸੋਚੀਂ ਪਿਆ ਪਾਸੇ ਭੰਨਦਾ ਰਿਹਾ। ਕੀ ਮੈਂ ਸਭ ਕੁੱਝ ਬਣਾ ਕੇ ਇਕ ਕੁੱਤੇ ਤੋਂ ਵੀ ਬੁਰਾ ਹਾਂ-ਕਦੀ ਉਸ ਬੂਹੇ ਕਦੀ ਉਸ ਬੂਹੇ। ਉਸ ਹੌਕਾ ਭਰਿਆ। ਚੰਗਾ ਹੀ ਹੋਇਆ ਬਲਵੰਤ ਕੌਰ ਤੂੰ ਆਹ ਦਿਨ ਵੇਖਣ ਤੋਂ ਬਚ ਗਈ।
ਦੂਜੇ ਦਿਨ ਉਹ ਮਨ ਨੂੰ ਮਾਰ ਕੇ ਛੋਟਿਆਂ ਦੇ ਨਵੇਂ ਕੱਢੇ ਬੂਹੇ ਦੀ ਦੇਹਲੀ ਲੰਘਿਆ। ਰੀਝੀਂ ਉਸਾਰੇ ਘਰ ਵਿਚ ਹੋਈਆ ਮੋਰੀਆਂ ਵੇਖ ਫਿੱਸ ਪਿਆ। ਉਹਦਾ ਅੰਦਰ ਟੁੱਟ ਗਿਆ। ਸ਼ਾਮੀ ਫਿਰ ਜਾ ਕੇ ਰੋਟੀ ਖਾ ਆਇਆ। ਇਸ ਤਰ੍ਹਾਂ ਉਹ ਹਰ ਰੋਜ਼ ਇਕ ਦਿਨ ਉਧਰੋਂ ਇਕ ਦਿਨ ਦੂਜੇ ਘਰੋਂ ਖਾ ਆਉਂਦਾ ਰਿਹਾ ਪਰ ਉਹਦਾ ਚਾਹ, ਦੁੱਧ ਦਾ ਕੋਈ ਟਾਈਮ ਨਾ ਬਣ ਸਕਿਆ। ਅਤੇ ਉਹ ਚਾਹ, ਦੁੱਧ ਨੂੰ ਤਰਸ ਗਿਆ।
ਖਿਆਲ ਆਇਆ ਰਿਸ਼ਤੇਦਾਰ ਬੁਲਾਵਾਂ ਮੁੰਡਿਆਂ ਦੇ ਸਹੁਰੇ, ਮਾਮੇ, ਭੈਣ, ਭਣਵੱਈਏ, ਭੂਆ, ਫੁੱਫੜ ਅਤੇ ਗੱਲ ਕਰਾਂ। ਪਰ ਫਿਰ ਸੋਚਿਆ ਮਨਾ ਝੱਗਾ ਚੁੱਕਿਆਂ ਆਪਣਾ ਹੀ ਢਿੱਡ ਨੰਗਾ ਹੋਣਾ ਏ। ਜੇ ਕੋਈ ਮੁੰਡਾ ਕੋਈ ਨੂੰਹ ਉੱਚੀ ਸੁਰ ਵਿਚ ਬੋਲ ਗਿਆ ਤਾਂ ਕੀ ਰਵੇਗੀ ਮੇਰੀ ਅਤੇ ਮੇਰੇ ਪਤਵੰਤੇ ਰਿਸ਼ਤੇਦਾਰਾਂ ਦੀ। ਇਹ ਖਿਆਲ ਉਸ ਪਰ੍ਹਾਂ ਧੱਕ ਦਿੱਤਾ।
ਫਿਰ ਇਕ ਦਿਨ ਉਹ ਛੋਟਿਆ ਵੱਲ ਸ਼ਾਮ ਦੀ ਰੋਟੀ ਖਾਣ ਗਿਆ। ਟੀ. ਵੀ. ਉੱਤੇ ਕੋਈ ਫਿਲਮ ਚੱਲ ਰਹੀ ਸੀ ਅਤੇ ਘਰ ਦੇ ਜੀਅ ਅੰਦਰ ਬੈਠੇ ਸਨ। ਉਸ ਖੰਗੂਰਾ ਮਾਰਿਆ ਅਤੇ ਵਿਹੜੇ ਵਿਚ ਪਈ ਮੰਜੀ ਤੇ ਬੈਠਣ ਹੀ ਲੱਗਾ ਸੀ ਕਿ ਅੰਦਰੋੰ ਨੂੰਹ ਨਿਕਲੀ ਤੇ ਵਿਹੜੇ ਵਿਚ ਆਈ ਤੇ ਕਿਹਾ, "ਓ ਹੋ ਬਾਪੂ ਜੀ, ਅਸੀਂ ਤੇ ਖਾ ਪਕਾ ਬੈਠੇ ਹਾਂ। ਫਿਲਮ ਆਉਣੀ ਸੀ। ਤੁਹਾਡੀ ਰੋਟੀ ਤਾਂ ਅਸੀਂ ਭੁਲ ਹੀ ਗਏ। ਤੁਸੀਂ ਅੱਜ ਉਧਰ ਵੱਡਿਆਂ ਦੇ ਜਾ ਕੇ ਖਾ ਲਵੋ। ਫਿਰ ਅਸੀਂ ਦੋ ਰਾਤਾਂ ਇਕੱਠੀਆਂ ਖਵਾ ਦਿਆਂਗੇ।" ਏਨਾ ਆਖਕੇ ਉਹ ਅੰਦਰ ਚਲੀ ਗਈ।
ਪਰ ਲੱਧਾ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਆਪਣੇ ਆਪ ਨੂੰ ਮੰਦ ਭਾਗੇ ਮੰਗਤੇ ਤੋਂ ਵੀ ਹੀਣਾ ਸਮਝਿਆ। ਮਸਾਂ ਫੁੱਲੀਆਂ ਲੱਤਾਂ ਧਰੂੰਦਾ ਦੇਹਲੀ ਟਪ ਗਲੀ ਵਿਚ ਆਇਆ। ਹੀਣਤਾ ਹੇਠੀ ਦੇ ਮਾਰੇ ਨੇ ਸੋਚਿਆ ਜੇ ਵੱਡਿਆਂ ਵੀ ਕੋਈ ਬਹਾਨਾ ਮਾਰ ਲਿਆ ਤਾਂ ਫਿਰ ਕੀ ਬਣੇਗਾ ਮੇਰਾ। ਉਹਨੂੰ ਇੰਝ ਮਹਿਸੂਸ ਹੋਇਆ ਜਿਵੇਂ ਕਿਸੇ ਗੱਲ੍ਹ ਤੇ ਤਮਾਚਾ ਮਾਰਿਆ ਹੋਵੇ। ਉਹ ਟੁੱਟਾ ਜਿਹਾ ਭਰੀਆਂ ਅੱਖਾਂ ਭਰੇ ਮਨ ਹਵੇਲੀ ਵੱਲ ਮੁੜ ਪਿਆ। ਆ ਕੇ ਬੈਠਕ ਵਿਚ ਮੰਜੇ ਤੇ ਲੇਟ ਗਿਆ। ਉਹਦੀਆਂ ਅੱਖਾਂ ਚੋ ਪਈਆਂ ਸਨ।
ਉਸ ਮਨ ਬਣਾਇਆ ਸਵੇਰੇ ਹਰਦਿੱਤ ਨੂੰ ਕਹਾਂਗਾ ਮੈਥੋਂ ਕੁੱਤੇ ਭਕਾਈ ਨਹੀਂ ਹੁੰਦੀ। ਮੈਨੂੰ ਸੁੱਕਾ ਰਾਸ਼ਨ ਦੇ ਦਿਓ ਇਕ ਤਵਾ ਪਰਾਤ। ਮੈਂ ਦੋ ਇੱਟਾਂ ਜੋੜ ਚੁੱਲਾ ਬਣਾ ਆਪੇ ਦੋ ਗੁੱਲੀਆਂ ਰਾੜ੍ਹ ਲਿਆ ਕਰਾਂਗਾ। ਹੀਣਤ ਹੇਠੀ ਨਾਲ ਭੁੱਖ ਤਾਂ ਮਰ ਹੀ ਗਈ ਸੀ ਫਿਰ ਵੀ ਉਸ ਪਾਵੇ ਨੇੜੇ ਪਈ ਗੁੜ ਵਾਲੀ ਪੀਪੀ ਵਿਚੋਂ ਗੁੜ ਦੀ ਡਲੀ ਕੱਢੀ ਅਤੇ ਪਾਣੀ ਦਾ ਗਲਾਸ ਭਰ ਘੁੱਟਾ-ਬਾਟੀ ਖਾ ਗਿਆ। ਰੋਟੀ ਪਿੱਛੋਂ ਗੁੜ ਦੀ ਡਲੀ ਖਾਣ ਦੀ ਉਹਦੀ ਮੁੱਢ ਤੋਂ ਆਦਤ ਸੀ ਅਤੇ ਗੁੜ ਦੀ ਪੀਪੀ ਪਾਵੇ ਕੋਲ ਰੱਖਦਾ ਸੀ।
ਅੱਧੀ ਰਾਤੀਂ ਉਹਨੂੰ ਤਾਪ ਨੇ ਆ ਦੱਬਿਆ। ਅਤੇ ਫਿਰ ਸਾਰਾ ਦਿਨ ਅਤੇ ਅਗਲੀ ਰਾਤ ਉਹ ਤਾਪ ਵਿੱਚ ਤਪਦਾ ਰਿਹਾ। ਬੱਸ ਸੁਕਦੇ ਸੰਘ ਅਤੇ ਸੁੱਕਦੇ ਬੁੱਲ੍ਹਾਂ ਨੂੰ ਤਰ ਕਰਨ ਲਈ ਉਹ ਬੂਂੰਦ-ਬੂੰਦ ਪਾਣੀ ਦਾ ਘੁੱਟ ਭਰਦਾ ਰਿਹਾ ਅਤੇ ਹੋਂਠ ਗਿਲੇ ਕਰਦਾ ਰਿਹਾ। ਪੇਟ ਵਿਚ ਵੱਟ ਪਿਆ ਤਾਂ ਉਹ ਇਕ ਵਾਰ ਡਿਗਦਾ ਢਹਿੰਦਾ ਗਰਕੀ ਤੱਕ ਗਿਆ। ਗਰਕੀ ਜਿਹੜੀ ਆਪ ਉਸ ਹਵੇਲੀ ਦੇ ਖੂੰਜੇ ਵਿਚ ਬਣਵਾਈ ਸੀ। ਪਰ ਪੇਟ ਤਾਂ ਖਾਲੀ ਸੀ। ਉਹ ਤਾਂ ਭੁੱਖ ਦੀ ਹੀ ਢਿੱਡ ਪੀੜ ਸੀ। ਉਹ ਹੱਥ ਧੋ ਮੰਜੇ ਉੱਤੇ ਆ ਪਿਆ। ਅਗਲੀ ਸਵੇਰ ਤਾਪ ਨੂੰ ਕੁੱਝ ਤਰਸ ਆਇਆ। ਤਾਪ ਕੁੱਝ ਢਿੱਲਾ ਹੋਇਆ। ਇਸ ਪੂਰੇ ਸਮੇਂ ਵਿਚ ਕਿਸੇ ਸਮੇਂ ਵਿਚ ਕਿਸੇ ਵੀ ਉਹਦੀ ਸੁੱਧ-ਸਾਰ ਨਾ ਲਈ। ਸਵੇਰ ਵੇਲੇ ਉਹ ਮੰਜੇ ਤੋਂ ਉਠਿਆ ਅਤੇ ਬਾਹਰ ਪਏ ਤਖਤ-ਪੋਸ਼ ਤੇ ਬੈਠ ਗਿਆ। ਉਹਦਾ ਸਿਰ ਚਕਰਾ ਰਿਹਾ ਸੀ। ਵੱਡਾ ਪੁੱਤਰ ਗੁਰਦਿੱਤ ਵਿਹੜੇ ਵਿਚ ਆਇਆ। ਉਹ ਟਰੈਕਟਰ ਸਟਾਰਟ ਕਰਨ ਲੱਗਾ ਕਿ ਲੱਧਾ ਸਿੰਘ ਨੇ ਉਹਨੂੰ ਇਸ਼ਾਰੇ ਨਾਲ ਕੋਲ ਬੁਲਾਇਆ। ਜਦੋਂ ਉਹ ਨੇੜੇ ਆਇਆ ਤਾਂ ਲੱਧਾ ਸਿੰਘ ਨੇ ਕਿਹਾ, "ਪੁੱਤਰ, ਮੈਨੂੰ ਕੱਲ੍ਹ ਦਾ ਬੁਖਾਰ ਏ।"
ਗੁਰਦਿੱਤ ਨੇ ਫਿਰ ਕਿਹਾ, "ਬਾਪੂ, ਤੂੰ ਕਿਹੜਾ ਕਿਸੇ ਨੂੰ ਦੱਸਿਆ ਏ?"
ਲੱਧਾ ਸਿੰਘ ਨੇ ਫਿਰ ਕਿਹਾ, "ਪੁੱਤਰ, ਮੈਨੂੰ ਅੱਡੇ ਤੋਂ ਦਵਾਈ ਦਵਾ ਲਿਆਓ?"
ਤਾਂ ਗੁਰਦਿੱਤ ਨੇ ਬੜੀ ਰੁੱਖੀ ਸੁਰ ਵਿਚ ਕਿਹਾ, "ਬਾਪੂ, ਤੂੰ ਤਾਂ ਵਿਆਹ ਵਿਚ ਬੀ ਦਾ ਲੇਖਾ ਪਾ ਬੈਠਾ ਏਂ। ਸਿਰ ਖੁਰਕਣ ਦੀ ਵਿਹਲ ਨਹੀਂ, ਬਿਜਾਈ ਦਾ ਟਾਈਮ ਏ; ਟਰੈਕਟਰ ਵਿਹਲਾ ਨਹੀਂ। ਤੂੰ ਇੰਝ ਕਰ ਮੈਨੁੰ ਕਾਹਲੀ ਏ, ਨਿੱਕਿਆਂ ਨੂੰ ਆਖ ਸਕੂਟਰ ਤੇ ਲੈ ਜਾਣਗੇ।"
ਲੱਧਾ ਸਿੰਘ ਚੁੱਪ ਉਹਦੇ ਮੂੰਹ ਵੱਲ ਵੇਂਹਦਾ ਰਿਹਾ। ਉਹ ਸੋਚ ਰਿਹਾ ਸੀ ਇਹ ਉਹ ਹੀ ਮੂੰਹ ਏ ਜਿਹਨੂੰ ਵੇਖਣ ਜਿਹਨੂੰ ਚੁੰਮਣ ਲਈ ਮੈਂ ਕੱਕਰ ਮਾਰੀ ਠਰੀ ਹਨੇਰੀ ਰਾਤ ਅੱਠ ਕੋਹ ਪੈਂਡਾ ਅੱਠ ਪਲਾਂਘਾ ਕਰ ਜਾ ਚੁੰਮਿਆ ਸੀ।
ਗੁਰਦਿੱਤ ਟਰੈਕਟਰ ਵੱਲ ਮੁੜਿਆ ਤਾਂ ਉਸ ਫਿਰ ਕਿਹਾ, "ਪੁੱਤਰ, ਦਵਾਈ ਲਈ ਪੈਸੇ?"
ਗੁਰਦਿੱਤ ਨੇ ਪਿੱਠ ਭਵਾਂਦਿਆ ਕਿਹਾ, "ਬਾਪੂ, ਤੈਨੂੰ ਜਿਹੜਾ ਲੈ ਕੇ ਜਾਵੇਗਾ ਆਪੇ ਪੈਸੇ ਵੀ ਦੇਵੇਗਾ। ਨਹੀਂ ਡਾਕਟਰ ਕੋਲ ਲਿਖਾ ਆਵੀਂ। ਆਪੇ ਦੇ ਲਾਂਗੇ।" ਅਤੇ ਉਹ ਟਰੈਕਟਰ ਚਲਾ ਗੇਟੋਂ ਬਾਹਰ ਨਿਕਲ ਖੇਤਾਂ ਨੂੰ ਤੁਰ ਗਿਆ।
ਬੜਾ ਚਿਰ ਉਹਦੇ ਕੰਨ ਵਿਚ ਗੁਰਦਿੱਤ ਦੇ ਕਹੇ ਰੁੱਖੇ ਫਿੱਕੇ ਬੋਲ ਗੂੰਜਦੇ ਰਹੇ।
ਫਿਰ ਉਸ ਮਨ ਬਣਾਇਆ ਅੱਡਾ ਕਿਹੜਾ ਦੂਰ ਏ। ਤੁਰਦਾ ਹਾਂ। ਆਪੇ ਰੱਬ ਕੋਈ ਸਬੱਬ ਬਣਾਵੇਗਾ। ਉਹ ਤਖ਼ਤ ਪੋਸ਼ ਤੋਂ ਉੱਠਿਆ, ਜੁੱਤੀ ਪਾ ਮੋਢੇ ਪਰਨਾਂ ਰੱਖ, ਗੇਟੋਂ ਬਹਾਰ ਆ ਅੱਡੇ ਵਾਲੀ ਸੜਕ ਹੋ ਤੁਰਿਆ। ਕੁੱਝ ਕਦਮ ਤੁਰ ਕੇ ਉਸ ਆਪਣੇ ਮੈਲੇ-ਕੇਚੈਲੇ ਕੱਪੜੇ ਵੱਲ ਵੇਖਿਆ। ਉਹ ਤਾਂ ਸਦਾ ਸੁਥਰੇ ਕੱਪੜੀਂ ਰਿਹਾ ਸੀ। ਹੁਣ ਵੀ ਨਹਾਉਣ ਲੱਗਿਆਂ ਇਕ ਅੱਧਾ ਕੱਪੜਾ-ਕਦੀ ਕੁਰਤਾ ਕਦੀ ਚਾਦਰਾ, ਕਦੀ ਪੱਗ ਪਰਨਾ ਧੋ ਲੈਂਦਾ ਸੀ। ਪਰ ਫਿਰ ਪਿਛਲੇ ਦੋ ਤਿੰਨ ਦਿਨਾਂ ਤੋਂ ਤਾਂ ਉਹ ਤਾਪ ਕਰ ਕੇ ਨਾਹਤਾ ਤੱਕ ਨਹੀਂ ਸੀ। ਜੇਬ ਵੀ ਖਾਲੀ ਸੀ। ਕਦੀ ਉਹਦੀਆਂ ਜੇਬਾਂ ਨੋਟਾਂ ਨਾਲ ਭਰੀਆਂ ਰਹਿੰਦੀਆਂ ਸਨ।
ਆਂਢ-ਗੁਆਂਢ ਅਤੇ ਅੱਡੇ ਫੱਡੇ ਉਹ ਸਤਕਾਰਿਆ ਬੰਦਾ ਸੀ ਅਤੇ ਲੋਕ ਉਹਦੇ ਤੋਂ ਪੈਸੇ ਫੜ ਕੇ ਬੁੱਤਾ ਸਾਰਦੇ ਸਨ। ਉਹਨੂੰ ਆਪਣੇ ਆਪ ਤੋਂ ਘਿਰਨਾ ਹੋਈ। ਉਸ ਆਪਣੇ ਹੱਥਾਂ, ਉਂਗਲੀਆਂ ਵਲ ਨਿਗਾਹ ਮਾਰੀ। ਖਾਲੀ! ਕਦੀ ਇਹਨਾਂ ਹੱਥਾਂ ਤੇ ਚਾਰ ਸੋਨੇ ਦੇ ਕੜੇ, ਉਂਗਲਾਂ ਤੇ ਚਾਰ ਤੋਲੇ ਸੋਨੇ ਦੀਆਂ ਛਾਪਾਂ ਜਿਹੜੀਆਂ ਉਹਨੂੰ ਕੁੜਮਾਂ ਨੇ ਪਾਈਆਂ ਸਨ। ਪਰ ਉਹ ਤਾਂ ਉਸ ਨੇ ਬਲਵੰਤ ਕੌਰ ਦੀ ਮੌਤ ਵਾਲੇ ਦਿਨ ਲਾਹ ਕਟ ਵੱਡੀ ਨੂੰਹ ਨੂੰ ਫੜਾ ਦਿੱਤੀਆਂ ਸਨ।
ਸੋਚਿਆਂ 'ਕੀ ਮੈਂ ਇੰਨਾਂ ਹੀ ਗੁਜਰਿਆਂ ਹਾਂ ਕਿ ਦਵਾਈ ਦੇ ਪੈਸੇ ਲਿਖਾ ਕੇ ਆਵਾਂ? ਉਸ ਆਪਣੀ ਹੱਡ ਭੰਨ ਮਿਹਨਤ ਸਦਕਾ ਨਾ ਤਾਂ ਕਦੀ ਉਧਾਰ ਖਾਧਾ ਸੀ ਨਾ ਉਧਾਰ ਚੁਕਿਆ ਸੀ।
ਅੱਡਾ ਦੋ ਮੀਲ ਦੂਰ ਸੀ। ਅਚੇਤ ਹੀ ਬਿਨਾ ਸੋਚੇ ਬੇਇਰਾਦਾ ਤੁਰਿਆ ਜਾ ਰਿਹਾ ਸੀ ਅਤੇ ਉਹਦੇ ਨਾਲ ਤੁਰ ਰਹੇ ਸਨ: ਦੁੱਖ ਹੀ ਦੁੱਖ, ਪੀੜਾਂ ਹੀ ਪੀੜਾਂ। ਘਰ ਪਰਿਵਾਰ ਦੇ ਖਿਲਰ ਜਾਣ ਦਾ ਦੁੱਖ; ਹੱਥੋਂ ਸਭ ਕੁੱਝ ਤਿਲਕ ਜਾਣ ਦਾ ਦੁੱਖ; ਬਲਵੰਤ ਕੌਰ ਦੇ ਸਾਥ ਛੱਡ ਜਾਣ ਦੀ ਪੀੜ; ਘਰ ਵਿਚ ਪਈ ਹੀਣਤ ਹੇਠੀ ਦੀ ਪੀੜ; ਹਰਦਿੱਤ ਦੇ ਰੁੱਖੇ ਬੋਲ ਅਤੇ ਗੁਰਦਿੱਤ ਵੱਲੋਂ ਕੀਤੇ ਵਿਹਾਰ ਦੀ ਪੀੜ। ਅਤੇ ਉਹ ਇਹਨਾਂ ਪੀੜਾਂ ਦੇ ਭਾਰ ਹੇਠਾਂ ਡੱਕੋ-ਡੋਲੇ ਖਾਂਦਾ ਤੁਰਿਆ ਜਾ ਰਿਹਾ ਸੀ।
ਸਹੁਰੇ ਪਿੰਡ ਦਾ ਅੱਠ ਕੋਹ ਅੱਠ ਪੁਲਾਂਘਾ, ਭੈਣਾਂ ਦੇ ਸੁਹਰੇ ਪਿੰਡ ਦਾ ਦਸ ਕੋਹ ਪੈਂਡਾ ਦਸ ਪੁਲਾਘਾ, ਨਾਨਕੇ ਪਿੰਡ ਦਾ ਚੌਦਾਂ ਕੋਹ ਪੈਂਡਾ ਚੌਦਾਂ ਪੁਲਾਂਘਾਂ ਕਰਨ ਵਾਲੇ ਲੱਧਾ ਸਿੰਘ ਨੂੰ ਧੀ ਦੇ ਪਿੰਡ ਦਾ ਛੇ ਮੀਲ ਛੱਬੀ ਕੋਹ ਲੱਗ ਰਿਹਾ ਸੀ। ਉਸ ਪੂਰੇ ਪੰਧ ਛੱਬੀ ਵਾਰ ਦਮ ਮਾਰਿਆ ਸੀ ਅਤੇ ਛੱਤੀ ਵਾਰ ਪਾਣੀ ਦੀ ਚੂਲੀ ਭਰ ਸੰਘ ਗਿੱਲਾ ਕੀਤਾ-ਕਦੀ ਕਿਸੇ ਚਲਦੀ ਖਲੋਤੀ ਖਾਲ ਵਿਚੋਂ, ਕਿਸੇ ਬੋਰ ਤੋਂ, ਕਿਸੇ ਛਪੜੀ ਵਿਚੋਂ। ਸਵੇਰ ਦਾ ਤੁਰਿਆ ਲੱਧਾ ਸਿੰਘ ਨਹਿਰ ਦੇ ਪੁਲ ਤੇ ਤਰਾਂਦੇ ਜਹੇ ਦਿਨ ਪਹੁੰਚਿਆ। ਬੱਸ ਸੂਰਜ ਸਲੰਘ ਭਰ ਉੱਚਾ ਸੀ ਜਦ ਪਿੰਡ ਤੋਂ ਅੱਧਾ ਮੀਲ ਪਿਛਾਂਹ ਨਹਿਰ ਦੇ ਪੁਲ ਤੇ ਪਹੁੰਚਾ। ਉਹ ਥੱਕ ਕੇ ਚੂਰ ਹੋ ਗਿਆ ਸੀ। ਉਹ ਪੁਲ ਦੀ ਮੁੰਡੇਰ ਨਾਲ ਢੋਹ ਲਾ ਕੇ ਬੈਠ ਗਿਆ; ਤਪਦਿਆਂ ਪੈਰਾਂ ਦੀਆਂ ਤਲੀਆਂ ਤੋਂ ਜੁੱਤੀ ਖਿੱਚ ਕੇ ਲਾਹੀ; ਲੱਤਾਂ ਨਿੱਸਲ ਕੀਤੀਆਂ।
ਪੁਲ ਹੇਠਾਂ ਝਲਾਰ ਦਾ ਪਾਣੀ ਕਰੋਧ ਭਰਿਆ ਗੜਕ-ਗੜਕ ਕੇ ਡਿੱਗ ਰਿਹਾ ਸੀ ਅਤੇ ਪੁਲ ਤੇ ਬੈਠ ਥੱਕਾ-ਟੁੱਟਾ ਪਾਂਧੀ ਲੱਧਾ ਸਿੰਘ ਸੋਚਾਂ ਵਿਚ ਗਰਕ ਸੀ। ਮੈਂ ਕਿਉਂ ਅਤੇ ਕਾਹਦੇ ਲਈ ਧੀ ਦੇ ਪਿੰਡ ਆਇਆ ਹਾਂ। ਤਿੰਨ ਮੈਲੇ-ਕੁਚੈਲੇ ਕੱਪੜੇ, ਖਾਲੀ ਜੇਬ, ਖਾਲੀ ਹੱਥੀਂ।
ਉਹ ਪਹਿਲਾਂ ਵੀ ਧੀ ਰੂਪੀ ਦੇ ਪਿੰਡ ਆਇਆ ਸੀ ਜਦੋਂ ਉਹਦੀ ਧੀ ਰੂਪੀ ਨੇ ਪੁੱਤਰ ਨੂੰ ਜਨਮ ਦਿੱਤਾ ਸੀ। ਉਹ ਬੜੀ ਟੌਅਰ ਨਾਲ ਤਾਂਗੇ ਤੇ ਆਇਆ ਸੀ ਸਮਾਨ ਦਾ ਤਾਂਗਾ ਭਰ ਕੇ। ਕੱਪੜੇ, ਘਿਉ, ਪੰਜੀਰੀ, ਫਲ (ਫਰੂਟ), ਮਠਿਆਈ, ਸਾਰੇ ਪਰਿਵਾਰ ਲਈ ਕੋਈ ਨਾ ਕੋਈ ਗਹਿਣਾ ਲਿਆਏ ਸਨ।
ਉਦੋਂ ਬਲਵੰਤ ਕੌਰ, ਹਰਦਿੱਤ ਤੇ ਉਹਦੀ ਘਰਵਾਲੀ, ਗੁਰਦਿੱਤ ਦੇ ਦੋਵੇਂ ਬੱਚੇ ਯਾਨੀ ਪੋਤਾ ਪੋਤੀ ਵੀ ਉਹਦੇ ਨਾਲ ਸਨ। ਸਵੇਰੇ ਕੁੜਮ ਅਤਰ ਸਿੰਘ ਸਾਬਣ, ਤੇਲ, ਤੋਲੀਆ ਚੁਕੀਂ ਉਸ ਦੇ ਕੋਲ ਆਇਆ ਤੇ ਕਿਹਾ, "ਚਲੋ ਮੋਟਰ ਚੱਲ ਰਹੀ ਏ। ਬੰਬੀ ਤੇ ਇਸ਼ਨਾਨ ਕਰ ਆਈਏ।" ਅਤੇ ਉਹ ਰੂਪੀ ਦੇ ਸਹੁਰੇ ਆਪਣੇ ਕੁੜਮ ਅਤਰ ਸਿੰਘ ਨਾਲ ਉਹਨਾਂ ਦੇ ਖੇਤਾਂ ਵਿਚ ਗਿਆ।
ਅਤੇ ਜਦ ਉਹ ਮੋਟਰ ਤੇ ਨਾਹ ਕੇ ਮੁੜੇ ਤਾਂ ਕੁੜਮ ਅਤਰ ਸਿੰਘ ਨੇ ਦੱਸਿਆ, "ਸਰਦਾਰ ਜੀ, "ਲੋਕ ਕਹਿੰਦੇ ਨੇ, ਸਵਰਗ ਅੱਗੇ ਏ। ਕਿਸ ਵੇਖਿਆ ਏ ਅੱਗਾ? ਏਥੇ ਹੀ ਨਰਕ ਸਵਰਗ ਏ। ਚੰਗੀ ਸਾਊ ਸੁਲੱਗ ਔਲਾਦ ਹੋਵੇ, ਆਗਿਆਕਾਰੀ ਨੂੰਹਾਂ ਹੋਣ, ਚੰਗੇ ਰਿਸ਼ਤੇਦਾਰ ਹੋਣ, ਇੱਥੇ ਹੀ ਸਵਰਗ ਏ। ਅਤੇ ਮੈਂ ਤਾਂ ਸਰਦਾਰ ਜੀ, ਸਵਰਗ ਭੋਗ ਰਿਹਾ ਹਾਂ। ਮੇਰੇ ਤਿੰਨੇ ਪੁੱਤਰ ਨੂੰਹਾਂ ਇਕ-ਦੂਜੇ ਦੇ ਸਾਹੀਂ ਜਿਉਂਦੇ ਹਨ।"
ਅਤਰ ਸਿੰਘ ਨੇ Aੁਹਨੂੰ ਦੱਸਿਆ ਸੀ, "ਇਕ ਵਾਰ ਮੈਨੂੰ ਖਿਆਲ ਆਇਆ, ਤਿੰਨਾ ਪੁੱਤਰਾਂ ਦੀਆਂ ਅੱਡੋ-ਅੱਡ ਕੋਠੀਆਂ ਪਾ ਦਿਆਂ। ਕੱਲ ਨੂੰ ਅੱਡੋ-ਅੱਡ ਹੋਣਗੇ ਤਾਂ ਸੌਖਾ ਰਹੇਗਾ। ਮੈਂ ਘਰ ਸਾਰੇ ਪਰਿਵਾਰ ਨੂੰ ਬਿਠਾ ਕੇ ਆਪਣੀ ਰਾਏ ਦਿੱਤੀ। ਫਿਰ ਕੀ ਦਾਰਾ ਪਰਿਵਾਰ, ਤਿੰਨੇ ਮੁੰਡੇ ਤਿੰਨੇ ਨੂੰਹਾਂ ਤੁਹਾਡੀ ਕੁੜਮਣੀ ਵੀ ਸਭ ਮੇਰੇ ਨਾਲ ਗੁੱਸੇ। ਉਹਨਾਂ ਦਾ ਕਹਿਣਾ ਸੀ ਅਸੀਂ ਤਾਂ ਇਕੱਠੇ ਹਾਂ ਅਤੇ ਇਕੱਠੇ ਰਹਿਣਾ ਏ। ਮੈਨੂੰ ਹੀ ਪਤਾ ਏ ਮੈਂ ਕਿਵੇਂ ਸਭ ਨੂੰ ਨੂੰ ਮਨਾਇਆ। ਮੈਂ ਤਾਂ ਸੁਭਾਵਕ ਗੱਲ ਕੀਤੀ ਸੀ।"
ਅਤਰ ਸਿੰਘ ਦੇ ਬੋਲ ਲੱਧਾ ਸਿੰਘ ਨੂੰ ਯਾਦ ਸਨ ਉਹ ਸੋਚ ਰਿਹਾ ਸੀ: ਮੈਂ ਤਾਂ ਅੱਜ ਸੱਚ ਹੀ ਨਰਕ ਵਿੱਚ ਪੈ ਗਿਆ ਹਾਂ। ਮੈਂ ਕਿਉਂ ਆਇਆ ਹਾਂ ਧੀ ਦੇ ਸਵਰਗ ਵਿੱਚ? ਕੀ ਦੱਸਾਗਾਂ? ਉਹ ਕੀ ਸੋਚਣਗੇ? ਹੀਣ ਭਾਵਨਾ ਜਾਗੀ। ਇਸ ਹੇਠੀ ਹੱਤਕ ਨਾਲੋਂ ਤਾਂ ਮਰ ਜਾਣਾ ਠੀਕ ਏ। ਅੱਜ ਨਹੀਂ ਤਾਂ ਕੱਲ੍ਹ, ਤਾਂ ਹੋਰ ਚਾਰ ਛੇ ਦਿਨਾਂ ਨੂੰ। ਫਿਰ ਅੱਜ ਹੀ ਕਿਉਂ ਨਹੀਂ? ਹੁਣੇ ਈ ਕਿਉਂ ਨਹੀਂ?
ਉਹ ਉੱਠਿਆ; ਆਸੇ-ਪਾਸੇ ਵੇਖਿਆ; ਘੁਸ-ਮੁਸਾ ਹਨੇਰਾ ਪਸਰ ਰਿਹਾ ਸੀ। ਸੂਰਜ ਦੀ ਟਿੱਕੀ ਅਲੋਪ ਹੋ ਗਈ ਸੀ। ਆਸੇ-ਪਾਸੇ ਕੋਈ ਨਹੀਂ ਸੀ। ਸ਼ਾਂਤ ਇਕਾਂਤ ਸੀ। ਏਦੋਂ ਚੰਗਾ ਵੇਲਾ ਹੋਰ ਕਿਹੜਾ ਮਿਲੇਗਾ।
ਉਸ ਜਿੰਦਗੀ ਦੀ ਅਖੀਰਲੀ ਪੁਲਾਂਘ ਪੁੱਟੀ ਅਤੇ ਪੁਲ ਦੀ ਮੁੰਡੇਰ ਤੇ ਬੈਠ ਗਿਆ। ਹੇਠਾਂ ਝਾਲ ਦਾ ਪਾਣੀ ਸ਼ੂਕ ਰਿਹਾ ਸੀ, ਗੜਕ-ਗੜਕ ਕੇ ਡਿੱਗ ਰਿਹਾ ਸੀ। ਗੜਕਦਾ ਪਾਣੀ ਆਸੇ ਪਾਸੇ ਬਣੀਆਂ ਦੀਵਾਰਾਂ ਨਾਲ ਟੱਕਰਾਂ ਮਾਰ ਗੁੱਸੇ ਵਿੱਚ ਝੱਗ ਛੱਡ ਰਿਹਾ ਸੀ, ਉੱਬਲ ਰਿਹਾ ਸੀ।
ਲੱਧਾ ਸਿੰਘ ਚੰਗਾ ਤਰਾਕ ਸੀ। ਪਿੰਡ ਦੀ ਡੂੰਘੀ ਢਾਬ ਵਿੱਚ ਜਵਾਨੀ ਪਹਿਰੇ ਉਹ ਮੱਝਾਂ ਨਹਾਉਣ ਜਾਂਦਾ ਤਾਂ ਪਹਿਰ ਪਹਿਰ ਪੁੱਠੀਆਂ ਸਿੱਧੀਆਂ ਤਾਰੀਆਂ ਲਾਈ ਜਾਂਦਾ। 'ਛਾਲ ਮਾਰ, ਮਤ ਕਿਤੇ ਇਰਾਦਾ ਬਦਲ ਜਾਏ।' ਉਸ ਦੋਵੇਂ ਪੈਰ ਜੋੜ ਪਰਨੇ ਨਾਲ ਦੋਵੇਂ ਪਿੰਜਣੀਆਂ ਕੱਸ ਕੇ ਬੰਨ ਲਈਆਂ। ਹੇਠਾਂ ਪਾਣੀ ਗੜਕ ਰਿਹਾ ਸੀ ਅਤੇ ਉਤੇ ਪੁਲ ਦੀ ਮੁੰਡੇਰ ਤੇ ਜ਼ਿੰਦਗੀ ਤੋਂ ਹਾਰਿਆ ਥੱਕਿਆ ਟੁੱਟਾ ਪਾਂਧੀ ਲੱਧਾ ਸਿੰਘ ਲੱਤਾਂ ਬੰਨ੍ਹੀ ਬੈਠਾ ਸੀ। ਹੁਣ ਕੋਈ ਪੁਲਾਂਘ ਪੁੱਟਣ ਦੀ ਲੋੜ ਨਹੀਂ ਸੀ। ਬੱਸ 'ਵਾਹਿਗੁਰੂ' , ਆਖ ਅੱਗੇ ਨੂੰ ਉਲਰਨਾ ਹੀ ਸੀ ਅਤੇ ਬੱਸ! ਉਸ ਆਖਰੀ ਭਰਵਾਂ ਸਾਹ ਅੰਦਰ ਨੂੰ ਖਿੱਚਿਆ। ਅਚਾਨਕ ਕਿਸੇ ਲੱਕੜਾਂ ਦੀ ਪੰਡ ਪੁਲ ਦੀ ਮੁੰਡੇਰ ਤੇ ਠੱਕ ਦੇ ਕੇ ਰੱਖੀ।
ਲੱਧਾ ਸਿੰਘ ਦੇ ਚੁਫੇਰੇ ਪਸਰਿਆ ਮੌਤ-ਮਹੂਰ ਟੁੱਟ ਗਿਆ ਅਤੇ ਉਸ ਕੁੱਝ ਦੇਰ ਲਈ ਮਿਥਿਆ ਪ੍ਰੋਗਰਾਮ ਰੋਕ ਲਿਆ- ਉੱਨਾ ਚਿਰ ਜਿੰਨਾ ਚਿਰ ਇਹ ਲੱਕੜਾਂ ਵਾਲਾ ਬੰਦਾ ਤੁਰ ਨਹੀਂ ਜਾਂਦਾ। ਉਹ ਮਿੱਥੇ ਕੰਮ ਨੂੰ ਇਕਾਂਤ ਵਿਚ ਹੀ ਨੇਪਰੇ ਚਾੜ੍ਹਨਾ ਚਾਹੁੰਦਾ ਸੀ। ਉਹ ਬੰਦਾ ਮੁੜਕਾ ਪੂੰਝਦਾ ਲੱਧਾ ਸਿੰਘ ਦੇ ਨੇੜੇ ਆਇਆ। ਲੱਧਾ ਸਿੰਘ ਨੇ ਚਾਦਰਾ ਖਿੱਚ ਪਰਨੇ ਨਾਲ ਬੰਨੀਆਂ ਪਿੰਜਣੀਆਂ ਢੱਕ ਲਈਆਂ।
ਉਸ ਬੰਦੇ ਨੇ ਸਤਿ ਸ੍ਰੀ ਅਕਾਲ ਬੁਲਾਈ ਅਤੇ ਮੁੰਡੇਰ ਤੇ ਲੱਤਾਂ ਲਮਕਾ ਉਹਦੇ ਕੋਲ ਬੈਠ ਗਿਆ ਅਤੇ ਪੁੱਛਿਆ, "ਬਾਪੂ ਜੀ, ਕਿੱਥੇ ਜਾਣਾ ਜੇ?"
ਲੱਧਾ ਸਿੰਘ ਨੂੰ ਉਹਦੇ ਆਉਣ, ਕੋਲ ਬਹਿਣ ਅਤੇ ਫਿਰ ਪੁੱਛਣ ਤੇ ਚੋਖੀ ਕੋਫਤ ਹੋਈ। ਪਰ ਫਿਰ ਵੀ ਉਸ ਕਿਹਾ, "ਪੁੱਤਰ, ਜਿਥੇ ਜਾਣਾ ਸੀ ਪਹੁੰਚ ਗਿਆ ਹਾਂ।"
ਉਸ ਫਿਰ ਕਿਹਾ, "ਪਿੰਡ ਤਾਂ ਅਜੇ ਅੱਧਾ ਮੀਲ ਅੱਗੇ ਏ। ਕੀਹਦੇ ਘਰ ਜਾਣਾ ਜੇ?"
ਲੱਧਾ ਸਿੰਘ ਨੇ ਦਿਲ ਵਿਚ ਸੋਚਿਆ ਇਹਨੂੰ ਕਹਾਂ, ਮੈਂ ਅਗਲੇ ਪਿੰਡ ਜਾਣਾ ਏ। ਫਿਰ ਕਿਤੇ ਇਹ ਭਲਾ ਲੋਕ ਰਾਤ ਕੱਟਣ ਲਈ ਨਾਲ ਚੱਲਣ ਨੂੰ ਨਾ ਕਹਿ ਦੇਵੇ। ਸੱਚ ਹੀ ਦੱਸਾਂ। ਇਹ ਚਲਾ ਜਾਵੇਗਾ ਅਤੇ ਮੈਂ ਮਿੱਥੇ ਕੰਮ ਨੂੰ ਆਖਰੀ ਰੂਪ ਦੇ ਲਵਾਂਗਾ।
ਉਸ ਕਿਹਾ, "ਪੁੱਤਰ, ਮੈਂ ਸਰਦਾਰ ਅਤਰ ਸਿੰਘ ਹੋਰਾਂ ਦੇ ਘਰ ਜਾਣਾ ਏ।"
ਉਸ ਬੰਦੇ ਨੇ ਝੱਟ ਕਿਹਾ, "ਤੁਸੀਂ ਸਰਦਾਰ ਅਤਰ ਸਿੰਘ ਹੋਰਾਂ ਦੇ ਘਰ ਜਾਣਾ ਏ।"
ਉਸ ਬੰਦੇ ਨੇ ਝੱਟ ਕਿਹਾ, ਤੁਸੀਂ ਰੁਪਿੰਦਰ ਧੀ ਦੇ ਪਿਤਾ ਓ?"
ਲੱਧਾ ਸਿੰਘ ਨੇ ਕਿਹਾ, "ਹਾਂ, ਪ੍ਰੀਤਮ ਸਿੰਘ ਮੇਰਾ ਦਾਮਾਦ ਏ।"
ਅਤੇ ਪਤਾ ਨਹੀਂ ਘੁਸ-ਮੁਸੇ ਹਨੇਰੇ ਵਿਚ ਕਿਵੇਂ ਉਹਦੀ ਨਿਗਾਹ ਲੱਧਾ ਸਿੰਘ ਦੀਆਂ ਲੱਤਾਂ ਨੂੰ ਬੰਨ੍ਹੇ ਪਰਨੇ ਤੇ ਪੈ ਗਈ ਅਤੇ ਉਸ ਮੁੰਡੇਰਾ ਤੋਂ ਸਰਕ ਕੇ ਖਲੋਂਦੇ ਨੇ ਪੁੱਛਿਆ, "ਬਾਪੂ ਜੀ ਤੁਸੀਂ ਲੱਤਾਂ ਕਿਉਂ ਬੰਨੀਆਂ ਹੋਈਆਂ ਨੇ?"
ਲੱਧਾ ਸਿੰਘ ਨੇ ਕਿਹਾ, "ਪੁੱਤਰ, ਕਦੀ ਤੁਰਿਆ ਨਹੀਂ ਸੀ। ਤੁਰ ਤੁਰ ਕੇ ਥੱਕ ਗਿਆ ਹਾਂ। ਪਿੰਜਣੀਆਂ ਦੁਖਦੀਆਂ ਨੇ। ਜਰਾ ਅਰਾਮ ਮਿਲੇ ਤਾਂ ਬੰਨੀਆਂ ਨੇ।"
ਉਸ ਫਿਰ ਪੁੱਛਿਆ, "ਤੁਸੀਂ ਪੁਲ ਦੇ ਬਨੇਰੇ ਉੱਤੇ ਕਿਉਂ ਬੈਠੇ ਓ?" ਉਹਨੂੰ ਸ਼ਾਇਦ ਸ਼ੱਕ ਹੋ ਗਿਆ ਸੀ। ਉਸ ਕਲਾਵਾ ਭਰ ਕੇ ਲੱਧਾ ਸਿੰਘ ਨੂੰ ਚੁੱਕਿਆ ਅਤੇ ਹੇਠਾਂ ਪੁਲ ਦੀ ਥੜੀ ਉੱਤੇ ਬਿਠਾ ਲਿਆ ਅਤੇ ਲੱਤਾਂ ਤੇ ਬੰਨੇ ਪਰਨੇ ਦੀਆਂ ਪੀਚੀਆਂ ਗੰਢਾਂ ਖੋਹਲਣ ਲੱਗ ਪਿਆ ਅਤੇ ਨਾਲ-ਨਾਲ ਗੱਲਾਂ ਕਰੀ ਗਿਆ।
"ਬਾਪੂ ਜੀ, ਮੈਂ ਪਿੰਡ ਦਾ ਲਾਗੀ ਆਂ। ਸ੍ਰ: ਅੰਤਰ ਸਿੰਘ ਮੇਰੇ ਤੇ ਬੜੇ ਮਿਹਰਬਾਨ ਨੇ। ਮੈਂ ਤੁਹਾਡੇ ਘਰ ਤਿੰਨ ਵਾਰ ਗਿਆਂ। ਪਹਿਲਾਂ ਧੀ ਰੁਪਿੰਦਰ ਨੂੰ ਪਿਆਰ ਦੇਣ ਵੇਲੇ ਅਤੇ ਫਿਰ ਜਦੋਂ ਧੀ ਰੂਪੀ ਦੀ ਬਰਾਤ ਗਈ ਅਤੇ ਜਦ ਧੀ ਰੁਪਿੰਦਰ ਨੇ ਪੁੱਤਰ ਨੂੰ ਜਨਮ ਦਿੱਤਾ ਤਾਂ ਤੁਹਾਨੂੰ ਵਧਾਈ ਦੇਣ ਮੈਂ ਹੀ ਗਿਆ ਸੀ।"
ਉਸ ਪਰਨਾ ਖੋਲ ਲਿਆ ਸੀ ਤੇ ਲੱਧਾ ਸਿੰਘ ਦੀਆਂ ਲੱਤਾਂ ਘੁੱਟਦਾ ਬੋਲੀ ਜਾ ਰਿਹਾ ਸੀ। "ਤੁਸੀਂ ਬਾਪੂ ਜੀ, ਪੈਦਲ ਕਿਉਂ ਆਏ? ਮਹਾਰਾਜ ਦੀ ਕਿਰਪਾ ਏ ਤੁਹਾਡੇ ਤੇ। ਤੁਹਾਨੂੰ ਸਵਾਰੀਆਂ ਦਾ ਕੀ ਘਾਟਾ ਏ। ਤੁਹਾਨੂੰ ਤਾਂ ਪ੍ਰਮਾਤਮਾ ਨੇ ਰੰਗ ਲਾਏ ਹੋਏ ਨੇ। ਚਾਰ-ਚਾਰ ਪੁੱਤਰ, ਮਹਿਲਾਂ ਵਰਗੇ ਘਰ ਹਵੇਲੀਆਂ, ਜਮੀਨਾਂ ਫਿਰ ਰੁਪਿੰਦਰ ਵਰਗੀ ਸਾਊ ਸੁਘੜ ਧੀ। ਤੁਹਾਨੂੰ ਤਾਂ ਦਾਤੇ ਨੇ ਭਗਵਾਨ ਨੇ ਭਾਗ ਲਾਏ ਹੋਏ ਨੇ।" ਉਹ ਅੱਖਾਂ ਤੋਂ ਚੋ ਪਿਆ ਸੀ ਅਤੇ ਅੱਖਾਂ ਪੂੰਝਦਾ ਬੋਲੀ ਜਾ ਰਿਹਾ ਸੀ। ਲੱਧਾ ਸਿੰਘ ਦੀਆਂ ਅੱਖਾਂ ਵੀ ਛਲਕ ਰਹੀਆਂ ਸਨ।
"ਬਾਪੂ ਜੀ, ਮੇਰੇ ਤਾਂ ਕੋਈ ਔਲਾਦ ਨਾ ਹੋਈ-ਨਾ ਪੁੱਤਰ, ਨਾ ਧੀ। ਘਰਵਾਲੀ ਔਲਾਦ ਨੂੰ ਤਰਸਦੀ ਮਰ ਗਈ ਪਿਛਲੇ ਸਾਲ। ਅਤੇ ਮੈਂ ਇਕੱਲਾ ਰਹਿ ਗਿਆ ਧੱਕੇ ਖਾਣ ਨੂੰ। ਜੇ ਪ੍ਰਮਾਤਮਾ ਨੇ ਸੁੱਖ ਦੇਣਾ ਹੁੰਦਾ ਇੱਕ ਪੁੱਤਰ ਦੀ ਮਿਹਰ ਕਰ ਦਿੰਦਾ, ਕੋਈ ਧੀ ਦੇ ਦਿੰਦਾ।"
ਪਿੰਡ ਵੱਲੋਂ ਇੱਕ ਸਕੂਟਰ ਦੀ ਲਾਈਟ ਹਨੇਰਾ ਚੀਰਦੀ ਆ ਰਹੀ ਸੀ। ਸਕੂਟਰ ਦੀ ਲਾਈਟ ਪੁਲ ਨੂੰ ਟਕਰਾਈ। ਉਸ ਉੱਠਦੇ ਨੇ ਕਿਹਾ, "ਬਾਪੂ ਜੀ, ਮੇਰਾ ਨਾਂ ਕੇਹਰੂ ਏ, ਕੇਹਰੂ ਕਰਮੇ ਦਾ, ਤੁਹਾਡਾ ਲਾਗੀ।" ਪੁਲ ਤੇ ਆਏ ਸਕੂਟਰ ਨੂੰ ਉਸ ਹੱਥ ਦੇ ਕੇ ਰੋਕਿਆ ਤੇ ਕਿਹਾ, "ਪੰਮਾ ਏ?"
ਸਕੂਟਰ ਖੜਾਂਦਿਆਂ ਉਸ ਕਿਹਾ, ਹਾਂ, ਚਾਚਾ।"
ਕੇਹਰੂ ਨੇ ਪੁੱਛਿਆ, "ਖੇਤਾਂ ਨੂੰ ਚੱਲਿਆ ਏ?"
ਪੰਮੇ ਨੇ ਕਿਹਾ, "ਹਾਂ ਚਾਚਾ, ਅੱਜ ਸ਼ਹਿਰ ਗਏ ਸੀ। ਖੇਤ ਵੱਲ ਜਾ ਨਹੀਂ ਹੋਇਆ। ਮੈਂ ਕਿਹਾ, ਗੇੜਾ ਹੀ ਮਾਰ ਆਵਾਂ।"
ਕੇਹਰੂ ਨੇ ਕਿਹਾ, "ਆਹ ਰੁਪਿੰਦਰ ਧੀ ਦੇ ਪਿਤਾ ਨੇ। ਇਹਨਾਂ ਨੂੰ ਘਰ ਤੱਕ ਛੱਡ ਆ।"
ਪੰਮੇ ਨੇ ਸਕੂਟਰ ਪਿੰਡ ਵੱਲ ਮੋੜਿਆ। ਤੇ ਦੋਹਾਂ ਨੇ ਨਾ-ਨਾ ਕਰਦੇ ਲੱਧਾ ਸਿੰਘ ਨੂੰ ਸਕੂਟਰ ਤੇ ਬਿਠਾਇਆ। ਉਸ ਕਿਹਾ, "ਨਹੀਂ ਪੁੱਤਰ, ਤੁਸੀਂ ਜਾਓ। ਮੈਂ ਆਪੇ ਚਲਾ ਜਾਵਾਂਗਾ।"
ਸਾਰੀ ਰਾਤ ਲੱਧਾ ਸਿੰਘ ਤਾਪ ਦੀ ਘੂਕੀ ਅਤੇ ਬੇਸੁਰਤੀ ਵਿੱਚ ਮਰੋੜੇ ਮਾਰਦਾ ਰਿਹਾ, ਦੇਹ ਤੋੜਦਾ ਰਿਹਾ। ਉਹਦੀ ਮੋਹ-ਮੱਤੀ ਧੀ ਰੂਪੀ ਉਹਦੇ ਕੋਲ ਬੈਠੀ ਰਹੀ ਅਤੇ ਪਿਆਰ ਦਰਦ ਭਰੀ ਹਮਦਰਦੀ ਪਿਤਾ ਤੋਂ ਵਾਰਦੀ ਰਹੀ। ਹਮਦਰਦੀ ਜਿਹੜੀ ਕੁਦਰਤ ਨੇ ਸਿਰਫ ਇਸਤਰੀ ਜਾਤੀ ਨੂੰ ਹੀ ਬਖਸ਼ੀ ਏ-ਚਾਹੇ ਧੀ, ਭੈਣ, ਮਾਂ ਜਾਂ ਪਤਨੀ ਕਿਸੇ ਵੀ ਰੂਪ ਵਿਚ ਹੋਵੇ।
ਰੁਪਿੰਦਰ ਦੀਆਂ ਦੋਵੇਂ ਜਠਾਣੀਆਂ ਸੱਸ ਦੀ ਹਦਾਇਤ ਤੇ ਕਦੀ ਅੰਗਰੂ ਦਾ ਪਾਊਡਰ ਕਦੀ ਨਿੰਬੂ ਦਾ ਰਸ ਘੋਲ ਘੋਲ ਲਿਆਂਦੀਆਂ ਰਹੀਆਂ ਅਤੇ ਰੂਪੀ ਚਿਮਚੇ ਪਿਤਾ ਦੇ ਮੂੰਹ ਵਿੱਚ ਪਾਉਂਦੀ ਰਹੀ। ਸਾਰੀ ਰਾਤ ਪੂਰੇ ਪਰਿਵਾਰ ਨੇ ਜਾਗ ਕੇ ਕੱਟੀ। ਸਵੇਰ ਵੇਲੇ ਤਾਪ ਕੁੱਝ ਟੁੱਟਾ ਅਤੇ ਉਹ ਸ਼ਾਂਤ ਹੋ ਕੇ ਸੌਂ ਗਿਆ।
ਚੋਖੇ ਦਿਨ ਚੜ੍ਹੇ ਉਹਦੀ ਅੱਖ ਖੁੱਲੀ। ਸੰਘ ਸੁੱਕਾ ਸੀ। ਟੇਬਲ ਤੇ ਪਏ ਪਾਣੀ ਦੇ ਜੱਗ ਵਿਚ ਪਾਣੀ ਲੈਣ ਲਈ ਉਸ ਗਲਾਸ ਨੂੰ ਹੱਥ ਪਾਇਆ ਤਾਂ ਕੰਬਦੇ ਹੱਥ ਨੇ ਗਲਾਸ ਫਰਸ਼ ਵੱਲ ਰੇੜ੍ਹ ਦਿੱਤਾ। ਖੜਕਾ ਸੁਣ ਕੇ ਰੂਪੀ ਦੀ ਜਠਾਣੀ ਆਈ ਅਤੇ ਗਲਾਸ ਧੋ ਪਾਣੀ ਦਿੱਤਾ ਜਿਹੜਾ ਉਸ ਦੋ ਘੁੱਟ ਸੰਘ ਗਿੱਲਾ ਹੀ ਕਰਨ ਲਈ ਪੀਤਾ। ਦੋ ਸਰਹਾਣਿਆਂ ਦੇ ਢੋਹ ਲਵਾ ਉਸ ਲੱਧਾ ਸਿੰਘ ਨੂੰ ਬਿਠਾਇਆ।
ਉਸ ਮੱਧਮ ਜਿਹੀ ਆਵਾਜ਼ ਵਿਚ ਪੁੱਛਿਆ, "ਧੀਏ, ਹੋਰ ਘਰ ਦੇ ਜੀ?"
ਉਸ ਕਿਹਾ, ਪਿਤਾ ਜੀ, ਆ ਜਾਂਦੇ ਨੇ। ਤੁਸੀਂ ਬੈਠੋ ਮੈਂ ਕੁੱਝ ਖਾਣ ਲਈ ਲਿਆਵਾਂ। ਫਿਰ ਦੱਸਦੀ ਆਂ ਆ ਕੇ।" ਅਤੇ ਉਸ ਰਸੋਈ ਵੱਲ ਗਈ ਤੇ ਕਟੋਰੀ ਵਿਚ ਸਾਬੂਦਾਣੇ ਦੀ ਬਣੀ ਖੀਰ ਲੈ ਕੇ ਆਈ। ਤੇ ਕਿਹਾ, "ਲਓ ਖਾਓ।" ਅਤੇ ਉਸ ਚਮਚ ਲੱਧਾ ਸਿੰਘ ਦੇ ਮੂੰਹ ਵਿਚ ਪਾਂਦਿਆ ਕਿਹਾ, "ਪਿੰਡ ਵਿਚ ਪਿਤਾ ਜੀ, ਕੋਈ ਮੰਦ ਭਾਗੀ ਘਟਨਾ ਵਾਪਰ ਗਈ ਏ। ਸਾਰੇ ਉਧਰ ਗਏ ਸੀ। ਆਉਂਦੇ ਹੀ ਹੋਣੇ ਨੇ।"
ਲੱਧਾਂ ਸਿੰਘ ਨੇ ਖੀਰ ਦਾ ਚਮਚ ਖਾਧਾ ਪੁੱਛਿਆ, "ਪੁੱਤਰ, ਕੀ ਘਟਿਆ ਏ।"
ਤਾਂ ਉਸ ਦੂਜਾ ਚਮਚ ਉਹਦੇ ਮੂੰਹ ਵਿਚ ਪਾਉਂਦਿਆ ਕਿਹਾ, "ਪਿਤਾ ਜੀ, ਪਿੰਡ ਦਾ ਲਾਗੀ ਸੀ ਚਾਚਾ ਕੇਹਰੂ, ਕਰਮੇ ਦਾ ਪੁੱਤਰ ਕੇਹਰੂ।"
ਲੱਧਾ ਸਿੰਘ ਨੇ ਦੂਜਾ ਚਮਚ ਖੀਰ ਉਹਦੇ ਮੂੰਹ ਕੋਲ ਕਰਦਿਆਂ ਕਿਹਾ, "ਨਹਿਰ ਵਿਚ ਡੁੱਬ ਮਰਿਆ ਵਿਚਾਰਾ। ਪੁਲ ਤੇ ਉਹਦੇ ਕੱਪੜੇ, ਜੁੱਤੀ ਤੇ ਲੱਕੜਾਂ ਦੀ ਪੰਡ ਪਈ ਸੀ। ਪੰਮਾ ਸਕੂਟਰ ਤੇ ਖੇਤ ਨੂੰ ਗਿਆ ਤੇ ਆ ਕੇ ਪਿੰਡ ਵਿਚ ਦੱਸਿਆ। ਵਿਚਾਰਾ ਸਾਰੀ ਉਮਰ ਔਲਾਦ ਨੂੰ ਤਰਸਦਾ ਰਿਹਾ। ਪਿਛਲੇ ਸਾਲ ਔਲਾਦ ਨੂੰ ਤਰਸਦੀ ਘਰ ਵਾਲੀ ਮਰ ਗਈ। ਰਾਤੀਂ ਆਪ ਡੁੱਬ ਮਰਿਆ।" ਉਸ ਚੌਥਾ ਚਮਚ ਭਰਦੀ ਨੇ ਕਿਹਾ, "ਸਾਰੀ ਰਾਤ ਪਿੰਡ ਦੇ ਲੋਕ ਨਹਿਰ ਖੰਘਾਲਦੇ ਰਹੇ ਪਰ ਪਹਿਰ ਦੇ ਤੜਕੇ ਉਹਦੀ ਲਾਸ਼ ਮਿਲੀ। ਪਿਤਾ ਜੀ, ਦੋਵੇਂ ਲੱਤਾਂ ਪੈਰਾਂ ਕੋਲੋਂ ਪਰਨੇ ਨਾਲ ਕੱਸ ਕੇ ਬੰਨ੍ਹੀਆਂ ਹੋਈਆਂ ਸਨ।"
ਚੌਥਾ ਚਮਚ ਲੱਧਾ ਸਿੰਘ ਨੇ ਮੂੰਹ ਕੋਲੋਂ ਮੋੜ ਦਿੱਤਾ। ਉਸ ਵੇਖਿਆ ਉਹਦਾ ਪਰਨਾ ਉਹਦੇ ਕੋਲ ਨਹੀਂ ਸੀ। ਉਹਨੂੰ ਧੂੰਦਲੀ ਜਿਹੀ ਰਾਤ ਦੀ ਯਾਦ ਆਈ। ਪਰਨਾ ਤਾਂ ਮੇਰੀਆਂ ਲੱਤਾਂ ਖੋਹਲ ਉਸ ਆਪਣੇ ਮੋਢੇ ਤੇ ਰੱਖ ਲਿਆ ਸੀ।
ਉਹ ਨਿੱਸਲ ਹੋ ਕੇ ਲੇਟ ਗਿਆ ਅਤੇ ਬੇਹਿੱਸ਼ ਥੱਕੇ ਕੰਬਦੇ ਹੱਥਾਂ ਨਾਲ ਛਾਤੀ ਤੋਂ ਖੇਸੀ ਖਿੱਚ ਕੇ ਮੂੰਹ ਢੱਕ ਲਿਆ। ਘਰ ਦੇ ਸਾਰੇ ਜੀ ਅੱਗੇ-ਪਿੱਛੇ ਘਰ ਪਰਤ ਆਏ ਸਨ।
ਅਤਰ ਸਿੰਘ ਨੇ ਪ੍ਰੀਤਮ ਨੂੰ ਕਿਹਾ, "ਬੇਟਾ, ਗੱਡੀ ਕੱਢੋ। ਸਰਦਾਰ ਜੀ ਨੂੰ ਸ਼ਹਿਰੋਂ ਜਾ ਕੇ ਦਵਾਈ ਦਵਾ ਲਿਆਓ।
ਅਤੇ ਪ੍ਰੀਤਮ ਨੇ ਜੀਪ ਕੱਢੀ
ਰੂਪੀ ਨੇ ਜਠਾਣੀ ਨੂੰ ਪੁੱਛਿਆ, "ਭੈਣ ਜੀ, ਪਿਤਾ ਜੀ ਉੱਠੇ ਕਿ ਨਹੀਂ?"
ਜਠਾਣੀ ਨੇ ਦੱਸਿਆ, "ਉੱਠੇ ਸਨ, ਮੈਂ ਸਾਬੂਦਾਣੇ ਦੀ ਖੀਰ ਬਣਾ ਕੇ ਦਿੱਤੀ ਪਰ ਤਿੰਨ ਚਮਚੇ ਖਾ ਕੇ ਫਿਰ ਲੇਟ ਗਏ।"
ਰੂਪੀ ਪਿਤਾ ਦੇ ਮੰਜੇ ਕੋਲ ਗਈ। ਬੜੇ ਹਿਤ ਨਾਲ ਖੇਸੀ ਵਿਚ ਮੂੰਹ ਪਾਇਆ ਅਤੇ ਕਿਹਾ, "ਪਿਤਾ ਜੀ, ਉਠੋਂ ਦਵਾਈ ........।" ਉਹ ਅੱਗੇ ਕੁੱਝ ਨਾ ਬੋਲੀ। ਉਸ ਚੋਖੇ ਚਿਰ ਪਿੱਛੋਂ ਖੇਸੀ ਵਿਚੋਂ ਮੂੰਹ ਬਾਹਰ ਕੱਢਿਆ ਤਾਂ ਉਹਦੀਆਂ ਅੱਖਾਂ ਲਾਲ ਬਿੰਬ ਹੋਈਆਂ ਪਈਆਂ ਸਨ।
ਘਰ-ਪਰਿਵਾਰ ਆਂਢ-ਗੁਆਂਢ ਜਿਨ੍ਹਾਂ ਵੀ ਸੁਣਿਆ ਆਏ। ਸਭ ਦੀਆਂ ਅੱਖਾਂ ਪਰਲ-ਪਰਲ ਚੋ ਰਹੀਆਂ ਸਨ। ਪਰ ਰੁਪਿੰਦਰ ਦੀਆਂ ਅੱਖਾਂ ਵਿਚੋਂ ਤਿੱਪ ਪਾਣੀ ਦੀ ਨਾ ਚੋਈ। ਉਹਦੀਆਂ ਅੱਖਾਂ ਵਿਚ ਖੂਨ ਉਤਰ ਆਇਆ ਸੀ। ਅੱਖਾਂ ਵਿਚੋਂ ਲਹੂ ਦੇਣ ਵਾਲੇ ਚੰਗਿਆੜੇ ਨਿਕਲ ਰਹੇ ਸਨ। '
ਕਰਬ, ਪੀੜ, ਕਰੋਧ ਉਹਦੇ ਚਿਹਰੇ ਤੋਂ ਛਲਕ ਰਿਹਾ ਸੀ। ਉਹ ਬਿਨਾਂ ਪਲਕ ਝਪਕੇ ਇੱਕ ਟਿੱਕ ਦੂਰ ਕਿਤੇ ਝਾਕ ਰਹੀ ਸੀ। ਉਹ ਇੱਕ ਕਠੋਰ ਚੰਡਕਾ ਦਾ ਪਰਚੰਡ ਰੂਪ ਧਾਰੀ ਬੈਠੀ ਸੀ।

ਦੇਖ ਤੋ ਦਿਲ ਕਿ ਜਾਂدیکھ تو دل کہ جاں -ਮੀਰ ਤੱਕੀ ਮੀਰ میر تقی میر

ਦੇਖ ਤੋ ਦਿਲ ਕਿ ਜਾਂ ਸੇ ਉਠਤਾ ਹੈ


ਯੇ ਧੂੰਆਂ ਸਾ ਕਹਾਂ ਸੇ ਉਠਤਾ ਹੈ


ਜਾਂ-- ਕਿੱਥੇ

ਗੋਰ ਕਿਸ ਦਿਲ ਜਲੇ ਕੀ ਹੈ ਯੇ ਫ਼ਲਕ


ਸ਼ੋਲਾ ਇਕ ਸੁਬਾ ਯਾਂ ਸੇ ਉਠਤਾ ਹੈ


ਗੋਰ--ਕਬਰ

ਖ਼ਾਨਾ ਏ ਦਿਲ ਸੇ ਜਿਨਹਾਰ ਨਾ ਜਾ


ਕੋਈ ਐਸੇ ਮਕਾਂ ਸੇ ਉਠਤਾ ਹੈ!


ਜਿਨਹਾਰ--ਕਦੇ ਵੀ

ਨਾਲਾ ਸਿਰ ਖੇਂਚਤਾ ਹੈ ਜਬ ਮੇਰਾ


ਸ਼ੋਰ ਇਕ ਆਸਮਾਂ ਸੇ ਉਠਤਾ ਹੈ


ਨਾਲਾ--ਰੋਣਾ

ਲੜਤੀ ਹੈ ਉਸ ਕੀ ਚਸ਼ਮ ਏ ਸ਼ੋਖ਼ ਜਹਾਂ


ਇਕ ਆਸ਼ੋਬ ਵਾਂ ਸੇ ਉਠਤਾ ਹੈ




ਸੁਧ ਲੇ ਘਰ ਕੀ ਭੀ ਸ਼ੋਲਾ ਏ ਅਵਾਜ਼


ਦੂਦ ਕੁਛ ਆਸ਼ੀਆਂ ਸੇ ਉਠਤਾ ਹੈ


ਦੂਦ-- ਧੂੰਆਂ

ਬੈਠਨੇ ਕੌਨ ਦੇ ਹੈ ਫਿਰ ਉਸ ਕੋ


ਜੋ ਤੇਰੇ ਆਸਤਾਂ ਸੇ ਉਠਤਾ ਹੈ




ਯੂੰ ਉਠੇ ਆਹ ਉਸ ਗਲੀ ਸੇ ਹਮ


ਜੈਸੇ ਕੋਈ ਜਹਾਂ ਸੇ ਉਠਤਾ ਹੈ




ਇਸ਼ਕ ਇਕ ਮੀਰ ਭਾਰੀ ਪੱਥਰ ਹੈ


ਬੋਝ ਕਬ ਨਾਤਵਾਂ ਸੇ ਉਠਤਾ ਹੈ


ਨਾਤਵਾਂ-- ਕਮਜ਼ੋਰ

(ਮੀਰ ਤੱਕੀ ਮੀਰ)

ਪੰਜਾਬੀ ਕਹਾਣੀ - ਹਰਨਾਮ ਸਿੰਘ ਨਰੂਲਾ

ਦੁਸ਼ਮਣੀ


 



ਤਰੇਲ ਭਿੱਜੀ ਕਤਿਆਲੀ ਰਾਤ ਅੱਧੋਂ ਟੱਪ ਗਈ ਸੀ। ਹੱਡ ਭੰਨ ਮੇਹਨਤ ਪਿੱਛੋਂ ਦਿਨ ਭਰ ਦੇ ਥੱਕੇ ਟੁੱਟੇ ਕਾਮੇ ਕਿਸਾਨ ਸਵਾਣੀਆਂ ਸੁਖ ਦੀ ਨੀਂਦਰ ਸੌਂ ਥਕੇਵਾਂ ਲਾਹ ਰਹੇ ਸਨ। ਪੂਰੇ ਮਾਹੌਲ ਅਤੇ ਪੂਰੀ ਕਾਇਨਾਤ ਉਤੇ ਅਜੀਬ ਜੇਹੀ ਉਦਾਸੀ ਪਸਰੀ ਹੋਈ ਸੀ। ਚੁੱਪ ਦਾ ਇੱਕ ਕੜ ਜੇਹਾ ਬੱਝਾ ਹੋਇਆ ਸੀ। ਪਰ ਮੇਰੀਆਂ ਅੱਖਾਂ ਵਿਚ ਨੀਂਦਰ ਦਾ ਨਾਂ ਨਿਸ਼ਾਨ ਵੀ ਨਹੀਂ ਸੀ। ਨੀਂਦਰ ਜਿਵੇਂ ਕੋਹਾਂ ਦੂਰ ਭੱਜ ਗਈ ਸੀ। ਮੌਤ ਵਰਗੀ ਚੁੱਪ ਪੂਰੇ ਪਿੰਡ ਪੂਰੇ ਬ੍ਰੁਹਿਮੰਡ ਤੇ ਛਾਈ ਹੋਈ ਸੀ। ਕਿਤੇ ਕਦੇ ਕਈ ਬਿਰਧ ਸੁੱਕਦੇ ਸੰਘ ਨੂੰ ਗਿੱਲਾ ਕਰਨ ਲਈ ਖੰਘੂਰਦਾ ਜਾਂ ਕੋਈ ਇੰਝਾਣਾ ਬਾਲ ਤਰਿਬਕ ਕੇ ਜਾਂ ਭੁੱਖ ਦਾ ਮਾਰਿਆ ਟਿਆਂਕਦਾ ਤਾਂ ਲਗਦਾ ਇਹ ਖਾਮੋਸ਼ੀ ਦਾ, ਇਹ ਮੌਤ ਵਰਗੀ ਚੁੱਪ ਦਾ ਕੜ ਟੁੱਟੇਗਾ ਪਰ ਖੰਘ ਜਾਂ ਬਾਲ ਦੇ ਟਿਆਂਕਣ ਦੀ ਆਵਾਜ਼ ਫਿਰ ਚੁੱਪ ਵਿਚ ਦਬ ਜਾਂਦੀ ਤੇ ਮਾਰੂ ਚੁੱਪ ਮਾਹੌਲ ਦਾ ਕੜ ਟੁੱਟਦਾ ਟੁੱਟਦਾ ਫਿਰ ਬੱਚ ਜਾਂਦਾ, ਸੰਭਲ ਜਾਂਦਾ।
ਸ਼ਾਮ ਤੋਂ ਹੁਣ ਤੱਕ ਮੈਂ ਬਾਰ ਬਾਰ ਅੱਖਾਂ ਮੀਟ ਮੀਟ ਸੌਣ ਦਾ ਜਤਨ ਕੀਤਾ ਪਰ ਮੇਰੇ ਅੰਦਰ ਨੇਕੀ ਅਤੇ ਬਦੀ ਦਾ ਘੋਰ ਯੁੱਧ ਛਿੜ ਰਿਹਾ ਸੀ ਅਤੇ ਇਹਨਾਂ ਦੋਹਾਂ ਦੀ ਸਿਰ ਫਟੋਲ ਲੜਾਈ ਨੀਂਦਰ ਨੂੰ ਨੇੜੇ ਨਹੀਂ ਸੀ ਆਉਣ ਦੇ ਰਹੀ ।ਬਦਲੇ ਅਤੇ ਖਿਮਾਂ ਵਿਚ ਜ਼ੋਰਦਾਰ ਗੁੱਥਮ ਗੁੱਥਾ ਘੋਲ ਚੱਲ ਰਿਹਾ ਸੀ। ਬਦੀ ਆਪਣੇ ਕੁਰੱਖਤ ਕਾਲੇ ਮੂੰਹ ਉਤੇ ਖਰਵੇ ਵੱਟ ਪਾ ਲਾਲ ਅੱਖਾਂ 'ਚੋਂ ਚਿੰਗਿਆੜੇ ਛੱਡਦੀ ਤਾਂ ਮੇਰਾ ਲੂੰ ਲੂੰ ਸੜਨ ਲਗ ਜਾਂਦਾ; ਕਰੋਧ ਨਾਲ ਕਚੀਚੀ ਜੇਹੀ ਵੱਟੀ ਜਾਂਦੀ। ਪਰ ਦੂਜੇ ਪਲ ਸ਼ਾਂਤ ਨੇਕੀ ਜੋਰ ਪਾਂਦੀ ਤਾਂ ਮੇਰਾ ਮਨ ਸ਼ਾਂਤ ਹੋ ਜਾਂਦਾ ਤੇ ਤਣਾਉ ਘੱਟ ਜਾਂਦਾ। ਨੇਕੀ ਅਤੇ ਬਦੀ ਵਿਚ ਬਦਲੇ ਅਤੇ ਖਿਮਾਂ ਵਿਚ ਇਹ ਧੱਕਮੁਧੱਕਾ ਬਰਾਬਰ ਚੱਲ ਰਿਹਾ ਸੀ।
ਬਦੀ ਦੀਆਂ, ਬਦਲੇ ਦੀਆਂ ਮੂੰਹ ਜੋਰ ਮਾਰੂ ਫ਼ੌਜ਼ਾਂ ਨੂੰ ਦੂਰ ਬੋਹੜ ਵਾਲੇ ਖੂਹ ਦੀ ਬੁਢੀ ਬੋਹੜ ਤੇ ਬੈਠਾ ਉੱਲੂ ਜੰਪ ਦੇਂਦੀ ਅਵਾਜ਼ ਘੁਗ ਘੁਗ ਕਰਕੇ ਹਲਾਸ਼ੇਰੀ ਦੇਂਦੀ। ਅਤੇ ਨੇਕੀ, ਖਿਮਾਂ ਅਤੇ ਸ਼ਾਂਤੀ ਦੇ ਜਥੇ ਦੀ ਅਗਵਾਈ ਹੇਠਾਂ ਵਿਹੜੇ ਵਿਚ ਉਗਾਲੀ ਕਰਕੇ ਬਦਲ ਦੇ ਗਲ ਦੀ ਕਾਂਸੀ ਦੀ ਟੱਲੀ ਟੁਣਕ ਟੁਣਕ ਕਰ ਕਰ ਰਹੀ ਸੀ। ਇਕ ਪਲ ਉਲੂ ਉਛਾਲਾ ਦੇਂਦਾ ਅਤੇ ਕਰੋਧ ਪ੍ਰਬਲ ਹੋ ਜਾਂਦਾ ,ਬਦੀ ਚਾਹਮਲਦੀ ਤੇ ਬਦਲੇ ਦੀ ਭਾਵਨਾ ਜੋਰ ਫੜ ਜਾਂਦੀ। ਦੁਨੀਆਂ ਫਾਨੀ ਏ,ਉਜਾੜ ਅਤੇ ਉਜਾੜ ਤੇ ਉੱਲੂ ਦੀ ਸ਼ਹਿਨਸ਼ਾਹੀ।
ਪਹਿਲਾਂ ਛੇੜ ਕੇ ਕੋਈ ਸੁੱਕਾ ਕਿਵੇਂ ਰਹਿ ਜਾਵੇ? ਇੱਟ ਦਾ ਜਵਾਬ ਪੱਥਰ ਹੁੰਦਾ ਹੈ। ਪਰ ਉਸ ਪਲ ਟੱਲੀ ਟੁਣਕਦੀ ਅਤੇ ਸ਼ਾਂਤੀ ! ਸ਼ਾਤੀ ! ਕਈ ਕੰਮ ਅਭੋਲ ਅੰਜਾਣੇ ਵਿਚ ਵੀ ਹੋ ਜਾਂਦੇ ਨੇ। ਖਿਮਾਂ ਕਰਨਾ ਬਹਾਦਰਾਂ ਦਾ ਕੰਮ ਏ। ਏਸ ਤਰ੍ਹਾਂ ਏਹਨਾਂ ਦੋਹਾਂ ਦੇ ਦੰਗਲ ਵਿਚ ਫਸਿਆ ਮੈਂ ਪਾਸੇ ਮਾਰ ਮਾਰ ਉੱਸਲਵੱਟੇ ਲੈ ਲੈ ਸਰੀਰ ਤੋੜ ਰਿਹਾ ਸਾਂ।
ਬੀਤੀ ਸ਼ਾਮ ਘੁਸਮੁਸੇ ਹਨੇਰੇ ਮੈਂ ਗਲੀ ਦਾ ਮੋੜ ਮੁੜ ਘਰ ਨੂੰ ਸਿੱਧਾ ਹੋਇਆ ਹੀ ਸਾਂ ਕਿ ਮੋੜ ਉੱਤੇ ਛੀਂਬਿਆਂ ਦੇ ਘਰ ਅੱਗੋਂ ਲੰਘਣ ਲੱਗਿਆਂ ਪਾਣੀ ਤੇ ਸਵਾਹ ਭਰੀ ਬਾਲਟੀ ਕਿਸੇ ਨੇ ਅੰਦਰੋਂ ਸੁੱਟੀ ਜਿਹੜੀ ਮੈਨੂੰ ਸਿਰ ਤੋਂ ਪੈਰਾਂ ਤੱਕ ਗੱਚ ਕਰ ਗਈ। ਮੈਂ ਇਕ ਦਮ ਦਬਕ ਕ ਖਲੋ ਗਿਆ ਅਤੇ ਅੱਖਾਂ ਤੇ ਮੂੰਹ ਤੋਂ ਚਿੱਕੜ ਪੂੰਝਿਆ। ਚਿੱਕੜ ਮੇਰੀਆਂ ਅੱਖਾਂ ਵਿਚ ਵੀ ਪੈ ਗਿਆ ਸੀ। ਮੈਂ ਅੱਗੇ ਪਿੱਛੇ ਵੇਖਿਆ। ਗਲੀ ਸਾਫ ਸੀ ਤੇ ਕੋਈ ਵੇਖ ਨਹੀਂ ਸੀ ਰਿਹਾ। ਇਕ ਪਲ ਅਥਾਹ ਕਰੋਧ ਨਾਲ ਮੇਰਾ ਸਰੀਰ ਭਖ ਗਿਆ।
ਅੰਦਰ ਵੜਾਂ ਤੇ ਚਿੱਕੜ ਸੁੱਟਣ ਵਾਲੇ ਨੂੰ ਗਿੱਚੀਉਂ ਫੜਾਂ ਤੇ ਪਟਕਾ ਕੇ ਧਰਤੀ ਤੇ ਮਾਰਾਂ। ਪਰ ਇੰਜ ਥੋੜਾ ਸਮਾਂ ਪਹਿਲਾਂ ਬੀਤੀ ਅਨਹੋਣੀ ਘਟਨਾ ਨੇ ਮੇਰੇ ਪੈਰ ਬੰਨ੍ਹ ਲਏ। ਨਾ ਸਾਹਮਣੇ ਅੰਦਰ ਵੱਲ ਤੇ ਨਾ ਹੀ ਵੇਹੜੇ ਵਿਚ ਮੈਨੂੰ ਚਿੱਕੜ ਸੁੱਟਣ ਵਾਲਾ ਦਿਸਿਆ। ਕੌਣ ਹੋਵੇ? ਕਾਹਦੇ ਤੋਂ ਕੀਤੀ ਇਹ ਕਰਤੂਤ?
ਬਾਹਰਲੇ ਬੂਹੇ ਦੇ ਤਖਤੇ ਪਿੱਛੋਂ ਗੁੱਝੀ ਜੇਹੀ ਹਾਸੀ ਜਾਂ ਪਸਚਾਤਾਪ ਭਰੇ ਹੌਕੇ ਦੀ ਆਵਾਜ਼ ਆਈ। ਹਾਸੀ ਸੀ ਜਾਂ ਹੌਕਾ ਮੈਂ ਸਮਝ ਨਾ ਸਕਿਆ। ਪਰ ਏਨਾ ਜਰੂਰ ਸਮਝ ਗਿਆ ਕਿ ਮੇਰੇ ਉਤੇ ਸਵਾਹ ਚਿੱਕੜ ਸੁੱਟਣ ਵਾਲਾ ਤਖਤੇ ਦੀ ਓਟ ਵਿਚ ਏ। ਕੋਣ ਏ, ਇਹ ਪਤਾ ਨਾ ਲੱਗ ਸਕਿਆ। ਇਹ ਅਚੇਤ ਅੰਜਾਣੇ ਵਿਚ ਹੋਇਆ ਜਾਂ ਕੋਈ ਨਵੀਂ ਛੇੜਖਾਨੀ ਸੀ? ਇਹ ਵੀ ਸਮਝ ਨਾ ਆਈ। ਮੈਂ ਲਤ ਪਤ ਚਿੱਕੜ ਝਾੜਦਾ ਤਿੱਖੇ ਪੈਰੀਂ ਘਰ ਵੱਲ ਤੁਰ ਪਿਆ। ਮਤ ਕੋਈ ਵੇਖ ਲਵੇ ਤੇ ਹਾਸੀ ਹੋਵੇ। ਆਪਣੇ ਘਰ ਦੀ ਥੜੀ ਤੇ ਪੈਰ ਰਖਦਿਆਂ ਮੈਂ ਪਿਛਾਂਹ ਛੀਬਿਆਂ ਦੇ ਘਰ ਵਲ ਗਹੁ ਨਾਲ ਵੇਖਿਆ ਤਾਂ ਆਏਸ਼ਾ ਛੀਂਬਣ ਬਾਹਰੋਂ ਘਰ ਵੱਲ ਆ ਰਹੀ ਸੀ ਜਿਸ ਦਾ ਸਾਫ ਮਤਲਬ ਸੀ ਕਿ ਮੇਰੇ ਉਤੇ ਇਹ ਕਚਰਾ ਆਏਸ਼ਾ ਦੀ ਨੂੰਹ ਫਾਤਮਾਂ ਨੇ ਸੁੱਟਿਆ। ਇਸ ਘਰ ਵਿਚ ਤਿੰਨ ਹੀ ਤਾਂ ਜੀ ਸਨ: ਆਏਸ਼ਾ, ਉਹਦਾ ਇਕੋ ਇਕ ਪੁੱਤਰ ਅਨੈਤ ਅਤੇ ਸੈਕੜੇ ਮੁਟਿਆਰਾਂ 'ਚੋਂ ਇਕ ਸੁਣੱਖੀ ਨੂੰਹ ਫਾਤਮਾਂ।
ਆਏਸ਼ਾ ਦਾ ਪੁੱਤਰ ਅਨੈਤ ਮੈਥੋਂ ਤਿੰਨ ਚਾਰ ਸਾਲ ਵੱਡਾ ਸੀ। ਖੁਰਕ ਖਾਧਾ, ਘਸਿਆ ਜੇਹਾ। ਪਤਾ ਨਹੀਂ ਖੁਰਾਕ ਘੱਟ ਰਹੀ ਜਾਂ ਕਿਤੇ ਜੰਮ ਸਤਮਾਹਾਂ ਪਿਆ ਜਾਂ ਬੌਹਲਾ ਠੀਕ ਨਾ ਮਿਲਿਆ, ਬਸ ਐਵੇਂ ਮਰੀਅਲ ਜਿਹਾ।
ਉਹਦੇ ਖੰਡਰ ਦੱਸਦੇ ਸਨ ਕਿ ਆਏਸ਼ਾ ਜਵਾਨੀ ਵੇਲੇ ਚੰਗੀ ਸੋਹਣੀ ਹੋਵੇਗੀ। ਕਿਉਂਕਿ ਜਵਾਨੀ ਵੇਲੇ ਉਹਨੇ ਚੰਗੇ ਤੀਰ ਛੱਡੇ ਤੇ ਨਿਸ਼ਾਨੇ ਫੁੰਡੇ ਸਨ ਘਰ ਮਰਦ ਵੀ ਉਹਨੇ ਇਕ ਤੋਂ ਪਿੱਛੋਂ ਦੂਜਾ ਫਿਰ ਦੂਜਾ ਛੱਡ ਕੇ ਤੀਜਾ ਕੀਤਾ ਸੀ। ਨਾਲ ਦੇ ਪਿੰਡ ਦੇ ਨੰਬਰਦਾਰ ਮੁਹੰਮਦ ਹਯਾਤ ਕਲੇਰ ਨਾਲ ਉਸ ਚੰਗੀ ਨਿਬਾਹੀ ਸੀ ਜਿਹਦੇ ਸਿੱਟੇ ਵਜੋਂ ਹਯਾਤ ਨੇ ਆਪਣਾ ਅਸਰ ਵਰਤ ਕੇ ਦਬ ਦਬਾ ਪਾ ਕੇ ਅਨੈਤ ਲੜ ਫਾਤਮਾਂ ਨੂੰ ਲਵਾ ਦਿੱਤਾ ਸੀ।
ਫਾਤਮਾਂ ਮਾਂ ਪਿਓ ਅਤੇ ਭੈਣ ਭਰਾਵਾਂ ਬਾਹਰੀ ਸੀ ਅਤੇ ਕਿਸੇ ਨੇੜੇ ਦੇ ਰਿਸ਼ਤੇਦਾਰ ਪਾਲ ਪੋਸ ਕੇ ਲਹੂ ਦਾ ਗੱਚ ਭਰ ਲਿਆ ਅਤੇ ਇਹ ਕੋਝਾ ਜੋੜ, ਨਹੀਂ ਬੇ-ਜੋੜ ਸਿਰ ਨਰੜ ਕਰ ਦਿੱਤਾ। ਉਂਝ ਫਾਤਮਾਂ ਅਤੇ ਅਨੈਤ ਦਾ ਕੋਈ ਜੋੜ ਨਹੀਂ ਸੀ ਕਿਉਂਕਿ ਫਾਤਮਾਂ ਬੜੀ ਹੁੰਦੜਹੇਲ, ਗੋਰਾ ਚਿੱਟਾ ਰੰਗ, ਸੂਰਤ ਸੀਰਤ ਸੁਭਾ ਤੋਂ ਬਹੁਤ ਚੰਗੀ, ਅੰਗ ਢੰਗ ਤੋਂ ਸੁੰਦਰ ਤੇ ਹੱਸਮੁੱਖ ਸੀ। ਪਰ ਅਨੈਤ ਤਾਂ ਬਸ ਮਾਤਾ ਦਾ ਹੀ ਮਾਲ ਸੀ। ਸਮਝੋ ਘੋਗੜ ਕਾਂ ਅਤੇ ਮੋਰਨੀ ਦਾ ਮੇਲ। ਮੂਲੋਂ ਹੀ ਬੇਜੋੜ। ਕੇਲੇ ਕਰੀਰ ਜਾਂ ਚੰਦਨ ਕੋਲ ਕਿਕਰੀ।
ਫਾਤਮਾਂ ਅਨੈਤ ਨਾਲ ਬੈਠਣਾ ਤਾਂ ਕੀ ਬੋਲਣਾ ਬੁਲਾਣਾ ਵੀ ਪਸੰਦ ਨਹੀਂ ਸੀ ਕਰਦੀ। ਮੈਂ ਕਈ ਵਾਰ ਅਨੈਤ ਦੀ ਮਾਂ ਆਏਸ਼ਾ ਨੂੰ ਦੰਦ ਪੀਹ ਪੀਹ ਚੀਕਦਿਆਂ ਸੁਣਿਆ, "ਦੰਮ ਦਿੱਤੇ ਨੇ ! ਦੰਮ ! ਚਾਂਦੀ ਦੇ ਛਣਕਦੇ ਛਣਕਦੇ। ਉਹ ਵੀ ਪੰਡ ਬੰਨ੍ਹ ਕੇ। ਹੀਰ ਨੂੰ ਮੁੰਡਾ ਚੰਗਾ ਨਹੀਂ ਲਗਦਾ। ਏਨੂੰ ਮੁਸ਼ਕ ਆਉਂਦੀ ਏ ਖਸਮ ਤੋਂ। ਮੁੰਡਾ ਜਦੋਂ ਮੰਜਾ ਨੇੜੇ ਢਾਹੇ ਖਿਚ ਕੇ ਪਰ੍ਹਾਂ ਲੈ ਜਾਂਦੀ ਏ। ਕਪੁੱਤੀ ਰੰਨ।"
ਗਰਮੀਆਂ ਦੀ ਇਕ ਹਨੇਰੀ ਰਾਤ ਸ਼ਾਇਦ ਫਾਤਮਾਂ ਨੇ ਅਨੈਤ ਨੂੰ ਮੰਜੀ ਤੇ ਆਇਆਂ ਪਰ੍ਹਾਂ ਵਗਾਹ ਮਾਰਿਆ ਸੀ। ਅੱਧੀ ਰਾਤ ਹੋਵੇਗੀ ਜਦ ਆਏਸ਼ਾ ਝਈ ਲੈ ਕੇ ਫਾਤਮਾਂ ਨੂੰ ਪਈ, "ਕੁੱਤੀ ਰਂੰਨ। ਕਿਵੇਂ ਮੁੰਡੇ ਨੂੰ ਸੁੱਟਿਆ ਏ ਬਨੇਰੇ ਨਾਲ। ਤੂੰ ਨਹੀਂ ਤਾਂ ਤੇਰੀ ਮਾਂ ਸੌਵੇਂਗੀ ਮੁੰਡੇ ਨਾਲ?"
"ਖਬਰਦਾਰ ਬੁੱਢੀਏ, ਜੇ ਮੇਰੀ ਮਾਂ ਦਾ ਨਾਂ ਲਿਆ, ਜੀਭ ਖਿੱਚ ਲਾਂਗੀ ਚੰਦਰੀ ਦੀ।" ਮੈਂ ਆਪਣੇ ਕੋਠੇ ਤੇ ਮੰਜੇ ਤੇ ਪਏ ਨੇ ਪਹਿਲੀ ਵਾਰ ਫਾਤਮਾਂ ਦੇ ਇਹ ਬੋਲ ਸੁਣੇ।
ਬੁੜ ਬੁੜ ਕਰਦੀ ਆਏਸ਼ਾ ਨੇ ਫਿਰ ਕਿਤੇ ਪੈਸਿਆਂ ਦੀ ਰੱਟ ਲਾਈ।
ਅਤੇ ਫਾਤਮਾਂ ਨੇ ਉਸੇ ਖਰਵੀਂ ਸੁਰ ਵਿੱਚ ਕਿਹਾ,"ਜਿਸ ਕੰਜਰ ਨੂੰ ਦੰਮ ਦਿੱਤੇ ਸੀ ਉਹ ਨੂੰ ਫੜ ਜਾ ਕੇ।ਉਹ ਦੀ ਮਾਂ ਭੈਣ ਲੈ ਆ।ਇਹ ਸਿਉਂਕ ਖਾਧਾ ਟਿੱਟਣ ਮੈਥੋ ਨਹੀਂ ਹੰਡਾਈਦਾ।"ਂ
ਇਹ ਦੁਵੱਲੀ ਝਗੜਾ ਨਿਰੀ ਰਾਤ ਤੱਕ ਮੈਂ ਸੁਣਿਆ ।ਸਾਡਾ ਘਰ ਉਹਨਾਂ ਦੇ ਘਰ ਤੋਂ ਨੇੜੇ ਹੀ ਪੈਂਦਾ ਸੀ। ਸਿਰਫ ਵਿਚਕਾਰ ਪਸ਼ੂਆਂ ਵਾਲਾ ਤਬੇਲਾ ਹੀ ਪੈਂਦਾ ਸੀ। ਅਤੇ ਫਿਰ ਇਹਨਾਂ ਦਾ ਆਪਸੀ ਝਗੜਾ ਨਿੱਤ ਦਿਨ ਹੀ ਸੁਣਨਾ ਪੈਂਦਾ। ਮਾਰ ਕੁੱਟ ਰੋਜ ਹੁੰਦੀ ਰਹਿੰਦੀ। ਉਂਝ ਫਾਤਮਾਂ ਦੋਹਾਂ ਮਾਂ ਪੁਤਾਂ ਨਾਲੋਂ ਤਗੜੀ ਸੀ, ਬਾਲੇ ਸੀ। ਪਰ ਉਹ ਜਦੋਂ ਫਾਤਮਾਂ ਨੂੰ ਕੁੱਟਦੇ ਤਾਂ ਦੋਵੇਂ ਰਲ ਕੇ ਹੀ ਕੁੱਟਦੇ।
ਇਸ ਸ਼ਾਮ ਅਸੀ ਚਾਰ ਪੰਜ ਦੋਸਤ ਬਾਹਰੋਂ ਖੇਡ ਕੇ ਘਰਾਂ ਨੂੰ ਆ ਰਹੇ ਸਾਂ ਕਿ ਛੀਬਿਆਂ ਦੇ ਬੂਹੇ ਲੰਘਣ ਲੱਗਿਆਂ ਮਾਰ ਕੁਟਾਈ ਅਤੇ ਚੀਕ ਚੰਗੇੜ ਦਾ ਰੌਲਾ ਸੁਣਿਆ। ਅਸੀਂ ਦੌੜ ਕੇ ਉਹਨਾਂ ਦੇ ਅੰਦਰ ਜਾ ਵੜੇ।
ਆਏਸ਼ਾ ਅਤੇ ਅਨੈਤ ਫਾਤਮਾਂ ਨੂੰ ਕੁੱਟ ਰਹੇ ਸਨ। ਫਾਤਮਾਂ ਨਿਢਾਲ ਧਰਤੀ ਉਤੇ ਡਿਗੀ ਪਈ ਸੀ ਅਤੇ ਉਹਦੀ ਹਿੱਕ ਤੇ ਬੈਠੇ ਵਲੂੰਦਰ ਰਹੇ ਸਨ।
ਅਸਾਂ ਹੱਥੋ ਹੱਥੀ ਦੋਹਾਂ ਮਾਂ ਪੁੱਤਾਂ ਨੂੰ ਖਿੱਚ ਲਿਆ ਅਤੇ ਮਾਂ ਪੁੱਤ ਦੋਹਾਂ ਥੱਪੜਾ ਕਢਿਆ। ਆਏਸ਼ਾ ਤਾਂ ਦੋ ਚਾਰ ਥੱਪੜ ਖਾ ਕੇ ਬਾਹਰ ਗਲੀ ਵਿਚ ਨਿਕਲ ਗਈ ਪਰ ਅਨੈਤ ਨੂੰ ਸੁਲਤਾਨ ਤੇ ਜਹਾਨੇ ਨੇ ਇਕ ਨੁੱਕਰੇ ਘੇਰ ਕੇ ਚੰਗਾ ਫੈਂਟਾ ਚੜ੍ਹਿਆ।
ਫਾਤਮਾਂ, ਜਿਹਦਾ ਮੂੰਹ ਤੇ ਜੁੱਸਾ ਕਾਫੀ ਘਰੂਟਿਆ ਹੋਇਆ ਸੀ, ਮਸਾਂ ਉਠੀ ਪਰ ਚੱਕਰ ਖਾ ਕੇ ਫਿਰ ਡਿੱਗ ਪਈ। ਮੈਂ ਘੜੇ 'ਚੋਂ ਪਾਣੀ ਲੈ ਉਹਦੇ ਮੂੰਹ ਤੇ ਛਿੱਟੇ ਮਾਰੇ, ਪਾਣੀ ਪਿਆਇਆ ਅਤੇ ਉਹ ਕੁੱਝ ਸੰਭਲੀ। ਉਹਦੀ ਹਾਲਤ ਚੋਖੀ ਤਰਸਯੋਗ ਸੀ।
ਆਏਸ਼ਾ ਨੇ ਗਲੀ ਵਿਚ ਜਾ ਦੁਹੱਥੜ ਪਿੱਟੀ ਤੇ ਦੁਹਾਈ ਪਾ ਦਿੱਤੀ, "ਬੌਹੜੀਂ ਵੇ ਲੋਕਾ, ਬੌਹੜੀਂ ਵੇ ਪਿੰਡਾ ! ਵੇ ਮੇਰਾ ਪੁੱਤਰ ਮਾਰ ਦੇਣ ਲੱਗੇ ਜੇ।"
ਛੀਂਬਣ ਦੀ ਹਾਲ ਦੁਹਾਈ ਸੁਣ ਕੇ ਹਰ ਕੋਈ ਏਧਰ ਨੂੰ ਭੱਜਾ ਆਇਆ। ਮੈਂ ਜਾਹਨੇ ਤੇ ਸੁਲਤਾਨ ਤੋਂ ਅਨੈਤ ਨੂੰ ਮਸਾਂ ਛੁਡਾਇਆ ਜਿਸਦੀ ਚੋਖੀ ਗਿੱਦੜ ਕੁੱਟ ਹੋ ਗਈ ਸੀ ਅਤੇ ਉਹ ਕੰਨ ਫੜ ਲਕੀਰਾਂ ਕੱਢ ਕੱਢ ਮਾਫੀ ਮੰਗ ਰਿਹਾ ਸੀ ਅਤੇ ਫਾਤਮਾਂ ਨੂੰ ਹੱਥ ਨਾ ਲਾਣ ਦੀਆਂ ਕਸਮਾਂ ਖਾ ਰਿਹਾ ਸੀ।
ਅਸੀਂ ਅੰਦਰੋਂ ਬਾਹਰ ਆਏ ਤਾਂ ਚੋਖੇ ਲੋਕ ਗਲੀ ਵਿਚ ਜਮ੍ਹਾਂ ਹੋ ਚੁੱਕੇ ਸਨ।
ਆਏਸ਼ਾ ਚੀਖ ਚੀਖ ਕੇ ਆਖ ਰਹੀ ਸੀ, "ਤੁਸੀਂ ਦੱਸੋ ਪਿੰਡ ਦੇ ਲੋਕੋ,ਕੋਈ ਆਪਣੇ ਘਰ ਛਾਨਣੀ ਪਿੱਟੇ ਜਾਂ ਵਜਾਏ, ਕਿਸੇ ਨੂੰ ਕੀ? ਰੰਨ ਮੇਰੇ ਮੁੰਡੇ ਦੀ, ਨੂੰਹ ਮੇਰੀ। ਅਸੀਂ ਮਾਰੀਏ ਕੁੱਟੀਏ।ਕਿਸ ਨੂੰ ਕੀ? ਜਦੋਂ ਦਾ ਮੁੰਡਾ ਵਿਆਹਿਆ ਏ ਲੋਕਾਂ ਨੂੰ ਸਾੜ ਪਿਆ ਹੋਇਆ ਏ।"
ਜਦੋਂ ਦਾਨੇ ਪਰਧਾਨੇ ਸਿਆਣਿਆਂ ਬੰਦਿਆਂ ਨੇ ਸਾਨੂੰ ਪੁੱਛਿਆ ਤਾਂ ਅਸਾਂ ਦੱਸਿਆ, "ਅਸੀਂ ਤਾਂ ਬੂਹੇ ਅਗੋਂ ਲੰਘੇ। ਅੰਦਰ ਚੀਕ ਚਿਹਾੜਾ ਸੁਣਿਆ, ਅੰਦਰ ਗਏ ਤਾਂ ਫਾਤਮਾਂ ਨੂੰ ਕੁੱਟ ਰਹੇ ਸਨ।ਅਸਾਂ ਛੁਡਾ ਦਿੱਤਾ। ਛੁਡਾਂਦਿਆਂ ਖਿੱਚ ਪਾੜ ਵਿਚ ਦੋ ਦੋ ਏਹਨਾਂ ਮਾਂ ਪੁੱਤਾਂ ਨੂੰ ਲੱਗ ਗਈਆਂ। ਤੁਸੀਂ ਅੰਦਰ ਜਾ ਜੇ ਫਾਤਮਾਂ ਦੀ ਹਾਲਤ ਵੇਖੋ।"
ਕੁੱਝ ਪੰਚਾਇਤੀ ਅੰਦਰ ਗਏ ਅਤੇ ਫਿਰ ਬਾਹਰ ਆ ਕੇ ਉਹਨਾਂ ਫਾਤਮਾਂ ਲਈ ਤਰਸ ਅਤੇ ਹਮਦਰਦਰੀ ਜਤਾਈ ਅਤੇ ਪਿੰਡ ਪਰਹ ਇਕੱਠੀ ਕਰਨ ਨੂੰ ਕਿਹਾ, "ਇਹ ਤਾਂ ਬੁਰੀ ਗੱਲ ਏ। ਜੇ ਏਸ ਵਿਚਾਰੀ ਦਾ ਪੱਛੋਕਾ ਹੈ ਨਹੀਂ ਤਾਂ ਨਗਰ ਤਾਂ ਹੈ। ਜੇ ਕਿਤੇ ਕੁੱਟ ਦੀ ਮਾਰੀ ਮਰ ਗਈ ਤਾਂ ਕੌਣ ਜ਼ੁੰਮਾਦਾਰ ਏ?"
ਅਤੇ ਫਿਰ ਉਸੇ ਰਾਤ ਛੀਂਬਿਆਂ ਦੇ ਘਰ ਦੇ ਪਛਵਾੜੇ ਖੁਲ੍ਹੇ ਮੋਕਲੇ ਚੁਗਾਣ ਵਿਚ ਸਾਰਾ ਪਿੰਡ ਜੁੜਿਆ। ਪਰਹ ਵਿਚ ਨਾ ਆਏਸ਼ਾ ਨਾ ਅਨੈਤ ਸਗੋਂ ਆਏਸ਼ਾ ਦਾ ਘਰ ਵਾਲਾ, ਜਿਨੂੰ ਲੋਕ ਅਧਮਾਣੂ ਕਰ ਕੇ ਬੁਲਾਂਦੇ ਸਨ। (ਅਧਮਾਣੂ ਯਾਨੀ ਅੱਧਾ ਮਨੁੱਖ ਉਂਝ ਨਾ ਤਾਂ ਉਹਦਾ ਫਕੀਰੀਆ ਸੀ) ਆਇਆ। ਪਰਹ ਵਿਚ ਪਿੰਡ ਦਾ ਜਾਗੀਰਦਾਰ ਵੀ ਸੀ। ਉਹ ਸਫੇਦ ਪੋਸ਼ ਵੀ ਸੀ ਤੇ ਤੀਜਾ ਨੰਬਰਦਾਰ ਵੀ। ਉਸ ਅਧਮਾਣੂ ਨੂੰ ਦਬਕਾ ਮਾਰਿਆ, "ਕਿਉਂ ਉਏ ਕੁਤਿਆ ਛੀਂਬਿਆ, ਤੇਰੀ ਰੰਨ ਤੇ ਮੁੰਡਾ ਤੇਰੀ ਨੂੰਹ ਨੂੰ ਕੁੱਟਦੇ ਨੇ। ਜੇ ਮਰ ਗਈ ?"
ਪਰਹ ਵਿਚ ਜਗੀਰਦਾਰ ਦਾ ਪੁੱਛਣ ਢੰਗ ਗਲਤ ਸੀ। ਅਧਮਾਣੂ ਨੇ ਉੱਠਕੇ ਦੋਵੇਂ ਹੱਥ ਜੋੜੇ ਅਤੇ ਥਿੜਕੀ ਜਬਾਨ ਨਾਲ ਆਖਿਆ, "ਮਾਈ ਬਾਪ, ਮੈਥੋਂ ਕਸਮ ਲੈ ਲੋ। ਮੈਨੂੰ ਕੋਈ ਨਹੀਂ ਪਤਾ। ਮੈਨੂੰ ਕੋਈ ਨਹੀਂ ਪਤਾ। ਮੈਂ ਤਾਂ ਕਦੀ ਘਰ ਆਇਆ ਵੀ ਨਹੀਂ।"
ਗੱਲ ਅਧਮਾਣੂ ਦੀ ਸੀ ਵੀ ਸੱਚੀ। ਅਸੀਂ ਨੇੜੇ ਸਾਂ। ਅਸਾਂ ਉਹਨੂੰ ਕਦੀ ਵੀ ਘਰ ਆਉਂਦਾ ਨਹੀਂ ਸੀ ਵੇਖਿਆ। ਪਿੰਡੋਂ ਬਾਹਰ ਵਾਰ ਚੜ੍ਹਦੇ ਦੱਖਣ ਦੀ ਗੁੱਠ ਵਿਚ ਉਹਨਾਂ ਦਾ ਪਸ਼ੂਆਂ ਵਾਲਾ ਵਾੜਾ ਸੀ ਜਿਸ ਵਿੱਚ ਦੋ ਕੱਚੇ ਕੋਠੇ ਪਾਏ ਸਨ। ਇਕ ਵਿੱਚ ਤੂੜੀ ਪੱਠਾ ਅਤੇ ਇਕ ਵਿਚ ਦੋ ਗਊਆਂ ਤੇ ਅਧਮਾਣੂ ਦਾ ਮੰਜਾ। ਜਿਸ ਦੁੱਧ ਚੋਣਾ ਰੋਟੀ ਪਾਣੀ ਦੇ ਆਉਣਾ। ਅਤੇ ਉਹ ਵਾੜੇ ਦੇ ਵਿਚ ਫਲਾਹੀ ਦੇ ਰੁੱਖ ਹੇਠਾਂ ਬੈਠਾ ਬਾਣ ਜਾਂ ਰੱਸਾ ਵੱਟਦਾ ਰਹਿੰਦਾ, ਘਾਹ ਖੋਤਰ ਲਿਆਉਂਦਾ ਤੇ ਛਾਵੇਂ ਬੈਠਾ ਖੁਰਪੀ ਨਾਲ ਮਿੱਟੀ ਝਾੜ ਝਾੜ ਗਾਈਆਂ ਨੂੰ ਪਾਈ ਜਾਂਦਾ। ਬਸ ਏਹੋ ਰਿਸ਼ਤਾ ਸੀ ਅਧਮਾਣੂ ਦਾ ਉਸ ਘਰ ਨਾਲ।
ਜਗੀਰਦਾਰ , ਜਿਹੜਾ ਪਰਹ ਪੰਚਾਇਤ ਦੀ ਰਵਾਇਤ ਭੁੱਲ ਚੁੱਕਾ ਸੀ ਤੇ ਜਿਸ ਸਾਰਾ ਮਸਲਾ ਆਪਣੇ ਹੱਥ ਲੈ ਲਿਆ ਸੀ, ਨੇ ਫਿਰ ਕਿਹਾ, "ਮੈਨੂੰ ਨਹੀਂ ਪਤਾ ਤੂੰ ਘਰ ਵੜਦਾਂ ਕਿ ਨਹੀਂ।"
ਅਤੇ ਅਧਮਾਣੂ ਨੇ ਡਰ ਨਾਲ ਕੰਬਦੇ ਮਾਂ ਪੁੱਤਾਂ ਨੂੰ ਸਮਝਾਣ ਤੋਂ ਅਸਮਰੱਥਾ ਜਾਹਿਰ ਕੀਤੀ ਤਾਂ ਹੈਂਕੜ ਦੇ, ਹੰਕਾਰ ਦੇ ਖੋਤੇ ਉਤੇ ਚੜ੍ਹਿਆ ਜਾਗੀਰਦਾਰ ਕਰੋਧ ਵਿਚ ਆ ਗਿਆ ਤੇ ਪਰਹ ਪੰਚਾਇਤ ਦੇ ਸਾਰੇ ਅਸੂਲ ਛਿੱਕੇ ਟੰਗ ਦਿੱਤੇ ਅਤੇ ਕੜਕਿਆ, "ਉਏ ਕੁੱਤੀ ਦਿਆ ਪੁੱਤਾ, ਜੇ ਤੈਥੋਂ ਤੇਰੀ ਰੰਨ ਨਹੀਂ ਸਮਝਾਈ ਜਾਂਦੀ ਤਾਂ ਏਥੇ ਪਰਹ ਵਿੱਚ ਮਾਂ ਭੈਣ ਦੀ ਏਹੀ ਤੇਹੀ ਕਰਾਣ ਆਇਆ ਏ?" ਅਤੇ ਨਾਲ ਹੀ ਇਕ ਢਾਈ ਫੁਟਾ ਕਾਲਾ ਰੂਲ ਜਿਹੜਾ ਉਹ ਹਰ ਵੇਲੇ ਹੱਥ ਵਿਚ ਰੱਖਦਾ ਸੀ ਅਧਮਾਣੂ ਦੀ (ਲਿਫ) ਖੱਬੀ ਵੱਖੀ ਤੇ ਮਾਰਿਆ।
ਡਰ ਨਾਲ ਸਹਿਮੇ ਹੋਏ ਅਧਮਾਣੂ ਦੇ ਹਵਾਸ ਉਡ ਗਏ। ਉਹ ਥੋੜਾ ਥਿੜਕਿਆ, ਕੰਬਿਆ, ਧਰਤੀ ਤੇ ਡਿੱਗਾ ਤੇ ਪਰਾਣ ਨਿਕਲ ਗਏ। ਆਹ ! ਵਿਚਾਰਾ ਅਧਮਾਣੂ!
ਉਹਦੇ ਡਿਗਦਿਆਂ ਹੀ ਜਗੀਰਦਾਰ ਖਿਸਕ ਗਿਆ ਅਤੇ ਇਕ ਇਕ, ਦੋ ਦੋ ਕਰਕੇ ਸਾਰੇ ਲੋਕ ਹੀ ਚਲੇ ਗਏ। ਹੁਣ ਚੋਗਾਣ ਵਿਚ ਫਕੀਰੀਏ ਅਧਮਾਣੂ ਦੀ ਮੁਰਦਾ ਦੇਹ ਪਈ ਸੀ। ਪਰ ਹਮਦਰਦੀ ਵਜੋਂ ਮਿਰਗੀ ਦਾ ਦੌਰਾ ਸਮਝਕੇ, ਜਿਹੜਾ ਅੱਗੇ ਵੀ ਉਹਨੂੰ ਕਦੇ ਸਾਲ ਛਮਾਹੀ ਪੈਂ ਜਾਂਦਾ ਸੀ, ਤਲੀਆਂ ਝੱਸਦੇ ਰਹੇ, ਸਰੋਂ ਦੇ ਤੇਲ ਦੀ ਮਾਲਸ਼ ਕਰਦੇ ਰਹੇ, ਮੂੰਹ ਵਿਚ ਪਾਣੀ ਪਾਂਦੇ ਰਹੇ, ਪਰ ਫਕੀਰੀਏ ਦੇ ਸਾਹ ਨਾ ਚੱਲੇ। ਅਤੇ ਉਹਨਾਂ ਫਕੀਰੀਏ ਦਾ ਮੁਰਦਾ ਚੁੱਕ ਉਹਨਾਂ ਦੇ ਵਿਹੜੇ ਵਿਚ ਲੈ ਆਂਦਾ।
ਉਸ ਰਾਤ ਨੂੰ ਮੈਂ ਪਹਿਲੀ ਵਾਰ ਫਕੀਰੀਏ ਨੂੰ ਆਪਣੇ ਘਰ ਦੇ ਵਿਹੜੇ ਵਿਚ ਵੇਖਿਆ ਉਹ ਵੀ ਬਿਨਾਂ ਸਾਹਾਂ ਤੋਂ ਮੁਰਦੇ ਦੇ ਰੂਪ ਵਿੱਚ।
ਆਇਸ਼ਾ ਨੇ ਕੋਠੇ ਚੜ੍ਹ ਦਹੁੱਥੜ ਮਾਰਿਆ, ਛਾਤੀ ਪਿੱਟੀ ਅਤੇ ਗੰਦੀਆਂ ਅਤੇ ਅੱਤ ਗੰਦੀਆਂ ਗਾਂਲਾ ਦੀ ਝੜੀ ਲਾ ਦਿੱਤੀ। ਇਹ ਪਹਿਲਾ ਮੌਕਾ ਸੀ ਕਿ ਜਗੀਰਦਾਰ ਨੂੰ ਕਿਸੇ ਉੱਚੀ ਸੁਰ ਵਿਚ ਵੰਗਾਰਿਆ ਤੇ ਗੰਦਾ ਮੰਦਾ ਬੋਲਿਆ। ਨਹੀਂ ਤੇ ਕੀ ਮਜਾਲ ਸੀ ਕਿ ਕੋਈ ਪਿੱਠ ਪਿੱਛੇ ਵੀ ਚੂੰ ਕਰ ਜਾਏ। ਮਾਵਾਂ ਧੀਆਂ ਭੈਣਾਂ ਦੀਆਂ ਏਹਨਾਂ ਗਾਲਾਂ ਦਾ ਇਹ ਸਿਲਸਿਲਾ ਕੋਈ ਦੋ ਘੰਟੇ ਲਗਾਤਾਰ ਚਲਦਾ ਰਿਹਾ-ਬਿਨਾਂ ਦਮ ਲਏ, ਧੂੰਆਂ ਧਾਰ, ਇਕੋ ਸਾਹੇ। ਆਏਸ਼ਾ ਜਗੀਰਦਾਰ ਦੀਆਂ ਸੱਤ ਪੀੜੀਆਂ ਖੇਹ ਪਾਂਦੀ ਰਹੀ। ਫਿਰ ਘੁਸਰ ਮੁਸਰ ਦੀ ਦੱਬਵੀਂ ਆਵਾਜ਼ ਉੱਤੇ ਉਹ ਸ਼ਾਂਤ ਹੋਈ ਅਤੇ ਕੋਠੇ ਤੋਂ ਉਤਰੀ। ਕੁੱਝ ਚਿਰ ਦੱਬਵੀਂ ਘੁਸਰ ਮੁਸਰ ਹੁੰਦੀ ਰਹੀ। ਅਤੇ ਰਾਤ ਦੋ ਖੰਨ ਹੋਈ ਯਾਨੀ ਅੱਧੀ ਰਾਤ ਹੋਈ ਜਦ ਆਏਸ਼ਾ ਛੀਂਬਣ ਦੋਬਾਰਾ ਕੋਠੇ ਤੇ ਚੜ੍ਹੀ ਅਤੇ ਦੁਬਾਰਾ ਗਾਂਲਾ ਦਾ ਝੱਖੜ ਝੁੱਲਿਆ। ਹੁਣ ਉਹ ਜਾਗੀਰਦਾਰ ਨੂੰ ਨਹੀਂ ਸਗੋਂ ਉਹਨਾਂ ਘਰਾਂ ਨੂੰ ਗਾਲਾਂ ਦੇ ਰਹੀ ਸੀ ਜਿਨ੍ਹਾਂ ਉਹਦੇ ਪਤੀ ਦੀ ਜਾਨ ਬਚਾਣ ਦੀ ਸਿਰ ਤੋੜ ਜਦੋਜਹਿਦ ਕੀਤੀ ਸੀ। ਹਾਲਾਂ ਕਿ ਉਹ ਵੀ ਦੂਜਿਆਂ ਵਾਂਗ ਉਠ ਕੇ ਜਾ ਸਕਦੇ ਸਨ ਪਰ ਉਹਨਾਂ ਹਮਦਰਦੀ ਕੀਤੀ ਸੀ। ਹਾਲਾਂ ਕਿ ਉਹ ਵੀ ਦੂਜਿਆਂ ਵਾਂਗ ਉਠ ਕੇ ਜਾ ਸਕਦੇ ਸਨ ਪਰ ਉਹਨਾਂ ਹਮਦਰਦੀ ਵਜੋਂ ਲੋਥ ਘਰ ਚੁੱਕ ਲਿਆਂਦੀ ਸੀ।
ਪਰ ਚੁਸਤ ਜਾਗੀਰਦਾਰ ਆਪਣੀ ਚਾਲ ਚੱਲ ਗਿਆ ਸੀ। ਉਸ ਘੋੜੀ ਉਤੇ ਬੰਦਾ ਭਜਾ ਨਾਲ ਦੇ ਪਿੰਡ ਹਯਾਤ ਨੰਬਰਦਾਰ ਨੂੰ ਲੈ ਆਂਦਾ ਸੀ। ਉਸ ਤੋਂ ਮੱਦਦ ਮੰਗੀ।
ਆਏਸ਼ਾ ਹਯਾਤ ਕਲੇਰ ਦੀ ਤਾਂ ਘੜੇ ਦੀ ਮੱਛੀ ਸੀ। ਉਸ ਕੁੱਝ ਪਿਆਰ ਦਾ ਵਾਸਤਾ ਦੇ ਕੇ ਅਸਲ ਦੋਸ਼ੀ ਜਾਗੀਰਦਾਰ ਵਿਚੋਂ ਕੱਢ ਦਿੱਤਾ ਅਤੇ ਆਂਢ ਗੁਆਂਢ ਦੇ ਛੇ ਬੰਦੇ ਨਿਸ਼ਾਨੇ ਹੇਠ ਰੱਖ ਲਏ-ਸੰਯੋਗ ਵੱਸ ਫਾਤਮਾਂ ਨੂੰ ਛੁਡਾਣ ਤੇ ਮਾਂ ਪੁੱਤ ਨੂੰ ਥਪੜਾਨ ਵਾਲੇ ਮੁੰਡੇ ਵੀ ਇਹਨਾਂ ਘਰਾਂ ਵਿਚੋਂ ਹੀ ਸਨ। ਆਏਸ਼ਾ ਇਹ ਵੀ ਆਖ ਰਹੀ ਸੀ ਕਿ ਸ਼ਾਮੀ ਆਪਣੇ ਮੁੰਡੇ ਭੇਜ ਕੇ ਛੇੜ ਛੇੜੀ ਅਤੇ ਰਾਂਤੀ ਮੇਰਾ ਸਾਈਂ ਮੇਰਾ ਖਸਮ ਮਾਰ ਦਿੱਤਾ।
ਜਾਗੀਰਦਾਰ ਦੀ ਹਯਾਤ ਕਲੇਰ ਨੂੰ ਸੱਦਣ ਦੀ ਸਕੀਮ ਕਾਮਯਾਬ ਹੋ ਗਈ। ਉਹਨੂੰ ਇਹ ਪਤਾ ਸੀ ਕਿ ਆਏਸ਼ਾ ਹਯਾਤ ਤੋਂ ਪਰਾਂ ਨਹੀਂ, ਮੋੜ ਨਹੀਂ ਸਕੇਗੀ ਕਿਉਂਕਿ ਸਾਰੀ ਜਵਾਨੀ ਤਾਂ ਉਸ ਕਲੇਰ ਨਾਲ ਲੰਘਾਈ ਸੀ ਅਤੇ ਉਹ ਨੰਗੇ ਰੂਪ ਵਿਚ।
ਜਾਗੀਰਦਾਰ ਚੁਸਤ ਪਰ ਕਮੀਨੀ ਚਾਲ ਤਾਂ ਚੱਲ ਗਿਆ ਪਰ ਇਕ ਗੱਲੋਂ ਮੂਰਖ ਮਾਰ ਖਾ ਗਿਆ। ਉਹ ਇਹ ਕਿ ਹਵਾ ਦਾ ਰੁਖ ਬਦਲਦਿਆਂ ਹੀ ਆਪਣੇ ਗਲੋਂ ਗਲਾਵਾਂ ਲਾਹ ਹੋਰਾਂ ਦੇ ਗਲ ਪਾ ਰਾਤ ਨੂੰ ਹੀ ਸਣੇ ਪਰਿਵਾਰ ਪਿੰਡੋਂ ਖਿਸਕ ਗਿਆ। ਤਾਂਗੇ ਜਾਂ ਬੱਘੀ ਤੇ ਨਹੀਂ ਸਗੋਂ ਦੋ ਊਠ ਤੇ ਤਿੰਨ ਘੋੜੀਆਂ ਉਹਦੇ ਸਫਰ ਵਿਚ ਸਹਾਈ ਹੋਈਆਂ। ਉਹਦਾ ਪਿੰਡੋਂ ਖਿਸਕਣਾ ਹੀ ਉਹਨੂੰ ਫਿਰ ਹੱਤਿਆ ਕੇਸ ਵਿਚ ਲੈ ਆਇਆ ਕਿਉਂਕਿ ਪਿੰਡ ਦੇ ਦੂਜੇ ਦੋਵੇਂ ਨੰਬਰਦਾਰ, ਚੌਧਰੀ ਮਹੁੰਮਦ ਹੁਸੈਨ ਅਤੇ ਗੁਲਾਮ ਕਾਦਰ ਜਿਹੜੇ ਦੋਵੇਂ ਹੀ ਚੱਠਾ ਬਰਾਦਰੀ ਦੇ ਸਨ, ਅਸਲੀਅਤ ਤੋਂ ਤਿਲਕਣ ਵਾਲੇ ਨਹੀਂ ਸਨ। ਜਾਗੀਰਦਾਰ ਦੇ ਖਿਸਕਣ ਪਿੱਛੋਂ ਉਹਦਾ ਕੋਈ ਵੀ ਹਮਾਇਤੀ ਉਭਰ ਕੇ ਸਾਹਮਣੇ ਨਹੀਂ ਸੀ ਆਇਆ।
ਬੱਸ ਸਮਝੋ ਉਸ ਦਿਨ ਤੋਂ ਇਸ ਘਰ, ਯਾਨੀ ਛੀਬਿਆਂ ਦੇ ਇਸ ਘਰ ਨਾਲ ਸਾਡੇ ਸੰਬੰਧ ਬੋਲ ਚਾਲ ਅਸਲੋਂ ਹੀ ਟੁੱਟੀ ਹੋਈ ਸੀ।
ਏਹੋ ਕਾਰਨ ਸੀ ਕਿ ਮੈਨੂੰ ਸਾਰੀ ਰਾਤ ਤਾਅ ਠਾਰ ਆਉਂਦੇ ਰਹੇ। ਆਏਸ਼ਾ ਨੂੰ ਜਾਂ ਅਨੈਤ ਨੂੰ ਖਾਰ ਹੋ ਸਕਦੀ ਸੀ। ਕਰੋਧ ਵਿਰੋਧ ਵੈਰ ਹੋ ਸਕਦਾ ਸੀ। ਕੁੱਝ ਵੀ ਕਰ ਸਕਦੇ, ਸੋਚ ਸਕਦੇ ਸਨ। ਪਰ ਫਾਤਮਾ? ਫਾਤਮਾਂ ਦੀ ਤਾਂ ਅਸਾਂ ਹਮਦਰਦੀ ਕੀਤੀ ਸੀ, ਮਰਦੀ ਨੂੰ ਛੁਡਾਇਆ ਬਚਾਇਆ ਸੀ। ਫਿਰ ਉਸ ਮੇਰੇ ਉਤੇ ਕਚਰੇ ਸਵਾਹ ਦੀ ਜੂਠ ਕਿਉਂ ਸੁੱਟੀ ? ਕੋਈ ਸੁੱਤੀ ਕਲਾ ਜਗਾਣ ਲਈ? ਕੋਈ ਨਵੀਂ ਛੇੜ ਛੇੜਨ ਲਈ? ਅਤੇ ਜੇ ਇਹ ਅਚਣਚੇਤ ਹੀ ਹੋ ਗਿਆ ਸੀ, ਤਾਂ ਉਸ ਵੇਲੇ ਉਹ ਘਰ ਵਿਚ ਇੱਕਲੀ ਸੀ, ਬਾਹਰ ਆ ਕੇ ਅਫਸੋਸ ਕਰ ਸਕਦੀ ਸੀ। ਹੱਸੀ ਜਾਂ ਹੌਕਾ ਭਰਿਆ ਇਹ ਤਾਂ ਮੈਨੂੰ ਵੀ ਸਪਸ਼ਟ ਨਹੀਂ ਸੀ। ਹਾਂ, ਚਿੱਕੜ ਸੁੱਟਣ ਵਾਲੀ ਗੱਲ ਜੇ ਮੈਂ ਘਰ ਵਿਚ ਦੱਸ ਦੇਂਦਾ ਜਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਤਾਂ ਹੋਰ ਖਰਾਬਾ ਹੁੰਦਾ। ਕੋਈ ਤਗੜਾ ਕਲੇਸ਼ ਉਠ ਖਲੋਂਦਾ ਕਿਉਂਕਿ ਇਹ ਘਰ ਤਾਂ ਅੱਗੇ ਹੀ ਸਾਰੇ ਪਿੰਡ ਨਾਲੋਂ ਕੱਟਿਆ ਜੇਹਾ ਸੀ।
ਮੂਰਖ ਛੀਂਬਣ ਨੇ ਕਲੇਰ ਦੇ ਆਖੇ ਲੱਗ ਸਾਰੇ ਹਮਾਇਤੀ ਗਵਾ ਲਏ ਸਨ। ਅਤੇ ਜਾਗੀਰਦਾਰ ਤੇ ਕੇਸ ਪੈ ਜਾਣ ਨਾਲ ਉਹ ਵੀ ਪਾਸਾ ਖੁੱਸ ਗਿਆ ਸੀ। ਨਾ ਘਰ ਦਾ ਨਾ ਘਾਟ ਦਾ ਰਿਹਾ ਕੁਤਾ ਧੋਬੀ ਦਾ। ਪਰ ਏਸ ਘਰ ਦੇ ਏਸ ਮੂਰਖਪੁਣੇ ਨਾਲ ਸਹੇੜੇ ਸੰਕਟ ਦੇ ਹੁੰਦਿਆਂ ਵੀ ਮੈਨੂੰ ਅਤੇ ਸ਼ਾਇਦ ਕਈ ਹੋਰਾਂ ਨੂੰ ਵੀ ਫਾਤਮਾਂ ਤੇ ਤਰਸ ਆਉਂਦਾ ਸੀ।
ਜਦੋਂ ਮੈਂ ਸਵਾਹ ਤੇ ਕਚਰੇ ਦੇ ਪਾਣੀ ਨਾਲ ਲਤ ਪਤ ਆਪਣੇ ਘਰ ਵੀੜਆ ਤਾਂ ਵੱਡੀ ਭਾਬੀ ਨੇ ਹਾਸੇ ਮਿਲਵੀਂ ਮਿੱਠੀ ਝਿੜਕੀ ਦਿੱਤੀ ਤੇ ਕਿਹਾ, "ਕੋਈ ਮਗਰ ਪਿਆ ਹੁੰਦਾ ਏ? ਹਨੇਰੇ ਵਿਚ ਹੌਲੀ ਨਹੀਂ ਤੁਰਿਆ ਜਾਂਦਾ? ਪਤਾ ਵੀ ਏ, ਪਈ ਨਾਲੀ ਵਿਚ ਚਿੱਕੜ ਏ। ਸ਼ੁਕਰ ਏ, ਮੂੰਹ ਮੱਥਾ ਨਹੀਂ ਭੱਜਾ।"
ਭਾਬੀ ਦਾ ਖਿਆਲ ਸੀ ਕਿ ਮੈਂ ਠੁੱਡਾ ਖਾ ਕੇ ਨਾਲੀ ਵਿਚ ਡਿੱਗਾ ਹਾਂ ਜਿਹੜੀ ਗਲੀ ਦੇ ਐਨ ਵਿਚਾਲੇ ਸੀ। ਇਸ ਨਾਲ ਮੈਨੂੰ ਅਸਲੀਅਤ ਛੁਪਾਣ ਦਾ ਮੌਕਾ ਮਿਲ ਗਿਆ।
ਭਾਬੀ ਨੇ ਹੀ ਬਹਾਨਾ æਲੱਭ ਦਿੱਤਾ ਸੀ-"ਸਾਰਾ ਦਿਨ ਦੁੜੰਗੇ ਦੇਂਦਾ ਬੰਦਾ ਘਰ ਨੂੰ ਆਉਂਦਾ ਤਾਂ ਅਰਾਮ ਨਾਲ ਤੁਰੇ।" ਨਾਲ ਹੀ ਲਿਬੜੀ ਕਮੀਜ਼ ਉਸ ਮੇਰੇ ਸਿਰੋਂ ਕੱਢ ਲਈ ਅਤੇ ਮੈਨੂੰ ਨਲਕੇ ਹੇਠਾਂ ਧੱਕ ਦਿਤਾ।
ਨਲਕੇ ਦੀ ਹੱਥੀ ਦੱਬਦਿਆਂ ਭਾਬੀ ਕਹਿ ਰਹੀ ਸੀ, "ਸਾਥੋਂ ਨਹੀਂ ਸਾਰਾ ਦਿਨ ਕਾਸ਼ਟਿਕ ਵਿਚ ਹੱਥ ਗਾਲੀਦੇ। ਅਜੇ ਦੋਪਹਿਰ ਤੂੰ ਧੋਤੇ ਕੱਪੜੇ ਪਾ ਕੇ ਗਿਆ ਸੀ।" ਤੌਲੀਆ ਮੇਰੇ ਮੋਢੇ ਧਰ ਉਸ ਕਿਹਾ, "ਲੈ, ਪਿੰਡਾ ਪੂੰਝ। ਮੈਂ ਕੱਪੜੇ ਲਿਆਵਾਂ।"
ਮੈਂ ਪਿੰਡਾ ਪੂੰਝ ਕਪੜੇ ਪਾਏ ਤੇ ਖੇਸੀ ਦੀ ਬੁੱਕਲ ਮਾਰ ਮੰਜੇ ਤੇ ਜਾ ਬੈਠਾ ਤਾਂ ਦਿਮਾਗ ਵਿਚ ਖਿਆਲਾਂ ਦਾ ਚੱਕਰ ਚੱਲ ਪਿਆ। ਬਦਲਾ, ਖਿਮਾ, ਬਦ ਨਾਲ ਬਦੀ। ਨਹੀਂ, ਨਹੀਂ, ਬਦ ਨਾਲ ਵੀ ਨਿਮਰਤਾ ਨੇਕੀ। ਮਾਂ ਨੇ ਰੋਟੀ ਖਾਣ ਲਈ ਕਿਹਾ। ਮੈਂ ਭੁੱਖ ਨਾ ਹੋਣ ਦਾ ਕਹਿ ਕੇ ਟਾਲ ਦਿੱਤਾ। ਭੁੱਖ ਹੈ ਵੀ ਕਿਥੇ ਸੀ? ਭੁੱਖ ਤਾਂ ਕਰੋਧ ਨੇ ਉਡਾ ਦਿੱਤੀ ਸੀ। ਭਾਬੀ ਨੇ ਦੁੱਧ ਦਾ ਗਲਾਸ ਲਿਆ ਕੇ ਢੱਕ ਕੇ ਰੱਖ ਦਿੱਤਾ ਜਿਹੜਾ ਸਵੇਰ ਤੱਕ ਪਿਆ ਰਿਹਾ।
ਪ੍ਰਭਾਤੀਂ ਮੈਂ ਮੰਜੇ ਤੋਂ ਉਠ ਭਾਰੀ ਉਨੀਂਦਰੀਆਂ ਅੱਖਾਂ ਮਲਦਾ ਬਾਹਰ ਨੂੰ ਨਿਕਲ ਗਿਆ। ਰਾਤ ਭਰ ਦੀ ਤੜਫਣ ਪਿੱਛੋਂ ਬਦਲੇ ਦੀ ਭਾਵਨਾ ਦਬ ਗਈ ਸੀ। ਕੀ ਹੋਇਆ? ਕਿਉਂ ਹੋਇਆ? ਛੱਡੋਂ ਪਰ੍ਹਾਂ, ਕੁੱਝ ਨਹੀਂ ਕਰਨਾ, ਹੋ ਸਕਦਾ ਏ ਕੋਈ ਨਵੀਂ ਛੇੜ ਹੋਵੇ ਅਤੇ ਕੋਈ ਕਲੇਸ਼ ਉਠ ਖਲੋਵੇ ਅਤੇ ਘਰਦੇ ਕਿਸੇ ਨਵੀਂ ਉਲਝਣ ਵਿਚ ਫਸ ਜਾਣ। ਅਤੇ ਕਿਹੜਾ ਕਿਸੇ ਹੋਰ ਨੂੰ ਏਸ ਨਵੀਂ ਛੇੜ ਦਾ ਪਤਾ ਸੀ
ਘਰਦੇ ਆਪਣੇ ਠੰਡੇ ਤੇ ਸਾਊ ਸੁਭਾ ਨਾਲ ਹੱਡ ਵੈਰ ਨਹੀਂ ਸਨ ਰਖਦੇ ਸਗੋਂ ਬੀਤੇ ਦੀ ਅਣਸੁਖਾਂਣੀਂ ਘਟਨਾ ਨੂੰ ਭੁਲਾ ਕੇ ਗਰੀਬ ਸਮਝ ਮੱਦਤ ਵੀ ਕਰਨਾ ਚਾਹੁੰਦੇ ਸਨ। ਭਾਵੇਂ ਜਿਸ ਦਿਨ ਫਕੀਰੀਏ ਦਾ ਮੁਰਦਾ ਵਿੜੇ ਵਿਚ ਪਿਆ ਸੀ ਅਤੇ ਆਏਸ਼ਾ ਨੇ ਪਹਿਲੇ ਰਿਕਾਰਡ ਦਾ ਦੂਜਾ ਪਾਸਾ ਜਿਹੜਾ ਸਾਡੇ ਲਈ ਲਾਇਆ ਸੀ ਤਾਂ ਮੇਰੇ ਛੋਟੇ ਚਾਚੇ ਨੇ ਨਾਲ ਦੇ ਕੋਠੇ ਤੇ ਜਾ ਕੇ ਕਿਹਾ ਸੀ, "ਬੀਬੀ ਆਏਸ਼ਾ, ਸਾਨੂੰ ਦੁਖ ਏ ਤੇਰੇ ਤੇ ਕਹਿਰ ਵਰਤਿਆ ਏ। ਕਿਸ ਵਰਤਾਇਆ ? ਕਿਵੇਂ ਵਰਤਿਆ ? ਇਹ ਵੀ ਤੈਨੂੰ ਪਤਾ ਏ। ਕਾਲੀ ਬੋਲੀ ਰਾਤ ਏ। ਇਕ ਤੇਰੇ ਪੁੱਤਰ ਏ। ਖੁਦਾ ਤੋਂ ਸੁਖ ਮੰਗ ਅਤੇ ਦਿਨ ਚੜ੍ਹੇ ਜੋ ਮਰਜੀ ਕਰੀਂ। ਜੋ ਤੇਰੇ ਮਨ ਮੰਨੇ ਕਰੀਂ।"
ਗਲ ਆਇਸ਼ਾ ਦੇ ਖਾਨੇ ਬੈਠ ਗਈ ਅਤੇ ਦੜ ਵੱਟ ਕੋਠੇ ਤੋਂ ਹੇਠਾਂ ਉੱਤਰ ਗਈ।
ਫਕੀਰਿਆਂ ਮਰੇ ਨੂੰ ਸਾਲ ਤੋਂ ਵੱਧ ਸਮਾਂ ਹੋ ਗਿਆ ਸੀ। ਜਾਗੀਰਦਾਰ ਬਰੀ ਹੋਏ ਨੂੰ ਵੀ ਅੱਠ ਨੌਂ ਮਹੀਨੇ ਹੋ ਗਏ ਸਨ ਅਤੇ ਹਾਲਤ ਵੀ ਆਮ ਜੇਹੇ ਸੁਖਾਵੇਂ ਹੋ ਗਏ ਸਨ। ਪਰ ਮੈਂ ਆਪਣੇ ਆਪ ਵਿਚ ਇਹ ਪੱਕਾ ਕਰ ਲਿਆ ਕਿ ਦੂਜੇ ਪਾਸਿਉਂ ਭਾਵੇਂ ਵਲਾ ਕੇ ਹੀ ਆਉਣਾ ਪਵੇ ਏਸ ਪਾਸਿਉਂ ਯਾਨੀ ਛੀਂਬਿਆ ਦੇ ਘਰ ਅੱਗੋਂ ਨਹੀਂ ਲੰਘਣਾ। ਅਤੇ ਕੋਈ ਦੋ ਢਾਈ ਮਹੀਨੇ ਮੈਂ ਇਹ ਰਾਹ ਛੱਡੀ ਰਖਿਆ। ਏਸ ਦੋ ਮਹੀਨੇ ਦੇ ਅਰਸੇ ਵਿਚ ਮੈਂ ਫਾਤਮਾਂ ਨੂੰ ਕਲੇਸ਼ ਕਰਤੂਤਾਂ ਦੀ ਜੜ ਅਤੇ ਕੁਰੱਪਟ ਦੁਸ਼ਮਣ ਸਮਝਣ ਲਗਾ। ਏਸ ਦੋ ਮਹੀਨੇ ਦੇ ਅਰਸੇ ਵਿਚ ਕਿਸੇ ਪਾਸਿਉਂ ਕੋਈ ਗੱਲ ਨਾ ਹੋਈ, ਨਾ ਹਲੀ। ਅਤੇ ਮੈਂ ਫਿਰ ਉਸੇ ਰਾਹ ਗਲੀ ਘਰ ਨੂੰ ਆਉਣ ਜਾਣ ਲਗ ਪਿਆ।
ਕਈ ਦਿਨਾਂ ਬਾਅਦ ਹਨੇਰੀ ਰਾਤ ਅਤੇ ਹਨੇਰੀ ਗਲੀ ਚੋਖੇ ਕੁਵੇਲੇ ਮੈਂ ਗਲੀ ਦਾ ਮੋੜ ਮੁੜ ਉਹਨਾਂ ਦੇ ਘਰ ਅੱਗੋਂ ਲੰਘਣ ਲਗਾ।(ਹਾਂ ਇਕ ਗੱਲ ਮੈਂ ਸਾਫ ਕਰ ਦਿਆਂ ਇਹ ਬੀਹਵੀਂ ਸਦੀ ਦੇ ਅੱਧ ਤੋਂ ਵੀ ਕੋਈ ਪੰਜ ਛੇ ਸਾਲ ਪਹਿਲਾਂ ਦੀ ਗੱਲ ਹੈ। ਉਹਨਾਂ ਦਿਨਾਂ ਵਿਚ ਰਾਤਾਂ ਏਨੀਆਂ ਹਨੇਰੀਆਂ ਹੁੰਦੀਆਂ ਸਨ ਕਿ ਹੱਥ ਨੂੰ ਹੱਥ ਨਹਂੀਂ ਸੀ ਦਿਸਦੀ ਕਿਉਂਕਿ ਆਮ ਘਰਾਂ ਵਿਚ ਸਰੋਂ ਜਾ ਮਿੱਟੀ ਦੇ ਦੀਵੇ ਜਾਂ ਲੰਪ ਲਾਲਟੈਣ ਹੀ ਜਗਦੀ ਸੀ ਅਤੇ ਗਲੀਆਂ ਵਿੱਚ ਅਤੇ ਬਾਹਰ ਘੁੱਪ ਹਨੇਰਾ ਹੀ ਪਸਰਿਆ ਰਹਿੰਦਾ ਸੀ। ਅਤੇ ਚੰਦ ਨਾ ਹੋਵੇ ਤਾਂ ਤਾਰਿਆਂ ਦੀ ਲੋਅ ਹੀ ਅੱਖਾਂ ਨੂੰ ਨੂਰ ਦੇਂਦੀ। ਏਹੋ ਜੇਹੀ ਸੀ ਉਹ ਹਨੇਰੀ ਅਤੇ ਡੂੰਘੀ ਸ਼ਾਮ ਕਿਉਂਕਿ ਉਦੋਂ ਬਿਜਲੀ ਜਾ ਬਿਜ਼ਲੀ ਦੇ ਲਾਟੂ ਨਹੀਂ ਸਨ ਹੁੰਦੇ।) ਜਿਉਂ ਹੀ ਮੈਂ ਛੀਂਬਿਆ ਦੇ ਬੂਹੇ ਅਗੋਂ ਲੰਘਣ ਲਗਾ ਪੀਡੀ ਪਕੜ ਮੇਰੀ ਕਿਸੇ ਨੇ ਬਾਂਹ ਫੜ ਲਈ। ਕੂਲੇ ਹੱਥਾਂ ਅਤੇ ਮਹਿਕਦੇ ਸਾਹਾਂ ਤੋਂ ਮੈਂ ਅਨੁਮਾਨ ਲਾਇਆ ਕਿ ਇਹ ਫਾਤਮਾਂ ਹੀ ਏ । ਕੋਈ ਨਵੀਂ ਛੇੜ, ਕੋਈ ਨਵਾਂ ਪੰਗਾ? ਖਿੱਚ ਕੇ ਉਹਦੇ ਸੁੰਦਰ ਕੂਲੇ ਮੂੰਹ ਤੇ ਕੰਨ ਨੇੜੇ ਥੱਪੜ ਮਾਰਾਂ। ਪਰ ਨਹੀਂ। ਮੈਂ ਬਾਂਹ ਛੁਡਾAਣ ਲਈ ਜੋਰ ਨਾਲ ਝਟਕਾ ਮਾਰਿਆ ਉਹਦੇ ਦੋਵੇਂ ਹੱਥ ਮੇਰੀ ਵੀਣੀ ਤੋਂ ਤਿਲਕੇ ਅਤੇ ਉਹ ਉੱਖੜ ਕੇ ਕੰਧ ਨਾਲ ਵੱਜੀ ਅਤੇ ਇਕ ਪੀੜ ਭਰੀ ਕਸਕ ਮੇਰੇ ਕੰਨ ਪਈ ਜਿਵੇਂ ਅਥਾਹ ਪੀੜ ਕਿਸੇ ਚੀਸ ਵੱਟ ਕੇ ਅੰਦਰੇ ਅੰਦਰ ਹੀ ਵਲ ਲਈ ਹੋਵੇ। ਅਤੇ ਮੈਂ ਉਹਨੂੰ ਡਿੱਗੀ ਨੂੰ ਛੱਡ ਤਿੱਖੇ ਪੈਰੀਂ ਅਗੇ ਆਪਣੇ ਘਰ ਗਿਆ। ਉਹ ਕਦੋਂ ਉਠੀ ? ਕਿਵੇਂ ਉਠੀ? ਸੱਟ ਲੱਗੀ ਨਹੀਂ ਲੱਗੀ? ਲੱਗੀ ਤੇ ਕਿਥੇ? ਕਿੰਨੀ? ਮੈਨੂੰ ਨਹੀਂ ਪਤਾ। ਪਰ ਮੈਨੂੰ ਉਹ ਚਤੁਰ ਚਲਾਕ ਅਤੇ ਮਕਾਰ ਦੁਸ਼ਮਣ ਜਾਪੀ।
ਰਾਤੀ ਮੈਂ ਉਹਨਾਂ ਦੇ ਘਰ ਵਲ ਕੰਨ ਲਾਈਂ ਚੋਖਾ ਚਿਰ ਜਾਗਦਾ ਰਿਹਾ ਪਰ ਕੋਈ ਭਿਣਕ ਨਾ ਪਈ ਅਤੇ ਕੋਈ ਛੇੜ ਨਾ ਛਿੜੀ ਪਰ ਫਾਤਮਾਂ ਤੋਂ ਮੈਨੂੰ ਘਿਰਨਾ ਆਉਣ ਲਗ ਪਈ। ਦਿਲ ਵਿਚ ਦੁੱਖ ਸੀ ਪੀੜ ਸੀ ਕਿ ਮੈਂ ਇਹਨੂੰ ਕਦੇ ਬੁਰੀ ਨਹੀਂ ਸੀ ਸਮਝਿਆ। ਪਰ ਇਸ ਨੇ ਦੋ ਵਾਰ ਕੀਤੇ-ਅਤਿ ਕਮੀਨੇ, ਬੇਹੱਦ ਕੋਝੇ। ਮੈਂ ਫਿਰ ਇਹ ਰਾਹ ਇਹ ਗਲੀ ਤਿਆਗ ਦਿੱਤੀ। ਕਲੇਸ਼ ਤੋਂ ਬਚਣ ਲਈ ਹੋਰ ਚਾਰਾ ਵੀ ਕੀ ਸੀ?
ਕਿਸੇ ਅਣਸੁਖਾਵੀਂ ਘਟਨਾ ਕਾਰਨ ਮੈਨੂੰ ਪੜ੍ਹਾਈ ਛੱਡਣੀ ਪਈ ਅਤੇ ਇਸ ਅਨਹੋਣੀ ਨੇ ਮੇਰਾ ਦਿਲ ਤੋੜ ਦਿੱਤਾ। ਹਾਣੀ ਸਾਥੀਆਂ ਵਿਚ ਅਤੇ ਖੇਡਣ ਵਿਚ ਮੇਰਾ ਜੀ ਨਹੀਂ ਸੀ ਲਗਦਾ। ਕੌੜੀ ਕੁਸੈਲੀ ਪੀੜ ਦੇ ਘੁੱਟ ਮੈਂ ਅੰਦਰੇ ਅੰਦਰ ਪੀ ਰਿਹਾ ਸਾਂ। ਸ਼ਾਮ ਵੇਲੇ ਪੀੜ ਪਰਬਲ ਹੁੰਦੀ ਤਾਂ ਮੈਂ ਇਕਾਂਤ ਸ਼ਾਂਤੀ ਦੀ ਤਲਾਸ਼ ਵਿਚ ਸੜਕ ਪੈ ਜਾਂਦਾ। ਪੀਰ ਹਾਜੀ ਦੇ ਬਾਗ ਤੋਂ ਬਹੁਤ ਅੱਗੇ ਕਲੇਰਾਂ ਨੂੰ ਜਾਂਦੇ ਖਾਲ ਦੀ ਪੁਲੀ ਉਤੇ ਜਾ ਬਹਿੰਦਾ। ਸ਼ਾਂਤ ਇਕਾਂਤ ਵਿਚ ਦਿਲ ਨੂੰ ਪੀੜ ਤੋਂ ਪਰ੍ਹਾਂ ਕਰਨ ਲਈ ਕੋਈ ਕਿੱਸਾ ਜਾਂ ਕਿਤਾਬ ਪੜ੍ਹਦਾ ਅਤੇ ਫਿਰ ਘੁਸਮੁਸਾ ਹਨੇਰਾ ਹੋਣ ਤੇ ਮੈਂ ਉਦਾਸੀ ਦੀਆਂ ਸੂਲਾਂ ਦੀ ਪੰਡ ਚੁੱਕੀ ਪਿੰਡ ਨੂੰ ਤੁਰ ਪੈਂਦਾ। ਇਹ ਮੇਰਾ ਨਿੱਤ ਨੇਮ ਬਣ ਗਿਆ ਅਤੇ ਇਸ ਨੇਮ ਨੂੰ ਨਿਭਾਂਦਿਆਂ ਕੋਈ ਤਿੰਨ ਮਹੀਨੇ ਹੋ ਗਏ ਸਨ। ਏਨਾ ਹੀ ਸਮਾਂ ਹੋ ਗਿਆ ਸੀ ਮੈਨੂੰ ਆਪਣੇ ਘਰ ਨੂੰ ਜਾਣ ਦਾ ਸਿੱਧਾ ਰਾਹ ਤਿਆਗਿਆਂ ਕਿਉਂਕਿ ਮੇਰੀ ਜਾਚੇ ਏਸ ਰਾਹ ਤੇ ਯਾਨੀ ਗਲੀ ਦੇ ਮੋੜ ਤੇ ਛੀਂਬਿਆਂ ਦੇ ਘਰ ਵਿਚ ਇਕ ਅਤਿ ਕਮੀਨੀ ਵਿਰੋਧਨ ਬੈਠੀ ਸੀ-ਫਾਤਮਾਂ । ਮੈਂ ਕਈ ਵਾਰ ਦੰਦ ਪੀਹਕੇ ਰਹਿ ਜਾਂਦਾ ਪਰ ਕੋਈ ਚਾਰਾ ਨਹੀਂ ਸੀ। ਮੇਰੇ ਪਹਿਲਾਂ ਚਿੱਤ ਚੇਤੇ ਵੀ ਨਹੀਂ ਸੀ ਕਿ ਉਹ ਏਨੀ ਘਟੀਆ ਹੋਵੇਗੀ।
ਇਕ ਦਿਨ ਸੂਰਜ ਦੀ ਟਿੱਕੀ ਛਿਪਣ ਤੋਂ ਕੁੱਝ ਪਲ ਬਾਅਦ ਮੈਂ ਪੁਲੀ ਤੋਂ ਉੱਠਿਆ ਤੇ ਪਿੰਡ ਵੱਲ ਤੁਰ ਪਿਆ। ਨਵਾਬ ਦਾ ਮੁੰਡਾ ਨਜਰ ਦੂਰ ਪਿੰਡ ਦੇ ਨੇੜੇ ਬਲਦਾਂ ਨੂੰ ਪੰਜਾਲੀ ਦੇਈਂ ਹਿੱਕੀ ਜਾ ਰਿਹਾ ਸੀ। ਇਸ ਤੋਂ ਬਿਨਾਂ ਅੱਗੇ ਪਿੱਛੇ ਦੋਹੀਂ ਪਾਸੀ ਸੜਕ ਸੁੰਨੀ ਸੀ। ਮੈਂ ਹੌਲੀ ਹੌਲੀ ਤੁਰਦਾ ਹਾਜੀ ਪੀਰ ਦੇ ਬਾਗ ਬਰਾਬਰ ਆ ਗਿਆ। ਸੂਰਜ ਛਿਪ ਗਿਆ ਸੀ। ਧਵਾਂਖਿਆ ਜਿਹਾ ਹਨੇਰਾ ਪਸਰਨ ਲਗਾ ਸੀ। ਮੇਰੇ ਕੰਨੀਂ ਸ਼ੀਂ ਸ਼ੀਂ ਦੀ ਸ਼ੂਕਰ ਪਈ ਅਤੇ ਫਿਰ ਇਕ ਦਬਵੀਂ ਜੇਹੀ ਅਵਾਜ਼ , "ਮੇਰੀ ਗੱਲ ਸੁਣ।"
ਮੈਂ ਹੈਰਾਨ ਹੋ ਆਸੇ ਪਾਸੇ ਵੇਖਿਆ, ਫਿਰ ਅੱਗੇ ਪਿੱਛੇ। ਦੂਰ ਦੂਰ ਤੱਕ ਕੋਈ ਨਹੀਂ ਸੀ। ਬਲਦ ਲਈ ਜਾਂਦਾ ਨਵਾਬ ਦਾ ਮੁੰਡਾ ਵੀ ਪਿੰਡ ਜਾ ਪਹੁੰਚਾ ਸੀ। ਵਹਿਮ, ਕੰਨਾ ਦਾ ਭੁਲੇਖਾ। ਤੁਰਨ ਲਗਾ।
"ਸ਼ੀ ਸ਼ੀਂ ਮੈਂ ਸੱਦਿਆ ਏ। ਏਧਰ ਮੇਰੀ ਗੱਲ ਸੁਣ।" ਆਵਾਜ਼ ਫਾਤਮਾ ਦੀ ਸੀ। ਮੈਂ ਵੇਖਿਆ ਉਹ ਸੜਕ ਦੇ ਕੰਢੇ ਉੱਗੇ ਸੰਘਣੇ ਝਾੜਾਂ ਦੀ ਓਟ ਵਿਚ ਖੇਤ ਵੱਲ ਖਲੋਤੀ ਸੀ।
ਉਸ ਸਿਰ ਹਿਲਾ ਅੱਖ ਦਾ ਇਸ਼ਾਰਾ ਕੀਤਾ, "ਉਰ੍ਹਾਂ ਆ।"
ਮੇਰਾ ਦਿਮਾਗ ਇਕ ਦਮ ਸੁੰਨ ਜਿਹਾ ਹੋਇਆ। ਕੋਈ ਨਵਾਂ ਚੱਕਰ , ਕੋਈ ਨਵੀਂ ਸ਼ੈਤਾਨੀ, ਕੋਈ ਨਵੀਂ ਛੇੜ। ਮੈਂ ਆਸੇ ਪਾਸੇ ਗਹੁ ਨਾਲ ਵੇਖਿਆ ਕੋਈ ਹੋਰ ਲੁਕਿਆ ਛੁਪਿਆ ਨਾ ਹੋਵੇ ਪਰ ਕੋਈ ਨਜ਼ਰ ਨਾ ਆਇਆ।
ਮੈਂ ਥਾਂਏਂ ਖਲੋਤੇ ਨੇ ਕਿਹਾ, "ਦੱਸ ਕੀ ਕੰਮ ਏ? ਕੀ ਕਹਿਣਾ ਏ?" ਮੇਰੀ ਆਵਾਜ਼ ਖਿੱਝੀ ਜੇਹੀ ਸੀ।
"ਉਰ੍ਹਾਂ ਮੇਰੇ ਕੋਲ ਆ।" ਉਹਦੀ ਜਬਾਨ ਵਿਚ ਮਿਠਾਸ ਤੇ ਤਰਲਾ ਜੇਹਾ ਸੀ,ਅਪਣੱਤ ਜੇਹੀ ਸੀ।
ਮੈਂ ਫਿਰ ਕਿਹਾ , "ਕੋਈ ਨਵਾਂ ਜਾਲ ਪਾ ਕੇ ਫਸਾ ਨਾ ਦੇਈਂ।"
ਉਸ ਪੋਲੇ ਹੱਥ ਕੰਨ ਨੂੰ ਲਾਂਦਿਆ ਕਿਹਾ, "ਤੋਬਾ ! ਤੋਬਾ ! ਏਨਾ ਭੁਲੇਖਾ ! ਏਨਾ ਭਰਮ ! ਮੇਰਾ ਕੋਈ ਵੈਰ ਏ? ਤੇਰੇ ਨਾਲ ਕੁੱਝ ਗਲਾਂ ਕਰਨੀਆਂ ਨੇ। ਕਦੋਂ ਦੀ ਤਰਸਦੀ ਤਾਂਘਦੀ ਆਂ। ਪਰ ਤੂੰ ਮੌਕਾ ਈ ਨਈਂ ਦੇਂਦਾ।"
ਅਤੇ ਉਸ ਨੇੜੇ ਹੋ ਹੱਥ ਫੜ ਲਿਆ। ਇਕ ਅਨੂਠੀ ਛੋਹ! ਮੇਰੇ ਲੂੰ ਲੂੰ ਮਹਿਕ ਕਥੂਰੀ ਜੇਹੀ ਮਹਿਕੀ। ਉਹ ਮੇਰਾ ਹੱਥ ਘੁੱਟ ਕੇ ਫੜ ਖੇਤ ਦੇ ਵਿਚੋਂ ਵਿਚ ਤੁਰ ਪਈ। ਮੈਂ ਏਸ ਤਰ੍ਹਾਂ ਉਹਦੇ ਨਾਲ ਤੁਰਿਆ ਗਿਆ ਜਿਵੇਂ ਸਿਪਾਹੀ ਨਾਲ ਕੋਈ ਮੁਲਜ਼ਮ। ਸੜਕ ਤੋਂ ਕਿੱਲਾ ਕੁ ਹਟਵੀਂ ਹਾਜੀ ਪੀਰ ਦੇ ਬਾਗ ਦੀ ਕਿਉੜੇ ਤੇ ਸੰਘਣੇ ਕਾਨਿਆਂ ਦੀ ਵਾੜ ਕੋਲ ਉਸ ਮੇਰਾ ਹੱਥ ਛੱਡਿਆ ਤੇ ਕਿਹਾ, "ਏਥੇ ਬੈਹ ਕੇ ਕੁੱਝ ਗੱਲਾਂ ਕਰਾਂਗੇ ਇਕਾਂਤ ਵਿਚ। ਕੁੱਝ ਦਿਲ ਦਾ ਭਾਰ ਲਾਹਾਂਗੇ ।"
ਅਤੇ ਉਹ ਬੈਠ ਗਈ। ਮੈਨੂੰ ਅਜੇ ਵੀ ਧੁੜਕੂ ਜੇਹਾ ਸੀ। ਮੈਂ ਬੇਦਿਲੀ ਜੇਹੀ ਨਾਲ ਉਹਦੇ ਸਾਹਮਣੇ ਬੈਠ ਗਿਆ। ਕੀ ਕਹੇਗੀ? ਕੀ ਕਰੇਗੀ? ਮੈਂ ਇੱਕ ਟਿੱਕ ਉਹਦੇ ਅਤਿ ਸੁੰਦਰ ਮੂੰਹ ਵਲ ਵੇਖ ਰਿਹਾ ਸਾਂ, ਫਿੱਕੇ ਜੇਹੇ ਹਨੇਰੇ ਦੀ ਸਿਆਹ ਸਿਆਹੀ ਵਿਚ ਵੀ ਜੋ ਲਾਟ ਵਾਂਗ ਦਮਕ ਰਹੀ ਸੀ। ਸ਼ੁਧ ਕੁੰਦਨ ਵਾਂਗ, ਪਾਰਸਮਣੀ ਜਾਂ ਹੀਰੇ ਦੀ ਕਣੀ ਵਾਂਗ ਉਹ ਦਮਕ ਰਹੀ ਸੀ। ਦਿਲ ਵਿਚ ਪੀੜ ਉਠ ਰਹੀ ਸੀ, ਇਹ ਸੋਚ ਸੀ ਕਿ ਇਹ ਸੋਨ ਚਿੜੀ ਕਾਲੇ ਕਾਗ ਦੇ ਪੰਜੇ ਕਿਵੇਂ ਫਸ ਗਈ। ਮੈਨੂੰ ਉਹ ਕੋਈ ਪਰੀ, ਕੋਈ ਅਪੱਸਰਾ ਲਗ ਰਹੀ ਸੀ। ਵਾਹੀ ਹੋਈ ਧਰਤੀ ਦੀ ਸਿੱਲੀ ਮਿੱਟੀ ਮਹਿਕ ਰਹੀ ਸੀ ਪਰ ਉਹਦੇ ਵਿਚ ਵੀ ਫਾਤਮਾਂ ਦੀ ਚੰਦਨ ਦੇਹ ਦੀ ਮਹਿਕ ਰਲੀ ਹੋਈ ਸੀ।
ਉਸ ਹੌਕਾ ਭਰ ਕੇ ਉਲਾਭਾਂ ਜੇਹਾ ਦਿੱਤਾ, "ਮੈਂ ਤਾਂਘਦੀ ਰਹੀ ਤੈਨੂੰ ਮਿਲਣ ਲਈ। ਪਰ ਅੜਿਆ ਤੂੰ ਤਾਂ ਗਲੀ ਛੱਡ ਗਿਆ। ਮੈਂ ਕਿੰਨਾ ਤੜਫੀ, ਬੇਹਾਲ ਹੋਈ? ਤੂੰ ਕੀ ਜਾਣੇ? ਮੈਂ ਤੈਨੂੰ ਕਿਥੇ ਮਿਲਦੀ? ਤੈਨੂੰ ਪਤਾ ਮੇਰੇ ਉਤੇ ਕਿੰਨੇ ਪੈਹਰੇ ਨੇ ਕੁੱਤੀ ਦੇ। ਅੱਜ ਮੌਕਾ ਮਿਲਿਆ ਕੁਤੀ ਤੇ ਕਤੂਰਾ ਦੋਵੇਂ ਵਾਂਢੇ ਗਏ ਹੋਏ ਨੇ ਅਤੇ ਅੱਜ ਮੈਂ ਪੱਕੀ ਧਾਰੀ ਕਿ ਤੈਨੂੰ ਜਰੂਰ ਮਿਲਾਂਗੀ-ਕਿਸੇ ਹੀਲੇ ਕਿਤੇ ਵੀ। ਮੈਂ ਕੋਣ ਹਾਂ? ਦੁਖੀ, ਅਤੀ ਦੁਖੀ ਉਮਰ ਕੈਦਣ।"
ਉਹ ਲਗਾਤਾਰ ਹੌਲੀ ਹੌਲੀ ਪੰਘਰ ਰਹੀ ਸੀ, ਗੱਲਾਂ ਕਰ ਰਹੀ ਸੀ।
ਮੈਂ ਟੋਕਿਆ ਤੇ ਪੁੱਛਿਆ, "ਫਾਤਮਾਂ, ਕੰਮ ਦੱਸ। ਤੈਨੂੰ ਮੇਰੇ ਨਾਲ ਕੀ ਕੰਮ ਸੀ?"
ਉਸ ਵੇਗ ਮਈ ਆਵਾਜ਼ ਵਿਚ ਕਿਹਾ, "ਮੈਂ ਤੈਥੋਂ ਮਾਫੀ ਮੰਗਣੀ ਸੀ ਤੇ ਦਿਲ ਤੇ ਪਿਆ ਬੋਝ ਲਾਹੁਣਾ ਸੀ।"
ਉਹਦੀਆਂ ਅੱਖਾਂ ਵਿਚ ਪਾਣੀ ਸਿੰਮ ਆਇਆ ਸੀ।
"ਮਾਫੀ ਮੇਰੇ ਕੋਲੋਂ? ਕਾਹਦੀ?"
"ਹਾਂ ਮਾਫੀ। ਤੇਰੇ ਕੋਲੋਂ। ਮੈਂ ਗਲੀ ਵਿਚ ਵੇਖਿਆ ਨਾ ਅਤੇ ਅਚੇਤ ਹੀ ਬਾਲਟੀ ਗਲੀ ਵਲ ਸੁੱਟੀ ਤੇ ਪਾਣੀ ਤੇਰੇ ਤੇ ਪੈ ਗਿਆ। ਮੈਂ ਬੜਾ ਪਛਤਾਈ। ਮੈਨੂੰ ਬੜਾ ਦੁਖ ਲਗਾ। ਮੈਂ ਸਾਰੀ ਰਾਤ ਸੌਂ ਨਾ ਸਕੀ ਤੇ ਆਪਣੇ ਆਪ ਨੂੰ ਫਟਕਾਰਦੀ ਰਹੀ। ਮਨ ਬਣਾਇਆ ਸਵੇਰੇ ਤੈਥੋਂ ਮਾਫੀ ਮੰਗਾਂਗੀ ਪਰ ਤੂੰ ਤਾਂ ਏਧਰ ਲੰਘਣਾ ਈ ਛੱਡ ਦਿੱਤਾ। ਮੇਰੇ ਦਿਲ ਵਿਚ ਇਕ ਪੀੜ ਜੇਹੀ ਰਹਿਣ ਲਗੀ, ਇਕ ਜਲਣ ਜੇਹੀ ਵਸ ਗਈ। ਕਿੰਨਾ ਕਿੰਨਾ ਚਿਰ ਮੈਂ ਗਲੀ ਵਿਚ ਖਲੋਤੀ ਤਾਂਘਦੀ ਰਹਿੰਦੀ।
"ਫਿਰ ਇਕ ਸ਼ਾਮ ਚੋਖਾ ਹਨੇਰਾ ਸੀ ਤੂੰ ਮੇਰੇ ਕੋਲੋਂ ਲੰਘਿਆ। ਮੇਰਾ ਦਿਲ ਖਿੜਿਆ। ਮੈਂ ਸ਼ਰਮ ਤੋੜ ਤੇਰੀ ਬਾਂਹ ਫੜ ਲਈ। ਤੇਰਾ ਭਰਮ ਤੋੜਾਂ। ਤੈਥੋਂ ਮਾਫੀ ਮੰਗਾਂ। ਆਪਣਾ ਦਿਲ ਹੌਲਾ ਕਰਾਂ। ਪਰ ਤੂੰ ਧੱਕਾ ਮਾਰ ਕੇ ਲੰਘ ਗਿਆ। ਫਿਰ ਮੇਰੇ ਨਾਲ ਕੀ ਬੀਤੀ ਮੈਂ ਤੈਨੂੰ ਕੀ ਦਸਾਂ?" ਕਹਿੰਦਿਆਂ ਉਹ ਫਿੱਸ ਪਈ, ਰੋ ਪਈ।
ਉਸ ਚੁੰਨੀ ਨਾਲ ਅੱਖਾਂ ਪੂੰਝੀਆਂ ਤੇ ਫਿਰ ਗੱਲ ਅੱਗੇ ਤੋਰੀ, "ਮੈਂ ਕੰਧ ਨਾਲ ਬੁਰੀ ਤਰ੍ਹਾਂ ਵੱਜੀ। ਰਗੜ ਖਾ ਕੇ ਮੇਰਾ ਮੋਢਾ ਝਰੀਟਿਆ ਗਿਆ। ਮੈਂ ਪੀੜ ਨਾਲ ਕੁਰਲਾਈ ਪਰ ਕਸੀਸ ਵੱਟ ਕੇ ਰਹਿ ਗਈ। ਜਦ ਮੈਂ ਅੰਦਰ ਗਈ ਤਾਂ ਕਲਮੂੰਹੀ ਨੇ ਮੈਨੂੰ ਪੁੱਛਿਆ, "ਮੋਢੇ ਤੋਂ ਕਮੀਜ਼ ਕਿਵੇਂ ਪਾਟੀ ਏ?Ḕ ਤਾਂ ਮੈਂ ਠੋਕਰ ਖਾ ਕੇ ਕੰਧ ਨਾਲ ਟਕਰਾਣ ਦਾ ਬਹਾਨਾ ਕੀਤਾ। ਪਰ ਚੰਦਰੀ ਨੇ ਸੌ ਸੌ ਕੋਸਨੇ ਦਿੱਤੇ। ਉਸਨੂੰ ਮੇਰਾ ਮੋਢਾ ਛਿੱਲੇ ਜਾਣ ਦਾ ਮੋਢ 'ਚੋਂ ਰਿਸਦੇ ਲਹੂ ਦਾ ਕੋਈ ਦੁੱਖ ਨਹੀਂ ਸੀ। ਦੁੱਖ ਸੀ ਤਾਂ ਕਮੀਜ਼ ਪਾਟਣ ਦਾ।" ਫਾਤਮਾਂ ਕਹਿੰਦੀ ਕਹਿੰਦੀ ਚੋਖੀ ਭਾਵਕ ਹੋ ਗਈ।
ਉਸ ਇਕ ਝਟਕੇ ਨਾਲ ਮੋਢਾ ਨੰਗਾ ਕੀਤਾ। ਮੈਂ ਗਹੁ ਨਾਲ ਵੇਖਿਆ ਉਹਦੇ ਝਰੀਟੇ ਮੋਢੇ ਤੇ ਅਜੇ ਵੀ ਇਕ ਦੋ ਖਰੀਂਢ ਸਨ। ਉਹ ਅੰਦਰ ਅੰਦਰ ਦਰਦ ਦੇ ਉਬਾਲ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀ। ਮੇਰਾ ਦਿਲ ਅੱਗੋਂ ਤਰਸ ਤੇ ਪੀੜ ਨਾਲ ਭਰ ਆਇਆ ਸੀ। ਅਚੇਤ ਹੀ ਮੇਰਾ ਹੱਥ ਉਹਦੇ ਜਖਮੀ ਪਰ ਪਲੱਛ ਵਾਂਗ ਕੂਲੇ ਮੋਢੇ ਤੇ ਫਿਰ ਗਿਆ। ਮੈਂ ਮੂੰਹੋਂ ਕੁੱਝ ਨਾ ਬੋਲ ਸਕਿਆ। ਉਹ ਫਿੱਸ ਪਈ, ਮੇਰੀ ਬਾਂਹ ਦੇ ਸਹਾਰੇ ਉਲਰੀ ਅਤੇ ਛਾਤੀ ਨਾਲ ਸਿਰ ਲਾ ਕੇ ਫੁੱਟ ਫੁੱਟ ਰੋ ਪਈ। ਕਿੰਨਾਂ ਹੀ ਚਿਰ ਦੁਖੀ ਦਿਲ ਦੀ ਪੀੜ ਮੇਰੀ ਝੋਲੀ ਪੈਂਦੀ ਰਹੀ। ਮੇਰਾ ਪੂਰਾ ਵਜੂਦ ਕੰਬ ਰਿਹਾ ਸੀ- ਪੀੜ ਨਾਲ, ਦਰਦ ਨਾਲ, ਗੁੱਸੇ ਨਾਲ ਜਾਂ ਵੇਗ ਨਾਲ ਜਾਂ ਹੁਲਾਸ ਨਾਲ? ਮੇਰੀ ਸਮਝੋਂ ਬਾਹਰ ਸੀ।
ਉਹਦਾ ਦਿਲ ਹੌਲਾ ਹੋਇਆ। ਉਹ ਸੰਭਲੀ ਤੇ ਕਿਹਾ, "ਤੂੰ ਕੁੱਝ ਬੋਲਦਾ ਕਿਉਂ ਨਹੀਂ? ਕੀ ਤੂੰ ਮੇਰੀ ਭੁੱਲ ਮਾਫ ਨਹੀਂ ਕਰ ਸਕਦਾ?"
ਮੈਂ ਏਨਾ ਭਾਵਕ ਸਾਂ ਕਿ ਮੇਰੀ ਜੁਬਾਨ ਨਹੀਂ ਸੀ ਖੁਲ੍ਹ ਰਹੀ। ਮੇਰੀ ਆਤਮਾ ਮੈਨੂੰ ਅੰਦਰ ਹੀ ਅੰਦਰ ਫਟਕਾਰ ਰਹੀ ਸੀ ਕਿ ਮੈਂ ਇਹਨੂੰ ਦੁਸ਼ਮਣ ਸਮਝ ਕੇ ਏਸ ਨਾਲ ਧੱਕਾ ਕੀਤਾ। ਮਸਾਂ ਮੇਰੇ ਵਿਚ ਬੋਲਣ ਦੀ ਹਿੰਮਤ ਆਈ। ਮੈਂ ਉਹਨੂੰ ਬਾਹਵਾਂ ਵਿਚ ਕੱਸ ਲਿਆ, "ਫਾਤਮਾਂ, ਮੈਂ ਤੈਨੂੰ ਮਾਫੀ ਕੀ ਦੇਣੀ ਏ। ਮਾਫੀ ਤਾਂ ਤੂੰ ਸਗੋਂ ਮੈਨੂੰ ਦੇਹ। ਮੈਂ ਤੈਨੂੰ ਦੁਖੀ ਕੀਤਾ, ਤੇਰੇ ਤੇ ਸ਼ੱਕ ਕੀਤਾ ,ਤੈਨੂੰ ਆਪਣਾ ਦੁਸ਼ਮਣ ਸਮਝਿਆ। ਤੈਨੂੰ ਦੁਖ ਿਨੂੰ ਹੋਰ ਦੁਖੀ ਕੀਤਾ।"
ਉਹਦਾ ਦਿਲ ਹੌਲਾ ਹੋ ਗਿਆ। ਉਹ ਚੰਬੇ ਦੇ ਫੁੱਲ ਵਾਂਗ ਖਿੜ ਗਈ। ਸ਼ਾਮ ਦੇ ਡੂੰਘੇ ਹੋ ਰਹੇ ਹਨੇਰੇ ਵਿਚ ਵੀ ਤਰੇਲ ਗੁਲਾਬ ਵਾਂਗ ਮਹਿਕੀ ਤੇ ਖਿੜ ਖੜਾ ਕੇ ਹੱਸਦੀ ਨੇ ਸੰਧੂਰੀ ਗੱਲ੍ਹ ਪਲੋਸੀ। ਉਹਦੀ ਹੱਸਦੀ ਮਹਿਕ ਚੁਫੇਰੇ ਖਿੰਡ ਗਈ।ਹਨੇਰਾ ਕਾਫੀ ਗੂੜ੍ਹਾ ਹੋ ਗਿਆ ਸੀ। ਅਸੀਂ ਇਕ ਦੂਜੇ ਦਾ ਹੱਥ ਘੁੱਟੀਂ ਮੋਢੇ ਜੋੜੀਂ ਸੜਕ ਤੇ ਤੁਰ ਪਏ ਤੇ ਪਿੰਡ ਤੱਕ ਨਹੀਂ ਉਹਦੇ ਘਰ ਤੱਕ ਏਸੇ ਤਰ੍ਹਾਂ ਤੁਰੇ ਗਏ-ਇਕ ਦੂਜੇ ਦਾ ਹੱਥ ਫੜੀਂ।
ਅਤੇ ਜਦੋਂ ਉਹ ਆਪਣੇ ਘਰ ਦੇ ਵਿਹੜੇ ਵਿਚ ਪੈਰ ਧਰਨ ਲਗੀ ਤਾਂ ਆਖਿਆ, "ਫਿਰ ਮਿਲਾਂਗੀ।" ਅਤੇ ਪੋਲੇ ਜਿਹੇ ਹੱਥ ਨਾਲ ਗੋਰੀ ਗੱਲ੍ਹ ਪਲੋਸੀ ਤੇ ਮਹਿਕਦੀ ਹੋਈ ਅੰਦਰ ਚਲੀ ਗਈ। ਵਾਹਦਾ ਸੀ ਬਾਰ ਬਾਰ ਮਿਲਣ ਦਾ ਅਤੇ ਮਿਲਦੇ ਹੀ ਰਹਿਣ ਦਾ।