Monday, August 29, 2011

ਜਮਹੂਰੀਅਤ : ਕੁੱਝ ਪ੍ਰਸ਼ਨ - ਸੁਰਜਨ ਜ਼ੀਰਵੀ

(ਇਹ ਲੇਖ ੨੦੦੮ ਵਿੱਚ ਨਿਸੋਤ ਵਿੱਚ ਛਪਿਆ ਸੀ. ਜਮਹੂਰੀਅਤ ਬਾਰੇ ਹੁਣ ਬਹਿਸ ਤੇਜ਼ ਹੋਣ ਲੱਗੀ ਹੈ.  ਇਸ ਲਈ ਇਹ ਲੇਖ ਬਹਿਸ ਵਾਸਤੇ ਕਈ ਸੇਧਾਂ ਤੈਹ ਕਰ ਸਕਦਾ ਹੈ  ਤੇ ਅਰਥਪੂਰਨ ਬਹਿਸ ਲਈ ਅਧਾਰ ਬਣ ਸਕਦਾ ਹੈ . ਸੋ  ਯੂਨੀਕੋਡ ਵਿਚ ਪੇਸ਼ ਹੈ ਇਹ ਲੇਖ. )
ਜੇ ਕਿਸੇ ਦੇਸ਼ ਵਿਚ ਜਮਹੂਰੀ ਢੰਗ ਦੀ ਹਕੂਮਤ ਪਰਚਲਤ ਹੈ ਤਾਂ ਕੀ ਇਹ ਗੱਲ ਵਿਸ਼ਵਾਸ ਨਾਲ ਆਖੀ ਜਾ ਸਕਦੀ ਹੈ ਕਿ ਉਸ ਦੇਸ਼ ਦੇ ਸਮਾਜੀ ਢਾਂਚੇ ਦੀ ਸੰਰਚਨਾ ਤੇ ਸੰਚਾਲਨ ਉਸ ਵਿਚ ਵਸਦੇ ਲੋਕਾਂ ਦੀ ਮਰਜ਼ੀ ਦਾ ਪ੍ਰਗਟਾਵਾ ਹੈ?
ਟੋਰਾਂਟੋ ਯੂਨੀਵਰਸਿਟੀ ਵਿਚ ਫ਼ਲਸਫ਼ੇ ਦੇ ਪ੍ਰੋਫੈਸਰ ਮਾਰਕ ਕਿੰਗਵੈਲ ਨੇ ਇਸ ਧਾਰਨਾ ਨੂੰ ਵੰਗਾਰਿਆ ਹੈ। ਪਿਛਲੇ ਦਿਨੀਂ "ਟੋਰਾਂਟੋ ਸਟਾਰ" ਵਿਚ ਛਪੇ ਆਪਣੇ ਲੇਖ ਵਿਚ ਉਹਨਾਂ ਕਿਹਾ ਹੈ ਕਿ ਅਜਿਹੀ ਧਾਰਨਾ "ਨਿਰੀ ਮਿਥਿਆ ਹੈ।"
ਉਹਨਾਂ ਦੇ ਕਹਿਣ ਅਨੁਸਾਰ ਜਦੋਂ ਪਾਲਿਟੀਸ਼ਨ ਸਿਆਣੀ ਅਗਵਾਈ ਦੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਵਿਸ਼ੇਸ਼ ਹਿੱਤਾਂ ਦੇ ਦਲਾਲ ਬਣੇ ਹੋਏ ਹੋਣ ਅਤੇ ਨਾਗਰਿਕ ਏਨੀ ਗੱਲ ਉੱਤੇ ਸੰਤੁਸ਼ਟ ਹੋਏ ਬੈਠੇ ਹੋਣ ਕਿ ਟੈਕਸ-ਨੇਮਾਵਲੀ ਦੀ ਅਧੀਨਗੀਭਰੀ ਪਾਲਣਾ ਦੇ ਇਵਜ਼ ਵਿਚ ਉਹਨਾਂ ਨੂੰ ਵਸਤਾਂ ਤੇ ਸੇਵਾਵਾਂ ਦੀ ਖੁੱਲ੍ਹੀ ਖਪਤ ਦੀਆਂ ਮੌਜਾਂ ਪ੍ਰਾਪਤ ਹਨ ਤਾਂ ਅਜਿਹੀ ਹਾਲਤ ਵਿਚ ਲਾਜ਼ਮੀ ਹੈ ਕਿ ਜਮਹੂਰੀਅਤ ਵੱਖ ਵੱਖ ਦੇਸ਼ਾਂ ਵਿਚ ਕੌਮੀ ਪੱਧਰ ਉੱਤੇ ਆਪਣਾ ਹੀ ਸਵਾਂਗ ਬਣਕੇ ਰਹਿ ਜਾਏ।
ਉਹਨਾਂ ਦੇ ਹੋਰ ਨੁਕਤੇ ਮੋਟੇ ਤੌਰ 'ਤੇ ਕੁੱਝ ਇਸ ਤਰ੍ਹਾਂ ਹਨ, ਭਾਵੇਂ ਇੰਨ ਬਿੰਨ ਉਹਨਾਂ ਦੇ ਲਿਖੇ ਅਨੁਸਾਰ ਨਹੀਂ:
-ਜਮਹੂਰੀ ਅਮਲ ਵਿਚ ਦਿਨੋ ਦਿਨ ਵਧ ਰਹੀ ਬੇਵਸਾਹੀ ਤੇ ਇਸਦੇ ਨਾਲ ਨਾਲ ਚੋਣਾਂ ਲੜਨ ਵਾਲੇ ਪਾਲਿਟੀਸ਼ਨਾਂ ਦੇ "ਲਗਦਾ ਦਾਅ ਲਾਓ" ਦੇ ਸਨਕੀ ਵਤੀਰੇ ਨੇ ਅਜਿਹੀ ਹਾਲਤ ਪੈਦਾ ਕਰ ਦਿੱਤੀ ਹੈ ਜਿਸ ਵਿਚ ਆਮ ਭਲਾਈ ਤੇ ਨਿਆਂ ਉੱਤੇ ਆਧਾਰਤ ਨੀਤੀਆਂ ਲਈ ਸਰੋਕਾਰ ਲਈ ਕੋਈ ਥਾਂ ਨਹੀਂ ਰਹਿੰਦੀ।
-ਟੈਕਨਾਲੌਜੀ ਦੇ ਖੇਤਰ ਵਿਚ ਹੋ ਰਹੀ ਤਰੱਕੀ ਨੇ ਚੋਣਾਂ ਦੀ ਦੁਰਵਰਤੋਂ ਨੂੰ ਘਟਾਉਣ ਦੀ ਥਾਂ ਵਧਾ ਦਿੱਤਾ ਹੈ। ਮੀਡੀਆ ਕੌਮਾਂ ਨੂੰ ਜਾਂ ਕੌਮਾਂਤਰੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਨੂੰ ਨਿਤਾਰਨ ਤੇ ਨਿਖਾਰਨ ਦੀ ਥਾਂ ਇਹਨਾਂ ਬਾਰੇ ਘਚੋਲਾ ਪੈਦਾ ਕਰ ਰਿਹਾ ਹੈ ਅਤੇ ਉਹ ਵੀ ਐਨੇ ਵਿਆਪਕ ਪੈਮਾਨੇ ਉੱਤੇ ਅਤੇ ਏਨੀ ਉਸਤਾਦੀ ਨਾਲ ਕਿ ਗੰਭੀਰ ਰਾਜਨੀਤਕ ਸੋਚ ਕੁਵੇਲੇ ਦਾ ਰਾਗ ਬਣ ਕੇ ਰਹਿ ਜਾਂਦੀ ਹੈ।
-ਜਮਹੂਰੀ ਕਿਰਿਆ ਦੇ ਵਿਮੁਲਣ ਦੀ ਹਾਲਤ ਇਹ ਹੈ ਕੌਮੀ ਪੱਧਰ ਦੇ ਟੀਵੀ ਗਾਇਕ ਬਨਣ ਦੇ ਇੱਛਕ ਕਿਸੇ ਗੀਤਕਾਰ ਦੀ ਜਾਂ ਕਿਸੇ ਸੰਭਾਵੀ ਮਾਡਲ ਦੀ ਚੋਣ ਵਿਚ ਆਮ ਸ਼ਹਿਰੀ ਕਿਸੇ ਰਾਜਨੀਤਕ ਆਗੂ ਦੀ ਚੋਣ ਨਾਲੋਂ ਦਸ ਗੁਣਾ ਵੱਧ ਦਿਲਚਸਪੀ ਦਿਖਾਉਂਦੇ ਹਨ। ਇਸਦੀ ਇਕ ਮਿਸਾਲ ਕੈਨੇਡਾ ਦੇ ਐਂਗਸ-ਰੀਡ ਪੋਲ ਅਦਾਰੇ ਵਲੋਂ ਹਾਲ ਹੀ ਵਿਚ ਕਰਵਾਇਆ ਗਿਆ ਇਕ ਪੋਲ ਹੈ ਜਿਸ ਅਨੁਸਾਰ ਜਿਹਨਾਂ ਕੈਨੇਡੀਅਨ ਨਾਗਰਿਕਾਂ ਨੂੰ ਆਪਣੇ ਚੁਣੇ ਪ੍ਰਤੀਨਿਧਾਂ ਵਿਚ ਵਿਸ਼ਵਾਸ ਹੈ, ਉਹਨਾਂ ਦੀ ਗਿਣਤੀ ਕੇਵਲ 15 ਫ਼ੀ ਸਦੀ ਹੈ।
-ਜਮਹੂਰੀ ਪ੍ਰਕਿਰਿਆ ਨਾ ਕੇਵਲ ਟਕਰਾਅ ਰਹਿਤ ਤੇ ਇਕਸੁਰ ਵਾਤਾਵਰਣ ਪੈਦਾ ਨਹੀਂ ਕਰ ਸਕੀ ਸਗੋਂ ਇਸਨੇ ਦੁੱਖ ਦਲਿਦਰ ਦੇ ਨਵੇਂ ਵਿਹੜੇ ਤੇ ਨਾਬਰਾਬਰੀ ਦੇ ਨਵੇਂ ਪਾੜੇ ਪੈਦਾ ਕਰ ਦਿੱਤੇ ਹਨ। ਇਸ ਨਾਲੋਂ ਵੱਡੀ ਵਿਡੰਬਣਾ ਹੋਰ ਕੀ ਹੋ ਸਕਦੀ ਹੈ ਕਿ ਵਿਕਸਤ ਪੱਛਮੀ ਸੰਸਾਰ ਦੇ ਧਨਾਢ ਦੇਸ਼ "ਸਾਰਾ ਸਮਾਂ-ਸਾਰੀ ਮੌਜ ਮਸਤੀ" ਦੇ ਵਤੀਰੇ ਨਾਲ ਹੋਰ ਚੌੜੇ ਹੁੰਦੇ ਜਾ ਰਹੇ ਹਨ ਅਤੇ ਇਸ ਪਾਸਿਉਂ Aੁੱਕਾ ਹੀ ਬੇਧਿਆਨ ਹਨ ਕਿ ਇਸ ਧਰਤੀ ਦੀ ਵਸੋਂ ਦੀ ਵਿਸ਼ਾਲ ਬਹੁਗਿਣਤੀ ਲਈ ਪਾਣੀ, ਅੰਨ ਤੇ ਰੋਗਾਂ ਦਾ ਸੰਕਟ ਹੋਰ ਗੰਭੀਰ ਹੋ ਰਿਹਾ ਹੈ।
-ਵਾਸਤਵ ਵਿਚ ਪੱਛਮੀ ਦੇਸ਼ਾਂ ਦੇ ਆਪਣੇ ਅੰਦਰ ਵੀ ਨਾਬਰਾਬਰੀ ਦੇ ਪਾੜੇ ਦਾ ਅਮਲ ਜਿੰਨੀ ਅਣਮੰਨੀ ਸ਼ਕਲ ਅਖਤਿਆਰ ਕਰ ਚੁੱਕਾ ਹੈ, ਉਸ ਬਾਰੇ ਜਮਹੂਰੀਅਤ ਦੀ ਬਣਾਉਟੀ ਮੂਰਤੀ ਦੇ ਸਵੈਸਜੇ ਮਹਾਪੁਜਾਰੀ ਨਾ ਸਿਰਫ਼ ਕੁੱਝ ਵੀ ਕਰਨ ਲਈ ਤਿਆਰ ਨਹੀਂ ਸਗੋਂ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹਨ ਜਿਵੇਂ ਨਾਬਰਾਬਰੀ ਦਾ ਵਧ ਰਿਹਾ ਇਹ ਪਾੜਾ ਹੀ ਜਮਹੂਰੀਅਤ ਦੀ ਅਸਲ ਪਛਾਣ ਹੈ। ਇਸੇ ਲਈ ਜਿਹੜੀਆਂ ਨੀਤੀਆਂ ਇਹ ਪਾੜਾ ਪੈਦਾ ਕਰ ਰਹੀਆਂ ਹਨ, ਉਹਨਾਂ ਨੂੰ ਜਾਰੀ ਹੀ ਨਹੀਂ ਰੱਖਿਆ ਜਾ ਰਿਹਾ ਸਗੋਂ ਹੋਰ ਵਧਾਇਆ ਜਾ ਰਿਹਾ ਹੈ। ਇਸਦੇ ਲਈ ਆਮ ਚੋਣਕਾਰਾਂ ਨੂੰ ਭੰਬਲਭੂਸੇ ਪਾਉਣ ਲਈ ਲਫ਼ਜ਼ਾਂ ਦੇ ਕੀ ਕੀ ਜਾਲ ਨਹੀਂ ਬੁਣੇ ਜਾਂਦੇ ਤੇ ਪਰਚਾਰ ਦੇ ਕੀ ਕੀ ਹੱਥਕੰਡੇ ਨਹੀਂ ਵਰਤੇ ਜਾਂਦੇ। ਅਜਿਹਾ ਕਰਦਿਆਂ ਇਸ ਗੱਲ ਵੱਲ ਉਚੇਚਾ ਧਿਆਨ ਦਿੱਤਾ ਜਾਂਦਾ ਹੈ ਕਿ ਜਿਹੜੇ ਸੋਚਵਾਨ ਵਧ ਰਹੇ ਪਾੜੇ ਬਾਰੇ ਕੋਈ ਗੱਲ ਕਰਦੇ ਹਨ, ਉਹਨਾਂ ਬਾਰੇ ਇਹ ਜਾਪੇ ਜਿਵੇਂ ਉਹ ਅਧਰਮੀ, ਤਖ਼ਰਬੀਕਾਰ ਤੇ ਜਮਹੂਰੀਅਤ-ਦੁਸ਼ਮਨ ਹੋਣ।
ਅਜਿਹਾ ਨਹੀਂ ਕਿ ਪੱਛਮੀ ਦੇਸ਼ਾਂ ਵਿਚ ਅਜਿਹੇ ਵਿਸ਼ਿਆਂ ਉੱਤੇ ਬਹਿਸ ਹੁੰਦੀ ਹੀ ਨਹੀਂ ਕਿ ਆਖਰ ਕੀ ਕਾਰਣ ਹੈ ਕਿ ਇਹਨਾਂ ਉੱਨਤ ਤੇ ਧਨੀ ਦੇਸ਼ਾਂ ਵਿਚ ਕੰਗਾਲੀ ਖਤਮ ਨਹੀਂ ਹੋ ਰਹੀ ਜਾਂ ਕਿੰਨ੍ਹਾਂ ਗੱਲਾਂ ਕਰਕੇ ਏਨੇ ਲੋਕਾਂ ਨੂੰ ਬੇਘਰਿਆਂ ਰਹਿਣਾ ਪੈਂਦਾ ਹੈ ਜਾਂ ਇਹ ਕਿ ਕੀ ਨਾਬਰਾਬਰੀ ਦਾ ਵੱਧਦਾ ਪਾੜਾ ਘੱਟ ਨਹੀਂ ਸਕਦਾ? ਪਰ ਅਜਿਹੀ ਬਹਿਸ ਦੀਆਂ ਹੱਦਾ ਨਿਸਚਿਤ ਹਨ। ਬਹੁਤੀਆਂ ਹਾਲਤਾਂ ਵਿਚ ਅਜਿਹੀ ਬਹਿਸ ਨੀਤੀਆਂ ਦੀ ਥਾਂ ਫੂਡ ਬੈਂਕਾਂ, ਪਰਮਾਰਥਵਾਦ, ਰੱਬ-ਤਰਸੀ ਤੇ ਨਿੱਜੀ ਉੱਦਮ ਦੇ ਸੰਦਰਭ ਵਿਚ ਵਧੇਰੇ ਹੁੰਦੀ ਹੈ।
ਵਾਸਤਵ ਵਿਚ ਪੱਛਮੀ ਦੇਸ਼ਾਂ ਵਿਚ ਮਾਹੌਲ ਹੀ ਕੁੱਝ ਅਜਿਹਾ ਪੈਦਾ ਕੀਤਾ ਗਿਆ ਹੈ ਕਿ ਇੱਥੇ ਸਿਆਸਤ ਤਿੱਖਾ ਪ੍ਰਤਿਕ੍ਰਿਆਵਾਦੀ ਮੋੜ ਤਾਂ ਕੱਟ ਸਕਦੀ ਹੈ ਪਰ ਲੋਕ ਭਲਾਈ ਦੇ ਹੱਕ ਵਿਚ ਉਹ ਮਾਮੂਲੀ ਜਿਹਾ ਪ੍ਰਗਟਾਵਾ ਵੀ ਖੁੱਲ੍ਹਕੇ ਕਰਨੋਂ ਸੰਗਦੀ ਹੈ।
-ਰਾਜਨੀਤਕ ਅਕੇਵੇਂ ਤੇ ਉਪਰਾਮਤਾ ਵਿਚ ਵਾਧਾ ਹੁੰਦਾ ਜਾਂਦਾ ਹੈ ਜਿਸ ਵਿਚ ਅੱਤ ਨੀਵੀਂ ਪੱਧਰ ਦਾ ਪਾਪੂਲਰ ਕਲਚਰ ਅਤੇ "ਸੋਚਹੀਣ-ਖੁਸ਼ਹਾਲੀ" ਵੀ ਪੂਰਾ ਹਿੱਸਾ ਪਾ ਰਹੇ ਹਨ- "ਸੋਚਹੀਣ ਖੁਸ਼ਹਾਲੀ" ਇਸ ਸ਼ਕਲ ਵਿਚ ਕਿ ਆਰਥਕ ਤੌਰ 'ਤੇ ਸੌਖੇ ਲੋਕ ਸੇਵਾਵਾਂ ਤੇ ਵਸਤਾਂ ਦੀ ਖਪਤ ਦੇ ਹਬੜੇਵੇਂ ਦਾ ਇਸ ਹੱਦ ਤੱਕ ਸ਼ਿਕਾਰ ਹਨ ਕਿ ਉਹਨਾਂ ਨੂੰ ਇਹ ਜਾਨਣ ਦੀ ਸੁਰਤ ਹੀ ਨਹੀਂ ਰਹਿੰਦੀ ਕਿ ਸੇਵਾਵਾਂ ਤੇ ਵਸਤਾਂ ਦੀ ਪੂਰਤੀ ਸਮਾਜੀ, ਮਨੁੱਖੀ ਤੇ ਸਦਾਚਾਰਕ ਪੱਖੋਂ ਕਿੰਨਾ ਮਹਿੰਗਾ ਮੁੱਲ ਵਸੂਲ ਕਰ ਰਹੀ ਹੈ। ਬੇਰੂਹ ਤੇ ਮੁਰਦਾ-ਦਿਮਾਗ਼ ਟੈਲੀਵਿਯਨ ਇਸ ਸਾਰੇ ਵਰਤਾਰੇ ਵਿਚ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ।
ਇਹਨਾਂ ਨੁਕਤਿਆਂ ਤੋਂ ਇਲਾਵਾ ਕੁਝ ਹੋਰ ਪੱਖ ਵੀ ਹਨ ਜਿਹੜੇ ਮੌਜੂਦਾ ਢੰਗ ਦੇ ਜਮਹੂਰੀ ਪ੍ਰਬੰਧ ਦੇ ਵਿਰੂਪਣ ਨੂੰ ਸਾਹਮਣੇ ਲਿਆਉਂਦੇ ਹਨ।
ਜਿਵੇਂ, ਉੱਨਤ ਦੇਸ਼ਾਂ ਵਿਚ ਖਾਸ ਤੌਰ 'ਤੇ, ਜਮਹੂਰੀ ਪ੍ਰਬੰਧ ਦਾ ਦੋ-ਪਾਰਟੀ ਸਰਕਸ ਵਿਚ ਵੱਟ ਜਾਣਾ। ਅਜਿਹਾ ਹੋਣ ਨਾਲ ਵਿਚਾਰਾਂ ਦੀ ਖੁੱਲ੍ਹ ਇਕ ਰਸਮੀ ਜਿਹਾ ਵਿਗਿਆਪਨ ਬਣਕੇ ਰਹਿ ਜਾਂਦੀ ਹੈ। ਸੱਤਾ ਨਾਲ ਜੁੜੇ ਹੋਏ ਰਾਜਨੀਤਕ ਪਿੜ ਵਿਚ ਕੇਵਲ ਉਹਨਾਂ ਵਿਚਾਰਾਂ ਦਾ ਹੀ ਸਿੱਕਾ ਚੱਲਣ ਦਿੱਤਾ ਜਾਂਦਾ ਹੈ, ਜਿਹਨਾਂ ਦਾ ਕੀਰਤਨ ਦੋ ਮੁੱਖ ਪਾਰਟੀਆਂ ਕਰਦੀਆਂ ਹਨ। ਇਹ ਪਰਵਾਨਤ ਵਿਚਾਰ ਪਰਚੱਲਤ ਵਿਵਸਥਾ ਨੂੰ ਜਾਇਜ਼ ਠਹਿਰਾਉਣ ਤੇ ਕਾਇਮ ਰੱਖਣ ਦੇ ਆਪਣੇ ਗ੍ਰਹਿਪੰਧ ਤੋਂ ਘੱਟ ਹੀ ਇਧਰ ਓਧਰ ਜਾਂਦੇ ਹਨ। ਜਿਹੜੇ ਵਿਚਾਰ ਵਿਵਸਥਾ ਨੂੰ ਕਰੜਾਈ ਨਾਲ ਘੋਖਦੇ ਹਨ ਜਾਂ ਇਸਦੇ ਲਈ ਬੁਨਿਆਦੀ ਸਵਾਲ ਬਣਕੇ ਸਾਹਮਣੇ ਆਉਂਦੇ ਹਨ, ਉਹਨਾਂ ਬਾਰੇ ਪੱਕੇ ਪ੍ਰਬੰਧ ਕੀਤੇ ਜਾਂਦੇ ਹਨ ਕਿ ਉਹ ਸਿਆਸੀ ਪਿੜ ਵਿਚ ਵੱਖਰੇ ਪੱਖ ਵਜੋਂ ਸ਼ਾਮਲ ਨਾ ਹੋ ਸਕਣ। ਭਾਵੇਂ ਆਮ ਹਾਲਤਾਂ ਵਿਚ ਇਸਦੇ ਲਈ ਮੀਡੀਏ, ਮਾਲੀ ਸਾਧਨਾਂ, ਧਾਰਮਿਕ ਅੰਧਵਾਸ਼ਵਾਸ਼ੀ ਤੇ ਹਊਏਬਾਜ਼ੀ ਦੀ ਵਰਤੋਂ ਨੂੰ ਕਾਫ਼ੀ ਸਮਝਿਆ ਜਾਂਦਾ ਹੈ ਪਰ ਜੇ ਅਤੇ ਜਦੋਂ ਕਦੇ ਇਸਦੇ ਲਈ ਜਮਹੂਰੀ ਨੇਮਾਂ ਦੀ ਉਲੰਘਣ ਵੀ ਕਰਨੀ ਪੈਂਦੀ ਹੈ ਤਾਂ ਇਸਤੋਂ ਗੁਰੇਜ਼ ਨਹੀਂ ਕੀਤਾ ਜਾਂਦਾ। ਇਸਦੇ ਪ੍ਰਮਾਣ ਲਈ ਬਹੁਤੀ ਦੂਰ ਜਾਣ ਦੀ ਲੋੜ ਨਹੀਂ। ਭਾਵੇਂ ਅਮਰੀਕਾ ਦਾ ਮੈਕਾਰਥੀਵਾਦ ਦਾ ਦੌਰ ਹੁਣ ਪੁਰਾਣੀ ਗੱਲ ਸਮਝਿਆ ਜਾਂਦਾ ਹੈ ਪਰ ਇਸਦੇ ਪਰਛਾਵੇਂ ਨੇ ਅੱਜ ਤੱਕ ਅਮਰੀਕੀ ਮਨ ਨੂੰ ਮੱਲ ਰੱਖਿਆ ਹੈ। ਜੇ ਇਸ ਬਾਰੇ ਵਧੇਰੇ ਸੱਜਰੀ ਮਿਸਾਲ ਚਾਹੀਦੀ ਹੋਵੇ ਤਾਂ ਇਸ ਸੰਬੰਧ ਵਿਚ ਅਮਰੀਕਾ ਦੇ ਮੌਜੂਦਾ ਪ੍ਰਸਾਸ਼ਨ ਦੀਆਂ ਕਾਰਵਾਈਆਂ ਦਾ ਹਵਾਲਾ ਦਿੱਤਾ ਜਾ ਸਕਦਾ ਹੈ। ਮੁੱਢੋਂ ਸੁੱਢੋਂ ਝੂਠ ਦਾ ਸਹਾਰਾ ਲੈਣ, ਤਸੀਹੇ ਦੇਣ, ਗ਼ੈਰ-ਕਾਨੂੰਨੀ ਢੰਗਾਂ ਨਾਲ ਸੂਹਾਂ ਇਕੱਠੀਆਂ ਕਰਨ, ਆਪਣੇ ਸ਼ਹਿਰੀਆਂ ਸਮੇਤ ਅਣਗਿਣਤ ਲੋਕਾਂ ਨੂੰ ਨਜ਼ਰਬੰਦ ਕਰਨ, ਗੁਆਨਟਾਨਾਮੋ ਜਿਹੀਆਂ ਮੱਧਕਾਲ ਵੇਲੇ ਦੀਆਂ ਕਾਲ ਕੋਠੜੀਆਂ ਦੁਨੀਆ ਭਰ ਵਿਚ ਥਾਂ ਥਾਂ ਲੁਕਵੇਂ ਢੰਗ ਨਾਲ ਕਾਇਮ ਕਰਨ, ਸੰਵਿਧਾਨ ਦੇ ਭਖੀਏ ਉਧੇੜਨ ਆਦਿ ਜਿਹੀਆਂ ਹਰਕਤਾਂ ਰਾਹੀਂ ਅਜਿਹੇ ਕਿਹੜੇ ਜਮਹੂਰੀ ਨੇਮ ਹਨ ਜਿਹਨਾਂ ਨੂੰ ਬੁਸ਼ ਪ੍ਰਸਾਸ਼ਨ ਪੈਰਾਂ ਹੇਠ ਨਹੀਂ ਲਿਤਾੜ ਰਿਹਾ!
ਖ਼ਤਰਨਾਕ ਗੱਲ ਇਹ ਹੈ ਕਿ ਜਮਹੂਰੀ ਨੇਮਾਂ ਨੂੰ ਅੱਖੋਂ ਪਰੋਖੇ ਕਰਨ ਦਾ ਰੁਝਾਣ ਜਮਹੂਰੀ ਦੇਸ਼ਾਂ ਵਿਚ ਆਮ ਜਿਹੀ ਗੱਲ ਬਣਦਾ ਜਾ ਰਿਹਾ ਹੈ, ਭਾਵੇਂ ਉਸ ਇੰਤਹਾ ਤੱਕ ਨਹੀਂ ਜਿਥੋਂ ਤੱਕ ਬੁਸ਼ ਪ੍ਰਸਾਸ਼ਨ ਨੇ ਇਸ ਨੂੰ ਪਹੁੰਚਾ ਦਿੱਤਾ ਹੈ।
ਇਹ ਗੱਲ ਵੀ ਜਮਹੂਰੀ ਪ੍ਰਬੰਧ ਦਾ ਇਕ ਅਸੁਖਾਵਾਂ ਅੰਗ ਬਣ ਗਈ ਹੈ ਕਿ ਹਕੂਮਤ ਚਲਾ ਰਹੀ ਕਿਸੇ ਪਾਰਟੀ ਨੂੰ ਉਸਦੇ ਪ੍ਰਤੱਖ ਜਾਂ ਕਥਿਤ ਗੁਨਾਹਾਂ ਦੀ ਸਜ਼ਾ ਦੇਣ ਦੇ ਦੋਸ਼ ਵਿਚ ਚੋਣਕਾਰ ਚੋਣਾਂ ਵਿਚ ਉਸ ਨਾਲੋਂ ਵੀ ਮਾੜੀ ਪਾਰਟੀ ਨੂੰ ਅੱਗੇ ਲੈ ਆਉਂਦੇ ਤੇ ਫੇਰ ਸਾਲਾਂਬੱਧੀ ਆਪਣੇ ਫ਼ੈਸਲੇ ਦੀ ਸਜ਼ਾ ਭੁਗਤਦੇ ਹਨ। ਓਨਟਾਰੀਓ ਵਿਚ ਇੰਝ ਹੀ ਹੋਇਆ ਸੀ ਜਦੋਂ ਚੋਣਕਾਰਾਂ ਨੇ ਐਨਡੀਪੀ ਸਰਕਾਰ ਨੂੰ ਹਟਾਕੇ ਕੰਜ਼ਿਰਵੇਟਿਵ ਪਾਰਟੀ ਦੀ ਹੈਰਿਸ ਸਰਕਾਰ ਨੂੰ ਅੱਗੇ ਲੈ ਆਂਦਾ ਸੀ। ਜਦੋਂ ਤੱਕ ਚੋਣਕਾਰਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ, ਹੈਰਿਸ ਸਰਕਾਰ ਸਿਹਤ ਸੇਵਾਵਾਂ, ਸਮਾਜੀ ਸੇਵਾਵਾਂ, ਵਿਦਿਆ ਤੇ ਜਨ-ਭਲਾਈ ਦੇ ਹੋਰ ਖੇਤਰਾਂ ਵਿਚ ਪੂਰੀ ਤਬਾਹੀ ਮਚਾ ਚੁੱਕੀ ਸੀ। ਹੈਰਿਸ ਸਰਕਾਰ ਕਦੋਂ ਦੀ ਜਾ ਚੁੱਕੀ ਹੈ ਪਰ ਉਸਦੀ ਕੀਤੀ ਤਬਾਹੀ ਦੇ ਅਸਰ ਅਜੇ ਤੱਕ ਕਾਇਮ ਹਨ। ਉਸਦੀ ਥਾਂ ਗੱਦੀ ਉੱਤੇ ਬੈਠੀ ਲਿਬਰਲ ਪਾਰਟੀ ਵੀ ਵਿਤੀ ਸੰਕੋਚ ਦੇ ਨਾਂਅ ਹੇਠ ਲੋਕਾਂ ਦੇ ਹੱਕ ਵਿਚ ਬਹੁਤਾ ਕੁੱਝ ਕਰਨ ਵਿਚ ਦਿਲਚਸਪੀ ਨਹੀਂ ਰੱਖਦੀ। ਓਨਟਾਰੀਓ ਤਾਂ ਕੈਨੇਡਾ ਦਾ ਕੇਵਲ ਇਕ ਸੂਬਾ ਹੀ ਸੀ ਜਿਸ ਕਰਕੇ ਇਸਦੇ ਚੋਣਕਾਰਾਂ ਦੇ ਗ਼ਲਤ ਨਿਰਣੇ ਦੇ ਮਾਰੂ ਸਿੱਟੇ ਇਸ ਦੀਆਂ ਹੱਦਾਂ ਤੱਕ ਹੀ ਸੀਮਤ ਰਹੇ। ਪਰ ਜਦੋਂ ਇਹੀ ਗੱਲ ਅਮਰੀਕਾ ਜਿਹੇ ਸ਼ਕਤੀਸ਼ਾਲੀ ਦੇਸ਼ ਵਿਚ ਵਾਪਰਦੀ ਹੈ ਤਾਂ ਇਸਦੇ ਤਬਾਹਕੁਨ ਸਿੱਟੇ ਅਮਰੀਕੀ ਨਾਗਰਿਕਾਂ ਨੂੰ ਹੀ ਨਹੀਂ ਸਗੋਂ ਹੋਰਨਾਂ ਦੇਸ਼ਾਂ ਨੂੰ ਵੀ ਭੁਗਤਣੇ ਪੈਂਦੇ ਹਨ -ਖਾਸ ਤੌਰ 'ਤੇ ਜਦੋਂ ਵਾਈਟ ਹਾਊਸ ਵਿਚ ਬੁਸ਼ ਜਿਹੇ ਅਜਿਹੇ ਪ੍ਰਧਾਨ ਦਾ ਵਾਸਾ ਹੋਵੇ ਜਿਹੜਾ ਰੱਬ ਦਾ ਖਾਸ ਏਲਚੀ ਹੋਣ ਦੇ ਆਪਣੇ ਭਰਮਜਾਲ ਵਿਚ ਐਨਾ ਖੁੱਭਿਆ ਹੋਇਆ ਹੋਵੇ ਕਿ ਉਸਨੂੰ ਹਕੀਕਤਾਂ ਨਜ਼ਰ ਹੀ ਨਾ ਆਉਣ।
ਮੁਸੀਬਤ ਇਹ ਹੈ ਕਿ ਅਜਿਹੇ ਆਗੂ ਨੂੰ ਅੱਗੇ ਲੈ ਆਉਣ ਤੋਂ ਬਾਅਦ ਚੋਣਕਾਰਾਂ ਕੋਲ ਸਿਵਾਏ ਇਸਦੇ ਹੋਰ ਕੋਈ ਚਾਰਾ ਨਹੀਂ ਰਹਿੰਦਾ ਕਿ ਉਹ ਉਸ ਦੀਆਂ ਖ਼ਤਰਨਾਕ ਆਪਹੁਦਰੀਆਂ ਨੂੰ ਬੇਬਸੀ ਨਾਲ ਦੇਖਦੇ ਰਹਿਣ। ਇਹ ਗੱਲ 2004 ਦੀਆਂ ਪ੍ਰਧਾਨਗੀ ਚੋਣਾਂ ਵੇਲੇ ਹੀ ਸਪੱਸ਼ਟ ਹੋ ਗਈ ਸੀ ਕਿ ਬੁਸ਼ ਦੀਆਂ ਅੰਦਰੂਨੀ ਤੇ ਬਦੇਸ਼ੀ ਨੀਤੀਆਂ ਖੁਦ ਅਮਰੀਕਾ ਨੂੰ ਕਿੰਨੀਆਂ ਮਹਿੰਗੀਆਂ ਪੈ ਰਹੀਆਂ ਹਨ। ਪਰ ਉਦੋਂ ਦਹਿਸ਼ਤਗਰਦੀ ਦੇ ਸਹਿਮ ਵਿਚੋਂ ਭੜਕਿਆ ਦੇਸ਼ ਭਗਤੀ ਦਾ ਬੁਖ਼ਾਰ ਅਮਰੀਕਨਾਂ ਦੇ ਸਿਰ ਨੂੰ ਇਸ ਹੱਦ ਤੱਕ ਚੜ੍ਹਿਆ ਹੋਇਆ ਸੀ ਕਿ ਉਸੇ ਬੁਖ਼ਾਰ ਦੀ ਘੂਕੀ ਵਿਚ ਉਹਨਾਂ ਨੇ ਬੁਸ਼ ਨੂੰ ਮੁੜ ਤੋਂ ਪ੍ਰਧਾਨਗੀ ਦੀ ਕੁਰਸੀ ਉੱਤੇ ਬਿਠਾ ਦਿੱਤਾ ਸੀ।
ਅਮਰੀਕੀ ਚੋਣਕਾਰਾਂ ਨੂੰ ਹੋਸ਼ ਆਈ ਹੈ ਤਾਂ ਉਦੋਂ ਜਦੋਂ ਬੁਸ਼ ਨੂੰ ਤਬਾਹੀ ਮਚਾਉਂਦੇ ਨੂੰ ਛੇ ਸਾਲ ਤੋਂ ਵੱਧ ਸਮਾਂ ਲੰਘ ਚੁੱਕਾ ਹੈ, ਜਿਸਦੇ ਸਿੱਟੇ ਵਜੋਂ 3000 ਤੋਂ ਵੱਧ ਅਮਰੀਕੀ ਸੈਨਿਕ ਮਰ ਚੁੱਕੇ ਸਨ ਤੇ 25 ਹਜ਼ਾਰ ਤੋਂ ਵੱਧ ਸੈਨਿਕ ਲੂਲ੍ਹੇ-ਲੰਗੜੇ ਹੋ ਕੇ ਘਰੀਂ ਪਰਤ ਚੁੱਕੇ ਸਨ ਤੇ ਕੌਮੀ ਖਜ਼ਾਨੇ ਨੂੰ ਇਕ ਖਰਬ ਡਾਲਰ ਦੀ ਢਾਅ ਲੱਗ ਚੁੱਕੀ ਸੀ ਤੇ ਜਦੋਂ ਕੈਟਰੀਨਾ ਤੂਫ਼ਾਨ ਚੰਗੀ ਤਰ੍ਹਾਂ ਦਰਸਾ ਚੁੱਕਾ ਹੈ ਕਿ ਬੁਸ਼ ਪ੍ਰਸ਼ਾਸ਼ਨ ਨੂੰ ਆਪਣੇ ਲੋਕਾਂ ਦਾ ਵੀ ਕੋਈ ਬਹੁਤਾ ਦਰਦ ਨਹੀਂ।
ਪਰ ਅਮਰੀਕਾ ਨੂੰ ਹੋਇਆ ਨੁਕਸਾਨ ਉਸ ਭਿਆਨਕ ਬਰਬਾਦੀ ਤੇ ਖ਼ੂਨ ਖਰਾਬੇ ਦਾ ਪਾਸਕੂ ਵੀ ਨਹੀਂ ਜਿਸ ਦਾ ਸ਼ਿਕਾਰ ਬੁਸ਼ ਦੇ ਮਨਸੂਬਿਆਂ ਕਾਰਨ ਇਰਾਕ ਨੂੰ ਹੋਣਾ ਪਿਆ ਤੇ ਹੋਣਾ ਪੈ ਰਿਹਾ ਹੈ। ਬੁਸ਼ ਦੇ "ਜਮਹੂਰੀਅਤ-ਵਰਤਾਊ" ਹਮਲੇ ਦੇ ਸਿੱਟੇ ਵਜੋਂ, ਬਰਤਾਨੀਆ ਦੇ ਮੁਅਤਬਰ ਮੈਡਕਿਲ ਜਰਨਲ "ਲੈਨਸੈਟ" ਅਨੁਸਾਰ, ਸਾਢੇ ਛੇ ਲੱਖ ਇਰਾਕੀ ਮਰ ਚੁੱਕੇ ਹਨ ਤੇ ਐਨੀ ਹੀ ਗਿਣਤੀ ਵਿਚ ਬੇਘਰ ਹੋ ਚੁੱਕੇ ਹਨ, ਜਿਸਦਾ ਸਾਰਾ ਆਰਥਿਕ ਢਾਂਚਾ ਤਬਾਹ ਹੋ ਗਿਆ ਹੈ, ਜਿਸ ਵਿਚ ਤੇਜ਼ ਹੋ ਰਹੀ ਖ਼ਾਨਾਜੰਗੀ ਕਾਰਨ ਹਰ ਰੋਜ਼ ਦਰਜਨਾਂ ਲੋਕ ਕਤਲ ਹੁੰਦੇ ਹਨ ਅਤੇ ਹਜ਼ਾਰਾਂ ਲੋਕ ਘਰ ਬਾਰ ਛੱਡ ਕੇ ਹੋਰਨਾਂ ਦੇਸ਼ਾਂ ਵਿਚ ਪਨਾਹ ਲੱਭਦੇ ਹਨ ਤੇ ਜਿਸਦੇ ਬਾਜ਼ਾਰਾਂ ਤੇ ਮਹੱਲਿਆਂ ਵਿਚ ਲਾਸ਼ਾਂ ਦੇ ਢੇਰ ਲੱਗੇ ਰਹਿੰਦੇ ਹਨ।
ਅਮਰੀਕੀ ਚੋਣਕਾਰਾਂ ਨੂੰ ਇਹ ਤਸੱਲੀ ਹੋ ਸਕਦੀ ਹੈ ਕਿ ਉਹਨਾਂ ਅੰਤ ਨੂੰ ਬੁਸ਼ ਦੀ ਰੀਪਬਲਿਕਨ ਪਾਰਟੀ ਨੂੰ ਕਾਂਗਰਸ ਤੇ ਸੈਨੇਟ ਦੀਆਂ ਚੋਣਾਂ ਵਿਚ ਹਰਾ ਦਿੱਤਾ ਹੈ ਪਰ ਇਰਾਕ ਦੇ ਮੁਸੀਬਤ ਮਾਰੇ ਲੋਕਾਂ ਨੂੰ ਤਾਂ ਕੋਈ ਅਜਿਹੀ ਤਸੱਲੀ ਵੀ ਨਹੀਂ ਹੈ। ਉਹ ਆਪਣੇ ਨਾਲ ਹੋ ਰਹੇ ਘੋਰ ਅਨਿਆਂ ਲਈ ਕਿਸਦਾ ਦਰ ਖੜਕਾਉਣ?
ਆਪਣੇ ਖਿਲਾਫ਼ ਅਮ੍ਰੀਕੀ ਲੋਕਾਂ ਦੇ ਸਪੱਸ਼ਟ ਫ਼ੈਸਲੇ ਦੇ ਬਾਵਜੂਦ ਬੁਸ਼ ਅਜੇ ਵੀ ਆਪਣੀ ਜ਼ਿੱਦ ਉੱਤੇ ਅੜਿਆ ਹੋਇਆ ਹੈ। 21 ਹਜ਼ਾਰ ਹੋਰ ਸੈਨਿਕ ਇਰਾਕ ਭੇਜਣ ਤੇ ਜੰਗ ਨੂੰ ਹੋਰ ਭੜਕਾਉਣ ਦੇ ਆਪਣੇ ਐਲਾਨਾਂ ਨਾਲ ਉਸਨੇ ਉਸ ਧਰਵਾਸ ਨੂੰ ਵੀ ਝੂਠਾ ਪਾ ਰਿਹਾ ਹੈ ਜਿਹੜਾ ਅਮਰੀਕੀ ਚੋਣਕਾਰਾਂ ਨੂੰ ਰੀਪਬਲਿਕਨ ਪਾਰਟੀ ਦੀ ਹਾਰ ਨਾਲ ਹੋਇਆ ਸੀ।
ਕਿਸੇ ਚੁਣੇ ਆਗੂ ਨੂੰ ਪਾਗ਼ਲਪਨ ਦੇ ਰਾਹੇ ਪੈਣ ਤੋਂ ਰੋਕਣ ਵਿਚ ਜਮਹੂਰੀ ਪ੍ਰਬੰਧ ਦੀ ਲਾਚਾਰਗੀ ਦਾ ਕੋਈ ਇਲਾਜ ਹੈ? ਇਹ ਕੋਈ ਛੋਟਾ ਸਵਾਲ ਨਹੀਂ। ਇਹ ਠੀਕ ਹੈ ਕਿ ਜਮਹੂਰੀ ਪ੍ਰਬੰਧ ਵਿਚ ਲਿਖਣ, ਬੋਲਣ, ਆਵਾਜ਼ ਉਠਾਉਣ ਅਤੇ ਮੁਜ਼ਾਹਰੇ ਕਰਨ ਦੀ ਆਜ਼ਾਦੀ ਹੁੰਦੀ ਹੈ ਪਰ ਇਹ ਸਾਰੇ ਜਮਹੂਰੀ ਢੰਗ ਤਰੀਕੇ ਜਦ ਤੱਕ ਅਸਰ ਵਿਖਾਉਂਦੇ ਹਨ, ਉਦੋਂ ਤੱਕ ਪਾਣੀ ਸਿਰ ਤੋਂ ਲੰਘ ਚੁੱਕਾ ਹੁੰਦਾ ਹੈ। ਕਈ ਵਾਰ ਤਾਂ ਲੋਕਾਂ ਦੀ ਆਵਾਜ਼ ਅਣਸੁਣੀ ਹੀ ਰਹਿ ਜਾਂਦੀ ਹੈ। ਜਦੋਂ ਨਾਗਰਿਕ ਨੂੰ ਇਹ ਲੱਗ ਰਿਹਾ ਹੋਵੇ ਕਿ ਉਹਨਾਂ ਦੀ ਆਵਾਜ਼ ਦਾ ਕੋਈ ਮੁੱਲ ਹੀ ਨਹੀਂ, ਉਹਨਾਂ ਵਿਚ ਬਦਦਿਲੀ ਕਿਉਂ ਨਹੀਂ ਪੈਦਾ ਹੋਵੇਗੀ?
ਇਸ ਵੇਲੇ ਜਮਹੂਰੀਅਤ ਵਿਚ ਲੋਕ-ਰਾਏ ਤੇ ਰਾਜਨੀਤੀ ਵਿਚਾਲੇ ਸੰਬੰਧ ਕੰਮ ਚਲਾਊ ਜਿਹੀ ਸ਼ਕਲ ਦੇ ਹੀ ਹੁੰਦੇ ਹਨ। ਇਹਨਾਂ ਦੋਹਾਂ ਦੇ ਨਿਭਾਅ ਦੀ ਮਿਆਦ ਚੋਣ ਪ੍ਰਚਾਰ ਦੇ ਸੰਖੇਪ ਸਮੇਂ ਤੋਂ ਚੋਣ ਦਿਵਸ ਤੱਕ ਹੀ ਹੁੰਦੀ ਹੈ। ਚੋਣ ਪਰਚੀਆਂ ਦੇ ਡੱਬੇ ਖੁੱਲ੍ਹਦਿਆਂ ਹੀ ਲੋਕ ਰਾਏ ਪ੍ਰਤੀ ਰਾਜਨੀਤੀ ਦਾ ਵਤੀਰਾ "ਤੂੰ ਕੌਣ ਮੈਂ ਕੌਣ" ਵਾਲਾ ਹੋ ਜਾਂਦਾ ਹੈ, ਉਂਝ ਹੀ ਜਿਵੇਂ ਵਿਆਹ ਤੋਂ ਬਾਅਦ ਵਿਚੋਲੇ ਦੇ ਸੰਬੰਧ ਵਿਚ ਹੁੰਦਾ ਹੈ। ਜਮਹੂਰੀਅਤ ਨੂੰ ਆਪਣੇ ਇਕਰਾਰਾਂ ਉੱਤੇ ਪੂਰੇ ਉਤਰਨ ਲਈ ਕੋਈ ਅਜਿਹਾ ਮੁਅਸਰ ਢੰਗ ਲੱਭਣਾ ਪਵੇਗਾ ਜਿਸ ਰਾਹੀਂ ਲੋਕ ਰਾਏ ਵੇਲੇ ਸਿਰ ਦਖ਼ਲ ਦੇ ਕੇ ਆਪਣੀ ਚੁਣੀ ਹੋਈ ਸਰਕਾਰ ਨੂੰ ਆਪਹੁਦਰੀਆਂ ਤੋਂ ਰੋਕ ਸਕੇ। ਕਹਿਣ ਨੂੰ ਅਜਿਹੇ ਬਹੁਤ ਸਾਰੇ ਜਮਹੂਰੀ ਤਰੀਕੇ ਮੌਜੂਦ ਹਨ ਜਿਹਨਾਂ ਨੂੰ ਲੋਕ-ਰਾਏ ਵਰਤ ਸਕਦੀ ਹੈ ਪਰ ਇਸ ਸੱਭ ਕੁੱਝ ਦੇ ਬਾਵਜੂਦ ਜਿਹੜੀਆਂ ਹਕੂਮਤਾਂ ਆਪਣੀ ਆਈ 'ਤੇ ਆਈਆਂ ਹੋਣ ਉਹਨਾਂ ਕੋਲ਼ ਵੀ ਲੋਕ ਰਾਏ ਨੂੰ ਵਗਲਣ ਤੇ ਬੇਬੱਸ ਕਰਨ ਦੇ ਹਰਬਿਆਂ ਦੀ ਕਮੀ ਨਹੀਂ ਹੁੰਦੀ।
ਇਸ ਸਥਿਤੀ ਦੇ ਨਿਸਤਾਰੇ ਵਜੋਂ ਸ਼ਇਦ ਚੋਣ ਪ੍ਰਕ੍ਰਿਆ ਉੱਤੇ ਮੁੜ ਤੋਂ ਝਾਤ ਮਾਰਨੀ ਪਏਗੀ। ਇਸਦੇ ਲਈ ਸ਼ਾਇਦ ਇਹ ਗੱਲ ਯਕੀਨੀ ਬਨਾਉਣੀ ਪਏਗੀ ਕਿ ਚੋਣਾਂ ਨੀਤੀਆਂ ਦੇ ਆਧਾਰ ਉੱਤੇ ਹੋਣ, ਵਕਤੀ ਨਾਅਰਿਆਂ ਦੇ ਆਧਾਰ ਉੱਤੇ ਨਹੀਂ। ਜਮਹੂਰੀ ਪ੍ਰਬੰਧ ਦੀ ਸਿਹਤ ਲਈ ਇਹ ਵੀ ਦੇਖਣਾ ਪਏਗਾ ਕਿ ਨੀਤੀ-ਚਰਚਾ ਨੂੰ ਤੇ ਇਸ ਵਿਚ ਆਮ ਲੋਕਾਂ ਦੀ ਸ਼ਮੂਲੀਅਤ ਨੂੰ ਇਕ ਪੱਕੇ ਅਸੂਲ ਤੇ ਅਮਲ ਦਾ ਰੂਪ ਕਿਵੇਂ ਮਿਲ਼ੇ।
ਭਾਵੇਂ ਆਦਰਸ਼ਕ ਪੱਧਰ ਦੀ ਜਮਹੂਰੀਅਤ ਐਨੀ ਨੇੜੇ ਦੀ ਗੱਲ ਨਹੀਂ ਜਾਪਦੀ ਪਰ ਉਸ ਤੋਂ ਬਹੁਤ ਉਰਾਂ ਦੇ ਪੜਾਅ ਲਈ ਵੀ ਧਨ ਤੇ ਧਰਮ ਦੇ ਦਖ਼ਲ ਨੂੰ ਰੋਕਣ ਲਈ ਕੁੱਝ ਕਦਮ ਤਾਂ ਚੁੱਕਣੇ ਹੀ ਪੈਣੇ ਹਨ ਕਿਉਂਕਿ ਅਜਿਹਾ ਕੀਤੇ ਬਿਨਾਂ ਚੋਣਕਾਰਾਂ ਲਈ ਕਿਸੇ ਅਜਿਹੇ ਨਵੇਂ ਬਦਲ ਦੇ ਸਾਹਮਣੇ ਆਉਣ ਦੀਆਂ ਸੰਭਾਵਨਾਵਾਂ ਲੱਗਭੱਗ ਖਤਮ ਹੋ ਜਾਂਦੀਆਂ ਹਨ, ਜਿਹੜਾ ਇਕੋ ਲੀਹੇ ਤੁਰਨ ਵਾਲੀਆਂ ਦੋ ਪਾਰਟੀਆਂ ਨਾਲੋਂ ਵੱਖਰਾ ਹੋਵੇ ਤੇ ਨੀਤੀਆਂ ਬਾਰੇ ਬਹਿਸ ਵਿਚ ਨਿਆਂ ਉੱਤੇ ਆਧਾਰਤ ਕੋਈ ਨਵਾਂ ਪਹਿਲੂ, ਕੋਈ ਨਵਾਂ ਪ੍ਰੀਪੇਖ ਪੈਦਾ ਕਰ ਸਕੇ। ਪ੍ਰੋ ਮਾਰਕ ਕਿੰਗਵੈਲ ਨੇ ਠੀਕ ਹੀ ਲਿਖਿਆ ਹੈ ਕਿ ਅਜਿਹਾ ਹਰ ਰਾਜਨੀਤਕ ਪੈਂਤੜਾ ਆਪਣੇ ਆਪ ਵਿਚ ਗ਼ੈਰ-ਜਮਹੂਰੀ ਹੁੰਦਾ ਹੈ ਜਿਸਨੂੰ ਰੱਬ ਦੀ ਰਜ਼ਾ ਤੋਂ ਜਾਣੂ ਹੋਣ ਦਾ, ਲੋਕਾਂ ਦੇ ਮਨਾਂ ਨੂੰ ਬੁੱਝਣ ਦਾ ਜਾਂ ਅਜਿਹੇ ਜਬਰ ਦਾ ਸ਼ਿਕਾਰ ਹੋਣ ਦਾ ਦਾਅਵਾ ਹੋਵੇ, ਜਿਸਦਾ ਕੋਈ ਪਰਮਾਣ ਨਾ ਹੋਵੇ। ਅਜਿਹੇ ਦਾਅਵੇ ਪਿੱਛੇ ਇਹ ਆਪਹੁਦਰੀ ਧਾਰਨਾ ਲੁਕੀ ਹੁੰਦੀ ਹੈ ਕਿ ਅਜਿਹਾ ਕਰਨ ਵਾਲ਼ੇ ਦਾ ਕਥਨ ਹੀ ਅਸਲ ਸੱਚ ਹੈ ਅਤੇ ਕਿਸੇ ਕਿਸਮ ਦੀ ਨੁਕਤਾਚੀਨੀ ਜਾਂ ਪਰਖ ਪ੍ਰੀਖਿਆ ਤੋਂ ਉੱਪਰ ਹੈ। ਜਿਹਨਾਂ ਨੀਤੀਵਾਨਾਂ ਜਾਂ ਪ੍ਰਧਾਨਾਂ ਨੂੰ ਅਜਿਹਾ ਦਾਅਵਾ ਹੁੰਦਾ ਹੈ ਅਤੇ ਜਿਹਨਾਂ ਦੀ ਇੱਕੋ ਇਕ ਤੇ ਅੰਤਲੀ ਦਲੀਲ ਇਹ ਹੁੰਦੀ ਹੈ ਕਿ ਜੋ ਕੁੱਝ ਉਹ ਕਹਿੰਦੇ ਹਨ, ਇਹ ਉਹਨਾਂ ਦੀ ਆਤਮਾ ਦੀ ਆਵਾਜ਼ ਹੈ, ਉਹ ਕਦੇ ਵੀ ਜਮਹੂਰੀਅਤ ਦੇ ਦੋਸਤ ਨਹੀਂ ਹੋ ਸਕਦੇ ਕਿਉਂਕਿ ਜਮਹੂਰੀਅਤ ਦਾ ਤਕਾਜ਼ਾ ਇਹ ਹੈ ਕਿ ਹਰ ਰਾਜਨੀਤਕ ਐਲਾਨ ਜਾਂ ਪੈਤੜਾਂ ਸਰਵਜਨਕ ਸੰਵਾਦ ਦੀ ਕਰੜੀ ਪ੍ਰੀਖਿਆ ਵਿਚੋਂ ਲੰਘੇ। ਸਰਵਜਨਕ ਦਲੀਲ ਇਸ ਪੱਖੋਂ ਹਮੇਸ਼ਾ ਭਵਿੱਖਮੁਖੀ ਹੁੰਦੀ ਹੈ ਕਿ ਇਸ ਰਾਹੀਂ ਅਸੀਂ ਇਕ ਦੂਸਰੇ ਦੇ ਹੋਰ ਨੇੜ ਹੋਣ, ਹੋਰ ਬਿਹਤਰ ਹੋਣ ਤੇ ਹੋਰ ਸ਼ਿਸ਼ਟ ਹੋਣ ਲਈ ਉਦਮ ਜਾਰੀ ਰੱਖਣ ਦਾ ਇਕਰਾਰ ਕਰਦੇ ਹਾਂ। ਇਸ ਸੰਬੰਧ ਵਿਚ ਪ੍ਰੋ ਕਿੰਗਵੈਲ ਦਾ ਇਕ ਨੁਕਤਾ ਇਹ ਹੈ ਕਿ ਜਮਹੂਰੀਅਤ ਦਾ ਨਿਯਮਕਾਰੀ ਆਦਰਸ਼ ਸੱਚ ਨਹੀਂ ਸਗੋਂ ਨਿਆਂ ਹੈ। ਸੱਚ ਨਿੱਜੀ ਵਿਸ਼ਵਾਸ ਨਾਲ ਬੱਝਾ ਹੁੰਦਾ ਹੈ। ਹਰ ਵਿਸ਼ਵਾਸ ਮੂਲ ਤੌਰ 'ਤੇ ਅੰਤਰਮੁਖੀ ਸੋਚ ਦਾ ਸਿੱਟਾ ਹੁੰਦਾ ਹੈ। ਪਰ ਨਿਆਂ ਦਲੀਲ ਉੱਤੇ ਆਧਾਰਤ ਹੁੰਦਾ ਹੈ। ਇਸ ਸੰਬੰਧ ਵਿਚ ਉਹਨਾਂ ਨੇ ਜਰਮਨ ਫ਼ਿਲਾਸਫ਼ਰ ਜਰਗਨ ਹੇਬਰਮਸ ਦੇ ਇਸ ਕਥਨ ਦਾ ਹਵਾਲਾ ਦਿੱਤਾ ਹੈ ਕਿ ਸਮਾਜੀ ਨਿਆਂ ਦਾ ਆਧਾਰ ਅਜਿਹੀ ਬਿਹਤਰ ਦਲੀਲ ਹੀ ਹੋ ਸਕਦੀ ਹੈ, ਜਿਸ ਵਿਚ ਬਿਨਾ ਤਾਕਤ ਦੇ ਆਪਣੀ ਤਾਕਤ ਨੂੰ ਮਨਵਾ ਲੈਣ ਦਾ ਦਮ ਹੋਵੇ। ਇਸਦਾ ਅਰਥ ਇਹ ਹੈ ਕਿ ਪਬਲਿਕ ਖੇਤਰ ਵਿਚ ਵਿਚਾਰਸ਼ੀਲ ਸੰਵਾਦ ਇੱਕੋ ਇਕ ਮਿਆਰ ਹੈ ਜਿਸ ਰਾਹੀਂ ਜਮਹੂਰੀ ਤਰਤੀਬਾਂ ਦੀ ਘੋਖ ਪਰਖ ਹੋ ਸਕਦੀ ਹੈ। ਉਹਨਾਂ ਦੇ ਕਹਿਣ ਅਨੁਸਾਰ ਜਮਹੂਰੀਅਤ ਲਈ ਜੇ ਕੋਈ ਗੱਲ ਸੱਭ ਤੋਂ ਵੱਧ ਖ਼ਤਰਨਾਕ ਸਾਬਤ ਹੁੰਦੀ ਹੈ ਤਾਂ ਅਜਿਹੇ ਵਿਚਾਰਸ਼ੀਲ ਸੰਵਾਦ ਦੀ ਅਣਹੋਂਦ ਹੈ।
ਜਮਹੂਰੀਅਤ ਨੂੰ ਢਾਅ ਲਾ ਸਕਣ ਵਾਲੀਆਂ ਜਿਹੜੀਆਂ ਹੋਰ ਗੱਲਾਂ ਪ੍ਰੋ ਕਿੰਗਵਲ ਨੇ ਗਿਣਵਾਈਆਂ ਹਨ ਉਹਨਾਂ ਵਿਚ ਸ਼ਾਮਲ ਹੈ ਰਾਜਨੀਤਕ ਢਾਂਚੇ ਦਾ ਨੌਕਰਸ਼ਾਹੀਕਰਣ ਤੇ ਨਾਗਿਰਕਾਂ ਦਾ ਸਨਕੀ ਵਤੀਰਾ ਤੇ ਅਵੇਸਲਾਪਨ।
ਹਕੂਮਤ ਉੱਤੇ ਨੌਕਰਸ਼ਾਹੀ ਦੇ ਹਾਵੀ ਹੋ ਜਾਣ ਦਾ ਅਰਥ ਹੈ ਹਕੂਮਤ ਦਾ ਚਿਹਰਾਹੀਣ ਹੋ ਜਾਣਾ। ਅਜਿਹੀ ਹਾਲਤ ਵਿਚ ਕਿਸੇ ਕੋਤਾਹੀ ਜਾਂ ਕਸੂਰ ਦੇ ਸੰਬੰਧ ਵਿਚ ਇਸ ਗੱਲ ਦੀ ਨਿਸ਼ਾਨਦੇਹੀ ਕਰਨਾ ਅਸੰਭਵ ਹੋ ਜਾਂਦਾ ਹੈ ਕਿ ਦੋਸ਼ੀ ਕੌਣ ਹੈ? ਅਜਿਹੀ ਸਥਿਤੀ ਨਾਗਰਿਕਾਂ ਵਿਚ ਇਹ ਸਨਕੀ ਵਤੀਰਾ ਪੈਦਾ ਕਰਦੀ ਹੈ ਕਿ "ਜੋ ਹੁੰਦਾ ਹੈ, ਹੋਣ ਦਿਓ"। ਜਦੋਂ ਇਹ ਪਤਾ ਹੀ ਨਾ ਹੋਵੇ ਕਿ ਚੰਗੇ ਮਾੜੇ ਲਈ ਜਵਾਬਦੇਹ ਕੌਣ ਹੈ ਤਾਂ ਚੰਗਾ ਤੇ ਮਾੜਾ ਇਕੋ ਜਿਹੀ ਗੱਲ ਬਣਕੇ ਰਹਿ ਜਾਂਦੇ ਹਨ। ਜਵਾਬਦੇਹੀ ਦੀ ਅਣਹੋਂਦ ਦਾ ਅਰਥ ਹੈ ਜਮਹੂਰੀਅਤ ਦੇ ਇਕ ਮੂਲ ਗੁਣ ਦਾ ਖਾਤਮਾ।
ਜਮਹੂਰੀਅਤ ਨੂੰ ਵਧੇਰੇ ਗਤੀਸ਼ੀਲ ਬਨਾਉਣ ਲਈ ਪ੍ਰੋ ਕਿੰਗਵੈਲ ਨੇ ਅਨੁਪਾਤਕ ਪ੍ਰਤੀਨਿਧਤਾ ਪ੍ਰਣਾਲੀ ਤੋਂ ਕੰਮ ਲੈਣ ਦਾ ਸੁਝਾਅ ਵੀ ਦਿੱਤਾ ਹੈ ਤੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਹੈ ਕਿ ਬਹੁਗਿਣਤੀ ਬਾਹੂਬਲ ਅਤੇ ਸ੍ਰੇਸ਼ਠ ਵਰਗਾਂ ਦੇ ਗਲਬੇ ਨੂੰ ਇਕ ਦੂਸਰੇ ਨਾਲੋਂ ਜਿੰਨਾ ਦੂਰ ਰਖਿਆ ਜਾਏ ਓਨਾ ਹੀ ਚੰਗਾ ਹੈ ਭਾਵੇਂ ਉਹਨਾਂ ਇਸ ਪੇਚੀਦਾ ਮਸਲੇ ਦੇ ਹੱਲ ਲਈ ਕੋਈ ਸੁਝਾਅ ਪੇਸ਼ ਨਹੀਂ ਕੀਤਾ।
ਭਾਵੇਂ ਜਮਹੂਰੀਅਤ ਬਾਰੇ ਸਾਹਮਣੇ ਲਿਆਂਦੇ ਗਏ ਸਾਰੇ ਨੁਕਤੇ ਆਪੋ ਆਪਣੀ ਥਾਂ ਵਾਜਬ ਹਨ ਤਾਂ ਵੀ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਇਹ ਚਰਚਾ ਜਿਸ ਬੁਨਿਆਦੀ ਆਵੱਸ਼ਕਤਾ ਉੱਤੇ ਜ਼ੋਰ ਦਿੰਦੀ ਹੈ ਉਹ ਹੈ ਸਰਵਜਨਕ ਦਲੀਲ ਜਾਂ ਸੰਵਾਦ ਦੀ ਲੋੜ। ਪਰ ਸਵਾਲ ਇਹ ਹੈ ਕਿ ਇਸ ਆਵੱਸ਼ਕਤਾ ਦੀ ਪੂਰਤੀ ਕਿਵੇਂ ਹੋਵੇ। ਅਜਿਹੀ ਪੂਰਤੀ ਨੂੰ ਅਸੰਭਵ ਬਨਾਉਣ ਵਾਲੀਆਂ ਜਿਨ੍ਹਾਂ ਦੋ ਗੱਲਾਂ ਦਾ ਪ੍ਰੋ ਕਿੰਗਵੈਲ ਨੇ ਉਚੇਚਾ ਜ਼ਿਕਰ ਕੀਤਾ ਹੈ ਉਹ ਹਨ, ਖਪਤਵਾਦ ਦੀ ਆਪਾਧਾਪੀ ਭਰੀ ਖਰਮਸਤੀ ਤੇ 12 ਸਾਲ ਦੇ ਮੁੰਡੇ ਕੁੜੀਆਂ ਦੀ ਦਿਮਾਗ਼ੀ ਪੱਧਰ ਦਾ ਮੌਜੂਦਾ ਸਭਿਆਚਾਰਕ ਤਾਣਾ ਬਾਣਾ। ਪਰ ਦੇਖਿਆ ਜਾਏ ਤਾਂ ਇਹ ਮਾਮਲਾ ਇੱਥੇ ਹੀ ਖਤਮ ਨਹੀਂ ਹੋ ਜਾਂਦਾ। ਇਹਦੇ ਕਈ ਹੋਰ ਪੱਖ ਵੀ ਹਨ। ਮਿਸਾਲ ਵਜੋਂ ਜਮਹੂਰੀ ਪ੍ਰਕ੍ਰਿਆ ਦੇ ਇਰਦ ਗਿਰਦ ਅਜਿਹੇ ਮਾਂਦਰੀਆਂ, ਮਸ਼ਕੂਕ ਮਾਹਰਾਂ, ਉਸਤਾਦਾਂ ਤੇ ਉਪਦੇਸ਼ਕਾਂ ਦਾ ਘੇਰਾ ਪਿਆ ਹੋਇਆ ਹੈ ਜਿਹਨਾਂ ਦਾ ਧੰਦਾ ਹੀ ਇਹ ਹੈ ਕਿ ਉਹ ਪਾਲਿਟੇਸ਼ਨਾਂ ਨੂੰ ਸਰਵਜਨਕ ਦਲੀਲ ਦੀ ਕਠਿਨ ਪ੍ਰੀਖਿਆ ਤੋਂ ਬਚਾਉਂਦੇ ਹਨ। ਇਹ ਅਖੌਤੀ ਚੋਣ-ਮਾਹਿਰ ਚੁਤਰਾਈ ਭਰੇ ਭਾਸ਼ਣ, ਚਲਾਕੀ ਭਰੇ ਦਾਅਪੇਚ, ਭੇਸ ਵਟਾ ਲੈਣ ਦੇ ਗੁਰ, ਤੁਅੱਸਬਾਂ ਦੀ ਵਰਤੋਂ ਕਰਨ ਦੇ ਢੰਗ ਤਰੀਕੇ ਤੇ ਇਸੇ ਕਿਸਮ ਦੇ ਹੋਰ ਸਿਆਸੀ ਤਾਗੇ ਤਵੀਤ ਵੇਚਦੇ ਹਨ। ਸਿਆਸੀ ਨੁਸਖਿਆਂ ਦੇ ਇਹ ਪੀਰ ਐਨੇ ਅਨਾੜੀ ਵੀ ਨਹੀਂ ਹੁੰਦੇ। ਇਹ ਆਪਣੇ ਸੌਦੇ ਲਈ ਅਜਿਹੇ ਸਰਵੇਖਣਾਂ ਤੇ ਵਿਸ਼ਲੇਸ਼ਨਾਂ ਨੂੰ ਆਧਾਰ ਬਣਾਉਂਦੇ ਹਨ ਜਿਹੜੇ ਕਾਰੋਬਾਰੀ ਅਦਾਰਿਆਂ ਤੇ ਪੋਲਸਟਰ ਫਰਮਾਂ ਵਲੋਂ ਕਰਵਾਏ ਜਾਂਦੇ ਹਨ ਅਤੇ ਜਿਹਨਾਂ ਦਾ ਮੰਤਵ ਵੱਖ ਵੱਖ ਵਰਗਾਂ ਖਾਸ ਤੌਰ 'ਤੇ ਮੱਧ ਸ਼੍ਰੇਣੀ ਦੇ ਲੋਕਾਂ ਦੀ ਸੋਚ, ਆਕਾਂਖਿਆਵਾਂ ਝੁਕਾਵਾਂ ਤੇ ਸੰਸਿਆਂ ਨੂੰ ਆਂਕਣਾ ਤੇ ਉਹਨਾਂ ਨੂੰ ਸਿਆਸੀ ਕੁੰਡਲੀ ਦੀ ਸ਼ਕਲ ਦੇਣਾ ਹੁੰਦਾ ਹੈ। ਇਲੈਕਟਰਾਂਨਿਕ ਯੰਤਰਾਂ ਦੀ ਮੱਦਦ ਨਾਲ ਕਾਲੇ ਇਲਮ ਦੇ ਇਹਨਾਂ ਮਾਂਦਾਰੀਆਂ ਨੇ ਆਪਣੀ ਕੂੜ ਕਲਾ ਵਿਚ ਕਮਾਲ ਦੀ ਸੂਖ਼ਮਤਾ ਪੈਦਾ ਕਰ ਲਈ ਹੈ। ਇਹਨਾਂ ਨੂੰ ਪਤਾ ਹੁੰਦਾ ਹੈ ਕਿ ਆਮ ਲੋਕਾਂ ਦੇ ਮਨਾਂ ਵਿਚ ਹਊਏ ਕਿਵੇਂ ਪੈਦਾ ਕਰਨੇ ਹਨ ਉਹਨਾਂ ਨੂੰ ਠੀਕ ਰਾਹ ਤੋਂ ਕਿਵੇਂ ਭਟਕਾਉਣਾ ਹੈ। ਭਾਵੇਂ ਇਹ ਮਾਹਿਰ ਸਾਰਾ ਸਮਾਂ ਸਾਰੇ ਲੋਕਾਂ ਨੂੰ ਬੁੱਧੂ ਤਾਂ ਨਹੀਂ ਬਣਾ ਸਕਦੇ ਪਰ ਨਾਜ਼ੁਕ ਮੋੜਾਂ ਉੱਤੇ ਇਹ ਲੋਕ-ਰਾਏ ਨੂੰ ਭੁਚਲਾਉਣ ਵਿਚ ਅਕਸਰ ਸਫ਼ਲ ਹੋ ਹੀ ਜਾਂਦੇ ਹਨ ਅਤੇ ਇਸ ਸਾਰੇ ਕਾਰੋਬਾਰ ਦਾ ਸੱਭ ਤੇ ਖ਼ਤਰਨਾਕ ਪੱਖ ਇਹੀ ਹੈ। ਇਥੇ ਏਨੀ ਕੁ ਟਿੱਪਣੀ ਜ਼ਰੂਰੀ ਹੈ ਕਿ ਕਥਿੱਤ ਮਾਹਿਰਾਂ ਦੀ ਇਹ ਭੀੜ ਆਪਣੇ ਆਪ ਇਕੱਠੀ ਨਹੀਂ ਹੁੰਦੀ। ਇਹ ਉਸ ਪੇਤਲੀ ਸਿਆਸਤ ਦੀ ਲਾਜ਼ਮੀ ਉਪਜ ਹੈ, ਜਿਹੜੀ ਪੱਛਮੀ ਦੇਸ਼ਾਂ ਵਿਚ ਸਿਆਸੀ ਦ੍ਰਿਸ਼ ਉੱਤੇ ਹਾਵੀ ਹੈ। ਜਦੋਂ ਵਕਤੀ ਨਾਅਰੇ ਸਿਆਸਤ ਦਾ ਤਾਣਾ ਪੇਟਾ ਬਣੇ ਹੋਏ ਹੋਣ ਤਾਂ ਇਸਦੇ ਲਈ ਬਣਾਉਟੀ ਆਸਰਿਆਂ ਦੀ ਲੋੜ ਜ਼ਰੂਰੀ ਹੋ ਜਾਂਦੀ ਹੈ। ਇਹਨਾਂ ਮਾਹਿਰਾਂ ਦੀਆਂ ਸੇਵਾਵਾਂ ਐਨੀਆਂ ਮਹਿੰਗੀਆਂ ਹੁੰਦੀਆਂ ਹਨ ਕਿ ਕੇਵਲ ਉਹੀ ਭਰਿਸ਼ਟ ਪਾਲਿਟੀਸ਼ਨ ਜਿਹਨਾਂ ਦਾ ਮੁੱਲ ਤਾਰ ਸਕਦੇ ਹਨ ਜਿਹਨਾਂ ਦੇ ਸਿਰ ਉੱਤੇ ਸ੍ਰੇਸ਼ਠ ਵਰਗਾਂ ਦੀ ਮਿਹਰਬਾਨੀ ਦੀ ਸੁਨਹਿਰੀ ਛਾਂ ਹੁੰਦੀ ਹੈ। ਕੀ ਕੋਈ ਅਜਿਹਾ ਰਾਹ ਹੈ ਜਿਸ ਰਾਹੀਂ ਜਮਹੂਰੀ ਪ੍ਰਕ੍ਰਿਆ ਨੂੰ ਅਜਿਹੇ ਮਾਹਿਰਾਂ ਦੇ ਘੇਰੇ ਵਿੱਚੋਂ ਕੱਢ ਕੇ ਜਨਸਾਧਾਰਨ ਦੀ ਚੇਤਨਾ ਦਾ ਹਿੱਸਾ ਬਣਾਇਆ ਜਾ ਸਕੇ? ਇਸ ਸਵਾਲ ਨਾਲ ਇਹ ਮਾਮਲਾ ਵੀ ਜੁੜਿਆ ਹੋਇਆ ਹੈ ਕਿ ਬਹੁਗਿਣਤੀ ਦੀ ਤਾਕਤ ਨੂੰ ਉਸ ਕੁੜਿਕੀ ਤੋਂ ਕਿਵੇਂ ਬਚਾਇਆ ਜਾਏ ਜਿਸਨੂੰ ਪ੍ਰੋ ਕਿੰਗਵੈਲ ਨੇ "ਸ੍ਰੇਸ਼ਠ ਵਰਗਾਂ ਦੇ ਗਲਬੇ" ਦਾ ਨਾਂਅ ਦਿੱਤਾ ਹੈ। ਇਸ ਗਲਬੇ ਦੇ ਰੂਪ ਵੀ ਤਾਂ ਕਈ ਹਨ। ਪੁਰਾਤਨ ਭਾਰਤੀ ਦੇਵੀ ਦੇਵਤਿਆਂ ਵਾਂਗ ਸ੍ਰੇਸ਼ਠ ਵਰਗਾਂ ਦੀਆਂ ਕਈ ਕਈ ਭੁਜਾਵਾਂ ਹਨ। ਜੇ ਇਹਨਾਂ ਦੀ ਇਕ ਭੁਜਾ ਲਾਬੀਇੰਗ ਅਖਵਾਉਂਦੀ ਹੈ ਤਾਂ ਦੂਜੀ ਭੁਜਾ ਨੇ ਟੀਵੀ, ਅਖ਼ਬਾਰਾਂ ਤੇ ਹੋਰ ਪਰਚਾਰ ਸਾਧਨਾਂ ਨੂੰ ਕਾਬੂ ਕੀਤਾ ਹੁੰਦਾ ਹੈ, ਤੀਜੀ ਭੁਜਾ ਨੇ ਧਰਮ, ਇਖਲਾਕ ਤੇ ਪੁੰਨ ਪਾਪ ਦਾ ਗੁਰਜ ਚੁੱਕਿਆ ਹੁੰਦਾ ਹੈ। ਇਸਦੀਆਂ ਹੋਰ ਵੀ ਕਈ ਭੁਜਾਵਾਂ ਹਨ ਜਿਹਨਾਂ ਨੇ ਉਹ ਸਾਰੇ ਅਸਤਰ ਸਸ਼ਤਰ ਸਾਂਭੇ ਹੋਏ ਹੁੰਦੇ ਹਨ ਜਿਨ੍ਹਾਂ ਨੂੰ ਧਨ ਤੇ ਰਸੂਖ ਦੀ ਰਾਹੀਂ ਖ੍ਰੀਦਿਆ ਤੇ ਕਾਬੂ ਕੀਤਾ ਜਾ ਸਕਦਾ ਹੈ।
ਇਸ ਵਿਸ਼ਸ਼ਟ ਵਰਗ ਦੇ ਪ੍ਰਭਾਵ ਨੂੰ ਸੀਮਤ ਕਰਨ ਲਈ ਇਕ ਤਜਵੀਜ਼ ਇਹ ਹੈ ਕਿ ਰਾਜਨੀਤਕ ਪਾਰਟੀਆਂ ਨੂੰ ਚੋਣ ਖਰਚਿਆਂ ਲਈ ਨਿੱਜੀ ਵਸੀਲਿਆਂ ਤੋਂ ਫੰਡ ਇਕੱਠੇ ਕਰਨ ਦੀ ਥਾਂ ਇਹ ਖਰਚੇ ਸਰਕਾਰੀ ਖਜ਼ਾਨੇ ਵਿਚੋਂ ਦਿੱਤੇ ਜਾਣ। ਪਰ ਕੀ ਇਹ ਉਪਾ ਵਸ਼ਿਸ਼ਟ ਵਰਗਾਂ ਦੇ ਪ੍ਰਭਾਵਾਂ ਨੂੰ ਸੀਮਤ ਕਰਨ ਲਈ ਕਾਫ਼ੀ ਹੋਵੇਗਾ?
ਜਮਹੂਰੀਅਤ ਦੇ ਭਵਿੱਖ ਬਾਰੇ ਇਹ ਵਿਚਾਰ ਪੇਸ਼ ਕਰਨ ਦਾ ਮੰਤਵ ਸੂਝਵਾਨ ਨਾਗਰਿਕਾਂ ਦੀ ਸੋਚ ਤੇ ਜਗਿਆਸਾ ਨੂੰ ਟੁੰਬਣਾ ਹੈ। ਇਹ ਵਿਚਾਰ ਇਸ ਖ਼ਿਆਲ ਨਾਲ ਪੇਸ਼ ਨਹੀਂ ਕੀਤੇ ਜਾ ਰਹੇ ਕਿ ਇਹ ਜਮਹੂਰੀਅਤ ਬਾਰੇ ਕਤਈ ਨਿਰਣੇ ਦੀ ਹੈਸੀਅਤ ਰੱਖਦੇ ਹਨ। ਤਾਂ ਵੀ ਜੇ ਜਮਹੂਰੀਅਤ ਕਿਸੇ ਅਜਿਹੀ ਸਰਕਾਰ ਦਾ ਵਸੀਲਾ ਹੋ ਸਕਦੀ ਹੈ ਜਿਹੜੀ ਲੋਕਾਂ ਦੀ, ਲੋਕਾਂ ਵੱਲੋਂ ਤੇ ਲੋਕਾਂ ਲਈ ਹੋਵੇ ਤਾਂ ਜ਼ਰੂਰੀ ਹੈ ਕਿ ਇਹ ਵਿਚਾਰ ਨਾਗਰਿਕ -ਬਹਿਸ ਦਾ ਪ੍ਰਥਮ ਵਿਸ਼ਾ ਬਣਨ। ਇਸੇ ਮੰਤਵ ਨਾਲ ਨਿਸੋਤ ਹੀ ਇਹ ਪਾਠਕਾਂ ਦੇ ਸਾਹਮਣੇ ਲਿਆ ਰਿਹਾ ਹੈ।

Sunday, August 28, 2011

ਖ਼ਤਮ ਹੋਇਆ ਗੋਦਾਂ ਦਾ ਇੰਤਜਾਰ ?

ਸੈਮੁਅਲ ਬੇਕੇਟ  ਦੇ ਪਾਤਰਾਂ ਦੀ ਤਰ੍ਹਾਂ ਪ੍ਰਬੁੱਧ ਭਾਰਤ ਸਮੇਂ  ਸਮੇਂ ਇੱਕਜੁਟ ਹੁੰਦਾ ਹੈ ਉਸਨੂੰ ਇੰਤਜਾਰ ਰਹਿੰਦਾ ਹੈ ਗੋਦਾਂ ਦਾ .  ਗੋਦਾਂ ਕੀ ਹੈ ਕੌਣ ਹੈ ਪਤਾ ਨਹੀਂ ਲੇਕਿਨ ਉਹ ਚਿਰਾਂ ਤੋਂ  ਉਹਦੀ ਉਡੀਕ ਹੈ ਉਸਦਾ ਜਨਮ ਸਾਡੀ ਇੱਛਾਵਾਂ ਤੋਂ ਹੋਇਆ ਹੈ .  ਜਦ ਜਦ ਵੀ ਧਰਮ ਪੰਖ ਲਾ ਉਡਰੇਗਾ  ਉਹ ਆਵੇਗਾ .  ਕੁੱਝ ਲੋਕ ਕਹਿ ਰਹੇ ਹਨ  ਕਿ ਉਹ ਆ ਚੁੱਕਿਆ ਹੈ ਕੁੱਝ ਲੋਕ ਇੰਨੇ  ਆਸ਼ਵਸਤ ਨਹੀਂ ਹਨ ਲੇਕਿਨ ਮੰਨ  ਰਹੇ ਹਨ ਕਿ ਹੁਣ ਉਹ ਆਉਣ ਹੀ ਵਾਲਾ ਹੈ .
ਜੀ ਹਾਂ
ਅੰਨਾ  ਦੇ ਅਭਿਆਨ  ਦੇ ਪ੍ਰਸੰਗ ਵਿੱਚ ਇਹ ਗੱਲਾਂ ਕਹਿ ਰਿਹਾ ਹਾਂ ਅਤੇ ਇਸ ਅਭਿਆਨ ਦਾ ਮਜਾਕ ਉਡਾਣ ਦਾ ਕੋਈ ਮਕਸਦ ਮੇਰਾ ਨਹੀਂ ਹੈ .  ਬੇਸ਼ੱਕ ਇਸ ਅਭਿਆਨ ਦਾ ਚਰਿੱਤਰ ਜਨ ਅੰਦੋਲਨ ਦਾ ਚਰਿੱਤਰ ਰਿਹਾ ਹੈ ਅਤੇ ਸਭ ਤੋਂ ਵੱਡੀ ਗੱਲ ਕਿ ਇਸ ਵਿੱਚ ਸ਼ਰੀਕ ਹੋਣ ਵਾਲੇ ਇੱਕ ਵੱਡੇ ਹਿੱਸੇ ਦੀ ਚੇਤਨਾ ਵਿੱਚ ਅੰਨਾ  ਦੇ ਸਾਦੇ ਨਿਰਮਲ ਚਰਿੱਤਰ  ਦੇ ਪ੍ਰਤੀ ਭਗਤੀ ਤੋਂ ਕਿਤੇ ਜ਼ਿਆਦਾ ਆਪਣੀ ਅਤੇ ਜਨਤਾ ਦੀ ਉਠ ਖੜੇ ਹੋਣ ਦੀ ਤਾਕਤ ਉੱਤੇ ਅਵਾਕ ਹੋਣ , ਇੱਥੇ ਤੱਕ ਕਿ ਗਦਗਦ  ਹੋ ਉੱਠਣ ਦਾ ਭਾਵ ਲੁਕਿਆ  ਹੈ . ਇਹ ਸਥਿਤੀ ਦਾ ਨਹੀਂ ਪਰਿਕਿਰਿਆ ਦਾ ਜੈਗਾਣ ਹੈ .  ਇਸਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ .
ਆਪਣੀ ਨਵੀਂ ਕਿਤਾਬ
ਇਨ ਡਿਫੇਂਸ ਆਫ ਲਾਸਟ ਕਾਜੇਜ ਵਿੱਚ ਸਲਾਵੋਏ ਚਿਚੇਕ ਅਜੋਕੇ ਦੌਰ ਦੀ ਇੱਕ ਖਤਰਨਾਕ ਸਾਜਿਸ਼  ਦੇ ਵੱਲ ਧਿਆਨ ਦਿਲਾਉਂਦੇ ਹਨ ਕਿ ਇੱਕ ਵਿਆਪਕ ਅਤੇ ਵਿਸ਼ਾਲ ਸਹਿਮਤੀ  ਦੇ ਜਰੀਏ ਸਾਰੇ ਮੁਕਤੀਕਾਮੀ ਵਿਚਾਰਾਂ ਅਤੇ ਸਾਮਾਜਕ ਰਾਜਨੀਤਕ ਪਰਿਯੋਜਨਾਵਾਂ ਨੂੰ ਹਾਸ਼ਿਏ ਤੇ ਧਕੇਲ ਦਿੱਤਾ ਜਾਵੇ .  ਇਸ ਸਾਜਿਸ਼  ਦੇ ਤਹਿਤ ਕਿਹਾ ਜਾ ਰਿਹਾ ਹੈ ਕਿ ਮਹਾਨ ਵਿਚਾਰਾਂ ਦਾ ਯੁੱਗ ਹੁਣ ਖ਼ਤਮ ਹੋ ਚੁੱਕਿਆ ਹੈ ਜੋੜ ਤੋੜ ਅਤੇ ਮਰੰਮਤ  ਦੇ ਜਰੀਏ ਯਥਾਸਥਿਤੀ ਨੂੰ ਬਣਾਈ ਰੱਖਣਾ ਹੈ .

ਅਤੇ ਇਸ ਸਾਜਿਸ਼  ਦੇ ਖਿਲਾਫ ਇੱਕ ਛਟਪਟਾਹਟ ਹੈ .  ਸਮੇਂ ਸਮੇਂ ਤੇ ਮੁੱਦਿਆਂ ਨੂੰ ਸਮਝਣ ਉਨ੍ਹਾਂ ਨੂੰ ਸਰਵਜਨਿਕ ਮੰਚ ਤੋਂ  ਮੁਹਤਬਰ ਬਣਾਉਣ   ਉਨ੍ਹਾਂ  ਦੇ  ਆਧਾਰ ਉੱਤੇ ਸਾਮਾਜਕ - ਰਾਜਨੀਤਕ ਅੰਦੋਲਨ ਦਾ ਬੀਜ ਤਿਆਰ ਕਰਨ ਦੀ ਇੱਕ ਕਸ਼ਿਸ਼ ਹੈ .  ਇਹ ਆਸਾਨ ਨਹੀਂ ਹੈ .  ਪਿਛਲੀਆਂ  ਕਈ ਸਦੀਆਂ ਤੋਂ ਰਾਜਨੀਤਕ ਦਲ ਜਾਂ ਸਾਮਾਜਕ ਅੰਦੋਲਨ ਇਹ ਭੂਮਿਕਾ ਨੂੰ ਨਿਭਾਉਂਦੇ  ਰਹੇ ਹਨ .  ਅੱਜ ਉਹ ਯਥਾਸਥਿਤੀ ਦੀ ਸੰਰਚਨਾ  ਦੇ ਅੰਗ ਬਣ ਚੁੱਕੇ ਹਨ  .  ਵਿਕਲਪ  ਦੇ ਰੂਪ ਵਿੱਚ ਨਾਗਰਿਕ ਸਮਾਜ ਸਾਹਮਣੇ ਆ ਤਾਂ ਰਿਹਾ ਹੈ ਲੇਕਿਨ ਉਹ ਆਪਣੇ ਆਭਿਜਾਤੀ  ਦਾਇਰੇ ਵਿੱਚ ਸਿਮਟਿਆ ਹੋਇਆ ਹੈ ਮੁੜ੍ਹਕੇ ਦੀ ਬਦਬੂ ਉਸਨੂੰ ਨਹੀਂ ਭਾਉਂਦੀ  .

ਇਸ ਵਿੱਚ ਕੋਈ ਅਚਰਜ ਨਹੀਂ ਕਿ ਅਵਤਾਰਾਂ ਦੀ ਆਰੀਆ ਵਰਤ ਵਿੱਚ ਸਾਕਾਰ ਦੇਵਤਿਆਂ ਦੀ ਤੜਫ਼ ਰਹੇਗੀ ਉਹ ਜਦੋਂ - ਕਦੋਂ ਦਿਖਦੇ ਰਹਿਣਗੇ .  ਕਦੇ ਉਹ ਮਹਾਤਮਾ  ਦੇ ਰੂਪ ਵਿੱਚ ਆਉਂਦੇ ਹਨ ਕਦੇ ਲੋਕਨਾਇਕ  ਦੇ ਰੂਪ ਵਿੱਚ ਕਦੇ ਲੱਗਭੱਗ ਨਿਰਾਕਾਰ ਮਰਿਆਦਾ ਪੁਰਸ਼ੋਤਮ  ਦੇ ਪ੍ਰਤੀਕ ਬਣਕੇ ਤਾਂ ਕਦੇ ਗਾਂਧੀ ਨੰਬਰ ਦੋ ਦੀ ਸ਼ਕਲ ਵਿੱਚ .  ਇਹਨਾਂ ਦੀ ਨੈਤਿਕਤਾ  ਦੇ ਰੂਪ ਵੱਖ - ਵੱਖ ਹੋ ਸਕਦੇ ਹਨ ਪੱਧਰ ਵੀ ਲੇਕਿਨ ਇਨ੍ਹਾਂ   ਦੇ ਪਿੱਛੇ ਜੋ ਡੂੰਘੀ ਚਾਹ ਲੁਕੀ ਰਹਿੰਦੀ ਹੈ ਉਹ ਲੱਗਭੱਗ ਇੱਕ ਸਮਾਨ ਹੈ .  ਇੱਕ ਆਦਰਸ਼ ਭਾਰਤ ਇੱਕ ਆਦਰਸ਼ ਸਮਾਜ ਹੈ ਜਿਸਨੂੰ ਕੁੰਠਾਵਾਂ ਅਤੇ ਵਿਸੰਗਤੀਆਂ ਤੋਂ ਅਜ਼ਾਦ ਕਰਾਉਣਾ  ਹੈ .  ਇੱਕ ਆਦਰਸ਼ ਪੁਰਖ ਆਵੇਗਾ ਜੋ ਸਾਡੇ ਸਭ  ਦੇ ਅੰਦਰ ਛਿਪੇ ਆਦਰਸ਼ ਦਾ ਪ੍ਰਤੀਕ ਹੋਵੇਗਾ ਪ੍ਰਤਿਨਿਧੀ ਹੋਵੇਗਾ .

ਅਤੇ ਇਸ ਅੰਦੋਲਨ ਵਿੱਚ ਇੱਕ ਨਾਹਰੇ  ਦੇ ਰੂਪ ਵਿੱਚ ਇਹ ਡੂੰਘੀ ਚਾਹ ਸਾਹਮਣੇ ਆਈ ਹੈ ਮੈਂ ਅੰਨਾ ਹਾਂ .  ਯਾਨੀ ਅੰਨਾ ਨੂੰ ਵੇਖਕੇ ਮੈਨੂੰ ਪਤਾ ਲੱਗਿਆ ਹੈ ਮੈਂ ਕੌਣ ਹਾਂ .

ਯਕਸ਼  ਦੇ ਪ੍ਰਸ਼ਨ  ਦੇ ਜਵਾਬ ਵਿੱਚ ਯੁਧਿਸ਼ਠਰ ਨੇ ਕਿਹਾ ਸੀ  :  ਮਹਾਜਨੋ ਯੇਨ ਗਤ: ਸ ਪੰਥਾ .  ਮਹਾਂਭਾਰਤ  ਦੇ ਬੰਗਲਾ ਅਨੁਵਾਦ ਵਿੱਚ ਰਾਜਸ਼ੇਖਰ ਵਸੁ ਨੇ ਮਹਾਜਨ ਸ਼ਬਦ ਦੀ ਵਿਆਖਿਆ ਬਹੁਜਨ ਜਾਂ ਸਰਵਜਨ  ਦੇ ਰੂਪ ਵਿੱਚ ਕੀਤੀ ਸੀ .  ਇੱਥੇ ਜਿਨ੍ਹਾਂ ਅੰਦੋਲਨਾਂ ਦਾ ਚਰਚਾ ਕੀਤਾ ਗਿਆ ਹੈ ਉਨ੍ਹਾਂ ਸਾਰਿਆਂ  ਵਿੱਚ ਮੁੱਦੇ ਨੂੰ ਸਰਵਜਨ ਜਾਂ ਬਹੁਜਨ  ਦੇ ਮੁੱਦੇ  ਦੇ ਰੂਪ ਵਿੱਚ ਸਨਮਾਨ ਦੇਣ  ਦੀ ਕੋਸ਼ਿਸ਼ ਕੀਤੀ ਗਈ ਹੈ .  ਸੂਚਨਾ ਦਾ ਅਧਿਕਾਰ ਸਭਨਾਂ ਲਈ ਹੈ ਸੰਸਾਧਨਾਂ ਦੀ ਸੁਸੰਗਤ ਵਰਤੋਂ  ਸਭ  ਦੇ ਲਈ ਹੈ ਇੱਥੇ ਤੱਕ ਕਿ ਸਾਮਾਜਕ ਕਲਿਆਣ ਵੀ ਸਭ  ਦੇ ਹਿੱਤ ਵਿੱਚ ਹੈ .  ਅਤੇ ਭ੍ਰਿਸ਼ਟਾਚਾਰ ਸਭ ਦੀ ਸਮੱਸਿਆ ਹੈ .

ਅਤੇ ਇਸ ਸਭ  ਦੇ ਪਿੱਛੇ ਇੱਕ ਭਾਰਤ ਹੈ ਜੋ ਬਹੁਜਨਹਿਤਾਏ ਹੈ ਜੋ ਸਵਰਗਾਦਪਿ ਗਰੀਯਸੀ ਹੈ .

ਕੀ ਅਜਿਹਾ ਹੈ  ਕੀ ਸਾਡੇ ਭਾਰਤ ਵਿੱਚ ਅੱਜ ਦਾ  ਛੱਤੀਸਗੜ ਜਾਂ ਝਾਰਖੰਡ ਸੰਨ 2002 ਦਾ ਗੁਜਰਾਤ ਨਹੀਂ ਹੈ  ਸਾਡੇ ਘਰ ਵਿੱਚ ਰੋਜ ਬਰਤਨ ਮਾਂਜਣ ਵਾਲੀ ਨਹੀਂ ਹੈ  ਕੀ ਸਾਡੇ ਸੁਪਨੇ ਇੱਕੋ ਜਿਹੇ ਹਨ  ਕੀ ਸਾਡੇ ਬੱਚੇ ਰਲ ਮਿਲ ਖੇਡਦੇ ਹਨ  ਕੀ ਉਨ੍ਹਾਂ ਨੂੰ ਬਚਪਨ ਵਿੱਚ ਇੱਕੋ ਜਿਹੀਆਂ ਕਹਾਣੀਆਂ ਸੁਣਾਈ ਜਾਂਦੀਆਂ ਹਨ  ?   ਸਾਡੀ ਪਰੰਪਰਾ ਵਿੱਚ ਸਿਰਫ ਮਰਿਆਦਾ ਪੁਰਸ਼ੋਤਮ ਹੀ ਨਹੀਂ ਹਨ ਇਹ ਕਥਨ ਵੀ ਹੈ ਕੋਈ ਵੀ ਰਾਜਾ ਹੋਏ  ਸਾਨੂੰ ਕੀ .  ਕੀ ਇਹ ਕਥਨ ਸਰਵਜਨ ਦਾ ਹੈ ਕੀ ਇਹ ਬਹੁਜਨ ਦਾ ਕਥਨ ਨਹੀਂ ਹੈ  ?

ਕੀ ਭਾਰਤ ਸਿਰਫ ਇੱਕ ਹੈ ਅਨੇਕ ਨਹੀਂ  ਅੰਨਾ  ਦੇ ਅੰਦੋਲਨ  ਦੇ ਬਾਅਦ ਇਨ੍ਹਾਂ ਦੋਨਾਂ  ਦੇ ਵਿੱਚ ਫਰਕ ਮਿਟ ਰਿਹਾ ਹੈ  ਜਾਂ ਉਹ ਦੋਨੋਂ  ਉਭਰਕੇ ਸਾਹਮਣੇ ਆ ਰਹੇ ਹਨ  ?  (ਚਲਦਾ )
-ਉੱਜਲ ਭੱਟਾਚਾਰੀਆ

Wednesday, August 17, 2011

ਇਕ ਗੀਤ ਦੇਸ਼-ਛੱਡ ਕੇ ਜਾਣ ਵਾਲਿਆਂ ਲਈ - ਫੈਜ਼ ਅਹਿਮਦ ਫੈਜ਼

"ਵਤਨੇ ਦੀਆਂ ਠੰਡੀਆਂ ਛਾਈਂ ਓ ਯਾਰ
ਟਿਕ ਰਹੁ ਥਾਈਂ ਓ ਯਾਰ"
ਰੋਜ਼ੀ ਦੇਵੇਗਾ ਸਾਂਈਂ ਓ ਯਾਰ
ਟਿਕ ਰਹੁ ਥਾਈਂ ਓ ਯਾਰ

ਹੀਰ ਨੂੰ ਛੱਡ ਟੁਰ ਗਿਉਂ ਰੰਝੇਟੇ
ਖੇੜਿਆਂ ਦੇ ਘਰ ਪੈ ਗਏ ਹਾਸੇ
ਪਿੰਡ ਵਿਚ ਕੱਢੀ ਟੌਹਰ ਸ਼ਰੀਕਾਂ
ਯਾਰਾਂ ਦੇ ਢੈ ਪਏ ਮੁੰਡਾਸੇ
ਵੀਰਾਂ ਦੀਆਂ ਟੁੱਟ ਗਈਆਂ ਬਾਹੀਂ, ਓ ਯਾਰ
ਟਿਕ ਰਹੁ ਥਾਈਂ ਓ ਯਾਰ
ਰੋਜ਼ੀ ਦੇਵੇਗਾ ਸਾਂਈਂ

ਕਾਗ ਉਡਾਵਨ ਮਾਵਾਂ ਭੈਣਾਂ
ਤਰਲੇ ਪਾਵਨ ਲੱਖ ਹਜ਼ਾਰਾਂ ਖ਼ੈਰ ਮਨਾਵਨ ਸੰਗੀ ਸਾਥੀ
ਚਰਖ਼ੇ ਓਹਲੇ ਰੋਵਨ ਮੁਟਿਆਰਾਂ
ਹਾੜਾਂ ਕਰਦੀਆਂ ਸੁੰਜੀਆਂ ਰਾਹੀਂ ਓ ਯਾਰ
ਟਿਕ ਰਹੁ ਥਾਈਂ ਓ ਯਾਰ

ਵਤਨੇ ਦੀਆਂ ਠੰਡੀਆਂ ਛਾਈਂ
ਛੱਡ ਗ਼ੈਰਾਂ ਦੇ ਮਹਿਲ-ਚੋਮਹਿਲੇ
ਅਪਨੇ ਵਿਹੜੇ ਦੀ ਰੀਸ ਨਾ ਕਾਈ
ਅਪਨੀ ਝੋਕ ਦੀਆਂ ਸੱਤੇ ਖ਼ੈਰਾਂ
ਬੀਬਾ ਤੁਸਾਂ ਨੇ ਕਦਰ ਨਾ ਪਾਈ
ਮੋੜ ਮੁਹਾਰਾਂ
ਤੇ ਆ ਘਰ-ਬਾਰਾਂ
ਮੁੜ ਆ ਕੇ ਭੁੱਲ ਨਾ ਜਾਈਂ, ਓ ਯਾਰ
ਟਿਕ ਰਹੁ ਥਾਈਂ ਓ ਯਾਰ

Wednesday, August 10, 2011

ਇੰਗਲੈਂਡ ਵਿੱਚ ਫਸਾਦ : ਕਾਰਨ ਕੋਈ ਖਾਸ ਨਹੀਂ ਫਿਰ ਵੀ ਕਾਰਨਾਂ ਦੀ ਕੋਈ ਕਮੀ ਨਹੀਂ

( ਵਿੱਤੀ ਸੰਕਟ ਦੇ ਵਾਹਵਾ ਲਮਕ ਜਾਣ ਦੇ ਇਮਕਾਨ ਹਨ ਅਤੇ ਯੂਰਪੀ ਯੂਨੀਅਨ ਦੇ ਦੇਸ਼ਾਂ ਵਿੱਚ ਖਾਸ ਤੌਰ ਤੇ ਅਫਰਾ ਤਫਰੀ ਦਾ ਮਾਹੌਲ ਹੈ.ਪਿੱਛਲੇ ਦੋ ਦਹਾਕਿਆਂ ਦੌਰਾਨ ਬੇਲਗਾਮ ਪੂੰਜੀਵਾਦ ਨੇ ਲੁੰਪਨ ਅਮਲੀ-ਠਮਲੀ ਚਾਕੂਬਾਜ਼ ਟੋਲੀਆਂ ਦੀ ਗਿਣਤੀ ਵਿਚ ਬੇਪਨਾਹ ਵਾਧਾ ਕਰ ਦਿੱਤਾ ਹੈ . ਆਰਥਿਕ ਨਾਬਰਾਬਰੀ ਦੇ ਨਵੇਂ ਰਿਕਾਰਡ ਨਜਰੀਂ ਪੈਣ ਲੱਗੇ ਹਨ. ਬੇਕਾਰੀ ਦਾ ਕੋਈ ਹਿਲਾ ਮੌਜੂਦਾ ਇੰਤਜਾਮ ਕੋਲ ਨਹੀਂ ਹੈ.)
ਲੰਦਨ ਵਿੱਚ ਸ਼ਨੀਵਾਰ ਸ਼ਾਮ ਵਲੋਂ ਸ਼ੁਰੂ ਹੋਏ ਫਸਾਦ ਹੁਣ ਪੂਰੇ ਇੰਗਲੈਂਡ ਵਿੱਚ ਫੈਲ ਗਏ ਹਨ ।  ਦੰਗਿਆਂ ਦੀ ਅੱਗ ਇਸ ਸਮੇਂ ਲੰਦਨ  ਦੇ ਇਲਾਵਾ ,  ਬਰਮਿਘਮ ,  ਕੈਂਟ ,  ਲਿਵਰਪੂਲ ,  ਨਾਟਿੰਘਮ ,  ਬਰਿਸਟਲ ਅਤੇ ਲੀਡਸ ਤੱਕ ਪਹੁੰਚ ਗਈ ਹੈ ।  ਲੰਦਨ ਦੀ ਪੁਲਿਸ ਦਾ ਕਹਿਣਾ ਹੈ ਕਿ ਸੋਮਵਾਰ ਦੀ ਰਾਤ ਉਸਦੇ ਲਈ ਹਾਲ ਦੀਆਂ ਘਟਨਾਵਾਂ ਵਿੱਚ ਸਭ ਤੋਂ ਖ਼ਰਾਬ ਰਾਤ ਰਹੀ । ਵੱਡੇ ਪੈਮਾਨੇ ਉੱਤੇ ਲੁੱਟ ,  ਅੱਗਜਨੀ ਦੀਆਂ ਕਈ ਘਟਨਾਵਾਂ ਅਤੇ ਅਰਾਜਕਤਾ ਵਰਗੀ  ਬਣ ਚੁੱਕੀ ਸਥਿਤੀ   ਦੇ ਚਲਦੇ ਮੇਟਰੋਪੋਲਿਟਨ ਪੁਲਿਸ ਸੇਵਾ ਨੂੰ ਕਰੜੀ ਮਿਹਨਤ ਕਰਨੀ  ਪੈ ਰਹੀ ਹੈ । ਪਹਿਲੀ ਵਾਰ  ਪਲਾਸਟਿਕ ਦੀਆਂ ਗੋਲੀਆਂ ਦੀ ਵਰਤੋਂ ਦੀ ਲੋੜ ਬਾਰੇ ਸੋਚਣਾ ਪੈ ਰਿਹਾ ਹੈ. ਫੌਜ਼ ਚਾਹੇ ਹੁਣ ਨਹੀਂ ਬੁਲਾਈ ਜਾ ਰਹੀ ਪਰ ਸਕਾਟਲੈਂਡ ਯਾਰਡ ਦੇ ਪੁਲਸੀਆਂ  ਦਾ ਗਲੀਆਂ ਬਜਾਰਾਂ ਵਿੱਚ ਜਿਵੇਂ ਹੜ੍ਹ ਜਿਹਾ ਆ ਗਿਆ ਹੈ. ਉਸਨੂੰ ਪਿਛਲੇ ਤਿੰਨ ਦਿਨ ਤੋਂ  ਹੋ ਰਹੇ ਦੰਗਿਆਂ ਨਾਲ ਨਿੱਬੜਨ ਲਈ ਉਸਨੇ ਪਹਿਲਾਂ ਤੋਂ  ਤੈਨਾਤ 3500 ਅਧਿਕਾਰੀਆਂ  ਦੇ ਇਲਾਵਾ ਤਕਰੀਬਨ 2500 ਅਧਿਕਾਰੀਆਂ ਦੀ ਸੇਵਾ ਲੈਣੀ ਪਈ ਹੈ ।  ਸੋਮਵਾਰ ਦੀ ਰਾਤ 200 ਵਲੋਂ ਜਿਆਦਾ ਗਿਰਫਤਾਰੀਆਂ ਹੋਈਆਂ ।  ਉਸ ਤੋਂ ਪਹਿਲਾਂ ਤਿੰਨ ਰਾਤਾਂ ਵਿੱਚ 450 ਤੋਂ ਵਧ ਨੂੰ ਗਿਰਫਤਾਰ ਕੀਤਾ ਜਾ ਚੁੱਕਾ ਹੈ ।  ਹਿੰਸਾ ਵਿੱਚ ਪੁਲਿਸ ਅਧਿਕਾਰੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ।  ਪੁਲਿਸ ਨੂੰ ਪਿਛਲੇ 24 ਘੰਟੇ ਵਿੱਚ ਇੱਕੋ ਜਿਹੇ ਵਲੋਂ ਤਕਰੀਬਨ 400 ਫੀਸਦੀ ਜਿਆਦਾ ਆਪਾਤ ਫੋਨ ਕਾਲ ਮਿਲੇ ਹਨ ।  ਉੱਧਰ ,  ਸਕਾਟਲੈਂਡ ਯਾਰਡ ਨੇ ਕਿਹਾ ਹੈ ਕਿ ਦੰਗੇ  ਦੇ ਦੌਰਾਨ ਜਖ਼ਮੀ ਹੋਏ ਇੱਕ 26 ਸਾਲ ਦਾ ਜਵਾਨ ਦੀ ਮੌਤ ਹੋ ਗਈ ਹੈ । ਇਨ੍ਹਾਂ  ਦੰਗਿਆਂ  ਦੇ ਦੌਰਾਨ ਇਹ ਪਹਿਲੀ ਮੌਤ ਹੈ ।

ਪੁਲਿਸ ਗੋਲੀਬਾਰੀ ਵਿੱਚ ਇੱਕ ਜਵਾਨ ਦੀ ਮੌਤ  ਦੇ ਬਾਅਦ ਇਹ ਦੰਗਾ ਭੜਕਿਆ ਸੀ ।  ਪਿੱਛਲੀ ਰਾਤ ਲੰਦਨ ਵਿੱਚ ਕਈ ਇਮਾਰਤਾਂ ਨੂੰ ਅੱਗ ਲਗਾ ਦਿੱਤੀ ਗਈ ।  ਦੁਕਾਨਾਂ ਵਿੱਚ ਲੁੱਟ-ਖਸੁੱਟ ਕੀਤੀ ਗਈ ।  ਪੁਲਿਸ ਜਵਾਨਾਂ ਉੱਤੇ ਪਟਰੋਲ ਬੰਬਾਂ ਨਾਲ ਹਮਲੇ ਕੀਤੇ ਗਏ ।  ਉਧਰ  ਬ੍ਰਿਟਨ ਦੀ ਸੰਸਦ ਦਾ ਵਿਸ਼ੇਸ਼ ਸਤਰ ਬੁਲਾਇਆ ਗਿਆ ਹੈ ।  ਇਸ ਵਿੱਚ ,  ਕਾਰਜਵਾਹਕ ਪੁਲਿਸ ਕਮਿਸ਼ਨਰ ਟਿਮ ਗਾਡਵਿਨ ਨੇ ਇਸ ਸੰਦੇਹ ਨੂੰ ਖਾਰਿਜ ਕਰ ਦਿੱਤਾ ਕਿ ਹਿੰਸਾ ਨਾਲ  ਨਿੱਬੜਨ ਲਈ ਫੌਜ ਨੂੰ ਲਿਆਉਣ ਦੀ ਹਾਲਤ ਪੈਦਾ ਹੋ ਗਈ ਹੈ ।

ਲੰਦਨ ਵਿੱਚ ਦੰਗਿਆਂ ਦੀ ਤੀਜੀ ਰਾਤ ਨਕਾਬਪੋਸ਼ ਜਵਾਨਾਂ ਦੇ ਸਮੂਹਾਂ ਨੇ ਦੁਕਾਨਾਂ ਵਿੱਚ ਲੁੱਟ-ਖਸੁੱਟ ਕੀਤੀ ,  ਪੁਲਿਸ ਅਧਿਕਾਰੀਆਂ ਉੱਤੇ ਹਮਲਾ ਕੀਤਾ ,  ਗੱਡੀਆਂ ਅਤੇ ਕੂੜੇਦਾਨਾਂ  ਵਿੱਚ ਅੱਗ ਲਗਾ ਦਿੱਤੀ ।  ਪੁਲਿਸਵਾਲਿਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਲੰਦਨ ਦੀਆਂ ਸੜਕਾਂ ਉੱਤੇ ਜਵਾਨਾਂ ਦੀ ਗਿਣਤੀ ਨੂੰ 6000 ਵਲੋਂ ਵਧਾਕੇ 16000 ਕੀਤਾ ਜਾ ਰਿਹਾ ਹੈ ।

ਦੱਖਣ ਲੰਦਨ  ਦੇ ਕਰੋਇਡਾਨ ਵਿੱਚ 100 ਸਾਲ ਪੁਰਾਣੀ ਰੀਵਸ ਫਰਨੀਚਰ ਸ਼ਾਪ ਫੂਕ ਦਿੱਤੀ ਗਈ ।  ਇਲਾਕੇ ਵਿੱਚ ਹੋਰ ਇਮਾਰਤਾਂ ਨੂੰ ਵੀ ਅੱਗ  ਦੇ ਹਵਾਲੇ ਕਰ ਦਿੱਤਾ ਗਿਆ ।  ਇੱਥੋਂ ਨਿਕਲਿਆ ਧੂੰਆਂ  ਇੰਨਾ ਜਿਆਦਾ ਸੀ ਕਿ ਆਸਪਾਸ  ਦੇ ਲੋਕਾਂ ਨੂੰ ਦੇਖਣ ਅਤੇ ਸਾਹ  ਲੈਣ ਵਿੱਚ ਤਕਲੀਫ ਹੋਈ ।  ਲੰਦਨ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ 400 ਤੋਂ ਵਧ ਲੋਕਾਂ ਨੂੰ ਗਿਰਫਤਾਰ ਕੀਤਾ ਜਾ ਚੁੱਕਾ ਹੈ ।  ਇੱਥੇ ਦੀਆਂ ਜੇਲਾਂ ਭਰਨ  ਦੇ ਬਾਅਦ ਗਿਰਫਤਾਰ ਕੀਤੇ ਜਾ ਰਹੇ ਲੋਕਾਂ ਨੂੰ ਲੰਦਨ  ਦੇ ਬਾਹਰ ਭੇਜਿਆ ਜਾ ਰਿਹਾ ਹੈ ।
ਵੀਰਵਾਰ ਸ਼ਾਮ ਟੋਟੇਨਹਮ ਵਿੱਚ ਪੁਲਿਸ ਨੇ ਚੈਕਿੰਗ  ਦੌਰਾਨ ਇੱਕ ਵੈਨ ਨੂੰ ਰੋਕ ਕੇ ਚੈਕਿੰਗ ਕਰਨੀ ਚਾਹੀ ।ਪੁਲਿਸ ਅਨੁਸਾਰ ,  ਇਸ ਦੌਰਾਨ ਵੈਨ ਵਿੱਚ ਬੈਠੇ ਮਾਰਕ ਡੁੱਗਨ ਨੇ ਪੁਲਿਸ ਉੱਤੇ ਗੋਲੀ ਚਲਾ ਦਿੱਤੀ । ਦੋਤਰਫਾ ਫਾਇਰਿੰਗ ਵਿੱਚ ਟੋਟੇਨਹਮ ਨਿਵਾਸੀ ਡੁੱਗਨ ਦੀ ਮੌਤ ਹੋ ਗਈ ।  ਹਾਲਾਂਕਿ ਪੱਕੇ ਤੌਰ ਉੱਤੇ ਸਾਹਮਣੇ ਨਹੀਂ ਆਇਆ ਹੈ ਕਿ ਗੋਲੀ ਕਿਸ ਨੇ ਪਹਿਲਾਂ ਚਲਾਈ ।ਇਸ ਘਟਨਾ  ਦੇ ਬਾਅਦ ਟੋਟਨਹਮ ਵਿੱਚ ਵਿਰੋਧ ਮੁਜਾਹਰੇ ਸ਼ੁਰੂ ਹੋ ਗਏ ,  ਜਿਨ੍ਹਾਂ ਨੇ  ਸ਼ਨੀਵਾਰ ਰਾਤ ਦੰਗਿਆਂ ਦਾ ਰੂਪ ਲੈ ਲਿਆ ।
ਇਸ ਪਛੜੇ ਇਲਾਕੇ ਵਿੱਚ ਅਫਰੀਕਾ ਅਤੇ ਕੈਰੇਬਿਆਈ ਮੂਲ  ਦੇ ਜ਼ਿਆਦਾ ਲੋਕ ਹਨ ।
ਜਾਨੀ ਨੁਕਸਾਨ ਦੀਆਂ ਖਬਰਾਂ ਭਾਵੇਂ  ਇੱਕ ਦੁੱਕਾ ਹਨ ਪਰ ਮਾਲੀ ਨੁਕਸਾਨ ਬਹੁਤ (ਇੰਸ਼ਯੋਰੇਂਸ ਇੰਡਸਟਰੀ  ਦੇ ਮੁਤਾਬਕ  ਕਰੀਬ 939 ਕਰੋੜ ਰੁਪਏ )ਹੋ ਚੁੱਕਾ ਹੈ .  ਪ੍ਰਧਾਨ ਮੰਤਰੀ ਡੇਵਿਡ ਕੈਮਰਨ ਇਟਲੀ ਤੋਂ  ਛੁੱਟੀਆਂ ਵਿੱਚ  ਹੀ ਛੱਡਕੇ ਦੇਸ਼ ਪਰਤ ਆਏ ਹਨ ।  ਉਨ੍ਹਾਂ ਨੇ ਵੀਰਵਾਰ ਵਲੋਂ ਸੰਸਦ ਦਾ ਵਿਸ਼ੇਸ਼ ਸਤਰ ਬੁਲਾਇਆ ਹੈ ।

Sunday, August 7, 2011

ਚਾਚਾ ਬੂਟਾ ਤੇਲੀ - ਗੁਰਬਚਨ ਸਿੰਘ ਜੈਤੋ

ਇਹ ਮੁਸਲਮਾਨਾਂ ਦਾ ਟੱਬਰ ਸਾਡੇ ਘਰ ਤੋਂ ਥੋੜੀ ਦੂਰ ਦੂਜੀ ਗਲੀ 'ਚ ਰਹਿੰਦਾ ਸੀ ਜਿਸ ਨੂੰ ਤੇਲੀਆਂ ਆਲੀ ਗਲੀ ਕਹਿੰਦੇ ਹੁੰਦੇ। ਕਿਉਂਕਿ ਓਥੇ ਬੂਟੇ ਤੇਲੀ ਨੇ ਆਪਣੇ ਘਰ ਕੋਹਲੂ ਲਾਇਆ ਸੀ। ਉਹਦੇ ਘਰ ਦਾ ਬੂਹਾ ਗਲੀ 'ਤੇ ਈ ਖੁੱਲ੍ਹਦਾ ਸੀ। ਅੱਗੇ ਵੱਡਾ ਵਰਾਂਡਾ ਜਿਆ ਸੀ ਜਿਸ ਵਿਚ ਕੋਹਲੂ ਲੱਗਾ ਹੁੰਦਾ ਸੀ। ਜਿਸ ਨੂੰ ਬੂਟੇ ਦਾ ਬਲਦ ਗੇੜਦਾ ਰਹਿੰਦਾ। ਬੂਟਾ ਬਲਦ ਦੀਆਂ ਅੱਖਾਂ 'ਤੇ ਖੋਪੇ ਚੜ੍ਹਾ ਦਿੰਦਾ ਤੇ ਆਉਂਦਾ ਜਾਂਦਾ ਉਹਨੂੰ ਬੁਸ਼ਕਰਦਾ ਰਹਿੰਦਾ ਜਿਹੜੇ ਚੱਕਰ 'ਚ ਬਲਦ ਘੁੰਮਦਾ ਰਹਿੰਦਾ ਓਹੋ ਕੱਚੀ ਥਾਂ ਹੋਣ ਕਰਕੇ ਉਥੇ ਇਕ ਡੂੰਘੀ ਗੋਲ ਦਾਇਰੇ ਵਾਲੀ ਖਾਈ ਬਣ ਗਈ ਸੀ। ਅੰਦਰ ਵੜਦਿਆਂ ਸਾਰ ਸਰ੍ਹੋਂ ਦੇ ਤੇਲ ਦੀ ਬੋਅ ਆਉਂਦੀ। ਸਾਹਮਣੀ ਕੰਧ ਨਾਲ ਇਕ ਮੰਜਾ ਡੱਠਾ ਹੁੰਦਾ ਜਿਸ ਉੱਤੇ ਰਜਾਈਆਂ, ਗਦੈਲੇ ਤੇ ਖੇਸ ਵਗੈਰਾ ਪਏ ਰਹਿੰਦੇ। ਤੇਲ ਦੇ ਹੱਥ ਲੱਗ ਲੱਗ ਕੇ ਉਹ ਮੈਲੇ ਹੋਏ ਰਹਿੰਦੇ।
ਹਾਂ,ਜੇ ਕੁਝ ਸਾਫ ਸੁਥਰਾ ਸੀ ਤਾਂ ਬੂਟੇ ਤੇਲੀ ਦਾ ਦਿਲ ਤੇ ਦਿਮਾਗ। ਉਹ ਅਕਸਰ ਦੂਜੇ ਤੀਜੇ ਦਿਨ ਸਾਡੇ ਘਰ ਮੇਰੇ ਬਾਪੂ ਜੀ ਨਾਲ ਗੱਲਾਂ-ਬਾਤਾਂ ਕਰਨ ਆਇਆ ਰਹਿੰਦਾ ਤੇ ਘੰਟਾ ਦੋ ਘੰਟੇ ਜ਼ਰੂਰ ਬਹਿੰਦਾ। ਅਕਸਰ ਉਹਦੇ ਹੱਥ ਉਰਦੂ ਦੀ ਅਖਬਾਰ ਹੁੰਦੀ। ਉਹ ਅਖਬਾਰ 'ਚੋਂ ਪੜ੍ਹੀਆਂ ਖਬਰਾਂ ਦੀਆਂ ਵੱਡੀ ਜੰਗ ਦੀਆਂ ਤੇ ਕਾਂਗਰਸ ਪਾਰਟੀ ਦੀਆਂ ਗੱਲਾਂ ਕਰਦਾ ਹੁੰਦਾ। ਉਮਰ ਛੋਟੀ ਹੋਣ ਕਰਕੇ ਮੈਨੂੰ ਉਹਦੀਆਂ ਗੱਲਾਂ ਸਮਝ ਨਾ ਆਉਂਦੀਆਂ। ਜਦੋਂ ਹੱਸਦਾ ਤਾਂ ਵੱਡੇ ਮਜ਼ਬੂਤ ਦੰਦ ਦਿਸਦੇ। ਉਹ ਹਮੇਸ਼ਾ ਖੱਦਰ ਦਾ ਲੰਮਾ ਕੁੜਤਾ ਪਾਉਂਦਾ ਤੇ ਤੇੜ ਤਹਿਮਤ ਬੰਨ੍ਹ ਕੇ ਰੱਖਦਾ। ਪੈਰੀ ਉਹਦੇ ਘੋਨੀ ਜੁੱਤੀ ਜਿਹੜੀ ਤੇਲ ਲੱਗਣ ਕਰਕੇ ਤੇ ਫੇਰ ਮਿੱਟੀ ਜੰਮਣ ਕਰਕੇ ਮਿੱਟੀ ਨਾਲ ਲਿਬੜੀ ਰਹਿੰਦੀ। ਸਿਰ 'ਤੇ ਉਹ ਗਾਂਧੀ ਟੋਪੀ ਜ਼ਰੂਰ ਪਾਉਂਦਾ। ਸਾਡੇ ਆਉਣ ਸਾਰ ਉਹ ਮੈਨੂੰ ਖੇਡਦੇ ਨੂੰ ਚੱਕ ਲੈਂਦਾ ਤੇ ਮੇਰੀਆਂ ਗੱਲ੍ਹਾਂ ਨਾਲ ਆਪਣੀ ਦਾੜ੍ਹੀ ਘਸੌਣ ਲੱਗ ਜਾਂਦਾ। ਉਹ ਭਾਵੇਂ ਆਪਣੇ ਵੱਲੋਂ ਮੈਨੂੰ ਪਿਆਰ ਕਰਦਾ ਪਰ ਮੈਨੂੰ ਉਹਦੀ ਦਾੜ੍ਹੀ ਚੁਭਣ ਕਰਕੇ ਉਹਦੀ ਹਰਕਤ ਉੱਕਾ ਈ ਚੰਗੀ ਨਾ ਲਗਦੀ। ਮੈਂ ਬਥੇਰਾ ਭੱਜਣ ਦੀ ਕੋਸ਼ਿਸ਼ ਕਰਦਾ ਪਰ ਉਹ ਮੈਨੂੰ ਫੜ ਈ ਲੈਂਦਾ। ਮੂੰਹ ਨਾਲ ਬਿੱਲੀਆਂ ਜਿਹੀਆਂ ਬੁਲਾਉਣ ਲਗਦਾ ਤੇ ਹੋਰ ਕਈ ਤਰ੍ਹਾਂ ਦੀਆਂ ਅਵਾਜ਼ਾ ਕੱਢ ਕੇ ਮੈਨੂੰ ਹੱਸਾਉਣ ਦੀ ਕੋਸ਼ਿਸ਼ ਕਰਦਾ। ਕਦੇ ਕੁਤ-ਕੁਤਾਰੀਆਂ ਕੱਢਦਾ। ਵਾਹ ਲੱਗਦਿਆਂ ਉਹ ਆਪਣੇ ਵੱਲੋਂ ਬਹੁਤ ਪਿਆਰ ਕਰਦਾ। ਮੈਨੂੰ ਕੋਈ ਕਿੱਸਾ ਕਹਾਣੀ ਸੁਣਾਉਣ ਲੱਗ ਪੈਂਦਾ ਜਾਂ ਮੇਰੇ ਨਾਲ ਨਿਆਣਿਆਂ ਵਾਂਗ ਤੁਤਲਾ ਜਿਆ ਬੋਲ ਕੇ ਗੱਲਾਂ ਕਰਦਾ। ਮੇਰਾ ਖਹਿੜਾ ਨਾਂ ਛੱਡਦਾ। ਤਕਰੀਬਨ ਹਰ ਵਾਰ ਉਹ ਖਾਸੇ ਚਿਰ ਪਿੱਛੋਂ ਮੇਰੇ ਲਈ ਖਾਸ ਲਿਆਂਦੀ ਗੁੜ ਦੀ ਰੋੜੀ ਆਪਣੇ ਖਸੇ 'ਚ ਕੱਢ ਕੇ ਦਿਖਾਉਂਦਾ ਪਰ ਛੇਤੀ ਦਿੰਦਾ ਨਾ। ਮੈਨੂੰ ਉਸ ਗੁੜ ਦੀ ਰੋੜੀ ਦੀ ਉਡੀਕ ਰਹਿੰਦੀ।
ਵੱਡਾ ਹੋਣ ਪਿੱਛੋਂ ਮੈਨੂੰ ਪਤਾ ਲੱਗਾ ਕਿ ਉਹ ਅੰਗਰੇਜ਼ੀ ਰਾਜ ਵੇਲੇ ਸਾਡੇ ਕਸਬੇ ਦੀ ਕਾਂਗਰਸ ਦਾ ਪ੍ਰਧਾਨ ਸੀ ਤੇ ਅੰਗਰੇਜ਼ਾਂ ਦੇ ਸਖਤ ਖਿਲਾਫ ਸੀ। ਉਹ ਮੇਰੇ ਬਾਪੂ ਜੀ ਨਾਲ ਅਕਸਰ ਗਾਂਧੀ, ਨਹਿਰੂ, ਸਰਦਾਰ ਪਟੇਲ ਤੇ ਮੌਲਾਨਾ ਆਜ਼ਾਦ ਬਾਰੇ ਗੱਲਾਂ ਕਰਦਾ। ਮੁਲਕ ਦੀ ਆਜ਼ਾਦੀ ਦੀਆਂ ਗੱਲਾਂ ਉਹ ਸਾਡੇ ਬਾਪੂ ਜੀ ਨਾਲ ਕਰ ਜਾਂਦਾ, ਆਜ਼ਾਦੀ ਮਿਲਣ 'ਤੇ ਉਹ ਬੜਾ ਖੁਸ਼ ਹੋਇਆ ਸੀ ਤੇ ਸਾਡੇ ਸ਼ਹਿਰ ਉਹਨੇ ਇਕ ਭਾਰੀ ਜਲਸਾ ਕਰਵਾ ਕੇ ਤਕਰੀਰਾਂ ਵੀ ਕੀਤੀਆਂ ਸਨ।
ਉਹਨੀਂ ਦਿਨੀਂ ਸਾਡੇ ਘਰ ਉਹਦੀਆਂ ਗੱਲਾਂ ਹੁੰਦੀਆਂ ਤੇ ਉਹ ਤਕਰੀਬਨ ਹਰ ਰੋਜ਼ ਗੇੜਾ ਮਾਰ ਜਾਂਦਾ ਜਦੋਂ ਕਦੇ ਕੋਹਲੂ ਤੇ ਘਾਣੀ ਦਾ ਉਹਨੂੰ ਖਿਆਲ ਆਉਂਦਾ ਤਾਂ ਉੱਠ ਕੇ ਭੱਜ ਤੁਰਦਾ। ਸਾਡੇ ਘਰ ਉਹਨੀਂ ਦਿਨੀਂ ਪੰਜਾਬੀ ਦਾ ਅਖਬਾਰ ਆਉਂਦਾ ਹੁੰਦਾ। ਬੂਟਾ ਤੇਲੀ ਉਰਦੂ ਦੇ ਅਖਬਾਰ ਦੀਆਂ ਅਤੇ ਸਾਡੇ ਬਾਪੂ ਜੀ ਪੰਜਾਬੀ ਦੇ ਅਖਬਾਰ ਦੀਆਂ ਪੜ੍ਹੀਆਂ ਖਬਰਾਂ ਦੀ ਚਰਚਾ ਕਰਦੇ।
ਹੌਲੀ-ਹੌਲੀ ਕੁਝ ਸਮਾਂ ਪਾ ਕੇ ਉਹਨੇ ਮੈਨੂੰ ਓਵੇਂ ਛੇੜਣਾ ਬੰਦ ਕਰ ਦਿੱਤਾ ਜਿਹੜਾਂ ਮੈਨੂੰ ਬੁਰਾ ਲੱਗਦਾ ਹੁੰਦਾ। ਫੇਰ ਜਦੋਂ ਵੀ ਉਹ ਆਉਂਦਾ ਤਾਂ ਮੈਂ ਝੱਟ ਜਾ ਕੇ ਉਹਦੀ ਬੁੱਕਲ ਵਿਚ ਬਹਿ ਜਾਂਦਾ ਤੇ ਆਪਣੀ ' ਗੁੜ ਦੀ ਰੋੜੀ ' ਮੰਗਣ ਲੱਗ ਪੈਂਦਾ। ਉਹ ਫੇਰ ਵੀ ਦੋ ਚਾਰ ਏਧਰ ਓਧਰ ਦੀਆਂ ਗੱਲਾਂ ਕਰਕੇ ਅਤੇ ਮੂੰਹ 'ਚੋਂ ਕੁਝ ਜਾਨਵਰਾਂ ਤੇ ਪੰਛੀਆਂ ਦੀਆਂ ਅਜੀਬ ਜਿਹੀਆਂ ਆਵਾਜ਼ਾਂ ਕੱਢ ਕੇ ਹੀ ਗੁੜ ਦਿੰਦਾ। ਫੇਰ ਮੈਨੂੰ ਪਹਿਲਾਂ ਵਾਲਾ Ḕਮੁਸ਼ਕḔ ਨਹੀਂ ਸੀ ਆਉਂਦਾ। ਸਗੋਂ ਉਹਦੀ ਗੋਦੀ ਵਿਚ ਬੈਠਿਆਂ ਉਹ 'ਮੁਸ਼ਕ' ਚੰਗਾ ਲੱਗਣ ਲੱਗ ਪਿਆ ਸੀ। ਮੈਂ ਹੁਣ ਉਹਨੂੰ ਬੂਟਾ ਚਾਚਾ ਆਖਣ ਲੱਗ ਪਿਆ ਸਾਂ।
ਫੇਰ ਪਾਕਿਸਤਾਨ ਤੇ ਹਿੰਦੁਸਤਾਨ ਦੀਆਂ ਤੇ ਹੱਲੇ ਗੁੱਲਿਆਂ ਦੀਆਂ ਗੱਲਾਂ ਹੋਣ ਲੱਗ ਪਈਆਂ ਸਨ। ਮੈਨੂੰ ਬਹੁਤੀਆਂ ਗੱਲਾਂ ਸਮਝ ਨਾ ਆਉਂਦੀਆਂ ਪਰ ਸਹਿਮ ਜਿਆ ਛਾਇਆ ਰਹਿੰਦਾ। ਪਰ ਕੋਈ ਜਿਵੇਂ ਸਹਿਮਿਆਂ ਸਹਿਮਿਆ ਫਿਰਦਾ ਹੋਵੇ। ਸੁਣਿਆ ਸੀ ਕਿ ਕਈਆਂ ਨੇ ਆਪਣੇ ਘਰੀਂ ਗੰਡਾਸੇ,ਤਲਵਾਰਾਂ,ਦੇਲੇ ਤੇ ਕਈਆਂ ਨੇ ਤਾਂ ਦੇਸੀ ਪਸਤੌਲ ਵੀ ਬਣਵਾ ਲਏ ਸਨ। ਫੇਰ ਕਟਾ-ਵੱਡੀ ਦੀਆਂ ਗੱਲਾਂ ਹੋਣ ਲੱਗ ਪਈਆਂ ਸਨ। ਕਈਆਂ ਦਾ ਵਿਚਾਰ ਸੀ ਕਿ ਨਿਰੀਆਂ ਅਫਵਾਹਾਂ ਹੀ ਹਨ।
ਕਹਿੰਦੇ ਛੋਟੇ ਨਿਆਣਿਆਂ ਨੂੰ ਲੱਤੋਂ ਫੜ ਕੇ ਅਸਮਾਨ ਵੱਲ ਉਛਾਲ ਦਿੰਦੇ ਐ ਤਟ ਥੱਲੇ ਸੇਲਾ ਕਰ ਦਿੰਦੇ ਐ। ਬੱਚੇ ਪਰੋਏ ਜਾਂਦੇ। ਬਸ਼ੀਰੇ ਤੇ ਉਹਦੀ ਭੈਣ ਦਾ ਖਿਆਲ ਆਉਂਦਾ। ਲੂੰ-ਕੰਡੇ ਖੜ੍ਹੇ ਹੋ ਜਾਂਦੇ। ਹੁਣ ਉਹ ਸਾਡੇ ਆਉਣੋ ਹਟ ਗਏ ਸਨ। ਸਭ ਕੁਝ ਸੁਣ ਕੇ ਡਰ ਲੱਗਦਾ। ਪਾਣੀ ਪੀਣ ਨੂੰ ਜੀ ਨਾ ਕਰਦਾ। ਨਾ ਰੋਟੀ ਸੰਘੋਂ ਹੇਠਾਂ ਉਤਰਦੀ। ਸਾਡੇ ਘਰ ਕਿਸੇ ਦੇ ਆਏ- ਗਏ ਤੋਂ ਈ ਇਹੋ ਜਿਹੀਆਂ ਗੱਲਾਂ ਹੁੰਦੀਆਂ।
ਪਤਾ ਲੱਗਾ ਕਿ ਬੂਟੇ ਤੇਲੀ ਨੇ ਆਪਣੀ ਘਰਵਾਲੀ ਤੇ ਦੋਏ ਜਵਾਨ ਧੀਆਂ ਪਾਕਿਸਤਾਨ ਭੇਜ ਦਿੱਤੇ ਸਨ। ਉਸ ਦਿਨ ਉਹ ਸਾਡੇ ਘਰ ਕਈ ਦਿਨਾਂ ਪਿੱਛੋਂ ਆਇਆ ਸੀ। ਬਾਪੂ ਜੀ ਨੇ ਸਲਾਹ ਦਿੱਤੀ ਕਿ ਉਹ ਆਪ ਵੀ ਪਾਕਿਸਤਾਨ ਚਲਿਆ ਜਾਵੇ ਤੇ ਫੇਰ ਟਿਕ-ਟਿਕਾਅ ਹੋਣ ਪਿੱਛੋਂ ਮੁੜ ਆਵੇ। ਪਰ ਬੂਟੇ ਚਾਚੇ ਨੇ ਕਿਹਾ ਸੀ ਕਿ ਉਹ ਤਾਂ ਪੱਕਾ ਕਾਂਗਰਸੀ ਸੀ। ਕਾਂਗਰਸ ਪਾਰਟੀ ਵਿਚ ਹਰ ਧਰਮ ਦੇ ਲੋਕ ਸਨ। ਸਾਰੇ ਸ਼ਹਿਰ ਦੇ ਲੋਕ ਉਹਨੂੰ ਜਾਣਦੇ ਸਨ ਤੇ ਇੱਜਤ ਵੀ ਕਰਦੇ ਸਨ। ਏਥੇ ਉਹਦਾ ਨਾਂ ਸੀ। ਪਾਕਿਸਤਾਨ ਵਿਚ ਉਹਨੂੰ ਸਿਵਾਏ ਕੁਝ ਕੁ ਰਿਸ਼ਤੇਦਾਰਾਂ ਦੇ ਕੋਣ ਜਾਣਦਾ ਸੀ? ਘਰਵਾਲੀ ਤੇ ਬੱਚਿਆਂ ਨੂੰ ਉਹ ਭੇਜਣਾ ਨਹੀਂ ਸੀ ਚਾਹੁੰਦਾ ਪਰ ਕਈ ਸਾਥੀਆਂ ਦੇ ਜ਼ੋਰ ਦੇਣ ਕਰਕੇ ਉਨ੍ਹਾਂ ਨੂੰ ਭੇਜ ਦਿੱਤਾ ਸੀ। "ਵੱਡੇ-ਭਾਈ ਏਸ ਰੌਲੇ-ਗੌਲੇ ਵੇਲੇ ਤੇ ਲੋਕਾਂ ਨੂੰ ਮੇਰੀ ਲੋੜ ਐ। ਮੈਂ ਆਪਣੇ ਸ਼ਹਿਰ ਵਿਚ ਕੋਈ ਉੱਚੀ-ਨੀਵੀਂ ਗੱਲ ਨਹੀਂ ਹੋਣ ਦੇਣੀਂ।" ਬੂਟਾ ਚਾਚਾ ਹਿੱਕ ਥਾਪੜ ਕੇ ਆਖਦਾ।
ਗਰਮੀਆਂ ਦੇ ਦਿਨ ਸਨ ਅਤੇ ਕੁਝ ਕੁ ਕਣੀਆਂ ਪੈ ਕੇ ਹਟੀਆਂ ਸਨ। ਹਵਾ ਬੰਦ ਸੀ। ਆਥਣ ਕੁ ਦਾ ਵੇਲਾ ਸੀ। ਗਲੀ 'ਤੇ ਖੁਲ੍ਹਦੇ ਘਰ ਦੇ ਬੁਹਜ ਨਾਲ ਮੇਰੀ ਮਾਂ ਪੀੜ੍ਹੀ ਡਾਹ ਕੇ ਬੈਠੀ ਸੀ। ਮੈਂ ਉਹਦੀ ਗੋਦੀ ਵਿਚ ਬੈਠਾ ਸਾਂ। ਕਦੇ ਕਦੇ ਮਾੜੀ ਮੋਟੀ ਹਵਾ ਰੁਮਕਦੀ। ਮੇਰੀ ਮਾਂ ਪੱਖੀ ਝੱਲੀ ਜਾ ਰਹੀ ਸੀ। ਗਲੀ ਵਿਚ ਸੁੰਨ-ਸਰਾਂ ਸੀ। ਕੋਈ ਵੀ ਆ ਜਾ ਨਹੀਂ ਸੀ ਰਿਹਾ ਜਿਵੇਂ ਹਰ ਕੋਈ ਆਪਣੇ ਘਰ ਅੰਦਰ ਲੁਕਿਆ ਬੈਠਾ ਹੋਵੇ।
ਏਨੇ ਚਿਰ ਵਿਚ ਤੇਲੀਆਂ ਵਾਲੀ ਗਲੀ ਵੱਲੋਂ ਰੌਲਾ ਪੈਂਦਾ ਸੁਣਿਆ ਸਾਹਮਣੀ ਗਲੀ ਵਿੱਚੋਂ ਬੂਟਾ ਚਾਚਾ ਭੱਜਿਆ ਆ ਰਿਹਾ ਸੀ। ਉਹਦੇ ਪੈਰੀ ਜੁੱਤੀ ਨਹੀਂ ਸੀ। ਗਲੀ ਕੱਚੀ ਹੋਣ ਕਰਕੇ ਮੀਂਹ ਪੈਣ ਪਿੱਛੋਂ ਤਿਲਕਣ ਹੋ ਚੁੱਕੀ ਸੀ। ਲਗਦਾ ਸੀ ਜਿਵੇਂ ਉਹ ਸਾਡੇ ਘਰ ਵੱਲ ਮੋੜ 'ਤੇ ਸੀ ਜਿਥੇ ਦੋ ਗਲੀਆਂ ਮਿਲਦੀਆਂ ਸਨ। ਸਾਹਮਣਿਓਂ ਬੂਟੇ ਚਾਚੇ ਨੇ ਭੱਜ ਕੇ ਮੋੜ ਮੁੜਨਾ ਸੀ ਤੇ ਸਾਡੇ ਘਰ ਆ ਵੜਨਾ ਸੀ। ਮੋੜ 'ਤੇ ਇਕ ਧੋੜੀ ਜਿਹੀ ਸੀ ਜਿਥੇ ਉਹਦਾ ਪੈਰ ਤਿਲਕਿਆ ਤੇ ਉਹ ਸੱਜੇ ਪਾਸੇ ਡਿੱਗ ਪਿਆ। ਉਹਦਾ ਸੱਜਾ ਹੱਥ ਗੰਦੇ ਨਾਲੇ ਵਿਚ ਜਾ ਪਿਆ।
ਪਿੱਛੋਂ ਚਾਰ-ਪੰਜ ਬੰਦੇ ਡਾਂਗਾਂ,ਗੰਡਾਸੇ ਤੇ ਕ੍ਰਿਪਾਨਾਂ ਲਈ ਉਸ 'ਤੇ ਆ ਚੜ੍ਹੇ। ਉੇਨ੍ਹਾਂ ਨੇ ਬੂਟੇ ਚਾਚੇ 'ਤੇ ਭਰਵੇਂ ਵਾਰ ਕਰਨੇ ਸ਼ੁਰੂ ਕਰ ਦਿੱਤੇ। ਮੇਰੀਆਂ ਲੇਰਾਂ ਨਿਕਲ ਗਈਆਂ। ਮੈਂ ਝੱਟ ਆਪਣੀ ਮਾਂ ਨੂੰ ਚਿੰਬੜ ਗਿਆ। ਮਾਂ ਨੇ ਉੱਠ ਕੇ ਬੂਹਾ ਬੰਦ ਕਰ ਲਿਆ।
ਸਭ ਕੁਝ ਮਿੰਟਾਂ-ਸਕਿੰਟਾਂ ਵਿਚ ਹੋ ਗਿਆ ਸੀ। ਰੌਂਦਿਆਂ ਮੇਰਾ ਸਾਹ ਨਹੀਂ ਸੀ ਮੁੜ ਰਿਹਾ। ਉਸ ਰਾਤ ਮੈਨੂੰ ਬੁਖਾਰ ਚੜ੍ਹ ਗਿਆ ਸੀ। ਉਸ ਦਿਨ ਸਾਡੇ ਘਰ ਨਾ ਪੱਕੀ ਨਾ ਕਿਸੇ ਖਾਧੀ।
ਅੱਜ ਵੀ ਉਹ ਮੌੜ ਮੁੜਦਿਆਂ ਜਦੋਂ ਉਸ ਥਾਂ ਕੋਲੋਂ ਲੰਘਦਾ ਹਾਂ ਤਾਂ ਉਹ ਚੰਦਰੇ ਪਲ ਅੰਦਰ ਤਕ ਝੰਜੌੜ ਜਾਂਦੇ ਹਨ। ਸਿਰ ਬੂਟੇ ਚਾਚੇ ਦੀ ਯਾਦ ਵਿਚ ਸਤਿਕਾਰ ਨਾਲ ਝੁਕ ਜਾਂਦਾ ਹੈ

ਇੱਥੋਂ ਸ਼ਹਿਰ ਨੂੰ ਵੇਖੋ … . . - ਸੋਹੇਲ ਹਾਸ਼ਮੀ

 [ ਇਹ ਲੇਖ ‘ਬਸਤੀ ਤੋ ਬਸਤੇ ਬਸਤੀ ਹੈ’ ਸਿਰਲੇਖ ਹੇਠ ਆਉਟਲੁਕ ਹਿੰਦੀ  ਦੇ  ਸਵਾਧੀਨਤਾ ਵਿਸ਼ੇਸ਼ ਅੰਕ ਵਿੱਚ ਛਪਿਆ ਹੈ ]


ਹੁਣ ਜਦੋਂ ਹਰ ਤਰਫ ਇਹ ਏਲਾਨ ਹੋ ਚੁੱਕਿਆ ਹੈ  ਕਿ ਦਿੱਲੀ ੧੦੦ ਬਰਸ ਦੀ ਹੋ ਗਈ ਹੈ ਅਤੇ ਚਾਰੇ ਪਾਸੇ ਨਵੀਂ ਦਿੱਲੀ  ਦੇ ਕੁੱਝ ਪੁਰਾਣੇ ਹੋਣ ਦਾ ਜ਼ਿਕਰ ਵੀ ਹੋਣ ਲਗਾ ਹੈ ,  ਇਨ੍ਹਾਂ ਦਾਅਵਿਆਂ  ਦੇ ਨਾਲ ਨਾਲ ਕਿ “ਦਿੱਲੀ ਤਾਂ ਹਮੇਸ਼ਾ ਜਵਾਨ ਰਹਿੰਦੀ” ਹੈ ਅਤੇ “ਵੇਖੀਏ ਨਾ ਹੁਣੇ ਕਾਮਨਵੇਲਥ ਖੇਡਾਂ  ਦੇ ਦੌਰਾਨ ਇਹ ਇੱਕ ਵਾਰ ਫਿਰ ਦੁਲਹਨ ਬਣੀ ਸੀ” ,  ਵਗੈਰਾ ਵਗੈਰਾ ,  ਤਾਂ ਅਸੀਂ ਸੋਚਿਆ  ਕਿ ਕਿਉਂ ਨਾ ਇਨ੍ਹਾਂ ਸਾਰੇ ਏਲਾਨਨਾਮਿਆਂ  ਦੀ ਸੱਚਾਈ ਉੱਤੇ ਇੱਕ ਨਜ਼ਰ  ਪਾ ਲਈ ਜਾਵੇ ,  ਅਤੇ ਇਸ ਬਹਾਨੇ ਉਸ ਦਿੱਲੀਵਾਲੇ ਨੂੰ ਵੀ ਮਿਲ ਲਿਆ ਜਾਵੇ ਜੋ ਇਸ ਅਤਿ ਪ੍ਰਾਚੀਨ /  ਮੱਧਕਾਲੀਨ /  ਆਧੁਨਿਕ ਨਗਰੀ ਦਾ ਨਾਗਰਿਕ ਹੁੰਦੇ ਹੋਏ ਵੀ ਵਿਸ਼ਵੀਕਰਣ  ਦੇ ਝਾਂਸੇ ਵਿੱਚ ਇੰਨਾ ਆ ਚੁੱਕਿਆ ਹੈ  ਦੇ ਉਹ ਆਪਣੇ ਆਪ ਨੂੰ ੨੧ਵੀਂ ਸ਼ਤਾਬਦੀ  ਦੇ ਪੂਰਵ ਅੱਧ ਵਿੱਚ ਆਉਣ ਵਾਲੇ ਆਰਥਕ ਸੰਕਟ ਨੂੰ ਪਛਾੜ ਦੇਣ ਵਾਲੇ ਚਮਚਮਾਉਂਦੇ ਭਾਰਤ ਦੇਸ਼ ਦੀ ਰਾਜਧਾਨੀ ਦਾ ਸ਼ਹਿਰੀ  ਹੋਣ ਦਾ ਭੁਲੇਖਾ ਪਾਲੀਂ ਬੈਠਾ ਹੈ .


ਹੁਣ ਸਭ ਵਲੋਂ ਪਹਿਲਾਂ ਤਾਂ ਇਹ ਫੈਸਲਾ ਕਰ ਲਿਆ ਜਾਵੇ ਕਿ ਨਵੀਂ ਦਿੱਲੀ ਹੈ ਕਿਸ ਚਿੜੀ ਦਾ ਨਾਮ ?  ਪਾਕਿਸਤਾਨ  ਦੇ ਮਸ਼ਹੂਰ ਵਿਅੰਗ ਕਾਰ ਇਬਨ - ਏ–ਇੰਸ਼ਾ ਨੇ ਆਪਣੀ ਪ੍ਰਸਿੱਧ ਕਿਤਾਬ ਉਰਦੂ ਦੀ ਆਖਰੀ ਕਿਤਾਬ ਵਿੱਚ ਇੱਕ ਅਧਿਆਏ ਲਾਹੌਰ  ਦੇ ਬਾਰੇ ਵਿੱਚ ਲਿਖਿਆ ਹੈ .   ਇਸ ਅਧਿਆਏ ਵਿੱਚ ਇੰਸ਼ਾ ਕਹਿੰਦੇ ਹਨ “ ਕਿਸੇ ਜ਼ਮਾਨੇ  ਵਿੱਚ ਲਾਹੌਰ ਦਾ ਇੱਕ ਹੁਦੂਦ - ਏ–ਅਰਬਾ  ( ਵਿਸਥਾਰ )  ਹੋਇਆ ਕਰਦਾ ਸੀ ਹੁਣ ਤਾਂ ਲਾਹੌਰ  ਦੇ ਚਾਰੇ ਤਰਫ ਲਾਹੌਰ ਹੀ ਲਾਹੌਰ ਵਾਕੇ  ( ਸਥਿਤ )  ਹੈ ਅਤੇ ਹਰ ਦਿਨ ਵਾਕੇ - ਤਰ  ਹੋ ਰਿਹਾ ਹੈ”


ਇੱਕ ਫਰਕ ਹੈ ,  ਇਬਨ - ਏ - ਇੰਸ਼ਾ  ਦੇ ਲਾਹੌਰ ਵਿੱਚ ਪੁਰਾਣਾ ਲਾਹੌਰ ਅਤੇ ਨਵਾਂ ਲਾਹੌਰ ਦੋ ਵੱਖ ਵੱਖ ਚੀਜਾਂ ਨਹੀਂ ਹਨ ਮਗਰ ਦਿੱਲੀ  ਦੇ ਮਾਮਲੇ ਵਿੱਚ ਅਜਿਹਾ ਨਹੀਂ ਹੈ ,  ਇੱਕ ਸਮਾਂ ਸੀ  ਦੇ ਨਵੀਂ ਦਿੱਲੀ ਵਿੱਚ ਬਾਬੂ ਬਸਿਆ ਕਰਦੇ ਸਨ ਅਤੇ ਨਵੀਂ ਦਿੱਲੀ  ਦੇ ਕੋਲ ਸ਼ਾਹਜਹਾਨਾਬਾਦ ਸੀ ਜੋ ਸ਼ਹਿਰ ਸੀ ,  ਹੁਣ ਨਵੀਂ ਦਿੱਲੀ ਵਾਲਿਆਂ  ਦੇ ਹਿਸਾਬ ਪੁਰਾਣਾ ਸ਼ਹਿਰ ਸਿਰਫ ਵਿਆਹ  ਦੇ ਕਾਰਡ ,  ਅਚਾਰ ਮੁਰੱਬੇ ਅਤੇ ਹਾਰਡਵੇਅਰ ਖਰੀਦਣ ਦੀ ਜਗ੍ਹਾ ਹੈ ,  ਜਾਂ ਉਸਨੂੰ ਇਸ ਲਈ ਬਣਾਇਆ ਗਿਆ ਹੈ  ਕਿ  ਉਨ੍ਹਾਂ ਦੀ ਪਾਰਟੀਆਂ ਲਈ ਬਿਰਯਾਨੀ ,  ਚੱਟ ,  ਕੁਲਫੀ ਵਗੈਰਾ ਉਪਲੱਬਧ ਕਰਵਾਏ ਅਤੇ ਜਦੋਂ ਉਨ੍ਹਾਂ  ਦੇ  ਵਿਦੇਸ਼ੀ ਮਿੱਤਰ ਜਾਂ ਏਨ ਆਰ ਆਈ ਸੰਬੰਧੀ ਇੱਥੇ ਆਓ ਤਾਂ ਉਨ੍ਹਾਂਨੂੰ ਇਸ ਜਿੱਤੇ ਜਾਗਦੇ ਸੰਘਰਾਲਿਅ  ਦੇ ਦਰਸ਼ਨ ਕਰਵਾ ਸਕਣ .  ਮੁਸਲਮਾਨ ਅਤੇ ਸਿੱਖ ਉੱਥੇ ਧਾਰਮਿਕ ਕਾਰਣਾਂ ਵਲੋਂ ਵੀ ਜਾਂਦੇ ਹਨ ,  ਮਗਰ ਉਨ੍ਹਾਂ ਦੀ ਗੱਲ ਵੱਖ ਹੈ ਉਹ ਤਾਂ ਘੱਟ ਸੰਖਿਅਕ ਹੈ ਅਸੀ ਤਾਂ ਆਮ ਲੋਕਾਂ ਦੀ ਗੱਲ ਕਰ ਰਹੇ ਹਾਂ .


ਨਵੀਂ ਦਿੱਲੀ ਸ਼ਾਸਕਾਂ ਦਾ ਸ਼ਹਿਰ ਹੈ ਇੱਥੇ ਦੇਸ਼ ਦਾ ਭਵਿੱਖ ਨਿਰਧਾਰਤ ਕੀਤਾ ਜਾਂਦਾ ਹੈ  ਅਤੇ ਅਜਿਹਾ ਤੱਦ  ਤੋਂ  ਹੋ ਰਿਹਾ ਹੈ ਜਦੋਂ ਵਲੋਂ ਨਵੀਂ ਦਿੱਲੀ ਬਣੀ ਹੈ .  ਰਾਮ ਭਲਾ ਕਰੇ ,  ਸਰਦਾਰ ਸ਼ੋਭਾ ਸਿੰਘ  ਦਾ ਅਤੇ ਉਨ੍ਹਾਂ  ਦੇ  ਨਾਲ  ਦੇ ਦੂਜੇ ਠੇਕੇਦਾਰਾਂ ਦਾ ਜਿਨ੍ਹਾਂ ਨੇ ਨੇ ਲੁਟਿਅਨਸ ਅਤੇ ਬੇਕਰ ਸਾਹੇਬ  ਦੇ ਨਕਸ਼ੇ  ਦੇ ਹਿਸਾਬ ਨਾਲ ਨਵੀਂ ਦਿੱਲੀ ਬਣਾਈ .  ਰਾਇਸੀਨਾ ਦੀ ਪਹਾੜੀ ਵਲੋਂ ਜਾਰਜ ਪੰਚਮ ਦੀ ਮੂਰਤੀ ਤੱਕ ,  ਗੋਰਿਆਂ ਲਈ ਇੱਕ ਖੁੱਲੀ ਸੜਕ ਸੀ ,  ਇਸਨੂੰ ਕਿੰਗਸ ਵੇ  ਕਹਿੰਦੇ ਸਨ ,  ਜਾਰਜ ਪੰਚਮ ਦੀ ਮੂਰਤੀ ਨੂੰ ਦਿੱਲੀ ਦੀ ਧੁੱਪ ਤੋਂ  ਬਚਾਉਣ ਲਈ ਇੱਕ ਛਤਰੀ  ਦੇ ਹੇਠਾਂ ਬਿਠਾਇਆ ਗਿਆ ਸੀ ,  ਕਿੰਗਸ ਵੇ ਨੂੰ ਇੱਕ ਹੋਰ ਸੜਕ ਕੱਟਦੀ ਸੀ ਜੋ ਕਵੀਂਸ ਵੇ ਕਹਲਾਉਂਦੀ ਸੀ  ਇਸ ਸੜਕਾਂ ਉੱਤੇ ਰਿਕਸ਼ਾ ,  ਤਾਂਗੇ ਸਾਈਕਿਲ ਚਲਾਣ ਦੀ ਇਜਾਜਤ ਤੱਦ ਨਹੀਂ ਸੀ ,  ਅੱਜ ਵੀ ਨਹੀਂ ਹੈ .  ਤੱਦ ਅਸੀ ਗੁਲਾਮ ਸਾਂ ,  ਹੁਣ ਨਹੀਂ ਹਾਂ ,  ਸੜਕਾਂ ਅਤੇ ਟਰੈਫਿਕ ਪੁਲਿਸ ਨੂੰ ਅਜੇ ਇਸ ਤਬਦੀਲੀ ਦੀ ਖਬਰ ਕਿਸੇ ਨੇ ਨਹੀਂ ਦਿੱਤੀ ਹੈ .


ਖੈਰ ਇਸਨੂੰ ਛੱਡੋ ਆਪਾਂ ਸ਼ੋਭਾ ਸਿੰਘ  ਅਤੇ ਉਨ੍ਹਾਂ  ਦੇ  ਸਾਥੀ ਠੇਕੇਦਾਰਾਂ  ਦੀਆਂ ਬਣਾਈ ਹੋਈ ਨਵੀਂ ਦਿੱਲੀ ਦੀ ਗੱਲ ਕਰ ਰਹੇ ,  ਉਨ੍ਹਾਂ ਸ਼ੋਭਾ ਸਿੰਘ  ਦੀ ਜਿਨ੍ਹਾਂ ਨੇ ਭਗਤ ਸਿੰਘ  ਦੇ ਖਿਲਾਫ ਹਲਫੀਆ ਬਿਆਨ ਦਿੱਤਾ ਸੀ ਅਤੇ ਨਵੀਂ ਦਿੱਲੀ ਦੀ ਇੱਕ ਬਹੁਤ ਵੱਡੀ ਟਰੇਫਿਕ ਸਰਕੁਲੇਟਰੀ ਦਾ ਨਾਮ ਵਿੰਡਸਰ ਪਲੇਸ ਤੋਂ ਬਦਲ ਕਰ ਉਨ੍ਹਾਂ  ਦੇ  ਨਾਮ ਤੇ ਕੀਤਾ ਜਾਣ ਵਾਲਾ ਹੈ .  ਇਹ ਅਜੇ  ਤੱਕ ਨਹੀਂ ਪਤਾ ਚੱਲ ਪਾਇਆ  ਕਿ ਇਹ ਸਨਮਾਨ ਉਨ੍ਹਾਂ ਨੂੰ ਨਵੀਂ ਦਿੱਲੀ  ਦੇ ਮੁਢਲੀ ਸ਼੍ਰੇਣੀ  ਦੇ ਠੇਕੇਦਾਰ ਹੋਣ ਦੀ ਵਜ੍ਹਾ  ਦਿੱਤਾ ਜਾ ਰਿਹਾ ਹੈ ਜਾਂ ਅੱਵਲ ਦਰਜੇ  ਦੇ ਮੁਖ਼ਬਰ ਹੋਣ ਦੀ ਵਜ੍ਹਾ .   ਇਹ ਕਹਿਣਾ ਵੀ ਮੁਸ਼ਕਲ ਹੈ  ਕਿ ਮੁਖਬਰੀ ਠੇਕੇਦਾਰੀ  ਦੇ ਰਸਤੇ ਪ੍ਰਸ਼ਸਤ ਕਰਦੀ ਹੈ ਜਾਂ ਠੇਕੇਦਾਰੀ ਮੁਖਬਰੀ ਵਿੱਚ ਮਦਦਗਾਰ ਸਾਬਤ ਹੁੰਦੀ ਹੈ .


ਬਹਰਹਾਲ ਜੋ  ਨਵੀਂ ਦਿੱਲੀ ਇਨ੍ਹਾਂ ਲੋਕਾਂ ਮਿਲ ਕੇ ਬਣਾਈ ਉਹ ਇਸ ਤੋਂ ਪਹਿਲਾਂ  ਦੇ ੧੦੦੦ ਸਾਲਾਂ  ਵਿੱਚ ਦਿੱਲੀ ਵਿੱਚ ਬਨਣ ਵਾਲੀਆਂ ੭ ਦਿੱਲੀਆਂ ਤੋਂ  ਵੱਖ ਸੀ .  ਲਾਲ ਕੋਟ ,  ਸੀਰੀ ,  ਤੁਗਲਕਾਬਾਦ ,  ਜਹਾਂਪਨਾਹ ,  ਫਿਰੋਜਾਬਾਦ  ( ਕੋਟਲਾ ਫਿਰੋਜਸ਼ਾਹ )  ,  ਪੁਰਾਣਾ ਕਿਲਾ ਅਤੇ ਸ਼ਾਹਜਹਾਨਾਬਾਦ  ਇਨ੍ਹਾਂ  ਸਾਰੇ ਸ਼ਹਿਰਾਂ ਨੂੰ ਬਣਾਉਣ ਵਾਲੇ ਇੱਥੇ ਰਹਿਣ ਆਏ ਸਨ ,  ਨਵੀਂ ਦਿੱਲੀ ਨੂੰ ਬਣਾਉਣ ਵਾਲੇ ਭਾਰਤ ਨੂੰ ਲੁੱਟਣ ਆਏ ਆਏ ਸਨ ਅਤੇ ਅੱਜ ਵੀ ਨਵੀਂ ਦਿੱਲੀ  ਦੇ ਨਿਵਾਸੀਆਂ  ਦੇ ਬਹੁਮਤ ਦੀ ਪੇਸ਼ਾ ਇਹੀ ਹੈ .


ਨਵੀਂ ਦਿੱਲੀ ਇੱਕ ਪੂਰੀ ਤਰ੍ਹਾਂ ਨਵਾਂ ਬਣਾਇਆ ਜਾਣ ਵਾਲਾ ਸ਼ਹਿਰ ਸੀ ਅਤੇ ਸ਼ਹਿਰ ਰਾਤੋ ਰਾਤ ਨਹੀਂ ਬਣਦੇ ,  ਤਾਂ ਨਵੀਂ ਦਿੱਲੀ ਨੂੰ ਬਨਣ ਵਿੱਚ ਵੀ ਕਈ ਸਾਲ ਲੱਗੇ ,  ਇਹ ਠੀਕ ਹੈ  ਦੇ ਰਾਜਧਾਨੀ ਨੂੰ ੧੯੧੧ ਵਿੱਚ  ਦਿੱਲੀ ਲੈ ਆਇਆ ਗਿਆ ਸੀ ਮਗਰ ਤੱਦ ਤੱਕ ਨਵੀਂ ਦਿੱਲੀ ਤਿਆਰ ਨਹੀਂ ਸੀ ਕਾਫ਼ੀ ਸਮਾਂ ਤੱਕ ਵਾਇਸਰਾਏ ਸਾਹੇਬ ਨੂੰ ਦਿੱਲੀ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ  ਦੇ ਵਰਤਮਾਨ   ਦਫਤਰ ਵਿੱਚ  ਰਹਿਣਾ  ਪਿਆ ਜੋ ਅੱਜ ਵੀ ਓਲਡ ਵਾਈਸ ਰੀਗਲ ਸ਼ਰਮ ਕਹਾਂਦਾ ਹੈ .


ਉਹ ਸਾਰੀਆਂ ਦੀਆਂ ਸਾਰੀਆਂ ਇਮਾਰਤਾਂ ਜੋ ਅੱਜ ਨਵੀਂ ਦਿੱਲੀ ਦੀ ਵਿਰਾਸਤ  ਦੇ ਨਾਮ ਵਜੋਂ ਪੇਸ਼ ਕੀਤੀਆਂ ਜਾ ਰਹੀਆਂ ਹਨ  ਦਰਅਸਲ ੧੯੩੦  ਦੇ ਬਾਅਦ ਬਣੀਆਂ ਹਨ  ,  ਰਾਸ਼ਟਰਪਤੀ ਨਿਵਾਸ ,  ਸੰਸਦ ਭਵਨ  ,  ਨਾਰਥ ਅਤੇ ਸਾਉਥ ਬਲਾਕ ,  ਇੰਡਿਆ ਗੇਟ ਆਦਿ ਸਾਰੇ .  ਪੁਰਾਤੱਤਵ ਹਿਫਾਜ਼ਤ  ਦੇ ਕਨੂੰਨ  ਦੇ ਅਨੁਸਾਰ ਕੇਵਲ ਉਹ ਹੀ ਇਮਾਰਤਾਂ ਹਿਫਾਜ਼ਤ ਦੀ ਸੂਚੀ ਵਿੱਚ ਅੱਗੇ ਜਾ ਸਕਦੀਆਂ ਹੈ ਜੋ ਘੱਟ ਵਲੋਂ ਘੱਟ ਸੌ ਬਰਸ ਪੁਰਾਣੀਆਂ  ਹੋਣ .  ਇਸ ਸਭ ਨੂੰ ਇਸ ਸੂਚੀ ਵਿੱਚ ਆਉਣ ਲਈ ੨੫ ਬਰਸ ਇੰਤੇਜ਼ਾਰ ਤਾਂ ਕਰਨਾ  ਹੀ ਪਵੇਗਾ .


ਸਵਾਲ ਇਹ ਹੈ  ਦੇ ਫਿਰ ੧੦੦ ਬਰਸ ਪੂਰੇ ਹੋਣ ਦਾ ਇਹ ਰੌਲਾ ਕਿਉਂ ਹੈ ,  ਮਾਮਲਾ ਸਾਫ਼ ਹੈ ਕੋਈ ਵੀ ਇਮਾਰਤ ੧੦੦ ਬਰਸ ਪੁਰਾਣੀ ਨਹੀਂ ਹੈ ਲੇਕਿਨ ਜੇਕਰ ਇਸ ਪੂਰੇ ਖੇਤਰ ਨੂੰ ਰਾਖਵਾਂ ਸੂਚੀ ਵਿੱਚ ਲੈ ਆਇਆ ਗਿਆ ਤਾਂ ਸਾਰੇ ਮੰਤਰੀਆਂ ਅਤੇ ਵੱਡੇ ਬਾਬੂਆਂ ਦੇ  ਵੱਡੇ ਵੱਡੇ ਬੰਗਲੇ ਰਾਖਵਾਂ ਸੂਚੀ ਵਿੱਚ ਆ ਜਾਣਗੇ ਦੁਨੀਆ ਭਰ ਦੀਆਂ ਨਜ਼ਰਾਂ ਅੰਗਰੇਜਾਂ ਦੀਆਂ ਬਣਾਈ ਹੋਈ ਰਾਜਧਾਨੀ ਦੀ ਤਰਫ ਲੱਗ ਜਾਣਗੀਆਂ ਅਤੇ ਕੋਈ ਇਹ ਨਹੀਂ ਪੁੱਛੇਗੇ ਕਿ ੩੫੦ ਬਰਸ ਪੁਰਾਣੇ ਸ਼ਾਹਜਹਾਨਾਬਾਦ ਨੂੰ ਰਾਖਵਾਂ ਕਿਉਂ ਨਹੀਂ ਕੀਤਾ


ਅਸਲ ਮਕਸਦ ਨਵੀਂ ਦਿੱਲੀ ਅਤੇ ਉਸਦੇ ਵਿਸ਼ੇਸ਼ ਨਿਵਾਸੀਆਂ  ਦੇ ਹਿਤਾਂ ਦੀ ਰੱਖਿਆ ਹੈ ਸਾਡੀ ਅਮਾਨਤ ਦਾ ਹਿਫਾਜ਼ਤ ਨਹੀਂ .  ਇਹ ਉਹ ਜਗ੍ਹਾ ਹੈ ਜਿੱਥੇ  ਦੇ ਨਿਵਾਸੀ ਆਪਣੇ ਇਲਾਕੇ ਨੂੰ ਭਾਰਤ ਦਾ ਪਰਿਆਏ ਸਮਝਦੇ ਹਨ .  ਇੱਥੇ ਬੈਠ ਕੇ ਗਰੀਬੀ ਦੀ ਰੇਖਾ  ਦੇ ਹੇਠਾਂ ਰਹਿਣ ਵਾਲਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ ਖ਼ਤਮ ਕੀਤੀਆਂ ਜਾਂਦੀਆਂ ਹਨ ਇੱਥੇ ਸਿੱਖਿਆ ਨੂੰ ਵਿਅਵਸਾਏ ਬਣਾਉਣ ਦੀਆਂ  ਅਤੇ ਸਵਾਸਥ ਸੇਵਾਵਾਂ ਨੂੰ ਨਿਜੀ ਕੰਮ-ਕਾਜ ਬਣਾਉਣ ਦੀਆਂ ਯੋਜਨਾਵਾਂ ਦੇਸ਼  ਦੇ ਵਿਕਾਸ  ਦੇ ਨਾਮ ਉੱਤੇ ਬਣਾਈ ਜਾਂਦੀਆਂ ਹਨ .  ਇੱਥੇ ਮੁਫਤ ਵਿੱਚ ਬਿਜਲੀ ਪਾਣੀ ਅਤੇ ਟੇਲੀਫ਼ੋਨ ਦੀ ਸੁਵਿਧਾਵਾਂ ਪ੍ਰਾਪਤ ਕਰਣ ਵਾਲੇ ਲੋਕ ਗਰੀਬਾਂ ਨੂੰ ਇਹ ਦੱਸਦੇ ਹੈ  ਦੇ ਸੁਵਿਧਾਵਾਂ ਨਿਸ਼ੁਲਕ ਤਾਂ ਉਪਲੱਬਧ ਨਹੀਂ ਕਰਵਾਈ ਜਾ ਸਕਦੀਆਂ .


ਇਸ ਨਵੀਂ ਦਿੱਲੀ  ਦੇ ਚਾਰੇ ਪਾਸੇ ਨਵੀਂ ਦਿੱਲੀ ਰੋਜ ਫੈਲ ਰਹੀ ਹੈ ,  ਇਬਨੇ ਇੰਸ਼ਾ ਨੇ ਲਾਹੌਰ  ਦੇ ਚਾਰੇ ਪਾਸੇ ਫੈਲਦੇ ਹੋਏ ਲਾਹੌਰ ਦੀ ਤੁਲਣਾ ਇੱਕ ਨਾਸੂਰ ਨਾਲ ਕੀਤੀ ਸੀ  ਇੱਕ ਅਜਿਹਾ ਘਾਉ ਜੋ ਲਗਾਤਾਰ ਫੇਲਦਾ ਜਾਂਦਾ ਹੋ ,  ਦਿੱਲੀ ਦੀ ਹਾਲਤ ਵੀ ਕੁੱਝ ਅਜਿਹੀ ਹੀ ਹੁੰਦੀ ਜਾ ਰਹੀ ਹੈ .  ਬਹੁਤ ਸੀ ਪੁਰਾਣੀ ਬਸਤੀਆਂ ਅਤੇ ਪੁਰਾਣੇ ਪਿੰਡ ਇਸ ਲਗਾਤਾਰ ਪਸਰਦੀਆਂ ਹੋਏ ਮਹਾਂਨਗਰ ਨੇ ਨੀਲ ਲਈ


ਨਵੀਂ ਦਿੱਲੀ  ਦੇ ਚਾਰੋਂ  ਤਰਫ ਜੋ ਫੈਲਾਵ ਹੋਇਆ ਹੈ ਉਸ ਵਿੱਚ ਅਜਿਹੇ ਇਲਾਕੇ ਵੀ ਹਨ ਜਿੱਥੇ ਆਮ ਤੌਰ ਉੱਤੇ ਧਨਵਾਨ ਅਤੇ ਪਰਭਾਵੀ ਲੋਕ ਹੀ ਰਹਿੰਦੇ ਹਨ ,  ਅਜਿਹੇ ਲੋਕ ਜੋ ਆਪਣੀਆਂ ਗਰਭਵਤੀ ਬਹੁਆਂ ਨੂੰ ਹਰ ਵਾਰ ਵਿਦੇਸ਼ ਭੇਜ ਦਿੰਦੇ ਹਨ ਅਤੇ ਅਜਿਹਾ ਤੱਦ ਤੱਕ ਕਰਦੇ ਰਹਿੰਦੇ ਹਨ ਜਦੋਂ ਤੱਕ ਉਹ ਪੁੱਤ ਨੂੰ ਜਨਮ ਨਹੀਂ  ਦੇ ਦਿੰਦੇ ,  ਇਨ੍ਹਾਂ ਇਲਾਕਿਆਂ ਵਿੱਚ ਔਰਤਾਂ ਦੀ ਜਨਸੰਖਿਆ  ਦੇ ਅੰਕੜੇ ਹਰਿਆਣਾ ਪੰਜਾਬ ਅਤੇ ਰਾਜਸਥਾਨ ਨਾਲੋਂ ਵੀ ਭੈੜੇ ਹਨ .  ਅਜਿਹੇ ਕੋਈ ਲੋਕ ਜੇਕਰ ਕਦੇ  ਗਿਰਫਤਾਰ ਹੋਏ ਹੋਣਗੇ ਤਾਂ ਅਜਿਹਾ ਵੱਡੀ ਖਾਮੋਸ਼ੀ ਨਾਲ ਹੋਇਆ ਹੋਵੇਗਾ ਕਿਉਂਕਿ ਅੱਜ ਤੱਕ ਕਿਸੇ ਚੈਨਲ ਨੇ ਇਹ ਨਿਊਜ ਬ੍ਰੇਕ ਨਹੀਂ ਕੀਤੀ ਹੈ .  ਬਲਾਤਕਾਰ  ਦੇ ਮਾਮਲੇ ਵਿੱਚ  ਦਿੱਲੀ ਦੇਸ਼  ਦੇ ਹਰ ਸ਼ਹਿਰ ਵਲੋਂ ਅੱਗੇ ਹੈ ਇੰਨਾ ਅੱਗੇ  ਦੇ ਹੁਣ ਪੁਲਿਸ ਪ੍ਰਮੁੱਖ ਕੇਵਲ ਅਮਰੀਕੀ ਨਗਰਾਂ  ਦੇ ਦੋਸ਼ ਅੰਕੜਿਆਂ ਦੀ ਤੁਲਣਾ ਵਿੱਚ ਹੀ ਦਿੱਲੀ ਨੂੰ  ਪਿੱਛੇ ਵਿਖਾ ਸਕਦੇ ਹਾਂ .


ਦਿੱਲੀ ਉਹ ਸ਼ਹਿਰ ਹੈ ਜਿੱਥੇ ਲੋਕ ਇੱਕ ਦੂਜੇ ਦਾ ਖੂਨ ਇਸ ਲਈ ਕਰ ਦਿੰਦੇ ਹੈ  ਦੇ ਉਨ੍ਹਾਂ ਨੂੰ ਓਵਰਟੇਕ ਕਰਨ ਤੋਂ  ਰੋਕਿਆ ਕਿਉਂ ਗਿਆ ,  ਇਹ ਉਹ ਸ਼ਹਿਰ ਹੈ ਜਿੱਥੇ ਵਪਾਰ ,  ਜ਼ਮੀਨ ਦੀ ਖਰੀਦ ਅਤੇ ਫਰੋਖਤ ਅਤੇ ਸਰਕਾਰੀ ਨੌਕਰੀਆਂ ਸਭ ਵਲੋਂ ਵੱਡੇ  ਪੇਸ਼ੇ ਹਨ  ਜ਼ਮੀਨ  ਦੇ ਹਰ ਸੌਦੇ ਮੈਂ ਧਾਂਦਲੀ ਹੁੰਦੀ ਹੈ ,  ਹਰ ਵਪਾਰੀ ਟੈਕਸ ਦੀ ਚੋਰੀ ਕਰਦਾ ਹੈ ਹਰ ਸਰਕਾਰੀ ਅਫਸਰ ਕਿਸੇ ਨਹੀਂ ਕਿਸੇ ਢੰਗ ਵਲੋਂ ਉੱਤੇ ਦੀ ਕਮਾਈ  ਦੇ ਰਸਤੇ ਢੂੰਢਤਾ ਹੈ ਅਤੇ ਢੂੰਢ ਲੈਂਦਾ ਹੈ ਅਤੇ ਫਿਰ ਇਹ ਸਭ ਮਿਲਕੇ ਭ੍ਰਿਸ਼ਟਾਚਾਰ  ਦੇ ਖਿਲਾਫ ਨਾਹਰੇ ਲਗਾਉਂਦੇ ਹਨ ,  ਟੇਲਿਵਿਜ਼ਨ ਚੈਨਲ ਨੂੰ ਇੰਟਰਵਯੂ ਦਿੰਦੇ ਹਨ ਜੰਤਰ ਮੰਤਰ ਉੱਤੇ ਧਰਨਾ ਦਿੰਦੇ ਹੈ ਅਤੇ ਇੰਡਿਆ ਗੇਟ ਉੱਤੇ ਮੋਮ ਬੱਤੀ ਵੀ ਜਲਾਂਦੇ ਹਾਂ


ਇਹ ਉਹ ਸ਼ਹਿਰ  ਹੈ ਜੋ ੧੯੮੪ ਵਿੱਚ ਜਾਂ ਤਾਂ ਸਿੱਖਾਂ ਦੀਆਂਹਤਿਆਵਾਂਵਿੱਚ ਸ਼ਾਮਿਲ ਸੀ ਜਾਂ ਕਾਇਰਾਂ ਦੀ ਤਰ੍ਹਾਂ ਛੁਪਕੇ ਬੈਠਾ ਸੀ ਅਤੇ ਅਫਵਾਹਾਂ ਫੈਲਿਆ ਰਿਹਾ ਸੀ ਸਿਰਫ ਮੁੱਠੀ ਭਰ ਕਲਾਕਾਰ ਸਨ ਜੋ ਸੜਕਾਂ ਉੱਤੇ ਆਏ ਸਨ .  ਕਿਸੇ ਗੁੰਡੇ ਦਾ ਹੱਥ ਪਕਡਨਾ ਬੂਢੋਂ ਔਰਤਾਂ ਅਤੇ ਬੱਚੀਆਂ  ਦੇ ਲਈ ,  ਜਗ੍ਹਾ ਛੱਡ ਦੇਣਾ ਦਿੱਲੀ  ਦੇ ਮਰਦਾਂ ਦੀ ਸ਼ਾਨ  ਦੇ ਖਿਲਾਫ ਹੈ ,  ਆਪਣੀ ਵਾਰੀ ਦਾ ਇੰਤੇਜ਼ਾਰ ਕਰਣ ਵਲੋਂ ਸਾਡੀ ਮਰਦਾਨਗੀ ਉੱਤੇ ਮੁਸੀਬਤ ਆਉਂਦੀ ਹੈ .


ਇਹ ਸ਼ਹਿਰ ਕਮਜੋਰ ਉੱਤੇ ਡੰਡਾ ਚਲਾਣ ਵਿੱਚ ਮਾਹਰ ਹੈ ,  ਜਿਸ ਦੀ ਜਿੰਨੀ ਵੱਡੀ ਗਾਡੀ ਹੈ ਉਹ ਓਨਾ ਹੀ ਬਹੁਤ ਦਾਦਾ ਹੈ ,  ਸ਼ਹਿਰ ਦੀ ਯੋਜਨਾ ਬਣਾਉਣ ਵਾਲੇ ਵੀ ਇਸ ਮਰਜ਼  ਦੇ ਸ਼ਿਕਾਰ ਹਨ ਹੁਣ ਪੈਦਲ ਚਲਣ ਵਾਲੇ ਅਤੇ ਸਾਈਕਿਲ ਚਲਾਣ ਵਾਲੇ ਕਿਸੇ ਅਤੇ ਸ਼ਹਿਰ ਵਿੱਚ ਰਹੇ ਕਯੋਂਕੇ ਇਸ ਸ਼ਹਿਰ ਵਿੱਚ ਉਨ੍ਹਾਂ  ਦੇ  ਲਈ ਜਗ੍ਹਾ ਹੈ ਹੀ ਨਹੀਂ .  ਸ਼ਹਿਰ ਵਿੱਚ ਜ਼ਮੀਨ  ਦੇ ਇਸ ਸੰਕਟ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਰਾਜ ਸਰਕਾਰ ਅਤੇ ਨਿਆਇਯਾਲੋਂ ਨੇ ਕਈ ਬਰਸ ਪਹਿਲਾਂ ਹੀ ਸਾਰੀ ਫਕਟਰੀਆਂ ਬੰਦ ਕਰਣ  ਦੇ ਆਦੇਸ਼ ਜਾਰੀ ਕਰ ਦਿੱਤੇ ਸਨ .  ਨਹੀਂ ਮਜਦੂਰ ਹੋਣਗੇ ਨਹੀਂ ਸਾਈਕਿਲ ਚਲਾਓਗੇ ਜੋ ਫੁੱਟ ਪਾਥ ਬਚੇ ਹੈ ਉਨ੍ਹਾਂ ਓੱਤੇ ਕੂੜੇ  ਦੇ ਡਲਾਓ ਅਤੇ ਪੁਲਿਸ ਚੋਕੀਆਂ  ਦੇ ਬਾਅਦ ਜਗ੍ਹਾ ਹੀ ਕਿੱਥੇ ਬਚੀ ਹੈ  ਦੇ ਪੈਦਲ ਚਲਣ ਵਾਲੇ ਸ਼ਹਿਰ ਦਾ ਰੁਖ਼ ਵੀ ਕਰੋ .


ਤਾਂ ਇਹ ਹੈ ਉਹ ਨਵੀਂ ਦਿੱਲੀ ਜਿਨ੍ਹੇ ਆਪਣੇ ਅਸਤੀਤਵ  ਦੇ ੧੦੦ ਸਾਲਾਂ ਵਿੱਚ ੧੦੦੦ ਸਾਲ ਵਲੋਂ ਜ਼ਿਆਦਾ ਪੁਰਾਣੀ ਸ਼ਹਿਰੀ ਅਮਾਨਤ ਨੂੰ ਲੱਗ ਭਗ ਪੂਰੀ ਤਰ੍ਹਾਂ ਭੁਲਾ ਦਿੱਤਾ ਹੈ ,  ੧੯੪੭  ਦੇ ਬਾਅਦ ਜਿਸ ਤੇਜ਼ੀ ਵਲੋਂ ਇਸ ਸ਼ਹਿਰ ਦੀ ਕਾਇਆ ਪਲਟ ਹੋਈ ਆਬਾਦੀ ਲੱਗ ਭਗ ਪੂਰੀ ਤਰ੍ਹਾਂ ਬਦਲੀ ਅਤੇ ੩੦੦ , ੦੦੦ ਦਾ ਸ਼ਹਿਰ ੧੪੦੦੦੦੦੦ ਦਾ ਸ਼ਹਿਰ ਹੋ ਗਿਆ ,  ਸਮੁਦਾਇਆਂ ਵਿੱਚ ,  ਬਿਰਾਦਰੀਆਂ ਵਿੱਚ ,  ਸੰਪ੍ਰਦਾਔਂ ਵਿੱਚ ਜੋ ਰਿਸ਼ਤੇ ਬਣੇ ਸਨ ਜੋ ਸੰਤੁਲਨ ਸਥਾਪਤ ਹੋਇਆ ਸੀ ਉਹ ਸਭ ਪਲ ਭਰ ਵਿੱਚ ਨਸ਼ਟ ਹੋ ਗਿਆ ਅਤੇ ਫਿਰ ਉਸਨੂੰ ਸਥਾਪਤ ਕਰਣ ਦੀ ਕੋਈ ਕੋਸ਼ਿਸ਼ ਨਹੀਂ ਦੀ ਗਈ ,  ਮੁੱਠੀ ਭਰ ਪਾਗਲ  ਲੋਕਾਂ  ਦੇ ਕਰਣ ਵਲੋਂ ਇਹ ਹੋਣ ਵਾਲਾ ਨਹੀਂ ਸੀ ,   ਸੁਭਦਰਾ ਜੋਸ਼ੀ   ,  ਡੀ . ਆਰ . ਗੋਇਲ .  ਅਨੀਸ ਕਿਦਵਾਈ ਜਿਵੇਂ ਲੋਕ ਲੱਗੇ ਰਹੇ ਮਗਰ ਮੁਹੱਬਤ  ਦੇ ਤੀਨਕੋਂ ਵਲੋਂ ਨਫਰਤ ਦਾ ਸੈਲਾਬ ਕਿੱਥੇ ਰੁਕਦਾ .


ਨਵੀਂ ਦਿੱਲੀ ਨੂੰ ਸ਼ਹਿਰ ਕਹਿਣਾ ਆਸਾਨ ਨਹੀਂ ਹੈ ,  ਮੀਰ ਤਕੀ ਮੀਰ ਨੇ ਕਿਹਾ ਹੈ ਕਿ


“ਬਸਤੀ ਤਾਂ ਫਿਰ ਬਸਤੀ ਹੈ –ਬਸਤੇ ਬਸਤੇ ਬਸਤੀ ਹੈ”


ਕੋਈ ਜਗ੍ਹਾ ਸ਼ਹਿਰ ਤੱਦ ਬਣਦੀ ਹੈ ਜਦੋਂ ਉਸਨੂੰ ਬਸੇ ਹੋਏ ਕਈ ਸਦੀਆਂ ਗੁਜ਼ਰ ਗਈਆਂ ਹੋਣ ,  ਉਸ ਦਾ ਨਿੱਜੀ ਸੰਗੀਤ ਹੋਵੇ ,  ਆਪਣਾ ਸ਼ਿਲਪ ਹੋਵੇ ,  ਆਪਣਾ ਖਾਸ ਭੋਜਨ ਹੋਵੇ ,  ਜੀਣ ਦੀ ਆਪਣੀ ਵਿਸ਼ੇਸ਼ ਲੈ ਅਤੇ ਤਾਲ ਹੋਵੇ  ,  ਆਪਣੇ ਮੇਲੇ ਠੇਲੇ ਹੋਣ ,  ਤੀਜ ਤਿਉਹਾਰ ਹੋਣ ਜਿੱਥੇ ਇਹ ਸਭ ਨਾਹੋਵੇ ਅਤੇ ਜਿੱਥੋਂ ਕਿਤੇ ਹੋਰ  ਜਾਣ ਲਈ ਰਾਤ  ਦੇ ੮ ਵਜੇ  ਦੇ ਬਾਅਦ ਕੋਈ ਸਾਧਨ ਵੀ  ਉਪਲੱਬਧ ਨਾ ਹੋਵੇ ,  ਜਿੱਥੇ ਸਾਰੇ ਬਾਜ਼ਾਰ ਰਾਤ ਨੂੰ ੮ ਵਜੇ ਤੱਕ ਬੰਦ ਹੋ ਜਾਣ ਅਤੇ ਜਿੱਥੇ ਚਾਹ ਦੀ ਦੁਕਾਨ ਵੀ ੯ ਵਜੇ  ਦੇ ਬਾਅਦ ਖੁੱਲੀ ਨਾ ਮਿਲੇ ,   ਅਜਿਹੀ ਜਗ੍ਹਾ ਸਰਕਾਰੀ ਦਫਤਰ  ਦੇ ਸਾਹਮਣੇ ਵਾਲੀ ਗਲੀ ਤਾਂ ਹੋ ਸਕਦੀ ਹੈ ਸ਼ਹਿਰ ਨਹੀਂ .


ਤੁਹਾਨੂੰ  ਭਰੋਸਾ ਨਹੀਂ ਆਉਂਦਾ ਪੰਡਾਰਾ ਰੋਡ ,  ਔਰੰਗਜੇਬ ਰੋਡ ,  ਮਾਨ ਸਿੰਘ ਰੋਡ ,  ਅਕਬਰ ਰੋਡ ,  ਮੋਤੀ ਲਾਲ ਨਹਿਰੁ ਰਸਤਾ ,  ਮੌਲਾਨਾ ਆਜ਼ਾਦ ਰੋਡ  , ਪੰਡਿਤ ਪੰਤ ਰੋਡ ,  ਰਕਾਬ ਗੰਜ ਰੋਡ ,  ਭਗਵਾਨ ਦਾਸ   ਰੋਡ  ਕਾਪਰਨਿਕਸ ਰਸਤਾ ,  ਗੋਲਫ ਲਿੰਕਸ ,  ਤੁਗਲਕ  ਰੋਡ ਵਗੈਰਾ ਉੱਤੇ ਚਾਹ ਦੀ ਦੁਕਾਨ ,  ਖਾਣ  ਲਈ ਕੁੱਝ ਵੀ ,  ਪੀਣ ਲਈ ਪਾਣੀ ,  ਘਰ ਜਾਣ ਲਈ ਬਸ  ਜਾਂ ਲਘੂ ਸ਼ੰਕਾ  ਦੇ ਸਮਾਧਾਨ ਲਈ ਨਿਰਮਿਤ ਕੋਈ ਸਹੂਲਤ ਢੂੰਢ  ਕੇ ਤਾਂ  ਵੇਖੋ .  ਵਿਸ਼ਨੂੰ ਖਰੇ ਨੇ ਆਪਣੇ ਸੰਕਲਨ “ਸਭ ਦੀ ਅਵਾਜ  ਦੇ ਪਰਦੇ ਵਿੱਚ” ਇਸ ਇਲਾਕੇ ਦਾ ਜ਼ਿਕਰ ਇੱਕ ਕਵਿਤਾ ਵਿੱਚ ਕੀਤਾ ਹੈ ਉਨ੍ਹਾਂ ਨੂੰ ਸ਼ਕ ਹੈ  ਦੇ ਇੱਥੇ ਕੇਵਲ ਭੂਤ ਤਹਿ ਰਹਿੰਦੇ ਹਨ ਕਿਉਂਕੇ ਉਨ੍ਹਾਂ ਨੇ ਇੱਥੇ ਦਿਨ ਵਿੱਚ ਕਦੇ ਇਨਸਾਨ ਨੂੰ ਵੇਖਿਆ ਹੀ ਨਹੀਂ .


ਇਸ ਸ਼ਹਿਰ ਵਿੱਚ  ਬੁਹਤ ਸਾਰਾ  ਪੈਸਾ ਬੁਹਤ ਜਲਦੀ ਆ ਗਿਆ ਹੈ ,  ਜ਼ਮੀਨ ਦੀ ਵਧ ਰਹੀ ਕੀਮਤ ,  ਟੈਕਸ ਨਾ ਦੇਣ ਦੀ ਖਾਨਦਾਨੀ ਪਰੰਪਰਾ ,  ਜਹੇਜ ਲਈ ਕਿਸੇ ਵੀ ਹੱਦ ਤੋਂ  ਗੁਜਰ ਜਾਣ ਦੀ ਆਦਤ ਇਸ ਸਭ ਨੇ ਜੋ ਬੇਤਹਾਸ਼ਾ ਦੌਲਤ ਦਿੱਤੀ ਹੈ ਉਸਨੂੰ ਹਜਮ ਕਰ ਪਾਉਣਾ ਆਸਾਨ ਨਹੀਂ ਨਵੇਂ ਅਮੀਰ ਹੋਏ  ਲੋਕਾਂ  ਦੇ ਸ਼ਹਿਰਾਂ ਵਿੱਚ ਇਹੀ ਹੁੰਦਾ ਹੈ ,  ਜੇਕਰ ਨਵੇਂ ਅਮੀਰਾਂ ਨੂੰ ਪਿਛਲੀ ਪੀੜੀਆਂ  ਦੇ ਨੁਕਸਾਨਾਂ ਦੀ ਭਰਪਾਈ ਦੀ ਕੋਸ਼ਿਸ਼ ਵੀ ਕਰ ਰਹੇ ਹੋਣ ਤਾਂ ਮਾਮਲਾ ਅਤੇ ਗੰਭੀਰ ਹੋ ਜਾਂਦਾ ਹੈ ਅਗਲੀ ਦੋ ਤਿੰਨ ਪੀੜੀਆਂ ਤੱਕ  ਇਸ ਸ਼ਹਿਰ ਦੀ ਹਾਲਤ ਹੋਰ  ਵਿਗੜੇਗੀ ਜਦੋਂ ਤੱਕ ਨਵੀਂ ਦਿੱਲੀ ਸੱਚ ਮੱਚ ਪੁਰਾਣੀ ਨਹੀਂ ਹੋ ਜਾਂਦੀ ਅਸਲ ਵਿੱਚ ਸ਼ਹਿਰ  ਨਹੀਂ ਬਣ ਜਾਂਦੀ ਤੱਦ ਤੱਕ ਇਹ ਓਛੇ ਨਵ ਧਨਾਢਾਂ  ਦਾ ਸ਼ਹਿਰ ਹੀ ਰਹੇਗੀ ਅਤੇ ਤੱਦ ਤੱਕ ਔਰਤਾਂ ਬੁਢੇ ਬੱਚੇ ਗਰੀਬ ਅਤੇ ਕਮਜ਼ੋਰ ਲੋਕ ਇਸ ਸ਼ਹਿਰ ਵਿੱਚ ਅਸੁਰਖਿਅਤ ਹੀ ਰਹਿਣਗੇ .