Friday, October 7, 2011

ਪੁਸ਼ਕਿਨ ਦੀ ਰਚਨਾ ਵਣਜਾਰੇ

ਭੀੜ ਭੜਕਾ ਰੌਲਾ ਰੱਪਾ ਫਿਰਦੇ ਨੇ ਵਣਜਾਰੇ

ਅਵਾਰਾ ਮਨਮੌਜੀ ਬੱਸਾਰਬੀਆ ਦੇ ਚਾਰ ਚੁਫੇਰੇ .

ਨਦੀ ਕਿਨਾਰੇ ਲੰਮ ਸਲੰਮੀ ,

ਅੱਜ ਉਹਨਾਂ ਨੇ ਡੇਰੇ ਲਾਏ ,
ਘਸੇ ਪੁਰਾਣੇ ਤੰਬੂ ਉਹਨਾਂ ਦੇ .

ਅਜ਼ਾਦੀ 'ਚ ਰੰਗੀ ਨੀਂਦ -

ਸ਼ਾਂਤੀ ਰੰਗੇ ਅਕਾਸ਼ ਦੇ ਹੇਠਾਂ ਮੌਜਾਂ ਨਾਲ ਉਹ ਸੋਂਦੇ ,

ਫਟੇ ਪੁਰਾਣੇ ਲੀੜਿਆਂ ਨਾਲ ਢਕੇ ਸੰਵਾਰੇ

ਅਜਬ ਅਨੋਖੇ ਰਾਹਾਂ ਤੇ ਹੰਭੇ ,

ਗੱਡਿਆਂ ਦੇ ਥੱਕੇ ਪਹੀਆਂ ਦੇ ਗੱਭੇ .

 

ਚੁਲ੍ਹਾ ਇੱਕ ਬਲਦਾ ਪਿਆ . ਇੱਕ ਪਰਵਾਰ

ਕਰੇ ਤਿਆਰੀ , ਰਾਤ ਦਾ ਖਾਣਾ ਬੈਠ ਦੁਆਲੇ ;

ਇੱਕ ਘੋੜਾ ਖੇਤਾਂ ਵਿੱਚ ਚਰਦਾ ਨੇੜੇ ,

ਸੁਤੀ ਪਈ ਇੱਕ ਜੋੜੀ ਬੇਫਿਕਰ ਭਾਲੂਆਂ ਦੀ .

ਸਟੈਪੀ ਦੇ ਸਾਂਤ ਮੈਦਾਨਾ ਵਿੱਚ ਸਭ ਕੁੱਝ ਠੀਕ ਠਾਕ ਹੈ :

ਪਰਵਾਰਾਂ ਦੇ ਕੰਮ ਚਲਦੇ ਸ਼ਾਂਤੀਪੂਰਨ ਸਾਰੇ ,

ਸਵੇਰੇ ਫਿਰ ਯਾਤਰਾ ਲਈ ਹੋ ਜਾਵਣ ਫਿਰ ਤਿਆਰ ,

ਘਰਵਾਲੀਆਂ ਗਾਣੇ ਗਾਵਣ , ਅਤੇ ਬੱਚੇ ਪਾਵਣ ਚੀਕ ਚਿਹਾੜਾ ,

ਅਤੇ ਇੱਕ ਮੋਬਾਇਲ ਵਦਾਣ ਦੀ ਟੁਣਕਾਰ .

ਲੇਕਿਨ ਹੁਣ , ਜਿਪਸੀ ਕੈਂਪ ਤੇ ਛਾਈ ਹੈ ,

ਘੂਕੀ ਚੁੱਪ ਚੁਪੀਤੀ ,

ਬਸ ਇੱਕ ਕੁੱਤੇ ਦੀ ਭੌਂਕਣ ਅਤੇ ਘੋੜੇ ਦੀ ਹਿਣਕਣ

ਸਾਰੇ ਮੈਦਾਨ ਵਿੱਚ ਸੁਣੇ ਨਾ ਹੋਰ ਕੋਈ ਆਵਾਜ਼ .

.

ਦੀਵਾ ਨਾ ਹੁਣ ਬਲੇ ਕੋਈ ਨਹੀਂ ਕੋਈ ਰੋਸ਼ਨੀ ,

ਹੁਣ ਸਭ ਸੁੰਨ ਹੈ ਸ਼ਾਂਤ ਸਭ .ਬਸ ਚਮਕ ਰਿਹਾ ਹੈ ,

ਆਕਾਸ਼ ਦੀ ਟੀਸੀ ਤੇ ਕੱਲਮ 'ਕੱਲਾ ਚੰਦ੍ਰਮਾ .

ਬਸ ਇੱਕ ਬੁੱਢਾ ਆਦਮੀ ਸੁੱਤਾ ਨਹੀਂ ਅਜੇ ਤੱਕ

ਸਾਂਤ ਸੁੱਤੇ ਇਸ ਕੈਂਪ ਵਿੱਚ ਬੈਠਾ ਧੂਣੀ ਕੋਲੇ

ਸੇਕ ਰਿਹਾ ਪਿਆ ਬੁਝਦੇ ਮਘਦੇ ਅੰਗਿਆਰੇ ,

ਤੇ ਨਿੱਘ ਭੁੱਬਲ ਦਾ ਜੋ ਮੁੱਕਣ ਲਈ ਕਾਹਲਾ -

ਵੱਧਦੀ ਜਾ ਰਹੀ ਧੁੰਦ ਵਿੱਚ ਲਪੇਟੇ ਵਿਸ਼ਾਲ ਖੇਤਾਂ ਨੂੰ

ਵਿਆਕੁਲ ਨਜਰੀਂ ਘੂਰ ਰਿਹਾ ਹੈ .

ਜਵਾਨ ਅਤੇ ਮਲੂਕੜੀ ਜਿਹੀ ਉਸਦੀ ਧੀ ,

ਖਾਲੀ ਇੱਕ ਖੇਤ ਵਿੱਚ ਟਹਿਲਣ ਗਈ ਸੀ .

ਉਹ ਅਜਾਦ ਤਬੀਅਤ , ਤਕੜੀ ਅਤੇ ਜੋਸ਼ੀਲੀ ,

ਉਹ ਵਾਪਸ ਆਏਗੀ , ਪਰ ਰਾਤ ਵੱਡੀ ਹੋ ਗਈ . . .

ਛੇਤੀ ਹੀ ਚੰਦ੍ਰਮਾ ,ਜਿਸਦਾ ਹਾਲੇ ਤਾਂ ਰਾਜ ਹੈ

ਦੂਰ ਬੱਦਲਾਂ ਵਿੱਚ ਛਿੱਪ ਜਾਏਗਾ -

ਜੰਫੀਰਾ ਅਜੇ ਨਹੀਂ ਆਈ ਜਾਰੀ ਹੈ ਉਡੀਕ

ਰਾਤ ਦਾ ਖਾਣਾ ਠੰਡਾ ਹੋ ਗਿਆ ਹੈ

ਜੋ ਬੁਢੇ ਨੇ ਤਿਆਰ ਕੀਤਾ ਸੀ ਨਾਲ ਪਿਆਰ .

ਲੇਕਿਨ ਉਹ ਆ ਰਹੀ ਹੈ ' ਕੱਲੀ ਸਟੈਪੀ ਵਿੱਚੋਂ ,

ਨਹੀਂ ਇੱਕ ਜਵਾਨ ਵੀ ਹੈ ਉਹਦੇ ਪਿਛੇ ਪਿਛੇ ;

ਬੁਢੇ ਜਿਪਸੀ ਲਈ ਹੈ ਉਹ ਓਪਰਾ ਬੰਦਾ .

 

'ਮੇਰੇ ਪਿਤਾ ਜੀ ਪਿਆਰੇ' ਕਹਿੰਦੀ ਉਹ ਮੁਟਿਆਰ

'ਇਹ ਸਾਡਾ ਮਹਿਮਾਨ ਹੈ .

ਟਿੱਲੇ ਦੇ ਪਿੱਛੇ ਜੰਗਲ ਦੇ ਵਿੱਚ

ਮੈਨੂੰ ਮਿਲ ਗਿਆ ਇਹ ਭੁਲਿਆ ਭਟਕਿਆ ,

ਮੈਂ ਇਹਨੂੰ ਲੈ ਆਈ ਆਪਣੇ ਨਾਲ ,

ਕੈਂਪ ਵਿੱਚ ਰਹੂ ਇਹ ਸਾਡੇ ਕੋਲ

ਇਹ ਸਾਡੇ ਵਰਗਾ ਬਣਨਾ ਚਾਹੁੰਦਾ ਵਣਜਾਰਾ ;

ਇਹ ਸਜਾ ਯਾਫਤਾ ਕਾਨੂੰਨ ਦਾ ਭਗੌੜਾ .

ਮੈਂ ਬਣ ਗਈ ਦੋਸਤ ਇਹਦੀ , ਸੱਚੀ ਤੇ ਵਫਾਦਾਰ -

ਨਾਮ ਇਹਦਾ - ਅਲੈਕੋ ਹੈਗਾ

ਇਹਨੇ ਕਸਮ ਖਾਈ ਹੈ ਕਿ

ਇਹ ਚਲੇਗਾ ਮੇਰੇ ਨਾਲ ਹਰ ਜਗਾਹ .