Tuesday, April 27, 2010

ਬਾਦਲ ਸਾਹਿਬ, ਅਸਤੀਫਾ ਦੇ ਕੇ ਬਜੁਰਗੀ ਦੀ ਲਾਜ ਰਖੋ

ਸਰਬ ਕਾਮਰੇਡ ਸੁਖਿੰਦਰ ਧਾਲੀਵਾਲ ਜਨਰਲ ਸਕੱਤਰ , ਚਰਨ ਗਿੱਲ ਸਟੇਟ ਸਕੱਤਰ ਅਤੇ ਗੁਰਮੀਤ ਸਿੰਘ ਸਕੱਤਰ ਜਿਲਾ ਪਟਿਆਲਾ  ਯੂ ਸੀ ਪੀ ਆਈ ਦਾ ਸਾਂਝਾ ਬਿਆਨ:


ਬਜੁਰਗੀ ਦੀ  ਲਾਜ ਰਖਣ ਲਈ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੀਦਾ ਹੈ ਕੀ ਉਹ ਸੁਪ੍ਰੀਮ ਕੋਰਟ ਦੇ ਤਾਜਾ ਫੈਸਲੇ ਦੀਆਂ ਝਿੜਕਾਂ ਦੀ ਨੈਤਿਕ ਜਿੰਮੇਵਾਰੀ ਕਬੂਲਦੇ ਹੋਏ ਤੁਰਤ ਮੁਖ ਮੰਤਰੀ ਪਦ ਤਿਆਗ ਦੇਣ.ਸਾਰੇ ਜਾਣਦੇ ਹਨ ਕਿ ਅਸੀਵਿਆਂ ਵਿੱਚ ਸ੍ਰੀ ਬਾਦਲ ਹੁਰਾਂ ਨੇ ਹਿੰਦ ਦੇ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ ਸਨ ਪਰ ਬਾਅਦ ਵਿੱਚ ਉਸੇ ਸੰਵਿਧਾਨ ਤਹਿਤ ਦੋ ਵਾਰੀ ਮੁਖ ਮੰਤਰੀ ਪਦ ਦੀ ਸਹੁੰ ਚੁੱਕ ਚੁੱਕੇ ਹਨ.ਸ਼੍ਰੋਮਣੀ ਅਕਾਲੀ ਦਲ ਦੀਆਂ ਜਮਹੂਰੀ ਰਵਾਇਤਾਂ ਨੂੰ ਮਲੀਆਮੇਟ ਕਰ ਕੇ ਕਿਵੇਂ ਇੱਕ ਪਰਿਵਾਰਕ ਟੋਲੇ ਦੀ ਨਿਜੀ ਜਾਇਦਾਦ ਬਣਾ ਦਿੱਤਾ ਹੈ ਇਹ ਗੱਲ ਹੁਣ ਨਿਰਵਿਵਾਦ ਸੱਚ ਦੇ ਤੌਰ ਤੇ ਚਿਰਾਂ ਦੀ ਸਥਾਪਤ ਹੋ ਚੁੱਕੀ ਹੈ.ਸਥਾਨਕ ਚੋਣਾਂ ਵਿੱਚ ਜੋ ਹੱਥ ਕੰਡੇ ਆਪਣੀ ਪਰਿਵਾਰਕ ਮਨਮਰਜੀ ਥੋਪਣ ਲਈ ਵਰਤੇ ਗਏ ਉਹ ਵੀ ਹੁਣ ਕਿਸੇ ਵਿਆਖਿਆ ਦੇ ਮੁਥਾਜ ਨਹੀਂ ਹਨ.ਪੰਚਾਇਤੀ ਚੋਣਾਂ ਨੂੰ ਅਪ੍ਰਤੱਖ ਵਿਧੀ ਨਾਲ ਕਰਾਉਣਾ ਤੇ ਫਿਰ ਮਹੀਨਿਆਂ ਬੱਧੀ ਪੰਚਾਇਤਾਂ ਦੀ ਫਾਰਮੇਸ਼ਨ ਨੂੰ ਲਟਕਾਉਂਦੇ ਚਲੇ ਜਾਣ ਨੇ ਵੀ ਵਰਤਮਾਨ ਹਕੂਮਤ ਦੇ ਲੋਕਰਾਜ ਵਿਰੋਧੀ ਇਰਾਦਿਆਂ ਨੂੰ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਸੀ.ਤੇ ਉਹਨਾਂ ਦੀ ਸਭ ਤੋਂ ਸ਼ਰਮਨਾਕ ਸੰਵਿਧਾਨ ਵਿਰੋਧੀ ਹਰਕਤ ਸਾਹਮਣੇ ਆਈ ਸੀ ਉਦੋਂ ਜਦੋਂ ਪਿਛਲੇ ਸਾਲ ਅਸੰਬਲੀ  ਤੋਂ ਅਮਰਿੰਦਰ ਸਿੰਘ ਦੀ ਮੈਂਬਰੀ ਖਤਮ ਕਰਾਉਣ ਦਾ ਪਾਪ ਕੀਤਾ ਗਿਆ ਸੀ.ਸੁਪ੍ਰੀਮ ਕੋਰਟ ਨੇ ਨਾ ਸਿਰਫ ਸ.ਅਮਰਿੰਦਰ ਸਿੰਘ ਦੀ ਮੈਂਬਰੀ ਬਹਾਲ ਕੀਤੀ ਹੈ ਸਗੋਂ ਆਪਣੇ ਫੈਸਲੇ ਵਿੱਚ ਬਾਦਲ ਸਰਕਾਰ ਦੇ ਤਰਜੇ ਅਮਲ ਦੇ  ਤਬਾਹਕੁਨ ਪਹਿਲੂਆਂ ਦੀ ਵੀ ਨਿਸਾਨਦੇਹੀ ਕੀਤੀ ਹੈ ਤੇ ਅਗੋਂ ਤੋਂ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਤਾੜਨਾ ਵੀ ਕੀਤੀ ਹੈ.ਢੀਠ ਹੋ ਕੇ ਕੁਰਸੀ ਨੂੰ ਚਿੰਬੜੇ ਰਹਿਣਾ ਬਜੁਰਗੀ ਨੂੰ ਉੱਕਾ ਸ਼ੋਭਾ ਨਹੀਂ ਦਿੰਦਾ.ਸਾਡਾ ਕਹਿਣਾ ਹੈ ਕਿ ਜੇ ਸ੍ਰੀਮਾਨ ਬਾਦਲ ਅਜੇ ਵੀ ਅਸਤੀਫਾ ਦੇ ਕੇ ਪਸਚਾਤਾਪ  ਕਰਨ ਤਾਂ ਆਪਣੀ ਜਮੀਰ ਨੂੰ ਸੁਰਜੀਤ ਕਰਨ ਦੇ ਗੁਰੂਆਂ ਦੇ ਦੱਸੇ ਮਾਰਗ ਤੇ ਚੱਲ ਸਕਦੇ ਹਨ.

Wednesday, April 21, 2010

ਗੋਰਕੀ ਦੀ ਇੱਕ ਅਮਰੀਕੀ ਕਰੋੜਪਤੀ ਨਾਲ ਮੁਲਾਕਾਤ

… ਸੰਯੁਕਤ ਰਾਜ ਅਮਰੀਕਾ ਦੇ ਇਸਪਾਤ ਅਤੇ ਤੇਲ ਦੇ ਸਮਰਾਟਾਂ ਅਤੇ ਬਾਕੀ ਸਮਰਾਟਾਂ ਨੇ ਮੇਰੀ ਕਲਪਨਾ ਨੂੰ ਹਮੇਸ਼ਾ ਤੰਗ ਕੀਤਾ ਹੈ । ਮੈਂ ਕਲਪਨਾ ਹੀ ਨਹੀਂ ਕਰ ਸਕਦਾ ਕਿ ਐਨੇ ਸਾਰੇ ਪੈਸੇ ਵਾਲੇ ਲੋਕ ਆਮ ਜਿਹੇ ਨਾਸ਼ਵਾਨ ਮਨੁੱਖ ਹੋ ਸਕਦੇ ਹਨ ।ਮੈਨੂੰ ਹਮੇਸ਼ਾ ਲੱਗਦਾ ਰਿਹਾ ਹੈ ਕਿ ਉਨ੍ਹਾਂ ਵਿਚੋਂ ਹਰ ਕਿਸੇ ਦੇ ਕੋਲ ਘੱਟ ਤੋਂ ਘੱਟ ਤਿੰਨ ਢਿੱਡ ਅਤੇ ਡੇਢ ਸੌ ਦੰਦ ਹੁੰਦੇ ਹੋਣਗੇ । ਮੈਨੂੰ ਭਰੋਸਾ ਸੀ ਕਿ ਹਰ ਕਰੋੜਪਤੀ ਸਵੇਰੇ ਛੇ ਵਜੇ ਤੋਂ ਅੱਧੀ ਰਾਤ ਤੱਕ ਖਾਣਾ ਖਾਂਦਾ ਰਹਿੰਦਾ ਹੋਵੇਗਾ । ਇਹ ਵੀ ਕਿ ਉਹ ਸਭ ਤੋਂ ਮਹਿੰਗੇ ਭੋਜਨ ਛਕਦਾ ਹੋਵੇਗਾ : ਬੱਤਖਾਂ¸ ਟਰਕੀ¸ ਨੰਨ੍ਹੇ ਸੂਰ¸ ਮੱਖਣ ਦੇ ਨਾਲ ਗਾਜਰ¸ਮਠਿਆਈਆਂ¸ ਕੇਕ ਅਤੇ ਤਮਾਮ ਤਰ੍ਹਾਂ ਦੇ ਲਜੀਜ ਵਿਅੰਜਨ । ਸ਼ਾਮ ਤੱਕ ਉਸਦੇ ਜਬਾੜੇ ਇੰਨਾ ਥੱਕ ਜਾਂਦੇ ਹੋਣਗੇ ਕਿ ਉਹ ਆਪਣੇ ਨੀਗਰੋ ਨੌਕਰਾਂ ਨੂੰ ਆਦੇਸ਼ ਦਿੰਦਾ ਹੋਵੇਗਾ ਕਿ ਉਹ ਉਸਦੇ ਲਈ ਖਾਣਾ ਚਬਾਉਣ ਤਾਂ ਕਿ ਉਹ ਸੌਖ ਨਾਲ ਉਸਨੂੰ ਨਿਗਲ ਸਕੇ । ਆਖ਼ਿਰਕਾਰ ਜਦੋਂ ਉਹ ਬੁਰੀ ਤਰ੍ਹਾਂ ਥੱਕ ਜਾਂਦਾ ਹੋਵੇਗਾ¸ ਮੁੜ੍ਹਕੇ ਨਾਲ ਨਹਾਇਆ ਹੋਇਆ¸ ਉਸਦੇ ਨੌਕਰ ਉਸਨੂੰ ਬਿਸਤਰੇ ਤੱਕ ਚੁੱਕ ਕੇ ਲੈ ਜਾਂਦੇ ਹੋਣਗੇ । ਅਤੇ ਅਗਲੀ ਸਵੇਰੇ ਉਹ ਛੇ ਵਜੇ ਜਾਗਦਾ ਹੋਵੇਗਾ ਆਪਣੀ ਮਿਹਨਤਕਸ਼ ਰੁਟੀਨ ਦੁਬਾਰਾ ਸ਼ੁਰੂ ਕਰਣ ਲਈ ।



ਲੇਕਿਨ ਇੰਨੀ ਜਬਰਦਸਤ ਮਿਹਨਤ ਦੇ ਬਾਵਜੂਦ ਉਹ ਆਪਣੀ ਦੌਲਤ ਤੇ ਮਿਲਣ ਵਾਲੇ ਵਿਆਜ ਦਾ ਅੱਧਾ ਵੀ ਖਰਚ ਨਹੀਂ ਕਰ ਪਾਉਂਦਾ ਹੋਵੇਗਾ ।


ਨਿਸ਼ਚਿਤ ਹੀ ਇਹ ਇੱਕ ਮੁਸ਼ਕਲ ਜੀਵਨ ਹੁੰਦਾ ਹੋਵੇਗਾ । ਲੇਕਿਨ ਕੀਤਾ ਵੀ ਕੀ ਜਾ ਸਕਦਾ ਹੋਵੇਗਾ ? ਕਰੋੜਪਤੀ ਹੋਣ ਦਾ ਫਾਇਦਾ ਹੀ ਕੀ ਜੇਕਰ ਤੁਸੀ ਹੋਰ ਲੋਕਾਂ ਨਾਲੋਂ ਜ਼ਿਆਦਾ ਖਾਣਾ ਨਹੀਂ ਖਾ ਸਕਦੇ ?


ਪੂਰਾ ਪੜ੍ਹੋ

Friday, April 16, 2010

ਬੀਰ ਦਾ ਅਸਤੀਫਾ ਅਤੇ ਪੰਜਾਬ ਦੀ ਬਾਦਲ ਹਕੂਮਤ ਦਾ ਹੀਜ ਪਿਆਜ


ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਇੱਕ ਆਈ ਏ ਐੱਸ   ਅਫਸਰ ਜਸਬੀਰ ਸਿੰਘ ਬੀਰ ਜੋ ਇਸ ਸਮੇਂ ਜਨਰਲ ਐਡਮਿਸਟਰੇਸ਼ਨ ਦੇ ਸਕੱਤਰ ਲੱਗੇ ਹੋਏ ਹਨ ਨੇ ਮੰਗਲਵਾਰ (੧੩.੦੪ .੨੦੧੦) ਨੂੰ ਮੁੱਖ ਸਕੱਤਰ ਨੂੰ ਇੱਕ ਪੱਤਰ ਭੇਜਿਆ ਹੈ ।


ਪੱਤਰ ਵਿੱਚ ਬੀਰ ਨੇ ਸਪੱਸ਼ਟ ਸ਼ਬਦਾਂ ਵਿੱਚ ਇਹ ਨਹੀਂ ਲਿਖਿਆ ਕਿ ਉਹ ਕਿਸ ਘਟਨਾ ਤੋਂ ਏਨੇ ਦੁਖੀ ਹਨ ਕਿ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਵਰਗਾ ਕਦਮ ਉਠਾ ਰਹੇ ਹਨ ਪਰ ਜਾਣਕਾਰਾਂ ਦਾ ਮੰਨਣਾ ਹੈ ਕਿ ਉਹ ਗੈਰ ਕਾਨੂੰਨੀ ਤੌਰ ਤੇ ਚਲਣ ਵਾਲੀਆਂ ਏ ਸੀ ਬਸਾਂ ਨਾਲ ਜੁੜੇ ਮਾਫੀਆ ਦੀ ਭੇਂਟ ਚੜ੍ਹ ਗਏ ਹਨ । ਕਾਬਿਲੇ ਗੌਰ ਹੈ ਕਿ ਮੋਹਾਲੀ ਦੇ 3 ਬੀ ਇੱਕ ਵਿੱਚ ਖੜੀਆਂ ਹੋਣ ਵਾਲੀਆਂ ਬੱਸਾਂ ਨੂੰ ਹਟਾਣ ਲਈ ਉਨ੍ਹਾਂ ਨੇ ਪਟਿਆਲਾ ਮੰਡਲ ਦੇ ਕਮਿਸਨਰ ਵਜੋਂ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਅਜਿਹਾ ਕਰਨ ਤੇ ਸਿਰਫ ਦੋ ਘੰਟਿਆਂ ਵਿੱਚ ਉਨ੍ਹਾਂ ਦਾ ਤਬਾਦਲਾ ਜਨਰਲ ਐਡਮਿਸਟਰੇਸ਼ਨ ਵਿਭਾਗ ਵਿੱਚ ਕਰ ਦਿੱਤਾ ਗਿਆ ।


ਬੀਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਧਿਆਨ ਵਿੱਚ ਵੀ ਇਹ ਗੱਲ ਲਿਆਏ ਲੇਕਿਨ ਇੱਥੇ ਵੀ ਉਨ੍ਹਾਂ ਨੂੰ ਮਾਯੂਸ ਹੋਣਾ ਪਿਆ । ਬੀਰ ਨੇ ਆਪਣੇ ਇਸਤੀਫੇ ਵਿੱਚ ਸਾਫ਼ ਲਿਖਿਆ ਹੈ , ‘ਮੇਰੀ ਸਰਵਿਸ ਦੇ ਅੰਤਮ ਪੜਾਅ ਤੇ ਮੌਜੂਦਾ ਸਰਕਾਰ ਦੇ ਸ਼ਾਸਨ ਦੇ ਦੌਰਾਨ ਕੋਈ ਅਜਿਹੀ ਘੜੀ ਵੀ ਆਵੇਗੀ ਕਿ ਮੈਂ ਇੰਨਾ ਮਜਬੂਰ ਅਤੇ ਲਾਚਾਰ ਹੋ ਜਾਵਾਂਗਾ ਕਿ ਮੈਨੂੰ ਸਰਕਾਰੀ ਨੌਕਰੀ ਨੂੰ ਹੀ ਅਲਵਿਦਾ ਕਹਿਣਾ ਪਵੇਗਾ । ਇਹ ਮੈਨੂੰ ਚਿਤ ਚੇਤਾ ਵੀ ਨਹੀਂ ਸੀ । ਦੋ ਤਿੰਨ ਮਹੀਨੇ ਤੋਂ ਮੇਰੀ ਮਾਨਸਿਕ ਦਸ਼ਾ ਦੇ ਕਾਰਨਾ ਤੋਂ ਮੁੱਖਮੰਤਰੀ ਵਾਕਫ਼ ਹਨ । ਮੈਨੂੰ ਉਮੀਦ ਸੀ ਕਿ ਉਨ੍ਹਾਂ ਵਲੋਂ ਕੋਈ ਪਹਲਕਦਮੀ ਹੋਵੇਗੀ ਜਿਸ ਨਾਲ ਮੇਰਾ ਮਾਨਸਿਕ ਤਨਾਉ ਘਟੇਗਾ , ਲੇਕਿਨ ਕੁੱਝ ਨਹੀਂ ਹੋਇਆ । ਮੇਰੇ ਵਿੱਚ ਇੰਨੀ ਹਿੰਮਤ ਅਤੇ ਤਾਕਤ ਨਹੀਂ ਰਹੀ ਕਿ ਹੋਰ ਮਾਨਸਿਕ ਪੀਡ਼ਾ ਸਹਿ ਸਕੂੰ ਇਸ ਕਾਰਨ ਮੈਂ ਆਪਣੀ ਸੇਵਾ ਤੋਂ ਮੁਕਤ ਹੋਣ ਲਈ ਪ੍ਰੀਮੇਚਯੋਰ ਰਿਟਾਇਰਮੇਂਟ ਲੈ ਰਿਹਾ ਹਾਂ ਜਿਸਦੇ ਲਈ ਤਿੰਨ ਮਹੀਨੇ ਦਾ ਨੋਟਿਸ ਦੇ ਰਿਹਾ ਹਾਂ ।'


ਜਸਬੀਰ ਬੀਰ ਨੇ ਆਪਣੇ ਸੇਵਾ ਮੁਕਤੀ ਲਈ ਭੇਜੇ ਪੱਤਰ ਵਿੱਚ ਵਰਤਮਾਨ ਹਕੂਮਤ ਦੇ ਕਿਰਦਾਰ ਨੂੰ ਇਸ ਕਦਰ ਸਾਡੇ ਸਾਹਮਣੇ ਰੱਖਿਆ ਹੈ ਕਿ ਕੋਈ ਵੀ ਹਕੂਮਤ ਦੇ ਹੱਕ ਵਿੱਚ ਇੱਕ ਲਫਜ਼ ਵੀ ਬੋਲ ਸਕਣ ਦੀ ਜੁਰਅਤ ਨਹੀਂ ਕਰ ਸਕਦਾ। ਇਸ ਅਧਿਕਾਰੀ ਦੀ ਇਮਾਨਦਾਰੀ ਦੀ ਤਾਕਤ ਹੈ ਕਿ ਕਿਸੇ ਨੇ ਘਟੀਆ ਇਲਜਾਮ ਤਰਾਸੀ ਨਾਲ ਇਸ ਪੱਤਰ ਵਿੱਚ ਦਰਜ਼ ਟਿੱਪਣੀ ਦੀ ਅਹਿਮੀਅਤ ਨੂੰ ਗੰਦਲਾਉਣ ਦਾ ਯਤਨ ਨਹੀਂ ਕੀਤਾ।ਬੀਰ ਦਾ ਇਹ ਕਦਮ ਉਘੇ ਸਮਾਜ ਸੇਵੀ ਹਰਸ਼ ਮੰਦਰ ਦੀ ਯਾਦ ਦੁਆਉਂਦਾ ਹੈ ਜਿਸ ਨੇ ਗੁਜਰਾਤ ਦੇ ਖੂਨੀ ਕਾਂਡ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਇਮਾਨਦਾਰ ਅਫਸਰਾਂ ਦੀ ਲਾਚਾਰੀ ਨੂੰ ਸਾਹਮਣੇ ਲਿਆਂਦਾ ਸੀ । ਬੀਰ ਦੇ ਖੱਤ ਨੇ ਲੋਕਰਾਜ ਨੂੰ ਮਾਫੀਏ ਵਲੋਂ ਹਥਿਆ ਲੈਣ ਦੀ ਕੋਝੀ ਹਰਕਤ ਨੂੰ ਕਟਿਹਰੇ ਵਿੱਚ ਖੜਾ ਕੀਤਾ ਹੈ । ਇਹ ਘਟਨਾ ਇੱਕ ਆਮ ਖਬਰ ਦੇ ਤੌਰ ਤੇ ਆਈ ਗਈ ਨਹੀਂ ਕੀਤੀ ਜਾਣੀ ਚਾਹੀਦੀ ਸਗੋਂ ਹਕੂਮਤ ਨੂੰ ਮਾਫੀਆ ਮੁਕਤ ਕਰਾਉਣ ਲਈ ਲੋਕਰਾਏ ਲਾਮਬੰਦ ਕਰਨ ਲਈ ਟੂਕ ਦੇ ਤੌਰ ਤੇ ਅਪਨਾਉਣਾ ਚਾਹੀਦਾ ਹੈ ।



Sunday, April 11, 2010

ਸਾਥੀਓ,ਚੀ ਗੁਵੇਰਾ ਦੀ ਸੁਣੋ




"Where a government has come into power through some form of popular vote, fraudulent or not, and maintains at least an appearance of constitutional legality, the guerrilla outbreak cannot be promoted, since the possibilities of peaceful struggle have not yet been exhausted." Chapter I: General Principles of Guerrilla Warfareਵਿੱਚੋਂ


ਜਿਥੇ ਸਰਕਾਰ ਕਿਸੇ ਵੀ ਪ੍ਰਕਾਰ ਦੇ ਲੋਕਮਤ ਨਾਲ ਚੁਣੀ ਗਈ ਹੋਵੇ , ਚਾਹੇ ਉਹ ਫਰਜੀ ਲੋਕਮਤ ਹੀ ਕਿਉਂ ਨਾ ਹੋਵੇ ਅਤੇ ਉਸਨੇ ਘੱਟ ਤੋਂ ਘੱਟ ਆਪਣੀ ਸੰਵਿਧਾਨਕ - ਕਾਨੂੰਨੀ ਦਿੱਖ ਬਣਾਈ ਹੋਵੇ ਉੱਥੇ ਗੁਰੀਲਾ ਬਗ਼ਾਵਤ ਨੂੰ ਬੜਾਵਾ ਨਹੀਂ ਦਿੱਤਾ ਜਾ ਸਕਦਾ , ਕਿਉਂਕਿ ਸ਼ਾਂਤੀਪੂਰਣ ਸੰਘਰਸ਼ ਦੀਆਂ ਸੰਭਾਵਨਾਵਾਂ ਨੂੰ ਅਜੇ ਪੂਰੀ ਤਰ੍ਹਾਂ ਅਜਮਾਇਆ ਨਹੀਂ ਗਿਆ ਹੁੰਦਾ ।


जो सरकार किसी भी प्रकार के लोकमत से चुनी गई हो ,चाहे वह फर्जी लोकमत ही क्यों न हो तथा कम से कम संवैधानिक- कानूनी दिखने वाली होगी वहाँ गुरिल्ला विद्रोह को बढ़ावा नहीं दिया जा सकता,चूँकि शान्तिपूर्ण संघर्ष की संभावनाओं को पूरी तरह आजमाया नहीं जा चुका होता है।


جو سرکار کسی بھی پرکار کے لوکمت سے چنی گئی ہو ،چاہے وہ پھرجی لوکمت ہی کیوں ن ہو تتھا کم سے کم سنویدھانک- قانونی دکھنے والی ہوگی وہاں گرللا ودروہ کو بڑاوا نہیں دیا جا سکتا،چونکہ پرامن  سنگھرش کی سمبھاوناؤں کو پوری ترہ آجمایا نہیں جا چکا ہوتا ہے ۔

Friday, April 2, 2010

ਅਮਿੱਟ ਪੈੜਾਂ ਕਰਨ ਵਾਲੇ ਕਾਫਲੇ ਦਾ ਕਵੀ :ਜਗਤਾਰ !

ਸਿਆਲ ਮੁੱਕਿਆ  ਨਹੀਂ ਤੇ ਇੱਕ ਇੱਕ ਕਰ ਕੇ ਤੁਰੇ ਜਾ ਰਹੇ ਹਨ ਪੰਜਾਬੀ ਸਾਹਿਤ ਦੇ ਹੀਰੇ.ਵਿਨੋਦ ,ਰਾਹੀ,ਧੀਰ ਤੇ ਅਣਖੀ ਤੇ ਹੁਣ ਜਗਤਾਰ ਹੁਰੀਂ ਚੱਲ ਗਏ. ਪਿਛਲੀ ਲਗਪਗ ਅੱਧੀ ਸਦੀ ਤੋਂ ਸਾਹਿਤ ਸਿਰਜਨਾ ਵਿੱਚ ਧੜੱਲੇ ਨਾਲ ਜੁਟਿਆ ਰਿਹਾ ਇਹ ਸ਼ਾਇਰ ਵੀ ਸਾਹਿਤਕ ਪਿੜ ਵਿੱਚ ਅਮਿੱਟ ਪੈੜਾਂ ਕਰਨ ਵਾਲੇ ਕਾਫਲੇ ਵਿੱਚ ਸ਼ਾਮਲ ਹੈ.ਜਗਤਾਰ ਦੀ ਅਭੁੱਲ ਗਜ਼ਲ ਕਾਲਜਾਂ,ਯੂਨੀਵਰਸਿਟੀਆਂ  ਅਤੇ ਸਾਹਿਤਕ ਹਲਕਿਆਂ ਵਿੱਚ ਆਮ ਗੂੰਜਦੀ ਹੁੰਦੀ ਸੀ ਅਤੇ ਭਗਤ ਸਿੰਘ ਦੇ ਫੌਲਾਦੀ ਇਰਾਦਿਆਂ ਦੀ ਹਕੀਕਤ ਪੁੰਗਰਦੀ  ਜਵਾਨੀ ਦੇ ਜਜ਼ਬਿਆਂ ਸੰਗ ਸੰਵਾਦ ਰਚਾ  ਜਾਂਦੀ ਸੀ :


ਹਰ ਮੋੜ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।

ਪੱਥਰ ‘ਤੇ ਨਕਸ਼ ਹਾਂ ਮੈਂ, ਮਿੱਟੀ ‘ਤੇ ਤਾਂ ਨਹੀਂ ਹਾਂ,

ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੁੰਘੇਰਾ।

ਕਿੰਨੀ ਕੁ ਦੇਰ ਆਖ਼ਿਰ, ਧਰਤੀ ਹਨੇਰ ਜਰਦੀ,

ਕਿੰਨੀ ਕੁ ਦੇਰ ਰਹਿੰਦਾ,ਖ਼ਾਮੋਸ਼ ਖ਼ੂਨ ਮੇਰਾ।

ਇਤਿਹਾਸ ਦੇ ਸਫ਼ੇ ‘ਤੇ, ਤੇ ਵਕਤ ਦੇ ਪਰਾਂ ‘ਤੇ,

ਉਂਗਲਾਂ ਡੁਬੋ ਕੇ ਲਹੂ ਵਿਚ, ਲਿਖਿਆ ਹੈ ਨਾਮ ਤੇਰਾ।

ਹਰ ਕਾਲ ਕੋਠੜੀ ਵਿਚ, ਤੇਰਾ ਹੈ ਜ਼ਿਕਰ ਏਦਾਂ,

ਗ਼ਾਰਾਂ ‘ਚ ਚਾਂਦਨੀ ਦਾ, ਹੋਵੇ ਜਿਵੇਂ ਬਸੇਰਾ।

ਆ ਆ ਕੇ ਯਾਦ ਤੇਰੀ, ਗ਼ਮਾਂ ਦਾ ਜੰਗਲ ਚੀਰੇ,

ਜੁਗਨੂੰ ਹੈ ਚੀਰ ਜਾਂਦਾ, ਜਿਉਂ ਰਾਤ ਦਾ ਹਨੇਰਾ।

ਪੈਰਾਂ ‘ਚ ਬੇੜੀਆਂ ਨੇ, ਨੱਚਦੇ ਨੇ ਲੋਕ ਫਿਰ ਵੀ,

ਕਿਉਂ ਵੇਖ ਵੇਖ ਉੱਡਦੈ, ਚਿਹਰੇ ਦਾ ਰੰਗ ਤੇਰਾ।

ਮੇਰੇ ਵੀ ਪੈਰ ਚੁੰਮ ਕੇ, ਇਕ ਦਿਨ ਕਹੇਗੀ ਬੇੜੀ,

ਸਦ ਸ਼ੁਕਰ ਹੈ ਕਿ ਆਇਆ, ਮਹਿਬੂਬ ਅੰਤ ਮੇਰਾ।

Thursday, April 1, 2010

ਲਿਖ ਸਕਦਾ ਹਾਂ ਅੱਜ ਰਾਤ ਮੈਂ ਸਭ ਤੋਂ ਉਦਾਸ ਕਵਿਤਾ -ਪਾਬਲੋ ਨਰੂਦਾ


ਲਿਖ ਸਕਦਾ ਹਾਂ ਅੱਜ ਰਾਤ ਮੈਂ


ਸਭਨਾਂ ਵਿੱਚੋਂ ਸਭ ਤੋਂ  ਉਦਾਸ ਕਵਿਤਾ


ਜਿਵੇਂ ਕਿ ਲਿਖ ਸਕਦਾ ਹਾਂ ਮੈਂ :


ਕਿ ਰਾਤ  ਤਾਰਿਆਂ ਨਾਲ ਭਰੀ ਹੈ


ਕਿ ਨੀਲੇ  ਨੀਲੇ ਤਾਰੇ ਦੂਰ ਕਿਤੇ ਟਿਮਟਿਮਾਉਣ ਪਏ


ਰਾਤ ਦੀ ਹਵਾ ਆਕਾਸ਼ ਵਿੱਚ ਮੰਡਰਾਉਂਦੀ ਹੈ


ਤੇ ਉਦਾਸ ਗੀਤ ਗਾਉਂਦੀ ਹੈ


ਲਿਖ ਸਕਦਾ ਹਾਂ ਅੱਜ ਰਾਤ ਮੈਂ


ਸਭਨਾਂ  ਵਿੱਚੋਂ ਸਭ ਤੋਂ  ਉਦਾਸ ਕਵਿਤਾ


ਚਾਹਿਆ ਸੀ ਮੈਂ ਉਸਨੂੰ ਅਤੇ ਕਦੇ ਉਸਨੇ ਮੈਨੂੰ


ਅਜਿਹੀਆਂ  ਹੀ  ਰਾਤਾਂ ਵਿੱਚ ਕਈ ਵਾਰ  ਮੈਂ


ਉਸਨੂੰ ਸੰਭਾਲਿਆ ਸੀ ਆਪਣੀਆਂ ਬਾਹਾਂ ਵਿੱਚ


ਚੁੰਮਿਆ ਸੀ ਵਾਰ ਵਾਰ ਉਸਨੂੰ ਅਸੀਮ ਆਕਾਸ਼  ਥੱਲੇ


ਚਾਹਿਆ ਸੀ ਉਸਨੇ ਮੈਨੂੰ ਮੈਂ  ਵੀ ਚਾਹਿਆ ਸੀ ਉਸ ਨੂੰ ਕਈ ਵਾਰ


ਉਸਦੀਆਂ ਸਾਂਤ ਸਮੁੰਦਰ ਅੱਖੀਆਂ ਨੂੰ ਭਲਾ ਮੈ ਕਿਵੇਂ ਨਾ ਕਰਦਾ ਪਿਆਰ ?


ਲਿਖ ਸਕਦਾ ਹਾਂ ਅੱਜ ਮੈਂ


ਸਭਨਾਂ  ਵਿੱਚੋਂ ਸਭ ਤੋਂ  ਉਦਾਸ ਕਵਿਤਾ


ਇਹ ਖਿਆਲ ਕਿ ਹੁਣ ਨਹੀਂ ਰਹੀ ਉਹ ਮੇਰੀ


ਇਹ ਅਹਿਸਾਸ ਕਿ ਗੁਆ ਲਿਆ ਹੈ  ਹੁਣ  ਉਸਨੂੰ ਮੈਂ


ਇਹ ਭਾਰੀ ਭਾਰੀ ਰਾਤ ਇਹ ਲੰਮੀ ਲੰਮੀ ਰਾਤ


ਉਸਦੇ ਬਿਨਾਂ ਇਹ ਹੋਰ ਵੀ ਲੰਮੀ ਭਾਰੀ ਰਾਤ


ਤੇ ਘਾਹ ਦੀਆਂ ਪੱਤੀਆਂ ਉੱਤੇ  ਝਰਦੀ ਤ੍ਰੇਲ ਵਾਂਗੂੰ


ਰੂਹ ਮੇਰੀ ਉੱਤੇ  ਕਵਿਤਾ ਝਰੇ ਕਤਰਾ ਕਤਰਾ ਅੱਜ ਰਾਤ


ਕੀ ਫਰਕ ਪੈਂਦਾ ਹੈ ਜੇ  ਬੰਨ੍ਹ ਨਾ ਸਕੀ ਉਸਨੂੰ ਚਾਹਤ ਮੇਰੀ


ਤਾਰਿਆਂ ਭਰੀ ਰਾਤ ਹੈ ਨਿਖਰੀ ਨਿਖਰੀ ਰਾਤ


ਅਤੇ ਸੱਖਣਾ ਸੱਖਣਾ ਮੈਂ ਜਦ ਉਹ ਨਾ ਮੇਰੇ ਪਾਸ


ਮੁੱਕੀ ਮੇਰੀ ਬਾਤ, ਦੂਰ ਕੋਈ ਗਾਵੇ ਪਿਆ,ਮੁੱਕੀ  ਮੇਰੀ ਬਾਤ


ਰੂਹ ਤਾਂ ਮੇਰੀ ਗੁੰਮ ਸੁੰਮ ਜਦ ਉਹ ਨਹੀਂ ਮੇਰੇ ਪਾਸ


ਨਜ਼ਰਾਂ ਮੇਰੀਆਂ  ਦੌੜਾਂ ਲਾਵਣ ਜਿਵੇਂ ਉਹਨੂੰ ਮੋੜ ਲਿਆਵਣ


ਦਿਲ ਮੇਰਾ  ਕੂਕੇ ਉੱਚੀ ਉੱਚੀ ਪਰ ਉਹ ਕਿਤੋਂ  ਨਾ  ਆਵੇ ਮੇਰੇ  ਪਾਸ


ਰਾਤ ਵੀ ਉਹੀ, ਰੁੱਖ ਵੀ  ਉਹੀ, ਚਿੱਟੀ ਚਾਦਰ  ਬਰਫ ਦੀ ਉਹੀ


ਬਦਲ ਗਏ ਹਾਂ ਅਸੀਂ  ‘ਪਹਿਲਾਂ ਵਾਲੇ ਨਹੀਂ ਰਹੇ ਅਸੀਂ ’


ਹੁਣ ਨਹੀਂ ਕਰਦਾ ਮੈਂ ਉਹਨੂੰ ਪਿਆਰ,ਪਰ ਉਦੋਂ ਤਾਂ ਕਰਦਾ ਸੀ ਬੜੀ  ਸ਼ਿੱਦਤ ਨਾਲ


ਮੇਰੀ ਅਵਾਜ ਛਾਣ ਦਿੰਦੀ ਸੀ  ਹਵਾ ਨੂੰ  ਉਹਦੇ ਕੰਨ ਦਾ ਸਪਰਸ਼ ਪਾਉਣ  ਲਈ


ਹੋਰ ਦੀ ਕਿਸੇ ਹੋਰ ਦੀ ਹੋ ਗਈ ਹੋਵੇਗੀ ਉਹ


ਉਹ ਹੁੰਦੀ ਸੀ ਕਦੇ ਜੋ ਰਾਣੀ ਮੇਰੀਆਂ ਚੁੰਮਣਾਂ ਦੀ


ਉਹਦੇ ਬੋਲ , ਨੂਰੀ ਸਰੀਰ ਉਹਦਾ ਤੇ ਝੀਲ ਵਰਗੇ ਨੈਣ ਮੇਰੀ ਚਾਹਤ ਹੁੰਦੇ ਸੀ ,


ਸੱਚ  ਹੈ ਕਿ ਹੁਣ ਉਹ  ਚਾਹਤ ਨਹੀਂ ਰਹੀ ਮੇਰੀ , ਪਰ ਸ਼ਾਇਦ  ਮਘਦੀ ਕਿਤੇ ਚਿੰਗਾਰੀ


ਮੁਹੱਬਤ ਦੀ ਰਾਤ ਕਿੰਨੀ ਸੰਖੇਪ ਹੁੰਦੀ ਹੈ


ਕਿੰਨੀ ਲੰਮੀ ਹੁੰਦੀ ਗੁੰਮਨਾਮੀ ਦੀ ਰਾਤ


ਕਿਉਂ ਜੋ ਅਜਿਹੀਆਂ  ਹੀ ਕਈ ਰਾਤਾਂ ਵਿੱਚ ਮੈਂ


ਉਸਨੂੰ ਸੰਭਾਲਿਆ ਸੀ ਆਪਣੀਆਂ ਬਾਂਹਾਂ ਵਿੱਚ


ਰੂਹ ਤਾਂ ਮੇਰੀ ਗੁੰਮ ਸੁੰਮ  ਜਦ ਉਹ ਨਾ ਰਹੀ ਮੇਰੇ ਪਾਸ


ਹੋ ਸਕਦਾ ਹੈ  ਭਾਵੇਂ ਆਖਰੀ ਇਹ ਦਰਦ ਜੋ ਤੂੰ ਦਿੱਤਾ ਹੈ


ਸ਼ਾਇਦ ਨਜ਼ਮ ਇਹ ਹੋਵੇ ਆਖਰੀ ਜੋ ਮੈਂ  ਲਿਖੀ ਤੇਰੇ ਲਈ।


-----------------------------------------------------------


-----------------------------------------------------------


ਹੇਠਾਂ ਅੰਗਰੇਜ਼ੀ ਅਨੁਵਾਦ ਐਂਡੀ ਗਾਰਸੀਆ ਨੇ ਕੀਤਾ ਹੈ।


I can write the saddest poem of all tonight .


Write ,  for instance :  The night is full of stars ,


and the stars ,  blue ,  shiver in the distance .


The night wind whirls in the sky and sings .


I can write the saddest poem of all tonight .


I loved her ,  and sometimes she loved me too .


On nights like this ,  I held her in my arms .


I kissed her so many times under the infinite sky .


She loved me ,  sometimes I loved her .


How could I not have loved her large ,  still eyes ?


I can write the saddest poem of all tonight .


To think I dont have her .  To feel that Ive lost her .


To hear the immense night ,  more immense without her .


And the poem falls to the soul as dew to grass .


What does it matter that my love couldnt keep her .


The night is full of stars and she is not with me .


Thats all .  Far away ,  someone sings .  Far away .


My soul is lost without her .


As if to bring her near ,  my eyes search for her .


My heart searches for her and she is not with me .


The same night that whitens the same trees .


We ,  we who were ,  we are the same no longer .


I no longer love her ,  true ,  but how much I loved her .


My voice searched the wind to touch her ear .


Someone elses .  She will be someone elses .


As she once belonged to my kisses .


Her voice ,  her light body .  Her infinite eyes .


I no longer love her ,  true ,  but perhaps I love her .


Love is so short and oblivion so long .


Because on nights like this I held her in my arms ,


my soul is lost without her .


Although this may be the last pain she causes me ,


and this may be the last poem I write for her .