Sunday, December 6, 2009

ਲੈਲਾ - ਮੁਨਸ਼ੀ ਪ੍ਰੇਮ ਚੰਦ (ਅਨੁਵਾਦਕ - ਹਰਦੇਵ ਗਰੇਵਾਲ)

ਇਹ ਕੋਈ ਨਹੀਂ ਜਾਣਦਾ ਸੀ ਕਿ ਲੈਲਾ ਕੌਣ ਹੈ, ਕਿੱਥੋਂ ਆਈ ਹੈ ਅਤੇ ਕੀ ਕਰਦੀ ਹੈ। ਇੱਕ ਦਿਨ ਲੋਕਾਂ ਨੇ ਇੱਕ ਬੇਜੋੜ ਹੁਸੀਨਾ ਨੂੰ ਤਹਿਰਾਨ ਦੇ ਚੌਂਕ ਵਿੱਚ ਆਪਣੀ ਡੱਫ 'ਤੇ ਹਾਫ਼ਿਜ਼ ਦੀ ਗ਼ਜ਼ਲ ਝੂਮ-ਝੂਮ ਕੇ ਗਾਉਂਦੇ ਸੁਣਿਆ ਤੇ ਸਾਰਾ ਤਹਿਰਾਨ ਉਸ 'ਤੇ ਫ਼ਿਦਾ ਹੋ ਗਿਆ, ਇਹੀ ਲੈਲਾ ਸੀ। ਲੈਲਾ ਦੇ ਰੰਗ-ਰੂਪ ਦੀ ਕਲਪਨਾ ਕਰਨੀ ਹੋਵੇ ਤਾਂ ਪਹੁ-ਫੁਟਾਲ਼ੇ ਦੀ ਪ੍ਰਫੁੱਲ ਲਾਲੀ ਦੀ ਕਲਪਨਾ ਕਰ ਲਉ, ਜਦ ਨੀਲਾ ਅਸਮਾਨ ਸੁਨਹਿਰੀ ਪ੍ਰਕਾਸ਼ ਨਾਲ ਨਹਾ ਜਾਂਦਾ ਹੈ। ਬਹਾਰ ਦੀ ਕਲਪਣਾ ਕਰ ਲਉ, ਜਦ ਬਾਗ਼ 'ਚ ਰੰਗ-ਬਿਰੰਗੇ ਫੁੱਲ ਖਿੜ ਉੱਠਦੇ ਨੇ ਤੇ ਬੁਲਬੁਲਾਂ ਗਾਉਂਦੀਆਂ ਹਨ। ਲੈਲਾ ਦੀ ਗਾਉਣ-ਕਲਾ ਦੀ ਕਲਪਨਾ ਕਰਨੀ ਹੋਵੇ ਤਾਂ ਉਸ ਘੰਟੀ ਦੀ ਨਿਰੰਤਰ ਧੁਨੀ ਦੀ ਕਲਪਨਾ ਕਰ ਲਉ ਜੋ ਰਾਤ ਦੀ ਤਨਹਾਈ 'ਚ ਊਠਾਂ ਦੀਆਂ ਗਰਦਨਾਂ 'ਤੋਂ ਵੱਜਦੀ ਹੋਈ ਸੁਣਾਈ ਦਿੰਦੀ ਹੈ, ਜਾਂ ਉਸ ਬੰਸਰੀ ਦੀ ਆਵਾਜ਼ ਜੋ ਸਿਖਰ ਦੁਪਹਿਰੇ ਦੀ ਅਲਸਾਈ ਸ਼ਾਂਤੀ ਵਿੱਚ ਕਿਸੇ ਰੁੱਖ ਦੀ ਛਾਂ ਹੇਠ ਲੇਟੇ ਕਿਸੇ ਆਜੜੀ ਦੇ ਮੂੰਹੋਂ ਨਿੱਕਲਦੀ ਹੈ।
ਜਿਸ ਵਕਤ ਲੈਲਾ ਮਸਤ ਹੋ ਕੇ ਗਾਉਂਦੀ ਸੀ, ਉਸਦੇ ਮੱਥੇ 'ਤੇ ਇੱਕ ਅਗੰਮੀ ਨੂਰ ਝਲਕਣ ਲਗ ਪੈਂਦਾ ਸੀ। ਉਹ ਕਾਵਿ, ਸੰਗੀਤ, ਸੌਰਭ ਅਤੇ ਸੁਸ਼ਮਾ ਦਾ ਇੱਕ ਮਨਮੋਹਕ ਮੁਜੱਸਮਾ ਸੀ, ਜਿਸਦੇ ਸਾਹਮਣੇ ਛੋਟੇ ਅਤੇ ਵੱਡੇ, ਅਮੀਰ ਅਤੇ ਗ਼ਰੀਬ ਸਭਨਾਂ ਦੇ ਸਿਰ ਝੁਕ ਜਾਂਦੇ ਸਨ, ਸਭ ਮੰਤਰ-ਮੁਗਧ ਹੋ ਜਾਂਦੇ ਸਨ,ਸਭ ਖੀਵੇ ਹੋ ਜਾਂਦੇ ਸਨ।


ਪੂਰੀ ਪੜਨ ਇਥੇ ਲਈ ਕਲਿਕ ਕਰੋ

No comments:

Post a Comment