Tuesday, December 15, 2009

ਮੁਇਆਂ ਸਾਰ ਨ ਕਾਈ ਅਤੇ ਪੰਜਾਬੀ ਕੌਮ ਦਾ ਸੰਕਲਪ--ਅਮਰਜੀਤ ਗਰੇਵਾਲ

(ਅਮਰਜੀਤ ਗਰੇਵਾਲ ਪੰਜਾਬੀ ਕੌਮ ਦੇ ਮਸਲਿਆਂ ਨੂੰ ਸਮਝਣ ਸਮਝਾਉਣ ਵਿਚ  ਨਿਰੰਤਰ ਬੌਧਿਕ ਅਭਿਆਸ  ਵਿਚ ਲਗਿਆ ਹੋਇਆ ਹੈ.ਹਥਲਾ ਲੇਖ ਇਸ ਦਿਸਾ ਵਿਚ ਇੱਕ ਹੋਰ ਯਤਨ ਹੈ ਜਿਸ ਵਿਚ ਉਹਨਾਂ ਨੇ ਪੰਜਾਬ ਦੇ ਇਤਹਾਸ ਦੇ ਇੱਕ ਬੇਹਦ ਨਾਟਕੀ ਦੌਰ ਬਾਰੇ ਸੰਤ ਸਿੰਘ ਸੇਖੋਂ ਦੇ ਨਾਟਕ 'ਮੁਇਆਂ ਸਾਰ ਨ ਕਾਈ' ਦੇ ਪ੍ਰਸੰਗ ਵਿਚ  ਪੰਜਾਬੀ ਕੌਮ ਦੇ ਸੰਕਲਪ ਬਾਰੇ ਸੰਵਾਦ ਨੂੰ ਅਗੇ ਤੋਰਨ ਦਾ ਸਲਾਘਾਯੋਗ ਉਪਰਾਲਾ ਕੀਤਾ ਹੈ.)




ਸੰਤ ਸਿੰਘ ਸੇਖੋਂ ਦਾ ਪੰਜਾਬ ਕੋਈ ਨਿਸ਼ਚਿਤ ਭੂਗੋਲਿਕ ਖਿੱਤਾ ਨਹੀਂ। ਇਕ ਕੌਮ ਦਾ ਘਰ ਹੈ, ਹੋਮਲੈਂਡ। ਇਕ ਅਜਿਹਾ ਖਿੱਤਾ ਜਿਥੇ ਪੰਜਾਬੀ ਕੌਮ ਆਪਣਾ ਘਰ ਵਸਾ ਸਕੇ। ਆਪਣਾ ਰਾਜ ਸਥਾਪਤ ਕਰ ਸਕੇ। ਭਾਵੇਂ ਉਸ ਦੀਆਂ ਸਰਹੱਦਾਂ ਤਾਂ ਲਚਕੀਲੀਆਂ ਵੀ ਹੋ ਸਕਦੀਆਂ ਹਨ। ਸੰਤ ਸਿੰਘ ਸੇਖੋਂ ਅਨੁਸਾਰ, ਪੰਜਾਬੀ ਕੌਮ ਦੀ ਸਿਰਜਣਾ, ਸਿੱਖ ਲਹਿਰ ਰਾਹੀਂ, ਗੁਰੂ ਗੋਬਿੰਦ ਸਿੰਘ ਦੇ ਹੱਥੀਂ ਹੋਈ ਸੀ। ਇਸ ਨੇ ਆਪਣਾ ਘਰ ਵਸਾਇਆ ਮਹਾਰਾਜਾ ਰਣਜੀਤ ਸਿੰਘ ਦੀ ਰਹਿਨੁਮਾਈ ਅਧੀਨ। ਆਪਣੇ ਨਾਟਕ ‘ਮੁਇਆਂ ਸਾਰ ਨ ਕਾਈ’ ਵਿਚ ਉਹ ਮੁੱਖ ਪਾਤਰ ਮਾਹਾਰਾਜਾ ਦਲੀਪ ਸਿੰਘ ਰਾਹੀਂ ਲਿਖਦੇ ਹਨ: ਦਲੀਪ ਸਿੰਘ: ਮੇਰੀ ਕੌਮ ਨੂੰ ਬਣਾਉਣ ਵਾਲਾ ਤਾਂ ਸਾਡਾ ਗੁਰੂ ਗੋਬਿੰਦ ਸਿੰਘ ਸੀ ਪਰ ਪੰਜਾਬ ਦਾ ਰਾਜ ਮੇਰੇ ਪਿਤਾ ਨੇ ਹੀ ਕਾਇਮ ਕੀਤਾ ਸੀ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਉਹ ਪੰਜਾਬ ਦਾ ਕੌਮੀ ਰਾਜ ਮੰਨਦੇ ਹਨ। ਸੰਤ ਸਿੰਘ ਸੇਖੋਂ ਇਹ ਸਮਝਦੇ ਸਨ ਕਿ ਪੰਜਾਬ ਵਿਚ ਕੇਵਲ ਸਿੱਖ ਹੀ ਨਹੀਂ, ਮੁਸਲਮਾਨ ਅਤੇ ਹਿੰਦੂ ਵੀ ਵਸਦੇ ਹਨ, ਜੋ ਸਿੱਖ ਨਹੀਂ ਹਨ।


ਸੋਲਿੰਸਕੀ: ਸਿੱਖ ਨਾਮ ਪੰਜਾਬ ਦੇ ਲੋਕਾਂ ਦਾ ਹੈ।


ਦਲੀਪ ਸਿੰਘ: ਨਹੀਂ, ਪੰਜਾਬ ਵਿਚ ਮੁਸਲਮਾਨ ਵੀ ਵੱਸਦੇ ਹਨ।


ਸੋਲਿੰਸਕੀ: ਕੀ ਉਹ ਵੀ ਸਿੱਖ ਹਨ?


ਦਲੀਪ ਸਿੰਘ: (ਹੱਸ ਕੇ) ਨਹੀਂ, ਉਹ ਸਿੱਖ ਕਿਸ ਤਰ੍ਹਾਂ ਹੋ ਸਕਦੇ ਹਨ।


ਸੋਲਿੰਸਕੀ: ਫਿਰ ਮੁਸਲਮਾਨ ਤੇਰੀ ਕੌਮ ਵਿਚੋਂ ਤਾਂ ਨਾ ਹੋਏ।


ਪੰਜਾਬ ਵਿਚ ਉਨ੍ਹਾਂ ਦੀ ਗਿਣਤੀ ਕਿੰਨੀ ਹੈ?


ਦਲੀਪ ਸਿੰਘ: ਹੋਣਗੇ ਚਾਲੀ ਕੁ ਫੀਸਦੀ ਪਰ ਉਹ ਸਾਰੇ ਸਿੱਖਾਂ ਦੇ ਮਗਰ ਲੱਗਦੇ ਹਨ।


ਸੋਲਿੰਸਕੀ: ਕੀ ਉਹ ਤੇਰੇ ਲਈ ਕੁਰਬਾਨੀ ਕਰਨਗੇ, ਲੜਨਗੇ?


ਦਲੀਪ ਸਿੰਘ: ਹਾਂ ਜੀ।


ਏਥੇ ਸੰਤ ਸਿੰਘ ਸੇਖੋਂ ਪੰਜਾਬ ਦੇ ਬਹੁ-ਕੌਮੀ ਭਾਈਚਾਰੇ ਵਿਚ ਸਿੱਖ ਹੈਜਮਨੀ ਦੀ ਗੱਲ ਕਰ ਰਹੇ ਹਨ। ਪੰਜਾਬ ਦੇ ਹਿੰਦੂ, ਮੁਸਲਮਾਨ, ਸਿੱਖ ਭਾਈਚਾਰੇ ‘ਚ ਸਿੱਖ ਸਿਧਾਂਤ ਤੇ ਸਿੱਖ ਸਟਰਗਲ (ਸੰਘਰਸ਼) ਦੀ ਹੈਜਮਨੀ ਦੀ, ਘੱਟ ਗਿਣਤੀ ਦੀ ਚੌਧਰ ਦੀ।


ਪੂਰਾ  ਪੜਨ ਲਈ ਕਲਿਕ ਕਰੋ http://web.punjabtimesusa.com/?p=3240

2 comments:

  1. You did a good job by publishing the article of Grewal on 'Moyia Saar Na Kaai'. It initiates a discussion and makes some valid points. We need such thought- provoking articles.
    Pawan

    ReplyDelete
  2. Veer Ji How can I write My blog in Punjabi Language?

    ReplyDelete