Thursday, February 18, 2010

ਉਹ ਗੀਤ ਜਿਸ ਕਰਕੇ ਮਾਰਕ ਹਾਲ ਨੂੰ ਕੋਰਟ ਮਾਰਸ਼ਲ ਕੀਤਾ ਜਾ ਰਿਹਾ ਹੈ

ਅਮਰੀਕੀ ਫੌਜ ਵਿੱਚ ਇੱਕ ਨੀਤੀ ਹੈ ਕਿ ਕਿਸੇ ਫੌਜੀ ਨੂੰ ਫੌਜੀ ਸਰਵਿਸ ਦਾ ਆਪਣਾ ਇਕਰਾਰ ਪੂਰਾ ਕਰਨ ਦੇ ਬਾਅਦ ਵੀ  ਡਿਊਟੀ ਤੇ ਬੁਲਾਇਆ ਜਾ ਸਕਦਾ ਹੈ ।ਜੰਗਾਂ ਵਿੱਚ ਉਲਝੇ ਅਮਰੀਕਾ ਦੀਆਂ ਵਧ ਰਹੀਆਂ ਫੌਜੀ ਲੋੜਾਂ ਨੂੰ ਪੂਰਾ ਕਰਨ ਲਈ  ਜਾਰਜ  ਬੁਸ਼ ਨੇ 2001 ਵਿੱਚ ਇਹ ਨੀਤੀ ਬਣਾਈ ਸੀ । ਇਸਨੂੰ ਸਟਾਪ ਲਾਸ ਪਾਲਿਸੀ ਕਿਹਾ ਗਿਆ ।ਅਮਰੀਕੀ ਫੌਜੀ  ਮਾਰਕ ਹਾਲ 27 ਸਾਲ ਦਾ ਹੈ । ਇਰਾਕ ਵਿੱਚ ਆਪਣਾ ਇਕਰਾਰ  ਪੂਰਾ ਕਰਨ ਦੇ ਬਾਅਦ ਉਹ ਫੌਜ ਤੋਂ ਵੱਖ ਰਹਿਣਾ  ਚਾਹੁੰਦਾ ਸੀ , ਪਰ  ਸਟਾਪ ਲਾਸ ਪਾਲਿਸੀ  ਦੇ ਤਹਿਤ ਉਸ ਨੂੰ ਫਿਰ ਤੋਂ ਇਰਾਕ ਵਿੱਚ ਨਿਯੁਕਤੀ ਦਾ ਆਰਡਰ ਮਿਲਿਆ ।  ਇਸ ਗੱਲੋਂ  ਨਰਾਜ ਮਾਰਕ ਹਾਲ ਨੇ ਆਪਣੀ ਵੇਬ ਸਾਈਟ ਵਿੱਚ ਇੱਕ ਹਿਪ -ਹਾਪ ਗੀਤ  ਲਿਖਿਆ ।  ਇਸ ਗੀਤ  ਨੇ ਅਮਰੀਕੀ ਫੌਜ ਦੇ ਅਧਿਕਾਰੀਆਂ ਨੂੰ ਏਨਾ ਪਰੇਸ਼ਾਨ ਕਰ ਦਿੱਤਾ  ਕਿ ਉਸਨੂੰ ਗਿਰਫਤਾਰ ਕਰ ਲਿਆ ਗਿਆ । ਉਸਦਾ ਇਰਾਕ ਵਿੱਚ ਕੋਰਟ ਮਾਰਸ਼ਲ ਕਰਨ  ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ ।

ਇਹ ਹੈ ਉਹ ਗੀਤ  ਜਿਸਦੀ ਵਜ੍ਹਾ ਕਰਕੇ ਮਾਰਕ ਹਾਲ ਦਾ ਕੋਰਟ ਮਾਰਸ਼ਲ ਕੀਤਾ ਜਾ ਰਿਹਾ ਹੈ  ।

“Fuck you colonels ,  captains ,  E - 7 and above
You think you so much bigger than I am ?   .  .  .
I’m gonna round them up all eventually ,  easily ,  walk right up peacefully
And surprise them all ,  yes ,  yes ,  y’all ,  up against the wall ,  turn around
I got a fucking magazine with 30 rounds ,  on a three - round burst ,  ready
to fire down
Still against the wall ,  I grab my M - 4 ,  spray and watch all the bodies
hit the floor
I bet you never stop - loss nobody no more . ”

ਕੰਮ ਚਲਾਊ ਤਰਜਮਾ :

ਕਰਨਲ ,  ਕੈਪਟਨ ,  ਈ - 7 ਅਤੇ ਉੱਪਰ  ਦੇ ਰੈਂਕਾਂ  ਵਾਲਿਓ

ਭਾੜ ਵਿੱਚ ਜਾਓ ਤੁਸੀਂ ਸਾਰੇ

ਤੁਸੀਂ ਸੋਚਦੇ ਹੋ ਕਿ ਤੁਸੀਂ ਮੇਰੇ ਤੋਂ ਵੱਡੇ ਹੋ

ਮੈਂ ਤੁਹਾਨੂੰ  ਸਾਰਿਆ ਨੂੰ ਇੱਕ ਦਿਨ ਘੇਰ ਲਿਆਵਾਂਗਾ

ਬਿਨਾਂ ਕਿਸੇ ਹੁੱਜਤ ਦੇ , ਪੁਰਅਮਨ ਤਰੀਕੇ ਨਾਲ

ਅਤੇ ਕੰਧ ਵੱਲ ਮੂੰਹ ਕਰਵਾ ਕੇ

ਲਾਈਨ ਵਿੱਚ ਖੜ੍ਹਾ ਲਵਾਂਗਾ ਤੁਹਾਨੂੰ ਸਾਰਿਆਂ ਨੂੰ

ਮੇਰੀ ਐਮ - ਫ਼ੋਰ  ਗਨ ਵਿੱਚ ਤੀਹ  ਗੋਲੀਆਂ ਹਨ

ਤਿੰਨ ਵਾਰ ਹੋਵੇਗੀ  ਤੜ ਤੜ ਅਤੇ ਸਭ ਖਤਮ

ਮੈਂ  ਸ਼ਰਤ ਲਾਉਣ ਲਈ ਤਿਆਰ ਹਾਂ ਕਿ ਫੇਰ

ਤੁਸੀਂ  ਕਿਸੇ ਦਾ ਸਟਾਪ ਲਾਸ ਨਹੀਂ ਕਰੋਗੇ  ।

ਇਸ ਗੀਤ ਵਿੱਚ ਹਿੰਸਾ ਦੀ ਗੱਲ ਹੈ ਪਰ  ਇਹ ਹਿੰਸਾ ਕਿਸੇ ਖਾਸ ਵਿਅਕਤੀ ਦੇ
ਖਿਲਾਫ ਨਹੀਂ ।  ਇਸ ਕਵਿਤਾ ਵਿੱਚ ਜਿਨ੍ਹਾਂ ਨੂੰ ਗੋਲੀਆਂ ਨਾਲ  ਭੁੰਨ ਦੇਣ ਦੀ ਗੱਲ ਹੈ ,  ਉਹ
ਆਖਰੀ ਲਾਈਨ  ਵਿੱਚ ਫਿਰ ਜਿੰਦਾ ਹਨ । ਸਪਸ਼ਟ ਹੈ  ਮਾਰਕ ਹਾਲ ਉਸ ਪ੍ਰਵਿਰਤੀ ਨੂੰ ਗੋਲੀ

ਮਾਰਨ ਦੀ ਗੱਲ ਕਰ ਰਿਹਾ ਹੈ , ਜੋ ਕਿਸੇ ਨੂੰ ਜਬਰਨ ਯੁਧ ਖੇਤਰ ਵਿੱਚ ਧੱਕ  ਦਿੰਦੀ ਹੈ ।ਕਿਸੇ ਕਵਿਤਾ ਜਾਨ ਗੀਤ ਦੇ ਸੁਨੇਹੇ ਦਾ ਫੈਸਲਾ ਉਹਦੇ ਸਿਧੇ ਲਫਜੀ ਅਰਥਾਂ ਦੇ ਅਧਾਰ ਤੇ ਨਹੀਂ ਕੀਤਾ ਜਾ ਸਕਦਾ। ਅਮਰੀਕਾ ਦੀ ਫੌਜੀ ਅਫਸਰਸ਼ਾਹੀ ਦੇ ਅਨੁਸਾਰ  ਸ਼ਾਇਦ ਕਲਾ ਦੀ ਭਾਸ਼ਾ ਕੋਈ ਅਜਨਬੀ ਸ਼ੈ ਹੈ ।
ਕਲਾ ਦੀ ਜ਼ਰਾ ਜਿੰਨੀ ਸਮਝ ਦਾ ਮਾਲਕ ਵੀ ਸਮਝ ਸਕਦਾ ਹੈ ਕਿ ਮਾਰਕ ਹਾਲ ਦਾ  ਉੱਪਰ ਦਰਜ਼ ਗੀਤ ਹਿੰਸਾ ਦਾ ਸੱਦਾ ਨਹੀਂ ਸਗੋਂ ਹਿੰਸਾ ਨੂੰ ਜਨਮ ਦੇਣ ਵਾਲੀਆਂ ਜੰਗ ਪਸੰਦ ਹਿੰਸਾਤਮਕ ਤਾਕਤਾਂ ਦੇ ਇੱਕ ਅਮਾਨਵੀ ਕਨੂੰਨ ਦੇ ਖਿਲਾਫ਼ ਕਰਾਰਾ ਰੋਸ ਹੈ ਜਿਸ ਨੇ ਇੱਕ ਸੰਵੇਦਨਸ਼ੀਲ ਇਨਸਾਨ ਦੀ  ਗਹਿਰੀ ਅੰਦਰੂਨੀ ਪੀੜ ਵਿਚੋਂ ਜਨਮ ਲਿਆ ਹੈ।

Friday, February 12, 2010

ਬੰਦੇ ਨੂੰ ਕਿੰਨੀ ਜ਼ਮੀਨ ਦੀ ਲੋੜ ?–ਤਾਲਸਤਾਏ ਦੀ ਅਮਰ ਕਹਾਣੀ






( ਇਸ ਕਹਾਣੀ ਤੋਂ ਮਹਾਤਮਾ ਗਾਂਧੀ ਬਹੁਤ ਪ੍ਰਭਾਵਿਤ ਹੋਏ ਸਨ । ਉਨ੍ਹਾਂ ਨੇ ਇਸਦਾ ਅਨੁਵਾਦ ਗੁਜਰਾਤੀ ਵਿੱਚ ਕੀਤਾ ਸੀ ਅਤੇ ਇਸਦੀਆਂ ਬਹੁਤ - ਸਾਰੀਆਂ ਕਾਪੀਆਂ ਪਾਠਕਾਂ ਵਿੱਚ ਵੰਡਵਾ ਦਿੱਤੀਆਂ ਸਨ । ਇੱਥੇ ਹਿੰਦੀ ਲੇਖਕ ਸ਼੍ਰੀ ਜੈਨੇਂਦਰ ਕੁਮਾਰ ਜੀ ਦੁਆਰਾ ਕੀਤੇ ਹਿੰਦੀ ਭਾਵਾਨੁਵਾਦ ਦਾ ਪੰਜਾਬੀ ਰੂਪ ਹਾਜਰ ਹੈ। ਇਸ ਵਿੱਚ ਉਨ੍ਹਾਂ ਨੇ ਪਾਤਰਾਂ ਦੇ ਨਾਮ ਬਦਲ ਦਿੱਤੇ ਹਨ ਅਤੇ ਰੂਸੀ ਦੀ ਜਗ੍ਹਾ ਰੰਗ ਵੀ ਭਾਰਤੀ ਕਰ ਦਿੱਤਾ ਹੈ । )



ਦੋ ਭੈਣਾਂ ਸਨ । ਵੱਡੀ ਦਾ ਕਸਬੇ ਵਿੱਚ ਇੱਕ ਸੌਦਾਗਰ ਨਾਲ ਵਿਆਹ ਹੋਇਆ ਸੀ । ਛੋਟੀ ਪਿੰਡ ਵਿੱਚ ਕਿਸਾਨ ਦੇ ਘਰ ਵਿਆਹੀ ਸੀ । ਵੱਡੀ ਦਾ ਆਪਣੀ ਛੋਟੀ ਭੈਣ ਦੇ ਆਣਾ ਹੋਇਆ । ਕੰਮ ਮੁਕਾ ਕੇ ਦੋਨੋਂ ਜਣੀਆਂ ਬੈਠੀਆਂ ਤਾਂ ਗੱਲਾਂ ਦਾ ਸਿਲਸਲਾ ਚੱਲ ਪਿਆ । ਵੱਡੀ ਆਪਣੇ ਸ਼ਹਿਰ ਦੇ ਜੀਵਨ ਦੀ ਤਾਰੀਫ ਕਰਨ ਲੱਗੀ , ‘‘ਵੇਖੋ , ਕਿਵੇਂ ਆਰਾਮ ਨਾਲ ਅਸੀਂ ਰਹਿੰਦੇ ਹਾਂ । ਫੈਂਸੀ ਕੱਪੜੇ ਹੋਰ ਠਾਠ ਦੇ ਸਾਮਾਨ ! ਤਰ੍ਹਾਂ ਤਰ੍ਹਾਂ ਦੀਆਂ ਸੁਆਦਲੀਆਂ ਚੀਜਾਂ ਖਾਣ-ਪੀਣ ਨੂੰ , ਅਤੇ ਫਿਰ ਖੇਲ ਤਮਾਸ਼ੇ - ਥੀਏਟਰ , ਬਾਗ - ਬਗੀਚੇ ! ’’ ਛੋਟੀ ਭੈਣ ਨੂੰ ਗੱਲ ਲੱਗ ਗਈ । ਆਪਣੀ ਵਾਰੀ ਤੇ ਉਸਨੇ ਸੌਦਾਗਰ ਦੀ ਜਿੰਦਗੀ ਨੂੰ ਨੀਵਾਂ ਦੱਸਿਆ ਅਤੇ ਕਿਸਾਨ ਦਾ ਪੱਖ ਲਿਆ । ਕਿਹਾ , ‘‘ਮੈਂ ਤਾਂ ਆਪਣੀ ਜਿੰਦਗੀ ਦਾ ਤੁਹਾਡੇ ਨਾਲ ਅਦਲ -ਬਦਲੀ ਕਦੇ ਨਾ ਕਰਾਂ । ਅਸੀਂ ਸਿੱਧਾ - ਸਾਦਾ ਅਤੇ ਰੁੱਖੀ ਸੁੱਖੀ ਨਾਲ ਜੀਵਨ ਬਤੀਤ ਕਰਦੇ ਹਨ ਤਾਂ ਕੀ , ਚਿੰਤਾ - ਫਿਕਰ ਤੋਂ ਤਾਂ ਛੁੱਟੇ ਹਾਂ । ਤੁਸੀਂ ਲੋਕ ਸਜੀ - ਧਜੀ ਰਹਿੰਦੇ ਹੋ , ਤੁਹਾਡੀ ਆਮਦਨੀ ਬਹੁਤ ਹੈ , ਲੇਕਿਨ ਇੱਕ ਰੋਜ ਉਹ ਸਭ ਹਵਾ ਵੀ ਹੋ ਸਕਦਾ ਹੈ , ਦੀਦੀ । ਕਹਾਵਤ ਹੈ ਹੀ—‘ਨਫ਼ਾ ਨੁਕਸਾਨ ਦੋਵੇਂ ਜੁੜਵੇਂ ਭਰਾ । ’ ਅਕਸਰ ਹੁੰਦਾ ਹੈ ਕਿ ਅੱਜ ਤਾਂ ਅਮੀਰ ਹੈ ਕੱਲ ਉਹੀ ਟੁਕੜੇ ਨੂੰ ਮੁਹਤਾਜ ਹੈ । ਤੇ ਸਾਡੇ ਪਿੰਡ ਦੇ ਜੀਵਨ ਵਿੱਚ ਇਹ ਜੋਖਮ ਨਹੀਂ ਹੈ । ਕਿਸਾਨੀ ਜਿੰਦਗੀ ਚਮਕ ਦਮਕ ਵਾਲੀ ਨਹੀਂ ਤਾਂ ਕੀ , ਉਮਰ ਲੰਮੀ ਹੁੰਦੀ ਹੈ ਅਤੇ ਮਿਹਨਤ ਨਾਲ ਤੰਦੁਰੁਸਤੀ ਵੀ ਬਣੀ ਰਹਿੰਦੀ ਹੈ । ਅਸੀ ਮਾਲਦਾਰ ਨਹੀਂ ਕਹਾਵਾਂਗੇ : ਪਰ ਸਾਡੇ ਕੋਲ ਖਾਣ ਦੀ ਕਮੀ ਵੀ ਕਦੇ ਨਹੀਂ ਹੋਵੇਗੀ । ’’


ਪੂਰਾ  ਪੜ੍ਹੋ

Sunday, February 7, 2010

ਨਾਰੰਗੀ ਦੇ ਸੁੱਕੇ ਬੂਟੇ ਦਾ ਗੀਤ–ਫੇਦਰੀਕੋ ਗਾਰਸੀਆ ਲੋਰਕਾ

ਲਕੜਹਾਰੇ !


ਮੇਰੀ ਛਾਂ ਕੱਟ ਦੇ




ਮੇਰਾ ਆਪਣਾ ਆਪ


ਨਿਹਫਲ ਦੇਖਣ ਦੀ ਪੀੜ ਤੋਂ


ਮੈਨੂੰ ਮੁਕਤ ਕਰ ਦੇ !


ਮੈਂ ਕਿਉਂ ਜਨਮਿਆ


ਸ਼ੀਸਿਆਂ ‘ਚ ਘਿਰਿਆ?


ਦਿਨ ਦੀ ਗਰਦਿਸ਼ ਦੇ ਦਰਮਿਆਂ ਮੈਂ


ਤੇ ਰਾਤ ਆਪਣੇ ਹਰ ਤਾਰੇ ਵਿੱਚ


ਕਰ ਲਏ ਕੈਦ ਅਕਸ ਮੇਰਾ


ਆਪਣਾ ਆਪ ਵੇਖੇ ਬਗੈਰ


ਮੈਂ ਜ਼ਿੰਦਾ ਰਹਿਣਾ ਚਾਹਾਂ


ਤੇ ਸੁਫ਼ਨਾ ਦੇਖਣਾ


ਕੀੜੀਆਂ ਤੇ ਗਿੱਧਾਂ


ਮੇਰੀਆਂ ਚਿੜੀਆਂ ਤੇ ਪੱਤੀਆਂ


ਲਕੜਹਾਰੇ !


ਮੇਰੀ ਛਾਂ ਕੱਟ ਦੇ


ਮੈਨੂੰ  ਆਪਣਾ ਆਪ


ਨਿਹਫਲ ਦੇਖਣ ਦੀ ਪੀੜ ਤੋਂ


ਮੈਨੂੰ ਮੁਕਤ ਕਰ ਦੇ !



Friday, February 5, 2010

ਦੋਸਤੋਵਸਕੀ ਦੀ ਜੀਵਨੀ ਠੰਡਾ ਜਵਾਲਾਮੁਖੀ ਦਾ ਇੱਕ ਰੋਚਕ ਅੰਸ਼-ਹੇਨਰੀ ਤਰੋਏਤ



ਤੁਰਗਨੇਵ ਬਨਾਮ ਦੋਸਤੋਵਸਕੀ



‘ਬਰਦਰਸ ਕਾਰਮਾਜੋਵ’ ਦੇ ਪ੍ਰਕਾਸ਼ਨ ਦੇ ਬਾਅਦ ਦੋਸਤੋਵਸਕੀ ਨੂੰ ਟਾਲਸਟਾਏ ਅਤੇ ਤੁਰਗਨੇਵ ਦੇ ਸਮਾਨ ਮੰਨਿਆ ਜਾਣ ਲੱਗਾ । ਸੱਚ ਵੀ ਹੈ । ਉਹ ਟਾਲਸਟਾਏ ਅਤੇ ਤੁਰਗਨੇਵ ਦੇ ਮੁਕਾਬਲੇ ਜਿਆਦਾ ਟੁੰਬਦੇ ਹਨ । ਉਹ ਆਪਣਾ ਉਦਾਸ ਬਚਪਨ , ਨਿਰਦੋਸ਼  ਕੈਦ ਅਤੇ ਜੇਲ੍ਹ , ਰੋਗ ,ਜੂਆ ਅਤੇ ਕਰਜ਼ , ਸਾਰੀਆਂ ਬਿਪਤਾਵਾਂ ਵਿੱਚੋਂ  ਗੁਜਰ ਚੁੱਕੇ ਸਨ ਅਤੇ ਹੁਣ ਆਪਣੇ ਜੀਵਨ ਦੀ ਕਗਾਰ ਤੇ ਸਨ – ਥੱਕੇ ਹੋਏ , ਲਹੂ ਲੁਹਾਨ . . . ਲੇਕਿਨ ਜਿਵੇਂ – ਕਿਵੇਂ ਬਚੇ ਹੋਏ । ਹੁਣ ਉਹ ਕਮਜੋਰ ਅਤੇ ਬੁੜੇ ਹੋ ਗਏ ਸਨ । ਉਨ੍ਹਾਂ ਦੀ ਨਜ਼ਰ ਵਿੱਚ ਇਹ ਬਿਨਾਂ ਕਾਰਨ ਸ਼ਾਂਤ ਮੌਤ ਦਾ ਸੰਕੇਤ ਸੀ । ਪਿਛਲੇ ਸੱਤ ਸਾਲਾਂ ਤੋਂ ਉਹ ਫੇਫੜਿਆਂ ਦੀ ਖਰਾਬੀ ਕਰਕੇ  ਜੂਝ ਰਹੇ ਸਨ । ਸ਼ੁਰੂ ਵਿੱਚ ਇਹ ਰੋਗ ਉਨ੍ਹਾਂ ਨੂੰ ਸਧਾਰਣ ਲੱਗਦਾ ਸੀ , ਲੇਕਿਨ ਹੁਣ  ਚਿੰਤਤ ਕਰਨ ਲੱਗਾ ਸੀ । ਉਹ ਲਿਖਦੇ ਹਨ – ‘ ਮੇਰੇ ਫੇਫੜਿਆਂ ਦਾ ਕੋਈ ਹਿੱਸਾ ਅਤੇ ਦਿਲ ਗੜਬੜਾ ਗਿਆ ਹੈ , ਮੈਂ ਹੁਣ ਵੀ ਕੋਈ ਜਾਗੀਰ ਖਰੀਦਣ ਦੀ ਸੋਚਦਾ ਹਾਂ । ਕੀ ਤੂੰ ਵਿਸ਼ਵਾਸ ਕਰੇਂਗਾ ਕਿ ਮੈਂ ਪਾਗਲ ਹੋ ਚੁਕਾ ਹਾਂ ? ਜਦੋਂ ਮੈਂ ਆਪਣੇ ਬੱਚਿਆਂ ਦੇ ਭਵਿੱਖ ਦੇ ਬਾਰੇ   ਸੋਚਦਾ ਹਾਂ ਤਾਂ ਡਰ ਨਾਲ  ਕੰਬ ਉੱਠਦਾ ਹਾਂ . . . ਹਰ ਕਿਸੇ ਦਾ ਖਿਆਲ ਹੈ ਕਿ ਮੇਰੇ ਕੋਲ ਕਾਫ਼ੀ ਰੁਪਿਆ ਹੈ , ਜਦੋਂ ਕਿ ਨਹੀਂ ਹੈ ।’
ਉਨ੍ਹਾਂ ਦੀ ਸਾਰੀ ਗਈ ਕੁਦਰਤੀ   ਮਿਹਨਤ ਉਨ੍ਹਾਂ ਦੇ ਕਰਜੇ ਚੁਕਾਣ ਵਿੱਚ ਜਾਇਆ ਹੋ ਗਈ ਸੀ । ਉਨ੍ਹਾਂ ਨੂੰ ਤੁਰੰਤ ਰੁਪਈਆਂ ਦੀ ਜਰੂਰਤ ਸੀ । ਉਨ੍ਹਾਂ ਦੀ ਪਤਨੀ ਨੇ ਕਿਤਾਬਾਂ ਦੀ ਦੁਕਾਨ ਖੋਲ ਲਈ , ਜਿਸਦੇ ਨਾਲ ਲੋੜੀਂਦੀ ਕਮਾਈ ਹੋਣ ਲੱਗੀ । ਦੋਸਤੋਵਸਕੀ ਨੇ ਫਿਰ ਆਪਣੀ ਪਤ੍ਰਿਕਾ ‘ਇੱਕ ਲੇਖਕ ਦੀ ਡਾਇਰੀ’ ਕੱਢਣ ਅਤੇ ਬਰਦਰਸ ਕਾਰਮਾਜੋਵ ਦਾ ਦੂਜਾ ਖੰਡ ਲਿਖਣ ਦੀ ਯੋਜਨਾ ਬਣਾਈ । ਇਸਨੂੰ ਉਹ ਨਵੇਂ ਰੂਸ ਦੇ ਪ੍ਰਤੀਕ ਅਲਯੋਸ਼ਾ ਤੇ ਲਿਖਣਾ ਚਾਹੁੰਦੇ ਸਨ । ਉਹ ਅਲਯੋਸ਼ਾ ਨੂੰ ਪੁਰਾਣੇ ਰੂਸ ਦੇ ਪ੍ਰਤੀਕ ਦਿਮਿਤਰੀ ਅਤੇ ਯੂਰਪੀਅਨ ਦੇ ਪ੍ਰਤੀਕ ਇਵਾਨ ਦੇ ਵਿਰੁਧ ਖਡ਼ਾ ਕਰਨਾ  ਚਾਹੁੰਦੇ ਸਨ । ਇਸ ਨਵੇਂ – ਰੂਸੀ ਨੇ ਸੰਤ ਜੋਸਿਮਾ ਦੀ ਸਲਾਹ ਤੇ ਚਲਦੇ ਹੋਏ ਮੁਕਤੀ ਨੂੰ ਪ੍ਰਾਪਤ ਹੋਣਾ ਸੀ । ਕਾਉਂਟ ਮਲੇਸ਼ਿਆ ਦ ਵੋਗ ਨਾਲ  ਹੋਣ ਵਾਲੀਆਂ ਗਰਮਾਗਰਮ ਬਹਸਾਂ ਵਿੱਚ ਦੋਸਤੋਵਸਕੀ ਨੇ ਘੋਸ਼ਣਾ ਕਰ ਦਿੱਤੀ  ਕਿ ਰੂਸੀਆਂ ਵਿੱਚ ਉਹੀ ਆਵੇਸ਼ ਹੈ ਜੋ ਸਭ ਲੋਕਾਂ ਵਿੱਚ , ਇਸਦੇ ਇਲਾਵਾ ਉਨ੍ਹਾਂ ਵਿੱਚ ਰੂਸੀ ਜੀਨਿਅਸ ਵੀ ਹੈ । ਇਹੀ ਕਾਰਨ ਹੈ ਕਿ ਰੂਸੀ ਸਾਰਿਆ ਨੂੰ ਸਮਝਦੇ ਹੈ , ਜਦੋਂ ਕਿ ਦੂਜੇ ਲੋਕ ਰੂਸੀਆਂ ਨੂੰ ਨਹੀਂ ਸਮਝਦੇ ।

ਪੂਰਾ ਪੜੋ


Wednesday, February 3, 2010

ਲੋਰਕਾ : ਸਮਲਿੰਗਕਤਾ , ਇਸਤਰੀ ਅਤੇ ਬਗ਼ਾਵਤ




ਕੁੱਝ ਇਬਾਰਤਾਂ ਅਜਿਹੀਆਂ ਹੁੰਦੀਆਂ ਹਨ ਜੋ ਸਮੇਂ ਨਾਲ ਧੁੰਦਲੀਆਂ ਨਹੀਂ ਹੁੰਦੀਆਂ ਸਗੋਂ ਹੌਲੀ - ਹੌਲੀ ਹੋਰ ਉਘੜਦੀਆਂ ਜਾਂਦੀਆਂ ਹਨ , ਸਿਰਫ ਕਾਗਜਾਂ ਤੇ ਹੀ ਨਹੀਂ ਸਾਡੇ ਦਿਲਾਂ ਤੇ ਵੀ । ਲੋਰਕਾ ਨੂੰ , ਜਾਂ ਕਹੋ ਕਿ ਲੋਰਕਾ ਦੇ ਬਾਰੇ ਵਿੱਚ ਪੜ੍ਹਦੇ ਹੋਏ ਅਹਿਸਾਸ ਸਾਨੂੰ ਵਾਰ ਵਾਰ ਇਹੀ ਹੁੰਦਾ ਹੈ । ਵੀਹਵੀਂ ਸਦੀ ਦੇ ਮਹਾਨਤਮ ਰਚਨਾਕਾਰਾਂ ਵਿੱਚ ਗਿਣੇ ਜਾਣ ਵਾਲੇ ਲੋਰਕਾ ਅੱਜ ਦੁਨੀਆ ਭਰ ਵਿੱਚ ਬਾਗ਼ੀ ਚੇਤਨਾ ਦੇ ਪ੍ਰਤੀਕ ਮੰਨੇ ਜਾਂਦੇ ਹੈ ਤਾਂ ਇਸਦੇ ਪਿੱਛੇ ਮੁੱਖ ਵਜ੍ਹਾ ਉਨ੍ਹਾਂ ਦੀ ਰਚਨਾਵਾਂ , ਖਾਸ ਤੌਰ 'ਤੇ ਉਨ੍ਹਾਂ ਦੇ ਨਾਟਕਾਂ ਵਿੱਚ ਗੁੰਨੀ ਹੋਈ ਅਜਾਦੀ ਦੀ ਕਾਮਨਾ ਦੀ ਉਹ ਤੀਖਣਤਾ ਹੈ ਜੋ ਕਈ ਵਾਰ ਬਗ਼ਾਵਤ ਦੀ ਸੀਮਾ ਤੱਕ ਜਾਂਦੀ ਹੈ , ਬਿਨਾਂ ਕਿਸੇ ਝੰਡਾਬਰਦਾਰੀ ਦੇ ।


'ਲੋਰਕਾ ਬਾਗ਼ੀ ਸੀ' । , 'ਲੋਰਕਾ ਦੀ ਬਗ਼ਾਵਤ ਖੁਦ ਉਸਦੀ ਆਪਣੀ ਸਮਲਿੰਗਕਤਾ ਤੋਂ ਉਪਜੇ ਹੋਏ ਅੰਤਰਦਵੰਦ ਤੋਂ ਪੈਦਾ ਹੋਈ ਸੀ' । , ਲੋਰਕਾ ਔਰਤਾਂ ਦੇ ਦੁੱਖ ਨੂੰ ਇਸ ਕਾਰਨ ਗਹਿਰਾਈ ਤਕ ਆਤਮਸਾਤ ਕਰ ਸਕਿਆ ਕਿਉਂਕਿ ਉਹ ਸਮਲਿੰਗਕ ਸੀ - - ਲੋਰਕਾ ਦੇ ਬਾਰੇ ਵਿੱਚ ਪੜ੍ਹਦੇ ਹੋਏ ਅਜਿਹੀਆਂ ਟਿਪਣੀਆਂ ਦਾ ਸਾਹਮਣਾ ਹੋ ਜਾਣਾ ਆਮ ਗੱਲ ਹੈ । ਲੇਕਿਨ ਕਿਸੇ ਵੀ ਹੋਰ ਲੇਖਕ ਦੀ ਤਰ੍ਹਾਂ ਲੋਰਕਾ ਨੂੰ ਵੀ ਉਸਦੀ ਰਚਨਾਵਾਂ ਦੇ ਸਹਾਰੇ ਹੀ ਜਾਨਣਾ ਚਾਹੀਦਾ ਹੈ ।
ਲੋਰਕਾ ਦੇ ਨਾਟਕਾਂ 'ਬਲਡ ਵੇਡਿੰਗ' , 'ਯੇਰਮਾ' , ਅਤੇ 'ਹਾਊਸ ਆਫ ਬਰਨਾਰਦਾ ਅਲਬਾ' ਨੂੰ ਪੜ੍ਹਦੇ ਹੋਏ ਅਸੀ ਲੋਰਕਾ ਦੇ ਵਿਅਕਤੀਤਵ ਨੂੰ ਜਾਣ ਸਕਦੇ ਹਾਂ , ਇੱਕ ਵਾਕ ਵਿੱਚ ਕਿਹਾ ਜਾਵੇ ਤਾਂ ਕਹਿ ਸਕਦੇ ਹਾਂ ਕਿ ਇਹ ਡਰਾਮੇ ਇਸਤਰੀ ਦੇ ਅੰਤਰਦਵੰਦ , ਉਸਦੀ ਅਜਾਦੀ ਦੀ ਕਾਮਨਾ ਦੀ ਤੀਖਣਤਾ ਦੇ ਡਰਾਮੇ ਹਨ ਇਹਨਾਂ ਤਿੰਨਾਂ ਨਾਟਕਾਂ ਵਿੱਚ ਇਸਤਰੀ ਦੀ ਯੌਨਿਕਤਾ ਨੂੰ ਮੁੱਖ ਸਮੱਸਿਆ ਬਣਾਇਆ ਗਿਆ ਹੈਇਹਨਾਂ ਨਾਟਕਾਂ ਨੇ ਖਾਸ ਤੌਰ 'ਤੇ ਯੇਰਮਾ ਨੇ ਸਪੇਨੀ ਸਮਾਜ ਵਿੱਚ ਡੂੰਘੇ ਹੁਲਾਰਿਆਂ ਨੂੰ ਜਨਮ ਦਿੱਤਾ ।
ਬਗ਼ਾਵਤ ਲੋਰਕਾ ਦਾ ਸੁਭਾਵਕ ਗੁਣ ਸੀ । ਲੋਰਕਾ ਦੇ ਪਹਿਲੇ ਕਵਿਤਾ ਸੰਗ੍ਰਿਹ 'ਦ ਜਿਪਸੀ ਬਲਾਡ ਬੁੱਕ' ਨੇ ਉਸਨੂੰ ਜਿਪਸੀ ਕਵੀ ਦੇ ਤੌਰ ਤੇ ਸਥਾਪਤ ਕੀਤਾ । ਇਹ ਵਿਸ਼ੇਸ਼ਣ ਲੋਰਕਾ ਨੂੰ ਕਦੇ ਪਸੰਦ ਨਹੀਂ ਆਇਆ । ਕਿਉਂਕੇ ਲੋਰਕਾ ਦੀ ਬਗ਼ਾਵਤ ਜਿਪਸੀ ਨਿਸ਼ਾਨ ਨਹੀਂ ਸੀ । ਉਹ ਸੋਚ ਦੇ ਡੂੰਘੇ ਧਰਾਤਲ ਤੋਂ ਪਨਪੀ ਸੀ ।
ਦਰਅਸਲ ਜਿਵੇਂ ਕਿ‌ ਅਕਸਰ ਹੁੰਦਾ ਹੈ ਲੋਰਕਾ ਨੂੰ ਜਨਤਾ ਦੇ ਵਿੱਚ ਤਾਂ ਲਗਾਤਾਰ ਲੋਕਪ੍ਰਿਅਤਾ ਮਿਲੀ ਲੇਕਿਨ ਪੁਰਾਤਨ ਪੰਥੀ ਸਪੇਨੀ ਸਮਾਜ ਦੀ ਤਲਖ ਵਿਰੋਧਤਾ ਦਾ ਵੀ ਉਸਨੂੰ ਸਾਹਮਣਾ ਕਰਨਾ ਪਿਆ । 1936 ਵਿੱਚ ਤਤਕਾਲੀਨ ਸੱਤਾ ਦੇ ਹੱਥੋਂ ਲੋਰਕਾ ਦੀ ਹਤਿਆ ਦੇ ਦਹਾਕਿਆਂ ਬਾਅਦ ਤੱਕ ਸਪੇਨ ਵਿੱਚ ਲੋਰਕਾ ਦਾ ਨਾਮ ਵਿਚਲਨ ਦਾ ਸਮਅਰਥੀ ਮੰਨਿਆ ਜਾਂਦਾ ਰਿਹਾ ਹੈ। ਲੇਕਿਨ ਲੋਰਕਾ ਦੀ ਲੋਕਪ੍ਰਿਅਤਾ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਲਗਾਤਾਰ ਵਧਦੀ ਰਹੀ । ਦਰਅਸਲ ਸਪੇਨੀ ਸਿਵਿਲ ਵਾਰ ਦੇ ਦੌਰਾਨ ਲੋਰਕਾ ਦੀ ਹਤਿਆ ਨੇ ਉਸਨੂੰ ਇੱਕ ਆਇਕੋਨ ਦੀ , ਇੱਕ ਸ਼ਹੀਦ ਦੀ ਹੈਸੀਅਤ ਵੀ ਦੇ ਦਿੱਤੀ ।ਵੱਡਾ ਲੇਖਕ ਤਾਂ ਉਹ ਪਹਿਲਾਂ ਤੋਂ ਸੀ ਹੀ ।
ਲੋਰਕਾ ਰਾਜਨੀਤਕ ਰੁਝਾਨਾਂ ਵਾਲਾ ਲੇਖਕ ਨਹੀਂ ਸੀ ਹਾਂ ਮਾਨਵੀ ਸਮਸਿਆਵਾਂ ਨੂੰ ਸੰਵੇਦਨਸ਼ੀਲ ਦ੍ਰਿਸ਼ਟੀ ਤੋਂ ਦੇਖਣ ਦੀ ਉਸ ਵਿੱਚ ਗਜਬ ਦੀ ਤਾਕਤ ਸੀ । ਇਹ ਵੱਖਰੀ ਗੱਲ ਹੈ ਕਿ ਅੱਜ ਲੋਰਕਾ ਖੱਬੇਪੰਥੀ ਵਿਚਾਰਧਾਰਾ ਵਾਲੇ ਲੇਖਕਾਂ ਦੀਆਂ ਅੱਖਾਂ ਦਾ ਤਾਰਾ ਮੰਨਿਆ ਜਾਂਦਾ ਹੈ । ਲੇਕਿਨ ਉਸਦੀ ਪੱਖਪੂਰਤੀ ਰਾਜਨੀਤਕ ਝੰਡਾਬਰਦਾਰੀ ਦੇ ਅਧੀਨ ਨਹੀਂ ਸੀ ।
ਲੋਰਕਾ ਨੂੰ ਯਾਦ ਕਰਨਾ ਲੋਰਕਾ ਨੂੰ ਹੀ ਯਾਦ ਕਰਨਾ ਨਹੀਂ ਹੈ । ਸਗੋਂ ਸਿਰਜਣਸ਼ੀਲਤਾ ਦੀ ਉਸ ਪਰੰਪਰਾ ਨੂੰ ਯਾਦ ਕਰਨਾ ਹੈ । ਜੋ ਸਿਰਫ ਇੱਕ ਚੀਜ ਦੀ ਅਧੀਨਤਾ ਸਵੀਕਾਰ ਕਰਦੀ ਹੈ । ਮਾਨਵੀ ਸਰੋਕਾਰਾਂ ਦੇ ਪ੍ਰਤੀ ਨਿਸ਼ਠਾਪੂਰਨ ਸਮਰਪਨ ਦੀ ਅਧੀਨਤਾ ਲੋਰਕਾ ਲਈ ਇਹ ਕੋਈ ਇਸਤਰੀ ਹੋ ਸਕਦੀ ਹੈ ਜਿਵੇਂ ਗੋਰਕੀ ਲਈ ਇੱਕ ਮਜਦੂਰ । ਜਾਂ ਕਬੀਰ ਲਈ ਜਾਤੀ ਧਰਮ ਵਿਵਸਥਾ ਤੋਂ ਪੀੜਿਤਕੋਈ ਸਧਾਰਨ ਮਨੁੱਖ।