Thursday, May 10, 2012

ਟੋਭਾ ਟੇਕ ਸਿੰਘ - ਸਆਦਤ ਹਸਨ ਮੰਟੋ


ਬਟਵਾਰੇ ਦੇ ਦੋ-ਤਿੰਨ ਵਰ੍ਹਿਆਂ ਪਿਛੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਹਕੂਮਤ ਨੂੰ ਖ਼ਿਆਲ ਆਇਆ ਕਿ ਇਖਲਾਕੀ ਕੈਦੀਆਂ ਦੀ ਤਰ੍ਹਾਂ ਪਾਗਲਾਂ ਦਾ ਵੀ ਤਬਾਦਲਾ ਹੋਣਾ ਚਾਹੀਦੈ, ਯਾਨੀ ਜੋ ਮੁਸਲਮਾਨ ਪਾਗਲ ਹਿੰਦੁਸਤਾਨ ਦੇ ਪਾਗਲਖਾਨਿਆਂ ਵਿਚ ਨੇ, ਉਨ੍ਹਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇ ਤੇ ਜੋ ਹਿੰਦੂ ਅਤੇ ਸਿੱਖ ਪਾਕਿਸਤਾਨ ਦੇ ਪਾਗਲਖਾਨਿਆਂ ਵਿਚ ਨੇ, ਉਨ੍ਹਾਂ ਨੂੰ ਹਿੰਦੁਸਤਾਨ ਦੇ ਹਵਾਲੇ ਕਰ ਦਿੱਤਾ ਜਾਵੇ।

ਪਤਾ ਨਹੀਂਇਹ ਗੱਲ ਵਾਜਬ ਸੀ ਜਾਂ ਗੈਰ-ਵਾਜਬਚਲੋ ਫਿਰ ਵੀ ਬੁੱਧੀਮਾਨਾਂ ਦੇ ਫੈਸਲੇ ਮੁਤਾਬਿਕ ਇਧਰ-ਉਧਰ ਉੱਚੀ ਪੱਧਰ ਦੀਆਂ ਕਾਨਫਰੰਸਾਂ ਹੋਈਆਂ ਅਤੇ ਅੰਤ ਨੂੰ ਪਾਗਲਾਂ ਦੇਤਬਾਦਲੇ ਲਈ ਇਕ ਦਿਨ ਨਿਸ਼ਚਿਤ ਹੋ ਗਿਆ।


ਚੰਗੀ ਤਰ੍ਹਾਂ ਛਾਣਬੀਣ ਕੀਤੀ ਗਈ - ਉਹ ਮੁਸਲਮਾਨ ਪਾਗਲਜਿਨ੍ਹਾਂ ਦੇ ਸਬੰਧੀ ਹਿੰਦੁਸਤਾਨ ਵਿਚ ਹੀ ਸਨਉਥੇ ਹੀ ਰਹਿਣ ਦਿੱਤੇ ਗਏਬਾਕੀ ਜਿਹੜੇ ਬਚੇਉਨ੍ਹਾਂ ਨੂੰ ਸਰਹੱਦ ਉੱਤੇ ਭੇਜ ਦਿੱਤਾ ਗਿਆ।


ਪਾਕਿਸਤਾਨ ਤੋਂ ਲਗਭਗ ਤਮਾਮ ਹਿੰਦੂ ਸਿੱਖ ਜਾ ਚੁੱਕੇ ਸਨਇਸ ਵਾਸਤੇ ਕਿਸੇ ਨੂੰ ਰੱਖਣ ਰਖਾਉਣ ਦਾ ਸਵਾਲ ਹੀ ਪੈਦਾ ਨਹੀਂ ਹੋਇਆਜਿੰਨੇ ਹਿੰਦੂਸਿੱਖ ਪਾਗਲ ਸਨਸਾਰੇ ਦੇ ਸਾਰੇ ਬਾਰਡਰ ਉੱਤੇ ਪਹੁੰਚਾ ਦਿੱਤੇ ਗਏ।


ਉਧਰ ਦਾ ਪਤਾ ਨਹੀਂ ਪਰੰਤੂ ਇਧਰ ਲਾਹੌਰ ਦੇ ਪਾਗਲਖਾਨੇਜਦੋਂ ਇਸ ਤਬਾਦਲੇ ਦੀ ਖਬਰ ਪੁੱਜੀ ਤਾਂ ਬੜੀ ਦਿਲਚਸਪ ਚਰਚਾ ਹੋਣ ਲੱਗੀ।


ਇੱਕ ਮੁਸਲਮਾਨ ਪਾਗਲ ਜੋ ਬਾਰ੍ਹਾਂ ਵਰ੍ਹਿਆਂ ਤੋਂ ਹਰ ਰੋਜ਼ਬਕਾਇਦਾ ਦੇ ਨਾਲ ਜ਼ਿਮੀਂਦਾਰ ਪੜ੍ਹਦਾ ਸੀਉਸਨੇ ਜਦ ਆਪਣੇ ਇੱਕ ਮਿੱਤਰ ਨੂੰ ਪੁੱਛਿਆ, “ਮੌਲਵੀ ਸਾਬ੍ਹਇਹ ਪਾਕਿਸਤਾਨ ਕੀ ਹੁੰਦਾ ਹੈ?” ਤਾਂ ਉਹਨੇ ਬੜੇ ਸੋਚ ਵਿਚਾਰ ਪਿਛੋਂ ਜਵਾਬ ਦਿੱਤਾ, “ਹਿੰਦੁਸਤਾਨ ਵਿਚ ਇਕ ਐਸੀ ਥਾਂ ਜਿੱਥੇ ਉਸਤਰੇ ਬਣਦੇ ਨੇ” ਇਹ ਜਵਾਬ ਸੁਣਕੇ ਉਸਦਾ ਮਿੱਤਰ ਸੰਤੁਸ਼ਟ ਹੋ ਗਿਆ।


ਇਸੇ ਤਰ੍ਹਾਂ ਇੱਕ ਸਿੱਖ ਪਾਗਲ ਨੇ ਇਕ ਦੂਜੇ ਸਿੱਖ ਪਾਗਲ ਤੋਂ ਪੁੱਛਿਆ, “ਸਰਦਾਰ ਜੀਸਾਨੂੰ ਹਿੰਦੁਸਤਾਨ ਕਿਉਂ ਭੇਜਿਆ ਜਾ ਰਿਹੈ ਸਾਨੂੰ ਤਾਂ ਉਥੋਂ ਦੀ ਬੋਲੀ ਨੀ ਆਉਂਦੀ” ਦੂਜਾ ਮੁਸਕਰਾਇਆ ਮੈਨੂੰ ਤਾਂ ਹਿੰਦੋਸਤੋੜੋਂ ਦੀ ਬੋਲੀ ਆਉਂਦੀ ਐਹਿੰਦੁਸਤਾਨੀ ਬੜੇ ਸ਼ੈਤਾਨ ਆਕੜ ਆਕੜ ਫਿਰਤੇ ਹੈ


ਇਕ ਦਿਨ ਨਹਾਉਂਦਿਆਂ-ਨਹਾਉਂਦਿਆਂ ਇੱਕ ਮੁਸਲਮਾਨ ਪਾਗਲ ਨੇ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਇੰਨੇ ਜ਼ੋਰ ਨਾਲ ਬੁਲੰਦ ਕੀਤਾ ਕਿ ਫਰਸ਼ ਉੱਤੇ ਤਿਲਕ ਕੇ ਡਿੱਗਿਆ ਅਤੇ ਬੇਹੋਸ਼ ਹੋ ਗਿਆ ਕਈ ਪਾਗਲ ਐਸੇ ਵੀ ਸੀਗੇ ਜੋ ਪਾਗਲ ਨਹੀਂ ਸਨਉਨ੍ਹਾਂ ਵਿਚ ਬਹੁਤੀ ਗਿਣਤੀ ਅਜਿਹੇ ਕਾਤਲਾਂ ਦੀ ਸੀ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੇ ਅਫ਼ਸਰਾਂ ਨੂੰ ਕੁਝ ਦੇ ਦਿਵਾ ਕੇ ਪਾਗਲਖਾਨੇ ਭਿਜਵਾ ਦਿੱਤਾ ਸੀ ਕਿ ਉਹ ਫਾਂਸੀ ਦੇ ਫੰਧੇ ਤੋਂ ਬਚ ਜਾਣ ਇਹ ਪਾਗਲ ਕੁਝ-ਕੁਝ ਸਮਝਦੇ ਸਨ ਕਿ ਹਿੰਦੁਸਤਾਨ ਕਿਉਂ ਵੰਡਿਆ ਗਿਆ ਹੈ ਅਤੇ ਪਾਕਿਸਤਾਨ ਕੀ ਹੈਪ੍ਰੰਤੂ ਸਹੀ ਹਾਦਸਿਆਂ ਤੋਂ ਇਹ ਵੀ ਬੇਖ਼ਬਰ ਸਨਅਖ਼ਬਾਰਾਂ ਤੋਂ ਉਨ੍ਹਾਂ ਨੂੰ ਕੁਝ ਪਤਾ ਨਹੀਂ ਸੀ ਲੱਭਦਾ ਤੇ ਪਹਿਰੇਦਾਰ ਸਿਪਾਹੀ ਅਨਪੜ੍ਹ ਤੇ ਮੂੜ ਸਨਜਿਨ੍ਹਾਂ ਦੀ ਗੱਲਬਾਤ ਤੋਂ ਵੀ ਉਹ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਦੇ ਉਨ੍ਹਾਂ ਨੂੰ ਕੇਵਲ ਏਨਾ ਪਤਾ ਸੀ ਕਿ ਇੱਕ ਆਦਮੀ ਮੁਹੰਮਦ ਅਲੀ ਜਿਨਾਹ ਹੈ ਜਿਸਨੂੰ ਕਾਇਦੇ-ਆਜ਼ਮ ਕਹਿੰਦੇ ਨੇਉਹਨੇ ਮੁਸਲਮਾਨਾਂ ਵਾਸਤੇ ਇੱਕ ਵੱਖਰਾ ਮੁਲਕ ਬਣਾਇਆ ਹੈ ਜਿਸਦਾ ਨਾਂ ਪਾਕਿਸਤਾਨ ਹੈਇਹ ਕਿੱਥੇ ਹੈਇਸਦੀ ਭੂਗੋਲਿਕ-ਸਥਿਤੀ ਕੀ ਹੈਇਸਦੇ ਬਾਰੇ ਉਹ ਕੁਝ ਨਹੀਂ ਜਾਣਦੇ ਸਨਇਹੀ ਵਜ੍ਹਾ ਹੈ ਕਿ ਉਹ ਸਭ ਪਾਗਲ ਜਿਨ੍ਹਾਂ ਦਾ ਦਿਮਾਗ ਪੂਰੀ ਤਰ੍ਹਾਂ ਨਹੀਂ ਸੀ ਹਿੱਲਿਆਇਸ ਭੰਬਲਭੂਸੇ ਵਿਚ ਪਏ ਹੋਏ ਸਨ ਕਿ ਉਹ ਪਾਕਿਸਤਾਨ ਵਿਚ ਨੇ ਜਾਂ ਹਿੰਦੁਸਤਾਨ ਵਿਚਜੇ ਹਿੰਦੁਸਤਾਨ ਵਿਚ ਨੇ ਤਾਂ ਪਾਕਿਸਤਾਨ ਕਿੱਥੇ ਐਜੇ ਪਾਕਿਸਤਾਨ ਵਿਚ ਨੇ ਤਾਂ ਇਹ ਕਿਵੇਂ ਹੋ ਸਕਦੈ ਕਿ ਉਹ ਕੁਝ ਅਰਸਾ ਪਹਿਲਾਂ ਇਥੇ ਹੀ ਰਹਿੰਦੇ ਹੋਏ ਹਿੰਦੁਸਤਾਨ ਵਿਚ ਸਨ।

ਇਕ ਪਾਗਲ ਤਾਂ ਹਿੰਦੁਸਤਾਨ ਅਤੇ ਪਾਕਿਸਤਾਨਪਾਕਿਸਤਾਨ ਅਤੇ ਹਿੰਦੁਸਤਾਨ ਦੇ ਚੱਕਰ ਵਿਚ ਕੁਝ ਅਜਿਹਾ ਫਸਿਆ ਕਿ ਹੋਰ ਜ਼ਿਆਦਾ ਪਾਗਲ ਹੋ ਗਿਆ ਝਾੜੂ ਦਿੰਦਿਆਂ-ਦਿੰਦਿਆਂ ਉਹ ਇਕ ਦਿਨ ਰੁੱਖ ਉੱਤੇ ਚੜ੍ਹ ਗਿਆ ਅਤੇ ਟਹਿਣੇ ਉੱਤੇ ਬੈਠ ਕੇ ਦੋ ਘੰਟੇ ਲਗਾਤਾਰ ਤਕਰੀਰ ਕਰਦਾ ਰਿਹਾਜੋ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਨਾਜ਼ੁਕ ਮਸਲੇ ਉੱਤੇ ਸੀ ਸਿਪਾਹੀਆਂ ਨੇ ਜਦਉਹਨੂੰ ਹੇਠਾਂ ਉਤਰਨ ਲਈ ਕਿਹਾ ਤਾਂ ਉਹ ਹੋਰ ਉੱਤੇ ਚੜ੍ਹ ਗਿਆ ਜਦ ਉਹਨੂੰ ਡਰਾਇਆ-ਧਮਕਾਇਆ ਗਿਆ ਤਾਂ ਉਹਨੇ ਕਿਹਾ, “ਮੈਂ ਨਾ ਹਿੰਦੁਸਤਾਨ ਵਿਚ ਰਹਿਣਾ ਚਾਹੁੰਦਾ ਹਾਂ ਨਾ ਪਾਕਿਸਤਾਨ ਵਿਚਮੈਂ ਇਸ ਰੁੱਖ ਉੱਤੇ ਹੀ ਰਹੂੰਗਾ” ਬੜੀ ਦੇਰ ਪਿਛੋਂ ਜਦੋ ਉਹਦਾ ਦੌਰਾ ਠੰਡਾ ਹੋਇਆ ਤਾਂ ਉਹ ਥੱਲੇ ਉਤਰਿਆ ਅਤੇ ਆਪਣੇ-ਹਿੰਦੂ ਸਿੱਖ ਮਿੱਤਰਾਂ ਦੇ ਗਲ ਮਿਲ-ਮਿਲ ਕੇ ਰੋਣਲੱਗਿਆ - ਇਸ ਖ਼ਿਆਲ ਨਾਲ ਉਹਦਾ ਦਿਲ ਭਰ ਆਇਆ ਸੀ ਕਿ ਉਹ ਉਸਨੂੰ ਛੱਡ ਕੇ ਹਿੰਦੁਸਤਾਨ ਚਲੇ ਜਾਣਗੇ।


ਇਕ ਐਮ.ਐਸ. ਸੀ. ਪਾਸ ਰੇਡੀਓ ਇੰਜੀਨੀਅਰਜੋ ਮੁਸਲਮਾਨ ਸੀ ਅਤੇ ਦੂਜੇ ਪਾਗਲਾਂ ਤੋਂ ਬਿਲਕੁਲ ਅਲੱਗ-ਥਲੱਗ ਬਾਗ ਦੀ ਇੱਕ ਖਾਸ ਪਗਡੰਡੀ ਉੱਤੇ ਸਾਰਾ ਦਿਨ ਚੁੱਪਚਾਪ ਟਹਿਲਦਾਰਹਿੰਦਾ ਸੀਇਹ ਤਬਦੀਲੀ ਪ੍ਰਗਟ ਹੋਈ ਕਿ ਉਹਨੇ ਆਪਣੇ ਸਾਰੇ ਕੱਪੜੇ ਉਤਾਰ ਕੇ ਦਫੇਦਾਰ ਦੇ ਹਵਾਲੇ ਕਰ ਦਿੱਤੇ ਅਤੇ ਨੰਗ-ਧੜੰਗਾ ਹੋ ਕੇ ਸਾਰੇ ਬਾਗ ਵਿਚ ਤੁਰਨਾ-ਫਿਰਨਾ ਸ਼ੁਰੂ ਕਰਦਿੱਤਾ।


ਚਨਿਓਟ ਦੇ ਇਕ ਮੁਸਲਮਾਨ ਨੇਜੋ ਮੁਸਲਿਮ ਲੀਗ ਦਾ ਸਰਗਰਮ ਮੈਂਬਰ ਰਹਿ ਚੁੱਕਿਆ ਸੀ ਅਤੇ ਦਿਨ ਚ ਪੰਦਰਾਂ-ਸੋਲਾਂ ਵੇਰਾਂ ਨਹਾਇਆ ਕਰਦਾ ਸੀਇਕਦਮ ਇਹ ਆਦਤ ਛੱਡ ਦਿੱਤੀ,ਉਹਦਾ ਨਾਂ ਮੁਹੰਮਦ ਅਲੀ ਸੀ ਸੋ ਉਹਨੇ ਇੱਕ ਦਿਨ ਆਪਣੇ ਜੰਗਲੇ ਵਿਚ ਐਲਾਨ ਕਰ ਦਿੱਤਾ ਕਿ ਕਾਇਦੇ-ਆਜ਼ਮ ਮੁਹੰਮਦ ਅਲੀ ਜਿਨਾਹ ਹੈਉਸ ਦੀ ਦੇਖਾ-ਦੇਖੀ ਇੱਕ ਸਿੱਖ ਪਾਗਲ ਮਾਸਟਰ ਤਾਰਾ ਸਿੰਘ ਬਣ ਗਿਆ ਇਸ ਤੋਂ ਪਹਿਲਾਂ ਕਿ ਖੂਨ-ਖਰਾਬਾ ਹੋ ਜਾਵੇਦੋਹਾਂ ਨੂੰ ਖ਼ਤਰਨਾਕ ਪਾਗਲ ਕਰਾਰ ਦੇ ਕੇ ਅਲੱਗ-ਥਲੱਗ ਬੰਦ ਕਰ ਦਿੱਤਾ ਗਿਆ।


ਲਾਹੌਰ ਦਾ ਇੱਕ ਨੌਜਵਾਨ ਹਿੰਦੂ ਵਕੀਲ ਮੁਹੱਬਤ ਵਿਚ ਅਸਫਲ ਹੋ ਕੇ ਪਾਗਲ ਹੋ ਗਿਆ ਸੀਜਦੋਂ ਉਹਨੇ ਸੁਣਿਆ ਕਿ ਅੰਮ੍ਰਿਤਸਰ ਹਿੰਦੁਸਤਾਨ ਵਿਚ ਚਲਿਆ ਗਿਆ ਹੈ ਤਾਂ ਉਹਨੂੰ ਬਹੁਤਦੁੱਖ ਹੋਇਆ ਅੰਮ੍ਰਿਤਸਰ ਦੀ ਇੱਕ ਹਿੰਦੂ ਕੁੜੀ ਨਾਲ ਉਹਨੂੰ ਮੁਹੱਬਤ ਸੀਜਿਸਨੇ ਉਹਨੂੰ ਠੁਕਰਾ ਦਿੱਤਾ ਪਰ ਦੀਵਾਨਗੀ ਦੀ ਹਾਲਤ ਵਿਚ ਵੀ ਉਹ ਕੁੜੀ ਨੂੰ ਨਹੀਂ ਸੀ ਭੁੱਲਿਆ ਉਹ ਉਨ੍ਹਾਂ ਸਾਰੇ ਹਿੰਦੂ ਅਤੇ ਮੁਸਲਮਾਨ ਲੀਡਰਾਂ ਨੂੰ ਗਾਲ੍ਹਾਂ ਦੇਣ ਲੱਗ ਪਿਆ ਜਿਨ੍ਹਾਂ ਨੇ ਮਿਲ-ਮਿਲਾ ਕੇ ਹਿੰਦੁਸਤਾਨ ਦੇ ਦੋ ਟੁਕੜੇ ਕਰ ਦਿੱਤੇ ਨੇ ਅਤੇ ਉਹਦੀ ਮਹਿਬੂਬਾ ਹਿੰਦੁਸਤਾਨੀ ਬਣ ਗਈ ਹੈ ਅਤੇ ਉਹ ਪਾਕਿਸਤਾਨੀ ਜਦ ਤਬਾਦਲੇ ਦੀ ਗੱਲ ਸ਼ੁਰੂ ਹੋਈ ਤਾਂ ਉਸ ਵਕੀਲ ਨੂੰ ਕਈ ਪਾਗਲਾਂ ਨੇ ਸਮਝਾਇਆ ਕਿ ਉਹ ਦਿਲ ਥੋੜ੍ਹਾ ਨਾ ਕਰੇਉਹਨੂੰ ਹਿੰਦੁਸਤਾਨ ਭੇਜ ਦਿੱਤਾ ਜਾਵੇਗਾ ਉਸੇ ਹਿੰਦੁਸਤਾਨ ਵਿਚ ਜਿੱਥੇ ਉਹਦੀ ਮਹਿਬੂਬਾ ਰਹਿੰਦੀ ਹੈ - ਪਰ ਉਹ ਲਾਹੌਰ ਛੱਡਣਾ ਨਹੀਂ ਚਾਹੁੰਦਾ ਸੀਉਸਦਾ ਖ਼ਿਆਲ ਸੀ ਕਿ ਅੰਮ੍ਰਿਤਸਰ ਵਿਚ ਉਸਦੀ ਪ੍ਰੈਕਟਿਸ ਨਹੀਂ ਚੱਲੇਗੀ।


ਯੂਰਪੀਅਨ ਵਾਰਡ ਵਿਚ ਦੋ ਐਂਗਲੋ ਇੰਡੀਅਨ ਪਾਗਲ ਸਨ ਉਨ੍ਹਾਂ ਨੂੰ ਜਦੋਂ ਪਤਾ ਲੱਗਿਆ ਕਿ ਹਿੰਦੁਸਤਾਨ ਨੂੰ ਆਜ਼ਾਦ ਕਰਕੇ ਅੰਗਰੇਜ਼ ਚਲੇ ਗਏ ਨੇ ਤਾਂ ਉਨ੍ਹਾਂ ਨੂੰ ਬੜਾ ਸਦਮਾ ਲੱਗਿਆਉਹ ਲੁਕ-ਲੁਕ ਕੇ ਘੰਟਿਆਂ ਬੱਧੀ ਇਸ ਅਹਿਮ ਮਸਲੇ ਉੱਤੇ ਗੱਲਬਾਤ ਕਰਦੇ ਰਹਿੰਦੇ ਕਿ ਪਾਗਲਖਾਨੇ ਵਿਚ ਹੁਣ ਉਨ੍ਹਾਂ ਦੀ ਹੈਸੀਅਤ ਕਿਸ ਕਿਸਮ ਦੀ ਹੋਵੇਗੀ ਯੂਰਪੀਅਨ ਵਾਰਡ ਰਹੇਗਾਜਾਂ ਉਡਾ ਦਿੱਤਾ ਜਾਵੇਗਾ ਬ੍ਰੇਕਫਾਸਟ ਮਿਲਿਆ ਕਰੇਗਾ ਜਾਂ ਨਹੀਂਕੀ ਉਨ੍ਹਾਂ ਨੂੰ ਡਬਲ ਰੋਟੀ ਤਾਂ ਨਹੀਂ ਛੱਡਣੀ ਪਵੇਗੀ।


ਇੱਕ ਸਿੱਖ ਸੀਜਿਸਨੂੰ ਪਾਗਲਖਾਨੇ ਵਿਚ ਦਾਖਲ ਹੋਇਆ ਪੰਦਰਾਂ ਵਰ੍ਹੇ ਹੋ ਚੁੱਕੇ ਸਨ ਹਰ ਵੇਲੇ ਉਹਦੇ ਮੂੰਹੋਂ ਇਹ ਅਜੀਬ ਲਫ਼ਜ ਸੁਣਾਈ ਦਿੰਦੇ ਸਨ, “ਔਪੜ ਦਿ ਗੜ ਗੜ ਅਨੈਕਸ ਦੀਬੇਧਿਆਨਾ ਦਿ ਮੂੰਗ ਕਿ ਦਾਲ ਆਫ ਦੀ ਲਾਲਟੈਨ” ਉਹ ਨਾ ਦਿਨ ਚ ਸੌਂਦਾ ਸੀ ਨਾ ਰਾਤ ਨੂੰ ਪਹਿਰੇਦਾਰਾਂ ਦਾ ਇਹ ਕਹਿਣਾ ਸੀ ਕਿ ਪੰਦਰਾਂ ਵਰ੍ਹਿਆਂ ਦੇ ਲੰਬੇ ਅਰਸੇ ਵਿਚ ਉਹ ਇਕ ਪਲ ਵੀ ਨਹੀਂ ਸੁੱਤਾ ਸੀਉਹ ਲੇਟਦਾ ਵੀ ਨਹੀਂ ਸੀ ਬਲਕਿ ਕਦੇ-ਕਦੇ ਕੰਧ ਨਾਲ ਟੇਕ ਲਾ ਲੈਂਦਾ ਸੀਚੱਤੋ ਪਹਿਰ ਖੜ੍ਹਾ ਰਹਿਣ ਕਰਕੇ ਉਸਦੇ ਪੈਰ ਸੁੱਜ ਗਏ ਸਨ ਅਤੇ ਪਿੰਜਣੀਆਂ ਵੀ ਫੁੱਲ ਗਈਆਂ ਸਨਮਗਰ ਸਰੀਰਕ ਤਕਲੀਫ ਦੇ ਬਾਵਜੂਦ ਉਹ ਲੰਮਾ ਪੈ ਕੇ ਆਰਾਮ ਨਹੀਂ ਕਰਦਾ।


ਹਿੰਦੁਸਤਾਨਪਾਕਿਸਤਾਨ ਅਤੇ ਪਾਗਲਾਂ ਦੇ ਤਬਾਦਲੇ ਬਾਰੇ ਜਦ ਕਦੇ ਗੱਲਬਾਤ ਹੁੰਦੀ ਸੀ ਤਾਂ ਉਹ ਧਿਆਨ ਨਾਲ ਸੁਣਦਾ ਸੀ ਕੋਈ ਉਹਨੂੰ ਪੁੱਛਦਾ ਕਿ ਉਸਦਾ ਕੀ ਖ਼ਿਆਲ ਹੈ ਤਾਂ ਉਹ ਬੜੀ ਗੰਭੀਰਤਾ ਨਾਲ ਜਵਾਬ ਦਿੰਦਾ, “ਔਪੜ ਦੀ ਗੜ-ਗੜ ਦਿ ਅਨੈਕਸ ਕਿ ਬੇਧਿਆਨਾ ਕਿ ਮੂੰਗ ਦੀ ਦਾਲ ਆਫ ਪਾਕਿਸਤਾਨ ਗਵਰਨਮੈਂਟ” ਪਰੰਤੂ ਬਾਅਦ ਵਿਚ ਆਫ਼ ਦੀ ਪਾਕਿਸਤਾਨ‘ ਦੀ ਥਾਂ ਆਫ਼ ਦੀ ਟੋਭਾ ਟੇਕ ਸਿੰਘ ਗਵਰਨਮੈਂਟ‘ ਨੇ ਲੈ ਲਈ ਅਤੇ ਉਹਨੇ ਦੂਜੇ ਪਾਗਲਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਟੋਭਾ ਟੇਕ ਸਿੰਘ ਕਿੱਥੇ ਹੈਜਿੱਥੇ ਦਾ ਉਹ ਰਹਿਣ ਵਾਲਾ ਹੈ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਟੋਭਾ ਟੇਕ ਸਿੰਘ ਪਾਕਿਸਤਾਨ ਵਿਚ ਹੈ ਜਾਂ ਹਿੰਦੁਸਤਾਨ ਵਿਚ ਜੋ ਦੱਸਣ ਦੀ ਕੋਸ਼ਿਸ਼ ਕਰਦੇ ਸਨ ਉਹ ਆਪ ਇਸ ਉਲਝਣ ਵਿਚ ਫਸ ਜਾਂਦੇ ਸਨ ਕਿ ਸਿਆਲਕੋਟ ਪਹਿਲਾਂ ਹਿੰਦੁਸਤਾਨ ਵਿਚ ਹੁੰਦਾ ਸੀਪਰ ਹੁਣ ਸੁਣਿਐ ਕਿ ਪਾਕਿਸਤਾਨ ਵਿਚ ਹੈ ਕੀ ਪਤਾ ਹੈ ਕਿ ਲਾਹੌਰ ਜੋ ਅੱਜ ਪਾਕਿਸਤਾਨ ਵਿਚ ਹੈਕੱਲ੍ਹ ਹਿੰਦੁਸਤਾਨ ਵਿਚ ਚਲਿਆ ਜਾਵੇ ਜਾਂ ਸਾਰਾ ਹਿੰਦੁਸਤਾਨ ਹੀ ਪਾਕਿਸਤਾਨ ਬਣ ਜਾਵੇ ਅਤੇ ਇਹ ਵੀ ਕੌਣ ਛਾਤੀ ਉੱਤੇ ਹੱਥ ਰੱਖ ਕੇ ਕਹਿ ਸਕਦਾ ਹੈ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਦੋਨੋਂ ਕਿਸੇ ਦਿਨ ਸਿਰੇ ਤੋਂ ਗਾਇਬ ਹੋਜਾਣ।


ਇਸ ਸਿੱਖ ਪਾਗਲ ਦੇ ਕੇਸ ਛਿਦਰੇ ਹੋ ਕੇ ਬਹੁਤ ਘੱਟ ਰਹਿ ਗਏ ਸਨਕਿਉਂਕਿ ਉਹ ਨਹਾਉਂਦਾ ਕਦੇ ਕਦਾਈਂ ਸੀਇਸ ਲਈ ਦਾੜ੍ਹੀ ਅਤੇ ਵਾਲ ਆਪਸ ਵਿਚ ਜੰਮ ਗਏ ਸਨ ਜਿਸਦੇ ਕਾਰਨ ਉਹਦੀ ਸ਼ਕਲ ਬੜੀ ਭਿਆਨਕ ਹੋ ਗਈ ਸੀ ਪਰ ਆਦਮੀ ਨਿਡਰ ਸੀ ਪੰਦਰਾਂ ਵਰ੍ਹਿਆਂ ਵਿਚ ਉਹਨੇ ਕਦੇ ਵੀ ਕਿਸੇ ਨਾਲ ਝਗੜਾ-ਫਸਾਦ ਨਹੀਂ ਕੀਤਾ ਸੀ ਪਾਗਲਖਾਨੇ ਦੇ ਜੋ ਪੁਰਾਣੇ ਨੌਕਰ ਸਨਉਹ ਉਹਦੇ ਬਾਰੇ ਏਨਾ ਕੁ ਜਾਣਦੇ ਸਨ ਕਿ ਟੋਭਾ ਟੇਕ ਸਿੰਘ ਵਿਚ ਉਹਦੀ ਕਾਫ਼ੀ ਜ਼ਮੀਨ ਸੀ ਚੰਗਾ ਖਾਂਦਾ ਪੀਂਦਾ ਜ਼ਿਮੀਂਦਾਰ ਸੀ ਕਿ ਅਚਾਨਕ ਦਿਮਾਗ ਹਿਲ ਗਿਆਉਹਦੇ ਰਿਸ਼ਤੇਦਾਰ ਉਹਨੂੰ ਲੋਹੇ ਦੇ ਮੋਟੇ-ਮੋਟੇ ਸੰਗਲਾਂ ਨਾਲ ਬੰਨ ਕੇ ਲਿਆਏ ਅਤੇ ਪਾਗਲਖਾਨੇ ਦਾਖਲ ਕਰਾ ਗਏ।


ਮਹੀਨੇ ਚ ਇੱਕ ਵੇਰਾਂ ਮੁਲਾਕਾਤ ਲਈ ਉਹ ਲੋਕ ਆਉਂਦੇ ਸਨ ਅਤੇ ਉਸਦੀ ਸੁੱਖ-ਸਾਂਦ ਦਾ ਪਤਾ ਕਰਕੇ ਚਲੇ ਜਾਂਦੇ ਸਨਬੜੀ ਦੇਰ ਤੱਕ ਇਹ ਸਿਲਸਿਲਾ ਜਾਰੀ ਰਿਹਾ ਪਰ ਜਦੋਂ ਪਾਕਿਸਤਾਨਹਿੰਦੁਸਤਾਨ ਦੀ ਗੜਬੜ ਸ਼ੁਰੂ ਹੋਈ ਤਾਂ ਉਨ੍ਹਾਂ ਦਾ ਆਉਣਾ-ਜਾਣਾ ਬੰਦ ਹੋ ਗਿਆ।


ਉਹਦਾ ਨਾਂ ਬਿਸ਼ਨ ਸਿੰਘ ਸੀ ਪਰ ਸਾਰੇ ਜਣੇ ਉਸਨੂੰ ਟੋਭਾ ਟੇਕ ਸਿੰਘ ਕਹਿੰਦੇ ਸਨ ਉਹਨੂੰ ਇਹ ਕਤਈ ਮਾਲੂਮ ਨਹੀਂ ਸੀ ਦਿਨ ਕਿਹੜਾ ਹੈਮਹੀਨਾ ਕਿਹੜਾ ਹੈ ਜਾਂ ਕਿੰਨੇ ਸਾਲ ਬੀਤ ਚੁੱਕੇ ਨੇ ਪਰੰਤੂ ਹਰ ਮਹੀਨੇ ਜਦ ਉਸਦੇ ਸਕੇ-ਸਬੰਧੀ ਉਸਨੂੰ ਮਿਲਣ ਵਾਸਤੇ ਆਉਣ ਵਾਲੇ ਹੁੰਦੇ ਤਾਂ ਉਹਨੂੰ ਆਪਣੇ ਆਪ ਪਤਾ ਲੱਗ ਜਾਂਦਾ ਇਸ ਲਈ ਉਹ ਦਫੇਦਾਰ ਨੂੰ ਕਹਿੰਦਾ ਕਿ ਉਹਦੀ ਮੁਲਾਕਾਤ ਆ ਰਹੀ ਹੈ ਉਸ ਦਿਨ ਉਹ ਮਲ-ਮਲ ਕੇ ਨਹਾਉਂਦਾਬਦਨ ਉੱਤੇ ਖ਼ੂਬ ਤੇਲ ਸਾਬਣ ਘਸਾਇਆ ਜਾਂਦਾ ਅਤੇ ਵਾਲਾਂ ਚ ਤੇਲ ਲਾ ਕੇ ਕੰਘਾ ਕਰਦਾਆਪਣੇ ਉਹ ਕੱਪੜੇ ਜੋ ਉਹ ਕਦੀਂ ਵਰਤਦਾ ਨਹੀਂ ਸੀਕੱਢਵਾ ਕੇ ਪਾਉਂਦਾ ਅਤੇ ਇਉਂ ਬਣ-ਫੱਬ ਕੇ ਮਿਲਣ ਵਾਲਿਆਂ ਕੋਲ ਜਾਂਦਾ ਉਹ ਉਸਨੂੰ ਕੁਝ ਪੁੱਛਦੇ ਤਾਂ ਉਹ ਚੁੱਪ ਰਹਿੰਦਾ ਜਾਂ ਕਦੇਂ-ਕਦਾਈਂ ਔਪੜ ਦਿ ਗੜ ਗੜ ਦਿ ਅਨੈਕਸ ਦਿ ਬੇਧਿਆਨਾ ਦਿ ਮੂੰਗ ਦੀ ਦਾਲ ਆਫ਼ ਦੀ ਲਾਲਟੈਨ••” ਕਹਿ ਦਿੰਦਾ।


ਉਹਦੀ ਇੱਕ ਕੁੜੀ ਸੀ ਜੋ ਹਰ ਮਹੀਨੇ ਇੱਕ ਉਂਗਲੀ ਵਧਦੀ-ਵਧਦੀ ਪੰਦਰਾਂ ਵਰ੍ਹਿਆਂ  ਮੁਟਿਆਰ ਹੋ ਗਈ ਸੀ ਬਿਸ਼ਨ ਸਿੰਘ ਉਹਨੂੰ ਪਛਾਣਦਾ ਹੀ ਨਹੀਂ ਸੀ ਉਹ ਬੱਚੀ ਸੀਉਦੋਂ ਵੀ ਆਪਣੇ ਆਪ ਨੂੰ ਦੇਖ ਕੇ ਰੋਂਦੀ ਸੀਮੁਟਿਆਰ ਹੋਈ ਤਦ ਵੀ ਉਹਦੀਆਂ ਅੱਖਾਂ ਚੋਂ ਹੰਝੂ ਵਹਿੰਦੇ ਸਨ।


ਪਾਕਿਸਤਾਨ ਅਤੇ ਹਿੰਦੁਸਤਾਨ ਦਾ ਕਿੱਸਾ ਸ਼ੁਰੂ ਹੋਇਆ ਤਾਂ ਉਹਨੇ ਦੂਜੇ ਪਾਗਲਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਟੋਭਾ ਟੇਕ ਸਿੰਘ ਕਿੱਥੇ ਹੈ ਜਦ ਉਹਨੂੰ ਤਸੱਲੀਬਖਸ਼ ਜਵਾਬ ਨਾ ਮਿਲਿਆ,ਉਹਦੀ ਟੋਹ ਦਿਨ ਪ੍ਰਤੀ ਦਿਨ ਵੱਧਦੀ ਗਈ ਹੁਣ ਉਸਦੀ ਲੜਕੀ ਮੁਲਾਕਾਤ ਨੂੰ ਵੀ ਨਹੀਂ ਆਉਂਦੀ ਸੀਪਹਿਲਾਂ ਤਾਂ ਉਹਨੂੰ ਆਪਣੇ ਆਪ ਪਤਾ ਲੱਗ ਜਾਂਦਾ ਸੀ ਕਿ ਮਿਲਣ ਵਾਲੇ ਆ ਰਹੇ ਨੇ ਪਰ ਹੁਣ ਜਿਵੇਂ ਉਹਦੇ ਦਿਲ ਦੀ ਅਵਾਜ਼ ਵੀ ਬੰਦ ਹੋ ਗਈ ਸੀ ਜੋ ਉਹਨੂੰ ਉਨ੍ਹਾਂ ਦੇ ਆਉਣ-ਜਾਣ ਦੀ ਖ਼ਬਰ ਦੇ ਦਿਆ ਕਰਦੀ ਸੀ- ਉਹਦੀ ਬੜੀ ਇੱਛਾ ਸੀ ਕਿ ਉਹ ਲੋਕ ਆਉਣ ਜੋ ਉਸ ਨਾਲ ਹਮਦਰਦੀ ਪ੍ਰਗਟ ਕਰਦੇ ਸਨ ਅਤੇ ਉਹਦੇ ਵਾਸਤੇ ਫਲਮਿਠਾਈਆਂ ਅਤੇ ਕੱਪੜੇ ਲਿਆਉਂਦੇ ਸਨ ਉਹ ਆਉਣ ਤਾਂ ਉਹ ਉਨ੍ਹਾਂ ਤੋਂ ਪੁੱਛੇ ਕਿ ਟੋਭਾ ਟੇਕ ਸਿੰਘ ਕਿੱਥੇ ਹੈ ਉਹ ਉਹਨੂੰ ਪੱਕੇ ਤੌਰ ਤੇ ਦੱਸ ਦੇਣਗੇ ਕਿ ਟੋਭਾ ਟੇਕ ਸਿੰਘ ਪਾਕਿਸਤਾਨ ਵਿਚ ਹੈ ਜਾਂ ਹਿੰਦੁਸਤਾਨ ਵਿਚ ਉਹਦਾ ਖ਼ਿਆਲ ਸੀ ਕਿ ਟੋਭਾ ਟੇਕ ਸਿੰਘ ਤੋਂ ਹੀ ਆਉਂਦੇ ਨੇਜਿੱਥੇ ਉਹਦੀਆਂ ਜ਼ਮੀਨਾਂ ਨੇ।


ਪਾਗਲਖਾਨੇ ਵਿਚ ਇੱਕ ਪਾਗਲ ਅਜਿਹਾ ਵੀ ਸੀ ਜੋ ਆਪਣੇ ਆਪ ਨੂੰ ਖ਼ੁਦਾ ਕਹਿੰਦਾ ਸੀ ਬਿਸ਼ਨ ਸਿੰਘ ਨੇ ਉਸ ਤੋਂ ਜਦੋਂ ਇਕ ਦਿਨ ਪੁੱਛਿਆ ਕਿ ਟੋਭਾ ਟੇਕ ਸਿੰਘ ਪਾਕਿਸਤਾਨ ਵਿਚ ਹੈ ਜਾਂਹਿੰਦੁਸਤਾਨ ਵਿਚ ਤਾਂ ਉਹਨੇ ਆਪਣੀ ਆਦਤ ਅਨੁਸਾਰ ਠਹਾਕਾ ਮਾਰਿਆ ਅਤੇ ਕਿਹਾ, “ਉਹ ਨਾ ਪਾਕਿਸਤਾਨ ਵਿਚ ਹੈ ਨਾ ਹਿੰਦੁਸਤਾਨ ਵਿਚਕਿਉਂਕਿ ਅਸੀਂ ਅਜੇ ਤੱਕ ਹੁਕਮ ਹੀ ਨਹੀਂਦਿੱਤਾ


ਬਿਸ਼ਨ ਸਿੰਘ ਨੇ ਉਸਨੂੰ ਖ਼ੁਦਾ ਨੂੰ ਕਈ ਵਾਰੀ ਬੜੀ ਮਿੰਨਤ ਅਤੇ ਆਜਜ਼ੀ ਨਾਲ ਕਿਹਾ ਕਿ ਉਹ ਹੁਕਮ ਦੇ ਦੇਵੇ ਤਾਂ ਕਿ ਝੰਜਟ ਮੁੱਕੇਪਰ ਖ਼ੁਦਾ ਬਹੁਤ ਰੁਝਿਆ ਹੋਇਆ ਸੀ ਕਿਉਂਕਿ ਉਹਨੇਹੋਰ ਬਥੇਰੇ ਹੁਕਮ ਦੇਣੇ ਸਨ।


ਇੱਕ ਦਿਨ ਦੁਖੀ ਹੋ ਕੇ ਬਿਸ਼ਨ ਸਿੰਘ ਖ਼ੁਦਾ ਨੂੰ ਟੁੱਟ ਕੇ ਪਿਆ, “ਔਪੜ ਦਿ ਗੜ ਗੜ ਦਿ ਅਨੈਕਸ ਦਿ ਬੇਧਿਆਨਾ ਦਿ ਮੂੰਗ ਦੀ ਦਾਲ ਆਫ਼ ਵਾਹਿਗੁਰੂ ਜੀ ਦਾ ਖਾਲਸਾ ਐਂਡ ਵਾਹਿਗੁਰੂ ਜੀਦੀ ਫਤਹਿ” ਇਸਦਾ ਸ਼ਾਇਦ ਮਤਲਬ ਸੀ ਕਿ ਤੂੰ ਮੁਸਲਮਾਨਾਂ ਦਾ ਖੁਦਾ ਹੈਸਿੱਖਾਂ ਦਾ ਖ਼ੁਦਾ ਹੁੰਦਾ ਤਾਂ ਜ਼ਰੂਰ ਮੇਰੀ ਸੁਣਦਾ।


ਤਬਾਦਲੇ ਤੋਂ ਕੁਝ ਦਿਨ ਪਹਿਲਾਂ ਟੋਭਾ ਟੇਕ ਸਿੰਘ ਦਾ ਇਕ ਮੁਸਲਮਾਨ ਜੋ ਬਿਸ਼ਨ ਸਿੰਘ ਦਾ ਮਿੱਤਰ ਸੀਮੁਲਾਕਾਤ ਲਈ ਆਇਆਮੁਸਲਮਾਨ ਮਿੱਤਰ ਪਹਿਲਾਂ ਕਦੇ ਨਹੀਂ ਆਇਆ ਸੀ ਜਦੋਂਬਿਸ਼ਨ ਸਿੰਘ ਨੇ ਉਹਨੂੰ ਦੇਖਿਆ ਤਾਂ ਇਕ ਪਾਸੇ ਹੱਟ ਗਿਆਫਿਰ ਵਾਪਸ ਜਾਣ ਲੱਗਾ ਪਰ ਸਿਪਾਹੀਆਂ ਨੇ ਉਹਨੂੰ ਰੋਕਿਆ, “ਇਹ ਤੈਨੂੰ ਮਿਲਣ ਆਇਐਤੇਰਾ ਮਿੱਤਰ ਫਜ਼ਲਦੀਨ ਐ


ਬਿਸ਼ਨ ਸਿੰਘ ਨੇ ਫਜ਼ਲਦੀਨ ਨੂੰ ਇੱਕ ਨਜ਼ਰ ਦੇਖਿਆ ਅਤੇ ਕੁਝ ਬੁੜਬੁੜਾਉਣ ਲੱਗਾ ਫਜ਼ਲਦੀਨ ਨੇ ਅੱਗੇ ਵੱਧ ਕੇ ਉਹਦੇ ਮੋਢੇ ਉੱਪਰ ਹੱਥ ਰੱਖਿਆ, “ਮੈਂ ਕਈ ਦਿਨਾਂ ਤੋਂ ਸੋਚ ਰਿਹਾ ਸੀ ਕਿਤੈਨੂੰ ਮਿਲਾਂ ਪਰ ਵਿਹਲ ਹੀ ਨਾ ਮਿਲੀਤੇਰੇ ਸਭ ਆਦਮੀ ਖੈਰੀਅਤ ਨਾਲ ਹਿੰਦੁਸਤਾਨ ਚਲੇ ਗਏ ਸਨ  ਮੈਥੋਂ ਜਿੰਨੀ ਮਦਦ ਹੋ ਸਕੀਮੈਂ ਕੀਤੀਤੇਰੀ ਧੀ ਰੂਪ ਕੌਰ.” ਉਹ ਬੋਲਦਿਆਂਬੋਲਦਿਆਂ ਰੁਕ ਗਿਆ।


ਬਿਸ਼ਨ ਸਿੰਘ ਕੁਝ ਯਾਦ ਕਰਨ ਲੱਗਿਆ, “ਧੀ ਰੂਪ ਕੌਰ


ਫਜ਼ਲਦੀਨ ਨੇ ਰੁਕ ਕੇ ਕਿਹਾ, “ਹਾਂ,  ਉਹ,  ਉਹ ਵੀ ਠੀਕ ਠਾਕ ਐਉਨ੍ਹਾਂ ਨਾਲ ਹੀ ਚਲੀ ਗਈ ਸੀ


ਬਿਸ਼ਨ ਸਿੰਘ ਚੁੱਪ ਰਿਹਾ


ਫਜ਼ਲਦੀਨ ਨੇ ਫਿਰ ਕਹਿਣਾ ਸ਼ੁਰੂ ਕੀਤਾ, “ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਤੇਰੀ ਖ਼ੈਰ ਖੈਰੀਅਤ ਪੁੱਛਦਾ ਰਹਾਂ। ਹੁਣ ਮੈਂ ਸੁਣਿਆ ਤੂੰ ਹਿੰਦੁਸਤਾਨ ਜਾ ਰਿਹੈਂ। ਭਾਈ ਬਲਵੀਰ ਸਿੰਘ ਅਤੇ ਭਾਈ ਵਧਾਵਾ ਸਿੰਘ ਨੂੰ ਮੇਰਾ ਸਲਾਮ ਕਹਿਣਾ ਅਤੇ ਭੈਣ ਅੰਮ੍ਰਿਤ ਕੌਰ ਨੂੰ ਵੀ ਭਾਈ ਬਲਵੀਰ ਸਿੰਘ ਨੂੰ ਕਹਿਣਾ ਕਿ ਫਜ਼ਲਦੀਨ ਰਾਜ਼ੀ ਖੁਸ਼ੀ ਐ। ਦੋ ਬੂਰੀਆਂ ਮੈਸਾਂ ਜੋ ਉਹ ਛੱਡ ਗਏ ਸੀਉਨ੍ਹਾਂ ਚੋਂ ਇੱਕ ਨੇ ਕੱਟਾ ਦਿੱਤਾਦੂਜੀ ਦੇ ਕੱਟੀ ਹੋਈ ਸੀ ਪਰ ਉਹ ਛੇ ਦਿਨਾਂ ਦੀ ਹੋ ਕੇ ਮਰ ਗਈ। ਹੋਰਮੇਰੇ ਲਾਇਕ ਜੋ ਖਿਦਮਤ ਹੋਵੇਕਹੀਂ ਮੈਂ ਹਰ ਵਕਤ ਤਿਆਰ ਆਂ ਔਰ ਆਹ ਤੇਰੇ ਲਈ ਥੋੜ੍ਹੇ ਜਿਹੇ ਮਰੂੰਡੇ ਲਿਆਇਆ


ਬਿਸ਼ਨ ਨੇ ਮਰੂੰਡਿਆਂ ਦੀ ਪੋਟਲੀ ਲੈ ਕੇ ਕੋਲ ਖੜ੍ਹੇ ਸਿਪਾਹੀ ਦੇ ਹਵਾਲੇ ਕਰ ਦਿੱਤੀ ਤੇ ਫਜ਼ਲਦੀਨ ਨੂੰ ਪੁੱਛਿਆ, “ਟੋਭਾ ਟੇਕ ਸਿੰਘ ਕਿੱਥੇ ਐ?”


ਫਜ਼ਲਦੀਨ ਨੇ ਥੋੜ੍ਹਾ ਹੈਰਾਨ ਹੁੰਦਿਆ ਕਿਹਾ, “ਕਿੱਥੇ ਐ?”


ਓਥੇ ਈ ਐਜਿੱਥੇ ਸੀ


ਬਿਸ਼ਨ ਸਿੰਘ ਨੇ ਫੇਰ ਪੁੱਛਿਆ, “ਪਾਕਿਸਤਾਨ ਵਿਚ ਹੈ ਜਾਂ ਹਿੰਦੁਸਤਾਨ ਵਿਚਹਿੰਦੁਸਤਾਨ ਵਿਚਨਹੀਂ! ਨਹੀਂ!! ਪਾਕਿਸਤਾਨ ਵਿਚ.... ਫਜ਼ਲਦੀਨ ਬੌਂਦਲ ਜਿਹਾ ਗਿਆ ਬਿਸ਼ਨ ਸਿੰਘਬੁੜਬੁੜਾਉਂਦਾ ਹੋਇਆ ਚਲਾ ਗਿਆ, “ਔਪੜ ਦਿ ਗੜ ਗੜ ਦਿ ਅਨੈਕਸ ਦੇ ਬੇਧਿਆਨਾ ਦਿ ਮੂੰਗ ਦੀ ਦਾਲ ਆਫ਼ ਦੀ ਪਾਕਿਸਤਾਨ ਐਂਡ ਹਿੰਦੁਸਤਾਨ ਆਫ਼ ਦੀ ਦੁਰ ਫਿੱਟੇ ਮੂੰਹ.....


ਤਬਾਦਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨਇਧਰੋਂ ਉਧਰ ਅਤੇ ਉਧਰੋਂ ਇਧਰ ਆਉਣ ਵਾਲੇ ਪਾਗਲਾਂ ਦੀਆਂ ਸੂਚੀਆਂ ਪੁੱਜ ਚੁੱਕੀਆਂ ਸਨ ਅਤੇ ਤਬਾਦਲੇ ਦਾ ਦਿਨ ਵੀ ਨਿਸ਼ਚਿਤ ਹੋ ਗਿਆ


ਕੜਾਕੇ ਦੀ ਠੰਡ ਸੀ ਜਦੋਂ ਲਾਹੌਰ ਦੇ ਪਾਗਲਖਾਨੇ ਚੋਂ ਹਿੰਦੂ ਸਿੱਖ ਪਾਗਲਾਂ ਨਾਲ ਭਰੀਆਂ ਹੋਈਆਂ ਲਾਰੀਆਂ ਪੁਲਿਸ ਦੀ ਸੁਰੱਖਿਆ ਵਿਚ ਰਵਾਨਾ ਹੋਈਆਂਸਬੰਧਿਤ ਅਫ਼ਸਰ ਵੀ ਨਾਲ ਸਨਵਾਹਗਾ ਦੇ ਬਾਰਡਰ ਉੱਤੇ ਦੋਨਾਂ ਪਾਸੇ ਸੁਪਰਡੈਂਟ ਇਕ-ਦੂਜੇ ਨੂੰ ਮਿਲੇ ਅਤੇ ਮੁੱਢਲੀ ਕਾਰਵਾਈ ਮੁੱਕਣ ਪਿੱਛੋਂ ਤਬਾਦਲਾ ਸ਼ੁਰੂ ਹੋ ਗਿਆਜੋ ਰਾਤ ਭਰ ਜਾਰੀ ਰਿਹਾ


ਪਾਗਲਾਂ ਨੂੰ ਲਾਰੀਆਂ ਚੋਂ ਕੱਢਣਾ ਅਤੇ ਦੂਜੇ ਅਫਸਰਾਂ ਦੇ ਹਵਾਲੇ ਕਰਨਾ ਬੜਾ ਔਖਾ ਕੰਮ ਸੀ ਕਈ ਤਾਂ ਬਾਹਰ ਨਿਕਲਦੇ ਹੀ ਨਹੀਂ ਸੀਜੋ ਨਿਕਲਣ ਲਈ ਰਜ਼ਾਮੰਦ ਹੁੰਦੇ ਸਨਉਨ੍ਹਾਂ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਸੀ ਕਿਉਂਕਿ ਉਹ ਇਧਰ-ਉਧਰ ਭੱਜ ਉੱਠਦੇ ਸਨਜੋ ਨੰਗੇ ਸਨਉਨ੍ਹਾਂ ਨੂੰ ਕੱਪੜੇ ਪੁਆਏ ਜਾਂਦੇ ਤਾਂ ਉਹ ਉਨ੍ਹਾਂ ਪਾੜ ਕੇ ਆਪਣੇ ਬਦਨ ਤੋਂ ਲਾਹ ਸੁੱਟਦੇ-ਕੋਈ ਗਾਲ੍ਹਾਂ ਕੱਢ ਰਿਹਾ ਹੈ.... ਕੋਈ ਗਾ ਰਿਹਾ ਹੈ... ਕੁਝ ਆਪਸ ਵਿਚ ਝਗੜ ਰਹੇ ਨੇਵਿਲਕ ਰਹੇ ਨੇ-ਕੰਨ ਪਈ ਆਵਾਜ਼ ਸੁਣਾਈ ਨਹੀਂ ਦਿੰਦੀ ਸੀ- ਪਾਗਲ ਔਰਤਾਂ ਦਾ ਸ਼ੋਰ ਸ਼ਰਾਬਾ ਅਲੱਗ ਸੀ ਅਤੇ ਠੰਡ ਏਨੀ ਸਖ਼ਤ ਸੀ ਕਿ ਦੰਦ ਵੱਜ ਰਹੇ ਸਨ।


ਪਾਗਲਾਂ ਦੀ ਬਹੁ-ਗਿਣਤੀ ਇਸ ਬਟਵਾਰੇ ਦੇ ਹੱਕ ਵਿਚ ਨਹੀਂ ਸੀਇਸ ਵਾਸਤੇ ਕਿ ਉਨ੍ਹਾਂ ਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਉਨ੍ਹਾਂ ਨੂੰ ਆਪਣੀ ਜਗ੍ਹਾ ਤੋਂ ਪੁੱਟ ਕੇ ਕਿੱਥੇ ਸੁੱਟਿਆ ਜਾ ਰਿਹਾ ਹੈਉਹ ਥੋੜ੍ਹੇ ਜਿਹੇ ਜੋ ਕੁਝ ਸੋਚ ਸਮਝ ਸਕਦੇ ਸਨ, “ਪਾਕਿਸਤਾਨ ਜ਼ਿੰਦਾਬਾਦ ਅਤੇ ਪਾਕਿਸਤਾਨ ਮੁਰਦਾਬਾਦ” ਦੇ ਨਾਅਰੇ ਲਾ ਰਹੇ ਸਨਦੋ ਤਿੰਨ ਵਾਰ ਫਸਾਦ ਹੁੰਦਾ-ਹੁੰਦਾ ਬਚਿਆ,ਕਿਉਂਕਿ ਕਈ ਮੁਸਲਮਾਨਾਂ ਅਤੇ ਸਿੱਖਾਂ ਨੂੰ ਇਹ ਨਾਅਰੇ ਸੁਣ ਕੇ ਤੈਸ਼ ਆ ਗਿਆ ਸੀ।


ਜਦ ਬਿਸ਼ਨ ਸਿੰਘ ਦੀ ਵਾਰੀ ਆਈ ਅਤੇ ਵਾਹਗਾ ਦੇ ਉਸ ਪਾਰ ਸਬੰਧਿਤ ਅਫਸਰ ਉਹਦਾ ਨਾਂ ਰਜਿਸਟਰ ਵਿਚ ਦਰਜ ਕਰਨ ਲੱਗਾ ਤਾਂ ਉਸਨੇ ਪੁੱਛਿਆ, “ਟੋਭਾ ਟੇਕ ਸਿੰਘ ਕਿੱਥੇ ਐ?ਪਾਕਿਸਤਾਨ ਵਿਚ ਜਾਂ ਹਿੰਦੁਸਤਾਨ ਵਿਚ?”

ਸਬੰਧਤ ਅਫਸਰ ਹੱਸਿਆ, “ਪਾਕਿਸਤਾਨ ਵਿਚ


ਇਹ ਸੁਣ ਕੇ ਬਿਸ਼ਨ ਸਿੰਘ ਉੱਛਲ ਕੇ ਇਕ ਪਾਸੇ ਹਟਿਆ ਅਤੇ ਦੌੜ ਕੇ ਆਪਣੇ ਬਾਕੀ ਸਾਥੀਆਂ ਦੇ ਕੋਲ ਪੁੱਜ ਗਿਆ।

ਪਾਕਿਸਤਾਨੀ ਸਿਪਾਹੀਆਂ ਨੇ ਉਸਨੂੰ ਫੜ ਲਿਆ ਅਤੇ ਦੂਜੇ ਪਾਸੇ ਲਿਜਾਣ ਲੱਗੇ ਪਰ ਉਹਨੇ ਜਾਣ ਤੋਂ ਇਨਕਾਰ ਕਰ ਦਿੱਤਾ, “ਟੋਭਾ ਟੇਕ ਸਿੰਘ ਇਥੇ ਐ” ਅਤੇ ਜ਼ੋਰ-ਜ਼ੋਰ ਨਾਲ ਚਿਲਾਉਣਲੱਗਿਆ, “ਔਪੜ ਦਿ ਗੜ-ਗੜ ਦਿ ਅਨੈਕਸ ਦਿ ਬੇਧਿਆਨਾ ਦਿ ਮੂੰਗ ਦੀ ਦਾਲ ਆਫ਼ ਦੀ ਟੋਭਾ ਟੇਕ ਸਿੰਘ ਐਂਡ ਪਾਕਿਸਤਾਨ


ਉਹਨੂੰ ਬਹੁਤ ਸਮਝਾਇਆ ਗਿਆ ਕਿ ਦੇਖੋਹੁਣ ਟੋਭਾ ਟੇਕ ਸਿੰਘ ਹਿੰਦੁਸਤਾਨ ਵਿਚ ਚਲਿਆ ਗਿਆ ਹੈਜੇ ਨਹੀਂ ਗਿਆ ਤਾਂ ਬਹੁਤ ਜਲਦੀ ਭੇਜ ਦਿੱਤਾ ਜਾਵੇਗਾਪਰ ਉਹ ਨਾ ਮੰਨਿਆ ਜਦੋਂਉਹਨੂੰ ਜਬਰਦਸਤੀ ਦੂਜੇ ਪਾਸੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵਿਚਕਾਰ ਇਕ ਥਾਂ ਇਸ ਢੰਗ ਨਾਲ ਆਪਣੀਆਂ ਸੁੱਜੀਆਂ ਹੋਈਆਂ ਟੰਗਾਂ ਉੱਤੇ ਖੜ੍ਹਾ ਹੋ ਗਿਆ ਜਿਵੇਂ ਉਹਨੂੰ ਹੁਣਕੋਈ ਤਾਕਤ ਨਹੀਂ ਹਿਲਾ ਸਕੇਗੀ। ਆਦਮੀ ਨਿਡਰ ਸੀਇਸ ਲਈ ਉਹਦੇ ਨਾਲ ਕੋਈ ਜ਼ਿਆਦਾ ਜ਼ਬਰਦਸਤੀ ਨਾ ਕੀਤੀ ਗਈਉਹਨੂੰ ਉੱਥੇ ਈ ਖੜ੍ਹਾ ਰਹਿਣ ਦਿੱਤਾ ਗਿਆ ਅਤੇ ਤਬਾਦਲੇ ਦਾ ਬਾਕੀ ਕੰਮ ਹੁੰਦਾ ਰਿਹਾ।


ਸੂਰਜ ਨਿਕਲਣ ਤੋਂ ਪਹਿਲਾਂ ਚੁੱਪ ਚੁਪੀਤੇ ਬਿਸ਼ਨ ਸਿੰਘ ਦੇ ਹਲਕ ਵਿਚੋਂ ਇੱਕ ਅਸਮਾਨ ਨੂੰ ਚੀਰਦੀ ਚੀਕ ਨਿਕਲੀ।


ਇਧਰ-ਉਧਰ ਕਈ ਅਫਸਰ ਭੱਜੇ ਆਏ ਅਤੇ ਉਨ੍ਹਾਂ ਨੇ ਦੇਖਿਆ ਕਿ ਉਹ ਆਦਮੀ ਜੋ ਪੰਦਰ੍ਹਾਂ ਵਰਿਆਂ ਤੱਕ ਦਿਨ ਰਾਤ ਆਪਣੀਆਂ ਟੰਗਾਂ ਉੱਤੇ ਖੜ੍ਹਾ ਰਿਹਾ ਸੀਮੂਧੇ ਮੂੰਹ ਪਿਆ ਸੀ।


ਉਧਰ ਕੰਡਿਆਲੀਆਂ ਤਾਰਾਂ ਦੇ ਪਿੱਛੇ ਹਿੰਦੁਸਤਾਨ ਸੀਇਧਰ ਇਹੋ ਜਿਹੀਆਂ ਤਾਰਾਂ ਦੇ ਪਿੱਛੇ ਪਾਕਿਸਤਾਨਵਿਚਕਾਰ ਜ਼ਮੀਨ ਦੇ ਉਸ ਟੁਕੜੇ ਉੱਤੇ ਜਿਸਦਾ ਕੋਈ ਨਾਂ ਨਹੀਂ ਸੀ ਟੋਭਾ ਟੇਕ ਸਿੰਘ ਪਿਆ ਸੀ।


ਕਾਮਰੇਡਾਂ ਨੂੰ ਕਮਿਊਨਿਸਟ ਬਣੇ ਰਹਿਣ ਦੀ ਲੋੜ ਨਹੀਂ - ਪ੍ਰੋ. ਭਗਵਾਨ ਜੋਸ਼ (ਜਵਾਹਰ ਲਾਲ ਨਹਿਰੂ ਯੂਨੀਵਰਸਿਟੀ)


'ਰੂਸੀ ਬਲਾਕ ਦਾ ਢੈਅ-ਢੇਰੀ ਹੋਣਾ ਇਤਿਹਾਸਕ ਵਿਸਫੋਟ ਤੋਂ ਘੱਟ ਨਹੀਂ ਸੀ ਮਾਰਕਸਵਾਦ ਦੀ ਚਮਕ-ਦਮਕ ਹੀ ਮੱਧਮ ਨਹੀਂ ਪਈ, ਇਸ ਵਿਸਫੋਟ ਨਾਲ ਕਮਿਊਨਿਸਟ ਪਾਰਟੀਆਂ ਦੇ ਬੇਸਿਕ 'ਢਾਂਚੇ-ਤੰਤਰ' ਉੱਤੇ ਵੀ ਪ੍ਰਸ਼ਨ-ਚਿੰਨ੍ਹ ਲੱਗ ਚੁੱਕਾ ਹੈ ਮੁੱਖ ਮੁੱਦੇ ਤੇ ਸੁਆਲ ਉਹ ਨਹੀਂ ਰਹੇ ਜੋ 'ਰੂਸੀ ਬਲਾਕ ' ਦੇ ਪਸਤ ਹੋਣ ਤੋਂ ਪਹਿਲਾਂ ਹੁੰਦੇ ਸਨ ਅੱਜ ਸਮੁੱਚਾ ਸੰਸਾਰ ਬਦਲ ਗਿਆ ਹੈ ਤੇ ਮਾਨਵਤਾ ਅੱਗੇ ਪੁਰਾਣੀਆਂ ਮੁਸ਼ਕਲਾਂ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਘੁੰਡੀਆਂ ਉੱਠ ਖੜੀਆਂ ਹਨ
  ਭਾਰਤ ਦੇ ਸਬੰਧ ਵਿੱਚ ਮੁੱਖ ਸਵਾਲ ਇਹ ਹੈ :- ਕੀ ਡੈਮੋਕ੍ਰੈਟਿਕ ਸਿਆਸੀ ਪ੍ਰਬੰਧ ਦੇ ਅਧੀਨ ਕਿਸੇ ਅਜਿਹੀ ਪਾਰਟੀ ਦਾ ਭਵਿੱਖ ਉੱਜਲਾ ਹੋ ਸਕਦਾ ਹੈ ਜੋ ਆਪਣੇ ਆਪ ਨੂੰ ਕਮਿਊਨਿਸਟ ਕਹਿੰਦੀ ਹੈ ?
  ਅੱਜ ਭਾਰਤ ਵਿੱਚ ਜੋ ਕਮਿਊਨਿਸਟ ਪਾਰਟੀਆਂ ਬਣੀਆਂ ਹੋਈਆਂ ਹਨ, ਉਹ ਸਭ ਉਸ ਪਾਰਟੀ ਦੀ ਰਹਿੰਦ-ਖੂੰਹਦ ਹਨ ਜਿਸ ਦੀ ੧੯੨੦-੨੫ ਦੌਰਾਨ ਕਲਪਨਾ ਕੀਤੀ ਗਈ ਸੀ ,ਪਰ ਬਣਨੀ ਉਹ ੧੯੨੮ ਤੋਂ ਬਾਅਦ ਹੀ ਸ਼ੁਰੂ ਹੋਈ ਸੀ ਉਸ ਵੇਲੇ ਅਜਿਹੇ ਲੈਨਿਨੀ ਢਾਂਚੇ-ਤੰਤਰ ਵਾਲੀ ਪਾਰਟੀ ਇਸ ਲਈ ਸੰਕਲਪੀ ਗਈ ਸੀ ਕਿਉਂਕਿ ਤੀਜੀ ਕੌਮਾਤਰੀ ਨੂੰ ਇਹ ਯਕੀਨ ਸੀ ਕਿ 'ਸੰਸਾਰ ਇਨਕਲਾਬ' ਬੱਸ ਕੁੱਝ ਹੀ ਸਾਲਾਂ ਦੀ ਦੂਰੀ ਤੇ ਹੈ ਸੰਸਾਰ ਇਨਕਲਾਬ ਤਾਂ ਨਾ ਆਇਆ ਪਰ ਉਸ ਲਈ ਤਿਆਰ ਕੀਤਾ ਜਾਣ ਵਾਲਾ ਪਾਰਟੀ ਦਾ 'ਢਾਂਚਾ-ਤੰਤਰ' ਜਿਉਂ ਦਾ ਤਿਉਂ ਬਣਿਆ ਰਿਹਾ ਤੇ ਵਿਗੜੇ ਹੋਏ ਰੂਪ ਵਿੱਚ ਅੱਜ ਵੀ ਚਲ ਰਿਹਾ ਹੈ
 ਅੱਜ ਜੇਕਰ ਸਮੁੱਚੇ ਸੰਸਾਰ ਵਿਚ ਡੈਮੋਕ੍ਰੈਟਿਕ ਮੁਲਕਾਂ ਦੀ ਸਿਆਸਤ ਨੂੰ ਨੀਝ ਨਾਲ ਤੱਕਿਆ ਜਾਵੇ ਤਾਂ ਪਤਾ ਲੱਗੇਗਾ ਇਸ ਪ੍ਰਬੰਧ ਵਿਚ ਚਾਰ ਤਰ੍ਹਾਂ ਦੀਆਂ ਸਿਆਸੀ ਧਰਾਵਾਂ ਨੂੰ ਉਭਾਰਨ ਦੀ ਸੰਭਾਵਨਾ ਹੁੰਦੀ ਹੈ ਜੋ ਕਿ ਇਕ ਦੂਸਰੀ ਨਾਲ ਅੰਤਰ-ਸੰਬੰਧਿਤ ਹੁੰਦੀਆਂ ਹੋਈਆਂ ਵੀ ਵੱਖਰੋ-ਵੱਖਰਾ ਵਜੂਦ ਰੱਖਦੀਆਂ ਹਨ ਇਨਾਂ ਚਾਰ ਸਿਆਸੀ ਧਾਰਾਵਾਂ ਨੁੰ ਇਸ ਪ੍ਰਕਾਰ ਦਰਸਾਇਆ ਜਾ ਸਕਦਾ ਹੈ
ਅੱਤ ਲੈਫਟ.... ਸੈਂਟਰ ਲੈਫਟ****ਸੈਂਟਰ***ਸੈਂਟਰ ਰਾਈਟ........ਅੱਤ-ਰਾਈਟ
   ਇਨਾਂ ਚਾਰਾਂ ਵਿੱਚੋਂ ਦੋ ਸਿਆਸੀ ਧਾਰਾਵਾਂ , ਅੱਤ-ਲੈਫਟ ਵਿੰਗ ਤੇ ਅੱਤ-ਰਾਈਟ ਵਿੰਗ ਦਾ ਕੰਮ ਕੇਵਲ ਦੂਸਰੀਆਂ ਦੋ ਸਿਆਸੀ ਧਾਰਾਵਾਂ ਨੂੰ ਪ੍ਰਭਾਵਿਤ ਕਰਨਾ ਹੀ ਹੁੰਦਾ ਹੈ ਡੈਮੋਕ੍ਰੇਟਿਕ ਪ੍ਰਬੰਧ ਅਧੀਨ ਇਹਨਾਂ ਦੋਵੇਂ ਅੱਤ-ਧਾਰਾਵਾਂ ਦਾ ਕੇਂਦਰ ਨਾਲ ਲਿੰਕ ਕੇਵਲ ਸੈਂਟਰ-ਲੈਫਟ ਜਾਂ ਸੈਂਟਰ ਰਾਈਟ ਸਿਆਸਤ ਤੇ ਵਿਚਾਰ ਧਾਰਾਵਾਂ ਰਾਹੀਂ ਹੀ  ਜੁੜਦਾ ਹੈ ਇਹ ਦੋਵੇਂ ਅੱਤ-ਧਾਰਾਵਾਂ ਕਦੀ ਵੀ ਆਪਣੇ ਆਪ ਵਿੱਚ ਬਹੁ-ਮਤ ਹਾਸਿਲ ਨਹੀਂ ਕਰ ਸਕਦੀਆਂ ਡੈਮੋਕ੍ਰੈਟਿਕ ਤੰਤਰ ਵਿਚ ਇਹ ਸਾਰੀਆਂ ਧਾਰਾਵਾਂ ਕੇਂਦਰ ਨਾਲ ਜੁੜੀਆਂ ਹੁੰਦੀਆਂ ਹਨ ਇਹ ਕੇਂਦਰ ਹੀ ਸਮੁੱਚੀ ਕੌਮੀ ਸਿਆਸਤ ਦੀ ਮੁੱਖ ਧਾਰਾ ਹੁੰਦਾ ਹੈ ਤੇ ਇਧਰ ਉਧਰ ਸ਼ਿਫਟ ਹੁੰਦਾ ਰਹਿੰਦਾ ਹੈ ਕੌਮ ਦੀ ਬਹੁ-ਸੰਮਤੀ ਦੀ ਚੇਤਨਤਾ ਵੀ ਇਸ ਦੇ ਆਲੇ-ਦੁਆਲੇ ਘੁੰਮਦੀ ਰਹਿੰਦੀ ਹੈ ਇਸ ਕੇਂਦਰ ਨਾਲ ਜੁੜੀਆਂ ਦੋ ਧਾਰਾਵਾਂ , ਸੈਂਟਰ-ਲੈਫਟ ਤੇ ਸੈਂਟਰ-ਰਾਈਟ ਹੀ ਕੌਮੀ ਚੋਣਾਂ ਵਿਚ ਬਹੁ-ਮਤ ਹਾਸਿਲ ਕਰਨ ਦੀ ਸੰਭਾਵਨਾ ਰੱਖਦੀਆਂ ਹਨਇਹਨਾਂ ਦੋਵੇਂ ਧਾਰਾਵਾਂ ਵਿੱਚੋਂ ਕੇਵਲ ਇਕ ਹੀ ਜਾਂ ਤਾਂ ਆਪਣੇ ਆਪ ਦੇ ਬਲ-ਬੁੱਤੇ ਉਪਰ ਜਾਂ ਜੋੜ ਤੋੜ ਕਰ ਕੇ ਸਰਕਾਰ ਬਨਾਉਣ ਤੇ ਚਲਾਉਣ ਦੀ ਯੋਗ ਹੋ ਸਕਦੀ ਹੈ
    ਅਜਿਹੇ ਡੈਮੋਕ੍ਰੈਟਿਕ ਪ੍ਰਬੰਧ ਅਧੀਨ ਕਮਿਊਨਿਸਟ ਪਾਰਟੀ ਜਾਂ ਪਾਰਟੀਆਂ ਕਦੀ ਵੀ ਬਹੁ-ਮਤ ਹਾਸਿਲ ਨਹੀਂ ਕਰ ਸਕਦੀਆਂ , ਉਹ ਕੇਵਲ ਮੁੱਦਿਆਂ ਦਾ ਪਰਚਾਰ ਕਰਦੀਆਂ ਰਹਿ ਸਕਦੀਆਂ ਹਨ ਉਹ ਸੋਚਦੀਆਂ ਹਨ ਕਿ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਦੀ ਆਵਾਜ਼ ਹਾਂ , ਪਰ ਲੋਕ ਵੋਟ ਉਹਨਾਂ ਨੂੰ ਨਹੀਂ , ਵਧੇਰੇ ਕਰ ਕੇ ਸੈਂਟਰ-ਲੈਫਟ ਜਾਂ ਸੈਂਟਰ-ਰਾਈਟ ਪਾਰਟੀ ਨੂੰ ਦਿੰਦੇ ਹਨ ਇਵੇਂ ਇਹ ਪਾਰਟੀਆਂ ਲੋਕਾਂ ਦੀਆਂ ਸੱਮਸਿਆਵਾਂ ਦੀਆਂ ਢੰਢੋਰਚੀ ਬਣ ਕੇ ਰਹਿ ਜਾਂਦੀਆਂ ਹਨ ਪਰ ਲੋਕਾਂ ਦੇ ਵਿਸ਼ਵਾਸ਼ ਦਾ ਪਾਤਰ ਨਹੀਂ ਬਣ ਸਕਦੀਆਂ ਪੀ. ਸੀ. ਜੋਸ਼ੀ ਆਖਦਾ ਹੁੰਦਾ ਸੀ : ਮਜ਼ਦੂਰ ਆਪਣੀਆਂ ਤਨਖਾਹਾਂ ਅਤੇ ਹੋਰ ਸੁਵਿਧਾਵਾਂ ਦਾ ਹੱਲ ਕਮਿਊਨਿਸਟ ਲੀਡਰਸ਼ਿਪ ਰਾਹੀਂ ਢੂੰਡਦੇ ਹਨ , ਪਰ ਵੋਟ ਵਧੇਰੇ ਕਰ ਕੇ ਕਾਂਗਰਸ ਨੂੰ ਪਾਉਂਦੇ ਹਨ
     ਸੁਆਲ ਪੈਦਾ ਹੁੰਦਾ ਹੈ , ਜੇ ਕਰ ਸਾਰੇ ਸਨਅਤੀ ਮਜ਼ਦੂਰ ਵੀ ਕਮਿਊਨਿਸਟਾਂ ਨੂੰ ਵੋਟ ਪਾ ਦੇਣ ਤਾਂ ਵੀ ਇਸ ਪ੍ਰਬੰਧ ਹੇਠ ਜਿੱਤ ਕਮਿਊਨਿਸਟ ਪਾਰਟੀ ਦੀ ਨਹੀਂ ਹੋ ਸਕਦੀ ਉਹ ਕੌਮ ਦੀ ਬਹੁ-ਸੰਮਤੀ ਦੀ ਪਾਰਟੀ /ਪਾਰਟੀਆਂ ਨਹੀਂ ਬਣ ਸਕਦੀਆਂ ਉਹ ਕੇਵਲ ਸੈਂਟਰ-ਲੈਫਟ ਜਾਂ ਸੈਂਟਰ-ਰਾਈਟ ਉੱਪਰ ਪ੍ਰਭਾਵ ਹੀ ਪਾ ਸਕਦੀਆਂ ਹਨ ਕਈ ਇਤਿਹਾਸਕ ਮੋੜ ਐਸੇ ਹੋ ਸਕਦੇ ਹਨ ਜਿੱਥੇ ਉਹਨਾਂ ਦੇ ਪ੍ਰਭਾਵ ਦੀ ਸਮਰਥਾ ਕਾਫੀ ਹੋ ਸਕਦੀ ਹੈ , ਜਿਵੇਂ ਕਿ ਮਨਮੋਹਨ ਸਿੰਘ ਦੀ ਪਿਛਲੀ ਸਰਕਾਰ ਕਾਇਮ ਰਹਿਣ ਲਈ ਲਗਪਗ ਕਮਿਊਨਿਸਟ ਪਾਰਟੀ ( ਮਾਰਕਸਵਾਦੀ ) ਉੱਪਰ ਨਿਰਭਰ ਸੀ ਅਜਿਹੇ ਪ੍ਰਭਾਵ ਦੀ ਇਹ ਸਿਖਰਲੀ ਸੀਮਾ ਹੁੰਦੀ ਹੈ
    ਏਦਾਂ ਦੇ ਪ੍ਰਭਾਵਾਂ ਵਿਚ ਐਨਾ ਤੰਤ ਨਹੀਂ ਹੁੰਦਾ ਕਿ ਉਹ ਸਮੁੱਚੀ ਸਿਆਸਤ ਦਾ ਰੁੱਖ ਬਦਲ ਕੇ ਉਸ ਨੂੰ ਵਧੇਰੇ ਲੋਕ-ਮੁੱਖੀ ਬਣਾ ਦੇਵੇ ਇਹ ਕੰਮ ਤਾਂ ਕੇਵਲ ਉਹੀ ਪਾਰਟੀ ਕਰ ਸਕਦੀ ਹੈ ਜੋ ਬਹੁ-ਮਤ ਰਾਹੀਂ ਸਰਕਾਰ ਬਣਾਵੇ ਤੇ ਲੋਕ-ਮੁੱਖੀ ਪ੍ਰੋਗਰਾਮਾਂ ਨੂੰ ਯਕੀਨਨ ਅਮਲ ਵਿਚ ਲਿਆਵੇ
    ਇੰਜ ਡੈਮੋਕ੍ਰੈਟਿਕ ਪ੍ਰਬੰਧ ਹੇਠ ਉਹ ਪਾਰਟੀਆਂ ਜੋ ਸੈਂਟਰ-ਲੈਫਟ ਸਿਆਸਤ ਅਪਣਾ ਕੇ ਬਹੁ-ਸੰਮਤੀ ਹਾਸਿਲ ਕਰਨ ਦੀ ਕਾਬਲੀਅਤ ਰੱਖਦੀਆਂ ਹੋਣ ,ਉਹ ਪਾਰਟੀਆਂ ਕੇਵਲ ਸੋਸ਼ਲ ਡੈਮੋਕ੍ਰੈਟਿਕ ਪਾਰਟੀਆਂ ਹੀ ਹੋ ਸਕਦੀਆਂ ਹਨ ਨਾ ਕਿ ਕਮਿਊਨਿਸਟ ਪਾਰਟੀਆਂ  
ਕਮਿਊਨਿਸਟ ਪਾਰਟੀਆਂ ਤਾਂ ਸਗੋਂ ਅਜਿਹੀ ਸਿਆਸੀ ਪਾਰਟੀ ਦੇ ਉਭਰਨ ਵਿੱਚ ਰੋੜਾ ਹੀ ਅਟਕਾ
 ਸਕਦੀਆਂ ਹਨ ਉਹ ਨਾ ਤਾਂ ਆਪਣੇ ਆਪ ਨੂੰ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਵਿਚ ਬਦਲ ਸਕਦੀਆਂ ਹਨ ਕਿਉਂਕਿ ਉਹਨਾਂ ਦਾ ਬੀਜ ਰੂਪ (DNA) ਲੈਨਿਨੀ ਹੁੰਦਾ ਹੈ ਜਿਸ ਦੀ ਸਪਿਰਟ ਸੋਸ਼ਲ ਡੈਮੋਕਰੇਸੀ ਦੇ ਖਿਲਾਫ ਹੁੰਦੀ ਹੈ , ਤੇ ਨਾ ਹੀ ਉਹ ਕਿਸੇ ਹੋਰ ਲੈਫਟ-ਵਿੰਗ ਡੈਮੋਕ੍ਰੈਟਿਕ ਪਾਰਟੀ ਨੂੰ ਉਭਰਨ ਤੇ ਫੈਲਣ ਲਈ ਰਾਹ ਮੁੱਹਈਆ ਕਰਦਾ ਹੈ ਉਹ ਅਜਿਹੀ ਪਾਰਟੀ ਨੂੰ ਇਨਕਲਾਬ ਵਿਰੋਧੀ ਕਹਿ ਕੇ ਭੰਡਦੀਆਂ ਹਨ
   ਅੱਜ ਵੀ ਭਾਰਤੀ ਸਿਆਸਤ ਵਿਚ ਕਮਿਊਨਿਸਟ ਪਾਰਟੀਆਂ ਨੇ ਇਹ ਸੈਂਟਰ-ਲੈਫਟ ਸਪੇਸ (centre-left space) ਖਾਲੀ ਛੱਡ ਕੇ ਆਪਣੇ ਆਪ ਹੀ ਕਾਂਗਰਸ ਦੇ ਹਵਾਲੇ ਕੀਤੀ ਹੋਈ ਹੈ ਇਸੇ ਕਾਰਨ ਹੀ ਇੱਕੋ ਇੱਕ ਕਾਂਗਰਸ ਪਾਰਟੀ ਹੈ ਜਿਸ ਦੀ ਸਿਆਸਤ ਇਸ ਖਾਲੀ ਛੱਡੇ ਸੈਂਟਰ-ਲੈਫਟ ਸਪੇਸ ਤੱਕ ਫੈਲੀ ਹੋਈ ਹੈ ਭਾਵੇਂ ਕਾਂਗਰਸ ਇਕ ਕੰਜ਼ਰਵੇਟਿਵ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਹੈ ਪਰ ਇਹ ਆਪਣੇ ਆਪ ਨੂੰ ਭਾਰਤੀ ਲੋਕਾਂ ਤੇ ਜਨਤਾ ਦੇ ਸਾਹਮਣੇ ਲੈਫਟ-ਵਿੰਗ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਦੇ ਤੌਰ 'ਤੇ ਪੇਸ਼ ਕਰਨ ਵਿਚ ਕਾਮਯਾਬ ਰਹਿੰਦੀ ਹੈ ਇਸ ਦੀ ਧੌਂਸ ਕੇਵਲ ਉਸ ਵਕਤ ਚੈਲੰਜ ਹੋਈ ਜਦੋਂ ਅੱਤ ਰਾਈਟ-ਪਾਰਟੀ  ( BJP ) ਨੇ ਆਪਣੀ ਸਪੇਸ ਨੂੰ ਆਰਜ਼ੀ ਤੌਰ ਤੇ ਤਲਾਂਜਲੀ ਦੇ ਕੇ ਸੈਂਟਰ-ਰਾਈਟ ਸਿਆਸਤ ਅਪਣਾਈ ਤੇ ਬਾਕੀ ਪਾਰਟੀਆਂ ਨਾਲ ਜਮ੍ਹਾਂ-ਤੋੜ ਕਰ ਕੇ ਬਹੁ-ਮੱਤ ਪ੍ਰਾਪਤ ਕਰ ਲਿਆ ਪਰ ਭਾਰਤੀ ਜਨਤਾ ਪਾਰਟੀ ਅੱਜ ਇੱਕ ਰਾਈਟ-ਵਿੰਗ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਬਨਣ ਤੋਂ ਅਸਮਰਥ ਹੈ , ਉਸੇ ਤਰਾਂ ਜਿਸ ਤਰਾਂ ਕਮਿਊਨਿਸਟ ਪਾਰਟੀਆਂ ਭਾਰਤੀ ਪੱਧਰ ਦੀ ਰੈਡੀਕਲ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਵਿਚ ਤਬਦੀਲ ਹੋਣ ਦੇ ਸਮਰਥ ਨਹੀਂ ਹਨ ਇਹਨਾਂ ਦੋਨਾਂ ਪਾਰਟੀਆਂ ਦੀ ਅਜਿਹੀ ਅਸਮਰਥਾ ਕਾਰਨ ਕਾਂਗਰਸ ਕੋਲ ਅੱਜ ਇਹ ਦੋਵੇਂ ਤਰ੍ਹਾਂ ਦੀ ਸਪੇਸ ਹੈ : ਸੈਂਟਰ-ਲੈਫਟ ਤੇ ਸੈਂਟਰ-ਰਾਈਟ
   ਇੰਜ ਕਾਂਗਰਸ ਦੀ ਸਮੁੱਚੀ ਸਿਆਸਤ ,ਪ੍ਰੋਗਰਾਮ ਤੇ ਆਰਥਿਕ ਨੀਤੀਆਂ ਇਹਨਾਂ ਦੋਨਾਂ ਸਪੇਸਾਂ ਦਾ ਮਿਲਗੋਭਾ ਹੋ ਨਿਬੜਦੀਆਂ ਹਨ ਜਦੋਂ ਤੱਕ ਕਮਿਊਨਿਸਟ, ਅੱਤ-ਲੈਫਟ ਤੇ ਬੀ.ਜੇ.ਪੀ.  ਅੱਤ-ਰਾਈਟ ਪੋਜੀਸ਼ਨਾਂ ਤੇ ਕਾਇਮ ਹਨ ,ਉਦੋਂ ਤੱਕ ਭਾਰਤ ਵਿਚ ਕਾਂਗਰਸ ਦਾ ਬੋਲ-ਬਾਲਾ ਬਣਿਆ ਰਹੇਗਾ ਕਾਂਗਰਸ ਆਪਣੇ ਆਪ ਵਿਚ ਐਨੀਂ ਤਕੜੀ ਤਾਕਤ ਨਹੀਂ ਜਿੰਨਾਂ ਇਸ ਨੂੰ ਇਹਨਾਂ ਦੋਵੇਂ ਧਾਰਾਵਾਂ , ਅੱਤ-ਲੈਫਟ ਤੇ ਅੱਤ-ਰਾਈਟ ਨੇ ਬਣਾ ਰੱਖਿਆ ਹੈ ਬਹੁਤੀ ਵੇਰ ਕਿਸੇ ਪਾਰਟੀ ਦੀ ਤਾਕਤ ਉਸ ਦੇ ਆਪਣੇ ਬਲ-ਬੁੱਤੇ ਕਰਕੇ ਨਹੀਂ ਸਗੋਂ ਵਿਰੋਧੀ ਧਿਰਾਂ ਦੀ ਅੰਦਰਲੀ ਕਮਜ਼ੋਰੀ ਅਤੇ ਗਲਤ ਸਿਆਸੀ ਸਮਝ ਉੱਪਰ ਟਿਕੀ ਹੁੰਦੀ ਹੈ
    ਜਦ ਕਮਿਊਨਿਸਟ ਪਾਰਟੀਆਂ ਆਪਣੇ ਪ੍ਰਬੰਧਕੀ ਢਾਂਚੇ-ਤੰਤਰ ਨੂੰ ਤਿਆਗ ਕੇ ਇਕ ਨਵੀਂ ਲਹਿਰ ਤੇ ਪਾਰਟੀ  (The Party of the Broad Left ) ਵਜੋਂ  ਆਪਣੇ ਆਪ ਨੂੰ ਲੋਕਾਂ ਅੱਗੇ ਪੇਸ਼ ਕਰਕੇ ਉਹਨਾਂ ਦਾ ਵਿਸ਼ਵਾਸ ਹਾਸਿਲ ਨਹੀਂ ਕਰਦੀਆਂ , ਓਨੀਂ ਦੇਰ ਤੱਕ ਕਾਂਗਰਸ ਦਾ ਬਦਲ ਲੋਕ ਹੋਰ ਕਿਤੇ ਢੂੰਢਦੇ ਰਹਿਣਗੇ ਪਰ ਕਾਂਗਰਸ ਦੇ ਸਮੁੱਚੇ ਲੋਕ/ਪੱਖੀ ਪ੍ਰੋਗਰਾਮਾਂ ਤੇ ਵਾਹਦਿਆਂ ਨੂੰ ਕੇਵਲ ਇਕ ਰੈਡੀਕਲ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਹੀ ਅਮਲ ਵਿਚ ਲਿਆ ਸਕਦੀ ਹੈ ਜਦ ਤੱਕ ਅਜਿਹੀ ਪਾਰਟੀ ਨਹੀਂ ਉਭਰਦੀ , ਲੋਕਾਂ ਦਾ ਵਿਸ਼ਵਾਸ਼ ਪ੍ਰਾਪਤ ਨਹੀਂ ਕਰਦੀ , ਤਦ ਤੱਕ ਇਹਨਾਂ ਕਾਂਗਰਸੀ ਪ੍ਰੋਗਰਾਮਾਂ ਤੇ ਪਾਲਸੀਆਂ ਦਾ ਅਮਲ ਢਿਲਾ/ਮਿੱਠਾ ਤੇ ਅਗੜ / ਦੁਗੜਾ ਹੀ ਰਹੇਗਾ ਕਮਿਊਨਿਸਟ ਪਾਰਟੀਆਂ ਕਾਂਗਰਸ ਦੀ ਤਿੱਖੀ ਨੁਕਤਾਚੀਨੀ ਤਾਂ ਕਰ ਸਕਦੀਆਂ ਹਨ , ਤੇ ਬਹੁਤ ਵੇਰ ਨੁਕਤਾਚੀਨੀ  ਠੀਕ ਵੀ ਹੁੰਦੀ ਹੈ , ਸਮਝ ਵੀ ਆਉਂਦੀ ਹੈ , ਪਰ ਉਹ ਕਾਂਗਰਸ ਪਾਰਟੀ ਨੂੰ ਬਿਨਾਂ ਰੈਡੀਕਲ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਬਣੇ (The Party of the Broad Left ) ਅਸਲੀਅਤ ਵਿਚ ਕੋਈ ਲੋਕ-ਪੱਖੀ ਠੋਸ ਅਮਲ ਲੋਕਾਂ ਸਾਹਮਣੇ ਨਹੀਂ ਰੱਖ ਸਕਦੀਆਂ
     ਪੰਜਾਬ ਦੀਆਂ ਸੱਮਸਿਆਵਾਂ ਖੇਤੀ ਸਬੰਧੀ ਹਨ ,ਦਲਿਤਾਂ ਅਤੇ ਔਰਤਾਂ ਉਪਰ ਤਸ਼ੱਦਦ ਦੀਆਂ ਹਨ, ਐਜੂਕੇਸ਼ਨ ਤੇ ਵਾਤਾਵਰਣ ਦੇ ਦੂਸ਼ਿਤ ਹੋਣ ਬਾਰੇ ਹਨ ਇਹਨਾਂ ਸਾਰੀਆਂ ਸੱਮਸਿਆਵਾਂ ਦਾ ਸਮਾਜਕ ਹੱਲ ਢੂੰਡਣ ਲਈ ਪੰਜਾਬ ਦੇ ਕਾਮਰੇਡਾਂ ਨੂੰ ਕਮਿਊਨਿਸਟ ਪਾਰਟੀ ਬਨਾਉਣ ਦੀ ਲੋੜ ਨਹੀਂ, ਰੈਡੀਕਲ ਡੈਮੋਕ੍ਰੇਟਿਕ ਲਹਿਰ ਖੜੀ ਕਰਨ ਦੀ ਲੋੜ ਹੈ ਨੌਜਵਾਨਾਂ ਨੂੰ ਸੋਚਵਾਨ ਰੈਡੀਕਲ ਡੈਮੋਕ੍ਰੈਟ ਬਨਾਉਣ ਦੀ ਲੋੜ ਹੈ , ਕਮਿਊਨਿਸਟ ਬਨਾਉਣ ਦੀ ਨਹੀਂ ।