Friday, November 27, 2009

ਤਨਹਾਈ---ਇਕਬਾਲ

(ਇਕਬਾਲ ਨੇ ਇਸ ਨਜ਼ਮ ਵਿੱਚ ਇਨਸਾਨ ਦੀ ਅਜ਼ਲੀ ਤਨਹਾਈ ਨੂੰ ਆਪਣੇ ਮਖ਼ਸੂਸ ਅੰਦਾਜ਼ ਵਿੱਚ ਬਿਆਨ ਕੀਤਾ ਹੈ।)


ਤਨਹਾਈ








ਬਾ ਬਹਿਰ ਰਫ਼ਤਮ ਓ ਗੁਫ਼ਤਮ ਬਾ ਮੋਜ ਇ ਬੇਤਾਬੇ


ਹਮੇਸ਼ਾ ਦਰ ਤਲਬ ਅਸਤੀ ਚਿ ਮੁਸ਼ਕਲੇ ਦਾਰੀ?


ਹਜ਼ਾਰ ਲੂਲੂਏ ਲਾਲਾਸਤ ਦਰ ਗਰੀਬਾਨਤ


ਦਰੂਨ ਸੀਨਾ ਚੂ ਮਨ ਗੋਹਰ ਇ ਦਿਲੇ ਦਾਰੀ?


ਤਪੀਦ ਓ ਅਜ਼ ਲਬ ਇ ਸਾਹਿਲ ਰਮੀਦ ਓ ਹੇਚ ਨਗੁਫ਼ਤ


(ਮੈਂ ਸਮੁੰਦਰ ਕੋਲ ਗਿਆ ਅਤੇ  ਬੇਤਾਬ, ਬਲ ਖਾਂਦੀ ਹੋਈ ਲਹਿਰ ਤੋਂ ਪੁਛਿਆ , ਤੂੰ ਹਮੇਸ਼ਾ ਕਿਸ ਤਲਬ ਵਿੱਚ ਰਹਿੰਦੀ ਹੈ ਤੇ ਤੈਨੂੰ ਕੀ ਮੁਸ਼ਕਿਲ ਦਰਪੇਸ਼ ਹੈ? ਤੇਰੇ ਗਿਰੇਬਾਨ ਵਿੱਚ ਹਜ਼ਾਰਾਂ ਚਮਕਦਾਰ ਅਤੇ ਕੀਮਤੀ ਮੋਤੀ ਹਨ ਲੇਕਿਨ ਕੀ ਤੂੰ ਆਪਣੇ ਸੀਨੇ ਵਿੱਚ ਮੇਰੇ ਦਿਲ ਵਰਗਾ  ਮੋਤੀ  ਵੀ ਰੱਖਦੀ ਹੈਂ ? ਉਹ ਤੜਪੀ  ਕਿਨਾਰੇ ਤੋਂ ਦੂਰ ਚਲੀ ਗਈ ਅਤੇ  ਕੁਛ ਨਾ ਕਿਹਾ)।


ਬਾ ਕੋਹ ਰਫ਼ਤਮ ਵ ਪੁਰਸੀਦਮ ਈਂ ਚਿ ਬੇਦਰਦੀਸਤ?


ਰਸਦ ਬਗੋਸ਼ ਇ ਤੂ ਆਹ ਓ ਫ਼ਗ਼ਾਨ ਇ ਗ਼ਮ ਜ਼ਦਈ?


ਅਗਰ ਬਾ ਸੰਗ ਇ ਤੂ ਲਾਲੇ ਜ਼ ਕਤਰਾ ਖ਼ੂਨ ਅਸਤ


ਯੱਕੇ ਦਰ ਆ ਬਸੁਖ਼ਨ ਬਾ ਮਨ ਇ ਸਿਤਮ ਜ਼ਦਈ


ਬਖ਼ੁਦ ਖ਼ਜ਼ੀਦ ਓ ਨਫ਼ਸ ਦਰ ਕਸ਼ੀਦ ਓ ਹੇਚ ਨਗੁਫ਼ਤ


(ਮੈਂ ਪਹਾੜ  ਕੋਲ  ਗਿਆ ਅਤੇ  ਉਸ ਤੋਂ ਪੁਛਿਆ ਇਹ ਕੀ ਬੇਦਰਦੀ ਹੈ, (ਤੇਰੀ ਇਤਨੀ ਉਚਾਈ ਹੈ ਕਿ) ਕੀ ਕਦੇ  ਤੇਰੇ ਕੰਨ ਤੱਕ ਕਿਸੇ ਗ਼ਮ ਜ਼ਦਾ ਦੀ ਆਹ ਵੀ  ਪਹੁੰਚੀ ਹੈ? ਅਗਰ ਤੇਰੇ ਬੇ ਸ਼ੁਮਾਰ ਕੀਮਤੀ ਪੱਥਰਾਂ ਵਿੱਚ ਮੇਰੇ ਦਿਲ ਵਰਗਾ  ਕੋਈ ਲਾਅਲ ਹੈ ਤਾਂ ਫਿਰ ਇਕ ਬਾਰ  ਮੈਂ  ਸਿਤਮ ਜ਼ਦਾ ਨਾਲ ਕੋਈ ਬਾਤ ਕਰ। ਉਹ ਆਪਣੇ ਆਪ ਵਿੱਚ ਛੁਪਿਆ , ਸਾਹ ਖਿਚੀ ਅਤੇ  ਕੁਛ ਨਾ ਕਿਹਾ)।


ਰਾਹ ਦਰਾਜ਼ ਬਰੀਦਮ ਜ਼ ਮਾਹ ਪੁਰਸੀਦਮ


ਸਫ਼ਰ ਨਸੀਬ, ਨਸੀਬ ਇ ਤੂ ਮਨਜ਼ਲੀਸਤ ਕਿ ਨੇਸਤ


ਜਹਾਂ ਜ਼ ਪਰਤਵ ਇ ਸੀਮਾਏ ਤੂ ਸੁਮਨ ਜ਼ਾਰੇ


ਫ਼ਰੋਗ਼ ਇ ਦਾਗ਼ ਇ ਤੂ ਅਜ਼ ਜਲੋਹ ਦਿਲੀਸਤ ਕਿ ਨੇਸਤ


ਸੂਏ ਸਿਤਾਰਾ ਰਕੀਬਾਨਾ ਦੀਦ ਓ ਹੇਚ ਨਗੁਫ਼ਤ


(ਮੈਂ  ਲੰਬਾ ਸਫ਼ਰ ਕੀਤਾ  ਅਤੇ ਚੰਦ  ਤੋਂ ਪੁਛਿਆ , ਤੇਰੇ ਨਸੀਬ ਵਿਚ  ਸਫ਼ਰ ਹੀ ਸਫ਼ਰ ਹੈ ਲੇਕਿਨ ਕੋਈ ਮੰਜ਼ਿਲ ਵੀ  ਹੈ ਕਿ ਨਹੀਂ। ਜਹਾਨ ਤੇਰੀ ਚਾਂਦਨੀ ਤੋਂ  ਸੁਮਨ ਜ਼ਾਰ  ਬਣਿਆ ਹੋਇਆ  ਹੈ ਲੇਕਿਨ ਤੇਰੇ ਅੰਦਰ ਜੋ ਦਾਗ਼ ਹੈ ਉਸਕੀ ਚਮਕ ਦਮਕ ਕਿਸੇ  ਦਿਲ ਦੀ  ਵਜ੍ਹਾ ਕਰਕੇ  ਹੈ ਯਾ ਨਹੀਂ ਹੈ?ਉਸ ਨੇ  ਤਾਰੇ  ਵੱਲ  ਰਕੀਬਾਨਾ ਨਜ਼ਰਾਂ ਨਾਲ ਦੇਖਿਆ ਅਤੇ  ਕੁਛ ਨਾ ਕਿਹਾ)।


ਸ਼ੁਦਮ ਬਹਜ਼ਰਤ ਇ ਯਜ਼ਦਾਂ ਗੁਜ਼ਸ਼ਤਮ ਅਜ਼ ਮਹਿ ਓ ਮਿਹਰ


ਕਿ ਦਰ ਜਹਾਨ ਇ ਤੂ ਯਕ ਜ਼ੱਰਾ ਆਸ਼ਨਾਯਮ ਨੇਸਤ


ਜਹਾਂ ਤਹੀ ਜ਼ ਦਿਲ ਓ ਮੁਸ਼ਤ ਇ ਖ਼ਾਕ ਇ ਮਨ ਹਮਾ ਦਿਲ


ਚਮਨ ਖ਼ੁਸ਼ ਅਸਤ ਵਲੇ ਦਰਖ਼ੋਰ ਇ ਨਵਾਯਮ ਨੇਸਤ


ਤਬੱਸਮੇ ਬ ਲਬ ਇ ਊ ਰਸੀਦ ਓ ਹੇਚ ਨਗੁਫ਼ਤ


(ਮੈਂ ਚੰਦ  ਔਰ ਸੂਰਜ ਕੋਲੋਂ ਗੁਜ਼ਰ ਕੇ ਖ਼ੁਦਾ ਦੇ ਹਜ਼ੂਰ ਪਹੁੰਚਿਆ  ਅਤੇ   ਕਿਹਾ ਕਿ ਤੇਰੇ ਜਹਾਨ ਵਿੱਚ ਇਕ ਭੀ ਜ਼ਰਾ ਮੇਰਾ ਆਸ਼ਨਾ ਨਹੀਂ ਹੈ। ਤੇਰਾ ਜਹਾਨ ਦਿਲ ਤੋਂ ਖ਼ਾਲੀ ਹੈ ਅਤੇ  ਮੈਂ (ਮੁਸ਼ਤ ਇ ਖ਼ਾਕ) ਤਮਾਮ ਦਾ ਤਮਾਮ ਦਿਲ ਹਾਂ । ਤੇਰਾ ਦੁਨੀਆ ਦਾ ਚਮਨ ਤਾਂ ਇੱਛਾ ਹੈ ਲੇਕਿਨ ਮੇਰੀ ਨਿਵਾ ਦੇ ਲਾਇਕ ਨਹੀਂ, ਕਿ ਮੇਰਾ ਕੋਈ ਹਮਜ਼ਬਾਂ ਨਹੀਂ। ਉਸਦੇ ਬੁੱਲਾਂ ਤੇ ਇਕ ਮੁਸਕਰਾਹਟ ਫੈਲੀ ਅਤੇ  ਉਸ ਨੇ ਕੁਛ ਨਾ ਕਿਹਾ ।

No comments:

Post a Comment