Monday, November 16, 2009

ਕਹਾਣੀ - ਸ਼ਮੀਲ

 Balram

ਸ਼ਮੀਲ ਦੀ ਕਾਵਿ ਪੁਸਤਕ 'ਓ ਮੀਆਂ' ਤੇ ਚਰਚਾ ਦੌਰਾਨ ਨਾਟਕਕਾਰ  ਬਲਰਾਮ ਆਪਣੇ ਪ੍ਰਭਾਵ ਸਾਂਝੇ ਕਰ ਰਹੇ ਹਨ ੦ ਖੱਬੇ ਸਵਰਨਜੀਤ ਸਵੀ ਅਤੇ ਸੱਜੇ ਸ਼ਮੀਲ ਤੇ ਪ੍ਰਕਾਸ਼ ਬੈਠੇ ਹਨ ੦


ਕਹਾਣੀ




ਕਿਉਂ ਛੇੜਨੀ ਹੈ ਫੇਰ
ਉਹੀ ਪੁਰਾਣੀ ਕਥਾ
ਇਸ ਦੇ ਸਭ ਮੋੜ
ਸਭ ਸਿਖਰ
ਮੈਂ ਦੇਖ ਚੁੱਕਾ ਹਾਂ

 



ਵਾਰ ਵਾਰ ਉਹੀ ਦਰਦ
ਉਹੀ ਚੀਸ
ਉਡੀਕ
ਵਿਯੋਗ
ਇਨ੍ਹਾਂ ਸਭ ਮੋੜਾਂ ਤੋਂ
ਹੁਣ ਡਰ ਲਗਦਾ ਹੈ


ਕੁਝ ਹੋਰ ਕਹਿ

ਸਭ ਕਹਾਣੀਆਂ ਦਾ ਇਕ ਹੀ ਵਿਸ਼ਾ ਹੈ
ਜ਼ਿੰਦਗੀ


ਜ਼ਿੰਦਗੀ ਦੀ ਇੱਕੋ ਭਟਕਣ ਹੈ
ਤਲਾਸ਼


ਤਲਾਸ਼ ਦਾ ਇੱਕੋ ਰਾਹ ਹੈ
ਦਰਦ


ਦਰਦ ਦੀ ਇੱਕੋ ਮੰਜ਼ਲ ਹੈ
ਵੈਰਾਗ


ਵੈਰਾਗ ਦਾ ਇੱਕੋ ਅੰਤ ਹੈ
ਰਾਕਟ ਦੀ ਤਰਾਂ ਸੜ ਜਾਣਾ


ਮੇਰੇ ਕੋਲ ਬਥੇਰਾ ਵੈਰਾਗ ਹੈ ਪਹਿਲਾਂ ਹੀ
ਗੁਰੂਤਾ ਦੇ ਘੇਰੇ ਨੂੰ
ਤੋੜਨ ਲਈ


ਉਹੀ ਕਹਾਣੀ ਹੁਣ ਫੇਰ ਨਾ ਛੇੜ

No comments:

Post a Comment