Tuesday, March 2, 2010

'ਦ ਗਰੇਟ ਡਿਕਟੇਟਰ' ਫਿਲਮ ਵਿੱਚ ਚਾਰਲੀ ਚੈਪਲਿਨ ਦੀ ਤਕਰੀਰ






'ਦ ਗਰੇਟ ਡਿਕਟੇਟਰ' ਫਿਲਮ ੧੯੪੦ ਵਿੱਚ ਬਣੀ ਜਿਸ ਵਿੱਚ ਚਾਰਲੀ ਚੈਪਲਿਨ ਨੇ ਆਪਣੀ ਫਿਲਮ ਦੇ ਅੰਤ ਵਿੱਚ ਹੇਠਾਂ ਦਰਜ਼ ਤਕਰੀਰ  ਨੂੰ ਆਪਣੀ ਸਿਰਜਨਾ ਦਾ ਅੰਗ ਬਣਾਇਆ ਸੀ . ਸਪਸ਼ਟ ਹੈ ਚਾਰਲੀ ਨੇ ਆਪਣੀ ਕਲਾ ਨੂੰ ਦੁਨੀਆਂ ਦੇ ਪੁਨਰ ਨਿਰਮਾਣ ਦੇ ਪ੍ਰੋਜੇਕਟ ਨਾਲ ਜੋੜਿਆ ਹੋਇਆ ਹੈ .ਇਸ ਤਕਰੀਰ  ਦੇ ਜਰੀਏ ਚਾਰਲੀ  ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਆਪਣਾ ਸੁਨੇਹਾ ਦੇ ਰਿਹਾ ਹੈ.ਅੱਜ ਸੱਤਰ ਸਾਲ ਬਾਅਦ ਵੀ ਚਾਰਲੀ ਦੀ ਫਿਲਮ ਦੀ ਚਰਚਾ ਜਾਰੀ ਹੈ. ਸਗੋਂ ਪਹਿਲਾਂ ਨਾਲੋਂ ਵਧ ਗਈ ਹੈ. ਲਗਦਾ ਹੈ ਉਦੋਂ ਤੋਂ ਦੁਨੀਆਂ ਰੁਕੀ ਹੋਈ ਹੈ.ਜੁਲਮ ਦੀ ਹਕੂਮਤ  ਕਾਇਮ ਹੈ .ਚਾਰਲੀ ਦਾ ਸੁਨੇਹਾ ਅੱਜ ਵੀ ਓਨਾ ਹੀ ਢੁਕਵਾਂ ਹੈ.



'ਦ ਗਰੇਟ ਡਿਕਟੇਟਰ' ਫਿਲਮ ਵਿੱਚ ਚਾਰਲੀ ਦਾ ਬੁਲੰਦ ਸੁਨੇਹਾ




ਨਿਰਾਸ  ਨਾ  ਹੋਵੋ



ਮੈਨੂੰ ਦੁੱਖ ਹੈ ਲੇਕਿਨ ਮੈਂ ਸ਼ਾਸਕ ਨਹੀਂ ਬਨਣਾ ਚਾਹੁੰਦਾ .  ਇਹ ਮੇਰਾ ਕੰਮ ਨਹੀਂ ਹੈ .  ਕਿਸੇ ਤੇ ਵੀ ਰਾਜ ਕਰਨਾ  ਜਾਂ ਕਿਸੇ ਨੂੰ ਵੀ ਜਿੱਤਣਾ ਨਹੀਂ ਚਾਹੁੰਦਾ .  ਮੈਂ ਤਾਂ ਕਿਸੇ ਦੀ ਮਦਦ ਕਰਨਾ  ਚਾਹਾਂਗਾ -  ਜੇਕਰ ਹੋ ਸਕੇ ਤਾਂ -  ਯਹੂਦੀਆਂ ਦੀ ,  ਗੈਰ ਯਹੂਦੀਆਂ ਦੀ -  ਕਾਲੇ ਲੋਕਾਂ ਦੀ -  ਗੋਰੇ ਲੋਕਾਂ ਦੀ .


ਅਸੀ ਸਭ ਲੋਕ ਇੱਕ ਦੂਜੇ  ਦੀ ਮਦਦ ਕਰਨਾ  ਚਾਹੁੰਦੇ ਹਾਂ .  ਮਨੁੱਖ ਹੁੰਦੇ ਹੀ ਅਜਿਹੇ ਹਨ .  ਅਸੀ ਇੱਕ ਦੂਜੇ ਦੀ ਖੁਸ਼ੀ  ਦੇ ਨਾਲ ਜਿਓਣਾ ਲੋਚਦੇ  ਹਾਂ -  ਇੱਕ ਦੂਜੇ ਦੀਆਂ ਤਕਲੀਫਾਂ  ਦੇ ਨਾਲ ਨਹੀਂ .  ਅਸੀ ਇੱਕ ਦੂਜੇ ਨਾਲ ਨਫ਼ਰਤ ਘਿਰਣਾ ਨਹੀਂ ਕਰਨਾ  ਚਾਹੁੰਦੇ .  ਇਸ ਸੰਸਾਰ ਵਿੱਚ ਸਾਰਿਆਂ ਲਈ ਸਥਾਨ ਹੈ ਅਤੇ ਸਾਡੀ ਇਹ ਬਖ਼ਤਾਵਰ ਧਰਤੀ ਸਾਰਿਆਂ  ਲਈ ਅਨਾਜ - ਪਾਣੀ ਜੁਟਾ ਸਕਦੀ ਹੈ .
“ਜੀਵਨ ਦਾ ਰਸਤਾ ਅਜ਼ਾਦ ਅਤੇ ਸੁੰਦਰ ਹੋ ਸਕਦਾ ਹੈ ,  ਲੇਕਿਨ ਅਸੀ ਰਸਤਾ ਭਟਕ ਗਏ ਹਾਂ.  ਲਾਲਚ ਨੇ ਆਦਮੀ ਦੀ ਆਤਮਾ ਨੂੰ ਜ਼ਹਿਰੀਲਾ ਕਰ ਦਿੱਤਾ ਹੈ -  ਦੁਨੀਆਂ  ਵਿੱਚ ਨਫ਼ਰਤ ਦੀਆਂ ਦੀਵਾਰਾਂ ਖੜੀਆਂ  ਕਰ ਦਿੱਤੀਆਂ ਹਨ -  ਲਾਲਚ ਨੇ ਸਾਨੂੰ ਜ਼ਹਾਲਤ ਵਿੱਚ , ਖੂਨ ਖਰਾਬੇ  ਦੇ ਫੰਦੇ ਵਿੱਚ ਫਸਾ ਦਿੱਤਾ ਹੈ . ਅਸੀਂ ਰਫ਼ਤਾਰ ਦਾ ਵਿਕਾਸ ਕਰ ਲਿਆ ਲੇਕਿਨ ਆਪਣੇ ਆਪ ਨੂੰ ਰਫ਼ਤਾਰ ਵਿੱਚ ਹੀ ਬੰਦ ਕਰ ਦਿੱਤਾ ਹੈ.  ਅਸੀਂ ਮਸ਼ੀਨਾਂ ਬਣਾਈਆਂ ,  ਮਸ਼ੀਨਾਂ ਨੇ ਸਾਨੂੰ  ਬਹੁਤ ਕੁੱਝ ਦਿੱਤਾ ਲੇਕਿਨ ਸਾਡੀਆਂ ਮੰਗਾਂ ਹੋਰ  ਵੱਧਦੀਆਂ  ਚੱਲੀਆਂ  ਗਈਆਂ . ਸਾਡੇ ਗਿਆਨ ਨੇ ਸਾਨੂੰ ਸਨਕੀ ਬਣਾ ਦਿੱਤਾ ਹੈ ;  ਸਾਡੀ ਚਤੁਰਾਈ ਨੇ ਸਾਨੂੰ ਕਠੋਰ ਅਤੇ  ਬੇਰਹਿਮ ਬਣਾ ਦਿੱਤਾ ਹੈ .  ਅਸੀਂ ਸੋਚਦੇ ਬਹੁਤ ਜਿਆਦਾ  ਹਾਂ  ਅਤੇ ਮਹਿਸੂਸ ਬਹੁਤ ਘੱਟ  ਕਰਦੇ ਹਾਂ .  ਬਹੁਤ ਜਿਆਦਾ ਮਸ਼ੀਨਰੀ ਨਾਲੋਂ ਵਧੇਰੇ ਸਾਨੂੰ ਇਨਸਾਨੀਅਤ  ਦੀ  ਜਰੂਰਤ ਹੈ . ਚੁਤਰਾਈ  ਨਾਲੋਂ ਵਧ ਸਾਨੂੰ ਦਰਿਆ ਦਿਲੀ ਅਤੇ ਸ਼ਰਾਫਤ ਦੀ ਜਰੂਰਤ ਹੈ . ਇਹਨਾਂ ਗੁਣਾਂ ਦੇ ਬਿਨਾਂ ਜੀਵਨ ਹਿੰਸਕ ਹੋ ਜਾਵੇਗਾ ਅਤੇ ਸਭ ਕੁਝ ਹਥੋਂ ਨਿਕਲ ਜਾਏਗਾ.
“ਹਵਾਈ ਜਹਾਜ ਅਤੇ  ਰੇਡੀਓ ਸਾਨੂੰ ਆਪਸ ਵਿੱਚ ਇੱਕ ਦੂਜੇ  ਦੇ ਨਜ਼ਦੀਕ ਲਿਆਏ ਹਨ .  ਇਨ੍ਹਾਂ ਚੀਜਾਂ ਦੀ ਪ੍ਰਕਿਰਤੀ  ਅੱਜ ਚੀਖ-ਚੀਖ ਕੇ ਕਹਿ ਰਹੀ ਹੈ -  ਇਨਸਾਨ ਵਿੱਚ ਅੱਛਾਈ ਹੋਵੇ - ਦੁਹਾਈ ਦੇ ਰਹੀ ਹੈ ਕਿ ਪੂਰੀ ਦੁਨੀਆ ਵਿੱਚ ਭਾਈਚਾਰਾ ਹੋਵੇ ,  ਸਾਡੇ ਸਾਰਿਆਂ ਵਿੱਚ ਏਕਤਾ ਹੋਵੇ.  ਇੱਥੇ ਤੱਕ ਕਿ ਇਸ ਸਮੇਂ ਵੀ ਮੇਰੀ ਆਵਾਜ ਪੂਰੀ ਦੁਨੀਆਂ ਵਿੱਚ ਲੱਖਾਂ ਕਰੋੜਾਂ ਲੋਕਾਂ ਤੱਕ ਪਹੁੰਚ ਰਹੀ ਹੈ -  ਲੱਖਾਂ ਕਰੋੜਾਂ  ਨਿਰਾਸ਼  ਪੁਰਖ ,  ਔਰਤਾਂ ,  ਅਤੇ ਛੋਟੇ - ਛੋਟੇ ਬੱਚੇ -  ਉਸ ਤੰਤਰ  ਦੇ ਸ਼ਿਕਾਰ ਲੋਕ ,  ਜੋ ਆਦਮੀ ਨੂੰ ਕਰੂਰ ਅਤੇ ਅਤਿਆਚਾਰੀ ਬਣਾ ਦਿੰਦਾ ਹੈ ਅਤੇ ਨਿਰਦੋਸ਼ ਇਨਸਾਨਾਂ  ਨੂੰ ਸੀਂਖਾਂ ਦੇ ਪਿੱਛੇ ਪਾ ਦਿੰਦਾ ਹੈ ;  ਜਿਨ੍ਹਾਂ ਲੋਕਾਂ ਤੱਕ ਮੇਰੀ ਆਵਾਜ ਪਹੁੰਚ ਰਹੀ ਹੈ -  ਮੈਂ ਉਨ੍ਹਾਂ ਨੂੰ ਕਹਿੰਦਾ ਹਾਂ -  “ਨਿਰਾਸ਼ ਨਾ ਹੋਵੋ’ .  ਜੋ ਮੁਸੀਬਤ ਸਾਡੇ ਤੇ ਆ ਪਈ ਹੈ ,  ਉਹ ਕੁੱਝ ਨਹੀਂ , ਲਾਲਚ ਦਾ ਦੌਰ ਗੁਜ਼ਰ ਜਾਣ ਵਾਲਾ  ਹੈ .  ਇਨਸਾਨ ਦੀ ਨਫ਼ਰਤ ਹਮੇਸ਼ਾ ਨਹੀਂ ਰਹੇਗੀ ,  ਤਾਨਾਸ਼ਾਹ ਮੌਤ  ਦੇ ਹਵਾਲੇ ਹੋਣਗੇ ਅਤੇ ਜੋ ਤਾਕਤ ਉਨ੍ਹਾਂ ਨੇ ਜਨਤਾ ਤੋਂ ਹਥਿਆਈ ਹੈ ,  ਜਨਤਾ  ਦੇ ਕੋਲ ਵਾਪਸ ਪਹੁੰਚ ਜਾਵੇਗੀ ਅਤੇ ਜਦੋਂ ਤੱਕ ਇਨਸਾਨ ਮਰਦੇ ਰਹਿਣਗੇ ,  ਅਜਾਦੀ ਕਦੇ ਖਤਮ ਨਹੀਂ ਹੋਵੇਗੀ .
“ਸਿਪਾਹੀਓ !  ਆਪਣੇ ਆਪ ਨੂੰ ਇਹਨਾਂ  ਵਹਸ਼ੀਆਂ  ਦੇ ਹੱਥਾਂ ਵਿੱਚ ਨਾ ਪੈਣ ਦਿਓ -  ਇਹ ਤੁਹਾਨੂੰ ਨਫ਼ਰਤ ਕਰਦੇ ਹਨ -  ਤੁਹਾਨੂੰ ਗੁਲਾਮ ਬਣਾਉਂਦੇ ਹਨ -  ਜੋ ਤੁਹਾਡੀ ਜਿੰਦਗੀ  ਦੇ ਫੈਸਲੇ ਕਰਦੇ ਹਨ - ਤੁਹਾਨੂੰ ਦੱਸਦੇ ਹਨ ਕਿ ਤੁਹਾਨੂੰ ਕੀ ਕਰਨਾ ਚਾਹੀਏ , ਕੀ ਸੋਚਣਾ ਚਾਹੀਏ ਅਤੇ ਕੀ ਮਹਿਸੂਸ ਕਰਨਾ ਚਾਹੀਏ !  ਜੋ ਤੁਹਾਥੋਂ  ਮਸੱਕਤ ਕਰਵਾਂਦੇ ਹਨ -  ਤੁਹਾਨੂੰ ਭੁੱਖਾ ਰੱਖਦੇ ਹਨ - ਤੁਹਾਡੇ ਨਾਲ ਡੰਗਰਾਂ ਵਰਗਾ ਵਿਵਹਾਰ ਕਰਦੇ ਹਨ ਅਤੇ ਤੁਹਾਨੂੰ ਤੋਪਾਂ  ਦੇ ਚਾਰੇ ਦੀ ਤਰ੍ਹਾਂ ਇਸ਼ਤੇਮਾਲ ਕਰਦੇ ਹਨ -  ਆਪਣੇ ਆਪ ਨੂੰ ਇਹਨਾਂ ਗੈਰਕੁਦਰਤੀ ਮਨੁੱਖਾਂ , ਮਸ਼ੀਨੀ ਮਨੁੱਖਾਂ  ਦੇ ਹੱਥਾਂ ਵਿੱਚ ਗੁਲਾਮ ਮਤ ਬਨਣ ਦਿਓ ,  ਜਿਨ੍ਹਾਂ  ਦੇ ਦਿਮਾਗ ਮਸ਼ੀਨੀ ਹਨ ਅਤੇ ਜਿਨ੍ਹਾਂ  ਦੇ ਦਿਲ ਮਸ਼ੀਨੀ ਹਨ !  ਤੁਸੀ ਮਸ਼ੀਨਾਂ  ਨਹੀਂ ਹੋ ! ਤੁਸੀ ਇਨਸਾਨ ਹੋ ! ਤੁਹਾਡੇ ਦਿਲ ਵਿੱਚ ਮਾਨਵਾਤਾ ਲਈ  ਪਿਆਰ ਦਾ ਸਾਗਰ ਠਾਠਾਂ ਮਾਰ ਰਿਹਾ ਹੈ .  ਨਫ਼ਰਤ ਮਤ ਕਰੋ !  ਸਿਰਫ਼ ਉਹੀ ਨਫ਼ਰਤ ਕਰਦੇ ਹਨ ਜਿਨ੍ਹਾਂ ਨੂੰ ਪਿਆਰ ਨਹੀਂ ਮਿਲਦਾ - ਜੋ  ਪਿਆਰ ਤੋਂ ਸਖਣੇ ਅਤੇ ਗੈਰਕੁਦਰਤੀ ਹਨ !  !
“ਸਿਪਾਹੀਓ !  ਗੁਲਾਮੀ ਲਈ ਮਤ ਲੜੋ !  ਅਜ਼ਾਦੀ ਲਈ ਲੜੋ !  ਸੇਂਟ ਲਿਊਕ  ਦੇ ਸਤਰਹਵੇਂ ਅਧਿਆਏ ਵਿੱਚ ਇਹ ਲਿਖਿਆ ਹੈ ਕਿ ਰੱਬ ਦਾ ਸਾਮਰਾਜ ਮਨੁੱਖ  ਦੇ ਅੰਦਰ ਹੁੰਦਾ ਹੈ -  ਸਿਰਫ਼ ਇੱਕ ਆਦਮੀ  ਦੇ ਅੰਦਰ ਨਹੀਂ ,  ਨਾ ਹੀ  ਬੰਦਿਆਂ ਦੇ ਕਿਸੇ ਸਮੂਹ ਵਿੱਚ ਹੀ ਸਗੋਂ ਸਾਰੇ ਮਨੁੱਖਾਂ ਵਿੱਚ ਰੱਬ ਦਾ ਵਾਸ  ਹੈ ! ਤੁਹਾਡੇ  ਵਿੱਚ ! ਤੁਹਾਡੇ  ਵਿੱਚ ,  ਤੁਸੀ ਸਭ ਆਦਮੀਆਂ  ਦੇ ਕੋਲ ਤਾਕਤ ਹੈ -  ਮਸ਼ੀਨਾਂ  ਬਣਾਉਣ ਦੀ ਤਾਕਤ .  ਖੁਸ਼ੀਆਂ ਪੈਦਾ ਕਰਨ ਦੀ ਤਾਕਤ !  ਤੁਸੀਂ , ਤੁਸੀਂ ਲੋਕਾਂ ਵਿੱਚ ਇਸ ਜੀਵਨ ਨੂੰ ਆਜ਼ਾਦ ਅਤੇ ਖੂਬਸੂਰਤ ਬਣਾਉਣ ਦੀ, ਇਸ ਜਿੰਦਗੀ ਨੂੰ ਇੱਕ ਕਮਾਲ ਰੋਮਾਂਸ਼  ਵਿੱਚ ਬਦਲਣ  ਦੀ ਤਾਕਤ ਹੈ . ਤਾਂ -  ਲੋਕਤੰਤਰ  ਦੇ ਨਾਮ ਤੇ -  ਆਓ ,  ਆਪਾਂ  ਤਾਕਤ ਦਾ ਇਸਤੇਮਾਲ ਕਰੀਏ - ਆਓ , ਆਪਾਂ ਸਭ ਇੱਕ ਹੋ ਜਾਈਏ .  ਆਓ ਆਪਾਂ  ਸਭ ਇੱਕ ਨਵੀਂ ਦੁਨੀਆ ਲਈ ਸੰਘਰਸ਼ ਕਰੀਏ .  ਇੱਕ ਐਸੀ ਚੰਗੇਰੀ ਦੁਨੀਆਂ ,  ਜਿੱਥੇ ਸਾਰਿਆਂ  ਨੂੰ ਕੰਮ ਕਰਨ ਦਾ ਮੌਕਾ ਮਿਲੇਗਾ . ਇਸ ਨਵੀਂ ਦੁਨੀਆ ਵਿੱਚ ਜਵਾਨ ਵਰਗ ਨੂੰ ਭਵਿੱਖ ਅਤੇ  ਵੱਡਿਆਂ ਨੂੰ ਸੁਰੱਖਿਆ ਮਿਲੇਗੀ .
“ਇਨ੍ਹਾਂ ਚੀਜਾਂ ਦਾ ਵਾਅਦਾ ਕਰਕੇ ਵਹਸ਼ੀਆਂ ਨੇ ਤਾਕਤ ਹਥਿਆ ਲਈ ਹੈ .  ਲੇਕਿਨ ਉਹ ਝੂਠ ਬੋਲਦੇ ਹਨ !  ਉਹ ਉਸ ਵਾਅਦੇ ਨੂੰ ਪੂਰਾ ਨਹੀਂ ਕਰਦੇ .  ਉਹ ਕਦੇ ਕਰਨਗੇ ਵੀ ਨਹੀਂ !  ਤਾਨਾਸ਼ਾਹ ਆਪਣੇ ਆਪ ਨੂੰ ਆਜ਼ਾਦ ਕਰ ਲੈਂਦੇ ਹਨ ਲੇਕਿਨ ਲੋਕਾਂ ਨੂੰ ਗੁਲਾਮ ਬਣਾ ਲੈਂਦੇ ਹਨ .  ਆਓ - ਦੁਨੀਆ ਨੂੰ ਆਜ਼ਾਦ ਕਰਾਉਣ ਲਈ ਲੜੀਏ -  ਰਾਸ਼ਟਰੀ ਸਰਹੱਦਾਂ  ਨੂੰ ਤੋੜ ਦੇਈਏ - ਲਾਲਚ , ਨਫ਼ਰਤ  ਅਤੇ  ਅਸਹਿਣਸ਼ਕਤੀ ਨੂੰ ਕੁਚਲ ਦੇਈਏ .  ਆਓ ਆਪਾਂ ਦਲੀਲ਼ ਦੀ ਦੁਨੀਆ ਲਈ ਸੰਘਰਸ਼ ਕਰੀਏ -  ਇੱਕ ਐਸੀ ਦੁਨੀਆਂ  ਦੇ ਲਈ ,  ਜਿੱਥੇ  ਵਿਗਿਆਨ ਅਤੇ ਤਰੱਕੀ ਸਾਨੂੰ  ਸਾਰਿਆਂ  ਨੂੰ ਖੁਸ਼ੀਆਂ ਦੀ ਤਰਫ ਲੈ ਜਾਵੇਗੀ ,  ਲੋਕਤੰਤਰ  ਦੇ ਨਾਮ ਤੇ ਆਓ ਜੀ ,  ਆਪਾਂ  ਇੱਕਜੁਟ ਹੋ ਜਾਈਏ !
ਹੰਨਾਹ !  ਕੀ ਤੂੰ  ਮੈਨੂੰ ਸੁਣ ਰਹੀ ਹੈਂ ?


ਤੂੰ  ਜਿੱਥੇ ਕਿਤੇ ਵੀ ਹੈਂ,  ਮੇਰੀ ਤਰਫ ਵੇਖ !  ਵੇਖ ,  ਹੰਨਾਹ !  ਬੱਦਲ ਉੱਚੇ ਉਠਦੇ ਜਾ ਰਹੇ ਹਨ !  ਉਹਨਾਂ ਵਿਚੋਂ  ਸੂਰਜ ਝਾਕ ਰਿਹਾ ਹੈ !  ਅਸੀਂ  ਇਸ ਹਨ੍ਹੇਰੇ ਵਿੱਚੋਂ ਨਿਕਲ ਕੇ ਪ੍ਰਕਾਸ਼  ਦੇ ਵੱਲ ਵੱਧ ਰਹੇ ਹਾਂ !  ਅਸੀ ਇੱਕ ਨਵੀਂ ਦੁਨੀਆ ਵਿੱਚ ਪਰਵੇਸ਼  ਕਰ ਰਹੇ ਹਾਂ -  ਜਿਆਦਾ ਦਿਆਲੂ ਦੁਨੀਆ , ਜਿੱਥੇ ਆਦਮੀ ਆਪਣੇ  ਲਾਲਚ ਤੋਂ ਉੱਤੇ ਉਠ ਜਾਵੇਗਾ , ਆਪਣੀ ਨਫ਼ਰਤ ਅਤੇ ਆਪਣੀ ਪਾਸ਼ਵਿਕਤਾ ਨੂੰ ਤਿਆਗ ਦੇਵੇਗਾ .  ਵੇਖੋ ਹੰਨਾਹ !  ਮਨੁੱਖ ਦੀ ਆਤਮਾ ਨੂੰ ਖੰਭ  ਦੇ ਦਿੱਤੇ ਗਏ ਹਨ  ਅਤੇ ਓੜਕ ਐਸਾ ਸਮਾਂ ਆ ਹੀ ਗਿਆ ਹੈ ਜਦੋਂ ਉਹ ਅਕਾਸ਼ ਵਿੱਚ ਉੱਡਣਾ ਸ਼ੁਰੂ ਕਰ ਰਹੀ  ਹੈ . ਉਹ ਸਤਰੰਗੀ ਪੀਂਘ ਵਿੱਚ ਉੱਡਣ ਜਾ ਰਹੀ ਹੈ .  ਉਹ ਆਸ ਦੀ ਲੋਅ ਵਿੱਚ ਉੱਡ ਰਹੀ ਹੈ .  ਵੇਖ ਹੰਨਾਹ ! ਵੇਖ !

1 comment:

  1. ਬਹੁਤ ਹੀ ਸ਼ਾਨਦਾਰ ਵਲਵਲੇ ਹਨ।ਇਨ੍ਹਾਂ ਵਲਵਲਿਆ ਵਿਚ ਸਮੁੱਚੀ ਕਾਇਨਾਤ ਨਾਲ ਰੱਬੀ ਚੁੱਪ ਪਿਆਰ ਦੀ ਝਲਕ ਦਿਖਾਈ ਦੇਂਦੀ ਹੈ ਜੋ ਪੰਜਾਬੀ ਦੇ ਮਹਾਨ ਲਿਖਾਰੀ ਪ੍ਰੋ. ਪੂਰਨ ਸਿੰਘ ਦੀਆਾਂ ਲਿਖਤਾਂ ਵਿਚ ਵੀ ਪ੍ਰਤੱਖ ਦਿਖਿਆ ਹੈ।

    ReplyDelete