Friday, March 26, 2010

ਸੰਘ ਦੇ ਦੰਭ ਦੇ ਤਮਾਸ਼ੇ ਦੀ ਇੱਕ ਹੋਰ ਝਾਕੀ



ਸੰਘ ਨੇ ਪਿਛਲੀ ਇੱਕ ਚੁਥਾਈ ਸਦੀ ਦੌਰਾਨ ਬੇਹਿਸਾਬ  ਕੁਕਰਮ ਕੀਤੇ ਹਨ।ਉਹਨਾਂ ਦੇ ਭਾਰ ਥੱਲੇ ਦੱਬੇ ਪਰਿਵਾਰ ਲਈ  ਥਲਿਉਂ ਨਿਕਲਣਾ ਹੁਣ ਦਿਨ ਬਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ।ਖਾਸ ਕਰਕੇ ਭਾਜਪਾ ਦਾ ਸੰਕਟ ਉਹਦੇ ਵਜੂਦ ਦਾ ਸੰਕਟ ਬਣ ਗਿਆ ਹੈ। ਫਾਸ਼ੀਵਾਦ ਅਤੇ ਲੋਕਰਾਜ ਵਿੱਚ ਸੰਤੁਲਨ ਦਾ ਅਸੰਭਵ ਮਾਅਰਕਾ ਮਾਰਨ ਦੇ ਇਹਦੇ ਯਤਨਾਂ ਨੇ ਦੰਭ ਦਾ ਇੱਕ ਦੁਰਲਭ ਤਮਾਸ਼ਾ ਸਾਜ਼ ਵਿਖਾਇਆ ਹੈ।ਮਾਰਕਸ ਦੇ ਕਹਾਵਤ ਬਣ ਚੁੱਕੇ ਕਥਨ ਅਨੁਸਾਰ ਇਸ ਤਮਾਸ਼ੇ ਦੀਆਂ ਝਾਕੀਆਂ ਪਹਿਲੀ ਵਾਰ ਦੁਖਾਂਤ ਦੇ ਰੂਪ ਵਿੱਚ ਵਾਪਰੀਆਂ ਸਨ ਤੇ ਹੁਣ ਦੂਜੀ ਵਾਰ ਵਾਪਰ ਰਹੀਆਂ ਹਨ ਪਰਿਹਾਸ ਦੇ ਰੂਪ ਵਿੱਚ।ਅੰਜੂ ਗੁਪਤਾ ਵਲੋਂ ਪੇਸ਼ ਅੱਖੀਂ ਡਿਠਾ ਵਰਣਨ ਬਾਬਰੀ ਮਸਜਿਦ ਢਾਹੁਣ ਦੇ ਦ੍ਰਿਸ਼ ਦੀ ਇੱਕ ਰੌਚਕ ਝਾਕੀ ਪੇਸ਼ ਕਰਦਾ ਹੈ.ਇਤਿਹਾਸ ਦੀ ਸਿਤਮ ਜਰੀਫੀ ਵੇਖੋ ਸੰਘ ਪਰਿਵਾਰ ਬਾਬਰੀ ਢਾਹ ਕੇ ਖੁਸ਼ ਹੋਇਆ ਫਿਰਦਾ ਸੀ ਪਰ ਹੁਣ ਜਦੋਂ ਕਬਰ ਵਿਚੋਂ ਉਠ ਕੇ ਬਾਬਰੀ ਸੰਘ ਨੂੰ ਮਲੀਆਮੇਟ ਕਰਦੀ ਨਜਰ ਆਉਂਦੀ ਹੈ ਤਾਂ 'ਹਿੰਦੂਵਾਦੀ' ਨੇਤਾ ਨਾ ਹੱਸਣ ਜੋਗੇ ਹਨ ਨਾ ਰੋਣ ਜੋਗੇ।


'ਮੰਦਰ ਵਹੀਂ ਬਨਾਏਂਗੇ' ਦੇ ਸਪਸ਼ਟ ਨਾਹਰੇ ਦੁਆਲੇ ਭੜਕਾਈ ਮੰਦਰ ਲਹਿਰ ਦੇ  ਸਰੇਆਮ ਆਗੂ ਅਡਵਾਨੀ ਅਤੇ ਹੋਰਨਾਂ ਨੇ ਹਮੇਸ਼ਾ ਹੀ ਆਪਣੇ ਨਿਰਦੋਸ਼ ਹੋਣ ਦਾ ਪ੍ਰਪੰਚ ਰਚਿਆ ਹੈ ਪਰ ਇਸ ਨੇ ਉਹਨਾਂ ਨੂੰ ਸਗੋਂ ਹੋਰ ਵੀ ਵੱਡੇ ਗੁਨਾਹਗਾਰ ਬਣਾ ਦਿੱਤਾ ਹੈ।ਉਹਨਾਂ ਦਾ ਨਿਸ਼ਾਨਾ ਸੀ 'ਇਤਹਾਸਿਕ ਤੌਰ ਤੇ ਡਰਪੋਕ ਹਿੰਦੁਆਂ' ਨੂੰ ਬਹਾਦੁਰ ਸ਼ੇਰ ਬਣਾਉਣਾ.ਪਰ ਇਹ ਵੱਡਾ ਕੰਮ ਕਰਨ ਲਈ ਗਾਂਧੀ ਅਤੇ ਭਗਤ ਸਿੰਘ ਵਰਗੇ ਆਗੂ ਚਾਹੀਦੇ ਹੁੰਦੇ ਹਨ ਜਿਹੜੇ ਸੱਚ ਨੂੰ ਪ੍ਰਣਾਏ ਹੋਣ , ਜਿਹਨਾਂ ਨੂੰ ਆਪਣੇ ਉਦੇਸ਼ਾਂ ਦੇ ਸਹੀ ਹੋਣ ਵਿੱਚ ਪੂਰਾ ਯਕੀਨ ਹੋਵੇ.ਇਹਨਾਂ ਨੂੰ ਸ਼ਾਇਦ ਹੀ ਪਤਾ ਹੋਵੇ ਕਿ ਇਤਿਹਾਸ ਨੇ ਉਹਨਾਂ ਦਾ ਖਾਸਾ ਤੈਹ ਕਰ ਵੀ ਦਿੱਤਾ ਹੈ:ਅਜੋਕੇ ਇਤਿਹਾਸ ਦੇ ਸਭ ਤੋਂ ਵੱਡੇ ਦੰਭੀ.


ਬਾਬਰੀ ਮਸਜਿਦ ਗਿਰਾਏ ਜਾਣ ਦੇ ਮਾਮਲੇ ਵਿੱਚ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੇ ਉਨ੍ਹਾਂ ਦੀ ਸੁਰੱਖਿਆ ਸਕੱਤਰ ਰਹੀ ਆਈ ਪੀ ਐੱਸ ਅਧਿਕਾਰੀ ਅੰਜੂ ਗੁਪਤਾ ਨੇ ਸ਼ੁੱਕਰਵਾਰ(26 ਮਾਰਚ , 2010) ਨੂੰ ਸਪੈਸ਼ਲ ਕੋਰਟ ਵਿੱਚ ਗਵਾਹੀ ਦਿੱਤੀ ।ਅੰਜੂ ਨੇ ਸੀ ਬੀ ਆਈ ਦੇ ਸਾਹਮਣੇ ਪਹਿਲਾਂ ਦਿੱਤੀ ਗਵਾਹੀ ਨੂੰ ਹੀ ਕੋਰਟ ਵਿੱਚ ਦੁਹਰਾਇਆ ਹੈ । ਇਸ ਵਕਤ  ਰਾਅ  ਵਿੱਚ ਡੀ ਆਈ ਜੀ ਅੰਜੂ ਗੁਪਤਾ ਇਸ ਮਾਮਲੇ ਵਿੱਚ ਸੀ ਬੀ ਆਈ ਦੀ ਅਹਿਮ ਗਵਾਹ ਹੈ  ।


6 ਦਿਸੰਬਰ , 1992 ਨੂੰ ਜਿਸ ਦਿਨ ਬਾਬਰੀ ਮਸਜਿਦ ਦਾ ਢਾਂਚਾ ਗਿਰਾਇਆ ਗਿਆ ਸੀ , ਅੰਜੂ ਗੁਪਤਾ ਵਧੀਕ ਪੁਲਿਸ ਅਫਸਰ  ਦੇ ਤੌਰ ਤੇ ਫੈਜਾਬਾਦ ਵਿੱਚ ਤੈਨਾਤ ਸੀ  ਅਤੇ ਉਨ੍ਹਾਂ ਨੂੰ ਅਡਵਾਨੀ ਦੀ ਸੁਰੱਖਿਆ ਦਾ ਜਿੰਮਾ ਦਿੱਤਾ ਗਿਆ ਸੀ । ਅੰਜੂ ਗੁਪਤਾ ਇਸ ਹਾਦਸੇ ਦੇ ਦੌਰਾਨ ਅਡਵਾਨੀ ਦੀ ਭੂਮਿਕਾ ਦੀ ਚਸ਼ਮਦੀਦ ਗਵਾਹ ਹੈ  । ਅੰਜੂ ਗੁਪਤਾ ਸੀ ਬੀ ਆਈ ਨੂੰ ਪਹਿਲਾਂ ਦਿੱਤੇ ਆਪਣੇ ਬਿਆਨ ਵਿੱਚ ਦੱਸ ਚੁੱਕੀ ਹੈ ਕਿ ਅਡਵਾਨੀ ਸਮੇਤ ਭਾਜਪਾ ਦੇ ਕਈ ਵੱਡੇ ਨੇਤਾਵਾਂ ਨੇ ਕਾਰਸੇਵਕਾਂ ਨੂੰ ਉਕਸਾਇਆ ਸੀ । ਸਾਲ 2005 ਵਿੱਚ ਅੰਜੂ ਗੁਪਤਾ ਦੇ ਬਿਆਨ ਨੇ ਅਡਵਾਨੀ ਦੇ ਖਿਲਾਫ ਇਲਜ਼ਾਮ ਤੈਅ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ । ਜੇਕਰ ਉਨ੍ਹਾਂ ਨੇ ਸੀ ਬੀ ਆਈ ਨੂੰ ਪਹਿਲਾਂ ਦਿੱਤੇ ਬਿਆਨ ਹੀ ਦੋਹਰਾਏ ਹਨ ਤਾਂ ਅਡਵਾਨੀ ਦੇ ਖਿਲਾਫ ਇਹ ਕੇਸ ਮਜਬੂਤ ਹੋਵੇਗਾ । ਸੀ ਬੀ ਆਈ ਨੂੰ ਦਿੱਤੇ ਬਿਆਨ ਵਿੱਚ ਅੰਜੂ ਗੁਪਤਾ ਨੇ ਕਿਹਾ ਸੀ ਕਿ ਜਿਵੇਂ ਹੀ ਅਡਵਾਨੀ ਘਟਨਾ ਸਥਾਨ ਤੇ ਪੁੱਜੇ , ਹਾਲਾਤ ਖ਼ਰਾਬ ਹੋ ਗਏ । ਉਨ੍ਹਾਂ ਦੇ ਭਾਸ਼ਣ ਦੇਣ ਦੇ ਬਾਅਦ ਹਾਲਾਤ ਹੋਰ ਵੀ ਖ਼ਰਾਬ ਹੋ ਗਏ ਸਨ । ਗੁਪਤਾ ਨੇ ਦੱਸਿਆ ਸੀ ਕਿ ਜਦੋਂ ਪਹਿਲਾ , ਦੂਜਾ ਅਤੇ ਤੀਜਾ ਗੁੰਬਦ ਡਿਗਿਆ ਸੀ ਉਸ ਸਮੇਂ ਉਮਾ ਭਾਰਤੀ ਅਤੇ ਸਾਧਵੀ ਰਿਤੰਭਰਾ ਨੇ ਇੱਕ ਦੂਜੇ ਨੂੰ ਗਲੇ ਲਗਾ ਲਿਆ ਸੀ ।ਉਹ ਲੋਕ ਆਪਸ ਵਿੱਚ ਮਠਿਆਈਆਂ ਵੰਡ ਰਹੇ ਸਨ ਅਤੇ ਉਹਨਾਂ  ਨੇ ਅਡਵਾਨੀ ,ਮੁਰਲੀ ਮਨੋਹਰ ਜੋਸ਼ੀ ਅਤੇ ਐੱਸ ਸੀ ਦੀਕਸ਼ਿਤ ਨੂੰ ਗਲੇ ਲਗਾ ਕੇ ਵੀ ਆਪਣੀ ਖੁਸ਼ੀ ਜਾਹਰ ਕੀਤੀ ।


ਹਾਲਾਂਕਿ ਅਡਵਾਨੀ ਬਾਬਰੀ ਮਸਜਿਦ ਗਿਰਾਉਣ ਦੀ ਸਾਜਿਸ਼ ਦੇ ਇਲਜ਼ਾਮ ਤੋਂ ਬਰੀ ਹੋ ਗਏ ਹਨ , ਲੇਕਿਨ 2005 ਵਿੱਚ ਇਲਾਹਾਬਾਦ ਹਾਈਕੋਰਟ ਦੀ ਲਖਨਊ ਪੀਠ ਵਿੱਚ ਉਨ੍ਹਾਂ ਦੇ ਖਿਲਾਫ ਲੋਕਾਂ ਨੂੰ ਉਕਸਾਉਣ ਅਤੇ ਦੰਗੇ ਭੜਕਾਉਣ ਸੰਬੰਧੀ  ਮਾਮਲਾ ਦਰਜ ਕੀਤਾ ਗਿਆ  , ਜਿਸ ਤੇ  ਸੁਣਵਾਈ ਰਾਇਬਰੇਲੀ ਦੀ ਵਿਸ਼ੇਸ਼ ਅਦਾਲਤ ਵਿੱਚ ਚੱਲ ਰਹੀ ਹੈ । ਇਸ ਮਾਮਲੇ ਵਿੱਚ ਭਾਜਪਾ ਦੇ ਵੱਡੇ ਨੇਤਾ ਲਾਲ ਕ੍ਰਿਸ਼ਨ  ਅਡਵਾਨੀ , ਮੁਰਲੀ ਮਨੋਹਰ ਜੋਸ਼ੀ , ਵਿਨੇ ਕਟਿਆਰ , ਅਸ਼ੋਕ ਸਿੰਗਲ , ਉਮਾ ਭਾਰਤੀ , ਗਿਰੀਰਾਜ ਕਿਸ਼ੋਰ , ਸਾਧਵੀ ਰਿਤੰਭਰਾ ਮੁੱਖ ਆਰੋਪੀ ਹਨ ।

No comments:

Post a Comment