Thursday, February 18, 2010

ਉਹ ਗੀਤ ਜਿਸ ਕਰਕੇ ਮਾਰਕ ਹਾਲ ਨੂੰ ਕੋਰਟ ਮਾਰਸ਼ਲ ਕੀਤਾ ਜਾ ਰਿਹਾ ਹੈ

ਅਮਰੀਕੀ ਫੌਜ ਵਿੱਚ ਇੱਕ ਨੀਤੀ ਹੈ ਕਿ ਕਿਸੇ ਫੌਜੀ ਨੂੰ ਫੌਜੀ ਸਰਵਿਸ ਦਾ ਆਪਣਾ ਇਕਰਾਰ ਪੂਰਾ ਕਰਨ ਦੇ ਬਾਅਦ ਵੀ  ਡਿਊਟੀ ਤੇ ਬੁਲਾਇਆ ਜਾ ਸਕਦਾ ਹੈ ।ਜੰਗਾਂ ਵਿੱਚ ਉਲਝੇ ਅਮਰੀਕਾ ਦੀਆਂ ਵਧ ਰਹੀਆਂ ਫੌਜੀ ਲੋੜਾਂ ਨੂੰ ਪੂਰਾ ਕਰਨ ਲਈ  ਜਾਰਜ  ਬੁਸ਼ ਨੇ 2001 ਵਿੱਚ ਇਹ ਨੀਤੀ ਬਣਾਈ ਸੀ । ਇਸਨੂੰ ਸਟਾਪ ਲਾਸ ਪਾਲਿਸੀ ਕਿਹਾ ਗਿਆ ।ਅਮਰੀਕੀ ਫੌਜੀ  ਮਾਰਕ ਹਾਲ 27 ਸਾਲ ਦਾ ਹੈ । ਇਰਾਕ ਵਿੱਚ ਆਪਣਾ ਇਕਰਾਰ  ਪੂਰਾ ਕਰਨ ਦੇ ਬਾਅਦ ਉਹ ਫੌਜ ਤੋਂ ਵੱਖ ਰਹਿਣਾ  ਚਾਹੁੰਦਾ ਸੀ , ਪਰ  ਸਟਾਪ ਲਾਸ ਪਾਲਿਸੀ  ਦੇ ਤਹਿਤ ਉਸ ਨੂੰ ਫਿਰ ਤੋਂ ਇਰਾਕ ਵਿੱਚ ਨਿਯੁਕਤੀ ਦਾ ਆਰਡਰ ਮਿਲਿਆ ।  ਇਸ ਗੱਲੋਂ  ਨਰਾਜ ਮਾਰਕ ਹਾਲ ਨੇ ਆਪਣੀ ਵੇਬ ਸਾਈਟ ਵਿੱਚ ਇੱਕ ਹਿਪ -ਹਾਪ ਗੀਤ  ਲਿਖਿਆ ।  ਇਸ ਗੀਤ  ਨੇ ਅਮਰੀਕੀ ਫੌਜ ਦੇ ਅਧਿਕਾਰੀਆਂ ਨੂੰ ਏਨਾ ਪਰੇਸ਼ਾਨ ਕਰ ਦਿੱਤਾ  ਕਿ ਉਸਨੂੰ ਗਿਰਫਤਾਰ ਕਰ ਲਿਆ ਗਿਆ । ਉਸਦਾ ਇਰਾਕ ਵਿੱਚ ਕੋਰਟ ਮਾਰਸ਼ਲ ਕਰਨ  ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ ।

ਇਹ ਹੈ ਉਹ ਗੀਤ  ਜਿਸਦੀ ਵਜ੍ਹਾ ਕਰਕੇ ਮਾਰਕ ਹਾਲ ਦਾ ਕੋਰਟ ਮਾਰਸ਼ਲ ਕੀਤਾ ਜਾ ਰਿਹਾ ਹੈ  ।

“Fuck you colonels ,  captains ,  E - 7 and above
You think you so much bigger than I am ?   .  .  .
I’m gonna round them up all eventually ,  easily ,  walk right up peacefully
And surprise them all ,  yes ,  yes ,  y’all ,  up against the wall ,  turn around
I got a fucking magazine with 30 rounds ,  on a three - round burst ,  ready
to fire down
Still against the wall ,  I grab my M - 4 ,  spray and watch all the bodies
hit the floor
I bet you never stop - loss nobody no more . ”

ਕੰਮ ਚਲਾਊ ਤਰਜਮਾ :

ਕਰਨਲ ,  ਕੈਪਟਨ ,  ਈ - 7 ਅਤੇ ਉੱਪਰ  ਦੇ ਰੈਂਕਾਂ  ਵਾਲਿਓ

ਭਾੜ ਵਿੱਚ ਜਾਓ ਤੁਸੀਂ ਸਾਰੇ

ਤੁਸੀਂ ਸੋਚਦੇ ਹੋ ਕਿ ਤੁਸੀਂ ਮੇਰੇ ਤੋਂ ਵੱਡੇ ਹੋ

ਮੈਂ ਤੁਹਾਨੂੰ  ਸਾਰਿਆ ਨੂੰ ਇੱਕ ਦਿਨ ਘੇਰ ਲਿਆਵਾਂਗਾ

ਬਿਨਾਂ ਕਿਸੇ ਹੁੱਜਤ ਦੇ , ਪੁਰਅਮਨ ਤਰੀਕੇ ਨਾਲ

ਅਤੇ ਕੰਧ ਵੱਲ ਮੂੰਹ ਕਰਵਾ ਕੇ

ਲਾਈਨ ਵਿੱਚ ਖੜ੍ਹਾ ਲਵਾਂਗਾ ਤੁਹਾਨੂੰ ਸਾਰਿਆਂ ਨੂੰ

ਮੇਰੀ ਐਮ - ਫ਼ੋਰ  ਗਨ ਵਿੱਚ ਤੀਹ  ਗੋਲੀਆਂ ਹਨ

ਤਿੰਨ ਵਾਰ ਹੋਵੇਗੀ  ਤੜ ਤੜ ਅਤੇ ਸਭ ਖਤਮ

ਮੈਂ  ਸ਼ਰਤ ਲਾਉਣ ਲਈ ਤਿਆਰ ਹਾਂ ਕਿ ਫੇਰ

ਤੁਸੀਂ  ਕਿਸੇ ਦਾ ਸਟਾਪ ਲਾਸ ਨਹੀਂ ਕਰੋਗੇ  ।

ਇਸ ਗੀਤ ਵਿੱਚ ਹਿੰਸਾ ਦੀ ਗੱਲ ਹੈ ਪਰ  ਇਹ ਹਿੰਸਾ ਕਿਸੇ ਖਾਸ ਵਿਅਕਤੀ ਦੇ
ਖਿਲਾਫ ਨਹੀਂ ।  ਇਸ ਕਵਿਤਾ ਵਿੱਚ ਜਿਨ੍ਹਾਂ ਨੂੰ ਗੋਲੀਆਂ ਨਾਲ  ਭੁੰਨ ਦੇਣ ਦੀ ਗੱਲ ਹੈ ,  ਉਹ
ਆਖਰੀ ਲਾਈਨ  ਵਿੱਚ ਫਿਰ ਜਿੰਦਾ ਹਨ । ਸਪਸ਼ਟ ਹੈ  ਮਾਰਕ ਹਾਲ ਉਸ ਪ੍ਰਵਿਰਤੀ ਨੂੰ ਗੋਲੀ

ਮਾਰਨ ਦੀ ਗੱਲ ਕਰ ਰਿਹਾ ਹੈ , ਜੋ ਕਿਸੇ ਨੂੰ ਜਬਰਨ ਯੁਧ ਖੇਤਰ ਵਿੱਚ ਧੱਕ  ਦਿੰਦੀ ਹੈ ।ਕਿਸੇ ਕਵਿਤਾ ਜਾਨ ਗੀਤ ਦੇ ਸੁਨੇਹੇ ਦਾ ਫੈਸਲਾ ਉਹਦੇ ਸਿਧੇ ਲਫਜੀ ਅਰਥਾਂ ਦੇ ਅਧਾਰ ਤੇ ਨਹੀਂ ਕੀਤਾ ਜਾ ਸਕਦਾ। ਅਮਰੀਕਾ ਦੀ ਫੌਜੀ ਅਫਸਰਸ਼ਾਹੀ ਦੇ ਅਨੁਸਾਰ  ਸ਼ਾਇਦ ਕਲਾ ਦੀ ਭਾਸ਼ਾ ਕੋਈ ਅਜਨਬੀ ਸ਼ੈ ਹੈ ।
ਕਲਾ ਦੀ ਜ਼ਰਾ ਜਿੰਨੀ ਸਮਝ ਦਾ ਮਾਲਕ ਵੀ ਸਮਝ ਸਕਦਾ ਹੈ ਕਿ ਮਾਰਕ ਹਾਲ ਦਾ  ਉੱਪਰ ਦਰਜ਼ ਗੀਤ ਹਿੰਸਾ ਦਾ ਸੱਦਾ ਨਹੀਂ ਸਗੋਂ ਹਿੰਸਾ ਨੂੰ ਜਨਮ ਦੇਣ ਵਾਲੀਆਂ ਜੰਗ ਪਸੰਦ ਹਿੰਸਾਤਮਕ ਤਾਕਤਾਂ ਦੇ ਇੱਕ ਅਮਾਨਵੀ ਕਨੂੰਨ ਦੇ ਖਿਲਾਫ਼ ਕਰਾਰਾ ਰੋਸ ਹੈ ਜਿਸ ਨੇ ਇੱਕ ਸੰਵੇਦਨਸ਼ੀਲ ਇਨਸਾਨ ਦੀ  ਗਹਿਰੀ ਅੰਦਰੂਨੀ ਪੀੜ ਵਿਚੋਂ ਜਨਮ ਲਿਆ ਹੈ।

2 comments:

  1. ਜਦੋਂ ਕਿਸੇ ਦੀ ਆਤਮਾ ਦੁਖੀ ਹੋਵੇ ..ਉਸ ਦਾ ਦੁਖ ਸਮਜਨ ਦੀ ਬਜਾਏ, ਜਲਾਲਤ ਦੇਣੀ ਬਹੁਤ ਬੁਰੀ ਗਲ ਹੈ |ਭਾਰਤੀ ਹੋਣ ਵੇਲੇ ਜੇ ਇਹ ਰੂਲ ਹੁੰਦਾ ਤਾਂ ਉਹ ਹੋਰ ਮਨੋਸਥਿਤੀ ਚ ਹੁੰਦਾ |

    ReplyDelete
  2. ਜਦੋਂ ਕਿਸੇ ਦੀ ਆਤਮਾ ਦੁਖੀ ਹੋਵੇ ..ਉਸ ਦਾ ਦੁਖ ਸਮਜਨ ਦੀ ਬਜਾਏ, ਜਲਾਲਤ ਦੇਣੀ ਬਹੁਤ ਬੁਰੀ ਗਲ ਹੈ |ਭਰਤੀ ਹੋਣ ਵੇਲੇ ਜੇ ਇਹ ਰੂਲ ਹੁੰਦਾ ਤਾਂ ਉਹ ਹੋਰ ਮਨੋਸਥਿਤੀ ਚ ਹੁੰਦਾ

    ReplyDelete