Monday, March 8, 2010

ਮਨ ਜੀਤੇ ਜੱਗ ਜੀਤ ---ਪਾਵਲੋ ਕੋਇਲੋ

ਕਈ ਤੀਰਅੰਦਾਜੀ  ਪਦਕ ਜਿੱਤਣ  ਦੇ ਬਾਅਦ ਸ਼ਹਿਰ ਦਾ ਚੈਂਪੀਅਨ ਜੇਨ ਗੁਰੂ ਕੋਲ ਗਿਆ  .ਉਸ  ਨੇ ਕਿਹਾ , " ਮੈਂ  ਸਭ ਤੋਂ ਵਧੀਆ ਤੀਰਅੰਦਾਜ ਹਾਂ  . ਮੈਂ ਧਰਮ ਨਹੀਂ ਸਿਖਿਆ ,  ਮੈਂ ਸਨਿਆਸੀਆਂ ਕੋਲ  ਮਦਦ ਲਈ ਨਹੀਂ ਗਿਆ ,  ਅਤੇ ਮੈਂ ਪੂਰੇ ਖੇਤਰ ਵਿੱਚ  ਉੱਤਮ ਤੀਰਅੰਦਾਜ ਮੰਨਿਆ ਗਿਆ ਹਾਂ .  ਮੈਂ ਸੁਣਿਆ ਹੈ ਕਿ ਕੁੱਝ ਸਮਾਂ ਪਹਿਲਾਂ ਤੁਹਾਨੂੰ ਇਸ ਖੇਤਰ ਵਿੱਚ  ਉੱਤਮ ਤੀਰੰਦਾਜ ਮੰਨਿਆ ਗਿਆ ਸੀ ,  ਤਾਂ ਮੈਂ ਤੁਹਾਡੇ ਤੋਂ ਪੁੱਛਦਾ ਹਾਂ :  ਕੀ  ਤੁਹਾਨੂੰ  ਤੀਰਅੰਦਾਜੀ ਸਿਖਣ  ਲਈ ਭਿਕਸੂ ਬਣਨ ਦੀ ਕੋਈ ਲੋੜ ਹੁੰਦੀ ਹੈ ?"

"ਨਹੀਂ,"  ਜੇਨ ਗੁਰੂ ਨੇ ਜਵਾਬ ਦਿੱਤਾ .

ਲੇਕਿਨ ਚੈਂਪਿਅਨ ਸੰਤੁਸ਼ਟ ਨਹੀਂ ਹੋਇਆ .ਉਹਨੇ  ਇੱਕ ਤੀਰ ਲਿਆ , ਇਹਨੂੰ  ਆਪਣੇ  ਧਨੁਸ਼ ਤੇ ਚੜ੍ਹਾਇਆ , ਖਿਚ  ਕੇ ਛੱਡ ਦਿੱਤਾ , ਅਤੇ ਇੱਹ ਕਾਫ਼ੀ ਦੂਰੀ ਤੇ  ਇੱਕ ਚੈਰੀ ਨੂੰ ਵਿੰਨ ਦਿੱਤਾ . ਉਹ ਮੁਸਕੁਰਾਇਆ , ਜਿਵੇਂ ਕਹਿੰਦਾ ਹੋਵੇ :  ਤੁਸੀਂ  ਆਪਣਾ ਸਮਾਂ ਬਚਾ ਸਕਦੇ  ਸੀ ਅਤੇ ਸਿਰਫ ਆਪਣੇ ਆਪ ਨੂੰ ਤਕਨੀਕ ਲਈ ਸਮਰਪਤ ਕਰ ਸਕਦੇ ਸੀ . ਅਤੇ ਉਸ ਨੇ ਜੇਨ ਗੁਰੂ ਨੂੰ  ਕਿਹਾ :

"ਮੈਨੂੰ ਸ਼ੱਕ ਹੈ ਕਿ ਤੁਸੀ ਵੀ ਇਹੀ ਮਾਹਰਕਾ ਮਾਰ ਸਕੋਗੇ. "

ਪੂਰਨ ਭਾਂਤ ਨਿਸਚਿੰਤ , ਗੁਰੂ ਨੇ ਆਪਣਾ  ਧਨੁਸ਼ ਲਿਆ ਅਤੇ ਉਹ  ਇੱਕ ਨੇੜੇ  ਦੇ ਪਹਾੜ  ਵੱਲ ਨੂੰ ਚਲ ਪਾਏ . ਰਸਤੇ ਵਿੱਚ  ਇੱਕ ਖਾਈ ਸੀ  ਜਿਸ ਨੂੰ  ਕੇਵਲ ਇੱਕ ਪੁਰਾਣੇ ਬੋਦੇ  ਰੱਸਿਆਂ ਦੇ  ਪੁੱਲ ਰਾਹੀਂ ਹੀ  ਪਾਰ ਕੀਤਾ ਜਾ ਸਕਦਾ ਸੀ ਤੇ ਉਹ ਪੁਲ ਡਿਗੂੰ ਡਿਗੂੰ ਕਰ ਰਿਹਾ ਸੀ . ਜੇਨ ਗੁਰੂ ਪੂਰਨ ਸ਼ਾਂਤ ਤਰੀਕੇ ਨਾਲ ਪੁੱਲ ਦੇ ਵਿੱਚਕਾਰ ਚਲੇ ਗਏ ,ਧਨੁਸ਼ ਲਿਆ , ਇੱਕ ਤੀਰ ਚੜ੍ਹਾਇਆ , ਘਾਟੀ  ਦੇ ਦੂਜੇ ਪਾਸੇ ਇੱਕ ਦਰਖਤ ਦਾ ਨਿਸ਼ਾਨਾ ਸਾਧਿਆ , ਅਤੇ ਤੀਰ  ਨਿਸ਼ਾਨੇ ਤੇਜਾ ਲੱਗਾ .

ਉਨ੍ਹਾਂ ਨੇ ਕਿਹਾ ," ਹੁਣ ਤੁਹਾਡੀ ਵਾਰੀ ਹੈ" ਜਵਾਨ ਆਦਮੀ ਨੂੰ ਸਹਿਜ ਭਾ ਇਹ ਕਹਿੰਦਿਆਂ  ਉਹ ਸੁਰੱਖਿਅਤ ਭੂਮੀ ਤੇ ਵਾਪਸ ਆ ਗਏ .

ਹੇਠਾਂ ਖਾਈ ਵੱਲ ਵੇਖ ਬੇਚੈਨ ਅਤੇ  ਘਬਰਾਇਆ ਜਿਹਾ ਜਵਾਨ ਦੱਸੇ  ਸਥਾਨ  ਤੇ ਪਹੁੰਚ  ਗਿਆ ਅਤੇ ਇੱਕ ਤੀਰ ਚਲਾ  ਦਿੱਤਾ ,  ਲੇਕਿਨ ਇਹ ਮਿਥੇ ਹੋਏ  ਟੀਚੇ  ਤੋਂ ਬਹੁਤ ਫਰਕ ਨਾਲ ਹੇਠਾਂ ਜਾ ਡਿੱਗਿਆ.

"ਇਹੀ ਚੀਜ਼ ਹੈ ਜੋ  ਅਨੁਸ਼ਾਸਨ  ਅਤੇ ਧਿਆਨ ਦੇ ਅਭਿਆਸ ਨਾਲ ਮਿਲਦੀ ਹੈ ",  ਗੁਰੂ ਨੇ ਸਿੱਟਾ ਕੱਢਿਆ  ਜਦੋਂ ਜਵਾਨ ਆਦਮੀ ਫਿਰ ਉਹਦੇ ਕੋਲ ਆਇਆ . ਤੁਸੀ  ਆਪਣੀ ਰੋਜੀ ਕਮਾਉਣ ਲਈ ਜੋ  ਸੰਦ  ਚੁਣਿਆ ਹੈ ਤੁਸੀਂ ਉਸ ਨੂੰ ਵਰਤਨ ਵਿੱਚ  ਬਹੁਤ ਪ੍ਰਬੀਨ  ਹੋ ਸਕਦੇ  ਹੋ ,  ਲੇਕਿਨ ਇਹ ਸਭ ਬੇਕਾਰ ਹੈ ਜੇਕਰ ਤੁਸੀ ਮਨ ਨੂੰ ਜੋ ਇਸ ਸੰਦ ਦੀ  ਵਰਤੋ ਕਰਦਾ ਹੈ ਜਿਤਣ ਵਿੱਚ ਨਾਕਾਮ ਰਹਿੰਦੇ ਹੋ. "

ਰੇਗਿਸਤਾਨ ਅਤੇ  ਡੁੱਬਦੇ ਸੂਰਜ

ਤਿੰਨ ਲੋਕ ਜੋ ਇੱਕ ਛੋਟੇ ਕਾਰਵਾਂ ਵਿੱਚ ਗੁਜਰ ਰਹੇ ਸਨ ਉਹਨਾਂ ਨੇ ਵੇਖਿਆ ਇੱਕ ਆਦਮੀ ਇੱਕ ਪਹਾੜ  ਦੇ ਉੱਤੇ ਬੈਠਾ  ਸਹਾਰਾ  ਰੇਗਿਸਤਾਨ ਵਿੱਚ ਡੁੱਬਦੇ ਸੂਰਜ  ਬਾਰੇ  ਗੌਰ ਨਾਲ ਸੋਚ ਰਿਹਾ ਸੀ .
"ਇਹ ਜਰੂਰ  ਕੋਈ ਚਰਵਾਹਾ ਹੋਵੇਗਾ ਜਿਸਦੀ ਭੇਡ ਗੁਆਚ ਗਈ ਹੋਣੀ ਹੈ  ਅਤੇ ਇਹ ਉਹਨੂੰ ਲਭਣ ਦੀ  ਕੋਸ਼ਿਸ਼ ਕਰ ਰਿਹਾ ਹੈ ," ਪਹਿਲੇ  ਜਣੇ ਨੇ ਕਿਹਾ.
"ਨਹੀਂ ,  ਮੈਨੂੰ ਨਹੀਂ ਲੱਗਦਾ ਕਿ  -  ਉਹ ਕੁੱਝ ਲਭ  ਰਿਹਾ ਹੈ , ਖਾਸਕਰ ਆਥਣ ਵੇਲੇ ਜਦੋਂ  ਤੁਹਾਡੀ ਨਜ਼ਰ ਮਧਮ ਹੋ ਜਾਂਦੀ ਹੈ. ਮੈਨੂੰ ਲੱਗਦਾ ਹੈ ਕਿ ਉਹ ਕਿਸੇ  ਦੋਸਤ ਦਾ  ਇੰਤਜਾਰ ਕਰ ਰਿਹਾ ਹੈ."
"ਮੈਨੂੰ ਭਰੋਸਾ ਹੈ ਕਿ ਉਹ ਇੱਕ ਪਵਿਤਰ ਗਿਆਨ ਦੀ ਤਲਾਸ਼ ਵਿੱਚ ਲੱਗਿਆ ਹੋਇਆ ਆਦਮੀ ਹੈ ,"  ਤੀਸਰੇ ਨੇ ਟਿੱਪਣੀ ਕੀਤੀ .
ਉਹ ਚਰਚਾ ਕਰਨ ਲੱਗੇ ਕਿ ਉਹ  ਆਦਮੀ ਕੀ ਕਰ ਰਿਹਾ ਸੀ , ਅਤੇ  ਚਰਚਾ ਵਿੱਚ ਏਨੇ ਅੱਗੇ ਵਧ ਗਏ   ਕਿ ਅੰਤ  ਇੱਕ ਦੂਜੇ ਨਾਲ ਲੜਨ ਲੱਗੇ .  ਅੰਤ ਵਿੱਚ , ਪਤਾ ਲਗਾਉਣ  ਦੇ ਲਈ ,  ਕਿ ਕੌਣ ਠੀਕ ਸੀ , ਉਹਨਾਂ ਨੇ  ਪਹਾੜ ਤੇ ਚੜ੍ਹਨ   ਅਤੇ ਉਸ ਆਦਮੀ ਕੋਲੋਂ ਪੁੱਛਣ ਦਾ ਫੈਸਲਾ ਕੀਤਾ .
"ਕੀ  ਤੁਸੀਂ  ਆਪਣੀਆਂ  ਭੇਡਾਂ ਲਭ  ਰਹੇ ਹੋ ?"  ਪਹਿਲਾਂ ਨੇ ਪੁੱਛਿਆ .
"ਨਹੀਂ , ਮੇਰਾ  ਕੋਈ  ਇੱਜੜ ਨਹੀਂ ਹੈ. "
"ਤਾਂ ਫਿਰ ਤੁਸੀਂ  ਕਿਸੇ ਦਾ ਇੰਤਜਾਰ ਕਰ ਰਹੇ ਹੋਵੋਗੇ,"  ਦੂਜੇ ਨੇ  ਦਾਅਵਾ ਕੀਤਾ .
" ਮੈਂ ਇੱਕ ਇਕੱਲਾ ਆਦਮੀ ਹਾਂ  ਤੇ ਇਸ ਰੇਗਸਤਾਨ  ਵਿੱਚ ਰਹਿੰਦਾ ਹਾਂ." ਉਹਦਾ ਜਵਾਬ ਸੀ '
"ਤੁਸੀਂ ਰੇਗਸਤਾਨ  ਵਿੱਚ ਰਹਿੰਦੇ ਹੋ , ਅਤੇ  ਇਕਾਂਤਵਾਸੀ  ਹੋ , ਤਾਂ ਅਸੀਂ  ਵਿਸ਼ਵਾਸ ਕਰੀਏ  ਕਿ ਤੁਸੀਂ  ਰੱਬ ਦੀ ਖੋਜ ਵਿੱਚ ਲੱਗੇ  ਇੱਕ ਧਾਰਮਿਕ ਆਦਮੀ ਹੋ ,ਅਤੇ ਤੁਸੀ ਧਿਆਨ ਕਰ ਰਹੇ ਹੋ !"  ਇਸ ਸਿੱਟੇ ਦੇ ਨਾਲ ਸਤੁੰਸ਼ਟ ਤੀਸਰੇ ਆਦਮੀ ਨੇ ਆਪਣਾ ਦਾਹਵਾ ਜਤਾਇਆ .
"ਧਰਤੀ ਤੇ ਕੀ ਹਰੇਕ  ਲਈ ਇੱਕ ਵਿਆਖਿਆ ਦੀ ਜਰੂਰਤ ਹੁੰਦੀ  ਹੈ ?  ਚਲੋ ਮੈ ਸਮਝਾ ਦਿੰਦਾ ਹਾਂ : ਮੈਂ ਤਾਂ ਇੱਥੇ  ਬਸ ਡੁੱਬਦਾ ਸੂਰਜ ਵੇਖ ਰਿਹਾ ਹਾਂ . ਕੀ  ਸਾਡੀ ਜਿੰਦਗੀ ਨੂੰ ਅਰਥਪੂਰਨ ਬਣਾਉਣ ਦੇ  ਏਨਾ ਕਾਫੀ ਨਹੀਂ ਹੈ ?"

No comments:

Post a Comment