Friday, February 18, 2011

ਚਰਚਿਲ ਨੂੰ ਗਾਂਧੀ ਜੀ ਨਾਲ ਚਿੜ ਕਿਉ ਸੀ


“ਇਹ ਦੇਖ ਕੇ ਝੁਣਝੁਣੀ ਛਿੜਦੀ ਹੈ ਅਤੇ ਕਚਿਆਣ ਵੀ ਆਉਂਦੀ ਹੈ ਕਿ ਸ਼੍ਰੀ ਗਾਂਧੀ ,  ਇੱਕ ਵਿਦਰੋਹੀ ਮਿਡਲ ਟੈਂਪਲ  ਵਕੀਲ ,  ਹੁਣ ਪੂਰਬੀ ਦੇਸ਼ਾਂ ਵਿੱਚ  ਵਿੱਚ ਆਮ ਜਾਣੇ ਜਾਂਦੇ ਇੱਕ ਤਰ੍ਹਾਂ ਦੇ ਫਕੀਰ ਦਾ ਭੇਸ਼ ਬਣਾ ਕੇ ਅਧਨੰਗੇ ਬਦਨ  ਵਾਇਸਰੀਗਲ ਮਹਲ  ਦੀਆਂ ਪੌੜੀਆਂ ਚੜ੍ਹ ਰਿਹਾ ਹੈ ,  ਜਦੋਂ ਕਿ ਉਹ ਹਾਲੇ ਵੀ ਸਿਵਲ ਨਾਫੁਰਮਾਨੀ ਦਾ ਬਾਗੀ ਅੰਦੋਲਨ ਆਯੋਜਿਤ ਕਰ ਰਿਹਾ ਅਤੇ ਚਲਾ ਰਿਹਾ ਹੈ  ,  ਕਿ ਉਹ ਸਮਰਾਟ  ਦੇ ਪ੍ਰਤਿਨਿੱਧੀ  ਦੇ ਨਾਲ ਬਰਾਬਰ ਦੀ ਧਿਰ ਬਣਕੇ  ਗੱਲਬਾਤ ਕਰ  ਰਿਹਾ ਹੈ ।”


-  ਵਿੰਸਟਨ ਚਰਚਿਲ ,  1930


ਗਾਂਧੀ ਜੀ ਲਈ  ਸਾਦਗੀ ਜੀਵਨ ਦੀ ਜਾਚ  ਸੀ । ਉਨ੍ਹਾਂ  ਨੇ ਇਹ ਫਕੀਰੀ ਵਿਖਾਵੇ ਲਈ ਨਹੀਂ ਅਪਣਾਈ ਸੀ ।  ਇਹ ਉਨ੍ਹਾਂ ਦੀ ਆਤਮਾ ਵਿੱਚੋਂ  ਉਪਜੀ ਸੀ ,  ਜਦੋਂ ਉਨ੍ਹਾਂ ਨੇ ਵੇਖਿਆ ਸੀ ਕਿ ਬ੍ਰਿਟਿਸ਼ ਹੁਕੂਮਤ ਵਿੱਚ ਭਾਰਤ ਦਾ ਆਮ ਆਦਮੀ ਭੁੱਖਾ ਅਤੇ ਨੰਗਾ  ਬਣਾ ਦਿੱਤਾ ਗਿਆ ਹੈ ।  ਚਰਚਿਲ ਹੀ ਨਹੀਂ ,  ਆਪਣੇ ਇੱਥੇ ਡਾ . ਭੀਮਰਾਵ ਅੰਬੇਡਕਰ  ਦੇ ਸਮਰਥਕ ਵੀ ਗਾਂਧੀ ਜੀ ਨੂੰ ਨੌਟੰਕੀਬਾਜ ਕਹਿੰਦੇ ਰਹੇ ਹਨ ,  ਲੇਕਿਨ ਗਾਂਧੀ  ਨੇ ਉਨ੍ਹਾਂ ਨਾਲ ਕਦੇ ਵੈਰਭਾਵ  ਨਹੀਂ ਰੱਖਿਆ । ਉਹ  ਆਪਣੇ  ਕੱਪੜੇ ਆਪ ਬੁਣਦੇ ਸਨ ਅਤੇ ਧੋਂਦੇ ਸਨ  ਅਤੇ ਜਦੋਂ ਉਹ ਵਾਇਸਰਾਏ ਲਾਰਡ ਇਰਵਿਨ ਨੂੰ ਮਿਲੇ ਤੱਦ ਵੀ ਆਪਣੀ ਪ੍ਰਸਿਧ ਪੁਰਾਣੀ  ਵੇਸ਼ਭੂਸ਼ਾ ਵਿੱਚ ਸਨ ਜਿਸਨੂੰ ਵੇਖਕੇ ਚਰਚਿਲ ਨੇ ਨਫ਼ਰਤ ਨਾਲ ਉਨ੍ਹਾਂ ਨੂੰ ਅਧਨੰਗਾ ਫਕੀਰ ਕਿਹਾ ਸੀ ।


1930 ਵਿੱਚ  ਜਦੋਂ ਬ੍ਰਿਟਿਸ਼ ਨੇ ਉਸਨੂੰ ਸ਼ਾਂਤੀ ਗੱਲ ਬਾਤ ਲਈ ਸੱਦਿਆ  ਗਾਂਧੀ ਨੂੰ  ਕੋਈ ਵਿਸ਼ੇਸ਼ ਕਾਰਨ  ਨਜ਼ਰ ਨਹੀਂ ਆਇਆ ਕਿ ਉਹ ਆਪਣਾ  ਪਹਿਰਾਵਾ ,  ਜੋ ਆਪਣੇ ਲੱਖਾਂ ਦੇਸ਼ਵਾਸੀਆਂ  ਵਰਗਾ ਸੀ, ਬਦਲ ਕੇ ਉਨ੍ਹਾਂ ਦੇ ਪ੍ਰਤਿਨਿਧ ਨੂੰ ਮਿਲਣ ਜਾਵੇ ।  ਨੈਤਿਕ ਫਤਹਿ ਹਾਸਲ ਕਰ ਲੈਣ ਦੇ ਕਾਰਨ ਗਾਂਧੀ ਜੀ ਨੇ ਬਿਹਤਰ ਪੁਜੀਸ਼ਨ ਤੋਂ ਲਾਰਡ ਇਰਵਿੰਗ ਨਾਲ ਮੁਲਾਕਾਤ ਕੀਤੀ । “ ਮੈਂ ਤੁਹਾਡੀ ਸਰਕਾਰ ਲਈ  ਬੜੀ ਵੱਡੀ ਮੁਸੀਬਤ ਦਾ ਕਾਰਨ ਬਣਿਆ ਹਾਂ ।  ਲੇਕਿਨ ਰਾਸ਼ਟਰ  ਦੇ ਕਲਿਆਣ ਲਈ ਮਨੁੱਖਾਂ ਦੇ ਤੌਰ ਤੇ ਅਸੀਂ ਆਪਣੇ ਮੱਤਭੇਦਾਂ ਨੂੰ ਨਜਿਠ ਸਕਦੇ ਹਾਂ,” ਬੇਦਾਗ ਕੱਪੜਿਆਂ ਵਿੱਚ ਸਜੇ  ਵਾਇਸਰਾਏ  ਨੂੰ ਗਾਂਧੀ ਨੇ ਕਿਹਾ। ਇਸ ਮੌਕੇ ਤੇ ਵਿੰਸਟਨ ਚਰਚਿਲ ਨੇ ਆਪਣੀ ਉਪਰੋਕਤ ਹਿਕਾਰਤ ਭਰੀ  ਟਿੱਪਣੀ ਕੀਤੀ ਸੀ ।


ਚਰਚਿਲ ,  ਜੋ ਆਪਣੇ ਆਪ ਨੂੰ ਇੱਕ ਸੱਚਾ ਪ੍ਰਜਾਤੰਤਰਵਾਦੀ ਮੰਨਦਾ ਸੀ ਭਾਰਤ ਨੂੰ ਆਜ਼ਾਦੀ ਦੇਣ ਦਾ ਲਗਾਤਾਰ ਵਿਰੋਧ ਕਰਦਾ ਸੀ  ।  ਗਾਂਧੀ ਜੀ ਅਨੇਕ ਤਰੀਕਿਆਂ ਨਾਲ ਕਿਤੇ ਵੱਡੇ  ਪ੍ਰਜਾਤੰਤਰਵਾਦੀ ਸਨ ; ਲੋਕਾਂ  ਦੇ ਸਵੈ ਨਿਰਣੇ ਦੇ ਹੱਕ ਵਿੱਚ ਅਤੇ ਮਨੁੱਖ ਜਾਤੀ  ਦੀ ਵਿਸ਼ਵਵਿਆਪੀ ਸਮਾਨਤਾ ਵਿੱਚ ਵਿਸ਼ਵਾਸ ਵਿੱਚ ਕਰਦੇ ਸਨ  ।


ਗਾਂਧੀ-ਜੀ ਦੀ ਲੰਗੋਟੀ ਚਰਚਿਲ ਨੂੰ ਅਖਰਦੀ ਸੀ ਕਿਉਂਕਿ ਇਸ ਸਾਦਗੀ ਦਾ ਉਨ੍ਹਾਂ  ਦੇ  ਕੋਲ ਕੋਈ ਤੋੜ ਨਹੀਂ ਸੀ ।  ਸੋ ਗ਼ੁੱਸੇ ਵਿੱਚ ਉਹ ਗਾਂਧੀ ਜੀ ਦਾ ਜਿਕਰ ਆਉਂਦੇ ਹੀ ਜਿਆਦਾ ਸਿਗਾਰ ਪੀਣ ਲੱਗਦੇ ਅਤੇ ਉਨ੍ਹਾਂ ਨੂੰ ਨੰਗਾ ਫਕੀਰ ਕਹਿਣ ਲੱਗਦੇ । ਚਰਚਿਲ ਨੂੰ ਹੋਰ ਵੀ ਚਿੜ ਚੜ੍ਹ ਗਈ ਜਦੋਂ ਅਗਲੇ ਸਾਲ ,  ਗਾਂਧੀ ਜੀ ਦੀ ਭਾਰਤੀ ਗੋਲ ਮੇਜ ਸੰਮੇਲਨ  ਦੌਰਾਨ ਚਰਚਿਲ  ਨਾਲ ਆਹਮੋ ਸਾਹਮਣੇ ਮੁਲਾਕਾਤ ਹੋਈ -   .... “ ਮੇਰੇ ਕੋਲ ਇੱਕ ਹੋਰ ਵਿਕਲਪ ਹੈ ਜੋ  ਤੁਹਾਨੂੰ  ਨਾਪਸੰਦ ਹੈ" ,  ਉਨ੍ਹਾਂ ਨੇ ਚਰਚਿਲ  ਅਤੇ ਉਹਦੇ ਸਾਮਰਾਜਵਾਦੀ  ਲਾਣੇ ਨੂੰ ਦੱਸਿਆ । “ ਭਾਰਤ ਦੀ ਮੰਗ ਹੈ ਪੂਰੀ ਅਜ਼ਾਦੀ ਅਤੇ ਸੁਆਧੀਨਤਾ  ...ਉਹੀ ਅਜ਼ਾਦੀ ਜਿਸ ਦਾ ਅੰਗਰੇਜ ਲੋਕ ਖੁਦ ਆਨੰਦ ਲੈਂਦੇ ਹਨ ... ਮੈਂ ਚਾਹੁੰਦਾ ਹਾਂ ਭਾਰਤ ਸਲਤਨਤ  ਵਿੱਚ ਭਾਗੀਦਾਰ ਬਣਾਇਆ ਜਾਵੇ  .... ਅਸੀਂ ਅੰਗਰੇਜ਼ ਲੋਕਾਂ  ਦੇ ਨਾਲ ਭਾਗੀਦਾਰ ਬਣਨਾ ਚਾਹੁੰਦੇ ਹਾਂ.... ਕੇਵਲ ਪਰਸਪਰ ਫਾਇਦੇ ਦੇ  ਲਈ ਨਹੀਂ ,  ਸਗੋਂ ਇਸ ਲਈ ਕਿ ਉਸ  ਵੱਡੇ  ਭਾਰ ਨੂੰ ਜੋ ਦੁਨੀਆਂ ਨੂੰ ਕੁਚਲ ਕੇ ਖੇਰੂੰ ਖੇਰੂੰ ਕਰ ਰਿਹਾ ਹੈ  ਇਸਦੇ  ਮੋਢਿਆਂ ਤੋਂ ਚੁੱਕਿਆ ਜਾ ਸਕੇ ।”

No comments:

Post a Comment