Wednesday, May 5, 2010

ਦਮੂੰਹੀਂ(ਕਹਾਣੀ) –ਡਾ. ਜਸਵਿੰਦਰ ਸਿੰਘ

ਮੈਂ ਆਪਣੇ ਅਮਰੀਕੀ ਮੇਜ਼ਬਾਨ ਮਿੱਤਰ ਦੇ ਘਰੇ ਸੇਨਹੋਜ਼ੇ ‘ਕੱਲਾ ਹਾਂ| ਆਖ਼ਰੀ ਦਿਨ ਹੈ ਅਜ ਮੇਰਾ ਏਥੇ| ਕਲ੍ਹ ਸਵੇਰੇ ਸਾਢੇ ਸੱਤ ਕੁ ਵਜੇ ਮੇਰੀ ਸੀਆਟਲ ਦੀ ਫਲਾਈਟ ਹੈ| ਭਤੀਜੀ ਰਮਨ ਹੋਰਾਂ ਪਾਸ ਯੱਕੁਮਾ ਜਾਣਾ ਹੈ ਮੈਂ, – ਮੇਰੇ ਦੌਰੇ ਦਾ ਆਖਰੀ ਪੜਾਅ ਹੈ| ਇਕ ਵੱਡੇ ਸੂਟਕੇਸ ਵਿਚ ਕੱਪੜੇ-ਕਿਤਾਬਾਂ ਸਾਂਭਦਾ ਹਾਂ ਤੇ ਦੂਜਾ ਜੀਹਦੇ ਵਿਚ ਕਾਨਫਰੰਸ ਦਾ ਵਿਸ਼ੇਸ਼ ਅੰਕ ਤੇ ਇਕ ਪ੍ਰਬੰਧਕ ਸਾਹਿਤਕਾਰ ਦੀਆਂ ਪੰਜਾਹ ਪੁਸਤਕਾਂ ਲਿਆਇਆਂ ਸਾਂ, ਲਗਭਗ ਖ਼ਾਲੀ ਹੈ – ਘਰੋਂ ਪ੍ਰਾਪਤ ਆਦੇਸ਼  ਮੁਤਾਬਕ ਸ਼ਾਪਿੰਗ ਭਤੀਜੀ ਕੋਲੇ ਹੀ ਕਰਨੀ ਹੈ|
‘ਛਿੱਟ-ਛਿੱਟ ਚਾਹ ਹੋਜੇ’, ਐਹੋ ਜੇ ਵਕਤ ਮੈਂ ਆਪਣੇ ਆਪ ਨੂੰ ਏਸ ‘ਫਲੈਤੀ ਘਰ’ ਦਾ ‘ਮਾਲਕ’ ਹੀ ਤਾਂ ਸਮਝਦਾ ਹਾਂ!
ਮੇਰੀ ਏਹ ਅਮਰੀਕੀ ਫੇਰੀ ਪ੍ਰੋ  ਅਮਰ ਦੇ ਕਹਿਣ ਮੂਜਬ ‘ਗਰੈਂਡ ਸੱਕਸੈਸ’ ਰਹੀ ਹੈ| ਏਨਾ ਕੁਝ ਨਵਾਂ ਵੇਖਣ ਸਿੱਖਣ ਨੂੰ ਮਿਲਿਆ, ਤੌਬਾ!  ਏਸ ਅਮੀਰ ਮੁਲਕ ਦੀਆਂ ‘ਬਹਿਸ਼ਤੀ ਰੰਗ ਤਮਾਸ਼ੇ ਵੇਖਦਿਆਂ-ਮਾਣਦਿਆਂ ਮੈਂ ‘ਖ਼ਾਸਾ ਸਿਆਣਾ’ ਹੋਇਆ ਹਾਂ| ਓਪਨ ਰਸੋਈ ਵੱਲ ਜਾਂਦਾ ਮੈਂ ਸਿਟਿੰਗ ਰੂਮ ਦੇ ਇਕ ਕੋਨੇ ਵਿਚ ਹਮੇਸ਼ ਸੱਜੀ ਰਹਿੰਦੀ ‘ਬਾਰ’ ਕੋਲੋਂ ਲੰਘਦਾ, ਪਈਆਂ ਬੀਅਰਾਂ, ਸਕਾਚਾਂ, ਵਾਈਨਾਂ ਤੋਂ ਦੀ ਸਰਸਰੀ ਨਜ਼ਰ ਫੇਰਦਾ, ਮਨੋਮਨੀ ਮੁਸਕਰਾਉਂਦਾ, ਚੇਤੇ ਕਰਦਾ ਹਾਂ, ਜੇ ਪ੍ਰੋ  ਅਮਰ ਹੁੰਦੇ ਤਾਂ ਹੁੱਬ ਕੇ ਝਿੜਕਣ ਵਾਂਗ ਆਖਣਾ ਸੀ,
‘‘ਡਾਕਟਰਾ! ਆਹ ਕੀ! ‘ਮਰੀਕਾ ਵੀ ਟੀ !ਰਿਹਾ ਨਾ ਦੇਸੀ ਦਾ ਦੇਸੀ !ਸਕਾਚ!…  ਸਕਾਚ ਨੀ ਦਿਨੇ? ਚਲ ਵਾਈਨ ਪੀਨੇ ਆਂ …     ਛਿੱਟ- ਛਿੱਟ …    ਮੂਡ ਬਣਾਨੇ ਆਂ ….      ਤੁਸੀਂ ਇੰਡੀਅਨ      ’’, ਉਸਦਾ ‘ਇੰਡੀਅਨਾਂ’ ਦੇ ਕੀੜੇ ਕੱਢਦਾ, ਆਪਣੀ ਅਮਰੀਕੀ ਉਤਮਤਾ ਦਰਸੌਂਦਾ ਲੰਮਾ ਭਾਸ਼ਣ ਲੰਘਾਉਣਾ ਪੈਣਾ ਸੀ ਦਾਰੂ ਸਮੇਤ!


ਪੂਰੀ ਪੜ੍ਹੋ

No comments:

Post a Comment