Monday, May 3, 2010

ਬੱਚਿਆਂ ਬਾਰੇ-ਖਲੀਲ ਜਿਬਰਾਨ


ਖਲੀਲ ਦੀ ਭੈਣ - ਪੇਂਟਿੰਗ  ਖਲੀਲ ਦੁਆਰਾ


ਤੇ ਇੱਕ ਔਰਤ ਜਿਸਨੇ ਆਪਣੀ ਗੋਦ ਇੱਕ ਬਾਲ ਚੁਕਿਆ ਹੋਇਆ ਸੀ ਕਹਿਣ ਲੱਗੀ ,"ਸਾਨੂੰ  ਬੱਚਿਆਂ ਬਾਰੇ ਦੱਸੋ"।
ਉਸਨੇ ਫਰਮਾਇਆ:


ਤੁਹਾਡੇ ਬੱਚੇ ਤੁਹਾਡੇ ਨਹੀਂ ਹਨ
ਉਹ ਤਾਂ ਜਿੰਦਗੀ ਦੀ ਸਵੈ ਤਾਂਘ ਦੇ ਪੁੱਤਰ ਧੀਆਂ ਹਨ ।
ਉਹ ਤੁਹਾਡੇ ਰਾਹੀਂ ਆਏ ਹਨ
ਤੁਹਾਡੇ ਤੋਂ ਨਹੀਂ ਆਏ ।
ਭਾਵੇਂ ਉਹ ਤੁਹਾਡੇ ਬਾਲ ਹਨ
ਫਿਰ ਭੀ ਤੁਹਾਡੇ ਕੁਝ ਨਹੀਂ ਲੱਗਦੇ ।
ਤੁਸੀਂ ਉਹਨਾਂ ਨੂੰ ਪਿਆਰ ਦੇ ਸਕਦੇ ਹੋ ਆਪਣੇ ਵਿਚਾਰ ਨਹੀਂ
ਕਿਓਂ ਜੋ ਉਹਨਾਂ ਕੋਲ ਖੁਦ ਆਪਣੇ ਵਿਚਾਰ ਹਨ ।
ਤੁਸੀਂ ਉਹਨਾਂ ਦੇ ਸਰੀਰਾਂ ਨੂੰ ਮਕਾਨ ਦੇ ਸਕਦੇ ਹੋ ਉਹਨਾਂ ਦੀਆਂ ਰੂਹਾਂ ਨੂੰ ਨਹੀਂ
ਕਿਓਂ ਜੋ ਉਹਨਾਂ ਦੀਆਂ ਰੂਹਾਂ ਦਾ ਨਿਵਾਸ ਤਾਂ ਆਉਣ ਵਾਲੇ ਕੱਲ੍ਹ ਦੇ ਮਕਾਨ ਵਿੱਚ ਹੈ
ਜਿੱਥੇ ਤੁਸੀਂ ਨਹੀਂ ਜਾ ਸਕਦੇ -ਸੁਪਨਿਆਂ ਵਿੱਚ ਵੀ ਨਹੀਂ ।
ਹੋ ਸਕੇ ਤਾਂ ਤੁਸੀਂ ਉਹਨਾਂ ਵਰਗੇ ਬਣਨ ਦਾ ਯਤਨ ਕਰੋ
ਪਰ ਉਹਨਾਂ ਨੂੰ ਆਪਣੇ ਵਰਗੇ ਬਨਾਉਣ ਦੀ ਚਾਹਨਾ ਨਾ ਕਰੋ
ਕਿਓਂ ਜੋ ਜਿੰਦਗੀ ਪਿੱਛੇ ਨੂੰ ਨਹੀਂ ਚਲਦੀ ਨਾ ਹੀ ਬੀਤੇ ਹੋਏ ਕੱਲ੍ਹ ਨਾਲ ਰੁਕ  ਖਲੋਂਦੀ ਹੈ ।
ਤੁਸੀਂ ਤਾਂ ਕਮਾਨ ਹੋ ਜਿਸ ਰਾਹੀਂ ਤੁਹਾਡੇ ਬੱਚੇ ਜੀਵਨ ਨਾਲ  ਧੜਕਦੇ ਤੀਰਾਂ ਦੇ ਤੌਰ ਤੇ ਛੱਡੇ ਜਾਂਦੇ ਹਨ ।
ਨਿਪੁੰਨ ਤੀਰਅੰਦਾਜ਼ ਅਨੰਤ ਦੇ ਮਾਰਗ ਉੱਤੇ ਨਿਸ਼ਾਨਾ ਸਾਧਦਾ ਹੈ,
ਆਪਣੀ ਤਾਕਤ ਨਾਲ ਉਹ ਉਹਨਾਂ ਨੂੰ ਖਿੱਚ ਕੇ ਲਚਕਾਉਂਦਾ ਹੈ
ਤਾਂ ਜੋ ਉਹਦੇ ਤੀਰ ਤੇਜ਼ ਰਵਾਨੀ ਨਾਲ ਅਤੇ ਦੂਰ ਬਹੁਤ ਦੂਰ ਜਾ ਸਕਣ ।
ਨਿਪੁੰਨ ਤੀਰਅੰਦਾਜ਼ ਦੇ  ਹੱਥ ਵਿੱਚ ਤੁਸੀਂ ਖੁਸ਼ੀ ਖੁਸ਼ੀ ਆਪਣਾ ਆਪ ਮੁਚ ਜਾਣ ਦਿਓ ਕਿਉਂਜੋ ਉਹ ਸਥਿਰ ਕਮਾਨ ਨੂੰ ਵੀ ਓਨਾ ਹੀ ਪਿਆਰ ਕਰਦਾ ਹੈ ਜਿੰਨਾ ਉਸ ਉੱਡ ਜਾਣ ਵਾਲੇ ਤੀਰ ਨੂੰ ।

No comments:

Post a Comment