Wednesday, May 5, 2010

ਸਵਰਗ ਨਰਕ --ਪਾਇਲੋ ਕੋਇਲੋ

ਇੱਕ ਵਾਰ ਇੱਕ ਆਦਮੀ ,  ਆਪਣੇ ਘੋੜੇ ਅਤੇ   ਕੁੱਤੇ  ਦੇ ਨਾਲ  ਸੜਕੋ ਸੜਕ  ਯਾਤਰਾ ਤੇ ਜਾ  ਰਹੇ ਸਨ .  ਜਦੋਂ ਉਹ ਇੱਕ ਵਿਸ਼ਾਲ ਰੁੱਖ ਕੋਲੋਂ  ਗੁਜਰ ਰਹੇ ਸਨ,  ਬਿਜਲੀ ਕੜਕੀ  ਅਤੇ ਉਹ ਸਾਰੇ ਮੌਕੇ ਤੇ  ਹੀ ਮਾਰੇ ਗਏ .



ਲੇਕਿਨ ਉਸ ਆਦਮੀ ਨੂੰ ਨਹੀਂ ਮਹਿਸੂਸ ਨਹੀਂ ਹੋਇਆ ਕਿ ਉਹ  ਇਸ ਦੁਨੀਆਂ ਨੂੰ  ਛੱਡ ਚੁੱਕਾ ਸੀ ,  ਇਸ ਲਈ ਉਹ ਆਪਣੇ ਦੋ ਜਾਨਵਰਾਂ  ਦੇ ਨਾਲ ਚੱਲਦਾ  ਗਿਆ  ਚਲਦਾ ਗਿਆ ,  ਕਦੇ ਕਦੇ ਮੋਇਆਂ  ਨੂੰ  ਆਪਣੇ ਨਵੇਂ ਹਾਲਤ ਸਮਝਣ ਲਈ ਸਮਾਂ ਲੱਗ ਜਾਂਦਾ ਹੈ   .  .  .



ਯਾਤਰਾ ਬਹੁਤ ਲੰਮੀ ਸੀ ,  ਉੱਤੋਂ  ਸੂਰਜ ਬਹੁਤ ਤਪਦਾ  ਸੀ ਅਤੇ ਉਹ ਮੁੜ੍ਹਕੇ ਅਤੇ ਬਹੁਤ ਪਿਆਸ ਨਾਲ  ਬੁਰੇ ਹਾਲ ਸਨ . ਉਹਨਾਂ ਨੂੰ ਪਾਣੀ ਦੀ ਸਖ਼ਤ ਜ਼ਰੂਰਤ ਸੀ .  ਤੇ  ਸੜਕ ਤੇ  ਇੱਕ ਮੋੜ ਤੇ ਉਸਨੇ ਇੱਕ ਸ਼ਾਨਦਾਰ ਪਰਵੇਸ਼  ਦਵਾਰ ਵੇਖਿਆ ,  ਜੋ  ਸੰਗਮਰਮਰ ਦਾ ਬਣਿਆ ਹੋਇਆ ਸੀ  ,  ਇਸ ਤੋਂ  ਅੱਗੇ ਇੱਕ  ਚੌਂਕ ਸੀ ਜੋ  ਸੋਨੇ  ਦੇ  ਬਲਾਕਾਂ  ਦੇ ਨਾਲ ਪੱਕਾ ਕੀਤਾ ਹੋਇਆ ਸੀ  ਅਤੇ ਉਸ ਚੋਂਕ ਦੇ ਕੇਂਦਰ ਇੱਕ ਸੀ ਜਿਸ ਵਿੱਚੋਂ  ਨਿਰਮਲ ਜਲ ਦੀਆਂ ਫੁਹਾਰਾਂ ਪੈ ਰਹੀਆਂ ਸਨ  .



ਪਾਂਧੀ ਦਰਬਾਨ ਕੋਲ  ਗਿਆ .



“ਸ਼ੁਭ ਸਵੇਰ.”



“ਸ਼ੁਭ ਸਵੇਰ ਭਲੇ ਆਦਮੀ,”  ਉਸਨੇ ਜਵਾਬ ਦਿੱਤਾ .



“ਇਹ ਖੂਬਸੂਰਤ ਜਗ੍ਹਾ ਕਿਹੜੀ ਹੈ ?”



“ਇਹ ਸਵਰਗ ਹੈ .”



“ਅੱਛਾ ਹੋਇਆ ਅਸੀਂ ਸਵਰਗ ਪਹੁੰਚ ਗਏ  ,  ਸਾਨੂੰ ਬਹੁਤ  ਪਿਆਸ ਲੱਗੀ ਹੈ.”



“ਤੁਸੀਂ ਅੰਦਰ ਆ ਕੇ ਪਾਣੀ ਪੀ  ਸਕਦੇ ਹੋ .”



ਅਤੇ ਦਰਬਾਨ ਨੇ ਚਸ਼ਮੇ  ਵੱਲ ਇਸ਼ਾਰਾ ਕੀਤਾ .



“ਮੇਰਾ ਘੋੜਾ ਅਤੇ ਮੇਰਾ ਕੁੱਤਾ ਦੋਨੋਂ ਵੀ ਪਿਆਸੇ  ਹਨ.”



“ਤਾਂ ਮਾਫ ਕਰੋ ,  ਕਿਉਂਕਿ  ਪਸ਼ੁਆਂ ਨੂੰ ਇੱਥੇ ਪ੍ਰਵੇਸ਼ ਦੀ ਆਗਿਆ ਨਹੀਂ ਹੈ.”



ਆਦਮੀ ਬਹੁਤ ਨਿਰਾਸ਼ ਹੋ ਗਿਆ  ਕਿਉਂਕਿ ਉਨ੍ਹਾਂ ਨੂੰ ਲੋਹੜੇ ਦੀ  ਪਿਆਸ ਲੱਗੀ ਹੋਈ  ਸੀ ,  ਲੇਕਿਨ ਉਹ ਇਕੱਲਾ ਪਾਣੀ ਨਹੀਂ ਪੀ ਸਕਦਾ ਸੀ ,  ਉਹਨੇ  ਆਦਮੀ ਦਾ  ਧੰਨਵਾਦ ਕੀਤਾ  ਅਤੇ ਆਪਣੇ ਰਸਤੇ ਅੱਗੇ  ਚੱਲ  ਪਿਆ . ਬਹੁਤ ਸਫਰ ਦੇ ਬਾਅਦ ,  ਉਹ ਇੱਕ ਖੇਤ ਦੇ  ਪਰਵੇਸ਼ ਦੁਆਰ ਤੇ ਪਹੁੰਚੇ  ਜਿਥੇ  ਇੱਕ ਪੁਰਾਣਾ ਦਰਵਾਜਾ ਲੱਗਿਆ  ਸੀ  ਜੋ  ਇੱਕ ਦਰਖਤਾਂ ਵਾਲੀ  ਕੱਚੀ  ਸੜਕ ਵੱਲ ਖੁਲਦਾ ਸੀ .



ਇੱਕ ਆਦਮੀ ਇੱਕ ਦਰਖਤ ਦੀ ਛਾਂ  ਹੇਠਾਂ ਪਿਆ ਸੀ ,  ਉਸਦੇ  ਸਿਰ ਤੇ ਟੋਪੀ ਸੀ  ,  ਸ਼ਾਇਦ ਉਹ ਸੌਂ ਰਿਹਾ ਸੀ  .



“ਸ਼ੁਭ ਸਵੇਰ,”  ਪਾਂਧੀ ਨੇ  ਕਿਹਾ .




ਆਦਮੀ ਨੇ ਸਿਰ ਹਿਲਾ ਕੇ ਹੁੰਗਾਰਾ ਭਰਿਆ  .


“ਅਸੀਂ  ਬਹੁਤ ਪਿਆਸੇ ਹਾਂ  -  ਮੈਂ ,  ਮੇਰਾ ਘੋੜਾ ਅਤੇ ਮੇਰੇ ਕੁੱਤਾ .”



ਇੱਕ ਨੇੜਲੇ ਸਥਾਨ  ਵੱਲ ਇਸ਼ਾਰਾ ਕਰਦੇ ਆਦਮੀ ਨੇ ਕਿਹਾ , “ਉਨ੍ਹਾਂ ਪੱਥਰਾਂ ਵਿੱਚ ਇੱਕ ਚਸ਼ਮਾ ਹੈ ,  ਤੁਸੀਂ ਜਿੰਨਾ ਚਾਹੋ ਪਾਣੀ ਪੀ ਸਕਦੇ ਹੋ .”



ਆਦਮੀ ,  ਘੋੜਾ ਅਤੇ ਕੁੱਤਾ ਚਸ਼ਮੇ  ਦੇ ਕੋਲ ਗਏ  ਅਤੇ ਆਪਣੀ ਪਿਆਸ ਬੁਝਾਈ  .  ਤੱਦ ਪਾਂਧੀ ਵਾਪਸ ਉਸ   ਆਦਮੀ ਕੋਲ  ਧੰਨਵਾਦ ਕਰਨ ਲਈ ਗਿਆ .



“ਵੈਸੇ ,  ਇਸ ਜਗ੍ਹਾ ਦਾ ਨਾਮ ਕੀ  ਹੈ ?”



“ਸਵਰਗ .”



“ਸਵਰਗ ?  ਲੇਕਿਨ ਸੰਗਮਰਮਰ  ਦੇ ਦਰਵਾਜੇ ਵਾਲਾ   ਦਰਬਾਨ ਤਾਂ ਕਹਿੰਦਾ ਸੀ ਕਿ ਸਵਰਗ ਉੱਥੇ  ਸੀ !”



“ਇਹ ਸਵਰਗ ਹੈ ,  ਉਹ ਨਰਕ ਹੈ .”



ਪਾਂਧੀ ਹੈਰਾਨ ਸੀ .



ਤੁਹਾਨੂੰ ਇਸ ਗਲਤ ਜਾਣਕਾਰੀ ਬੰਦ ਕਰਵਾਉਣ ਦਾ ਇੰਤਜਾਮ ਕਰਨਾ ਚਾਹੀਦਾ ਹੈ  !  ਇਹ ਤਾਂ  ਭਾਰੀ ਭੁਲੇਖਾ ਪੈਦਾ ਕਰਨ ਵਾਲੀ ਗੱਲ ਹੈ  !



ਆਦਮੀ ਮੁਸਕੁਰਾਇਆ :



“ਬਿਲਕੁੱਲ ਨਹੀਂ .  ਸੱਚੀ  ਗੱਲ  ਤਾਂ ਇਹ ਹੈ ਕਿ ਉਹ ਸਾਡੇ ਤੇ  ਬਹੁਤ ਅਹਿਸਾਨ ਕਰ ਰਹੇ ਹਨ  ਕਿਉਂਕਿ ਉਹ  ਸਾਰੇ ਜੋ ਆਪਣੇ ਸਭ ਤੋਂ ਚੰਗੇ ਦੋਸਤਾਂ  ਨੂੰ ਵੀ ਛੱਡ ਸਕਦੇ ਹੁੰਦੇ ਹਨ  ਉੱਥੇ ਹੀ ਰਹਿ ਜਾਂਦੇ ਹਨ .  .  .”

No comments:

Post a Comment