Thursday, May 20, 2010

ਸ਼ੈਤਾਨ ਨੇ ਪੁਰਾਣੇ ਮਾਲ ਦੀ ਸੇਲ ਲਾਈ -ਪਾਵਲੋ ਕੋਇਲੋ


ਬਦਲਦੀ ਦੁਨੀਆਂ ਨਾਲ ਤਾਲ ਮਿਲਾ ਕੇ ਚਲਣ ਦੀ ਇੱਛਾ ਨਾਲ ਸ਼ੈਤਾਨ ਨੇ ਤਹਿ ਕੀਤਾ ਕਿ ਉਹ ਆਪਣੇ ਲੋਭ ਲਾਲਚਾਂ ਦੇ ਪੁਰਾਣੇ ਸਟਾਕ ਨੂੰ ਸਸਤੇ ਭਾਅ ਵੇਚ ਦੇਵੇਗਾ . ਉਸਨੇ ਅਖਬਾਰ ਵਿੱਚ ਇਸ਼ਤਿਹਾਰ ਵੀ ਛਪਵਾ ਦਿੱਤਾ ਅਤੇ ਉਹਦੀ ਦੁਕਾਨ ਤੇ ਗਾਹਕਾਂ ਦੀ ਭੀੜ ਲੱਗਣ ਲੱਗੀ .


ਟੇਬਲਾਂ ਤੇ ਕਰੀਨੇ ਨਾਲ ਸਜਾਇਆ ਮਾਲ ਸ਼ਾਨਦਾਰ ਅਤੇ ਅੱਛੀ ਹਾਲਤ ਵਿੱਚ ਸੀ. ਸੱਚ  ਦੇ ਰਾਹ ਤੇ ਚਲਣ  ਵਾਲਿਆ ਦੇ ਰਸਤੇ ਵਿੱਚ ਅੜਾਉਣ ਲਈ ਨਿੱਕੇ ਮੋਟੇ ਰੋੜੇ ਸਨ .ਆਤਮ-ਗਰੂਤਾ ਨੂੰ ਵਧਾ ਚੜ੍ਹਾ ਕੇ ਦੇਖਣ ਲਈ  ਦਰਪਨ ਸਨ .ਐਸੇ ਚਸਮੇ ਵੀ ਸਨ ਜਿਹਨਾਂ ਨੂੰ ਪਹਿਨ ਕੇ ਦੂਜੇ ਲੋਕ ਦੁਆਨੀ ਦੇ ਲੱਗਣ ਲੱਗ ਪੈਂਦੇ ਸਨ . ਕੁਝ ਚੀਜਾਂ ਦੀਵਾਰ ਤੇ ਟੰਗੀਆਂ ਸਨ : ਇਹਨਾਂ ਵਿੱਚ ਪਿੱਠ ਪਿਛੋਂ ਵਾਰ ਕਰਨ ਲਈ ਖੰਜਰ ਅਤੇ ਝੂਠ ਤੇ ਪ੍ਰਲਾਪ ਸੁਨਾਉਣ ਵਾਲੇ ਟੇਪ ਰਿਕਾਰਡ ਨਵੇਂ  ਨਕੋਰ ਲਗਦੇ ਸਨ


“ਇਹਨਾਂ ਦੀ ਕੀਮਤ ਦੀ ਚਿੰਤਾ ਨਾ ਕਰੋ !” ਸ਼ੈਤਾਨ ਨੇ ਘੋਸ਼ਣਾ ਕੀਤੀ – “ਇਹਨਾਂ ਨੂੰ ਅੱਜ ਆਪਣੇ ਘਰ ਲੈ ਜਾਓ  ਅਤੇ ਕਿਸਤਾਂ ਵਿੱਚ ਆਪਣੀ ਸੁਵਿਧਾ ਅਨੁਸਾਰ ਭੁਗਤਾਨ ਕਰ ਦੇਣਾ ”.


ਇੱਕ ਗਾਹਕ ਨੇ ਦੇਖਿਆ ਕਿ ਦੁਕਾਨ ਦੇ ਇੱਕ ਕੋਨੇ ਵਿੱਚ ਦੋ ਪੁਰਾਣੇ ਔਜਾਰ ਅਣਗੌਲੇ ਪਏ ਸਨ ਅਤੇ ਉਹਨਾਂ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਸੀ. ਉਹਨਾਂ ਤੇ ਬਹੁਤ ਜਿਆਦਾ ਕੀਮਤ ਲਿਖੀ ਹੋਈ ਸੀ. ਉਸ ਨੇ ਸੈਤਾਨ ਤੋਂ ਇਸ ਬਾਰੇ  ਪੁੱਛਿਆ.


“ਓਹ , ਉਹ ਤਾਂ ਮੇਰੇ ਪਸੰਦੀਦਾ ਔਜ਼ਾਰ ਹਨ . ਉਹ ਘਸੇ ਹੋਏ ਹਨ ਕਿਉਂਕਿ ਮੈਂ ਉਹਨਾਂ ਨੂੰ ਬਹੁਤ ਜਿਆਦਾ ਇਸਤੇਮਾਲ ਕੀਤਾ ਹੈ.” – ਸ਼ੈਤਾਨ ਨੇ ਹੱਸਦੇ ਹੋਏ ਕਿਹਾ – “ਅਗਰ ਲੋਕਾਂ ਦਾ ਧਿਆਨ ਉਹਨਾਂ ਵੱਲ ਜਾਏਗਾ ਤਾਂ ਉਹ ਖੁਦ ਨੂੰ ਉਹਨਾਂ ਤੋਂ  ਬਚਾਉਣਾ ਸਿੱਖ ਜਾਣਗੇ ”.


“ਜੋ ਵੀ ਹੋਵੇ ਇਹਨਾਂ ਤੇ ਲਿਖੀ ਕੀਮਤ ਬਿਲਕੁਲ ਵਾਜਬ ਹੈ .ਇਹਨਾਂ ਵਿੱਚੋਂ ਇੱਕ ਸੰਦੇਹ ਹੈ ਤੇ ਦੂਸਰੀ ਹੈ ਹੀਣ ਭਾਵਨਾ . ਬਾਕੀ ਸਾਰੇ ਲਾਲਚ ਕਦੇ ਨਾ ਕਦੇ ਬੇਅਸਰ ਹੋ ਸਕਦੇ ਹਨ ਪਰ ਇਹ ਦੋਨੋਂ ਆਪਣਾ ਕੰਮ ਹਮੇਸ਼ਾ ਬਖੂਬੀ ਅਤੇ ਬੇਖਟਕੇ ਕਰਦੇ ਰਹਿੰਦੇ ਹਨ  ”.

1 comment:

  1. Really like it......keep posting,
    Paulo's 'The Alchemist' is really
    awesome.......a must read.

    ReplyDelete