Friday, October 30, 2009

ਸਾਗਰ ਵੱਲ - ਸ਼ਮੀਲ



[caption id="attachment_180" align="aligncenter" width="500" caption="ਸ਼ਮੀਲ ਦੀ ਕਿਤਾਬ ਓ ਮੀਆਂ ਬਾਰੇ ਚਰਚਾ ਦੌਰਾਨ ਚਰਨ ਗਿੱਲ ਆਪਣੀ ਗੱਲ ਕਹਿੰਦੇ ਹੋਏ - ਫੋਟੋ - ਜੇ . ਪੀ ."]ਚਰਨ ਗਿੱਲ [/caption]

ਖੱਬੇ ਤੋਂ :- ਮੋਹਨ ਭੰਡਾਰੀ , ਸੁਰਜੀਤ ਪਾਤਰ , ਅਮਰਜੀਤ ਗਰੇਵਾਲ , ਡਾ. ਸੁਰਜੀਤ , ਜਸਵੰਤ ਜਾਫ਼ਰ ਅਤੇ ਦੇਵ ਨੀਤ


ਸਾਰੀਆਂ ਨਦੀਆਂ


ਸਾਗਰ ਵੱਲ ਜਾਂਦੀਆਂ ਹਨ


ਸਾਰੇ ਦਰਦ ਰੱਬ ਵੱਲ


ਮੈਂ ਵਹਿਣ ਲੱਗਾ ਹਾਂ


ਜਿਵੇਂ ਕੋਈ ਨਦੀ


ਪਹਿਲੀ ਵਾਰ


ਪਹਾੜੋਂ ਉਤਰੀ ਹੋਵੇ


ਮੇਰਾ ਇਹ ਤਰਲ ਦਰਦ


ਸਾਗਰ ਤੋਂ ਉਰ੍ਹੇ


ਕਿੱਥੇ ਰੁਕੇ


ਮੁਹੱਬਤ


ਇਸ ਧਰਤੀ ਦਾ ਪਾਣੀ


ਅਸਮਾਨ ਤੋਂ ਆਇਆ


ਅਸਮਾਨ ਵੱਲ ਚਲੇ ਜਾਏਗਾ


ਕੁੱਝ ਦਰਦ


ਰਹਿ ਜਾਏਗਾ ਸੀਨੇ ਚ


ਧਰਤੀ ਹੇਠਲੇ ਪਾਣੀ ਵਾਂਗ


ਕਦੇ ਕਦੇ ਫੁੱਟੇਗਾ


ਮੈਂ ਪਿਘਲਿਆ ਬੰਦਾ


ਤੇਰੇ ਬਿਨਾਂ


ਕਿਥੇ ਰੁਕਾਂ ਮੇਰੇ ਸਾਗਰ


ਸਾਰੇ ਪਾਣੀ


ਸਾਗਰ ਕੋਲ ਹੀ ਤਾਂ ਜਾਂਦੇ ਹਨ


ਜਿਵੇਂ ਸਾਰੀ ਮੁਹੱਬਤ ਰੱਬ ਕੋਲ


ਸਾਰੇ ਦਰਦ ਅਸਮਾਨ ਕੋਲ


ਸਾਰੇ ਅੱਖਰ ਚੁਪ ਕੋਲ

No comments:

Post a Comment