Thursday, October 15, 2009

ਗੁਲੋਂ ਮੇਂ ਰੰਗ ਭਰੇ - ਫ਼ੈਜ਼ ਅਹਿਮਦ ਫ਼ੈਜ਼

ਇਹ ਗਜਲ ਮੈਨੂੰ ਮੇਰੇ ਪਿਤਾ ਜੀ (ਚਰਨ ਗਿੱਲ)  ਨੇ ਸੁਣਾਈ ਤੇ ਦਸਿਆ ,"ਗੱਲ ੧੯੮੦ ਦੀ ਹੈ.ਦਿੱਲੀ ਵਿੱਚ ਵਰਲਡ ਪੀਸ ਕੌਂਸਲ ਵਲੋਂ ਰੰਗਭੇਦ ਦੇ ਖਿਲਾਫ਼ ਵਿਸ਼ਵ ਕਾਨਫਰੰਸ ਵਿਗਿਆਨ ਭਵਨ ਵਿੱਚ ਚਲ ਰਹੀ ਸੀ ਜਿਸ ਵਿਚ ਸੰਸਾਰ ਭਰ ਵਿਚੋਂ ਇੱਕ ਹਜਾਰ ਤੋਂ ਵਧ ਡੈਲੀਗੇਟ ਸਾਮਲ ਸਨ .ਮੈਂ ਤੇ ਕਾ.ਸਮਸ਼ੇਰ ਸਿੰਘ ਸੇਖੋਂ ਪਟਿਆਲੇ ਤੋਂ ਬਤੌਰ ਡੈਲੀਗੇਟ ਸਾਮਲ ਹੋਏ ਸੀ.ਇੱਕ ਦਿਨ ਫੈਜ਼ ਅਹਮਦ ਫੈਜ਼ ਵੀ ਕਾਨਫਰੰਸ ਵਿੱਚ ਆਏ.ਜਦੋਂ ਉਹ ਹਾਲ ਵਿਚ ਦਾਖਿਲ ਹੋਏ ਤਾਂ ਸਾਰੇ ਡੈਲੀਗੇਟ ਖੁਸ਼ੀ ਦੇ ਆਲਮ ਵਿਚ ਇਕਸਾਰ ਤਾੜੀਆਂ ਮਾਰਨ ਲਗੇ.ਮੰਚ ਤੇ ਪਹੁੰਚ ਕੇ ਫੈਜ਼ ਨੇ ਚੁੱਪ  ਦੀ ਅਪੀਲ ਕੀਤੀ ਪਰ ਚੁੱਪ ਦੀ ਥਾਂ ਇਕਸਾਰ ਆਵਾਜ਼  ਗਜਲ ਸੁਣਾਉਣ ਦੀ ਮੰਗ ਉਭਰਨ ਲਗੀ .ਕਾਨਫਰੰਸ ਦੀ ਕਾਰਵਾਈ ਰੁਕੀ ਹੋਈ ਸੀ.ਇਨਸਾਫ਼ ਦੇ ਘੁਲਾਟੀਆਂ ਦੇ ਪਿਆਰ ਦਾ ਖੁਮਾਰ ਮਾਣਦਾ ਫੈਜ਼ ਆਪਣੀ ਤੇ ਸਭਨਾਂ ਦੀ ਮਨ ਪਸੰਦ ਗਜਲ ਸੁਣਾ ਰਿਹਾ ਸੀ.'ਗੁਲੋਂ ਮੇਂ ਰੰਗ ਭਰੇ  ......'.ਬਹੁਤ ਗਦਗਦਾ ਅਨੁਭਵ ਸੀ ਏਸੀਆ ਦੇ ਇੱਕ ਮਹਾਨ ਸ਼ਾਇਰ ਨੂੰ ਉਹਦੀ ਆਪਣੀ ਆਵਾਜ਼ ਵਿੱਚ ਸੁਣਨ ਦਾ ਅਤੇ ਉਹ ਵੀ ਐਸੇ ਮਾਹੌਲ ਵਿੱਚ ਜਦੋਂ ਆਲਮੀ ਮਹਿਫਲ ਇਤਹਾਸ ਦੀ ਸਭ ਤੋਂ ਵੱਡੀ ਬੇਇਨਸਾਫੀ ਦਾ ਅੰਤ ਕਰਨ ਲਈ ਜੁੜ ਬੈਠੀ ਹੋਵੇ.


ਗੁਲੋਂ  ਮੇਂ ਰੰਗ ਭਰੇ ਬਾਦ ਇ  ਨੌਬਹਾਰ ਚਲੇ


ਚਲੇ ਭੀ ਆਉ ਕਿ ਗੁਲਸ਼ਨ ਕਾ ਕਾਰੋਬਾਰ  ਚਲੇ

ਕਫ਼ਸ ਉਦਾਸ ਹੈ ਯਾਰੋ ਸਬਾ ਸੇ ਕੁਛ ਤੋ ਕਹੋ

ਕਹੀਂ ਤੋ ਬਹਰ ਇ  ਖੁਦਾ  ਆਜ ਜ਼ਿਕਰ ਇ ਯਾਰ  ਚਲੇ

ਕਭੀ ਤੋ  ਸੁਬਹ ਤੇਰੇ   ਕੁੰਜ ਇ  ਲਬ ਸੇ ਹੋ ਆਗ਼ਾਜ਼

ਕਭੀ ਤੋ ਸ਼ਬ ਸਰ ਇ ਕਾਕਲ ਸੇ ਮਸ਼ਕ ਇ ਬਾਰ ਚਲੇ

ਬੜਾ ਹੈ ਦਰਦ ਕਾ ਰਿਸ਼ਤਾ ਯੇ ਦਿਲ ਗ਼ਰੀਬ ਸਹੀ

ਤੁਮਹਾਰੇ ਨਾਮ ਪ ਆਏੰਗੇ  ਗ਼ਮਗਸਾਰ ਚਲੇ

ਜੋ ਹਮ ਪ ਗੁਜ਼ਰੀ ਸੋ ਗੁਜ਼ਰੀ ਮਗਰ ਸ਼ਬ ਇ  ਹਿਜਰਾਂ

ਹਮਾਰੇ ਅਸ਼ਕ ਤੇਰੀ  ਆਕਬਤ ਸੰਵਾਰ ਚਲੇ

ਹਜ਼ੂਰ ਇ  ਯਾਰ ਹੂਈ ਦਫ਼ਤਰ ਇ ਜਨੂੰ ਕੀ ਤਲਬ

ਗਿਰਹਾ  ਮੇਂ  ਲੇ ਕੇ ਗਿਰੇਬਾਨ ਕਾ ਤਾਰ ਤਾਰ ਚਲੇ


ਮੁਕਾਮ, ਫ਼ੈਜ਼, ਕੋਈ ਰਾਹ ਮੇਂ  ਜਚਾ  ਹੀ ਨਹੀਂ


ਜੋ ਕੂ ਇ ਯਾਰ  ਸੇ  ਨਿਕਲੇ ਤੋ ਸੂ ਇ  ਦਾਰ ਚਲੇ


ਫ਼ੈਜ਼ ਅਹਿਮਦ ਫ਼ੈਜ਼



No comments:

Post a Comment