Tuesday, October 13, 2009

ਅਜ਼ ਮੁਹੱਬਤ - ਰੂਮੀ از محبت - رمی

ਪਿਛਲੇ ਕਈ ਸਾਲਾਂ ਤੋਂ ਦੁਨੀਆਂ  ਵਿਚ ਜੋ  ਕਵੀ  ਸਭ ਤੋਂ ਵੱਧ ਲੋਕਪ੍ਰਿਯ ਹੋ ਰਹੇ  ਹਨ ਉਹ ਹਨ ਪੁਰਾਣੇ ਸਮੇਂ  ਦੇ ਇੱਕ ਸੂਫੀ ਕਵੀ  ਮੌਲਾਨਾ ਜਲਾਲੁਦਦੀਨ  ਰੂਮੀ।ਅਫ਼ਗ਼ਾਨਿਸਤਾਨ ਵਿਚ 13ਵੀੰ ਸ਼ਤਾਬਦੀ ਵਿਚ ਹੋਏ ਰੂਮੀ ਦੀ ਸ਼ਾਇਰੀ ਦੇ  ਅਨੁਵਾਦ ਅਮਰੀਕਾ ਵਿਚ ਬਹੁਤ ਲੋਕਪ੍ਰਿਯ ਹਨ ਅਤੇ ਮੈਡੋਨਾ ਵਰਗੀ ਪਾਪ ਗਾਇਕਾ ਨੇ ਉਹਨਾਂ ਦੀ ਸਾਇਰੀ ਨੂੰ ਆਪਣੇ ਗੀਤਾਂ ਵਿਚ ਵੀ ਇਸਤੇਮਾਲ ਕੀਤਾ ਹੈ।ਰੂਮੀ ਅੱਜ ਤੋਂ ਲਗਪਗ ੮੦੦ ਸਾਲ ਪਹਿਲਾਂ  ਮਧ ਏਸ਼ੀਆ ਵਿਚ  ਬਲਖ ਨਾਮਕ ਜਗਾਹ ਤੇ ਪੈਦਾ ਹੋਏ ਸਨ ।


ਮੁਹੱਬਤ ਉਹਦੀ ਸਾਇਰੀ ਦੀ ਚੂਲ ਹੈ।ਮੁਹੱਬਤ ਦੀ ਅਹਿਮੀਅਤ ਨੂੰ ਜਿੰਨੀ ਸਿੱਦਤ ਨਾਲ ਸੂਫੀਆਂ ਨੇ ਸਮਝਿਆ ਹੈ ਹੋਰ ਕੋਈ ਨਹੀਂ ਸਮਝ ਸਕਿਆ। ਸੰਸਾਰ ਸਭਿਆਚਾਰ ਨੂੰ ਸੂਫੀਆਂ ਦੀ ਦੇਣ ਅੱਜ ਪਹਿਲਾਂ ਨਾਲੋਂ ਕਈ ਗੁਣਾਂ ਵਧ ਅਹਿਮ  ਲਗਣ ਲਗ ਪਈ ਹੈ।ਸੂਫੀ ਗਾਇਕੀ ਅਤੇ ਸੰਗੀਤ  ਅੱਜ ਦੁਨੀਆਂ ਦੇ  ਸੰਗੀਤ ਖੇਤਰ ਵਿਚ ਪ੍ਰਮੁੱਖ ਸਥਾਨ ਤੇ ਬਿਰਾਜਮਾਨ ਹੈ। ਮੁਹੱਬਤ ਦੀ ਰਾਜਨੀਤੀ ਵਿਚ ਰੂਮੀ ਦੀ ਮੁਹਾਰਤ ਕਮਾਲ ਹੈ।ਉਹ ਇਹਨੂੰ ਕਿਸੇ ਸੀਮਤ ਵਿਆਖਿਆ ਵਿਚ ਸਿਮਟਣ ਦੀ ਗੁੰਜੈਸ ਨਹੀਂ ਛਡਦੇ।ਇਹਦੇ ਅਰਥਾਂ ਦੀ ਇੱਕ ਰੰਗੋਲੀ ਸਿਰਜ ਲੈਂਦੇ ਹਨ।ਇਹਦੇ ਨਾਲ ਮੂਲ ਮਾਨਵੀ ਸੁਭਾ ਦੀ ਇਹ ਧਿਰ(ਮੁਹੱਬਤ) ਹੋਂਦ ਦੇ ਅਰਥ ਰੂਪਾਂਤਰਨ ਦੇ ਸਮਰਥ ਧਿਰ ਬਣ ਨਿੱਬੜਦੀ ਹੈ।ਰੂਮੀ ਦੀ ਫਾਰਸੀ ਏਨੀ ਸਰਲ ਹੈ ਕਿ ਪ੍ਰਬੁਧ ਪੰਜਾਬੀ ਪਾਠਕ ਮੂਲ ਫਾਰਸੀ ਪਾਠ ਦੀ ਮਹਿਕ ਮਾਣ ਸਕਦੇ ਹਨ।


ਅਜ਼  ਮੁਹੱਬਤ ਤਲਖ਼੍ਹਾ ਸ਼ੀਰੀਂ ਸ਼ੁਦ
ਅਜ਼ ਮੁਹੱਬਤ ਮਸ੍ਹਾ ਜ਼ਰੀਨ ਸ਼ੁਦ
ਅਜ਼ ਮੁਹੱਬਤ ਦੁਰਦ-ਹਾ ਸਾਫ਼ੀ ਸ਼ੁਦ
ਅਜ਼ ਮੁਹੱਬਤ ਦਰਦ-ਹਾ ਸ਼ਾਫ਼ੀ ਸ਼ੁਦ
ਅਜ਼ ਮੁਹੱਬਤ ਮੁਰਦਾ ਜਿੰਦਾ ਮੀ ਕੁਨੰਦ
ਅਜ਼ ਮੁਹੱਬਤ ਸ਼ਾਹ  ਬੰਦਾ ਮੀ ਕੁਨੰਦ


از محبت تلخها شيرين شود
از محبت مسها زرين شود
از محبت دُردها صافى شود
از محبت دَردها شافى شود
از محبت مرده زنده ميكنند
از محبت شاه بنده ميكنند

ਅਜ਼  ਮੁਹੱਬਤ - ਮੁਹੱਬਤ ਰਾਹੀਂ


ਸ਼ੁਦ - ਹੋ ਜਾਂਦਾ ਹੈ


ਮਸ੍ਹਾ - ਤਾਂਬਾ


ਜ਼ਰੀਨ - ਸੋਨਾ


ਦੁਰਦ  - ਖੰਡਰ


ਸਾਫੀ  - ਸਾਫ਼  ਹੋ  ਜਾਂਦਾ  ਹੈ , ਰਾਜੀ ਹੋ  ਜਾਂਦਾ ਹੈ


ਬੰਦਾ - ਗੁਲਾਮ

No comments:

Post a Comment