Sunday, October 18, 2009

ਦਮਾਦਮ ਮਸਤ ਕਲੰਦਰ دمادم مست کلندر

ਦਮਾਦਮ ਮਸਤ ਕਲੰਦਰ-ਹਜਰਤ ਲਾਲ ਸ਼ਾਹਬਾਜ਼ ਕਲੰਦਰ ਉਰਫ ਝੂਲੇ ਲਾਲ








ਦਮਾਦਮ ਮਸਤ ਕਲੰਦਰ ਅਜਿਹਾ ਗੀਤ ਹੈ ਜਿਹੜਾ ਹਿੰਦ ਉਪ ਮਹਾਂਦੀਪ ਦੀ ਏਕਤਾ ਵਿੱਚ ਅਨੇਕਤਾ ਵਾਲੇ ਵਿਲਖਣ ਸਭਿਆਚਾਰ ਨਾਲ ਸੰਬੰਧਿਤ ਹਰੇਕ ਜਣੇ ਦੀ ਜ਼ਬਾਨ ਤੇ ਤੈਰਦਾ ਰਹਿੰਦਾ ਹੈ.ਇਹੋ ਜਿਹੀ ਕਮਾਲ ਰੂਹਾਨੀ ਸਿਰਜਨਾ  ਆਮ ਨਹੀਂ ਮਿਲਦੀ ਹੁੰਦੀ.ਇਹ ਗੀਤ ਹੈ ਜਿਸ ਵਿੱਚ ਸਾਡੀ ਏਕਤਾ ਸਾਡੀ ਮੁਹੱਬਤ ਵਸਦੀ ਹੈ ਜੋ ਸਾਨੂੰ ਨਵੀਂ ਤਾਜਾ ਉਰਜਾ ਨਾਲ ਤ੍ਰਿਪਤ ਕਰਦੀ ਰਹਿੰਦੀ ਹੈ.ਇਹੋ ਜਿਹੇ ਗੀਤ ਹੀ ਮਨੁਖੀਕਰਣ ਦੇ ਅਮਲ ਵਿੱਚ ਕੇਂਦਰੀ ਅਦਾਕਾਰ ਹੁੰਦੇ ਹਨ.
ਇਹਨੂੰ ਗਾਉਣ ਵਾਲਿਆਂ ਦੀ ਸੂਚੀ ਬਹੁਤ ਲੰਬੀ ਹੈ.ਸਾਡੇ ਖਿੱਤੇ ਦੇ ਹਰ ਮਸ਼ਹੂਰ ਗਾਇਕ ਨੇ ਇਹ ਗੀਤ ਗਾਇਆ ਹੈ.ਇਸ ਗੀਤ ਵਿੱਚ ਸੰਗੀਤ ਦੀ ਹੋਂਦ ਐਸੀ ਜਾਨਦਾਰ ਹੈ ਕਿ ਗਾਇਕ/ਕਵਾਲ ਮਲੋਮਲੀ ਲੋਰ ਵਿੱਚ ਝੂਮਣ  ਲਗ ਪੈਂਦੇ ਹਨ.ਸਰੋਤੇ ਵੀ ਰੂਹਾਨੀ ਮੰਡਲਾਂ ਵਿੱਚ ਘੁਮੇਰ ਨਾਚ ਦੀ ਮੁਦ੍ਰਾ ਵਿੱਚ ਉਡਣ ਲਗ ਪੈਂਦੇ ਹਨ.ਇਸ ਬ੍ਰਿਹਮੰਡੀ ਪਲ ਦੀ ਸਿਰਜਣਾ ਵਿੱਚ ਸਭ ਤੋਂ ਅਹਿਮ ਅਨਸਰ' ਹਜਰਤ  ਲਾਲ ਸ਼ਾਹਬਾਜ਼ ਕਲੰਦਰ' ਦੀ ਅਜੀਮ ਹਸਤੀ   ਹੈ.ਇਸ ਨਾਂ ਦਾ ਹਰੇਕ ਹਰਫ਼ ਅਰਥ ਭਰਪੂਰ ਹੈ.ਹਜਰਤ ਦਾ ਅਰਥ ਹੈ ਪੈਗੰਬਰ.ਲਾਲ ਅਨੇਕ ਅਰਥੀ ਸ਼ਬਦ ਹੈ -ਮਾਂ ਦਾ ਲਾਲ ,ਕੀਮਤੀ ਪੱਥਰ,ਲਾਲ ਰੰਗ(ਉਹ  ਲਾਲ ਰੰਗ ਦੇ ਕਪੜੇ ਪਾਉਂਦਾ ਸੀ).ਸ਼ਾਹਬਾਜ਼ ਬਾਜਾਂ ਦੇ ਬਾਦਸ਼ਾਹ ਨੂੰ ਕਹਿੰਦੇ ਹਨ,ਇੱਕ ਇਰਾਨੀ ਦੇਵਤਾ ਵੀ ਸੀ ਜਿਸ ਨੇ ਉਹਨਾਂ ਨੂੰ  ਜਿੱਤ ਦਿਵਾਈ ਸੀ.ਕਲੰਦਰ ਦਾ ਭਾਵ ਹੈ ਇੱਕ  ਸੂਫੀ ਸੰਤ,ਕਵੀ,ਕਲੰਦਰੀ ਦਾ ਪੈਰੋਕਾਰ ਅਤੇ ਉਦਾਸੀਆਂ ਵਿੱਚ ਰਹਿਣ ਵਾਲਾ ਫਕੀਰ. ਆਪਣੀ ਜਿੰਦਗੀ ਦੇ ਅਖੀਰ ਵਿੱਚ ਉਹ ਸਿੰਧ ਦੇ ਸੇਰਵਾਂ ਸਥਾਨ ਤੇ ਵਸ ਗਿਆ ਸੀ.ਉਹਨੇ ਸਾਰੀ ਉਮਰ ਹਿੰਦੂ ਮੁਸਲਮ ਏਕਤਾ ਲਈ ਧੜਲੇਦਾਰ ਕੰਮ ਕੀਤਾ.ਇਸੇ ਲਈ ਉਹ ਪਾਰਫਿਰਕੂ ਮਕਬੂਲੀਅਤ ਹਾਸਲ ਕਰਣ ਵਿੱਚ ਕਾਮਯਾਬ ਹੋਇਆ.ਉਹ ਝੂਲੇ ਲਾਲ ਨਾਂ ਨਾਲ ਵੀ ਮਸਹੂਰ ਹੈ.

No comments:

Post a Comment