Monday, October 12, 2009

ਹਰਭਜਨ ਸਿੰਘ ਦੀ ਇਕ ਕਵਿਤਾ (ਪੰਜਾਬ ਸੰਤਾਪ ਬਾਰੇ)

ਜੈ ਜੈ ਮਾਤਾ ਜੈ ਮਤਰੇਈ
ਜਗ ਤੇ ਹੋਰ ਨਾ ਤੇਰੇ ਜੇਹੀ
ਤੂੰ ਸੰਤਾਂ ਤੋਂ ਦੈਂਤ ਬਣਾਵੇਂ
ਸੰਤ ਮਰੇ ਜਾਂ ਦੈਂਤ ਵਿਨਾਸੇ?
ਹੰਝੂਆਂ ਤੋਂ ਪੁਛਦੇ ਨੇ ਹਾਸੇ
ਕਰਾਮਾਤ ਕੀਤੀ ਇਹ ਕੇਹੀ


ਹਰਿਮੰਦਿਰ ਦੀ ਕਰਨ ਜੁਹਾਰੀ
ਤੂੰ ਆਈ ਕਰ ਟੈੰਕ ਸਵਾਰੀ
ਸਤਿ ਸਿੰਘਾਸਣ ਹੱਥੀਂ ਢਾਹਿਆ
ਤੇ ਮੁੜ ਹੱਥੀਂ ਆਪ ਬਣਾਇਆ
ਵਾਹ ਰਚਨਾ ਵਾਹ ਖੇਹੋ ਖੇਹੀ
ਸਨ ਕਲਸ ਤੂੰ ਚੀਰ ਲੰਗਾਰੇ
ਤੇ ਮੁੜ ਮਲ੍ਹਮਾਂ ਨਾਲ ਸਵਾਰੇ
ਆਪੇ ਤੂੰ ਸੰਕਟ ਉਪਜਾਵੇਂ
ਨਿਕਟੀ ਹੋ ਕੇ ਆਪ ਬਚਾਵੇਂ
ਨਿਤ ਨਿਰਮੋਹੀ ਨਿਤ ਸਨੇਹੀ .
ਅਸਾਂ ਤਾਂ ਤਖ਼ਤ ਹਜਾਰੇ ਰਹਿਣਾ
ਭਾਵੇਂ ਭਠ ਖੇੜਿਆਂ ਦਾ ਸਹਿਣਾ.
ਤੁਮਰੀ ਗਣਤ ਗਣੇ ਨਾ ਕੋਈ
ਹਰ ਅਣਹੋਣੀ ਤੁਮ ਤੇ ਹੋਈ
ਹਰ ਥਾਂ ਤੇਰੀ ਪੇਓ ਪੇਈ

No comments:

Post a Comment