ਸ਼ਹਿਬਾਜ਼ ਭੱਟੀ :ਮਨੁੱਖੀ ਹੱਕਾਂ ਦੀ ਇੱਕ ਹੋਰ ਆਵਾਜ਼ ਦਾ ਕਤਲ
ਪਾਕਿਸਤਾਨ ਦੀ ਰਾਜਧਾਨੀ ਵਿੱਚ ਘੱਟ ਗਿਣਤੀਆਂ ਲਈ ਕੇਂਦਰੀ ਮੰਤਰੀ ਸ਼ਹਬਾਜ ਭੱਟੀ ਦੀ ਇਸ ਤਰ੍ਹਾਂ ਦਿਨ ਦਹਾੜੇ ਸਰੇਰਾਹ ਹੱਤਿਆ ਸਿਰਫ ਇਹ ਨਹੀਂ ਦੱਸਦੀ ਕਿ ਕਨੂੰਨ ਵਿਵਸਥਾ ਕਿੰਨੀ ਕਮਜੋਰ ਹੋ ਗਈ ਹੈ , ਸਗੋਂ ਇਹ ਵੀ ਸਾਬਤ ਕਰਦੀ ਹੈ ਕਿ ਕੱਟੜਪੰਥੀਆਂ ਦੇ ਹੌਸਲੇ ਬੇਹੱਦ ਬੁਲੰਦ ਹੋ ਗਏ ਹਨ ਅਤੇ ਜਰਦਾਰੀ ਦੀ ਸਰਕਾਰ ਪੂਰੀ ਤਰ੍ਹਾਂ ਨਿਕੰਮੀ ਹੈ । ਅਤਵਾਦ ਅਤੇ ਹਿੰਸਾ ਨਾਲ ਘਿਰੇ ਦੇਸ਼ ਵਿੱਚ ਉਹ ਈਸਾਈਆਂ , ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ਦੇ ਅਧਿਕਾਰਾਂ ਲਈ ਲੜ ਰਿਹਾ ਸੀ । ਉਹਨੂੰ ਆਪਣੇ ਅਸੂਲਾਂ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਾਈ ਜਿਸ ਦੀ ਉਹਨੇ ਖੁਦ ਭਵਿੱਖਵਾਣੀ ਕੀਤੀ ਸੀ । ਇੱਕ ਵੀਡੀਓ ਟੇਪ ਸੁਨੇਹੇ ਵਿੱਚ ਉਹਨੇ ਚਾਰ ਮਹੀਨੇ ਪਹਿਲਾਂ ਕਿਹਾ ਸੀ , “ ਇਹ ਤਾਲਿਬਾਨ ਮੈਨੂੰ ਧਮਕੀਆਂ ਦੇ ਰਹੇ ਹਨ । ਪਰ ਮੈਂ ਕ੍ਰਾਸ ਦਾ ਪੈਰੋਕਾਰ ਹਾਂ ਮੈਂ ਆਪਣੇ ਲੋਕਾਂ ਦੀ ਪੀੜ ਲਈ ਜੀ ਰਿਹਾ ਹਾਂ । ਅਤੇ ਮੈਂ ਉਨ੍ਹਾਂ ਦੇ ਲਈ ਮਰਨ ਲਈ ਤਿਆਰ ਹਾਂ ।”ਪਾਕਿਸਤਾਨ ਦੇ ਇਸ ਰਾਜਧਾਨੀ ਸ਼ਹਿਰ ਨੇ ਪਿਛਲੇ ਦੋ ਮਹੀਨਿਆਂ ਵਿੱਚ ਦੋ ਰਾਜਨੀਤਕ ਮੌਤਾਂ ਵੇਖੀਆਂ ਹਨ ਤੇ ਹੋਰ ਅਨੇਕ ਤਲੀ ਤੇ ਟਿਕੀਆਂ ਹੋਈਆਂ ਹਨ।
(੨੦੦੯ ਵਿੱਚ ਸ਼ਹਬਾਜ ਭੱਟੀ ਸਿੱਖ ਨੌਜਵਾਨ ਸਭਾ ਪਾਕਿਸਤਾਨ ਦੇ ਇੱਕ ਵਫਦ ਨੂੰ ਮਿਲਦੇ ਹੋਏ )
ਇਸ ਸਾਲ ਦੇ ਸ਼ੁਰੂ ਵਿੱਚ ਹੀ ਪੰਜਾਬ ਦੇ ਗਰਵਨਰ ਸਲਮਾਨ ਤਾਸੀਰ ਦੀ ਉਨ੍ਹਾਂ ਦੇ ਹੀ ਅੰਗ ਰੱਖਿਅਕ ਨੇ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਸੀ । ਸਲਮਾਨ ਤਾਸੀਰ ਈਸ਼ ਨਿੰਦਾ ਕਨੂੰਨ ਦੇ ਵਿਰੋਧੀ ਸਨ ਅਤੇ ਈਸ਼ ਨਿੰਦਾ ਦੇ ਦੋਸ਼ ਵਿੱਚ ਕੈਦ ਆਇਸ਼ਾ ਬੀਬੀ ਦੀ ਫ਼ਾਂਸੀ ਦੀ ਸਜਾ ਦਾ ਵਿਰੋਧ ਕਰ ਰਹੇ ਸਨ । ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸ਼ਹਬਾਜ ਭੱਟੀ ਇਸ ਵਿੱਚ ਉਨ੍ਹਾਂ ਦੇ ਨਾਲ ਸਨ । ਸ਼ੈਰੀ ਰਹਿਮਾਨ ਵੀ ਈਸ਼ ਨਿੰਦਾ ਕਨੂੰਨ ਵਿੱਚ ਸੁਧਾਰ ਪੱਖੀ ਹੈ ਤੇ ਉਸਨੂੰ ਲੁੱਕ ਕੇ ਰਹਿਣਾ ਪੈ ਰਿਹਾ ਹੈ ਅਤੇ ਉਸ ਦੀ ਅਤੇ ਭੱਟੀ ਦੀ ਸੁਰੱਖਿਆ ਲਈ ਉਦੋਂ ਤੋਂ ਖ਼ਤਰਾ ਵੱਧ ਗਿਆ ਸੀ , ਜਦੋਂ ਸਲਮਾਨ ਤਾਸੀਰ ਦੀ ਹੱਤਿਆ ਕੀਤੀ ਗਈ । ਤਾਸੀਰ ਦੇ ਹਤਿਆਰੇ ਉੱਤੇ ਕੱਟੜਪੰਥੀਆਂ ਦੇ ਇੱਕ ਵੱਡੇ ਵਰਗ ਨੇ ਫੁਲ ਮਾਲਾਂ ਬਰਸਾਈਆਂ , ਉਸਦੇ ਕਾਰੇ ਦੀ ਤਾਰੀਫ ਸਭਾਵਾਂ ਆਯੋਜਿਤ ਕਰਕੇ ਕੀਤੀ ਗਈ ।
ਹੁਣ ਤਸਲੀਮਾ ਨਸਰੀਨ ਨੇ ਡਾ.ਪਰਵੇਜ ਹੂਦਭਾਈ ਦਾ ਜਿਕਰ ਕੀਤਾ ਹੈ । 11 ਜੁਲਾਈ , 1950 ਨੂੰ ਪਾਕਿਸਤਾਨ ਵਿੱਚ ਜਨਮੇ ਡਾ. ਪ੍ਰੋਫੈਸਰ ਪਰਵੇਜ ਹੂਦਭਾਈ ਮੁਲਕ ਦੇ ਨਾਮੀ ਨਿਊਕਲੀਅਰ ਸਾਇੰਟਿਸਟ , ਨਿਬੰਧਕਾਰ ਅਤੇ ਰਾਜਨੀਤਕ - ਰੱਖਿਆ ਮਾਮਲਿਆਂ ਦੇ ਵਿਸ਼ਲੇਸ਼ਕ ਹਨ । ਉਹ ਇਸਲਾਮਾਬਾਦ ਸਥਿਤ ਕਾਇਦੇ ਆਜ਼ਮ ਯੂਨੀਵਰਸਿਟੀ ਵਿੱਚ ਫਿਜਿਕਸ ਡਿਪਾਰਟਮੈਂਟ ਦੇ ਹੈਡ ਅਤੇ ਨਿਊਕਲੀਅਰ ਐਂਡ ਹਾਈ ਏਨਰਜੀ ਫਿਜਿਕਸ ਦੇ ਪ੍ਰੋਫੈਸਰ ਹਨ । ਉਨ੍ਹਾਂ ਨੇ ਮੈਸਾਚੂਸੇਟਸ ਇੰਸਟਿਟਿਊਟ ਆਫ ਟੇਕਨਾਲਜੀ ਤੋਂ ਗਰੈਜੁਏਸ਼ਨ ਦੇ ਇਲਾਵਾ ਪੀ ਐਚ ਡੀ ਕੀਤੀ । ਉਨ੍ਹਾਂ ਨੂੰ ਇਲੇਕਟਰਾਨਿਕਸ ਦੇ ਫੀਲਡ ਵਿੱਚ ਚੰਗੇ ਕੰਮ ਲਈ 1969 ਵਿੱਚ ਬਾਕਰ ਅਵਾਰਡ ਦਿੱਤਾ ਗਿਆ । ਉਥੇ ਹੀ 1984 ਵਿੱਚ ਉਨ੍ਹਾਂ ਨੂੰ ਮੈਥਮੇਟਿਕਸ ਦੇ ਖੇਤਰ ਵਿੱਚ ਬਿਹਤਰ ਨੁਮਾਇਸ਼ ਲਈ ਅਬਦੁਸ ਸਲਾਮ ਅਵਾਰਡ ਮਿਲਿਆ ।
ਤਾਸੀਰ ਦੇ ਕਤਲ ਤੋਂ ਬਾਅਦ ਉਨ੍ਹਾਂ ਨੇ ਆਪਣੇ ਇੱਕ ਦੋਸਤ ਨੂੰ ਪੱਤਰ ਲਿਖਿਆ ਸੀ ਜਿਸ ਵਿੱਚ ਪਾਕਿਸਤਾਨ ਦੇ ਭਵਿੱਖ ਨੂੰ ਲੈ ਕੇ ਚਿੰਤਾਵਾਂ ਸਾਫ਼ ਕੀਤੀਆਂ ਗਈਆਂ ਸਨ । ਪੱਤਰ ਦੀ ਇਬਾਰਤ ਇਸ ਤਰ੍ਹਾਂ ਹੈ :-
“ਕੋਈ ਤਾਸੀਰ ਦੀ ਰਾਜਨੀਤੀ ਬਾਰੇ ਕੁੱਝ ਵੀ ਕਿਉਂ ਨਾ ਸੋਚਦਾ ਹੋਵੇ ,ਪਰ ਜਿਸ ਵਜ੍ਹਾ ਤੋਂ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ , ਉਹ ਉਨ੍ਹਾਂ ਦੀ ਜਿੰਦਗੀ ਦਾ ਸਭ ਤੋਂ ਅੱਛਾ ਕੰਮ ( ਈਸ਼ ਨਿੰਦਾ ਕਨੂੰਨ ਦੀ ਆਲੋਚਨਾ ) ਸੀ । ਅੱਜ ਉਨ੍ਹਾਂ ਦੇ ਹਤਿਆਰੇ ਨੂੰ ਗਾਜੀ ਕਿਹਾ ਜਾ ਰਿਹਾ ਹੈ ਅਤੇ ਉਸ ਫੁੱਲਾਂ ਦੀ ਬਾਰਸ ਹੋ ਰਹੀ ਹੈ । ਵਕੀਲ ਉਸਦੀ ਰਿਹਾਈ ਲਈ ਮੁਜਾਹਰੇ ਕਰ ਰਹੇ ਹਨ ਅਤੇ ਮੌਲਵੀਆਂ ਨੇ ਤਾਸੀਰ ਦੀ ਨਮਾਜ ਏ ਜਨਾਜਾ ਕਰਾਉਣ ਤੋਂ ਇਨਕਾਰ ਕਰ ਦਿੱਤਾ । ਉਨ੍ਹਾਂ ਦੇ ਰਾਜਨੀਤਕ ਸਾਥੀ ਆਂਤਰਿਕ ਰੱਖਿਆ ਮੰਤਰੀ ਰਹਿਮਾਨ ਮਲਿਕ ਦਾ ਰੁਖ਼ ਇਸ ਵਕਤ ਸਭ ਤੋਂ ਵੱਡਾ ਝੱਟਕਾ ਅਤੇ ਕਾਇਰਪਨ ਹੈ ।
"ਰਹਿਮਾਨ ਦਾ ਕਹਿਣਾ ਹੈ ਕਿ ਉਹ ਖੁਦ ਈਸ਼ ਨਿੰਦਕ ਨੂੰ ਆਪਣੇ ਹੱਥਾਂ ਨਾਲ ਮਾਰ ਦੇਣਗੇ । ਇੱਕ ਵਕਤ ਸੀ ਜਦੋਂ ਪਾਕਿਸਤਾਨ ਵਿੱਚ ਹਿੰਸਕ ਅਤੇ ਮਜਹਬੀ ਕੱਟੜਪੰਥੀਆਂ ਦੀ ਤਾਦਾਦ ਬੇਹੱਦ ਘੱਟ ਸੀ । ਪਰ ਅੱਜ ਅਜਿਹੇ ਲੋਕ ਬਹੁਗਿਣਤੀ ਹੋ ਗਏ ਹਨ । ਨਿਰੋਈ ਮਾਨਸਿਕਤਾ ਵਾਲੇ ਲੋਕਾਂ ਨੂੰ ਡਰਾ ਧਮਕਾ ਕੇ ਚੁਪ ਰਹਿਣ ਉੱਤੇ ਮਜਬੂਰ ਕਰ ਦਿੱਤਾ ਗਿਆ ਹੈ । ਕੱਲ ਮੈਂ ਈਸ਼ਨਿੰਦਾ ਵਿਵਾਦ ਉੱਤੇ ਆਧਾਰਿਤ ਇੱਕ ਟੀਵੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ।
ਪੈਨਲ ਵਿੱਚ ਮੇਰੇ ਇਲਾਵਾ ਜਮਾਤ - ਏ - ਇਸਲਾਮੀ ਦੇ ਪ੍ਰਵਕਤਾ ਫਰੀਦ ਪਾਰਚਾ , ਸੁੰਨੀ ਤਹਿਰੀਕ ਦੇ ਮੌਲਾਨਾ ਸਿਆਲਵੀ ਮੌਜੂਦ ਸਨ । ਪਿੰਡੀ ਅਤੇ ਇਸਲਾਮਾਬਾਦ ਦੇ ਕਾਲਜਾਂ ਤੋਂ ਆਏ 100 ਸਟੂਡੇਂਟਸ ਬਤੌਰ ਸਰੋਤਾ ਮੌਜੂਦ ਸਨ । ਮੈਂ ਇਸ ਤੇ ਕਾਇਮ ਰਿਹਾ ਕਿ ਮਜਹਬੀ ਉਨਮਾਦ ਦੀ ਸੰਸਕ੍ਰਿਤੀ ਦੇਸ਼ ਵਿੱਚ ਖੂਨ ਖਰਾਬੇ ਦੀ ਵਜ੍ਹਾ ਬਣ ਰਹੀ ਹੈ , ਪਰ ਮੌਲਾਣਿਆਂ ਨੇ ਇਸਦਾ ਸਮਰਥਨ ਕੀਤਾ ।
"ਮੈਂ ਇੰਡੋਨੇਸ਼ੀਆ ਦੇ ਉਦਾਹਰਣ ਦਿੱਤੀ , ਜਿੱਥੇ ਈਸ਼ ਨਿੰਦਾ ਕਨੂੰਨ ਨਹੀਂ ਹੈ , ਕਿਹਾ ਗੈਰਮੁਸਲਿਮ ਮੁਲਕ ਛੱਡ ਕੇ ਜਾ ਰਹੇ ਹਨ , ਹਿੰਸਾ ਵਿੱਚ ਮਰਨ ਵਾਲੇ ਜਿਆਦਾਤਰ ਲੋਕ ਮੁਸਲਮਾਨ ਹੀ ਹਨ , ਪਰ ਉਨ੍ਹਾਂ ਨੇ ਮੇਰੀ ਇੱਕ ਨਹੀਂ ਸੁਣੀ । ਪਰ ਜਦੋਂ ਮੌਲਾਣਿਆਂ ਨੇ ਈਸ਼ ਨਿੰਦਕਾਂ ਲਈ ਮੌਤ ਦੀ ਗੱਲ ਕਹੀ , ਉਨ੍ਹਾਂ ਨੂੰ ਸ਼ਰੋਤਿਆਂ ਤੋਂ ਭਾਰੀ ਸਮਰਥਨ ਮਿਲਿਆ । ਤਾਸੀਰ ਦੇ ਹਤਿਆਰੇ ਕਾਦਰੀ ਨੂੰ ਵੀ ਉਸਤਤ ਮਿਲੀ।
"ਮੈਂ ਕਿਹਾ ਕਿ ਸਾਡੇ ਮੁਲਕ ਵਿੱਚ ਸਿਵਲ ਵਾਰ ਨਾਲ ਖੂਨਖਰਾਬਾ ਹੋਣਾ ਤੈਅ ਹੈ। ਮੈਂ ਡਰਿਆ ਹੋਇਆ ਹਾਂ।ਅਸੀਂ ਸਵਸਥ ਮਾਨਸਿਕਤਾ ਦੀ ਲੜਾਈ ਹਾਰ ਚੁੱਕੇ ਹਾਂ । ਮੇਰੇ ਕਈ ਦੋਸਤਾਂ ਨੇ ਮੈਨੂੰ ਪਾਕਿਸਤਾਨ ਛੱਡਣ ਨੂੰ ਕਿਹਾ ਹਾਂ , ਪਰ ਮੈਂ ਅਜਿਹਾ ਕਿਵੇਂ ਕਰ ਸਕਦਾ ਹਾਂ ? ਸਾਨੂੰ ਕੱਟੜਪੰਥੀਆਂ ਦੇ ਖਿਲਾਫ ਆਖਰੀ ਦਮ ਤੱਕ ਲੜਦੇ ਰਹਿਣਾ ਹੋਵੇਗਾ , ਨਹੀਂ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਖਤਰੇ ਵਿੱਚ ਪੈ ਜਾਵੇਗਾ ।”
ਪਾਕਿਸਤਾਨ ਵਿੱਚ ਧਰਮ ਦੇ ਨਾਮ ਉੱਤੇ ਜਿਸ ਤਰ੍ਹਾਂ ਡਰ ਦੇ ਮਾਹੌਲ ਬਣਾਇਆ ਜਾ ਰਿਹਾ ਹੈ , ਘੱਟ ਗਿਣਤੀਆਂ ਲਈ ਖ਼ਤਰਾ ਵੱਧ ਰਿਹਾ ਹੈ ਅਤੇ ਮਾਨਵ ਅਧਿਕਾਰਾਂ ਦਾ ਹਨਨ ਹੋ ਰਿਹਾ ਹੈ , ਉਸ ਬਾਰੇ ਸੰਸਾਰ ਭਾਈਚਾਰੇ ਨੇ ਚਿੰਤਾ ਵਿਅਕਤ ਕੀਤੀ ਸੀ । ਪਰ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਇਸ ਚਿੰਤਾ ਤੋਂ ਪਾਕਿਸਤਾਨ ਬੇਫਿਕਰ ਹੈ । ਹੁਣ ਕੁੱਝ ਅਰਸਾ ਪਹਿਲਾਂ ਇਸਲਾਮੀ ਕਾਨਫਰੰਸ ਦੇ 57 ਦੇਸ਼ਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਦੇ ਖਿਲਾਫ ਇੱਕ ਪ੍ਰਸਤਾਵ ਸੰਯੁਕਤ ਰਾਸ਼ਟਰ ਵਿੱਚ ਪੇਸ਼ ਕੀਤਾ ਸੀ । ਮਾਨਵ ਅਧਿਕਾਰ ਸੰਗਠਨਾਂ ਮੁਤਾਬਕ ਇਹ ਕਦਮ ਕੱਟੜਤਾ ਅਤੇ ਤਾਲਿਬਾਨੀ ਵਿਚਾਰਧਾਰਾ ਤੇ ਜੋਰ ਦੇਣ ਦੇ ਇਲਾਵਾ ਕੁੱਝ ਨਹੀਂ ਹੈ । ਇਹ ਦੇਸ਼ ਇਸਦੇ ਮਾਧਿਅਮ ਰਾਹੀਂ ਇੱਕ ਤਰ੍ਹਾਂ ਨਾਲ ਸ਼ਰੀਅਤ ਕਨੂੰਨ ਨੂੰ ਹੀ ਲਾਗੂ ਕਰਵਾਉਣਾ ਚਾਹੁੰਦੇ ਹਨ । ਜੇਕਰ ਅਜਿਹਾ ਹੁੰਦਾ ਤਾਂ ਇਨ੍ਹਾਂ ਦੇਸ਼ਾਂ ਵਿੱਚ ਘੱਟ ਗਿਣਤੀਆਂ ਦੀਆਂ ਦਿੱਕਤਾਂ ਹੋਰ ਵੱਧ ਜਾਂਦੀਆਂ , ਅਤੇ ਤਾਲਿਬਾਨ ਵਰਗੇ ਸੰਗਠਨਾਂ ਦੇ ਔਰਤਾਂ ਅਤੇ ਘੱਟ ਗਿਣਤੀਆਂ ਉੱਤੇ ਜ਼ੁਲਮ ਹੋਰ ਵੱਧ ਜਾਂਦੇ । ਹੁਣ ਇਨ੍ਹਾਂ ਸੰਗਠਨਾਂ ਦੀ ਜਿਨ੍ਹਾਂ ਇਲਾਕਿਆਂ ਉੱਤੇ ਸਰਦਾਰੀ ਹੈ , ਜਿਵੇਂ ਕਿ ਅਫਗਾਨਿਸਤਾਨ ਦੇ ਕੁੱਝ ਇਲਾਕੇ ਅਤੇ ਪਾਕਿਸਤਾਨ ਦੇ ਕਬੀਲਾਈ ਇਲਾਕੇ , ਉੱਥੇ ਔਰਤਾਂ ਨੂੰ ਆਏ ਦਿਨ ਅਮਾਨਵੀ ਯਾਤਨਾਵਾਂ ਮਿਲਦੀਆਂ ਹਨ । ਉਨ੍ਹਾਂ ਨੂੰ ਸਿੱਖਿਆ , ਸਿਹਤ , ਸਨਮਾਨ ਨਾਲ ਜੀਣ ਦੇ ਅਧਿਕਾਰ ਤੋਂ ਪੂਰੀ ਤਰ੍ਹਾਂ ਵੰਚਿਤ ਰੱਖਿਆ ਜਾ ਰਿਹਾ ਹੈ। ਕੱਟੜਪੰਥੀ ਸੋਚ ਦੇ ਇਹ ਸੰਗਠਨ ਪੂਰੇ ਪਾਕਿਸਤਾਨ ਵਿੱਚ ਧਾਰਮਿਕ ਹਨੇਰਵਾਦ ਦੀ ਹੁਕੂਮਤ ਕਾਇਮ ਕਰਨਾ ਚਾਹੁੰਦੇ ਹਨ ਅਤੇ ਇਸ ਵਿੱਚ ਈਸ਼ ਨਿੰਦਾ ਕਨੂੰਨ ਉਨ੍ਹਾਂ ਦਾ ਮਦਦਗਾਰ ਸਾਬਤ ਹੁੰਦਾ ਹੈ । ਉਦਾਰਵਾਦੀ , ਪ੍ਰਗਤੀਸ਼ੀਲ ਵਿਚਾਰਾਂ ਦੇ ਲੋਕ ਅਤੇ ਮਾਨਵ ਅਧਿਕਾਰ ਘੁਲਾਟੀਏ ਇਸ ਵਜ੍ਹਾ ਈਸ਼ ਨਿੰਦਾ ਕਨੂੰਨ ਵਿੱਚ ਸੁਧਾਰ ਚਾਹੁੰਦੇ ਹਨ । ਪਰ ਪਾਕਿਸਤਾਨ ਦੀ ‘ਲੋਕਤੰਤਰੀ’ ਸਰਕਾਰ ਅਜਿਹੇ ਲੋਕਾਂ ਨੂੰ ਹਿਫਾਜ਼ਤ ਦੇਣ ਵਿੱਚ ਅਸਫਲ ਸਾਬਤ ਹੋ ਰਹੀ ਹੈ , ਦੂਜੇ ਪਾਸੇ ਉਹ ਕੱਟੜਪੰਥੀਆਂ ਨੂੰ ਕਿਸੇ ਵੀ ਤਰ੍ਹਾਂ ਲਗਾਮ ਨਹੀਂ ਪਾ ਰਹੀ । ਸਲਮਾਨ ਤਾਸੀਰ ਅਤੇ ਸ਼ਹਬਾਜ ਭੱਟੀ ਦੀ ਸਰੇਆਮ ਹੱਤਿਆ ਹਿਮਾਲਾ ਪਹਾੜ ਦੀ ਚੂੰਡੀ ਮਾਤਰ ਹੈ , ਕੱਟੜਤਾ ਦਾ ਇਹ ਹਿਮਾਲਾ ਪਹਾੜ ਕਿੰਨਾ ਵਿਸ਼ਾਲ ਹੈ ਇਸਦੀ ਕਲਪਨਾ ਤੋਂ ਵੀ ਡਰ ਲੱਗਦਾ ਹੈ ।
No comments:
Post a Comment