Tuesday, April 27, 2010

ਬਾਦਲ ਸਾਹਿਬ, ਅਸਤੀਫਾ ਦੇ ਕੇ ਬਜੁਰਗੀ ਦੀ ਲਾਜ ਰਖੋ

ਸਰਬ ਕਾਮਰੇਡ ਸੁਖਿੰਦਰ ਧਾਲੀਵਾਲ ਜਨਰਲ ਸਕੱਤਰ , ਚਰਨ ਗਿੱਲ ਸਟੇਟ ਸਕੱਤਰ ਅਤੇ ਗੁਰਮੀਤ ਸਿੰਘ ਸਕੱਤਰ ਜਿਲਾ ਪਟਿਆਲਾ  ਯੂ ਸੀ ਪੀ ਆਈ ਦਾ ਸਾਂਝਾ ਬਿਆਨ:


ਬਜੁਰਗੀ ਦੀ  ਲਾਜ ਰਖਣ ਲਈ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੀਦਾ ਹੈ ਕੀ ਉਹ ਸੁਪ੍ਰੀਮ ਕੋਰਟ ਦੇ ਤਾਜਾ ਫੈਸਲੇ ਦੀਆਂ ਝਿੜਕਾਂ ਦੀ ਨੈਤਿਕ ਜਿੰਮੇਵਾਰੀ ਕਬੂਲਦੇ ਹੋਏ ਤੁਰਤ ਮੁਖ ਮੰਤਰੀ ਪਦ ਤਿਆਗ ਦੇਣ.ਸਾਰੇ ਜਾਣਦੇ ਹਨ ਕਿ ਅਸੀਵਿਆਂ ਵਿੱਚ ਸ੍ਰੀ ਬਾਦਲ ਹੁਰਾਂ ਨੇ ਹਿੰਦ ਦੇ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ ਸਨ ਪਰ ਬਾਅਦ ਵਿੱਚ ਉਸੇ ਸੰਵਿਧਾਨ ਤਹਿਤ ਦੋ ਵਾਰੀ ਮੁਖ ਮੰਤਰੀ ਪਦ ਦੀ ਸਹੁੰ ਚੁੱਕ ਚੁੱਕੇ ਹਨ.ਸ਼੍ਰੋਮਣੀ ਅਕਾਲੀ ਦਲ ਦੀਆਂ ਜਮਹੂਰੀ ਰਵਾਇਤਾਂ ਨੂੰ ਮਲੀਆਮੇਟ ਕਰ ਕੇ ਕਿਵੇਂ ਇੱਕ ਪਰਿਵਾਰਕ ਟੋਲੇ ਦੀ ਨਿਜੀ ਜਾਇਦਾਦ ਬਣਾ ਦਿੱਤਾ ਹੈ ਇਹ ਗੱਲ ਹੁਣ ਨਿਰਵਿਵਾਦ ਸੱਚ ਦੇ ਤੌਰ ਤੇ ਚਿਰਾਂ ਦੀ ਸਥਾਪਤ ਹੋ ਚੁੱਕੀ ਹੈ.ਸਥਾਨਕ ਚੋਣਾਂ ਵਿੱਚ ਜੋ ਹੱਥ ਕੰਡੇ ਆਪਣੀ ਪਰਿਵਾਰਕ ਮਨਮਰਜੀ ਥੋਪਣ ਲਈ ਵਰਤੇ ਗਏ ਉਹ ਵੀ ਹੁਣ ਕਿਸੇ ਵਿਆਖਿਆ ਦੇ ਮੁਥਾਜ ਨਹੀਂ ਹਨ.ਪੰਚਾਇਤੀ ਚੋਣਾਂ ਨੂੰ ਅਪ੍ਰਤੱਖ ਵਿਧੀ ਨਾਲ ਕਰਾਉਣਾ ਤੇ ਫਿਰ ਮਹੀਨਿਆਂ ਬੱਧੀ ਪੰਚਾਇਤਾਂ ਦੀ ਫਾਰਮੇਸ਼ਨ ਨੂੰ ਲਟਕਾਉਂਦੇ ਚਲੇ ਜਾਣ ਨੇ ਵੀ ਵਰਤਮਾਨ ਹਕੂਮਤ ਦੇ ਲੋਕਰਾਜ ਵਿਰੋਧੀ ਇਰਾਦਿਆਂ ਨੂੰ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਸੀ.ਤੇ ਉਹਨਾਂ ਦੀ ਸਭ ਤੋਂ ਸ਼ਰਮਨਾਕ ਸੰਵਿਧਾਨ ਵਿਰੋਧੀ ਹਰਕਤ ਸਾਹਮਣੇ ਆਈ ਸੀ ਉਦੋਂ ਜਦੋਂ ਪਿਛਲੇ ਸਾਲ ਅਸੰਬਲੀ  ਤੋਂ ਅਮਰਿੰਦਰ ਸਿੰਘ ਦੀ ਮੈਂਬਰੀ ਖਤਮ ਕਰਾਉਣ ਦਾ ਪਾਪ ਕੀਤਾ ਗਿਆ ਸੀ.ਸੁਪ੍ਰੀਮ ਕੋਰਟ ਨੇ ਨਾ ਸਿਰਫ ਸ.ਅਮਰਿੰਦਰ ਸਿੰਘ ਦੀ ਮੈਂਬਰੀ ਬਹਾਲ ਕੀਤੀ ਹੈ ਸਗੋਂ ਆਪਣੇ ਫੈਸਲੇ ਵਿੱਚ ਬਾਦਲ ਸਰਕਾਰ ਦੇ ਤਰਜੇ ਅਮਲ ਦੇ  ਤਬਾਹਕੁਨ ਪਹਿਲੂਆਂ ਦੀ ਵੀ ਨਿਸਾਨਦੇਹੀ ਕੀਤੀ ਹੈ ਤੇ ਅਗੋਂ ਤੋਂ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਤਾੜਨਾ ਵੀ ਕੀਤੀ ਹੈ.ਢੀਠ ਹੋ ਕੇ ਕੁਰਸੀ ਨੂੰ ਚਿੰਬੜੇ ਰਹਿਣਾ ਬਜੁਰਗੀ ਨੂੰ ਉੱਕਾ ਸ਼ੋਭਾ ਨਹੀਂ ਦਿੰਦਾ.ਸਾਡਾ ਕਹਿਣਾ ਹੈ ਕਿ ਜੇ ਸ੍ਰੀਮਾਨ ਬਾਦਲ ਅਜੇ ਵੀ ਅਸਤੀਫਾ ਦੇ ਕੇ ਪਸਚਾਤਾਪ  ਕਰਨ ਤਾਂ ਆਪਣੀ ਜਮੀਰ ਨੂੰ ਸੁਰਜੀਤ ਕਰਨ ਦੇ ਗੁਰੂਆਂ ਦੇ ਦੱਸੇ ਮਾਰਗ ਤੇ ਚੱਲ ਸਕਦੇ ਹਨ.

1 comment:

  1. [...] This post was mentioned on Twitter by Satdeep. Satdeep said: ਬਾਦਲ ਸਾਹਿਬ, ਅਸਤੀਫਾ ਦੇ ਕੇ ਬਜੁਰਗੀ ਦੀ ਲਾਜ ਰਖੋ : http://wp.me/pDLEx-eZ [...]

    ReplyDelete