Wednesday, April 21, 2010

ਗੋਰਕੀ ਦੀ ਇੱਕ ਅਮਰੀਕੀ ਕਰੋੜਪਤੀ ਨਾਲ ਮੁਲਾਕਾਤ

… ਸੰਯੁਕਤ ਰਾਜ ਅਮਰੀਕਾ ਦੇ ਇਸਪਾਤ ਅਤੇ ਤੇਲ ਦੇ ਸਮਰਾਟਾਂ ਅਤੇ ਬਾਕੀ ਸਮਰਾਟਾਂ ਨੇ ਮੇਰੀ ਕਲਪਨਾ ਨੂੰ ਹਮੇਸ਼ਾ ਤੰਗ ਕੀਤਾ ਹੈ । ਮੈਂ ਕਲਪਨਾ ਹੀ ਨਹੀਂ ਕਰ ਸਕਦਾ ਕਿ ਐਨੇ ਸਾਰੇ ਪੈਸੇ ਵਾਲੇ ਲੋਕ ਆਮ ਜਿਹੇ ਨਾਸ਼ਵਾਨ ਮਨੁੱਖ ਹੋ ਸਕਦੇ ਹਨ ।ਮੈਨੂੰ ਹਮੇਸ਼ਾ ਲੱਗਦਾ ਰਿਹਾ ਹੈ ਕਿ ਉਨ੍ਹਾਂ ਵਿਚੋਂ ਹਰ ਕਿਸੇ ਦੇ ਕੋਲ ਘੱਟ ਤੋਂ ਘੱਟ ਤਿੰਨ ਢਿੱਡ ਅਤੇ ਡੇਢ ਸੌ ਦੰਦ ਹੁੰਦੇ ਹੋਣਗੇ । ਮੈਨੂੰ ਭਰੋਸਾ ਸੀ ਕਿ ਹਰ ਕਰੋੜਪਤੀ ਸਵੇਰੇ ਛੇ ਵਜੇ ਤੋਂ ਅੱਧੀ ਰਾਤ ਤੱਕ ਖਾਣਾ ਖਾਂਦਾ ਰਹਿੰਦਾ ਹੋਵੇਗਾ । ਇਹ ਵੀ ਕਿ ਉਹ ਸਭ ਤੋਂ ਮਹਿੰਗੇ ਭੋਜਨ ਛਕਦਾ ਹੋਵੇਗਾ : ਬੱਤਖਾਂ¸ ਟਰਕੀ¸ ਨੰਨ੍ਹੇ ਸੂਰ¸ ਮੱਖਣ ਦੇ ਨਾਲ ਗਾਜਰ¸ਮਠਿਆਈਆਂ¸ ਕੇਕ ਅਤੇ ਤਮਾਮ ਤਰ੍ਹਾਂ ਦੇ ਲਜੀਜ ਵਿਅੰਜਨ । ਸ਼ਾਮ ਤੱਕ ਉਸਦੇ ਜਬਾੜੇ ਇੰਨਾ ਥੱਕ ਜਾਂਦੇ ਹੋਣਗੇ ਕਿ ਉਹ ਆਪਣੇ ਨੀਗਰੋ ਨੌਕਰਾਂ ਨੂੰ ਆਦੇਸ਼ ਦਿੰਦਾ ਹੋਵੇਗਾ ਕਿ ਉਹ ਉਸਦੇ ਲਈ ਖਾਣਾ ਚਬਾਉਣ ਤਾਂ ਕਿ ਉਹ ਸੌਖ ਨਾਲ ਉਸਨੂੰ ਨਿਗਲ ਸਕੇ । ਆਖ਼ਿਰਕਾਰ ਜਦੋਂ ਉਹ ਬੁਰੀ ਤਰ੍ਹਾਂ ਥੱਕ ਜਾਂਦਾ ਹੋਵੇਗਾ¸ ਮੁੜ੍ਹਕੇ ਨਾਲ ਨਹਾਇਆ ਹੋਇਆ¸ ਉਸਦੇ ਨੌਕਰ ਉਸਨੂੰ ਬਿਸਤਰੇ ਤੱਕ ਚੁੱਕ ਕੇ ਲੈ ਜਾਂਦੇ ਹੋਣਗੇ । ਅਤੇ ਅਗਲੀ ਸਵੇਰੇ ਉਹ ਛੇ ਵਜੇ ਜਾਗਦਾ ਹੋਵੇਗਾ ਆਪਣੀ ਮਿਹਨਤਕਸ਼ ਰੁਟੀਨ ਦੁਬਾਰਾ ਸ਼ੁਰੂ ਕਰਣ ਲਈ ।



ਲੇਕਿਨ ਇੰਨੀ ਜਬਰਦਸਤ ਮਿਹਨਤ ਦੇ ਬਾਵਜੂਦ ਉਹ ਆਪਣੀ ਦੌਲਤ ਤੇ ਮਿਲਣ ਵਾਲੇ ਵਿਆਜ ਦਾ ਅੱਧਾ ਵੀ ਖਰਚ ਨਹੀਂ ਕਰ ਪਾਉਂਦਾ ਹੋਵੇਗਾ ।


ਨਿਸ਼ਚਿਤ ਹੀ ਇਹ ਇੱਕ ਮੁਸ਼ਕਲ ਜੀਵਨ ਹੁੰਦਾ ਹੋਵੇਗਾ । ਲੇਕਿਨ ਕੀਤਾ ਵੀ ਕੀ ਜਾ ਸਕਦਾ ਹੋਵੇਗਾ ? ਕਰੋੜਪਤੀ ਹੋਣ ਦਾ ਫਾਇਦਾ ਹੀ ਕੀ ਜੇਕਰ ਤੁਸੀ ਹੋਰ ਲੋਕਾਂ ਨਾਲੋਂ ਜ਼ਿਆਦਾ ਖਾਣਾ ਨਹੀਂ ਖਾ ਸਕਦੇ ?


ਪੂਰਾ ਪੜ੍ਹੋ

No comments:

Post a Comment