Monday, May 9, 2011

ਓਸਾਮਾ ਬਿਨ ਲਾਦੇਨ ਦੀ ਮੌਤ ਤੇ ਮੇਰੀ ਪ੍ਰਤੀਕਿਰਆ -ਨੋਮ ਚੌਮਸਕੀ

ਬਹੁਤ ਹੀ ਸਪੱਸ਼ਟ ਹੈ ਕਿ ਇਹ ਆਪਰੇਸ਼ਨ ਇੱਕ ਯੋਜਨਾਬਧ ਹੱਤਿਆ ਹੈ ,  ਅੰਤਰਰਾਸ਼ਟਰੀ ਕਨੂੰਨ ਦੀ ਅਨੇਕ ਪੱਖਾਂ ਤੋਂ ਉਲੰਘਣਾ ਹੈ  . ਲੱਗਦਾ ਹੈ ਨਿਹੱਥੇ ਮਕਤੂਲ ਨੂੰ ਗਿਰਫਤਾਰ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ  ਜੋ ਕੀਤੀ ਜਾਣੀ ਚਾਹੀਦੀ ਸੀ . ਆਖਰ ਅੱਸੀ ਕਮਾਂਡੋ ਸਨ ਤੇ  ਅੱਗੋਂ ਵਾਸਤਵ ਵਿੱਚ ਕੋਈ ਵਿਰੋਧ ਨਹੀਂ ਸੀ ,  ਉਹ ਖੁਦ ਦਾਅਵਾ ਕਰਦੇ ਹਨ ਕਿ  ਉਹਦੀ ਪਤਨੀ ਨੂੰ ਛੱਡਕੇ ਜੋ ਉਨ੍ਹਾਂ ਵੱਲ ਕੁੱਦ ਪਈ ਸੀ ਕੋਈ ਵਿਰੋਧ ਨਹੀਂ ਹੋਇਆ  .  ਕਨੂੰਨ ਲਈ ਕੁੱਝ ਸਨਮਾਨ ਦੇ ਦਾਅਵੇਦਾਰ ਸਮਾਜਾਂ ਵਿੱਚ ਸ਼ੱਕੀਆਂ ਨੂੰ ਗਿਰਫਤਾਰ ਕਰ ਕੇ  ਨਿਰਪੱਖ ਸੁਣਵਾਈ ਦਾ ਮੌਕਾ ਦਿੱਤਾ ਜਾਂਦਾ ਹੈ .  ਮੇਰੀ ‘ਸ਼ੱਕੀਆਂ’ ਸ਼ਬਦ ਤੇ ਤਾਕੀਦ ਹੈ .  ਅਪ੍ਰੈਲ 2002 ਵਿੱਚ ,  ਐਫ਼ ਬੀ ਆਈ ਮੁਖੀ ,  ਰਾਬਰਟ ਮਿਊਲਰ  ਨੇ ਪ੍ਰੈੱਸ ਨੂੰ ਦੱਸਿਆ ਸੀ ਕਿ ਇਤਹਾਸ ਵਿੱਚ ਸਭ ਤੋਂ ਜਿਆਦਾ ਸੰਘਣੀ ਜਾਂਚ  ਦੇ ਬਾਅਦ ਐਫ਼ ਬੀ ਆਈ ਇਸ ਤੋਂ ਵਧ ਕੁਝ ਨਹੀਂ ਕਹਿ ਸਕਦੀ ਕਿ ਇਹਦਾ ‘ਵਿਸ਼ਵਾਸ’ ​​ਸੀ ਕਿ ਅਫਗਾਨਿਸਤਾਨ ਵਿੱਚ ਸਾਜਿਸ਼ ਰਚੀ ਗਈ ਹਾਲਾਂਕਿ ਲਾਗੂ ਸੰਯੁਕਤ ਅਰਬ ਅਮੀਰਾਤ ਅਤੇ ਜਰਮਨੀ ਵਿੱਚ  ਕੀਤੀ ਗਈ .  ਜੋ  ਅਪ੍ਰੈਲ 2002 ਵਿੱਚ ਕੇਵਲ  ‘ਵਿਸ਼ਵਾਸ’ ਸੀ ,  ਸਪੱਸ਼ਟ ਤੌਰ ਤੇ ਉਹ ਉਸ ਤੋਂ ਵੀ 8 ਮਹੀਨੇ ਪਹਿਲਾਂ ਉਨ੍ਹਾਂ ਨੂੰ ਪਤਾ ਨਹੀਂ ਸੀ ,  ਜਦੋਂ ਵਾਸਿੰਗਟਨ ਨੇ ਤਾਲਿਬਾਨ ਨੇ ਬਿਨ ਲਾਦੇਨ ਨੂੰ ਵਾਸਿੰਗਟਨ ਦੇ ਹਵਾਲੇ ਕਰਨ ਦੀ ਪੇਸ਼ਕਸ ( ਕਿੰਨੀ ਗੰਭੀਰ ਸੀ ਅਸੀਂ ਨਹੀਂ ਜਾਣਦੇ ,  ਕਿਉਂਕਿ ਇਹ ਤੁਰੰਤ ਠੁਕਰਾ  ਦਿੱਤੀ ਗਈ ਸੀ )  ਕੀਤੀ  ਸੀ,  ਅਗਰ  ਉਨ੍ਹਾਂ ਨੂੰ  ਸਬੂਤ ਪੇਸ਼ ਕੀਤੇ ਜਾਣ ,  ਜੋ ( ਜਿਵੇਂ ਛੇਤੀ ਹੀ ਸਾਨੂੰ ਪਤਾ ਚੱਲ ਗਿਆ ਸੀ) ਵਾਸਿੰਗਟਨ ਕੋਲ ਨਹੀਂ ਸਨ .  ਇਸ ਪ੍ਰਕਾਰ ਓਬਾਮਾ ਕੇਵਲ ਝੂਠ ਬੋਲ ਰਿਹਾ ਸੀ ਜਦੋਂ ਉਹਨੇ ਆਪਣੇ ਵ੍ਹਾਈਟ ਹਾਉਸ  ਬਿਆਨ ਵਿੱਚ ਕਿਹਾ ,  “ ਅਸੀਂ ਤੁਰਤ ਜਾਣ ਲਿਆ ਸੀ  ਕਿ 9  /  11 ਹਮਲੇ ਅਲ ਕਾਇਦਾ ਦੁਆਰਾ ਕੀਤੇ ਗਏ ਸਨ .”


ਉਸ ਦੇ ਬਾਅਦ ਤੋਂ ਕੁੱਝ ਵੀ ਗੰਭੀਰ ਪੇਸ਼ ਨਹੀਂ ਕੀਤਾ ਗਿਆ .  ਬਿਨ ਲਾਦੇਨ ਦੇ ਇਕ਼ਬਾਲੀਆ ਬਿਆਨ ਦੀ ਖੂਬ ਚਰਚਾ ਹੋਈ ਹੈ ਪਰ ਇਹ ਮੇਰੇ ਇਹ ਕਹਿਣ ਵਾਂਗ ਹੈ ਕਿ ਮੈਂ ਬੋਸਟਨ ਮੈਰਾਥਨ ਜਿੱਤੀ ਹੈ .  ਉਸਨੇ ਫੜ ਮਾਰ ਦਿੱਤੀ ਉਸ ਕਾਰਨਾਮੇ ਦੀ ਜਿਸ ਨੂੰ ਉਹ ਇੱਕ ਵੱਡੀ ਪ੍ਰਾਪਤੀ ਮੰਨਦਾ ਸੀ .


ਵਾਸਿੰਗਟਨ  ਦੇ ਕ੍ਰੋਧ ਦੀ ਖੂਬ ਮੀਡਿਆ ਚਰਚਾ ਹੈ ਕਿ ਪਾਕਿਸਤਾਨ ਨੇ ਬਿਨ ਲਾਦੇਨ ਨੂੰ ਨਹੀਂ ਫੜਾਇਆ,  ਹਾਲਾਂਕਿ ਫੌਜ ਅਤੇ ਸੁਰੱਖਿਆ ਬਲਾਂ  ਦੇ ਤੱਤ  ਐਬਟਾਬਾਦ  ਵਿੱਚ ਉਸ ਦੇ ਹੋਣ ਬਾਰੇ ਭਲੀਭਾਂਤ ਜਾਣਦੇ ਸਨ.  ਪਾਕਿਸਤਾਨੀ ਕ੍ਰੋਧ  ਦੇ ਬਾਰੇ ਵਿੱਚ ਬਹੁਤ ਘੱਟ ਗੱਲ ਕੀਤੀ ਜਾ ਰਹੀ  ਹੈ ਕਿ ਅਮਰੀਕਾ ਨੇ ਇੱਕ ਰਾਜਨੀਤਕ ਹੱਤਿਆ ਲਈ ਉਸ ਦੇ ਖੇਤਰ ਉੱਤੇ ਹਮਲਾ ਕੀਤਾ ਹੈ .  ਅਮਰੀਕਾ ਵਿਰੋਧੀ ਰੋਹ ਪਹਿਲਾਂ ਹੀ ਪਾਕਿਸਤਾਨ ਵਿੱਚ ਬਹੁਤ ਜਿਆਦਾ ਹੈ ,  ਅਤੇ ਇਨ੍ਹਾਂ  ਘਟਨਾਵਾਂ ਨਾਲ ਇਹਦੇ ਹੋਰ ਵਧਣ ਦੀ ਸੰਭਾਵਨਾ ਹੈ . ਮੁਰਦਾ ਦੇਹ ਨੂੰ  ਸਮੁੰਦਰ ਵਿੱਚ ਡੰਪ ਕਰਨ ਦਾ ਫ਼ੈਸਲਾ ਪਹਿਲਾਂ ਹੀ ਮੁਸਲਮਾਨ ਦੁਨੀਆਂ ਦੇ ਵੱਡੇ ਹਿੱਸੇ  ਵਿੱਚ ਰੋਹ  ਅਤੇ ਸ਼ੱਕ ਨੂੰ ਹੋਰ ਭੜਕਾ ਰਿਹਾ ਹੈ .


ਆਉ ਆਪਾਂ ਆਪਣੇ ਆਪ ਨੂੰ ਪੁੱਛੀਏ ਕਿ ਸਾਡੀ ਕੀ ਪ੍ਰਤੀਕਿਰਿਆ ਹੋਵੇਗੀ ਜੇਕਰ ਇਰਾਕੀ ਕਮਾਂਡੋ ਜਾਰਜ ਡਬਲਿਊ ਬੁਸ਼  ਦੇ ਅਹਾਤੇ  ਵਿੱਚ ਉਤਰਨ ,  ਉਸਦੀ ਹੱਤਿਆ ਕਰ ਦੇਣ ਅਤੇ ਉਹਦੀ ਲਾਸ ਅੰਧ ਮਹਾਂਸਾਗਰ  ਵਿੱਚ ਸੁੱਟ ਦੇਣ.


ਬੇਸ਼ਕ ਉਹਦੇ ਗੁਨਾਹਾਂ ਦੀ ਗਿਣਤੀ ਬਿਨ ਲਾਦੇਨ ਤੋਂ  ਕਿਤੇ ਜਿਆਦਾ ਹੈ ,  ਅਤੇ ਉਹ ‘ਸ਼ੱਕੀ’ ਨਹੀਂ ਸਗੋਂ ਨਿਰਵਿਵਾਦ  ‘ ਫੈਸਲਾਕੁੰਨ ’ ਹੈ ਜਿਸਨੇ “ਸਰਵਉਚ ਅੰਤਰਰਾਸ਼ਟਰੀ ਗੁਨਾਹਾਂ ” ਲਈ ਆਦੇਸ਼ ਦਿਤੇ “ ਜੋ ਹੋਰਨਾਂ ਜੰਗੀ ਜੁਰਮਾਂ ਤੋਂ ਸਿਰਫ਼ ਇਸ ਗੱਲੋਂ ਹੀ ਵੱਖ ਹਨ ਕਿ ਇਨ੍ਹਾਂ ਦੇ ਅੰਦਰ ਸਮੂਹ ਦੀ ਸੰਚਿਤ ਬੁਰਾਈ ਹੈ ” ( ਨੂਰੇਨਬਰਗ ਟਰਿਬਿਊਨਲ ਦਾ ਹਵਾਲਾ )  ਜਿਸਦੇ ਲਈ ਨਾਜੀ ਮੁਲਜਮਾਂ ਨੂੰ ਫ਼ਾਂਸੀ ਦਿੱਤੀ ਗਈ ਸੀ :  ਲੱਖਾਂ ਮੌਤਾਂ  ,  ਲੱਖੂਖਾ ਸ਼ਰਣਾਰਥੀ ,  ਦੇਸ਼  ਦੇ ਵੱਡੇ ਹਿੱਸੇ ਦੀ ਤਬਾਹੀ ,  ਤਲਖ ਫਿਰਕੂ ਸੰਘਰਸ਼ ਜੋ ਹੁਣ ਬਾਕੀ ਖੇਤਰਾਂ ਵਿੱਚ ਫੈਲ ਗਿਆ ਹੈ.


ਹੋਰ ਬਹੁਤ ਕੁਝ ਕਿਹਾ ਜਾ ਸਕਦਾ ਹੈ -[ ਕਿਊਬਾ ਏਅਰਲਾਈਨ ਹਮਲਾਵਰ ਆਰਲੈਂਡੋ ] ਬਾਸ਼ ਦੇ ਬਾਰੇ  ਜੋ ਫਲੋਰੀਡਾ ਵਿੱਚ ਸ਼ਾਂਤੀ ਨਾਲ ਮਰ ਗਿਆ ਅਤੇ  ਬੁਸ਼ ਸਿੱਧਾਂਤ ਦੇ ਹਵਾਲੇ ਨਾਲ ਕਿ ਜੋ ਸਮਾਜ ਆਤੰਕਵਾਦੀਆਂ ਨੂੰ ਪਨਾਹ ਦਿੰਦੇ  ਹਨ ਉਹ ਖੁਦ ਆਤੰਕਵਾਦੀਆਂ ਜਿੰਨੇ ਹੀ  ਦੋਸ਼ੀ ਹੁੰਦੇ  ਹਨ  ਅਤੇ ਇਸੇ ਮੂਜਬ ਸਲੂਕ ਉਨ੍ਹਾਂ ਨਾਲ ਕੀਤਾ ਜਾਣਾ ਚਾਹੀਦਾ ਹੈ .  ਲਗਦਾ ਹੈ ਕੀ ਕਿਸੇ ਨੇ ਵੀ ਧਿਆਨ ਨਹੀਂ ਸੀ ਦਿੱਤਾ ਕਿ ਬੁਸ਼ ਅਤੇ ਅਮਰੀਕਾ ਤੇ ਹਮਲੇ ਅਤੇ ਇਸਦੇ ਵਿਨਾਸ਼ ਲਈ ਅਤੇ ਉਸਦੇ ਆਪਰਾਧੀ ਪ੍ਰਧਾਨ ਦੀ ਹੱਤਿਆ ਲਈ ਸੱਦਾ ਦੇ ਰਿਹਾ ਸੀ.


ਆਪਰੇਸ਼ਨ ਜੇਰੋਨੀਮੋ  ਦੇ ਨਾਂ ਬਾਰੇ ਵੀ ਇਹੀ ਗੱਲ ਹੈ . ਸਮੁਚੇ ਪੱਛਮੀ ਸਮਾਜ ਵਿੱਚ ਸ਼ਾਹੀ ਮਾਨਸਿਕਤਾ ਇੰਨੀ ਗਹਿਰੀ  ਉੱਤਰ ਗਈ ਹੈ ਕਿ ਕੋਈ ਵੀ ਸਮਝ ਨਹੀਂ  ਸਕਦਾ ਕਿ ਉਹ ਉਸਨੂੰ ਨਸਲਘਾਤੀ ਆਕਰਮਣਕਾਰੀਆਂ  ਦੇ ਖਿਲਾਫ ਸਾਹਸੀ ਪ੍ਰਤੀਰੋਧ ਦੇ ਨਾਲ ਬਿਨ ਲਾਦੇਨ ਨੂੰ ਮੇਲ  ਕੇ ਉਸਦੀ ਵਡਿਆਈ ਕਰ ਰਹੇ ਹਨ .  ਇਹ ਸਾਡੇ ਗੁਨਾਹਾਂ ਦੇ ਸ਼ਿਕਾਰ ਹੋਣ ਵਾਲਿਆਂ ਦੇ ਨਾਮ ਤੇ ਸਾਡੇ ਹੱਤਿਆ ਹਥਿਆਰਾਂ  ਦੇ ਨਾਮਕਰਣ ਦੀ ਤਰ੍ਹਾਂ ਹੈ :  ਅਪਾਚ ,  ਟਾਮਹਾਕ  .  .  .  ਇਉਂ ਲੱਗਦਾ ਹੈ ਜਿਵੇਂ ਲੂਫਟਵਾਫ ਆਪਣੇ ਲੜਾਕੂ ਜਹਾਜ਼ਾਂ ਨੂੰ ਯਹੂਦੀ ਅਤੇ ਜਿਪਸੀ ਕਹਿ ਕੇ ਬੁਲਾਏ .


ਹੋਰ ਬਹੁਤ ਕੁੱਝ ਕਹਿਣ ਵਾਲਾ  ਹੈ ,  ਲੇਕਿਨ ਇਨ੍ਹਾਂ ਸਭ ਤੋਂ ਸਪੱਸ਼ਟ ਅਤੇ ਮੁਢਲੇ ਤਥ ਵੀ ਸਾਨੂੰ ਸੋਚਣ  ਲਈ ਕਾਫੀ ਸਮਗਰੀ ਪ੍ਰਦਾਨ ਕਰਦੇ ਹਨ .

4 comments: