Monday, January 11, 2010

ਬਲਾਸਫ਼ੇਮੀ - ਉਮਰ ਜਲੀਲ








ਬਲਾਸਫ਼ੇਮੀ ਹੈ ਕੀ ਬਲਾ? ਜੇ ਬਲਾ ਹੈ ਤੇ ਕਿੰਜ ਦੀ ਹੈ ? ਅਜ਼ਧੇ ਵਰਗੀ, ਸੱਪ ਵਰਗੀ ਯਾਂ ਨੇਵਲੇ ਵਰਗੀ? ਇਹ ਬਲਾ ਜਿਵੇਂ ਦੀ ਵੀ ਹੈ ਦੁਨੀਆ ਦੇ ਕਈ ਮਜ਼ਹਬਾਂ ਨੇ ਇਸ ਤੂੰ ਅਪਣੀ ਜਾਨ ਛੁਡਾ ਲਈ ਹੈ। ਹੁਣ ਇਹ ਬਲਾ ਮੁਸਲਮਾਨਾਂ ਦੇ ਗਲ ਪੈ ਗਈ ਹੈ। ਇਹ ਬਲਾ ਮਸਲਮਾਨਾਂ ਨੂੰ ਤੈਸ਼ ਦਿਵਾਨ ਲਈ ਵਰਤੀ ਜਾਂਦੀ ਹੈ ਤੇ ਮੁਸਲਮਾਨ ‘ ਉਚੇਚਾ ਪਾਕਿਸਤਾਨ ਦਾ ਮੁਸਲਮਾਨ ਆਪਣੇ ਬੇ ਤਹਾਸ਼ਾ ਗ਼ੁੱਸੇ ਤੇ ਗ਼ਜ਼ਬ ਦਾ ਵਿਖਾਲਾ ਕੀਤੇ ਬਗ਼ੈਰ ਨਹੀਂ ਰਹਿ ਸਕਦਾ। ਮਾਰਾ ਮਾਰ ਵਾਲੇ ਵਰਤਾਰੇ ਤੋਂ ਬਲਾਸਫ਼ੇਮੀ ਕਰਨ ਵਾਲਿਆਂ ਦਾ ਤੇ ਕੁੱਝ ਨਹੀਂ ਵਿਗੜਦਾ, ਜੇ ਵਿਗੜ ਦਾ ਹੈ ਤੇ ਪਾਕਿਸਤਾਨੀ ਮੁਸਲਮਾਨਾਂ ਦਾ ਇਮੇਜ ਵਿਗੜਦਾ ਹੈ, ਜਿਹੜਾ ਬੇ ਤਹਾਸ਼ਾ ਵਿਗੜ ਚੁੱਕਿਆ ਹੈ। ਬਾਹਰ ਦੀ ਦੁਨੀਆ ਵਿੱਚ ਸਾਨੂੰ ਖ਼ਬਤੀ, ਜਨੂਨੀ ਤੇ ਜਾਹਲ ਸਮਝਿਆ ਜਾਂਦਾ ਹੈ।( ਉਂਜ ਆਪਣੇ ਬਾਰੇ ਵਿਚ ਸਾਡਾ ਅਪਣਾ ਕੀ ਖ਼ਿਆਲ ਹੈ?)


ਬਲਾਸਫ਼ੇਮੀ ਬਹੁਤ ਹੀ ਸੋਹਲ ਤੇ ਜਜ਼ਬਾਤੀ ਸੁਨੇਹਾ ਹੈ ਇਸ ਲਈ ਮੈਂ ਜੋ ਕੁੱਝ ਲਿਖਾਂਗਾ ਇਹਤਿਆਤ ਵਰਤਦੇ ਹੋਇਆਂ ਲਿਖਾਂਗਾ ਕਿਉਂ ਜੋ ਮੈਂ ਬਲਾਸਫ਼ੇਮੀ ਵਰਗੇ ਮਾਮਲੇ ਵਿਚ ਅਪਣੀ ਜਾਨ ਜੋਖਮ ਵਿਚ ਪਾਵਣਾ ਨਹੀਂ ਚਾਹੁੰਦਾ। ਮੈਂ ਹੱਕ ਤੇ ਬਾਤਿਲ ਦੀ ਜੰਗ ਵਿੱਚ ਗੋਲੀਆਂ ਨਾਲ ਛਾਨਣੀ ਹੋ ਕੇ ਮਰ ਸਕਨਾਂ। ਮੈਂ ਜ਼ੁਲਮ, ਜਬਰ, ਤੇ ਨਾਇੰਸਾਫ਼ੀ ਦੇ ਖ਼ਿਲਾਫ਼ ਲੜਦਿਆਂ ਲੜਦਿਆਂ ਮਰਨ ਨੂੰ ਤਿਆਰ ਹਾਂ ਪਰ ਬਲਾਸਫ਼ੇਮੀ ਵਰਗੇ ਮੋਜ਼ੂਅ ਤੇ ਜਾਨ ਨਹੀਂ ਦੇਣਾ ਚਾਹੁੰਦਾ। ਇਹ ਮੇਰਾ ਮੋਜ਼ੂਅ ਨਹੀਂ ਹੈ, ਮੌਲਾ ਨੇ ਮੈਨੂੰ ਇੰਜ ਦੇ ਮੌਜੂਆਂ ਤੋਂ ਆਜ਼ਾਦ ਕਰ ਦਿੱਤਾ ਹੈ


ਮੈਂ ਬਲਾਸਫ਼ੇਮੀ ਨੂੰ ਖੋਲ ਕੇ ਲਿਖਣਾ ਚਾਹਨਾਂ , ਇਸ ਦੀ ਤਸ਼ਰੀਹ ਕਰਨਾ ਚਾਹਨਾਂ। ਜੋ ਕੁੱਝ ਮੇਰੀ ਸਮਝ ਵਿਚ ਆਇਆ ਹੈ ਉਹ ਮੈਂ ਤੁਹਾਡੇ ਨਾਲ ਵੰਡਨਾ ਚਾਹਨਾਂ। ਬਲਾਸਫ਼ੇਮੀ ਖ਼ਾਲਸ ਅੰਗਰੇਜ਼ੀ ਬੋਲੀ ਦਾ ਲਫ਼ਜ਼ ਹੈ। ਸਾਡੀਆਂ ਬੋਲੀਆਂ ਉਰਦੂ, ਸਿੰਧੀ, ਪੰਜਾਬੀ , ਬਲੋਚੀ ,ਪਸ਼ਤੋ ਵਗ਼ੈਰਾ ਵਿਚ ਬਲਾਸਫ਼ੇਮੀ ਦਾ ਹਮ ਮਾਅਨੀ ਲਫ਼ਜ਼ ਨਹੀਂ ਹੈ। ਬਲਾਸਫ਼ੇਮੀ ਦੇ ਮਾਅਨੇ ਕਾਫ਼ਰ , ਮੁਲਹਿਦ, ਬੇਦੀਨ ਵਗ਼ੈਰਾ ਨਹੀਂ ਹਨ। ਇਹਨਾਂ ਲਫ਼ਜ਼ਾਂ ਲਈ ਅੰਗਰੇਜ਼ੀ ਵਿਚ ਦੋ ਮੁਨਾਸਬ ਲਫ਼ਜ਼ ਮੌਜੂਦ ਹਨ। ਇਕ Agnostic ਤੇ ਦੂਜਾ Infidelਬਲਾਸਫ਼ੇਮੀ ਦੇ ਮਾਅਨੇ ਤੇ ਮਫ਼ਹੂਮ ਇਹਨਾਂ ਦੋਹਵਾਂ ਲਫ਼ਜ਼ਾਂ ਤੋਂ ਵੱਖਰੇ ਹਨ। ਬਲਾਸਫ਼ੇਮੀ ਇਕ ਹਾਲਤ , ਇਕ ਵਰਤਾਰੇ ਦਾ ਨਾਂ ਹੈ। ਅੰਗਰੇਜ਼ੀ ਡਿਕਸ਼ਨਰੀ ਵਿਚ ਬਲਾਸਫ਼ੇਮੀ ਦੇ ਮਾਅਨੇ ਹਨ ਖ਼ੁਦਾ ਯਾਂ ਮੁਕੱਦਸ ਤੇ ਆਦਰ ਦੇ ਕਾਬਲ ਸ਼ੈਵਾਂ ਵੱਲੋਂ ਗੁਸਤਾਖ਼ੀ ਕਰਨਾ, ਚਾਹੇ ਉਹ ਲਿਖਤ ਹੋਵੇ ਯਾਂ ਜ਼ਬਾਨੀ ਹੋਵੇ ਯਾਂ ਅਮਲਾ


ਬਲਾਸਫ਼ੇਮੀ ਨੂੰ ਸਮਝਣ ਲਈ ਪਹਿਲੋਂ ਅਸੀਂ ਦੋ ਲਫ਼ਜ਼ਾਂ ਖ਼ੁਦਾ ਤੇ ਸ਼ੈਅ ਯਾਂ ਸ਼ੈਵਾਂ ਦੀ ਤਸ਼ਰੀਹ ਕਰਨੇ ਆਂ। ਅੱਲ੍ਹਾ ਭਗਵਾਨ, ਯਾਂ ਫਿਰ ਕਿਸੇ ਵੀ ਮਾਬੂਦ ਨੂੰ ਅੰਗਰੇਜ਼ੀ ਵਿਚ God ਲਿਖਣੇ ਆਂ। ਮੁਕੱਦਸ ਸ਼ੈਵਾਂ ਦੇ ਖਲਾਰਵੇਂ ਮਾਅਨੀ ਹਨ। ਇਹਨਾਂ ਵਿਚ ਕਲਾਮ ਪਾਕ, ਗੀਤਾ, ਅੰਜੀਲ, ਤੂਰਾਤ ਤੇ ਹੋਰ ਨਬੀਆਂ ਦੀ ਤਾਲੀਮਾਤ ਜਾਂਦੀਆਂ ਹਨ। ਮਸਜਿਦਾਂ, ਮੰਦਰ, ਗੁਰਦਵਾਰੇ ਕਲੀਸਾਏਂ ਤੇ ਇੰਜ ਦੀਆਂ ਇਬਾਦਤ ਲਈ ਉਚੇਚੀਆਂ ਥਾਵਾਂ ਵੀ ਇਹਨਾਂ ਵਿਚ ਰਲਦੀਆਂ ਹਨ। ਬਲਾਸਫ਼ੇਮੀ ਦੇ ਗੁਣਾ ਵਿਚ ਨਬੀਆਂ ਤੇ ਹੋਰ ਵੱਡੀਆਂ ਹਸਤੀਆਂ ਵੱਲੋਂ ਭੈੜੇ ਲਫ਼ਜ਼ ਵਰਤਣਾ ਜ਼ਬਾਨੀ ਯਾਂ ਲਿਖਤ ਰਲਤੀ ਹੁੰਦੇ ਹਨ


ਬਦਲਦੇ ਹਾਲਾਤ ਦੇ ਚਾਨਣ ਵਿੱਚ ਕਈ ਮੁਲਕ ਬਲਾਸਫ਼ੇਮੀ ਨੂੰ ਮਸਅਲਾ ਨਹੀਂ ਸਮਝਦੇ। ਇੰਜ ਦੇ ਮੁਲਕਾਂ ਨੇ ਬਲਾਸਫ਼ੇਮੀ ਨੂੰ ਵਿਖਾਲੇ ਦੀ ਆਜ਼ਾਦੀ ਨਾਲ ਜੋੜ ਦਿੱਤਾ ਹੈ। ਇਹ ਹਾਲ ਦੀ ਹੀ ਗੱਲ ਹੈ, ਯੂਰਪ ਦੀ ਇਕ ਯੂਨੀਵਰਸਿਟੀ ਦੀਆਂ ਕੰਧਾਂ ਤੇ ਇਕ ਪੋਸਟਰ ਲਾਇਆ ਗਿਆ ਸੀ ਜਿਸ ਵਿਚ ਇਕ ਨਬੀ ਦੀ ਪ੍ਰਾਈਵੇਟ ਜ਼ਿੰਦਗੀ ਵੱਲੋਂ ਬੜੀਆਂ ਹੈਰਾਨੀ ਵਾਲੀਆਂ ਗੱਲਾਂ ਲਿਖੀਆਂ ਹੋਈਆਂ ਸਨ। ਇਸ ਨਬੀ ਦੇ ਪੈਰੋਕਾਰਾਂ ਨੇ ਯੂਨੀਵਰਸਿਟੀ ਪ੍ਰਬੰਧੀਆਂ ਨੂੰ ਸ਼ਿਕਾਇਤ ਕੀਤੀ ਤੇ ਪੋਸਟਰ ਲਵਾਂ ਲਈ ਜ਼ੋਰ ਦਿੱਤਾ। ਯੂਨੀਵਰਸਿਟੀ ਪ੍ਰਬੰਧੀਆਂ ਨੇ ਇਨਕਾਰ ਕਰਦਿਆਂ ਹੋਇਆਂ ਪੈਰੋਕਾਰਾਂ ਨੂੰ ਕਹਿਆ, ਨਬੀ ਦੀ ਜ਼ਿੰਦਗੀ ਦੀ ਪ੍ਰਾਈਵੇਟ ਗੱਲਾਂ ਦਾ ਜਵਾਬ ਦਲੀਲਾਂ ਦੇ ਨਾਲ ਕਿਸੇ ਦੂਜੇ ਪੋਸਟਰ ਤੇ ਲਿਖਣ ਤੇ ਪਹਿਲੋਂ ਤੋਂ ਲੱਗੇ ਹੋਏ ਪੋਸਟਰ ਦੇ ਨੇੜੇ ਕੰਧਾਂ ਤੇ ਲਾ ਦੇਵਨ


ਬਟਵਾਰੇ ਤੋਂ ਪਹਿਲੋਂ ਹਿੰਦੁਸਤਾਨ ਵਿਚ ਪੜ੍ਹੇ ਲਿਖੇ ਲੋਕਾਂ ਦਾ ਵਰਤਾਰਾ ਕੁੱਝ ਇੰਜ ਦਾ ਹੁੰਦਾ ਸੀ। ਉਹ ਇਕ ਦੂਜੇ ਦਾ ਸਿਰ ਨਹੀਂ ਪਾੜਦੇ ਸਨ ਜਾਇਦਾਦ ਨੂੰ ਅੱਗ ਨਹੀਂ ਲਾਂਵਦੇ ਸਨ, ਕਲਮ ਦੀ ਕਾਟ ਦਾ ਜਵਾਬ ਕਲਮ ਦੀ ਕਾਟ ਨਾਲ ਦਿੰਦੇ ਸਨ। ਇਸੇ ਸਿਲਸਿਲੇ ਦਾ ਇਕ ਮਸ਼ਹੂਰ ਕਿੱਸਾ ਸੁਣੋ:
ਇੰਤਹਾ ਪਸੰਦ ਤੇ ਉਕਸਾਵਨ ਵਾਲੇ ਹਰ ਕੌਮ ਤੇ ਹਰ ਮਜ਼ਹਬ ਵਿਚ ਹੁੰਦੇ ਹਨ। ਲੱਖ ਕਹੋ ਕਿ ਮਜ਼ਹਬ ਆਪੋ ਵਿਚ ਵੈਰ ਰੱਖਣਾ ਨਹੀਂ ਸਿਖਾਂਵਦਾ ਪਰ ਕਈ ਮਜ਼ਹਬ ਵਿਚੋਂ ਵਿਚ ਇਕ ਦੂਜੇ ਨਾਲ ਵੈਰ ਰੱਖਦੇ ਹਨ। ਹੋਇਆ ਇੰਜ ਸੀ ਜੋ ਇਕ ਮਜ਼ਹਬ ਦੇ ਜਨੂਨੀ ਪੈਰੋਕਾਰਾਂ ਨੇ ” ਰੰਗੀਲਾ ਰਸੂਲ ” ਦੇ ਨਾਂ ਤੋਂ ਇਕ ਕਿਤਾਬਚਾ ਛਾਪਿਆ। ਇਸ ਕਿਤਾਬਚੇ ਵਿਚ ਇੰਜ ਦਾ ਮਵਾਦ ਸੀ ਜੋ ਫ਼ਸਾਦ ਹੋ ਸਕਦੇ ਸਨ ਪਰ ਇਸ ਤੋਂ ਪਹਿਲੋਂ ਕਿ ਫ਼ਸਾਦ ਹੁੰਦੇ ” ਅਲੋਹੀਦ ” ਅਖ਼ਬਾਰ ਦੇ ਐਡੀਟਰ ਦੀਨ ਮੁਹੰਮਦ ਅਲੀਗ ਨੇ ਆਲਮਾਂ ਨੂੰ ਸੱਦਿਆ,ਕਿਤਾਬਚਾ ਦਾ ਇਕ ਇਕ ਬਾਬ ਉਨ੍ਹਾਂ ਨੂੰ ਦਿੱਤਾ ਤੇ ਬਾਬ ਵਿਚ ਚੁੱਕੇ ਗਏ ਇਤਰਾਜ਼ਾਂ ਦਾ ਭਰਵਾਂ ਜਵਾਬ ਉਥੇ ਲਿਖਣ ਨੂੰ ਕਹਿਆ। ਆਲਮ ਜਵਾਬ ਲਿਖਦੇ ਰਹੇ, ਕੰਪੋਜ਼ ਕਰਦੇ ਰਹੇ, ਸਵੇਰੇ ” ਅਲੋਹੀਦ ” ਅਖ਼ਬਾਰ ਵੱਲੋਂ ਅਖ਼ਬਾਰ ਦੀ ਬਜਾਏ ਇਕ ਕਿਤਾਬਚਾ ਮਾਰਕੀਟ ਵਿਚ ਲਿਆਂਦਾ ਗਿਆ ਜਿਸ ਦਾ ਉਨਵਾਨ ਸੀ ” ਰੰਗੀਲਾ ਰਸੂਲ ਮੈਂ ਉਠਾਏ ਗਏ ਇਤਰਾਜ਼ਾਤ ਕਾ ਦੰਦਾਂ ਸ਼ਿਕਨ ਜਵਾਬ”


ਪੰਦਰਾਂ ਵੀਹ ਵਰ੍ਹੇ ਪੁਰਾਣੀ ਗੱਲ ਹੈ। ਪਬਲਿਸ਼ਰਜ਼ ਬਹੁਤ ਵੱਡੀ ਪਬਲਿਸਿਟੀ ਤੋਂ ਮਗਰੋਂ ਸਲਮਾਨ ਰਸ਼ਦੀ ਦੀ ਕਿਤਾਬ satanic verses ( ਸ਼ੈਤਾਨੀ ਆਇਤਾਂ ਯਾਂ ਸ਼ੈਤਾਨੀ ਸ਼ਿਅਰ) ਮਾਰਕੀਟ ਵਿਚ ਲੈ ਆਏ। ਉਹ ਕਿਤਾਬ ਕਹਿੰਦੇ ਹਨ ਜੋ ਇਹਨਾਂ ਰਦੀਆਂ ਆਇਤਾਂ ਤੇ ਬਣੀਆਂ ਸਨ ਜਿਹੜੀਆਂ ਆਇਤਾਂ ਇਬਲੀਸ, ਜਬਰਾਈਲ, ਦੇ ਰੂਪ ਵਿਚ ਰਸੂਲ ਪਾਕ ਲਈ ਲਿਆਂਵਦਾ ਸੀ। ਕਿਤਾਬ ਛਪਦਿਆਂ ਹੀ ਸਾਰੀ ਦੁਨੀਆ ਦੇ ਮੁਸਲਮਾਨਾਂ ਨੇ ਇਹਤਜਾਜ ਕੀਤਾ। ਪਾਕਿਸਤਾਨ ਵਿੱਚ ਬੜੇ ਹੰਗਾਮੇ ਹੋਏ ਫ਼ਸਾਦ ਦੀ ਵਜ੍ਹਾ ਤੋਂ ਕਿਤਾਬ ਨੂੰ ਪਬਲਿਸਿਟੀ ਮਿਲੀ ਤੇ ਹੱਥੋਂ ਹਥ ਵਿਕਣ ਲੱਗੀ। ਇੱਕ ਪਾਸੇ ਸਲਮਾਨ ਰਸ਼ਦੀ ਡਾਲਰਾਂ ਦੇ ਡਿੱਗ ਇਕੱਠੇ ਕਰਦਾ ਰਿਹਾ ਤੇ ਦੂਜੇ ਪਾਸੇ ਪਾਕਿਸਤਾਨ ਦੇ ਲੋਕ ਅਪਣੀ ਜਾਇਦਾਦ ਦੀ ਤੋੜ ਭੰਨ ਕਰਦੇ ਰਹੇ ਤੇ ਅੱਗ ਲਾਂਵਦੇ ਰਹੇ। ਮਿਸਰ ਦੀ ਅਲਾਜ਼ਹਰ ਯੂਨੀਵਰਸਿਟੀ ਤੋਂ ਲੈ ਕੇ ਪਾਕਿਸਤਾਨ ਦੀ ਇਸਲਾਮਿਕ ਯੂਨੀਵਰਸਿਟੀ ਤੀਕਰ ਕਿਸੇ ਅਦਾਰੇ ਨੇ ਰਸ਼ਦੀ ਦੀ ਕਿਤਾਬ ਨੂੰ ਚੈਲੰਜ ਸਮਝ ਕੇ ਚੁੱਕੇ ਗਏ ਇਤਰਾਜ਼ਾਂ ਦੇ ਮੁਕੰਮਲ ਤੇ ਦਲੀਲਾਂ ਨਾਲ ਜਵਾਬਾਂ ਤੇ ਬਣੀ ਕੋਈ ਕਿਤਾਬ ਛਾਪਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂ ਜੋ ਪੱਥਰ ਮਾਰ ਕੇ ਬਲਬ ਤੋੜਨਾ ਸੌਖਾ ਪਰ ਇਕ ਸਤਰ ਲਿਖਣਾ ਬਹੁਤ ਔਖਾ ਕੰਮ ਹੈ


ਉਨੀ ਸੌ ਸੰਤਾਲੀ ਤੋਂ ਹੁਣ ਤੀਕਰ ਇਸਲਾਮ ਤੇ ਪਾਕਿਸਤਾਨ ਦੇ ਹਵਾਲੇ ਨਾਲ ਮੈਂ ਕਈ ਦੌਰ ਵੇਖੇ ਹਨ। ਪਾਕਿਸਤਾਨ ਬਣਨ ਦੇ ਛੇਤੀ ਮਗਰੋਂ ਸਾਨੂੰ ਦੱਸਿਆ ਗਿਆ ਜੋ ਪਾਕਿਸਤਾਨ ਆਪਣੇ ਨਾਜ਼ੁਕ ਦੌਰ ਵਿਚੋਂ ਲੰਘ ਰਿਹਾ ਹੈ ਤੇ ਤਕਰੀਬਨ ਇਕਾਠ ਵਰ੍ਹੇ ਲੰਘਣ ਤੋਂ ਮਗਰੋਂ ਹੁਣ ਵੀ ਪਾਕਿਸਤਾਨ ਆਪਣੇ ਬਹੁਤ ਨਾਜ਼ੁਕ ਦੌਰ ਵਿਚੋਂ ਲੰਘ ਰਿਹਾ ਹੈ। ਮੁਲਕ ਨੂੰ ਨਾਜ਼ੁਕ ਤਰੀਂ ਤੋਂ ਕਢਣ ਦੀ ਬਜਾਏ ਹਕੂਮਤਾਂ ਤੇ ਹਾਕਮ ਅੱਜ ਤੀਕਰ ਮੰਗ ਮੰਗ ਕੇ ਮਿਲਣ ਵਾਲੀਆਂ ਅਮਦਾਦਾਂ ਤੇ ਜ਼ਕੋਤਾਂ ਨਾਲ ਕੰਮ ਚਲਾਂਦੀਆਂ ਰਹੀਆਂ ਹਨ


ਮਜ਼੍ਹਬੀ ਜਮਾਤਾਂ ਨੇ ਹਿੰਦੁਸਤਾਨ ਦੇ ਬਟਵਾਰੇ ਤੇ ਪਾਕਿਸਤਾਨ ਬਣਾਉਣ ਦੀ ਬਹੁਤ ਮੁਖ਼ਾਲਫ਼ਤ ਕੀਤੀ ਸੀ। ਆਲ ਇੰਡੀਆ ਮੁਸਲਿਮ ਲੀਗ ਇਕ ਕੱਲੀ ਜਮਾਤ ਸੀ ਜਿਸ ਨੂੰ ਇਸਲਾਮੀ ਰਿਆਸਤ ਕਾਇਮ ਕਰਨ ਲਈ ਇਕ ਵੱਖਰੇ ਮੁਲਕ ਦੀ ਲੋੜ ਸੀ। ਉਹ ਮੁਲਕ ਉਨ੍ਹਾਂ ਨੇ ਲਿਆ ਤੇ ਉਹਨੂੰ ਪਾਵਨ ਲਈ ਲੱਖਾਂ ਮੁਸਲਮਾਨ, ਹਿੰਦੂ, ਸਿੱਖ, ਮਰਦ ਤੇ ਔਰਤਾਂ ਮਾਰੇ ਗਏ , ਬਰਬਾਦ ਹੋ ਗਏ, ਦਰ ਬਦਰ ਹੋ ਗਏ ,ਉੱਜੜ ਗਏ।ਇਸਲਾਮੀ ਰਿਆਸਤ ਹੁਣ ਪਾਕਿਸਤਾਨ ਆਲ ਇੰਡੀਆ ਮੁਸਲਿਮ ਲੀਗ ਦੀ ਰਹਿੰਦ ਖੂੰਹਦ ਦੇ ਹਥ ਵਿਚ ਹੈ। ਪਹਿਲੇ ਦਿਨ ਤੋਂ ਉਨ੍ਹਾਂ ਨੇ ਸਾਨੂੰ ਦੱਸਿਆ ਸੀ ਜੋ ਕਮਿਊਨਿਸਟ ਰੂਸ ਦੇ ਕਾਰਨ ਇਸਲਾਮ ਖ਼ਤਰੇ ਵਿਚ ਹੈ। ਕਮਿਊਨਿਸਟ ਇਸ ਮੁਲਕ ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਮਤਲਬਪ੍ਰਸਤ ਹੱਥ ਵਿਚ ਮੁਹਰਾਂ ਲਈ ਫਿਰਦੇ ਸਨ। ਆਪਣੇ ਮੁਖ਼ਾਲਿਫ਼ ਦੇ ਮਥੇ ਤੇ ਕਮਿਊਨਿਸਟ ਹੋਵਣ ਦੀ ਮੁਹਰ ਲਾ ਕੇ ਉਹਨੂੰ ਏਜੰਸੀਆਂ ਤੇ ਪੁਲਿਸ ਦੇ ਹੱਥੋਂ ਬਰਬਾਦ ਕਰਵਾ ਦਿੰਦੇ ਸਨ। ਰੱਬ ਰੱਬ ਕਰ ਕੇ ਰੂਸ (ਯੂ ਐਸ ਐਸ ਆਰ) ਟੁੱਟਿਆ।ਪੜ੍ਹਨ ਲਿਖਣ ਵਾਲਿਆਂ ਨੇ ਸੁਖ ਦਾ ਸਾਹ ਲਿਆ। ਖ਼ੁਸ ਕੰਮ ਜਹਾਂ ਪਾਕ। ਨਾ ਰਿਹਾ ਕਮਿਊਨਿਸਟ ਰੂਸ ਤੇ ਨਾ ਰਿਹਾ ਪਾਕਿਸਤਾਨ ਵਿੱਚ ਇਸਲਾਮ ਨੂੰ ਖ਼ਤਰਾ


ਹੁਣ ਸਾਨੂੰ ਦੱਸਿਆ ਗਿਆ ਹੈ ਜੋ ਪਾਕਿਸਤਾਨ ਵਿੱਚ ਇਸਲਾਮ ਨੂੰ ਖ਼ਤਰਾ ਬਲਾਸਫ਼ੇਮੀ ਦਾ ਜੁਰਮ ਕਰਨ ਵਾਲੇ ਈਸਾਈ ਤੇ ਹਿੰਦੂ ਮੁੰਡਿਆਂ ਤੇ ਜਵਾਨਾਂ ਤੋਂ ਹੈ। ਉਨ੍ਹਾਂ ਵਿਚ ਕਾਦੀਆਨੀ ਵੀ ਜਾਂਦੇ ਹਨ। ਇਹ ਮੋਕਫ਼ ਆਲ ਇੰਡੀਆ ਮੁਸਲਿਮ ਲੀਗ ਦੀ ਰਹਿੰਦ ਖੂੰਹਦ ਦਾ ਹੈ



ਪਰ ਮੀਰੀ ਵਿਚਾਰ ਵੱਖਰੀ ਹੈ। ਅੱਜ ਦਾ ਕਾਲਮ ਤਫ਼ਸੀਲਾਂ ਤੇ ਤਸ਼ਰੀਹਾਂ ਦੀ ਨਜ਼ਰ ਹੋ ਗਿਆ। ਮੈਂ ਆਪਣੇ ਅਗਲੇ ਕਾਲਮ ਵਿਚ ਛਾਂ ਫਟਕ ਕੇ ਵੇਖਾਂਗਾ ਕਿ ਬਲਾਸਫ਼ੇਮੀ ਦੇ ਗੁਨਾਹੀ ਆਪੂੰ ਪਾਕਿਸਤਾਨੀ ਤੇ ਉਨ੍ਹਾਂ ਦੇ ਹੁਕਮਰਾਨ ਹਨ ਯਾਂ ਕੋਈ ਹੋਰ?

No comments:

Post a Comment