Monday, September 21, 2009

ਰੱਬਾ ਸੱਚਿਆ :- ਫੈਜ਼ ਅਹਿਮਦ ਫੈਜ਼

ਫੈਜ਼

1 comment:

  1. Charan ਚਰਨ چرن Gill ਗਿੱਲ گلّNovember 2, 2010 at 12:53 PM

    ਰੱਬਾ ਸੱਚਿਆ ਤੂੰ ਤੇ ਆਖਿਆ ਸੀ
    ਜਾ ਓਏ ਬੰਦਿਆ ਜੱਗ ਦਾ ਸ਼ਾਹ ਏ ਤੂੰ
    ਸਾਡੀਆਂ ਨੇਹਮਤਾਂ ਤੇਰੀਆਂ ਦੌਲਤਾਂ ਨੇਂ
    ਸਾਡਾ ਨੈਬ ਤੇ ਆਲੀਜਾਹ ਏ ਤੂੰ
    ਏਸ ਲਾਰੇ ਤੇ ਟੋਰ ਕਦ ਪੁੱਛਿਆ ਏ
    ਕੀ ਏਸ ਨਿਮਾਣੇ ਤੇ ਬੀਤੀਆਂ ਨੇਂ
    ਕਦੀ ਸਾਰ ਵੀ ਲਈ ਓ ਰੱਬ ਸਾਈਆਂ
    ਤੇਰੇ ਸ਼ਾਹ ਨਾਲ਼ ਜਗ ਕੀ ਕੀਤੀਆਂ ਨੇਂ
    ਕਿਤੇ ਧਾਂਦਲੀ ਪੁਲਿਸ ਸਰਕਾਰ ਦੀ ਏ
    ਕਿਤੇ ਧਾਂਦਲੀ ਮਾਲ ਪਟਵਾਰ ਦੀ ਏ
    ਐਵੇਂ ਹੱਡਾਂ ਵਿੱਚ ਕਲਪੇ ਜਾਨ ਮਰੀ
    ਜਿਵੇਂ ਫਾਹੀ ਵਿੱਚ ਕੂੰਜ ਕੁਰਲਾਂਵਦੀ ਏ
    ਚੰਗਾ ਸ਼ਾਹ ਬਣਾਇਆ ਈ ਰੱਬ ਸਾਈਆਂ
    ਪੌਲੇ ਖਾਂਦਿਆਂ ਵਾਰ ਨਾ ਆਂਦੀ ਏ
    ਮੈਨੂੰ ਸ਼ਾਹੀ ਨਈਂ ਚਾਈਦੀ ਰੱਬ ਮੇਰੇ
    ਮੈਂ ਤੇ ਇੱਜ਼ਤ ਦੀ ਟੁੱਕਰ ਮੰਗਣਾਂ ਹਾਂ
    ਮੈਨੂੰ ਤਾਂਘ ਨਈਂ ਮਹਿਲਾਂ ਮਾੜੀਆਂ ਦੀ
    ਮੈਂ ਤੇ ਜੀਣੇ ਦੀ ਨੁੱਕੜ ਮੰਗਣਾਂ ਹਾਂ
    ਮੇਰੀ ਮੰਨੇ ਤੇ ਤੇਰੀਆਂ ਮੈਂ ਮੰਨਾਂ
    ਤੇਰੀ ਸੌਂਹ ਜੇ ਇਕ ਵੀ ਗੱਲ ਮੋੜਾਂ
    ਜੇ ਏ ਸੌਦਾ ਨਈਂ ਪੁੱਜਦਾ ਤੈਂ ਰੱਬਾ
    ਫ਼ਿਰ ਮੈਂ ਜਾਵਾਂ ਤੇ ਰੱਬ ਕੋਈ ਹੋਰ ਲੋੜਾਂ

    ਫ਼ੈਜ਼ ਅਹਿਮਦ ਫ਼ੈਜ਼

    ReplyDelete