Wednesday, December 9, 2009

ਕੁਛ ਕਹਿਨੇ ਕਾ ਵਕਤ ਨਹੀਂ ਯੇ--ਇਬਨੇ ਇੰਸ਼ਾ



ਕੁਛ ਕਹਿਨੇ ਕਾ ਵਕਤ ਨਹੀਂ ਯੇ-- ਕੁਛ ਨਾ ਕਹੋ, ਖ਼ਾਮੋਸ਼ ਰਹੋ
ਐ ਲੋਗੋ ਖ਼ਾਮੋਸ਼ ਰਹੋ --- ਹਾਂ ਐ  ਲੋਗੋ , ਖ਼ਾਮੋਸ਼ ਰਹੋ

ਸੱਚ ਅਛਾ , ਪਰ ਇਸ ਕੇ ਜਲੁ ਮੇਂ , ਜ਼ਹਿਰ ਕਾ ਹੈ ਇਕ ਪਿਆਲਾ ਭੀ
ਪਾਗਲ ਹੋ ? ਕਿਉਂ ਨਾਹਕ ਕੋ  ਸੁਕਰਾਤ ਬਨੋ , ਖ਼ਾਮੋਸ਼ ਰਹੋ

ਹੱਕ ਅਛਾ ਪਰ ਇਸ ਕੇ ਲੀਏ ਕੋਈ ਔਰ ਮਰੇ ਤੋ ਔਰ ਅਛਾ
ਤੁਮ ਭੀ ਕੋਈ ਮਨਸੂਰ ਹੋ ਜੋ ਸੂਲੀ ਪੇ ਚੜ੍ਹੋ? ਖ਼ਾਮੋਸ਼ ਰਹੋ

ਉਨ ਕਾ ਯੇ ਕਹਿਨਾ  ਸੂਰਜ ਹੀ ਧਰਤੀ ਕੇ ਫੇਰੇ ਕਰਤਾ ਹੈ
ਸਰ ਆਂਖੋਂ ਪਰ , ਸੂਰਜ ਹੀ ਕੋ ਘੂਮਨੇ ਦੋ , ਖ਼ਾਮੋਸ਼ ਰਹੋ

ਮਜਲਿਸ ਮੇਂ  ਕੁਛ ਹਬਸ ਹੈ ਔਰ ਜ਼ੰਜੀਰ ਕਾ ਆਹਨ  ਚੁਭਤਾ ਹੈ
ਫਿਰ ਸੋਚੋ , ਹਾਂ ਫਿਰ ਸੋਚੋ , ਹਾਂ ਫਿਰ ਸੋਚੋ , ਖ਼ਾਮੋਸ਼ ਰਹੋ

ਗਰਮ ਆਂਸੂ ਔਰ ਠੰਡੀ ਆਹੇਂ  ਮਨ ਮੇਂ  ਕਿਆ ਕਿਆ ਮੌਸਮ ਹੈਂ
ਇਸ ਬਗੀਆ ਕੇ ਭੇਦ ਨਾ ਖੋਲੋ , ਸੈਰ ਕਰੋ , ਖ਼ਾਮੋਸ਼ ਰਹੋ

ਆਂਖੇਂ ਮੁੰਦ ਮੁਨਾਰੇ ਬੈਠੋ , ਮਨ ਕੇ ਰੱਖੋ ਬੰਦ ਕਿਵਾੜ


ਇੰਸ਼ਾ ਜੀ ਲੋ ਧਾਗਾ ਲੋ ਔਰ ਲਬ ਸੀ ਲੋ, ਖ਼ਾਮੋਸ਼ ਰਹੋ

ਕਰਾਮਾਤ-- ਸਆਦਤ ਹਸਨ ਮੰਟੋ

ਕਰਾਮਾਤ


ਸਆਦਤ ਹਸਨ ਮੰਟੋ


ਲੁਟਾ ਹੂਆ  ਮਾਲ ਬਰਆਮਦ ਕਰਨੇ ਕੇ ਲੀਏ ਪੁਲਿਸ ਨੇ ਛਾਪੇ ਮਾਰਨੇ ਸ਼ੁਰੂ ਕੀਏ। ਲੋਗ ਡਰ ਕੇ ਮਾਰੇ ਲੁਟਾ ਹੂਆ  ਮਾਲ ਰਾਤ ਕੇ ਅੰਧੇਰੇ ਮੇਂ  ਬਾਹਰ ਫੈਂਕਨੇ ਲੱਗੇ । ਕੁਛ ਐਸੇ  ਭੀ ਥੇ ਜਿਨਹੋਂ ਨੇ ਅਪਣਾ ਮਾਲ ਭੀ ਮੌਕਾ ਪਾ ਕਰ ਆਪਣੇ ਸੇ ਅਲਿਹਦਾ ਕਰ ਦਿਆ ਤਾ ਕਿ ਕਾਨੂਨੀ ਗ੍ਰਿਫ਼ਤ ਸੇ ਬਚ ਸਕੇਂ। ਇਕ ਆਦਮੀ ਕੋ  ਬਹੁਤ ਦਿੱਕਤ  ਪੇਸ਼ ਆਈ। ਉਸ ਕੇ ਪਾਸ ਸ਼ਕਰ ਕੀ ਦੋ ਬੋਰੀਆਂ ਥੀਂ ਜੋ ਉਸ ਨੇ ਪੰਸਾਰੀ ਕੀ ਦੁਕਾਨ ਸੇ ਲੁੱਟੀ ਥੀਂ। ਇਕ ਤੋ ਵੋਹ ਜੂੰ ਤੂੰ  ਰਾਤ ਕੇ ਅੰਧੇਰੇ ਮੈਂ ਪਾਸ ਵਾਲੇ ਕੂਏਂ  ਮੇਂ ਫੈਂਕ ਦੀਆ ਲੇਕਿਨ ਜਬ ਦੂਸਰੀ ਉੱਠਾ ਕਰ ਉਸ ਮੇਂ ਡਾਲਨੇ ਲੱਗਾ ਤੋ ਖੁਦ ਹੀ ਸਾਥ ਸਾਥ ਚਲਾ ਗਿਆ।  ਸ਼ੋਰ ਸੁਨ ਕਰ ਲੋਗ ਇਕੱਠਾ ਹੋ ਗਏ ਕੂਏਂ  ਮੇਂ ਰੱਸੀਆਂ ਡਾਲੀ ਗਈਂ,ਦੋ ਜਵਾਨ ਨੀਚੇ ਉੱਤਰੇ ਔਰ ਉਸ ਆਦਮੀ ਕੋ  ਬਾਹਰ ਨਿਕਾਲ ਲਿਆ ਲੇਕਿਨ ਚੰਦ ਘੰਟੋਂ ਕੇ ਬਾਅਦ ਵੋਹ ਮਰ ਗਿਆ।


ਦੂਸਰੇ ਦਿਨ ਜਬ ਲੋਗੋਂ ਨੇ ਇਸਤੇਮਾਲ ਕੇ ਲੀਏ ਉਸ ਕੂਏਂ ਸੇ ਪਾਣੀ ਨਿਕਾਲਾ ਤੋ ਵੋਹ ਮੀਠਾ ਥਾ।ਉਸ ਰਾਤ ਉਸ ਆਦਮੀ ਕੀ ਕਬਰ ਪਰ ਦੀਏ ਜਲ ਰਹੇ ਥੇ।*

Sunday, December 6, 2009

ਲੁਧਿਆਣੇ ਵਿੱਚ ਵਾਪਰੀਆਂ ਘਟਨਾਵਾਂ--ਬਲਰਾਮ

ਲੁਧਿਆਣੇ ਵਿੱਚ ਵਾਪਰੀਆਂ ਘਟਨਾਵਾਂ ਪਿੱਛੇ ਪ੍ਰਚਲਿਤ


ਮਾਨਸਿਕਤਾ ਦੀ ਕੈਮਿਸਟਰੀ






photo - punjab panorma


ਲੋ ਇੰਸ਼ਾ ਜੀ ਧਾਗਾ ਲੇ ਲੋ
ਲਬ ਸੀ ਲੋ ਖਾਮੋਸ਼ ਰਹੋ.



ਹਾਲਾਤ ਫਿਰ ਕੁਝ ਇਹੋ ਜਿਹੇ ਹੀ ਬਣਦੇ ਜਾ ਰਹੇ  ਹਨ.ਅੱਜ ੬ ਦਸੰਬਰ ਹੈ.੧੭ ਸਾਲ ਪਹਿਲਾਂ ਅਯੁਧਿਆ ਵਿੱਚ ਵਾਪਰੀਆਂ ਘਟਨਾਵਾਂ ਪੰਜਾਬੀ ਕਵੀ ਬਲਬੀਰ ਆਤਿਸ਼ ਦੀਆਂ ਕਾਵਿ ਪੰਕਤੀਆਂ ਦੀ ਯਾਦ ਕਰਾਉਂਦੀਆਂ ਹਨ :


" ਵਾਨਰ ਸੈਨਾ ਹੁਣ ਦੰਭੀ  ਰਾਵਣ ਦੀ
ਲੰਕਾ ਸਾੜਨ ਨਹੀਂ ਜਾਂਦੀ
ਆਪਣੇ ਹੀ ਆਸ ਪੜੋਸ
ਸਾੜ ਫੂਕ ਕਰਕੇ ਸਾਰ ਲੈਂਦੀ ਹੈ."


ਆਤਿਸ਼ ਨੇ ਇਹ ਪੰਕਤੀਆਂ ੧੯੯੨ ਦੇ ਉਸ ਮਨਹੂਸ ਦਿਨ ਤੋਂ ਢੇਰ ਚਿਰ ਪਹਿਲਾਂ ਹੀ ਲਿਖ ਦਿਤੀਆਂ ਸਨ.ਦਾਨਿਸ਼ਮੰਦ ਆਖਦੇ ਹਨ ਕਿ ਕਵੀਆਂ ਕੋਲ ਦਿੱਬ-ਦ੍ਰਿਸ਼ਟੀ ਹੁੰਦੀ ਹੈ,ਉਹ ਤ੍ਰਿਕਾਲ ਵਿੱਚ ਦੇਖ ਲੈਂਦੇ ਹਨ; ਜਿਵੇਂ ਆਦਿ ਕਵੀ ਵਾਲਮੀਕ ਨੇ ਰਾਮ ਕਥਾ ਨੂੰ ਸਦੀ ਭਰ ਪਹਿਲਾਂ ਹੀ ਦੇਖ ਲਿਆ ਸੀ;ਜਿਵੇਂ ਫੈਜ਼ ਨੂੰ ਖਬਰ ਹੋ ਗਈ ਸੀ ਕਿ ਉਸ ਦੇ ਵਤਨ ਅੰਦਰ ਕੋਈ ਇਹੋ  ਜਿਹੀ ਹਵਾ ਚਲਣ ਵਾਲੀ ਹੈ ਜੋ ਵਤਨਵਾਸੀਆਂ  ਤੋਂ ਮੰਗ ਕਰੇਗੀ ਕਿ ਕੋਈ ਉਸ ਦੀਆਂ ਗਲੀਆਂ ਵਿੱਚ 'ਸਿਰ ਉਠਾ ਕੇ ਨਾ ਚਲੇ'.
ਖਬਰੇ ਸਚ ਕੀ  ਹੈ ਪਰ ਇਸ ਕਿਸਮ ਦੀ ਹਵਾ ਤਾਂ ਹੁਣ ਚਲਦੀ ਹੀ ਰਹਿੰਦੀ ਹੈ.੧੭ ਸਾਲ ਪਹਿਲਾਂ 'ਵਾਨਰ ਸੈਨਾ' ਨੇ ਅਯੁਧਿਆ ਵਿੱਚ ਜੋ ਕੁਝ ਕੀਤਾ ਉਸ ਨੂੰ ਇੱਕ ਸਿਆਸੀ ਪਾਰਟੀ ਨੇ 'ਕੌਮੀ ਗੌਰਵ ਦਿਹਾੜੇ' ਦਾ ਨਾਂ ਦਿੱਤਾ.ਲੋਕਾਂ ਨੂੰ ਵ੍ਧਾਈਆਂ   ਦਿੰਦੇ ਬੈਨਰ ਉਸ ਪਾਰਟੀ  ਵਲੋਂ ਸ਼ਹਿਰ ਸ਼ਹਿਰ ਟੰਗੇ ਗਏ ਸਨ.ਇਹ ਬੈਨਰ, ਇਹ ਪੋਸਟਰ ਚੇਤਾਵਨੀ ਸਨ ਉਹਨਾਂ ਲੋਕਾਂ ਲਈ ਜੋ'ਸਿਰ ਉਠਾ ਕੇ ਚਲਣ' ਦੇ ਆਦੀ ਸਨ.ਉਹਨਾਂ ਨੂੰ ਇਸ ਗੁਸਤਾਖੀ ਦੇ ਅੰਜਾਮ ਤੋਂ ਖਬਰਦਾਰ ਕਰ ਦਿੱਤਾ ਗਿਆ ਸੀ.
ਮੁਖਤਲਿਫ ਆਵਾਜ਼ਾਂ ਨੂੰ ਸੰਘੀ ਅੰਦਰ ਘੁੱਟ ਦੇਣ ਦੀ ਇਜਾਰੇਦਾਰੀ ਕਿਸੇ ਇੱਕ ਪਾਰਟੀ ਕੋਲ ਨਹੀਂ ਸਗੋਂ ਇਹ ਤਾਂ ਉਹਨਾਂ ਸਾਰੇ ਗੁੱਟਾਂ ਦੀ ਸਾਂਝੀ ਪਹਿਚਾਣ ਹੈ ਜੋ ਖੁਦ ਨੂੰ ਕਿਸੇ ਮਜਹਬ, ਜ਼ਬਾਨ ਜਾਂ ਇਲਾਕੇ ਦੇ ਵਾਹਿਦ ਨੁਮਾਇੰਦੇ ਵਜੋਂ ਵੇਖਣ ਦੀ ਆਦਤ ਦੇ ਗੁਲਾਮ ਬਣ ਚੁੱਕੇ ਹਨ. ਅਜਿਹੇ ਆਪੇ ਸਜੇ ਸੁਲਤਾਨ ਆਪਣੇ ਖੇਤਰ ਵਿੱਚ ਦੂਜੇ ਦੀ ਹੋਂਦ ਨੂੰ ਬਰਦਾਸਤ ਨਹੀਂ ਕਰਦੇ ਅਤੇ  ਨਫਰਤ ਦੇ ਚੰਗਿਆੜੇ ਛੱਡਦੀਆਂ ਹਰਕਤਾਂ ਨਾਲ ਗੁਰੂਆਂ ਪੀਰਾਂ ਦੀ ਦਰਸਾਈ ਰੂਹਾਨੀਅਤ ਨੂੰ ਨਿਰੰਤਰ ਸ਼ਰਮਸਾਰ ਕਰਦੇ ਰਹਿੰਦੇ ਹਨ. ਕੱਲ ਤੇ ਅਜ  ਲੁਧਿਆਣੇ ਵਿੱਚ ਵਾਪਰੀਆਂ ਘਟਨਾਵਾਂ ਇਸੇ ਗੱਲ ਦਾ ਪ੍ਰਤਖ ਪ੍ਰਮਾਣ ਪੇਸ਼ ਕਰਦੀਆਂ ਹਨ.
ਥਾਣੇ ਵਿੱਚ ਰਿਪੋਰਟ ਲਿਖਾਉਣ ਗਏ ਯੂ ਪੀ, ਬਿਹਾਰ ਦੇ ਪ੍ਰਵਾਸੀ ਮਜਦੂਰਾਂ ਨਾਲ ਜੋ ਵਰਤਾਓ ਹੋਇਆ ਉਹ ਕੋਈ ਨਵੀਂ ਗੱਲ ਨਹੀਂ. ਨਵੀਂ ਗੱਲ ਸਿਰਫ ਏਨੀ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਥਾਣਿਆਂ ਦੇ ਕਿਰਦਾਰ ਦੇ ਕੋਹਜੇ ਰੰਗ ਕੁਝ ਜਿਆਦਾ ਹੀ ਗੂੜੇ ਹੋ ਗਏ ਹਨ. ਪੁਲਿਸ ਦੇ ਉਦਾਸੀਨ ਵਤੀਰੇ ਤੋਂ ਪ੍ਰੇਸਾਨ ਪ੍ਰਵਾਸੀਆਂ ਦੇ ਆਪਮੁਹਾਰੇ ਰੋਸ ਨੇ ਭੀੜ ਦੇ ਅਵੈੜ ਤਰਕ ਅਨੁਸਾਰ ਤੋੜ ਫੋੜਕ ਰੂਪ ਅਖਤਿਆਰ ਕਰ ਲਿਆ ਤਾਂ ਪ੍ਰਸ਼ਾਸਨ ਦੀ ਨਿਰੀ ਨਾਅਹਿਲੀਅਤ ਵੀ ਬੜੀ ਜਾਣੀ ਪਛਾਣੀ ਕਹਾਣੀ ਹੈ.


ਪਰ  ਅਸਲ ਕਹਾਣੀ ਕੁਝ ਹੋਰ ਜਾਪਦੀ ਹੈ.ਯੂ ਪੀ ਬਿਹਾਰ ਦੇ ਇਹਨਾਂ 'ਭਈਆਂ' ਨੂੰ ਸ਼ਾਇਦ ਉੱਕਾ ਪਤਾ ਨਹੀਂ ਸੀ ਕਿ 'ਪ੍ਰਦੇਸ਼ ਵਿੱਚ ਏਨਾ ਉੱਚੀ ਬੋਲਣਾ ਉਹਨਾਂ ਲਈ ਕਿੰਨਾ ਮਹਿੰਗਾ ਸੌਦਾ ਹੋ ਸਕਦਾ ਹੈ;ਕਿ ਉਹ ਰੱਬ ਦੀ ਧਰਤੀ ਨੂੰ ਆਪਣੀ  ਜੱਦੀ ਜਾਇਦਾਦ ਸਮਝਣ ਦੀ ਪ੍ਰਵਿਰਤੀ ਨਾਲ ਪੰਗਾ ਲੈ ਬੈਠੇ ਹਨ; ਕਿ ਇਸ ਜਖਮੀ ਹੰਕਾਰ ਨੇ ਉਹਨਾਂ ਖਿਲਾਫ਼  ਸਾਂਝਾ ਮੋਰਚਾ ਬਣਾ ਲੈਣਾ ਹੈ.ਸ਼ਾਇਦ ਉਹਨਾ ਨੇ ਨੇੜ ਅਤੀਤ ਵਿੱਚ ਵਾਪਰੀਆਂ ਰੋਸ ਘਟਨਾਵਾਂ ਦੇ ਰੂਪ ਦੀ ਨਕਲ ਕਰਨ ਦੀ ਗੁਸਤਾਖੀ ਕਰ ਲਈ.
ਰੋਸ ਅਪਨਾਉਣ ਦੇ ਭੰਨ ਤੋੜ ਕਰਨ ਵਾਲੇ  , ਅੱਗਾਂ ਲਾਉਣ ਅਤੇ ਹਿੰਸਕ ਰੂਪਾਂ ਦੀ ਜੋਰਦਾਰ ਨਿਖੇਧੀ ਕਰਨੀ ਚਾਹੀਦੀ ਹੈ.ਪਰ ਇਸ ਘਟਨਾ ਨੇ ਪੰਜਾਬ ਦੇ ਮਾਹੌਲ ਵਿੱਚ ਪਲ ਰਹੇ ਕੁਝ ਅਦ੍ਰਿਸਟ ਪਖਾਂ ਨੂੰ ਸਾਹਮਣੇ ਲਿਆਂਦਾ ਹੈ.ਉਹਨਾਂ ਨੂੰ ਚੰਗੀ ਤਰਾਂ ਸਮਝਣਾ ਸਮਝਾਉਣਾ ਜਰੂਰੀ ਹੈ ਜੇ ਅਸੀਂ ਸਾਡੇ ਇਸ ਖਿੱਤੇ ਨੂੰ ਇੱਕ ਵਾਰ ਫੇਰ ਕਿਸੇ ਹਿੰਸਕ ਦੌਰ ਵਿੱਚ ਗਰਕਣ ਤੋਂ ਰੋਕਣਾ ਚਾਹੁੰਦੇ ਹਾਂ ਤਾਂ. ਅੱਖਾਂ ਮੀਟਣ ਤੇ ਚੁੱਪ ਵੱਟਣ ਦੀ ਕੋਸ਼ਿਸ਼ ਮਹਿੰਗੀ ਸਾਬਤ ਹੋ ਸਕਦੀ ਹੈ.
ਸੋਚਣ ਵਾਲੀ ਗੱਲ ਇਹ ਕਿ 'ਭਈਆ' ਵਰਗਾ ਸਬਦ ਜੋ ਮੂਲ ਤੌਰ ਤੇ  ਇੱਕੋ ਮੂਲ ਤੋਂ ਪੈਦਾ ਹੋਈਆਂ ਦੋ ਹੋਂਦਾਂ ਦੀ ਬਰਾਬਰੀ ਦੇ ਬੁਲੰਦ ਰਿਸਤੇ ਦਾ ਸੂਚਕ ਹੈ ਉਹ ਪੰਜਾਬੀ  ਬੋਲੀ ਵਿੱਚ ਇੱਕ ਗਾਲ,ਹੇਠੀ ਅਤੇ ਨਫਰਤ ਜਾਂ ਗਲਾਜਤ ਦਾ ਸੂਚਕ ਕਿਵੇਂ ਬਣ ਗਿਆ. ਇਸ ਪਿਛੇ ਹਊਮੈ ਦਾ ਇੱਕ ਡੂੰਘਾ ਮਨੋਵਿਗਿਆਨ ਕੰਮ ਕਰਦਾ ਹੈ ਜਿਸ ਦਾ ਕੇਂਦਰ ਡਰ ਹੁੰਦਾ ਹੈ.ਇਹੀ ਮਾਨਸਿਕਤਾ ਕਦੇ ਰਾਜ ਠਾਕਰੇ ਦੀਆਂ ਗੈਰ ਮਰਾਠੀਆਂ ਖਿਲਾਫ਼ ਹਿੰਸਕ ਕਾਰਵਾਈਆਂ ਦਾ, ਕਦੇ ਆਸਟ੍ਰੇਲੀਆ ਵਿੱਚ ਹਿੰਦੁਸਤਾਨੀਆਂ ਦੇ ਖਿਲਾਫ਼ ਨਸਲੀ ਖਰੂਦ ਦਾ ਰੂਪ ਧਾਰ ਲੈਂਦੀ  ਹੈ. ਦੂਰ ਦੂਰ ਤੋਂ ਅਸੀਂ ਇਸ ਨੂੰ ਖੂਬ ਪਛਾਣਦੇ  ਹਾਂ ਪਰ ਜਦੋਂ ਇਹ ਸਾਡੇ ਉੱਤੇ ਸਵਾਰ ਹੁੰਦੀ  ਹੈ ਤਾਂ ਅਸੀਂ ਜਾਣੇ ਅਨਜਾਣੇ ਇਸ ਨੂੰ ਸਮਝਣ ਤੋਂ ਇਨਕਾਰੀ ਹੋ ਬੈਠਦੇ ਹਾਂ,ਹਊਮੈ ਦੀ ਪੂਰਤੀ ਲਈ ਅਨੰਦ ਦਾ ਜਰੀਆ ਬਣਾ ਬੈਠਦੇ ਹਾਂ.ਪੰਜਾਬ ਵਿੱਚ ਇਹ ਵਰਤਾਰਾ ਗੁਰੂ ਵੱਲ ਸਾਡੀ ਪਿਠ ਕੀਤੇ ਹੋਣ ਦਾ ਇੱਕ ਹੋਰ  ਪ੍ਰਮਾਣ ਨਜਰ ਆਉਂਦਾ ਹੈ.
ਲੁਧਿਆਣੇ ਵਿੱਚ ਜਿਸ ਤਰਾਂ ਦੀ ਕੁੱਟਮਾਰ ਅਤੇ ਦਹਿਸ਼ਤ ਨਾਲ ਉਹਨਾਂ ਨੇ  'ਭਈਆਂ' ਨੂੰ ਚੁੱਪ ਕਰਾਇਆ  ਹੈ ਉਹ  ਪੰਜਾਬ ਦੇ  ਇੱਕ ਵੱਡੇ ਦਾਇਰੇ ਵਿੱਚ ਚਿਰਾਂ ਤੋਂ ਪਲ ਰਹੀ ਖਿਝ ਨਾਲ ਵੀ ਜੁੜਿਆ ਹੋਇਆ ਹੈ ਅਤੇ  ਇਸ  ਵਿੱਚ ਕਈ ਦਾਨਸ਼ਮੰਦ ਤੇ ਸੰਜੀਦਾ ਲੋਕ ਵੀ ਸਾਮਲ ਹਨ. 'ਭਈਆਂ' ਪ੍ਰਤੀ ਨਫਰਤ ਦੀ ਤਰਜਮਾਨੀ ਕਰਦੇ  ਐੱਸ ਐਮ ਐੱਸ ਬੌਧਿਕ ਹਲਕਿਆਂ ਵਿੱਚ ਚਕਰ ਲਾਉਂਦੇ ਕਈ ਵਾਰ ਨਜਰ ਆਉਂਦੇ  ਹਨ.
ਪੰਜਾਬ ਵਿੱਚ 'ਵਖਰੀ ਸੁਰ' ਦੀਆਂ ਆਵਾਜ਼ਾਂ ਕੁਚਲ ਦੇਣ ਦੀ ਮਨੋਵਿਰਤੀ  ਦੀਆਂ ਕਈ  ਮਿਸਾਲਾਂ ਹਨ.ਮਸਲਾ ਪ੍ਰੇਮੀਆਂ ਦਾ ਹੋਵੇ,ਭਨਿਆਰੇ ਵਾਲਿਆਂ ਦਾ ਜਾਂ ਫੇਰ ਆਸ਼ੂਤੋਸ਼ ਦਾ -ਇਹਨਾਂ ਦੇ ਗਲਤ ਠੀਕ ਹੋਣ ਬਾਰੇ ਵਿਵਾਦ ਹੋ ਸਕਦਾ ਹੈ /ਹੋਣਾ ਚਾਹੀਦਾ ਹੈ. ਪਰ ਪਿਛਲੇ ਕੁਝ ਸਾਲਾਂ ਤੋਂ ਜਿਸ ਤਰੀਕੇ ਨਾਲ ਧਮਕੀਆਂ ਅਤੇ ਨੰਗੀਆਂ ਤਲਵਾਰਾਂ ਦੇ ਜੋਰ ਉਤੇ ਨਾਮ ਚਰਚਾ ਅਤੇ ਧਾਰਮਿਕ ਸਮਾਗਮ ਬੰਦ ਕਰਵਾਉਣ ਦੀਆਂ ਕੋਸ਼ਿਸ਼ਾਂ ਆਮ ਹੋਈਆਂ ਹਨ ਉਹ ਮਨੁਖੀ ਰੂਹ ਨੂੰ ਕੁਚਲ ਦੇਣ ਲਈ ਯਤਨਸੀਲ ਉਸ ਘਿਰਣਾ ਦੀ ਸਿਆਸਤ ਦਾ ਹੀ ਪ੍ਰਗਟਾਵਾ ਹਨ ਜੋ ਪੰਜਾਬ ਦੀ ਵੰਨ ਸੁਵੰਨਤਾ ਦੀ ਦੁਸਮਣ ਹੈ.ਇਹ ਉਹੀ ਤਾਕਤਾਂ ਹਨ ਜੋ ਹਿੰਸਾ ਦੇ ਬਲ ਪੰਜਾਬ ਦੀ ਰੂਹ  ਉੱਤੇ ਆਪਣੀ ਇਜਾਰੇਦਾਰੀ ਸਾਬਤ ਕਰਨਾ ਚਾਹੁੰਦੀਆਂ ਹਨ.ਇਹ  ਇੱਕੋ ਮਾਨਸਿਕ ਵਰਤਾਰਾ ਹੈ ਜੋ ਸਮੇ ਸਥਾਨ ਅਨੁਸਾਰ ਆਪਣਾ ਭੇਸ ਵਟਾ ਲੈਂਦਾ ਹੈ. ੬ ਦਸੰਬਰ ਦੀ ਅਯੁਧਿਆ ਹੋਵੇ ,ਪਾਕਿਸਤਾਨ ਦੇ ਇਲਾਕਿਆਂ ਵਿੱਚ ਜਜ਼ੀਆ ਥੋਪਣ ਵਾਲੇ ਗਰੋਹ ਹੋਣ ਜਾਂ ਨੰਗੀਆਂ ਕ੍ਰਿਪਾਨਾ ਦੇ ਜੋਰ ਦੂਜਿਆਂ ਨੂੰ ਚੁਪ ਕਰਾਉਣ ਵਾਲੇ ਅਖੌਤੀ ਪੰਥਿਕ ਗਰੁਪ -ਸਭਨਾਂ ਦੀ ਮਾਨਸਿਕ ਸਾਂਝ ਤਾਂ ਸਪਸ਼ਟ ਹੀ ਹੈ ਸਵਾਲ ਸਿਰਫ ਇਹ ਗੌਰ ਕਰਨ ਦਾ ਹੈ ਕਿ ਇਸ ਹਊਮੈ ਰੋਗ ਦੀ ਅਗਵਾਈ ਵਿੱਚ ਅਸੀਂ ਕਿਹੋ ਜਿਹਾ ਜੀਵਨ ਸਿਰਜਾਂਗੇ,ਕਿਹੋ ਜਿਹਾ ਸਮਾਜ ਬਣਾਵਾਂਗੇ . ਤੇ ਜੇ ਅਸੀਂ ਉਹਨਾਂ ਦੀ ਸਰਦਾਰੀ ਕਬੂਲ ਨਹੀਂ ਕਰਦੇ ਤਾਂ ਸਾਡੇ ਕੋਲ ਕਿਹੜਾ ਰਾਹ ਬਾਕੀ ਹੈ?ਅਜਿਹੀ ਸਥਿਤੀ ਵਿੱਚ ਫੈਜ਼ ਦੀਆਂ ਰੱਬ ਨਾਲ ਗੱਲਾਂ ਯਾਦ ਆ ਰਹੀਆਂ ਹਨ :


ਮੈਨੂੰ ਸ਼ਾਹੀ ਨਹੀਂ ਚਾਹੀਦੀ ਰੱਬ ਮੇਰੇ
ਮੈਂ ਤਾਂ ਇੱਜਤ ਦਾ ਟੁੱਕਰ ਮੰਗਣਾ ਹਾਂ


ਆਖਿਰਕਾਰ ਇਹ ਸਾਡੇ ਆਪਣੇ ਜੀਵਨ ਦਾ ਸਵਾਲ ਹੈ ਜਿਸ ਦਾ ਇੱਕ ਇੱਕ ਲਮਹਾ  ਬਹੁਤ ਕੀਮਤੀ ਹੈ.ਜੇ ਧਾਗੇ ਨਾਲ ਲਬ ਸੀ ਕੇ ,ਖਾਮੋਸ਼ ਰਹਿ ਕੇ  ਗੁਜਾਰਾ ਹੁੰਦਾ ਤਾਂ ਫੇਰ ਹਰਜ਼ ਹੀ ਕੀ ਸੀ, ਅਸੀਂ ਕਰ ਲੈਂਦੇ. ਪਰ ਚੁੱਪ ਧਾਰਿਆਂ ਚੁੱਪ ਨਹੀਂ ਹੁੰਦੀ,ਦੱਬਿਆ ਹੋਇਆ ਸ਼ੋਰ ਹੋਰ ਵੀ   ਵਿਸਫੋਟਕ ਰੂਪ ਧਾਰ ਲੈਂਦਾ ਹੈ.
ਮੈਂ ਜਵਾਬ ਦੇਣ ਵਾਲਾ ਕੌਣ ਹੁੰਦਾ ਹਾਂ. ਇਹ ਸਵਾਲ ਹਰੇਕ ਨੂੰ ਖੁਦ ਆਪਣੇ ਆਪ ਤੋਂ ਹੀ ਪੁਛਣਾ ਪਵੇਗਾ ਕਿ ਆਖਿਰ ਇਹ ਲੋਕ ਕੌਣ ਨੇ ਤੇ ਸਾਡੇ ਜੀਵਨ ਉੱਤੇ ਆਪਣੀ ਮਰਜ਼ੀ ਥੋਪਣ ਦਾ ਹੱਕ ਉਹਨਾਂ ਨੂੰ ਕਿਸਨੇ ਦਿੱਤਾ ਹੈ. ਕਿਤੇ ਸੰਤਾਲੀ,ਚੌਰਾਸੀ,ਬਿਆਨਵੇਂ ਅਤੇ ਦੋ ਹਜ਼ਾਰ ਦੋ (ਗੁਜਰਾਤ) ਦੇ ਪਿਛੇ ਸਾਡੀ ਖਾਮੋਸ਼ ਮਨਜੂਰੀ ਤਾਂ ਸ਼ਾਮਲ ਨਹੀਂ.ਸਾਨੂੰ ਇਹ ਵੀ ਪੁੱਛਣਾ ਪਵੇਗਾ ਕਿ ਕੀ ਇਸ ਚੱਕਰਵਿਊ ਵਿਚੋਂ ਨਿਕਲਣਾ ਸੰਭਵ ਹੈ ਜਾਂ ਨਹੀਂ ਤੇ ਉਹ ਵੀ ਵਿਚਾਰਧਾਰਕ ਤੌਰ ਤੇ  ਜਾਂ ਉਪਰੋਂ ਉਪਰੋਂ  ਨਹੀਂ ਸਗੋਂ ਆਤਮਾ ਦੀਆਂ ਗਹਿਰਾਈਆਂ ਤੀਕਰ.


ਲੈਲਾ - ਮੁਨਸ਼ੀ ਪ੍ਰੇਮ ਚੰਦ (ਅਨੁਵਾਦਕ - ਹਰਦੇਵ ਗਰੇਵਾਲ)

ਇਹ ਕੋਈ ਨਹੀਂ ਜਾਣਦਾ ਸੀ ਕਿ ਲੈਲਾ ਕੌਣ ਹੈ, ਕਿੱਥੋਂ ਆਈ ਹੈ ਅਤੇ ਕੀ ਕਰਦੀ ਹੈ। ਇੱਕ ਦਿਨ ਲੋਕਾਂ ਨੇ ਇੱਕ ਬੇਜੋੜ ਹੁਸੀਨਾ ਨੂੰ ਤਹਿਰਾਨ ਦੇ ਚੌਂਕ ਵਿੱਚ ਆਪਣੀ ਡੱਫ 'ਤੇ ਹਾਫ਼ਿਜ਼ ਦੀ ਗ਼ਜ਼ਲ ਝੂਮ-ਝੂਮ ਕੇ ਗਾਉਂਦੇ ਸੁਣਿਆ ਤੇ ਸਾਰਾ ਤਹਿਰਾਨ ਉਸ 'ਤੇ ਫ਼ਿਦਾ ਹੋ ਗਿਆ, ਇਹੀ ਲੈਲਾ ਸੀ। ਲੈਲਾ ਦੇ ਰੰਗ-ਰੂਪ ਦੀ ਕਲਪਨਾ ਕਰਨੀ ਹੋਵੇ ਤਾਂ ਪਹੁ-ਫੁਟਾਲ਼ੇ ਦੀ ਪ੍ਰਫੁੱਲ ਲਾਲੀ ਦੀ ਕਲਪਨਾ ਕਰ ਲਉ, ਜਦ ਨੀਲਾ ਅਸਮਾਨ ਸੁਨਹਿਰੀ ਪ੍ਰਕਾਸ਼ ਨਾਲ ਨਹਾ ਜਾਂਦਾ ਹੈ। ਬਹਾਰ ਦੀ ਕਲਪਣਾ ਕਰ ਲਉ, ਜਦ ਬਾਗ਼ 'ਚ ਰੰਗ-ਬਿਰੰਗੇ ਫੁੱਲ ਖਿੜ ਉੱਠਦੇ ਨੇ ਤੇ ਬੁਲਬੁਲਾਂ ਗਾਉਂਦੀਆਂ ਹਨ। ਲੈਲਾ ਦੀ ਗਾਉਣ-ਕਲਾ ਦੀ ਕਲਪਨਾ ਕਰਨੀ ਹੋਵੇ ਤਾਂ ਉਸ ਘੰਟੀ ਦੀ ਨਿਰੰਤਰ ਧੁਨੀ ਦੀ ਕਲਪਨਾ ਕਰ ਲਉ ਜੋ ਰਾਤ ਦੀ ਤਨਹਾਈ 'ਚ ਊਠਾਂ ਦੀਆਂ ਗਰਦਨਾਂ 'ਤੋਂ ਵੱਜਦੀ ਹੋਈ ਸੁਣਾਈ ਦਿੰਦੀ ਹੈ, ਜਾਂ ਉਸ ਬੰਸਰੀ ਦੀ ਆਵਾਜ਼ ਜੋ ਸਿਖਰ ਦੁਪਹਿਰੇ ਦੀ ਅਲਸਾਈ ਸ਼ਾਂਤੀ ਵਿੱਚ ਕਿਸੇ ਰੁੱਖ ਦੀ ਛਾਂ ਹੇਠ ਲੇਟੇ ਕਿਸੇ ਆਜੜੀ ਦੇ ਮੂੰਹੋਂ ਨਿੱਕਲਦੀ ਹੈ।
ਜਿਸ ਵਕਤ ਲੈਲਾ ਮਸਤ ਹੋ ਕੇ ਗਾਉਂਦੀ ਸੀ, ਉਸਦੇ ਮੱਥੇ 'ਤੇ ਇੱਕ ਅਗੰਮੀ ਨੂਰ ਝਲਕਣ ਲਗ ਪੈਂਦਾ ਸੀ। ਉਹ ਕਾਵਿ, ਸੰਗੀਤ, ਸੌਰਭ ਅਤੇ ਸੁਸ਼ਮਾ ਦਾ ਇੱਕ ਮਨਮੋਹਕ ਮੁਜੱਸਮਾ ਸੀ, ਜਿਸਦੇ ਸਾਹਮਣੇ ਛੋਟੇ ਅਤੇ ਵੱਡੇ, ਅਮੀਰ ਅਤੇ ਗ਼ਰੀਬ ਸਭਨਾਂ ਦੇ ਸਿਰ ਝੁਕ ਜਾਂਦੇ ਸਨ, ਸਭ ਮੰਤਰ-ਮੁਗਧ ਹੋ ਜਾਂਦੇ ਸਨ,ਸਭ ਖੀਵੇ ਹੋ ਜਾਂਦੇ ਸਨ।


ਪੂਰੀ ਪੜਨ ਇਥੇ ਲਈ ਕਲਿਕ ਕਰੋ

Thursday, December 3, 2009

ਨਕਸਲੀ ਲਹਿਰ ਤੇ ਹਿੰਸਾ ਦੀ ਮਾਨਸਿਕਤਾ --ਬਲਰਾਮ

ਹਿੰਸਾ ਦੀ ਜ਼ਬਾਨ ਸੰਵਾਦ ਲਈ ਕੋਈ ਸਪੇਸ ਨਹੀਂ ਛੱਡਦੀ


ਬਲਰਾਮ


ਨਕਸਲੀ ਲਹਿਰ ਹੁਣ ਫੇਰ ਚਰਚਾ ਵਿਚ ਹੈ.ਕੁਦਰਤੀ ਤੌਰ ਤੇ ਜਿਥੇ ਲੋਹੜੇ ਦੇ ਗਰੀਬੀ,ਲਾਚਾਰੀ ਅਤੇ ਲੁਟ ਦਾ ਮਾਹੌਲ ਹੋਵੇਗਾ ਉਥੇ ਵਿਦਰੋਹ ਤਾਂ ਪਨਪਣਾ ਹੀ ਹੁੰਦਾ ਹੈ.ਪਰ ਮਸਲਾ ਤਾਂ ਉਦੋਂ ਖੜਾ ਹੁੰਦਾ ਹੈ ਜਦੋਂ ਵਿਦਰੋਹ ਦੀ ਹਰ ਆਵਾਜ਼ ਆਪਣੇ ਆਪ ਨੂੰ ਇਲਹਾਮੀ ਸਮਝ ਬੈਠਦੀ ਹੈ.ਹਰ ਕੋਈ ਸਮਝਦਾ ਹੈ ਕੀ ਸਚ ਦੀ ਇਜਾਰੇਦਾਰੀ ਤਾਂ ਉਸ ਕੋਲ ਹੈ ਤੇ ਬਾਕੀ ਸਭ ਕੁਫਰ.ਸਚ ਦੇ ਅਜਿਹੇ ਅਲਮਬਰਦਾਰਾਂ ਅਨੁਸਾਰ ਵਿਚ ਵਿਚਾਲੇ ਕੁਝ ਨਹੀਂ ਹੁੰਦਾ ਹੀ ਨਹੀਂ ;ਜੋ ਦੋਸਤ ਨਹੀਂ ਉਹ ਸਿਰਫ ਦੁਸਮਣ ਹੀ ਹੋ ਸਕਦਾ ਹੈ. ਅਤੇ ਸਾਡਾ ਦੁਸਮਣ ਸਚ ਦਾ ਦੁਸਮਣ ਹੈ.ਸੋ ਉਸ ਨੂੰ ਖਤਮ ਕਰਨਾ ਹੱਕ ਨਹੀਂ ਸਗੋਂ ਫਰਜ਼ ਹੈ.


ਇਹ ਇੱਕ ਅਜਿਹੀ ਮਾਨਸਿਕਤਾ ਹੈ ਜੋ ਜਿੰਦਗੀ ਨੂੰ ਘਮਾਸਾਨ ਬਣਾ ਛੱਡਦੀ ਹੈ,ਹਮੇਸ਼ਾ ਬਲਦਾ ਰਹਿਣ ਵਾਲਾ ਸ਼ਮਸ਼ਾਨ.ਇਹ ਸੰਵਾਦ  ਦੇ ਸਾਰੇ ਰਾਹ ਪਹਿਲਾਂ ਹੀ ਬੰਦ ਕਰ ਲੈਂਦੀ ਹੈ,ਕਿਓਂਕਿ ਸਚ ਤੇ ਝੂਠ ਵਿਚਾਲੇ ਕੇਹਾ ਸੰਵਾਦ?ਇਸ ਤਥ ਦੀ ਸਚਾਈ ਨੂੰ ਪਿਛਲੇ ਪੱਚੀ -ਛੱਬੀ ਵਰਿਆਂ ਵਿੱਚ ਮੈਂ ਆਪਣੇ ਅੰਦਰ ਬਾਹਰ ਕਈ ਵਾਰ ਤਕਿਆ ਹੈ.ਨਕਸਲੀ,ਖਾਲਿਸਤਾਨੀ ਹਿੰਦੂਤਵਵਾਦੀ ਜਾਂ ਜਿਹਾਦੀ ਸਭ ਦਾ ਮਾਨਸਿਕ ਧਰਾਤਲ ਤਾਂ ਇਹੋ ਹੀ ਹੈ.ਉਪਰਲੇ ਵਖਰੇਵਿਆਂ ਦੇ ਬਾਵਜੂਦ ਉਹਨਾਂ ਦੀਆਂ ਜੜਾਂ ਸਾਂਝੀਆਂ ਹਨ.ਅਜਿਹੀ ਵਿਚਾਰਧਾਰਾ ਸੱਜੀ ਹੋਵੇ ਜਾਂ ਖੱਬੀ ਸੰਵਾਦ ਦੇ ਰਾਹ ਨਹੀਂ ਖਲੋਂਦੀ ਸਗੋਂ ਕੰਧਾਂ ਹੀ ਖੜੀਆਂ ਕਰਦੀ ਹੈ.


ਕਿਸੇ ਦੂਸਰੇ ਨੂੰ ਆਪਣੇ ਨਾਲ ਸਹਿਮਤ ਕਰ ਲੈਣ ਦਾ ਸੁਆਦ ਕਿਸੇ ਜੰਗ ਜਿੱਤਣ ਨਾਲੋਂ ਘੱਟ ਨਹੀਂ ਹੁੰਦਾ.ਪਰ ਦੂਜਿਆਂ ਨੂੰ ਆਪਣੀ ਗੱਲ ਨਾ ਮਨਾ ਪਾਉਣ ਦਾ ਦੁੱਖ ਵੀ ਬਹੁਤ ਤਿੱਖਾ ਹੁੰਦਾ ਹੈ ਜੋ ਸਾਡੇ ਅੰਦਰ ਨੂੰ ਕੁੜੱਤਣ ਨਾਲ ਭਰ ਦਿੰਦਾ ਹੈ ਤੇ ਫਿਰ ਅਸੀਂ ਜਾਣੇ ਅਨਜਾਣੇ ਉਹ ਕੁੜੱਤਣ ਹੀ ਵੰਡਦੇ ਹਾਂ ਕਦੇ ਕਿਸੇ ਭੇਸ ਵਿੱਚ ਕਦੇ ਕਿਸੇ ਨਾਂ ਤੇ.ਅਤੇ ਇਸ ਚਕਰ ਵਿੱਚ ਉਹ ਸਾਰੇ ਮਸਲੇ ਗਰੀਬੀ ਲੁੱਟ,ਨਾਇਨਸਾਫੀ ਸਭ ਪਿਛੋਕੜ ਵਿੱਚ ਚਲੇ ਜਾਂਦੇ ਹਨ ਅਤੇ ਆਪਣੀ ਖੁਦੀ ਨੂੰ ਸਿਕੰਦਰ ਬਣਾਉਣ ਦੀ ਜਿੱਦ,ਆਪਣਾ ਸਿੱਕਾ ਚਲਾਉਣ ਦੀ ਅੜੀ ਭਾਰੂ ਹੋ ਜਾਂਦੀ ਹੈ.ਇਹ ਮੇਰੇ ਆਪਣੇ ਅਹਿਸਾਸ ਹਨ ਜਿਹਨਾਂ ਨੂੰ ਮੈਂ ਆਪਣੇ ਅੰਦਰ ਬਾਹਰ ਦੋਹੀਂ ਪਾਸੀਂ ਦੇਖਦਾ ਹਾਂ.


ਜੀਵਨ ਦਾ ਦੁਪਹਿਰਾ ਖਿਸਕ ਚੁੱਕਾ ਹੈ.ਮੈਂ ਢਲਾਨ ਵਾਲੇ ਪਾਸੇ ਤਿਲਕ ਗਿਆ ਹਾਂ.ਜਵਾਨੀ ਪਹਿਰੇ  ਮੇਰਾ ਰਿਸਤਾ ਵੀ ਨਕਸਲੀਆਂ ਦੇ ਇੱਕ ਗੁੱਟ ਨਾਲ ਬਣਿਆ ਸੀ.ਦਿਲ ਅੰਦਰ ਦੁਨੀਆਂ ਬਦਲ ਕੇ ਰੱਖ ਦੇਣ ਦਾ ਜੋਸ਼ ਸੀ.ਪਰ ਉਹ ਦੌਰ ਖਾਲਿਸਤਾਨੀ ਹਿੰਸਾ ਦਾ ਸੀ.ਵਿੱਚ ਵਿਚਾਲੇ ਦਾ ਰਾਹ ਉਹਨਾ ਲਈ ਵੀ ਕੋਈ ਨਹੀਂ ਸੀ.ਜੋ ਉਹਨਾ ਨਾਲ ਨਹੀਂ ਸੀ ਫਿਰ ਚਾਹੇ ਉਹ ਕੋਈ ਵੀ ਸੀ ਉਸ ਨੂੰ ਸਾਫ਼ ਕਰਨ ਵਿੱਚ ਉਹਨਾ ਕਦੇ ਕੋਈ ਝਿਜਕ ਨਹੀਂ ਦਿਖਾਈ.ਕਿੰਨੇ ਹੀ ਅਨਦਾਹੜੀਏ ਮੁੰਡਿਆਂ  ਨੂੰ ਭਿੰਡਰਾਵਾਲੇ ਦੇ ਨਾਹਰੇ ਲਾਉਂਦੇ ਹੋਏ  ਕਾਲਜ ਨੂੰ ਜਾਂਦੀ ਸੜਕ ਉੱਤੇ ਜਾਂਦਿਆਂ ਮੈਂ   ਅੱਜ ਵੀ ਖਿਆਲਾਂ ਵਿੱਚ ਦੇਖ ਸਕਦਾ ਹਾਂ .ਉਹਨਾਂ ਵਿੱਚੋਂ ਬਹੁਤਿਆਂ ਦਾ ਫੇਰ ਕਦੇ ਕੁਝ ਪਤਾ ਨਹੀਂ ਲੱਗਾ.ਇਸ ਦੌਰ ਵਿੱਚ ਸਿਰਫ ਗੁਰੂ ਘਰ ਹੀ ਕਿਲਿਆਂ ਤੇ ਕਤਲਗਾਹਾਂ ਵਿੱਚ ਨਹੀਂ ਬਦਲੇ ਸਗੋਂ ਮਨਾ ਅੰਦਰ ਵੀ ਕਿਲੇਬੰਦੀ ਹੋ ਗਈ ਸੀ.ਗੋਲੀ ਸੰਵਾਦ ਲਈ ਸਪੇਸ ਨਹੀਂ ਛਡਦੀ.ਡਰ,ਸ਼ੰਕਾ ਤੇ ਨਫਰਤ ਦੇ ਭਾਰ ਹੇਠ ਦੋਸਤੀਆਂ ਤਿੜਕ ਗਈਆਂ.


ਇਹ ਗੱਲ ਨਹੀਂ ਕੀ ਹਿੰਸਾ ਲਈ ਤਰਕ ਸਿਰਫ ਨਕਸਲੀਆਂ ਕੋਲ ਹੀ ਹਨ.ਖਾਲਿਸਤਾਨੀਆਂ ਕੋਲ ਆਪਣਾ ਖਜਾਨਾ ਹੈ.ਪਾਣੀਆਂ ਇਲਾਕਿਆਂ ਦੇ ਰੌਲੇ,ਭਜਨ ਲਾਲ ਦੀਆਂ ਧੱਕੇਸ਼ਾਹੀਆਂ ਤੇ ਫਿਰ ਦਿੱਲੀ ਦਾ ਕਤਲਾਮ.


ਗੁਰਮੀਤ ਸਿੰਘ ਦਾ ਦਗਦਾ ਹੋਇਆ ਚਿਹਰਾ  ਹੁਣ ਵੀ ਮੇਰੇ ਸਾਹਮਣੇ ਹੈ.ਉਹ ਬਾਂਹ ਉਲਾਰੀ ਖੜਾ ਸੀ,


"ਬਹੁਤ ਖੇਡ ਲਈ ਤੁਸੀਂ ਸਾਡੇ ਨਾਲ ਹੋਲੀ ..."


ਮੈਂ ਸੁੰਨ ਹੋ ਗਿਆ ਸੀ.ਇਹ ਚੁਰਾਸੀ ਤੋਂ ਬਾਅਦ ਪਹਿਲੀ ਹੋਲੀ ਸੀ.ਮੇਰੇ ਦੋਸਤ ਗੁਰਮੀਤ ਲਈ ਮੈਂ ਦੋਸਤ ਨਾ ਹੋ ਕੇ ਬੇਗਾਨਾ ਹੋ ਗਿਆ ਸੀ.ਉਸ ਲਈ ਮੈਂ ਹੁਣ ਸਿਰਫ ਹਿੰਦੂ ਰਹਿ ਗਿਆ ਸੀ ਤੇ ਉਹ ਸਿਰਫ ਸਿੱਖ ---.ਵਿੱਚ ਵਿਚਾਲੇ ਕੁਝ ਨਹੀਂ ਸੀ, ਕੋਈ ਸੰਵਾਦ ਨਹੀਂ.


ਫੇਰ ਇਹੋ ਗੱਲ ਮੈਂ ਉਦੋਂ ਦੇਖੀ ਜਦੋਂ ਸ਼ਹਿਰ(ਕਪੂਰਥਲਾ) ਦੇ ਮੰਦਰਾਂ ਵਿਚੋਂ ਮੁਸਲਮਾਨਾ ਦੇ ਕਤਲਾਮ ਦੀ ਦੁਹਾਈ ਦਿੱਤੀ ਜਾ ਰਹੀ ਸੀ.ਛੋਟੇ ਛੋਟੇ ਜੁਆਕ ਜਿਹਨਾ ਨੇ ਕੋਈ ਮੁਸਲਮਾਨ ਸ਼ਾਇਦ ਕਿਸੇ  ਫਿਲਮ ਵਿੱਚ ਹੀ ਵੇਖਿਆ ਹੋਵੇਗਾ ਉਹ  'ਬਾਬਰੀ ਸੰਤਾਨਾ' ਵਿਰੁਧ ਧਰਮ ਯੁਧ ਲਈ ਤਿਆਰ ਹੋ ਰਹੇ ਸਨ.ਇਸ ਲਈ ਉਹ ਖੁਦ ਮਰ ਮਿਟਣ ਨੂੰ,ਘਰ ਬਾਰ ਛੱਡਣ ਨੂੰ  ਵੀ ਤਿਆਰ ਸਨ.ਇਹਨਾ ਮੰਦਰਾਂ ਵਿੱਚੋਂ ਇੱਕ ਮੰਦਰ ਉਹ ਵੀ ਸੀ ਜੋ ਇੱਕ ਤਰਾਂ ਮੇਰਾ ਦੂਜਾ ਘਰ ਹੀ ਸੀ.ਮੇਰੇ ਪਿਤਾ ਜੀ ਉੱਥੇ ਪੁਜਾਰੀ ਹੁੰਦੇ ਸਨ.ਇਸ ਲਈ ਉਸ ਮੰਦਰ ਨਾਲ ਮੇਰਾ ਸੰਬੰਧ ਬਚਪਨ ਤੋਂ ਹੀ ਸੀ.ਪਰ ਹੁਣ ਮੈਂ ਉੱਥੇ ਬਿਲਕੁਲ ਅਜਨਬੀ ਸੀ.ਭਾਵੇਂ ਮੈਂ ਮੁਸਲਮਾਨ ਨਹੀਂ ਸਾਂ ਪਰ ਉਹਨਾ ਕੱਟੜ ਹਿੰਦੂਵਾਦੀਆਂ ਦਾ ਵਿਰੋਧੀ ਸਾਂ--ਮਤਲਬ ਵੈਰੀ.ਸੰਵਾਦ ਦੀ ਜਗਾਹ ਉੱਥੇ ਵੀ ਕੋਈ ਨਹੀਂ ਸੀ.


ਹੁਣ ਸਵਾਲ ਇਹ ਉਠਦਾ ਹੈ ਕੀ ਕੀ ਖੱਬੀ ਧਿਰ ਵੱਲੋਂ ਕੀਤੀ ਜਾ ਰਹੀ ਹਿੰਸਾ ਜਾਂ ਮਜਦੂਰ ਜਮਾਤ,ਸੋਸ਼ਿਤ ਵਰਗ ਅਤੇ ਕਬਾਇਲੀਆਂ ਦੇ ਨਾਂ ਤੇ ਪੇਸ਼ ਕੀਤਾ ਗਿਆ ਸਚ  ਦੀ ਇਜਾਰੇਦਾਰੀ ਦਾ ਦਾਹਵਾ ਮੂਲ ਸੁਭਾ ਪਖੋਂ ਵਖਰਾ ਹੈ.ਘੱਟੋ ਘੱਟ ਮੈਨੂੰ ਤਾਂ ਅਜਿਹਾ ਵਖਰਾਪਨ ਨਜਰ ਨਹੀਂ ਆਉਂਦਾ.ਕੋਈ ਵੀ ਵਿਚਾਰਧਾਰਾ ਉਸ ਦੇ ਉਦੇਸ਼ ਭਾਵੇਂ ਕਿੰਨੇ ਵੀ ਪਵਿਤਰ ਕਿਓਂ ਨਾ ਹੋਣ ਜੇ ਉਹ ਆਪਣੇ ਅਤੇ  ਵਿਰੋਧੀ ਦੇ ਵਿਚਕਾਰ ਕਿਸੇ ਵੀ ਹੋਰ ਵਜੂਦ ਨੂੰ ਰੱਦ ਕਰਦੀ ਹੈ ਤਾਂ ਉਹ ਜੀਵਨ ਨੂੰ ਰੱਦ ਕਰਦੀ ਹੈ.ਕਿਓੰਜੋ ਜੀਵਨ ਹਮੇਸ਼ਾ ਇਸੇ ਮਧ ਮਾਰਗ ਤੇ ਚਲਦਾ ਹੈ.ਇਹ ਸੰਵਾਦ ਦਾ ਰਾਹ ਹੈ.ਪਰ ਸੰਵਾਦ ਦੀ ਲੋੜ ਤਾਂ ਉਦੋਂ ਮਹਿਸੂਸ ਹੁੰਦੀ ਹੈ ਜਦੋਂ ਆਪਣੇ ਅਧੂਰੇਪਣ ਦਾ ਅਹਿਸਾਸ ਤੇ ਉਹ ਵੀ ਬਿਨਾ ਕਿਸੇ ਹੀਣ ਭਾਵਨਾ ਤੋਂ ਪੂਰੀ ਸਿੱਦਤ ਨਾਲ ਹੋ ਰਿਹਾ ਹੋਵੇ.ਇਸ ਅਹਿਸਾਸ ਦੀ ਗੈਰਹਾਜਰੀ ਵਿੱਚ ਕੋਈ ਸੰਵਾਦ ਸੰਭਵ ਨਹੀਂ ਹੋ ਸਕਦਾ,ਸਿਰਫ ਬਹਿਸਾਂ ਹੋ ਸਕਦੀਆਂ ਹਨ.ਤੇ ਇਹ ਬਹਿਸਾਂ ਉਦੋਂ ਬੇਹੱਦ ਖਤਰਨਾਕ ਰੂਪ ਧਾਰ ਲੈਂਦੀਆਂ ਹਨ ਜਦੋਂ ਇਹ ਬੰਦੂਕ ਦੀ ਗੋਲੀ ਦੀ ਭਾਸ਼ਾ ਵਿੱਚ ਗੱਲਾਂ ਕਰਨ ਲਗ ਜਾਂਦੀਆਂ ਹਨ.ਮੈਨੂੰ ਤਾਂ ਇੰਜ ਲਗਦਾ ਹੈ ਜੋ ਲੋਕ ਜਾਣੇ ਅਨਜਾਣੇ ਵਿੱਚ ਵਿਚਾਲੇ ਦੇ ਸਾਰੇ ਰਾਹਾਂ ਤੋਂ ਮੁਨਕਰ ਹੋ ਜਾਂਦੇ ਹਨ ਉਹ ਦੇਰ ਸਵੇਰ ਉਸ ਮੋੜ ਤੇ ਪਹੁੰਚ ਜਾਂਦੇ ਹਨ ਜਿਥੋਂ ਸਾਰੇ ਰਾਹ ਤਾਨਾਸ਼ਾਹੀ ਵੱਲ ਜਾਂਦੇ ਹਨ-ਜਿੱਥੇ ਨਾ ਤਾਂ ਵਿਰੋਧ ਲਈ ਕੋਈ ਜਗਾਹ ਰਹਿੰਦੀ ਹੈ ਨਾ ਹੀ ਮਤਭੇਦ ਲਈ.ਅਜਿਹੀ ਜਗਾਹ ਦਾ ਤਸਵਰ ਵੀ ਘੁੱਟਣ ਭਰਿਆ ਹੈ.ਇਹ ਜੀਵਨ ਦੇ ਸੁਭਾ ਦੇ ਉਲਟ ਹੈ.ਸ਼ੁਕਰ ਹੈ ਅਜਿਹੀ ਕੋਈ ਜਗਾਹ ਨਹੀਂ ਜਿਥੇ ਵਿੱਚ ਵਿਚਾਲੇ ਦਾ ਕੋਈ ਰਾਹ ਨਾ ਹੋਵੇ--ਸੰਵਾਦ ਲਈ ਕੋਈ ਸਪੇਸ ਨਾਹੋਵੇ.

Friday, November 27, 2009

ਇਬਨੇ ਇੰਸ਼ਾ ਦੀ ਕਹਾਣੀ --ਅਲਗ ਦੇਸ਼

ਇਬਨੇ ਇੰਸ਼ਾ ਦੀ ਕਹਾਣੀ --ਅਲਗ ਦੇਸ਼


"ਈਰਾਨ ਮੇਂ  ਕੌਣ ਰਹਤੇ ਹੈਂ ?"
"ਈਰਾਨ ਮੇਂ ਈਰਾਨੀ ਕੌਮ ਰਹਤੀ ਹੈ."
"ਇੰਗਲੈਂਡ ਮੇਂ  ਕੌਣ ਰਹਤਾ ਹੈ ?"
"ਇੰਗਲੈਂਡ ਮੇਂ ਅੰਗ੍ਰੇਜ਼ ਕੌਮ ਰਹਤੀ ਹੈ."
"ਫ੍ਰਾਂਸ  ਮੇਂ  ਕੌਣ ਰਹਤਾ ਹੈ ?"
"ਫ੍ਰਾਂਸ  ਮੇਂ ਫਰਾਂਸੀਸੀ   ਕੌਮ ਰਹਤੀ ਹੈ."
"ਯਹ ਕੌਣ ਸਾ  ਮੁਲਕ ਹੈ ?"
"ਯਹ ਪਾਕਿਸਤਾਨ ਹੈ."
"ਤਬ ਤੋ ਇਸ ਮੇਂ ਪਾਕਿਸਤਾਨੀ ਕੌਮ ਰਹਤੀ ਹੋਗੀ ?"
"ਨਹੀਂ ਇਸ ਮੇਂ ਪਾਕਿਸਤਾਨੀ ਕੌਮ ਨਹੀਂ ਰਹਤੀ."
"ਇਸ ਮੇਂ ਸਿੰਧੀ ਕੌਮ ਰਹਤੀ ਹੈ.
ਇਸ ਮੇਂ ਪੰਜਾਬੀ  ਕੌਮ ਰਹਤੀ ਹੈ.
ਇਸ ਮੇਂ ਬੰਗਾਲੀ  ਕੌਮ ਰਹਤੀ ਹੈ.
ਇਸ ਮੇਂ ਯਹ  ਕੌਮ ਰਹਤੀ ਹੈ.
ਇਸ ਮੇਂ ਬਹ ਕੌਮ ਰਹਤੀ ਹੈ."
"ਲੇਕਿਨ ਪੰਜਾਬੀ ਤੋ ਹਿੰਦੋਸਤਾਨ ਮੇਂ ਵੀ ਰਹਤੇ ਹੈਂ
"ਸਿੰਧੀ ਵੀ  ਹਿੰਦੋਸਤਾਨ ਮੇਂ   ਰਹਤੇ ਹੈਂ
"ਬੰਗਾਲੀ ਵੀ ਹਿੰਦੋਸਤਾਨ ਮੇਂ  ਰਹਤੇ ਹੈਂ
"ਫਿਰ ਯਹ ਅਲਗ ਦੇਸ਼ ਕਯੋਂ ਬਣਾਇਆ ਗਯਾ ਥਾ ?"
"ਗਲਤੀ ਹੂਈ.ਮਾਫ਼ ਕੀਜੀਏ.ਅਬ ਕਭੀ ਨਹੀਂ ਬਨਾਏਂਗੇ"

ਤਨਹਾਈ---ਇਕਬਾਲ

(ਇਕਬਾਲ ਨੇ ਇਸ ਨਜ਼ਮ ਵਿੱਚ ਇਨਸਾਨ ਦੀ ਅਜ਼ਲੀ ਤਨਹਾਈ ਨੂੰ ਆਪਣੇ ਮਖ਼ਸੂਸ ਅੰਦਾਜ਼ ਵਿੱਚ ਬਿਆਨ ਕੀਤਾ ਹੈ।)


ਤਨਹਾਈ








ਬਾ ਬਹਿਰ ਰਫ਼ਤਮ ਓ ਗੁਫ਼ਤਮ ਬਾ ਮੋਜ ਇ ਬੇਤਾਬੇ


ਹਮੇਸ਼ਾ ਦਰ ਤਲਬ ਅਸਤੀ ਚਿ ਮੁਸ਼ਕਲੇ ਦਾਰੀ?


ਹਜ਼ਾਰ ਲੂਲੂਏ ਲਾਲਾਸਤ ਦਰ ਗਰੀਬਾਨਤ


ਦਰੂਨ ਸੀਨਾ ਚੂ ਮਨ ਗੋਹਰ ਇ ਦਿਲੇ ਦਾਰੀ?


ਤਪੀਦ ਓ ਅਜ਼ ਲਬ ਇ ਸਾਹਿਲ ਰਮੀਦ ਓ ਹੇਚ ਨਗੁਫ਼ਤ


(ਮੈਂ ਸਮੁੰਦਰ ਕੋਲ ਗਿਆ ਅਤੇ  ਬੇਤਾਬ, ਬਲ ਖਾਂਦੀ ਹੋਈ ਲਹਿਰ ਤੋਂ ਪੁਛਿਆ , ਤੂੰ ਹਮੇਸ਼ਾ ਕਿਸ ਤਲਬ ਵਿੱਚ ਰਹਿੰਦੀ ਹੈ ਤੇ ਤੈਨੂੰ ਕੀ ਮੁਸ਼ਕਿਲ ਦਰਪੇਸ਼ ਹੈ? ਤੇਰੇ ਗਿਰੇਬਾਨ ਵਿੱਚ ਹਜ਼ਾਰਾਂ ਚਮਕਦਾਰ ਅਤੇ ਕੀਮਤੀ ਮੋਤੀ ਹਨ ਲੇਕਿਨ ਕੀ ਤੂੰ ਆਪਣੇ ਸੀਨੇ ਵਿੱਚ ਮੇਰੇ ਦਿਲ ਵਰਗਾ  ਮੋਤੀ  ਵੀ ਰੱਖਦੀ ਹੈਂ ? ਉਹ ਤੜਪੀ  ਕਿਨਾਰੇ ਤੋਂ ਦੂਰ ਚਲੀ ਗਈ ਅਤੇ  ਕੁਛ ਨਾ ਕਿਹਾ)।


ਬਾ ਕੋਹ ਰਫ਼ਤਮ ਵ ਪੁਰਸੀਦਮ ਈਂ ਚਿ ਬੇਦਰਦੀਸਤ?


ਰਸਦ ਬਗੋਸ਼ ਇ ਤੂ ਆਹ ਓ ਫ਼ਗ਼ਾਨ ਇ ਗ਼ਮ ਜ਼ਦਈ?


ਅਗਰ ਬਾ ਸੰਗ ਇ ਤੂ ਲਾਲੇ ਜ਼ ਕਤਰਾ ਖ਼ੂਨ ਅਸਤ


ਯੱਕੇ ਦਰ ਆ ਬਸੁਖ਼ਨ ਬਾ ਮਨ ਇ ਸਿਤਮ ਜ਼ਦਈ


ਬਖ਼ੁਦ ਖ਼ਜ਼ੀਦ ਓ ਨਫ਼ਸ ਦਰ ਕਸ਼ੀਦ ਓ ਹੇਚ ਨਗੁਫ਼ਤ


(ਮੈਂ ਪਹਾੜ  ਕੋਲ  ਗਿਆ ਅਤੇ  ਉਸ ਤੋਂ ਪੁਛਿਆ ਇਹ ਕੀ ਬੇਦਰਦੀ ਹੈ, (ਤੇਰੀ ਇਤਨੀ ਉਚਾਈ ਹੈ ਕਿ) ਕੀ ਕਦੇ  ਤੇਰੇ ਕੰਨ ਤੱਕ ਕਿਸੇ ਗ਼ਮ ਜ਼ਦਾ ਦੀ ਆਹ ਵੀ  ਪਹੁੰਚੀ ਹੈ? ਅਗਰ ਤੇਰੇ ਬੇ ਸ਼ੁਮਾਰ ਕੀਮਤੀ ਪੱਥਰਾਂ ਵਿੱਚ ਮੇਰੇ ਦਿਲ ਵਰਗਾ  ਕੋਈ ਲਾਅਲ ਹੈ ਤਾਂ ਫਿਰ ਇਕ ਬਾਰ  ਮੈਂ  ਸਿਤਮ ਜ਼ਦਾ ਨਾਲ ਕੋਈ ਬਾਤ ਕਰ। ਉਹ ਆਪਣੇ ਆਪ ਵਿੱਚ ਛੁਪਿਆ , ਸਾਹ ਖਿਚੀ ਅਤੇ  ਕੁਛ ਨਾ ਕਿਹਾ)।


ਰਾਹ ਦਰਾਜ਼ ਬਰੀਦਮ ਜ਼ ਮਾਹ ਪੁਰਸੀਦਮ


ਸਫ਼ਰ ਨਸੀਬ, ਨਸੀਬ ਇ ਤੂ ਮਨਜ਼ਲੀਸਤ ਕਿ ਨੇਸਤ


ਜਹਾਂ ਜ਼ ਪਰਤਵ ਇ ਸੀਮਾਏ ਤੂ ਸੁਮਨ ਜ਼ਾਰੇ


ਫ਼ਰੋਗ਼ ਇ ਦਾਗ਼ ਇ ਤੂ ਅਜ਼ ਜਲੋਹ ਦਿਲੀਸਤ ਕਿ ਨੇਸਤ


ਸੂਏ ਸਿਤਾਰਾ ਰਕੀਬਾਨਾ ਦੀਦ ਓ ਹੇਚ ਨਗੁਫ਼ਤ


(ਮੈਂ  ਲੰਬਾ ਸਫ਼ਰ ਕੀਤਾ  ਅਤੇ ਚੰਦ  ਤੋਂ ਪੁਛਿਆ , ਤੇਰੇ ਨਸੀਬ ਵਿਚ  ਸਫ਼ਰ ਹੀ ਸਫ਼ਰ ਹੈ ਲੇਕਿਨ ਕੋਈ ਮੰਜ਼ਿਲ ਵੀ  ਹੈ ਕਿ ਨਹੀਂ। ਜਹਾਨ ਤੇਰੀ ਚਾਂਦਨੀ ਤੋਂ  ਸੁਮਨ ਜ਼ਾਰ  ਬਣਿਆ ਹੋਇਆ  ਹੈ ਲੇਕਿਨ ਤੇਰੇ ਅੰਦਰ ਜੋ ਦਾਗ਼ ਹੈ ਉਸਕੀ ਚਮਕ ਦਮਕ ਕਿਸੇ  ਦਿਲ ਦੀ  ਵਜ੍ਹਾ ਕਰਕੇ  ਹੈ ਯਾ ਨਹੀਂ ਹੈ?ਉਸ ਨੇ  ਤਾਰੇ  ਵੱਲ  ਰਕੀਬਾਨਾ ਨਜ਼ਰਾਂ ਨਾਲ ਦੇਖਿਆ ਅਤੇ  ਕੁਛ ਨਾ ਕਿਹਾ)।


ਸ਼ੁਦਮ ਬਹਜ਼ਰਤ ਇ ਯਜ਼ਦਾਂ ਗੁਜ਼ਸ਼ਤਮ ਅਜ਼ ਮਹਿ ਓ ਮਿਹਰ


ਕਿ ਦਰ ਜਹਾਨ ਇ ਤੂ ਯਕ ਜ਼ੱਰਾ ਆਸ਼ਨਾਯਮ ਨੇਸਤ


ਜਹਾਂ ਤਹੀ ਜ਼ ਦਿਲ ਓ ਮੁਸ਼ਤ ਇ ਖ਼ਾਕ ਇ ਮਨ ਹਮਾ ਦਿਲ


ਚਮਨ ਖ਼ੁਸ਼ ਅਸਤ ਵਲੇ ਦਰਖ਼ੋਰ ਇ ਨਵਾਯਮ ਨੇਸਤ


ਤਬੱਸਮੇ ਬ ਲਬ ਇ ਊ ਰਸੀਦ ਓ ਹੇਚ ਨਗੁਫ਼ਤ


(ਮੈਂ ਚੰਦ  ਔਰ ਸੂਰਜ ਕੋਲੋਂ ਗੁਜ਼ਰ ਕੇ ਖ਼ੁਦਾ ਦੇ ਹਜ਼ੂਰ ਪਹੁੰਚਿਆ  ਅਤੇ   ਕਿਹਾ ਕਿ ਤੇਰੇ ਜਹਾਨ ਵਿੱਚ ਇਕ ਭੀ ਜ਼ਰਾ ਮੇਰਾ ਆਸ਼ਨਾ ਨਹੀਂ ਹੈ। ਤੇਰਾ ਜਹਾਨ ਦਿਲ ਤੋਂ ਖ਼ਾਲੀ ਹੈ ਅਤੇ  ਮੈਂ (ਮੁਸ਼ਤ ਇ ਖ਼ਾਕ) ਤਮਾਮ ਦਾ ਤਮਾਮ ਦਿਲ ਹਾਂ । ਤੇਰਾ ਦੁਨੀਆ ਦਾ ਚਮਨ ਤਾਂ ਇੱਛਾ ਹੈ ਲੇਕਿਨ ਮੇਰੀ ਨਿਵਾ ਦੇ ਲਾਇਕ ਨਹੀਂ, ਕਿ ਮੇਰਾ ਕੋਈ ਹਮਜ਼ਬਾਂ ਨਹੀਂ। ਉਸਦੇ ਬੁੱਲਾਂ ਤੇ ਇਕ ਮੁਸਕਰਾਹਟ ਫੈਲੀ ਅਤੇ  ਉਸ ਨੇ ਕੁਛ ਨਾ ਕਿਹਾ ।