Showing posts with label ਕਵਿਤਾ کویتا. Show all posts
Showing posts with label ਕਵਿਤਾ کویتا. Show all posts
Wednesday, March 2, 2011
ਕੱਲ੍ਹ ਆਜ ਔਰ ਕੱਲ੍ਹ-ਐਤਜ਼ਾਜ਼ ਅਹਸਨ
(ਐਤਜ਼ਾਜ਼ ਅਹਸਨ ਪਾਕਿਸਤਾਨ ਦੇ ਇਕ ਸਿਆਸਤਦਾਨ, ਵਕੀਲ, ਸ਼ਾਇਰ ਤੇ ਲਿਖਾਰੀ ਹਨ। ਉਨ੍ਹਾਂ ਨੇ 27 ਸਤੰਬਰ 1945 ਨੂੰ ਮਰੀ, ਪਾਕਿਸਤਾਨ ਚ ਜਨਮ ਲਿਆ । ਉਹ ਪੀਪਲਜ਼ ਪਾਰਟੀ ਚ ਸ਼ਾਮਿਲ ਹਨ ਪਾਕਿਸਤਾਨ ਦੇ ਵਜ਼ੀਰ-ਏ-ਦਾਖ਼ਲਾ ਵੀ ਰਹੇ ਹਨ । ਕਈ ਕਿਤਾਬਾਂ ਲਿਖੀਆਂ । ‘ਇੰਡਸ ਸਾਗਾ ਐਂਡ ਦ ਮੇਕਿੰਗ ਆਫ਼ ਪਾਕਿਸਤਾਨ’ ਓਨ੍ਹਾਂ ਦੀ ਮਸਹੂਰ ਕਿਤਾਬ ਹੈ । 9 ਮਾਰਚ 2007 ਨੂੰ ਜਦੋਂ ਚੀਫ਼ ਜਸਟਿਸ ਚੌਧਰੀ ਇਫ਼ਤਖ਼ਾਰ ਨੂੰ ਜਦੋਂ ਓਨ੍ਹਾਂ ਦੀ ਕੁਰਸੀ ਤੋਂ ਪਰਵੇਜ਼ ਮੁਸ਼ੱਰਫ਼ ਨੇ ਲਾਹ ਦਿੱਤਾ ਸੀ ਤਾਂ ਐਤਜ਼ਾਜ਼ ਅਹਸਨ ਨੇ ਓਨ੍ਹਾਂ ਲਈ ਇਕ ਤਹਿਰੀਕ ਚਲਾਈ ਜੀਹਦੇ ਨਤੀਜੇ ਵਜੋਂ 16 ਮਾਰਚ 2009 ਨੂੰ ਚੌਧਰੀ ਇਫ਼ਤਖ਼ਾਰ ਨੂੰ ਦੁਬਾਰਾ ਚੀਫ਼ ਜਸਟਿਸ ਬਣਾ ਦਿੱਤਾ ਗਿਆ।)
ਕੁਛ ਖ਼ਾਬ, ਕੁਛ ਅੰਦੇਸ਼ੇ, ਕੁਛ ਸਵਾਲ
ਅਹਿਦ ਜਵਾਨੀ ਮੇਂ ਦੇਖੇ ਥੇ
ਕੈਸੇ ਕੈਸੇ ਖ਼ਾਬ ਸੁਹਾਨੇ
ਉਨ ਖ਼ਵਾਬੋਂ ਮੇਂ ਹਮ ਲਿਖਤੇ
ਅਕਸਰ ਖ਼ੁਸ਼ੀਓਂ ਕੇ ਅਫ਼ਸਾਨੇ
ਏਕ ਨਈ ਦੁਨੀਆ ਕੀ ਕਹਾਨੀ
ਏਕ ਨਈ ਦੁਨੀਆ ਕੇ ਤਰਾਨੇ
ਐਸੀ ਦੁਨੀਆ ਜਿਸ ਮੇਂ ਕੋਈ
ਦੁੱਖ ਨਾ ਝੇਲੇ ਭੂਕ ਨਾ ਜਾਨੇ
ਲਗਤਾ ਥਾ ਹਮ ਸਭ ਨੇ ਦੇਖੇ
ਇਸ ਧਰਤੀ ਕੇ ਦਰਦ ਅੰਜਾਨੇ
ਸੋਚਾ ਥਾ ਕਿ ਸਭ ਨਿਕਲੇਂਗੇ
ਗ਼ੁਰਬਤ ਕੇ ਸਭ ਪਾਪ ਮਿਟਾਨੇ
ਏਕ ਤਰਫ਼ ਥੀ ਜਨਤਾ ਸਾਰੀ
ਏਕ ਤਰਫ਼ ਥੇ ਚੰਦ ਘਰਾਨੇ
ਏਕ ਤਰਫ਼ ਥੇ ਭੂਕੇ ਨੰਗੇ
ਏਕ ਤਰਫ਼ ਕਾਰੂੰ ਕੇ ਖ਼ਜ਼ਾਨੇ
ਏਕ ਤਰਫ਼ ਥੀਂ ਮਾਏਂ ਬਹਿਨੇਂ
ਏਕ ਤਰਫ਼ ਤਹਿਸੀਲ ਔਰ ਥਾਨੇ
ਏਕ ਤਰਫ਼ ਥੀ ਤੀਸਰੀ ਦੁਨੀਆ
ਏਕ ਤਰਫ਼ ਬੇਦਾਦ ਪੁਰਾਨੇ
ਏਕ ਤਰਫ਼ ਸਚਲ ਔਰ ਬਾਹੂ
ਏਕ ਤਰਫ਼ ਮਿਲਾ-ਏ-ਔਰ ਮਸਲਕ
ਏਕ ਤਰਫ਼ ਥੇ ਹੀਰ ਔਰ ਰਾਂਝਾ
ਏਕ ਤਰਫ਼ ਕਾਜ਼ੀ ਔਰ ਚੂਚਕ
ਏਕ ਤਰਫ਼ ਅੰਮ੍ਰਿਤ ਕੇ ਧਾਰੇ
ਏਕ ਤਰਫ਼ ਥੇ ਧਾਰੇ ਭੁਸ ਕੇ
ਸਾਰੀ ਦੁਨੀਆ ਪੂਛ ਰਹੀ ਥੀ
ਬੋਲੋ! ਅਬ ਤੁਮ ਸਾਥ ਹੋ ਕਿਸ ਕੇ?
ਸੋਚਾ ਥਾ ਹਮ ਮਿਲ ਕਰ ਸਾਰੇ
ਦੁਨੀਆ ਕੋ ਤਬਦੀਲ ਕਰੇਂਗੇ
ਦੁੱਖ ਔਰ ਦਰਦ ਕੀ ਯੇ ਮੁਸਾਫ਼ਤ
ਤੈਅ ਹਮ ਮੇਲ਼ ਹਾ ਮੇਲ਼ ਕਰੇਂਗੇ
ਸਭ ਭਾਈਉਂ ਕੀ ਸੋਚ ਥੀ ਯਕਸਾਂ
ਹਾਥ ਮੇਂ ਡਾਲੇ ਹਾਥ ਖੜੇ ਥੇ
ਸੂਲ਼ੀ ਕੋ ਕੁਛ ਚੂਮ ਚੁੱਕੇ ਥੇ
ਕੁਛ ਸੂਲ਼ੀ ਕੇ ਸਾਥ ਖੜੇ ਥੇ
ਆਂਖੋਂ ਮੇਂ ਸਭ ਖ਼ਾਬ ਥੇ ਰੌਸ਼ਨ
ਹਾਥੋਂ ਮੇਂ ਉਮੀਦ ਕਾ ਪ੍ਰਚਮ
ਦੁਨੀਆ ਸਾਰੀ ਮੁੱਠੀ ਮੇਂ ਥੀ
ਲਬ ਪਾ ਤਰਾਨਾ, ਮੱਧਮ, ਮੱਧਮ
ਕਦਮ ਸੇ ਆਪਨੇ ਕਦਮ ਮਿਲਾ ਕਰ
ਅਭੀ ਮੁਸਾਫ਼ਤ ਤੈਅ ਕਰਨਾ ਥੀ
ਮਹਿਕੂਮੀ ਕੇ ਗੀਤ ਹਮ ਨੇ
ਆਜ਼ਾਦੀ ਕੀ ਲੈ ਭਰਨਾ ਥੀ
ਨਯਾ ਸਵੇਰਾ ਆਨੇ ਕੋ ਥਾ
ਰਾਤ ਅੰਧੇਰੀ ਜਾਨੇ ਕੋ ਥੀ
ਆਜ਼ਾਦ, ਔਰ ਆਜ਼ਾਦੀ ਭੀ
ਤੇਰੀ ਮੇਰੀ, ਆਨੇ ਕੋ ਥੀ
ਗਿਰਤੀ ਹੁਈ ਦੀਵਾਰ ਕਿ ਲੋਗੋ!
ਬਾਕੀ ਨਾ ਥਾ ਕੋਈ ਸਹਾਰਾ
ਲੱਗਨੇ ਕੋ ਥਾ ਏਕ ਹੀ ਧੱਕਾ
ਮਿਲਨੇ ਪਰ ਬੱਸ ਏਕ ਇਸ਼ਾਰਾ
ਆਜ
ਲੇਕਿਨ ਹਮ ਤੋ ਬਿਖਰ ਰਹੇ ਥੇ
ਔਰ ਹਮਕੋ ਅਹਿਸਾਸ ਨਹੀਂ ਥਾ
ਖ਼ਾਬ ਅਧੂਰੇ ਭੀ ਰਹਿਤੇ ਹੈਂ
ਇਸ ਕਾ ਹਮਕੋ ਪਾਸ ਨਹੀਂ ਥਾ
ਇਲਮੋ ਹੁਨਰ ਕੋ ਛੋੜ ਕੇ ਹਮ ਨੇ
ਆਪਨੇ ਆਪਨੇ ਮਸਲਕ ਪਾਲੇ
ਰੰਗੋ ਨਸਬ, ਤਹਿਜ਼ੀਬ ਔਰ ਮਜ਼ਹਬ
ਕਿਆ ਕਿਆ ਆਪ ਤਫ਼ਰਕੇ ਡਾਲੇ
ਦੇਖੋ ਦੇਖੋ ਕਿਤਨੇ ਬੇਟੇ
ਸ੍ਰੀਨਗਰ ਮੇਂ ਖੇਤ ਹੋਏ ਹੈਂ
ਦੇਖੋ ਦੇਖੋ ਕਿਤਨੇ ਭਾਈ
ਝੀਲ ਕੀ ਖ਼ੂਨੀ ਰੇਤ ਹੋਏ ਹੈਂ
ਹਥਿਆਰੋਂ ਕੀ ਦੌੜ ਲੱਗੀ ਹੈ
ਜੰਗ ਕਰਨੇ ਹਰ ਫ਼ੌਜ ਖੜੀ ਹੈ
ਮਜ਼ਹਬ ਔਰ ਤਹਿਜ਼ੀਬ ਕੇ ਬਲ ਪਰ
ਕੌਮ ਸੇ ਦੇਖੋ ਕੌਮ ਲੜੀ ਹੈ
ਏਕ ਮਹਜ਼ਬ ਕੌਮ ਕੋ ਦੇਖੋ
ਖ਼ੁਦ ਹਮ ਨੇ ਬਦਨਾਮ ਕੀਹ ਹੈ
ਬਾਕੀ ਜੋ ਕੁਛ ਬਚਾ ਥਾ ਇਸ ਕਾ
ਗ਼ੈਰੋਂ ਨੇ ਵੋਹ ਤਮਾਮ ਕੀਹ ਹੈ
ਦੁਨੀਆ ਕੀ ਤਾਰੀਖ਼ ਗਵਾਹ ਹੈ
ਅਦਲ ਬਨਾ ਜਮਹੂਰ ਨਾ ਹੋਗਾ
ਅਦਲ ਹਵਾ ਤੋ ਦੇਸ ਹਮਾਰਾ
ਕਭੀ ਭੀ ਚਕਨਾਚੂਰ ਨਾ ਹੋਗਾ
ਅਦਲ ਬਨਾ ਕਮਜ਼ੋਰ ਅਦਾਰੇ
ਅਦਲ ਬਨਾ ਕਮਜ਼ੋਰ ਇਕਾਈਆਂ
ਅਦਲ ਬਨਾ ਬੇਬਸ ਹਰ ਸ਼ਹਿਰੀ
ਅਦਲ ਬਨਾ ਹਰ ਸੰਮਤ ਧਾਈਆਂ
ਦੁਨੀਆ ਕੀ ਤਾਰੀਖ਼ ਮੇਂ ਸੋਚੋ
ਕਬ ਕੋਈ ਮੁਨਸਿਫ਼ ਕੈਦ ਹੂਆ ਹੈ?
ਆਮਿਰ ਕੀ ਆਪਣੀ ਹੀ ਇੰਨਾ ਸੇ
ਅਦਲ ਯਹਾਂ ਨਾਪੈਦ ਹੂਆ ਹੈ
ਯੂੰ ਲਗਤਾ ਹੈ ਏਕ ਹੀ ਤਾਕਤ
ਅਰਜ਼ ਖ਼ੁਦਾ ਪਰ ਘੁੰਮ ਰਹੀ ਹੈ
ਯੂੰ ਲਗਤਾ ਹੈ ਹਰ ਏਕ ਕੁੱਵਤ
ਪਾਉਂ ਉਸ ਕੇ ਚੂਮ ਰਹੀ ਹੈ
ਇਸ ਕੀ ਬੰਬਾਰੀ ਕੇ ਬਾਇਸ
ਖ਼ੂੰ ਮੇਂ ਸਭ ਲਬਰੇਜ਼ ਹੂਏ ਹੈਂ
ਮਜ਼ਹਬ ਮੇਂ ਸ਼ਿੱਦਤ ਆਈ ਹੈ
ਖ਼ੁਦਕਸ਼ ਜੰਗਜੂ ਤੇਜ਼ ਹੋਏ ਹੈਂ
Monday, June 28, 2010
ਭੋਲਿਆ ਤੂੰ ਜੱਗ ਦਾ ਅੰਨਦਾਤਾ -ਫੈਜ਼
ਫੈਜ਼ ਕਹਿੰਦਾ ਹੁੰਦਾ ਸੀ ਕਿ ਉਹ ਖਰੀ ਲੋਕਰਾਜੀ ਕਵਿਤਾ ਸਿਰਫ ਪੰਜਾਬੀ ਵਿੱਚ ਲਿਖ ਸਕਦਾ ਹੈ .ਪੇਸ਼ ਹੈ ਕਿਸਾਨ ਨੂੰ ਆਪਣੀ ਗੂੜ੍ਹੀ ਨੀਂਦ ਤੋਂ ਜਾਗਣ ਦਾ ਸੱਦਾ ਦਿੰਦੀ ਫੈਜ਼ ਦੀ ਪੰਜਾਬੀ ਕਵਿਤਾ :
ਉੱਠ ਉਤਾਂਹ ਨੂੰ ਜੱਟਾ
ਮਰਦਾ ਕਿਉਂ ਜਾਏਂ
ਭੋਲਿਆ! ਤੂੰ ਜੱਗ ਦਾ ਅੰਨਦਾਤਾ
ਤੇਰੀ ਬੰਦੀ ਧਰਤੀ ਮਾਤਾ
ਤੂੰ ਜੱਗ ਦਾ ਪਾਲਣਹਾਰ
ਤੇ ਮਰਦਾ ਕਿਉਂ ਜਾਏਂ
ਉੱਠ ਉਤਾਂਹ ਨੂੰ ਜੱਟਾ
ਮਰਦਾ ਕਿਉਂ ਜਾਏਂ
ਜਰਨਲ ਕਰਨਲ ਸੂਬੇਦਾਰ
ਡਿਪਟੀ ਡੀ ਸੀ ਠਾਣੇਦਾਰ
ਸਾਰੇ ਤੇਰਾ ਦਿੱਤਾ ਖਾਵਣ
ਤੂੰ ਜੇ ਨਾ ਬੀਜੇਂ
ਤੂੰ ਜੇ ਨਾ ਗਾਹੇਂ
ਭੁੱਖੇ ਭਾਣੇ ਸਭ ਮਰ ਜਾਵਣ
ਐਹ ਚਾਕਰ ਤੂੰ ਸਰਕਾਰ
ਤੇ ਮਰਦਾ ਕਿਉਂ ਜਾਏਂ
ਉੱਠ ਉਤਾਂਹ ਨੂੰ ਜੱਟਾ
ਮਰਦਾ ਕਿਉਂ ਜਾਏਂ
ਵਿੱਚ ਕਚਹਿਰੀ ਚੌਂਕੀ ਥਾਣੇ
ਕੀ ਅਨਭੋਲ ਤੇ ਕੀ ਸਿਆਣੇ
ਕੀ ਅਸਰਾਫ਼ ਤੇ ਕੀ ਨਿਮਾਣੇ
ਸਾਰੇ ਖੱਜਲ ਖੁਆਰ
ਤੇ ਮਰਦਾ ਕਿਉਂ ਜਾਏਂ
ਉੱਠ ਉਤਾਂਹ ਨੂੰ ਜੱਟਾ
ਮਰਦਾ ਕਿਉਂ ਜਾਏਂ
ਏਕਾ ਕਰ ਲਓ ਹੋ ਜੋ 'ਕੱਠੇ
ਭੁੱਲ ਜਾਓ ਰੰਘੜ ਚੀਮੇ ਚੱਠੇ
ਸੱਭੇ ਦਾ ਇੱਕ ਪਰਵਾਰ
ਤੇ ਮਰਦਾ ਕਿਉਂ ਜਾਏਂ
ਉੱਠ ਉਤਾਂਹ ਨੂੰ ਜੱਟਾ
ਮਰਦਾ ਕਿਉਂ ਜਾਏਂ
ਜੇ ਚੜ੍ਹ ਆਵਣ ਫੌਜਾਂ ਵਾਲੇ
ਤੂੰ ਵੀ ਛਵੀਆਂ ਲੰਬ ਕਰਾ ਲੇ
ਤੇਰਾ ਹੱਕ ਤੇਰੀ ਤਲਵਾਰ
ਤੇ ਮਰਦਾ ਕਿਉਂ ਜਾਏਂ
ਉੱਠ ਉਤਾਂਹ ਨੂੰ ਜੱਟਾ
ਮਰਦਾ ਕਿਉਂ ਜਾਏਂ
Monday, June 21, 2010
ਮੇਰੀ ਡੋਲੀ ਸ਼ੋਹ ਦਰਿਆ --ਫੈਜ਼ میری ڈولی شوہ دریا- فیض
(ਪਾਕਿਸਤਾਨ ਵਿੱਚ 1974 ਦੇ ਹੜ੍ਹ ਪੀੜਿਤਾਂ ਲਈ ਇਮਦਾਦੀ ਫ਼ੰਡ ਦੇ ਲਈ ਲਿਖੀ ਗਈ)
ਕਲ ਤਾਈਂ ਸਾਨੂੰ ਬਾਬਲਾ
ਤੂ ਰੱਖਿਆ ਹਿੱਕ ਨਾਲ ਲਾ
ਸੱਤ ਖ਼ੈਰਾਂ ਸਾਡੀਆਂ ਮੰਗੀਆਂ
ਜਦ ਝੁੱਲੀ ਤੱਤੀ 'ਵਾ
ਅੱਜ ਕੀਕਣ ਵਿਹੜਿਉਂ ਤੋਰਿਆ
ਕਿਵੇਂ ਲਾਹੇ ਨੇ ਮੇਰੇ ਚਾਅ
ਮੇਰੇ ਗਹਿਣੇ ਨੀਲ ਹੱਥ ਪੈਰ ਦੇ
ਮੇਰੀ ਡੋਲੀ ਸ਼ੋਹ ਦਰਿਆ
ਅੱਜ ਲੱਥੇ ਸਾਰੇ ਚਾਅ
ਮੇਰੀ ਡੋਲੀ ਸ਼ੋਹ ਦਰਿਆ
ਨਾਲ ਰੁੜ੍ਹਦੀਆਂ ਰੁੜ੍ਹ ਗਈਆਂ ਸੱਧਰਾਂ
ਨਾਲ ਰੋਂਦਿਆਂ ਰੁਲ ਗਏ ਨੀਰ
ਨਾਲ ਹੂੰਝ ਹੂੰਝ ਕੇ ਲੈ ਗਏ
ਮੇਰੇ ਹੱਥ ਦੀ ਲਿਖ ਲਕੀਰ
ਮੇਰੀ ਚੁੰਨੀ ਬੁੱਕ ਸਵਾਹ ਦੀ
ਮੇਰਾ ਚੋਲਾ ਲੀਰੋ ਲੀਰ
ਲੱਜ ਪਾਲਣ ਬਹੁੜੇ ਭੈਣ ਦੀ
ਕੋਈ ਕਰਮਾਂ ਵਾਲੇ ਵੀਰ
ਮੇਰੇ ਕਰਮਾਂ ਵਾਲੇ ਵੀਰ
ਮੇਰਾ ਚੋਲਾ ਲੀਰੋ ਲੀਰ
ਮੇਰੇ ਲੱਥੇ ਸਾਰੇ ਚਾਅ
ਮੇਰੀ ਡੋਲੀ ਸ਼ੋਹ ਦਰਿਆ
ਸੱਸੀ ਮਰ ਕੇ ਜਨਤਨ ਹੋ ਗਈ
ਮੈਂ ਤੁਰ ਕੇ ਔਤਰ ਹਾਲ
ਸੁਣ ਹਾੜੇ ਇਸ ਮਸਕੀਨ ਦੇ
ਰੱਬਾ ਪੂਰਾ ਕਰ ਸਵਾਲ
ਮੇਰੀ ਝੋਕ ਵੱਸੇ, ਮੇਰਾ ਵੀਰ ਵੱਸੇ
ਫਿਰ ਤੇਰੀ ਰਹਿਮਤ ਨਾਲ
ਕੋਈ ਪੂਰਾ ਕਰੇ ਸਵਾਲ ਰੱਬਾ
ਤੇਰੀ ਰਹਿਮਤ ਨਾਲ
ਮੇਰੇ ਲੱਥੇ ਸਾਰੇ ਚਾਅ
ਮੇਰੀ ਡੋਲੀ ਸ਼ੋਹ ਦਰਿਆ
(74ء کے سیلاب زدوں کے امدادی فنڈ کے لیے لکھے گئی)
کل تائیں سانوں بابلا
تو رکھّیا ہِک نال لا
سَت خیراں ساڈیاں منگیاں
جد جُھلّی تتّی وا
اَج کیکن ویہڑیوں ٹوریا
کویں لاہے نی میرے چاء
میرے گہنے نیل ہتھ پیر دے
میری ڈولی شوہ دریا
اَج لتھّے سارے چاء
میری ڈولی شوہ دریا
نال رُہڑدیاں رُڑھ گیاں سدّھراں
نال روندیاں رُل گئے نیر
نال ہُونج ہُونج کے لَے گئے
میرے ہتھ دی لیکھ لکیر
میری چُنّی بک سواہ دی
میرا چولا لِیر و لِیر
لج پالن بَوہڑے بھین دی
کوئی کرماں والے وِیر
میرے کرماں والے وِیر
میرا چولا لِیر و لِیر
میرے لتّھے سارے چاء
میری ڈولی شوہ دریا
سسّی مر کے جنتن ہوگئی
میں تر کے اَوتر حال
سُن ہاڑے اِس مسکین دے
ربّا پورا کر سوال
میری جھوک وَسّے، میرا ویر وَسّے
فیر تیری رحمت نال
کوئی پُورا کرے سوال ربّا
تیری رحمت نال
میرے لتّھے سارے چاء
میری ڈولی شوہ دریا
Saturday, June 19, 2010
ਤਿੰਨ ਗ਼ਜ਼ਲਾਂ ---ਬਲਬੀਰ ਆਤਸ਼
1
ਖਿੰਡਰੇ ਪੁੰਡਰੇ ਉੱਜੜੇ ਘਰ 'ਚੋਂ ਕੀ ਉੱਭਰੇਗਾ ਆਖ਼ਰ ਨੂੰ।
ਇਹੋ ਸੋਚ ਹੈ ਖਾਈ ਜਾਂਦੀ ਦਿਲ ਵਿਚ ਬੈਠੇ ਸ਼ਾਇਰ ਨੂੰ।
ਬੀਜ ਗਏ ਹੋ ਚੁੱਪ ਚੁਪੀਤੇ ਸਾਡੇ ਪਿੰਡਿਆਂ 'ਤੇ ਕੰਡਿਆਈ,
ਖ਼ਬਰ ਹੋਈ ਨਾ ਮਾਸ ਨੂੰ ਸਾਡੇ, ਨਾ ਦਿਲ ਨੂੰ, ਨਾ ਆਂਦਰ ਨੂੰ।
ਆਪਣੀ ਮਿੱਟੀ 'ਚੋਂ ਜੜ੍ਹ ਉੱਖੜੀ ਜਾਂਦੀ ਹੈ ਕਿਉਂ ਬਿਰਖਾਂ ਦੀ,
ਕਿਸ ਨੂੰ ਦੇਈਏ ਦੋਸ਼ ਏਸ ਦਾ, ਧਰਤੀ ਨੂੰ ਜਾਂ ਅੰਬਰ ਨੂੰ?
ਤਾਰਾਂ ਦੇ ਵਿਚ ਉਲਝੀ ਤਿੱਤਲੀ ਤੜਪਾ ਰਹੀ ਹੈ ਫੁੱਲਾਂ ਨੂੰ,
ਬੂਟਾਂ ਥੱਲੇ ਮਿੱਧੇ ਫੁੱਲ ਹਨ ਘੂਰ ਰਹੇ ਇਕ ਅੰਬਰ ਨੂੰ।
ਬਿਜੜਿਆਂ ਵਤ ਤਿਣਕਾ ਤਿਣਕਾ ਚੁੱਗ ਕੇ ਘਰ ਤਾਂ ਛੱਤ ਲਈਏ,
ਬਾਲਾਂਗੇ ਪਰ ਇਸ ਵਿਚ ਕਿੱਥੋਂ ਧੁੱਪ ਦੀ ਗੋਰੀ ਕਾਤਰ ਨੂੰ।
0
2
ਤੇਰੇ ਰੇਤ ਹੋਏ ਦਰਿਆਵਾਂ ਵਿਚ ਨਾ ਡੁੱਬ ਹੋਏ ਨਾ ਤਰ ਹੋਵੇ।
ਤੇਰੀ ਮਿੱਟੀ ਹੋਈ ਮਤਰੇਈ ਦਾ ਕੀ ਦੋਸ਼ ਕਿਸੇ ਸਿਰ ਧਰ ਹੋਵੇ।
ਹੱਥਾਂ 'ਤੇ ਕੰਡੇ ਉੱਗ ਆਏ ਛਾਂ ਪਿੰਡਿਆਂ ਦੀ ਅੱਗ ਲਾਉਂਦੀ ਹੈ,
ਹੁਣ ਬੰਦਿਆਂ ਅਤੇ ਦਰਖ਼ਤਾਂ ਵਿਚ ਕੋਈ ਭੇਤ ਨਾ ਸਾਥੋਂ ਕਰ ਹੋਵੇ।
ਉਸ ਰਿਸ਼ਤੇ ਦਾ ਕੀ ਨਾਂ ਰੱਖੀਏ, ਉਸ ਬਸਤੀ ਨੂੰ ਕੀ ਕਹਿ ਸੱਦੀਏ,
ਜਿੱਥੇ ਰੋਜ਼ ਤਿੜਕਦੇ ਹਨ ਰਿਸ਼ਤੇ ਤੇ ਨਿੱਤ ਉੱਜੜਦਾ ਘਰ ਹੋਵੇ।
ਕਿਉਂ ਚੀਖ਼ਾਂ ਦੇ ਇਸ ਜੰਗਲ ਵਿਚ ਸਾਰਾ ਕੁਝ ਰਲਗੱਡ ਹੋਇਆ ਹੈ,
ਨਾ ਆਪਣੀ ਚੀਖ਼ ਪਛਾਣ ਹੋਵੇ, ਨਾ ਜੰਗਲ ਦਾ ਭੈਅ ਹਰ ਹੋਵੇ।
ਇਹ ਪੀੜ ਕੇਹੀ ਜੋ ਹੱਥਾਂ 'ਤੇ ਲਿਖ ਹੋਣੀ ਕਿਧਰੇ ਖਿਸਕ ਗਈ,
ਇਸ ਪੀੜ ਦੀ ਹੈ ਤਾਸੀਰ ਕੇਹੀ, ਨਾ ਮਰ ਹੋਵੇ ਨਾ ਜਰ ਹੋਵੇ।
ਹਰ ਬੂਹੇ ਚਿੱਪਰਾਂ ਲੱਥੀਆਂ ਹਨ ਉੱਕਰੇ ਹਨ ਜ਼ਖ਼ਮ ਹਾਲਾਤਾਂ ਨੇ,
ਜੀਹਦੀ ਸਰਦਲ ਨਹੀਂ ਧੁਆਂਖ ਹੋਈ ਕੋਈ ਇਕ ਤਾਂ ਐਸਾ ਘਰ ਹੋਵੇ।
ਕੀ ਗਾਲ੍ਹ ਦਿਆਂ ਉਨ੍ਹਾਂ ਪਿੱਪਲਾਂ ਨੂੰ, ਬੋਹੜਾਂ ਨੂੰ, ਬੁੱਢਿਆਂ ਰੁੱਖਾਂ ਨੂੰ,
ਜਿਨ੍ਹਾਂ ਕੋਲੋਂ ਮਰਦੀਆਂ ਚਿੜੀਆਂ ਲਈ ਇਕ ਹੌਕਾ ਤੱਕ ਨਾ ਭਰ ਹੋਵੇ।
ਇਨ੍ਹਾਂ ਆਪ ਬਣਾਈਆਂ ਛੱਤਾਂ ਦੀ ਹੁਣ ਮਿੱਟੀ ਸਿਰ ਵਿਚ ਕਿਰਦੀ ਹੈ,
ਨਾ ਭੇਤ ਲੁਕਾਇਆਂ ਲੁਕ ਹੋਵੇ, ਨਾ ਚੁੱਪ ਕੀਤਿਆਂ ਸਰ ਹੋਵੇ।
0
੩
ਰੇਜ਼ਾ ਰੇਜ਼ਾ ਹੋ ਗਈ ਪੱਤੀ ਗ਼ੁਲਾਬ ਦੀ।
ਉੱਡਦੀ ਹੈ ਮਿੱਟੀ ਦੂਰ ਤੱਕ ਖ਼ਾਨਾ ਖ਼ਰਾਬ ਦੀ।
ਕਿਸ 'ਤੇ ਗਿਲਾ ਕਰਾਂ ਮੈਂ ਕਿਸ 'ਤੇ ਉਜਰ ਕਰਾਂ
ਹਰਫ਼ਾਂ ਦੇ ਹੱਥੋਂ ਹੋ ਰਹੀ ਦੁਰਮਤ ਕਿਤਾਬ ਦੀ।
ਲੱਕੜ ਹੈ ਚਿੱਟੇ ਮਹਿਲ ਦੀ ਸਰਦਲ ਦੇ ਨਾਲ ਦੀ,
ਕੱਟੀ ਹੈ ਜਿਸ 'ਤੇ ਰੱਖ ਕੇ ਗਰਦਨ ਉਕਾਬ ਦੀ।
ਭੁੱਲਿਆ ਸਲੀਕਾ ਸ਼ਹਿਰ ਨੂੰ ਪੀਵਣ ਪਿਆਣ ਦਾ,
ਤੋੜੀ ਪਈ ਹੈ ਚੌਂਕ ਵਿਚ ਬੋਤਲ ਸ਼ਰਾਬ ਦੀ।
ਬਲਦੇ ਸਿਵੇ ਦੇ ਬੁਝਣ ਤੱਕ ਸੂਰਜ ਦੇ ਚੜ੍ਹਨ ਤੱਕ
ਛੇੜਾਂਗਾ ਮੈਂ ਹੀ ਦੇਖਣਾ ਸਰਗਮ ਰਬਾਬ ਦੀ।
ਖਿੰਡਰੇ ਪੁੰਡਰੇ ਉੱਜੜੇ ਘਰ 'ਚੋਂ ਕੀ ਉੱਭਰੇਗਾ ਆਖ਼ਰ ਨੂੰ।
ਇਹੋ ਸੋਚ ਹੈ ਖਾਈ ਜਾਂਦੀ ਦਿਲ ਵਿਚ ਬੈਠੇ ਸ਼ਾਇਰ ਨੂੰ।
ਬੀਜ ਗਏ ਹੋ ਚੁੱਪ ਚੁਪੀਤੇ ਸਾਡੇ ਪਿੰਡਿਆਂ 'ਤੇ ਕੰਡਿਆਈ,
ਖ਼ਬਰ ਹੋਈ ਨਾ ਮਾਸ ਨੂੰ ਸਾਡੇ, ਨਾ ਦਿਲ ਨੂੰ, ਨਾ ਆਂਦਰ ਨੂੰ।
ਆਪਣੀ ਮਿੱਟੀ 'ਚੋਂ ਜੜ੍ਹ ਉੱਖੜੀ ਜਾਂਦੀ ਹੈ ਕਿਉਂ ਬਿਰਖਾਂ ਦੀ,
ਕਿਸ ਨੂੰ ਦੇਈਏ ਦੋਸ਼ ਏਸ ਦਾ, ਧਰਤੀ ਨੂੰ ਜਾਂ ਅੰਬਰ ਨੂੰ?
ਤਾਰਾਂ ਦੇ ਵਿਚ ਉਲਝੀ ਤਿੱਤਲੀ ਤੜਪਾ ਰਹੀ ਹੈ ਫੁੱਲਾਂ ਨੂੰ,
ਬੂਟਾਂ ਥੱਲੇ ਮਿੱਧੇ ਫੁੱਲ ਹਨ ਘੂਰ ਰਹੇ ਇਕ ਅੰਬਰ ਨੂੰ।
ਬਿਜੜਿਆਂ ਵਤ ਤਿਣਕਾ ਤਿਣਕਾ ਚੁੱਗ ਕੇ ਘਰ ਤਾਂ ਛੱਤ ਲਈਏ,
ਬਾਲਾਂਗੇ ਪਰ ਇਸ ਵਿਚ ਕਿੱਥੋਂ ਧੁੱਪ ਦੀ ਗੋਰੀ ਕਾਤਰ ਨੂੰ।
0
2
ਤੇਰੇ ਰੇਤ ਹੋਏ ਦਰਿਆਵਾਂ ਵਿਚ ਨਾ ਡੁੱਬ ਹੋਏ ਨਾ ਤਰ ਹੋਵੇ।
ਤੇਰੀ ਮਿੱਟੀ ਹੋਈ ਮਤਰੇਈ ਦਾ ਕੀ ਦੋਸ਼ ਕਿਸੇ ਸਿਰ ਧਰ ਹੋਵੇ।
ਹੱਥਾਂ 'ਤੇ ਕੰਡੇ ਉੱਗ ਆਏ ਛਾਂ ਪਿੰਡਿਆਂ ਦੀ ਅੱਗ ਲਾਉਂਦੀ ਹੈ,
ਹੁਣ ਬੰਦਿਆਂ ਅਤੇ ਦਰਖ਼ਤਾਂ ਵਿਚ ਕੋਈ ਭੇਤ ਨਾ ਸਾਥੋਂ ਕਰ ਹੋਵੇ।
ਉਸ ਰਿਸ਼ਤੇ ਦਾ ਕੀ ਨਾਂ ਰੱਖੀਏ, ਉਸ ਬਸਤੀ ਨੂੰ ਕੀ ਕਹਿ ਸੱਦੀਏ,
ਜਿੱਥੇ ਰੋਜ਼ ਤਿੜਕਦੇ ਹਨ ਰਿਸ਼ਤੇ ਤੇ ਨਿੱਤ ਉੱਜੜਦਾ ਘਰ ਹੋਵੇ।
ਕਿਉਂ ਚੀਖ਼ਾਂ ਦੇ ਇਸ ਜੰਗਲ ਵਿਚ ਸਾਰਾ ਕੁਝ ਰਲਗੱਡ ਹੋਇਆ ਹੈ,
ਨਾ ਆਪਣੀ ਚੀਖ਼ ਪਛਾਣ ਹੋਵੇ, ਨਾ ਜੰਗਲ ਦਾ ਭੈਅ ਹਰ ਹੋਵੇ।
ਇਹ ਪੀੜ ਕੇਹੀ ਜੋ ਹੱਥਾਂ 'ਤੇ ਲਿਖ ਹੋਣੀ ਕਿਧਰੇ ਖਿਸਕ ਗਈ,
ਇਸ ਪੀੜ ਦੀ ਹੈ ਤਾਸੀਰ ਕੇਹੀ, ਨਾ ਮਰ ਹੋਵੇ ਨਾ ਜਰ ਹੋਵੇ।
ਹਰ ਬੂਹੇ ਚਿੱਪਰਾਂ ਲੱਥੀਆਂ ਹਨ ਉੱਕਰੇ ਹਨ ਜ਼ਖ਼ਮ ਹਾਲਾਤਾਂ ਨੇ,
ਜੀਹਦੀ ਸਰਦਲ ਨਹੀਂ ਧੁਆਂਖ ਹੋਈ ਕੋਈ ਇਕ ਤਾਂ ਐਸਾ ਘਰ ਹੋਵੇ।
ਕੀ ਗਾਲ੍ਹ ਦਿਆਂ ਉਨ੍ਹਾਂ ਪਿੱਪਲਾਂ ਨੂੰ, ਬੋਹੜਾਂ ਨੂੰ, ਬੁੱਢਿਆਂ ਰੁੱਖਾਂ ਨੂੰ,
ਜਿਨ੍ਹਾਂ ਕੋਲੋਂ ਮਰਦੀਆਂ ਚਿੜੀਆਂ ਲਈ ਇਕ ਹੌਕਾ ਤੱਕ ਨਾ ਭਰ ਹੋਵੇ।
ਇਨ੍ਹਾਂ ਆਪ ਬਣਾਈਆਂ ਛੱਤਾਂ ਦੀ ਹੁਣ ਮਿੱਟੀ ਸਿਰ ਵਿਚ ਕਿਰਦੀ ਹੈ,
ਨਾ ਭੇਤ ਲੁਕਾਇਆਂ ਲੁਕ ਹੋਵੇ, ਨਾ ਚੁੱਪ ਕੀਤਿਆਂ ਸਰ ਹੋਵੇ।
0
੩
ਰੇਜ਼ਾ ਰੇਜ਼ਾ ਹੋ ਗਈ ਪੱਤੀ ਗ਼ੁਲਾਬ ਦੀ।
ਉੱਡਦੀ ਹੈ ਮਿੱਟੀ ਦੂਰ ਤੱਕ ਖ਼ਾਨਾ ਖ਼ਰਾਬ ਦੀ।
ਕਿਸ 'ਤੇ ਗਿਲਾ ਕਰਾਂ ਮੈਂ ਕਿਸ 'ਤੇ ਉਜਰ ਕਰਾਂ
ਹਰਫ਼ਾਂ ਦੇ ਹੱਥੋਂ ਹੋ ਰਹੀ ਦੁਰਮਤ ਕਿਤਾਬ ਦੀ।
ਲੱਕੜ ਹੈ ਚਿੱਟੇ ਮਹਿਲ ਦੀ ਸਰਦਲ ਦੇ ਨਾਲ ਦੀ,
ਕੱਟੀ ਹੈ ਜਿਸ 'ਤੇ ਰੱਖ ਕੇ ਗਰਦਨ ਉਕਾਬ ਦੀ।
ਭੁੱਲਿਆ ਸਲੀਕਾ ਸ਼ਹਿਰ ਨੂੰ ਪੀਵਣ ਪਿਆਣ ਦਾ,
ਤੋੜੀ ਪਈ ਹੈ ਚੌਂਕ ਵਿਚ ਬੋਤਲ ਸ਼ਰਾਬ ਦੀ।
ਬਲਦੇ ਸਿਵੇ ਦੇ ਬੁਝਣ ਤੱਕ ਸੂਰਜ ਦੇ ਚੜ੍ਹਨ ਤੱਕ
ਛੇੜਾਂਗਾ ਮੈਂ ਹੀ ਦੇਖਣਾ ਸਰਗਮ ਰਬਾਬ ਦੀ।
Thursday, June 17, 2010
ਰੌਸ਼ਨ ਜਮਾਲ-ਏ-ਯਾਰ ਸੇ ਹੈ ਅੰਜੁਮਨ ਤਮਾਮ-ਹਸਰਤ ਮੋਹਾਨੀ
ਰੌਸ਼ਨ ਜਮਾਲ-ਏ-ਯਾਰ ਸੇ ਹੈ ਅੰਜੁਮਨ ਤਮਾਮ
ਦਹਕਾ ਹੁਆ ਹੈ ਆਤਿਸ਼-ਏ-ਗੁਲ ਸੇ ਚਮਨ ਤਮਾਮ
ਹੈਰਤ ਗੁਰੂਰ-ਏ-ਹੁਸਨ ਸੇ ਸ਼ੋਖ਼ੀ ਸੇ ਇਜ਼ਤਰਾਬ
ਦਿਲ ਨੇ ਭੀ ਤੇਰੇ ਸੀਖ ਲਿਏ ਹੈਂ ਚਲਨ ਤਮਾਮ
ਅੱਲਾਹ ਹੁਸਨ -ਏ-ਯਾਰ ਕੀ ਖ਼ੂਬੀ ਕੇ ਖ਼ੁਦ-ਬ-ਖ਼ੁਦ
ਰੰਗੀਨੀਉਂ ਮੇਂ ਡੂਬ ਗਯਾ ਪੈਰਹਨ ਤਮਾਮ
ਦੇਖੋ ਤੋ ਹੁਸਨ -ਏ-ਯਾਰ ਕੀ ਜਾਦੂ ਨਿਗਾਹਾਂ
ਬੇਹੋਸ਼ ਇਕ ਨਜ਼ਰ ਮੇਂ ਹੁਈ ਅੰਜੁਮਨ ਤਮਾਮ
Saturday, June 12, 2010
ਅੱਕ ਬੀਜਣ ਦੀ ਪਾਗਲ ਰੁੱਤੇ-ਮਦਨ ਲਾਲ ਦੀਦੀ
ਅੱਕ ਬੀਜਣ ਦੀ ਪਾਗਲ ਰੁੱਤੇ
ਏਸ ਦੇਸ਼ ਨੂੰ ਕੀ ਕਹੀਏ
ਜ਼ਾਤ ਜ਼ਾਤ ਦੀ ਵੈਰਨ ਇਥੇ
ਧਰਮ ਧਰਮ ਨੂੰ ਜਰ ਨਹੀਂ ਸਕਦਾ
ਉਹਨਾਂ ਲੋਕਾਂ ਨੂੰ ਅਸੀਂ ਕੀ ਕਹੀਏ
ਜਿਹਨਾਂ ਨੂੰ ਵੈਰੀ ਆਪਣੇ ਲੱਗਣ
ਆਪਣੇ ਜਿਹਨਾਂ ਨੂੰ ਦੁਸ਼ਮਣ ਜਾਪਣ
ਇਹ ਸੱਚ ਹੈ ਕਿ ਵੈਰੀਆਂ ਸਾਹਵੇਂ
ਇਕ ਬਾਂਹ ਨਾਲ ਵੀ ਲੜ ਸਕਦੇ ਹਾਂ
ਕਿੰਤੂ ਸਾਡੇ ਆਪਣੇ ਮਨ ਵਿੱਚ
ਇਹ ਪਛਤਾਵਾ ਕਦੇ ਨਹੀਂ ਜਾਣਾ
ਕੇਸ ਨਸ਼ੇ ਵਿੱਚ
ਪਾਗਲਪਣ ਵਿੱਚ
ਆਪ ਅਸਾਂ ਨੇ
ਆਪਣੀ ਸੱਜੀ ਬਾਂਹ ਵਢ ਸੁੱਟੀ
ਬਾਂਹ ਦਾ ਦੁੱਖ
ਫਿਰ ਸੱਜੀ ਬਾਂਹ ਦਾ
ਧੁਰ ਅੰਦਰ ਤਕ ਰੱਚ ਜਾਏਗਾ
ਕੋਈ ਨਾ ਇਸ ਤੋਂ ਬਚ ਪਾਏਗਾ
ਬਦਲਾ ਫਿਰ ਬਦਲੇ ਦਾ ਬਦਲਾ
ਬਦਲਾ ਫਿਰ ਬਦਲੇ ਦਾ ਬਦਲਾ
ਬਦਲਾ ਫਿਰ ਬਦਲੇ ਦਾ ਬਦਲਾ
ਇਸਦਾ ਕੋਈ ਅੰਤ ਨਹੀਂ ਹੈ
ਅੱਕ ਬੀਜੋ ਤਾਂ ਅੱਕ ਉਗਦੇ ਹਨ
ਫੁੱਲ ਗੁਲਾਬੀ ਖਿੜ ਨਹੀਂ ਸਕਦੇ
Friday, May 21, 2010
ਵਿਚਾਰੇ (ਡੋਲ ਗਏ ਪੰਜਾਬੀ ਲੇਖਕ )---ਸੰਤੋਖ ਸਿੰਘ ਧੀਰ
ਠੀਕ
ਇਹ ਵਿਚਾਰੇ ਹੀ ਹਨ
ਕਾਬਲੇ ਰਹਿਮ ,ਤਰਸਯੋਗ ,
ਮੁਆਫ ਕਰਨ ਯੋਗੇ
ਝੱਲ ਨਹੀਂ ਸਕੇ ਇਹ
ਤੂਫ਼ਾਨ ਦੀਆਂ ਛੱਲਾਂ
ਹਵਾਵਾਂ ਦੀਆਂ ਸ਼ੂਕਰਾਂ
ਪੈਰਾਂ ਹੇਠ ਚਟਾਨਾਂ ਤਾਂ ਕੀ
ਕੱਚੀ ਮਿੱਟੀ ਵੀ ਨਹੀਂ ਸੀ
ਰੁੜ੍ਹ ਗਏ ਵਿਚਾਰੇ
ਤੂਫ਼ਾਨ ਦੀਆਂ ਛੱਲਾਂ ਵਿੱਚ .
ਨਾ ਨਾਨਕ ਸੀ ਨਾਲ
ਨਾ ਕਬੀਰ
ਨਾ ਲੈਨਿਨ
ਨਾ ਮਾਰਕਸ
ਬੁਲ੍ਹੇ ਸ਼ਾਹ ਵੀ ਨਹੀਂ ਸੀ
ਗਰੀਬ ਸਨ ਵਿਚਾਰੇ
ਸੱਖਣੇ ਤੇ ਪੋਲੇ.
ਪੜ੍ਹੇ ਹੋਏ ਬਹੁਤ ਸਨ
ਪਰ ਗੱਡੇ ਹੀ ਲੱਦੇ ਹੋਏ ਸਨ
ਮਾਣ ਹੀ ਮਾਣ ਪਾਇਆ ਸੀ
ਬਨਾਰਸ ਦੇ ਤਪਿਆਂ
ਤੇ ਮੱਕੇ ਦੇ ਮੌਲਾਣਿਆਂ ਵਾਂਗ
ਅੰਦਰ ਤਾਕਤ ਨਹੀਂ ਸੀ
ਆਪਣੀ ਸੋਚ
ਆਪਣੀ ਸਮਝ
ਰੁੜ੍ਹ ਗਏ ਵਿਚਾਰੇ
ਤੂਫ਼ਾਨ ਦੀਆਂ ਛੱਲਾਂ ਵਿੱਚ .
ਕਾਗਜ਼ ਵਿੱਚ ਵੀ ,ਕੁਝ ਨਾ ਕੁਝ
ਆਪਣਾ ਵਜ਼ਨ ਹੁੰਦਾ ਹੈ
ਕੱਖ-ਕਾਣ ਵੀ,ਕੁਝ ਨਾ ਕੁਝ
ਆਪਣੇ ਪੈਰ ਅੜਾਉਂਦੇ ਹਨ
ਤੂਫ਼ਾਨ ਵੀ ਇਹ ਵੱਡਾ ਨਹੀਂ
ਐਵੇਂ ਤੂਫ਼ਾਨੜੀ ਜਿਹੀ ਹੀ ਸੀ
ਪਰ ਇਹ ਵਿਚਾਰੇ
ਸੱਖਣੇ ਤੇ ਪੋਲੇ ,
ਠੀਕ,
ਇਹ ਵਿਚਾਰੇ ਹੀ ਹਨ
ਕਾਬਲੇ ਰਹਿਮ ਤਰਸਯੋਗ
ਮੁਆਫ ਕਰਨ ਯੋਗੇ
ਝੱਲ ਨਹੀਂ ਸਕੇ ਇਹ
ਤੂਫ਼ਾਨ ਦੀਆਂ ਛੱਲਾਂ
ਹਵਾਵਾਂ ਦੀਆਂ ਸ਼ੂਕਰਾਂ.
Friday, April 2, 2010
ਅਮਿੱਟ ਪੈੜਾਂ ਕਰਨ ਵਾਲੇ ਕਾਫਲੇ ਦਾ ਕਵੀ :ਜਗਤਾਰ !
ਸਿਆਲ ਮੁੱਕਿਆ ਨਹੀਂ ਤੇ ਇੱਕ ਇੱਕ ਕਰ ਕੇ ਤੁਰੇ ਜਾ ਰਹੇ ਹਨ ਪੰਜਾਬੀ ਸਾਹਿਤ ਦੇ ਹੀਰੇ.ਵਿਨੋਦ ,ਰਾਹੀ,ਧੀਰ ਤੇ ਅਣਖੀ ਤੇ ਹੁਣ ਜਗਤਾਰ ਹੁਰੀਂ ਚੱਲ ਗਏ. ਪਿਛਲੀ ਲਗਪਗ ਅੱਧੀ ਸਦੀ ਤੋਂ ਸਾਹਿਤ ਸਿਰਜਨਾ ਵਿੱਚ ਧੜੱਲੇ ਨਾਲ ਜੁਟਿਆ ਰਿਹਾ ਇਹ ਸ਼ਾਇਰ ਵੀ ਸਾਹਿਤਕ ਪਿੜ ਵਿੱਚ ਅਮਿੱਟ ਪੈੜਾਂ ਕਰਨ ਵਾਲੇ ਕਾਫਲੇ ਵਿੱਚ ਸ਼ਾਮਲ ਹੈ.ਜਗਤਾਰ ਦੀ ਅਭੁੱਲ ਗਜ਼ਲ ਕਾਲਜਾਂ,ਯੂਨੀਵਰਸਿਟੀਆਂ ਅਤੇ ਸਾਹਿਤਕ ਹਲਕਿਆਂ ਵਿੱਚ ਆਮ ਗੂੰਜਦੀ ਹੁੰਦੀ ਸੀ ਅਤੇ ਭਗਤ ਸਿੰਘ ਦੇ ਫੌਲਾਦੀ ਇਰਾਦਿਆਂ ਦੀ ਹਕੀਕਤ ਪੁੰਗਰਦੀ ਜਵਾਨੀ ਦੇ ਜਜ਼ਬਿਆਂ ਸੰਗ ਸੰਵਾਦ ਰਚਾ ਜਾਂਦੀ ਸੀ :
ਹਰ ਮੋੜ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।
ਪੱਥਰ ‘ਤੇ ਨਕਸ਼ ਹਾਂ ਮੈਂ, ਮਿੱਟੀ ‘ਤੇ ਤਾਂ ਨਹੀਂ ਹਾਂ,
ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੁੰਘੇਰਾ।
ਕਿੰਨੀ ਕੁ ਦੇਰ ਆਖ਼ਿਰ, ਧਰਤੀ ਹਨੇਰ ਜਰਦੀ,
ਕਿੰਨੀ ਕੁ ਦੇਰ ਰਹਿੰਦਾ,ਖ਼ਾਮੋਸ਼ ਖ਼ੂਨ ਮੇਰਾ।
ਇਤਿਹਾਸ ਦੇ ਸਫ਼ੇ ‘ਤੇ, ਤੇ ਵਕਤ ਦੇ ਪਰਾਂ ‘ਤੇ,
ਉਂਗਲਾਂ ਡੁਬੋ ਕੇ ਲਹੂ ਵਿਚ, ਲਿਖਿਆ ਹੈ ਨਾਮ ਤੇਰਾ।
ਹਰ ਕਾਲ ਕੋਠੜੀ ਵਿਚ, ਤੇਰਾ ਹੈ ਜ਼ਿਕਰ ਏਦਾਂ,
ਗ਼ਾਰਾਂ ‘ਚ ਚਾਂਦਨੀ ਦਾ, ਹੋਵੇ ਜਿਵੇਂ ਬਸੇਰਾ।
ਆ ਆ ਕੇ ਯਾਦ ਤੇਰੀ, ਗ਼ਮਾਂ ਦਾ ਜੰਗਲ ਚੀਰੇ,
ਜੁਗਨੂੰ ਹੈ ਚੀਰ ਜਾਂਦਾ, ਜਿਉਂ ਰਾਤ ਦਾ ਹਨੇਰਾ।
ਪੈਰਾਂ ‘ਚ ਬੇੜੀਆਂ ਨੇ, ਨੱਚਦੇ ਨੇ ਲੋਕ ਫਿਰ ਵੀ,
ਕਿਉਂ ਵੇਖ ਵੇਖ ਉੱਡਦੈ, ਚਿਹਰੇ ਦਾ ਰੰਗ ਤੇਰਾ।
ਮੇਰੇ ਵੀ ਪੈਰ ਚੁੰਮ ਕੇ, ਇਕ ਦਿਨ ਕਹੇਗੀ ਬੇੜੀ,
ਸਦ ਸ਼ੁਕਰ ਹੈ ਕਿ ਆਇਆ, ਮਹਿਬੂਬ ਅੰਤ ਮੇਰਾ।
Thursday, April 1, 2010
ਲਿਖ ਸਕਦਾ ਹਾਂ ਅੱਜ ਰਾਤ ਮੈਂ ਸਭ ਤੋਂ ਉਦਾਸ ਕਵਿਤਾ -ਪਾਬਲੋ ਨਰੂਦਾ
ਲਿਖ ਸਕਦਾ ਹਾਂ ਅੱਜ ਰਾਤ ਮੈਂ
ਸਭਨਾਂ ਵਿੱਚੋਂ ਸਭ ਤੋਂ ਉਦਾਸ ਕਵਿਤਾ
ਜਿਵੇਂ ਕਿ ਲਿਖ ਸਕਦਾ ਹਾਂ ਮੈਂ :
ਕਿ ਰਾਤ ਤਾਰਿਆਂ ਨਾਲ ਭਰੀ ਹੈ
ਕਿ ਨੀਲੇ ਨੀਲੇ ਤਾਰੇ ਦੂਰ ਕਿਤੇ ਟਿਮਟਿਮਾਉਣ ਪਏ
ਰਾਤ ਦੀ ਹਵਾ ਆਕਾਸ਼ ਵਿੱਚ ਮੰਡਰਾਉਂਦੀ ਹੈ
ਤੇ ਉਦਾਸ ਗੀਤ ਗਾਉਂਦੀ ਹੈ
ਲਿਖ ਸਕਦਾ ਹਾਂ ਅੱਜ ਰਾਤ ਮੈਂ
ਸਭਨਾਂ ਵਿੱਚੋਂ ਸਭ ਤੋਂ ਉਦਾਸ ਕਵਿਤਾ
ਚਾਹਿਆ ਸੀ ਮੈਂ ਉਸਨੂੰ ਅਤੇ ਕਦੇ ਉਸਨੇ ਮੈਨੂੰ
ਅਜਿਹੀਆਂ ਹੀ ਰਾਤਾਂ ਵਿੱਚ ਕਈ ਵਾਰ ਮੈਂ
ਉਸਨੂੰ ਸੰਭਾਲਿਆ ਸੀ ਆਪਣੀਆਂ ਬਾਹਾਂ ਵਿੱਚ
ਚੁੰਮਿਆ ਸੀ ਵਾਰ ਵਾਰ ਉਸਨੂੰ ਅਸੀਮ ਆਕਾਸ਼ ਥੱਲੇ
ਚਾਹਿਆ ਸੀ ਉਸਨੇ ਮੈਨੂੰ ਮੈਂ ਵੀ ਚਾਹਿਆ ਸੀ ਉਸ ਨੂੰ ਕਈ ਵਾਰ
ਉਸਦੀਆਂ ਸਾਂਤ ਸਮੁੰਦਰ ਅੱਖੀਆਂ ਨੂੰ ਭਲਾ ਮੈ ਕਿਵੇਂ ਨਾ ਕਰਦਾ ਪਿਆਰ ?
ਲਿਖ ਸਕਦਾ ਹਾਂ ਅੱਜ ਮੈਂ
ਸਭਨਾਂ ਵਿੱਚੋਂ ਸਭ ਤੋਂ ਉਦਾਸ ਕਵਿਤਾ
ਇਹ ਖਿਆਲ ਕਿ ਹੁਣ ਨਹੀਂ ਰਹੀ ਉਹ ਮੇਰੀ
ਇਹ ਅਹਿਸਾਸ ਕਿ ਗੁਆ ਲਿਆ ਹੈ ਹੁਣ ਉਸਨੂੰ ਮੈਂ
ਇਹ ਭਾਰੀ ਭਾਰੀ ਰਾਤ ਇਹ ਲੰਮੀ ਲੰਮੀ ਰਾਤ
ਉਸਦੇ ਬਿਨਾਂ ਇਹ ਹੋਰ ਵੀ ਲੰਮੀ ਭਾਰੀ ਰਾਤ
ਤੇ ਘਾਹ ਦੀਆਂ ਪੱਤੀਆਂ ਉੱਤੇ ਝਰਦੀ ਤ੍ਰੇਲ ਵਾਂਗੂੰ
ਰੂਹ ਮੇਰੀ ਉੱਤੇ ਕਵਿਤਾ ਝਰੇ ਕਤਰਾ ਕਤਰਾ ਅੱਜ ਰਾਤ
ਕੀ ਫਰਕ ਪੈਂਦਾ ਹੈ ਜੇ ਬੰਨ੍ਹ ਨਾ ਸਕੀ ਉਸਨੂੰ ਚਾਹਤ ਮੇਰੀ
ਤਾਰਿਆਂ ਭਰੀ ਰਾਤ ਹੈ ਨਿਖਰੀ ਨਿਖਰੀ ਰਾਤ
ਅਤੇ ਸੱਖਣਾ ਸੱਖਣਾ ਮੈਂ ਜਦ ਉਹ ਨਾ ਮੇਰੇ ਪਾਸ
ਮੁੱਕੀ ਮੇਰੀ ਬਾਤ, ਦੂਰ ਕੋਈ ਗਾਵੇ ਪਿਆ,ਮੁੱਕੀ ਮੇਰੀ ਬਾਤ
ਰੂਹ ਤਾਂ ਮੇਰੀ ਗੁੰਮ ਸੁੰਮ ਜਦ ਉਹ ਨਹੀਂ ਮੇਰੇ ਪਾਸ
ਨਜ਼ਰਾਂ ਮੇਰੀਆਂ ਦੌੜਾਂ ਲਾਵਣ ਜਿਵੇਂ ਉਹਨੂੰ ਮੋੜ ਲਿਆਵਣ
ਦਿਲ ਮੇਰਾ ਕੂਕੇ ਉੱਚੀ ਉੱਚੀ ਪਰ ਉਹ ਕਿਤੋਂ ਨਾ ਆਵੇ ਮੇਰੇ ਪਾਸ
ਰਾਤ ਵੀ ਉਹੀ, ਰੁੱਖ ਵੀ ਉਹੀ, ਚਿੱਟੀ ਚਾਦਰ ਬਰਫ ਦੀ ਉਹੀ
ਬਦਲ ਗਏ ਹਾਂ ਅਸੀਂ ‘ਪਹਿਲਾਂ ਵਾਲੇ ਨਹੀਂ ਰਹੇ ਅਸੀਂ ’
ਹੁਣ ਨਹੀਂ ਕਰਦਾ ਮੈਂ ਉਹਨੂੰ ਪਿਆਰ,ਪਰ ਉਦੋਂ ਤਾਂ ਕਰਦਾ ਸੀ ਬੜੀ ਸ਼ਿੱਦਤ ਨਾਲ
ਮੇਰੀ ਅਵਾਜ ਛਾਣ ਦਿੰਦੀ ਸੀ ਹਵਾ ਨੂੰ ਉਹਦੇ ਕੰਨ ਦਾ ਸਪਰਸ਼ ਪਾਉਣ ਲਈ
ਹੋਰ ਦੀ ਕਿਸੇ ਹੋਰ ਦੀ ਹੋ ਗਈ ਹੋਵੇਗੀ ਉਹ
ਉਹ ਹੁੰਦੀ ਸੀ ਕਦੇ ਜੋ ਰਾਣੀ ਮੇਰੀਆਂ ਚੁੰਮਣਾਂ ਦੀ
ਉਹਦੇ ਬੋਲ , ਨੂਰੀ ਸਰੀਰ ਉਹਦਾ ਤੇ ਝੀਲ ਵਰਗੇ ਨੈਣ ਮੇਰੀ ਚਾਹਤ ਹੁੰਦੇ ਸੀ ,
ਸੱਚ ਹੈ ਕਿ ਹੁਣ ਉਹ ਚਾਹਤ ਨਹੀਂ ਰਹੀ ਮੇਰੀ , ਪਰ ਸ਼ਾਇਦ ਮਘਦੀ ਕਿਤੇ ਚਿੰਗਾਰੀ
ਮੁਹੱਬਤ ਦੀ ਰਾਤ ਕਿੰਨੀ ਸੰਖੇਪ ਹੁੰਦੀ ਹੈ
ਕਿੰਨੀ ਲੰਮੀ ਹੁੰਦੀ ਗੁੰਮਨਾਮੀ ਦੀ ਰਾਤ
ਕਿਉਂ ਜੋ ਅਜਿਹੀਆਂ ਹੀ ਕਈ ਰਾਤਾਂ ਵਿੱਚ ਮੈਂ
ਉਸਨੂੰ ਸੰਭਾਲਿਆ ਸੀ ਆਪਣੀਆਂ ਬਾਂਹਾਂ ਵਿੱਚ
ਰੂਹ ਤਾਂ ਮੇਰੀ ਗੁੰਮ ਸੁੰਮ ਜਦ ਉਹ ਨਾ ਰਹੀ ਮੇਰੇ ਪਾਸ
ਹੋ ਸਕਦਾ ਹੈ ਭਾਵੇਂ ਆਖਰੀ ਇਹ ਦਰਦ ਜੋ ਤੂੰ ਦਿੱਤਾ ਹੈ
ਸ਼ਾਇਦ ਨਜ਼ਮ ਇਹ ਹੋਵੇ ਆਖਰੀ ਜੋ ਮੈਂ ਲਿਖੀ ਤੇਰੇ ਲਈ।
-----------------------------------------------------------
-----------------------------------------------------------
ਹੇਠਾਂ ਅੰਗਰੇਜ਼ੀ ਅਨੁਵਾਦ ਐਂਡੀ ਗਾਰਸੀਆ ਨੇ ਕੀਤਾ ਹੈ।
I can write the saddest poem of all tonight .
Write , for instance : The night is full of stars ,
and the stars , blue , shiver in the distance .
The night wind whirls in the sky and sings .
I can write the saddest poem of all tonight .
I loved her , and sometimes she loved me too .
On nights like this , I held her in my arms .
I kissed her so many times under the infinite sky .
She loved me , sometimes I loved her .
How could I not have loved her large , still eyes ?
I can write the saddest poem of all tonight .
To think I dont have her . To feel that Ive lost her .
To hear the immense night , more immense without her .
And the poem falls to the soul as dew to grass .
What does it matter that my love couldnt keep her .
The night is full of stars and she is not with me .
Thats all . Far away , someone sings . Far away .
My soul is lost without her .
As if to bring her near , my eyes search for her .
My heart searches for her and she is not with me .
The same night that whitens the same trees .
We , we who were , we are the same no longer .
I no longer love her , true , but how much I loved her .
My voice searched the wind to touch her ear .
Someone elses . She will be someone elses .
As she once belonged to my kisses .
Her voice , her light body . Her infinite eyes .
I no longer love her , true , but perhaps I love her .
Love is so short and oblivion so long .
Because on nights like this I held her in my arms ,
my soul is lost without her .
Although this may be the last pain she causes me ,
and this may be the last poem I write for her .
Sunday, February 7, 2010
ਨਾਰੰਗੀ ਦੇ ਸੁੱਕੇ ਬੂਟੇ ਦਾ ਗੀਤ–ਫੇਦਰੀਕੋ ਗਾਰਸੀਆ ਲੋਰਕਾ
ਲਕੜਹਾਰੇ !
ਮੇਰੀ ਛਾਂ ਕੱਟ ਦੇ
ਮੇਰਾ ਆਪਣਾ ਆਪ
ਨਿਹਫਲ ਦੇਖਣ ਦੀ ਪੀੜ ਤੋਂ
ਮੈਨੂੰ ਮੁਕਤ ਕਰ ਦੇ !
ਮੈਂ ਕਿਉਂ ਜਨਮਿਆ
ਸ਼ੀਸਿਆਂ ‘ਚ ਘਿਰਿਆ?
ਦਿਨ ਦੀ ਗਰਦਿਸ਼ ਦੇ ਦਰਮਿਆਂ ਮੈਂ
ਤੇ ਰਾਤ ਆਪਣੇ ਹਰ ਤਾਰੇ ਵਿੱਚ
ਕਰ ਲਏ ਕੈਦ ਅਕਸ ਮੇਰਾ
ਆਪਣਾ ਆਪ ਵੇਖੇ ਬਗੈਰ
ਮੈਂ ਜ਼ਿੰਦਾ ਰਹਿਣਾ ਚਾਹਾਂ
ਤੇ ਸੁਫ਼ਨਾ ਦੇਖਣਾ
ਕੀੜੀਆਂ ਤੇ ਗਿੱਧਾਂ
ਮੇਰੀਆਂ ਚਿੜੀਆਂ ਤੇ ਪੱਤੀਆਂ
ਲਕੜਹਾਰੇ !
ਮੇਰੀ ਛਾਂ ਕੱਟ ਦੇ
ਮੈਨੂੰ ਆਪਣਾ ਆਪ
ਨਿਹਫਲ ਦੇਖਣ ਦੀ ਪੀੜ ਤੋਂ
ਮੈਨੂੰ ਮੁਕਤ ਕਰ ਦੇ !
Sunday, January 17, 2010
ਵੀਹਵੀਂ ਸਦੀ ਦਾ ਸਭ ਤੋ ਵੱਡਾ ਸ਼ਾਇਰ - ਪਾਬਲੋ ਨਰੁਦਾ
ਚਿੱਲੀ ਦਾ ਨੋਬਲ ਇਨਾਮ ਯਾਫ਼ਤਾ ਸ਼ਾਇਰ ਆਪਣੇ ਮੁਲਕ ਵਿੱਚ ਅਨੇਕ ਹੈਸੀਅਤਾਂ ਦਾ ਮਾਲਿਕ ਸੀ । ਸ਼ਾਇਰ ਹੋਣ ਦੇ ਇਲਾਵਾ ਇਕ ਸਫ਼ਾਰਤਦਾਰ , ਚਿੱਲੀ ਦੀ ਕਮਿਊਨਿਸਟ ਪਾਰਟੀ ਦਾ ਚੇਅਰਮੈਨ ਸੀ ਅਤੇ ੧੯੭੧ ਵਿੱਚ ਆਪਣੇ ਮੁਲਕ ਦਾ ਪ੍ਰਧਾਨਗੀ ਲਈ ਉਮੀਦਵਾਰ ਵੀ ਬਣਿਆ ਸੀ ਪਰ ਬਾਅਦ ਵਿੱਚ ਅਲੈਂਦੇ ਦੀ ਹਮਾਇਤ ਵਿੱਚ ਹਟ ਗਿਆ ਸੀ । ਜਦੋਂ ੧੯੭੩ ਵਿੱਚ ਚਿੱਲੀ ਦੀ ਫ਼ੌਜ ਨੇ ਸੀ ਆਈ ਏ ਦੀ ਮਦਦ ਨਾਲ ਆਪਣੇ ਮੁਲਕ ਦੀ ਸਦਰ ਅਲੈਂਦੇ ਦੀ ਚੁਣੀ ਹੋਈ ਸੋਸ਼ਲਸਟ ਹਕੂਮਤ ਦਾ ਤਖ਼ਤਾ ਉਲਟ ਦਿੱਤਾ ਅਤੇ ਅਲੈਂਦੇ ਨੂੰ ਗੋਲੀ ਮਾਰ ਕੇ ਰਾਤੋ ਰਾਤ ਕਿਸੇ ਗੁੰਮ ਨਾਮ ਜਗ੍ਹਾ ਮਿੱਟੀ ਵਿੱਚ ਦੱਬ ਦਿੱਤਾ ਤਾਂ ਉਹਨੀਂ ਦਿਨੀਂ ਪਾਬਲੋ ਨਰੂਦਾ ਫ੍ਰਾਂਸ ਵਿੱਚ ਆਪਣੇ ਮੁਲਕ ਦਾ ਸਫ਼ੀਰ ਸੀ ਅਤੇ ਕੈਂਸਰ ਦੇ ਇਲਾਜ ਲਈ ਆਪਣੇ ਮੁਲਕ ਆਇਆ ਹੋਇਆ ਸੀ । ਉਹ ਸਾਂਤੀਆਗੋ ਦੇ ਇਕ ਹਸਪਤਾਲ ਵਿੱਚ ਦਾਖ਼ਲ ਸੀ।ਆਪਣੇ ਦੋਸਤ ਅਲੈਂਦੇ ਦੀ ਮੌਤ ਦੇ ਬਾਰਾਂ ਦਿਨ ਬਾਅਦ ਉਹ ਵੀ ਫ਼ੌਤ ਹੋ ਗਿਆ। ਮਰਨ ਤੋਂ ਤਿੰਨ ਦਿਨ ਪਹਿਲਾਂ ਉਸ ਨੇ ਅਪਣੀਆਂ ਯਾਦਾਂ ਮੁਕੰਮਲ ਕੀਤੀਆਂ , ਜਿਸ ਨੂੰ ਉਸ ਦੀ ਬੀਵੀ ਮਤਲਦਾ ਉਰੂਤਸਕੀ ਛੁਪਾ ਕੇ ਚਿੱਲੀ ਤੋਂ ਬਾਹਰ ਲਿਆਈ ਸੀ ।
ਪਾਬਲੋ ਨਰੂਦਾ ਦੀ ਸ਼ਾਇਰੀ ਦੀਆਂ ਅਨਗਿਣਤ ਤੈਹਾਂ ਹਨ ਅਤੇ ਇਹੀ ਉਸ ਉਸ ਦੀ ਸ਼ਾਇਰੀ ਦਾ ਕਮਾਲ ਹੈ । ਉਸ ਦੀਆਂ ਨਜ਼ਮਾਂ ਵਿੱਚ ਹਰ ਕਿਸਮ ਕੇ ਜ਼ਾਇਕੇ ਮੌਜੂਦ ਹਨ । ਚਿੱਲੀ ਦਾ ਰੰਗ ਬਿਰੰਗਾ ਆਸਮਾਨ , ਹਰਾ ਸਮੁੰਦਰ , ਜੰਗਲਾਂ ਅਤੇ ਚਟੀਲੇ ਮੈਦਾਨਾਂ ਨਾਲ ਭਰੀ ਜ਼ਮੀਨ ਅਤੇ ਇਹਨਾਂ ਦੇ ਬਦਲਦੇ ਹੋਏ ਰੰਗ ਅਤੇ ਮੌਸਮ , ਇਨਸਾਨੀ ਦਿਲਾਂ ਦੀ ਗਰਮੀ ਅਪਣੀ ਮਹਿਬੂਬਾ ਅਤੇ ਬਾਅਦ ਵਿੱਚ ਬੀਵੀ ਮਤਲਦਾ ਲਈ ਬੇ ਪਨਾਹ ਮੁਹੱਬਤ ,ਚਿੱਲੀ ਦੀਆਂ ਤਾਂਬੇ ਦੀਆਂ ਖਾਨਾਂ ਵਿੱਚ ਕੰਮ ਕਰਨੇ ਵਾਲੇ ਮਿਹਨਤਕਸ਼ਾਂ ਦਾ ਗਹਿਰਾ ਦਰਦ, ਖੇਤਾਂ ਵਿੱਚ ਪਸੀਨੇ ਨਾਲ ਭਿੱਜੇ ਅਧ ਨੰਗੇ ਕਿਸਾਨਾਂ ਦੀਆਂ ਮਹਿਰੂਮੀਆਂ ਅਤੇ ਸਪੇਨ ਵਿੱਚ ਜਨਰਲ ਫ਼ਰੈਂਕੋ ਦੀ ਫ਼ੌਜ ਦੇ ਖ਼ਿਲਾਫ਼ ਲੜਨ ਵਾਲੇ ਇੰਟਰ ਨੈਸ਼ਨਲ ਬ੍ਰਿਗੇਡ ਵਿੱਚ ਸ਼ਾਮਿਲ ਸਿਪਾਹੀ, ਲੇਖਕ , ਸਹਾਫ਼ੀ ਅਤੇ ਕਲਾਕਾਰ …ਇਹ ਸਭ ਉਸ ਦੀਆਂ ਨਜ਼ਮਾ ਦੇ ਵਿਸ਼ੇ ਹਨ । ਉਸ ਦੀ ਸ਼ਾਇਰੀ ਵਿੱਚ ਜਾਨਵਰ, ਦਰਿੰਦੇ , ਪਰਿੰਦੇ , ਦਰਖ਼ਤ, ਫੁੱਲ ਇਥੋਂ ਤੱਕ ਕਿ ਸੇਬ , ਪਿਆਜ਼ , ਆਲੂ ਵੀ ਸਥਾਨਕ ਲੱਜ਼ਤ ਅਤੇ ਜਜ਼ਬੇ ਦੀ ਖ਼ਬਰ ਦਿੰਦੇ ਹਨ । ਉਹ ਸਹੀ ਮਾਅਨਿਆਂ ਵਿੱਚ ਜ਼ਮੀਨ ਦਾ ਵਫ਼ਾਦਾਰ ਪੁੱਤਰ ਸੀ। ਉਸ ਨੇ ਬੇ ਹੱਦ ਸਚਾਈ ਅਤੇ ਈਮਾਨਦਾਰੀ ਨਾਲ ਇਨਸਾਨੀ ਅਤੇ ਰੂਹਾਨੀ ਕਦਰਾਂ ਕੀਮਤਾਂ ਦੀ ਰਾਖੀ ਕੀਤੀ ਕਿ ਸ਼ਾਇਰ ਅਤੇ ਦਾਨਿਸ਼ਵਰ ਦਾ ਪਹਿਲਾ ਫ਼ਰਜ਼ ਇਹੀ ਬਣਦਾ ਹੈ ।
ਪਾਬਲੋ ਨਰੂਦਾ ਨੇ ਇੱਕ ਜਗ੍ਹਾ ਸ਼ਾਇਰੀ ਨੂੰ "ਇਨਸਾਨ ਦੇ ਅੰਦਰ ਦੀ ਗਹਿਰਾਈ ਦਾ ਬੁਲਾਵਾ" ਕਿਹਾ ਹੈ ।ਇਨਸਾਨ ਦੇ ਅੰਦਰ ਗਹਿਰਾਈ ਆਪਣੇ ਆਪ ਪੈਦਾ ਨਹੀਂ ਹੋ ਜਾਂਦੀ।ਜੀਵਨ ਸੰਘਰਸਾਂ ਦੀਆਂ ਘੋਰ ਕਠਿਨਾਈਆਂ ਅਤੇ ਜੀਵਨ ਮੁਖੀ ਕਦਰਾਂ ਕੀਮਤਾਂ ਨੂੰ ਪ੍ਰਣਾਈ ਹੋਈ ਤਰਜੇ ਜਿੰਦਗੀ ਇਸ ਦੀ ਜਣਨਸ਼ਕਤੀ ਹੁੰਦੀ ਹੈ ।ਨੇਰੂਦਾ ਬਾਰੇ ਕਿਹਾ ਜਾਂਦਾ ਹੈ ਕਿ ਉਸ ਦੀ ਸ਼ਾਇਰੀ ਨੇ ਆਲਮੀ ਸੱਤਾ ਤੇ ਸ਼ਾਇਰੀ ਨੂੰ ਮੁਤਾਸਿਰ ਕੀਤਾ ਹੈ ਅਤੇ ਤੀਸਰੀ ਦੁਨੀਆ ਦੇ ਮੁਲਕਾਂ ਦੇ ਸ਼ਾਇਰਾਂ ਨੇ ਖ਼ਾਸ ਤੌਰ ਤੇ ਉਹਦਾ ਅਸਰ ਕਬੂਲਿਆ ਹੈ।ਉਹ ਆਪ ਖੁਦ ਅਮਰੀਕਾ ਦੇ ਅਜ਼ੀਮ ਸ਼ਾਇਰ ਵਾਲਟ ਵ੍ਹਿਟਮੈਨ ਤੋਂ ਬਹੁਤ ਮੁਤਾਸਿਰ ਸੀ ਅਤੇ ਉਹਦੀ ਤਸਵੀਰ ਹਮੇਸ਼ਾ ਆਪਣੇ ਮੇਜ਼ ਉਤੇ ਰਖਿਆ ਕਰਦਾ ਸੀ।ਇਸੇ ਵਜਹ ਨਾਲ ਇਹਲੋਕਤਾ ਦੀ ਗਾੜ੍ਹੀ ਚਾਸਣੀ ਉਹਦੀ ਸ਼ਾਇਰੀ ਵਿੱਚ ਏਨੀ ਉਘੜਵੀਂ ਮਹਿਸੂਸ ਹੁੰਦੀ ਹੈ।ਨਵੀਨਤਾ ਦਾ ਜਨੂੰਨ ਵੀ ਵ੍ਹਿਟਮੈਨ ਨਾਲੋਂ ਘੱਟ ਬਿਲਕੁਲ ਨਹੀਂ।ਅੱਜ ਦੇ ਜਮਾਨੇ ਦੇ ਦੁਨਿਆ ਭਰ ਵਿੱਚ ਮਸ਼ਹੂਰ ਨਾਵਲਕਾਰ ਮਾਰਕੁਏਜ਼ ਗਾਰਸੀਆ ਨੇ ਠੀਕ ਹੀ ਕਿਹਾ ਹੈ ਕਿ ਪਾਬਲੋ ਨਰੂਦਾ ਵੀਹਵੀਂ ਸਦੀ ਦਾ ਦੁਨੀਆਂ ਦਾ ਸਭ ਤੋਂ ਵੱਡਾ ਸ਼ਾਇਰਹੈ ।ਕੀ ਪਾਰਖੂ ਉਸ ਨੂੰ ਕਵਿਤਾ ਦਾ ਪਾਬਲੋ ਪਿਕਾਸੋ ਵੀ ਕਹਿੰਦੇ ਹਨ।ਕੈਨਵਸ ਦੀ ਵਿਸਾਲਤਾ ਪਖੋਂ ਨਰੂਦਾ ਪਿਕਾਸੋ ਨਾਲ ਬਰ ਮੇਚਦਾ ਹੈ।
ਹਿੰਦੋਸਤਾਨ ਨਾਲ ਨੇਰੂਦਾ ਦਾ ਰਾਬਤਾ ਇਕ ਇਨਕਲਾਬੀ ਸ਼ਾਇਰ ਦੀ ਹੈਸੀਅਤ ਨਾਲ ੧੯੨੯ ਈ. ਵਿੱਚ ਹੋ ਚੁੱਕਾ ਸੀ ਜਦੋਂ ਉਹ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਕਾਨਫ਼ਰੰਸ ਵਿੱਚ ਸ਼ਿਰਕਤ ਕਰਨ ਲਈ ਚਿੱਲੀ ਤੋਂ ਕਲਕੱਤੇ ਆਇਆ ਸੀ ।ਐਪਰ ਉਸ ਦਾ ਭਰਪੂਰ ਤਾਆਰੁਫ਼ ਉਸ ਵਕਤ ਹੋਇਆ ਜਦੋਂ ਉਹ ੧੯੫੦ ਈ. ਵਿੱਚ ਦੁਬਾਰਾ ਹਿੰਦੁਸਤਾਨ ਆਇਆ।ਉਰਦੂ, ਹਿੰਦੀ ਅਤੇ ਬੰਗਲਾ ਦੇਸ਼ੀ ਸਾਹਿਤਕ ਹਲਕਿਆਂ ਨੇ ਉਸ ਦਾ ਭਰਪੂਰ ਸੁਆਗਤ ਕੀਤਾ ਅਤੇ ਦੇਸ਼ੀ ਜਬਾਨਾਂ ਵਿੱਚ ਉਸ ਦੀਆਂ ਨਜ਼ਮਾ ਦੇ ਤਰਜਮੇ ਹੋਏ ।ਉਰਦੂ,ਹਿੰਦੀ ਅਤੇ ਬੰਗਲਾ ਵਿੱਚ ਕਈ ਸ਼ਾਇਰਾਂ ਨੇ ਨਰੂਦਾ ਦਾ ਅਸਰ ਕਬੂਲਿਆ ਹੈ।ਉਰਦੂ ਵਿੱਚ ਫ਼ੈਜ਼ ਅਹਿਮਦ ਫ਼ੈਜ਼ ਅਤੇ ਅਲੀ ਸਰਦਾਰ ਜਾਫ਼ਰੀ ਦੀ ਸ਼ਾਇਰੀ ਵਿੱਚ ਇਹ ਅਸਰ ਦੇਖੇ ਜਾ ਸਕਦੇ ਹਨ ।੧੯੭੧ ਈ. ਵਿੱਚ ਪਾਬਲੋ ਨੇਰੂਦਾ ਲਈ ਨੋਬਲ ਇਨਾਮ ਦਾ ਐਲਾਨ ਹੋਣ ਤੱਕ ਉਸ ਦੀ ਜ਼ਿੰਦਗੀ ਵਿੱਚ ੩੮ ਕਾਵ ਸੰਗ੍ਰਹਿ ਛਪ ਕੇ ਲੱਖਾਂ ਦੀ ਤਾਦਾਦ ਵਿੱਚ ਵਿੱਕ ਚੁੱਕੇ ਸਨ।ਨੇਰੂਦਾ ਦਾ ਸ਼ਾਹਕਾਰ ਛੇ ਸੌ ਸਫ਼ਿਆਂ ਵਾਲੀ ਇਕ ਐਪਿਕ ਨਜ਼ਮ ਹੈ।
1973ਈ. ਵਿੱਚ ਜਦੋਂ ਚਿੱਲੀ ਵਿੱਚ ਅਲੈਂਦੇ ਹਕੂਮਤ ਦਾ ਤਖ਼ਤਾ ਉਲਟਾਇਆ ਗਿਆ ਅਤੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਦਿੱਤਾ ਗਿਆ ਤਾਂ ਇਸ ਤੋਂ ਕੁਝ ਹਫਤੇ ਬਾਹਦ ਹੀ ਪਾਬਲੋ ਨਰੂਦਾ ਵੀ ਚਲੇ ਗਏ।ਹੋ ਸਕਦਾ ਹੈ ਇਸੇ ਬੁਰਛਾ ਗਰਦੀ ਦਾ ਫ਼ਾਇਦਾ ਉੱਠਾ ਕੇ ਜ਼ੁਲਮ ਦੇ ਖ਼ੁਫ਼ੀਆ ਹੱਥ ਨੇ ਪਾਬਲੋ ਨੇਰੂਦਾ ਦਾ ਕੰਮ ਵੀ ਤਮਾਮ ਕਰ ਦਿੱਤਾ ਹੋਵੇ ।ਉਸ ਦਾ ਘਰ ਅਤੇ ਉਸ ਦੀਆਂ ਕਿਤਾਬਾਂ ਅੱਗ ਦੀ ਭੇਟ ਕਰ ਦਿੱਤੀਆਂ ਗਈਆਂ।ਨਵੇਂ ਆਈ ਤਾਨਾਸ਼ਾਹੀ ਨੇ ਚਾਹਿਆ ਕਿ ਇਸ ਮਹਾਂ ਕਵੀ ਦੇ ਮਾਤਮ ਵਿੱਚ ਭੀੜਾਂ ਨਾ ਜੁੜਨ।ਪਰ ਲੋਕਂ ਨੂੰ ਪੁਲਿਸ ਦੀ ਭਾਰੀ ਤੈਨਾਤੀ ਰੋਕ ਨਾ ਸਕੀ।ਹਜ਼ਾਰਾਂ ਲੋਕਾਂ ਨੇ ਜਨਾਜੇ ਵਿੱਚ ਹਿੱਸਾ ਲਿਆ ਅਤੇ ਪਿਨੋਚੇ ਦੀ ਤਾਨਾਸ਼ਾਹੀ ਦੇ ਖਿਲਾਫ਼ ਰੋਸ ਪ੍ਰਗਟਾਉਣ ਲਈ ਇਸ ਮੌਕੇ ਦੀ ਬਖੂਬੀ ਵਰਤੋਂ ਕੀਤੀ ।
Monday, January 4, 2010
ਚਿੱਲਾਨੇ ਲੱਗੇ ਹੈਂ--ਦੁਸ਼ਿਅੰਤ ਕੁਮਾਰ
ਗਜ਼ਲ
ਕੈਸੇ ਮੰਜ਼ਰ ਸਾਹਮਨੇ ਆਨੇ ਲਗੇ ਹੈਂ
ਗਾਤੇ ਗਾਤੇ ਲੋਗ ਚਿੱਲਾਨੇ ਲਗੇ ਹੈਂ
ਅਬ ਤੋ ਇਸ ਤਾਲਾਬ ਕਾ ਪਾਨੀ ਬਦਲ ਦੋ
ਯੇ ਕੰਵਲ ਕੇ ਫੂਲ ਮੁਰਝਾਨੇ ਲਗੇ ਹੈਂ
ਵੋ ਸਲੀਬੋਂ ਕੇ ਕਰੀਬ ਆਏ ਤੋ ਹਮਕੋ
ਕਾਇਦੇ ਕਾਨੂੰਨ ਸਮਝਾਨੇ ਲਗੇ ਹੈਂ
ਇਕ ਕਬਰਸਤਾਨ ਮੇਂ ਘਰ ਮਿਲ ਰਹਾ ਹੈ
ਜਿਸ ਮੇਂ ਤਹਖ਼ਾਨੋਂ ਸੇ ਤਹਖ਼ਾਨੇ ਲਗੇ ਹੈਂ
ਮਛਲੀਉਂ ਮੇਂ ਖਲਬਲੀ ਹੈ ਅਬ ਸਫ਼ੀਨੇ
ਉਸ ਤਰਫ਼ ਜਾਨੇ ਸੇ ਕਤਰਾਨੇ ਲਗੇ ਹੈਂ
ਮੌਲਵੀ ਸੇ ਡਾਂਟ ਖਾ ਕਰ ਅਹਲਿ ਮਕਤਬ
ਫਿਰ ਉਸੀ ਆਇਤ ਕੋ ਦੁਹਰਾਨੇ ਲਗੇ ਹੈਂ
ਅਬ ਨਈ ਤਹਿਜ਼ੀਬ ਕੇ ਪੇਸ਼ਿ ਨਜ਼ਰ ਹਮ
ਆਦਮੀ ਕੋ ਭੂੰਨ ਕਰ ਖਾਨੇ ਲਗੇ ਹੈਂ
Sunday, January 3, 2010
ਛੇ ਦਿਸੰਬਰ ਕੋ ਮਿਲਾ ਦੂਸਰਾ ਬਨਵਾਸ ਮੁਝੇ…
♦ ਕੈਫ਼ੀ ਆਜ਼ਮੀ ਕੀ ਨਜਮ
ਰਾਮ ਬਨਵਾਸ ਸੇ ਜਬ ਲੌਟ ਕੇ ਘਰ ਮੇਂ ਆਏ
ਯਾਦ ਜੰਗਲ ਬਹੁਤ ਆਯਾ ਜੋ ਨਗਰ ਮੇਂ ਆਏ
ਰਕਸੇ ਦੀਵਾਨਗੀ ਆਂਗਨ ਮੇਂ ਜੋ ਦੇਖਾ ਹੋਗਾ
ਛੇ ਦਿਸੰਬਰ ਕੋ ਸ਼੍ਰੀ ਰਾਮ ਨੇ ਸੋਚਾ ਹੋਗਾ
ਇਤਨੇ ਦੀਵਾਨੇ ਕਹਾਂ ਸੇ ਮੇਰੇ ਘਰ ਮੇਂ ਆਏ ?
ਜਗਮਗਾਤੇ ਥੇ ਜਹਾਂ ਰਾਮ ਕੇ ਕ਼ਦਮੋਂ ਕੇ ਨਿਸ਼ਾਂ
ਪ੍ਯਾਰ ਕੀ ਕਹਕਸ਼ਾਂ ਲੇਤੀ ਥੀ ਅੰਗੜਾਈ ਜਹਾਂ
ਮੋੜ ਨਫਰਤ ਕੇ ਉਸੀ ਰਾਹਗੁਜ਼ਰ ਮੇਂ ਆਏ
ਧਰਮ ਕ੍ਯਾ ਉਨਕਾ ਹੈ, ਕ੍ਯਾ ਜਾਤ ਹੈ, ਯਹ ਜਾਨਤਾ ਕੌਨ?
ਘਰ ਨ ਜਲਤਾ ਤੋ ਉਨ੍ਹੇਂ ਰਾਤ ਮੇਂ ਪਹਚਾਨਤਾ ਕੌਨ
ਘਰ ਜਲਾਨੇ ਕੋ ਮੇਰਾ, ਲੋਗ ਜੋ ਘਰ ਮੇਂ ਆਏ
ਸ਼ਾਕਾਹਾਰੀ ਹੈ ਮੇਰੇ ਦੋਸਤ , ਤੁਮ੍ਹਾਰਾ ਖੰਜਰ
ਤੁਮਨੇ ਬਾਬਰ ਕੀ ਤਰਫ ਫੇਂਕੇ ਥੇ ਸਾਰੇ ਪਥਰ
ਹੈ ਮੇਰੇ ਸਰ ਕੀ ਖਤਾ ਜ਼ਖਮ ਜੋ ਸਰ ਮੇਂ ਆਏ
ਪਾਂਵ ਸਰਯੂ ਮੇਂ ਅਭੀ ਰਾਮ ਨੇ ਧੋਏ ਭੀ ਨ ਥੇ
ਕੇ ਨਜ਼ਰ ਆਏ ਵਹਾਂ ਖੂਨ ਕੇ ਗਹਰੇ ਧੱਬੇ
ਪਾਂਵ ਧੋਏ ਬਿਨਾ ਸਰਯੂ ਕੇ ਕਿਨਾਰੇ ਸੇ ਉਠੇ
ਰਾਮ ਯਹ ਕਹਤੇ ਹੂਏ ਅਪਨੇ ਦਵਾਰੇ ਸੇ ਉਠੇ
ਰਾਜਧਾਨੀ ਕੀ ਫ਼ਿਜ਼ਾ ਆਈ ਨਹੀਂ ਰਾਸ ਮੁਝੇ
ਛੇ ਦਿਸੰਬਰ ਕੋ ਮਿਲਾ ਦੂਸਰਾ ਬਨਵਾਸ ਮੁਝੇ।
Saturday, December 19, 2009
ਲਾਟ ਹੈ ਇੱਕ ਜਾ ਰਹੀ......ਗ਼ਜ਼ਲ -------- ਜਸਵਿੰਦਰ
ਗ਼ਜ਼ਲ
ਲਾਟ ਹੈ ਇਕ ਜਾ ਰਹੀ ਉਡਦੇ ਪਰਾਂ ਦੇ ਨਾਲ਼ ਨਾਲ਼
ਦਰਦ ਦੀ ਗੰਗਾ ਵਗੇ ਸਹਿਮੇ ਘਰਾਂ ਦੇ ਨਾਲ਼ ਨਾਲ਼
ਖ਼ੂਬ ਹੈ ਅੰਦਾਜ਼ ਉਹਨਾਂ ਦਾ ਅਮੀਰੀ ਦੇਣ ਦਾ
ਕਰਦ ਸੋਨੇ ਦੀ ਟਿਕਾ ਗਏ ਆਂਦਰਾਂ ਦੇ ਨਾਲ਼ ਨਾਲ਼
ਧੜਕਦੇ ਦਿਲ ਦੀ ਮਿਲਾ ਦੇ ਤਾਲ ਤੂੰ ਏਧਰ ਅਸੀਂ
ਛਾਲਿਆਂ ਦੇ ਬੋਰ ਪਹਿਨੇ ਝਾਂਜਰਾਂ ਦੇ ਨਾਲ਼ ਨਾਲ਼
ਫੇਰ ਕੀ ਜੇ ਪਹੁੰਚਿਆ ਪੰਛੀ ਨਹੀਂ ਅਸਮਾਨ ਤਕ
ਮਰ ਕੇ ਉਡਦੇ ਖੰਭ ਉਸਦੇ ਅੰਬਰਾਂ ਦੇ ਨਾਲ਼ ਨਾਲ਼
ਹੰਸ ਤੇ ਬਗਲੇ ਪਛਾਣੇ ਜਾਣਗੇ ਏਸੇ ਤਰ੍ਹਾਂ
ਮੋਤੀਆਂ ਦੀ ਚੋਗ ਪਾ ਦੇ ਕੰਕਰਾਂ ਦੇ ਨਾਲ਼ ਨਾਲ਼
ਚਮਕ ਹੈ ਕਿਸਦੀ ਜਿ਼ਆਦਾ ਫੈਸਲੇ ਹੋ ਜਾਣਗੇ
ਸੁਲਗ਼ਦੇ ਜਜ਼ਬੇ ਟਿਕਾ ਦੇ ਖ਼ੰਜਰਾਂ ਦੇ ਨਾਲ਼ ਨਾਲ਼
ਨੇਰ੍ਹੀਆਂ ਵਿਚ ਬਿਰਖ ਤੇ ਬੰਦੇ ਦਾ ਇਕੋ ਹਸ਼ਰ ਹੈ
ਆਦਮੀ ਦਾ ਦਿਲ ਤੇ ਪੱਤੇ ਥਰਥਰਾਂਦੇ ਨਾਲ਼ ਨਾਲ਼
ਇਹ ਕਦੋਂ ਚੱਲੇਗਾ ਬਣ ਕੇ ਜਿੰਦਗੀ ਦਾ ਹਮਸਫ਼ਰ
ਦੌੜਦਾ ਈਮਾਨ ਹਾਲੇ ਡਾਲਰਾਂ ਦੇ ਨਾਲ਼ ਨਾਲ਼
ਪੂਰਨਾ ਤੂੰ ਜੋਗ ਲੈ ਕੇ ਮੁਕਤ ਹੋ ਸਕਦਾ ਨਹੀਂ
ਆਤਮਾ ਤੜਪੇਗੀ ਤੇਰੀ ਸੁੰਦਰਾਂ ਦੇ ਨਾਲ਼ ਨਾਲ਼
ਸਿ਼ਅਰ 'ਤੇ ਭਾਵੇਂ ਨਾ ਦੇਈਂ ਦਾਦ ਪਰ ਅਹਿਸਾਸ ਕਰ
ਕਿਸ ਤਰ੍ਹਾਂ ਮੈਂ ਤੜਪਿਆ ਹਾਂ ਅੱਖਰਾਂ ਦੇ ਨਾਲ਼ ਨਾਲ਼
Wednesday, December 9, 2009
ਕੁਛ ਕਹਿਨੇ ਕਾ ਵਕਤ ਨਹੀਂ ਯੇ--ਇਬਨੇ ਇੰਸ਼ਾ
ਕੁਛ ਕਹਿਨੇ ਕਾ ਵਕਤ ਨਹੀਂ ਯੇ-- ਕੁਛ ਨਾ ਕਹੋ, ਖ਼ਾਮੋਸ਼ ਰਹੋ
ਐ ਲੋਗੋ ਖ਼ਾਮੋਸ਼ ਰਹੋ --- ਹਾਂ ਐ ਲੋਗੋ , ਖ਼ਾਮੋਸ਼ ਰਹੋ
ਸੱਚ ਅਛਾ , ਪਰ ਇਸ ਕੇ ਜਲੁ ਮੇਂ , ਜ਼ਹਿਰ ਕਾ ਹੈ ਇਕ ਪਿਆਲਾ ਭੀ
ਪਾਗਲ ਹੋ ? ਕਿਉਂ ਨਾਹਕ ਕੋ ਸੁਕਰਾਤ ਬਨੋ , ਖ਼ਾਮੋਸ਼ ਰਹੋ
ਹੱਕ ਅਛਾ ਪਰ ਇਸ ਕੇ ਲੀਏ ਕੋਈ ਔਰ ਮਰੇ ਤੋ ਔਰ ਅਛਾ
ਤੁਮ ਭੀ ਕੋਈ ਮਨਸੂਰ ਹੋ ਜੋ ਸੂਲੀ ਪੇ ਚੜ੍ਹੋ? ਖ਼ਾਮੋਸ਼ ਰਹੋ
ਉਨ ਕਾ ਯੇ ਕਹਿਨਾ ਸੂਰਜ ਹੀ ਧਰਤੀ ਕੇ ਫੇਰੇ ਕਰਤਾ ਹੈ
ਸਰ ਆਂਖੋਂ ਪਰ , ਸੂਰਜ ਹੀ ਕੋ ਘੂਮਨੇ ਦੋ , ਖ਼ਾਮੋਸ਼ ਰਹੋ
ਮਜਲਿਸ ਮੇਂ ਕੁਛ ਹਬਸ ਹੈ ਔਰ ਜ਼ੰਜੀਰ ਕਾ ਆਹਨ ਚੁਭਤਾ ਹੈ
ਫਿਰ ਸੋਚੋ , ਹਾਂ ਫਿਰ ਸੋਚੋ , ਹਾਂ ਫਿਰ ਸੋਚੋ , ਖ਼ਾਮੋਸ਼ ਰਹੋ
ਗਰਮ ਆਂਸੂ ਔਰ ਠੰਡੀ ਆਹੇਂ ਮਨ ਮੇਂ ਕਿਆ ਕਿਆ ਮੌਸਮ ਹੈਂ
ਇਸ ਬਗੀਆ ਕੇ ਭੇਦ ਨਾ ਖੋਲੋ , ਸੈਰ ਕਰੋ , ਖ਼ਾਮੋਸ਼ ਰਹੋ
ਆਂਖੇਂ ਮੁੰਦ ਮੁਨਾਰੇ ਬੈਠੋ , ਮਨ ਕੇ ਰੱਖੋ ਬੰਦ ਕਿਵਾੜ
ਇੰਸ਼ਾ ਜੀ ਲੋ ਧਾਗਾ ਲੋ ਔਰ ਲਬ ਸੀ ਲੋ, ਖ਼ਾਮੋਸ਼ ਰਹੋ
Friday, November 27, 2009
ਤਨਹਾਈ---ਇਕਬਾਲ
(ਇਕਬਾਲ ਨੇ ਇਸ ਨਜ਼ਮ ਵਿੱਚ ਇਨਸਾਨ ਦੀ ਅਜ਼ਲੀ ਤਨਹਾਈ ਨੂੰ ਆਪਣੇ ਮਖ਼ਸੂਸ ਅੰਦਾਜ਼ ਵਿੱਚ ਬਿਆਨ ਕੀਤਾ ਹੈ।)
ਤਨਹਾਈ
ਬਾ ਬਹਿਰ ਰਫ਼ਤਮ ਓ ਗੁਫ਼ਤਮ ਬਾ ਮੋਜ ਇ ਬੇਤਾਬੇ
ਹਮੇਸ਼ਾ ਦਰ ਤਲਬ ਅਸਤੀ ਚਿ ਮੁਸ਼ਕਲੇ ਦਾਰੀ?
ਹਜ਼ਾਰ ਲੂਲੂਏ ਲਾਲਾਸਤ ਦਰ ਗਰੀਬਾਨਤ
ਦਰੂਨ ਸੀਨਾ ਚੂ ਮਨ ਗੋਹਰ ਇ ਦਿਲੇ ਦਾਰੀ?
ਤਪੀਦ ਓ ਅਜ਼ ਲਬ ਇ ਸਾਹਿਲ ਰਮੀਦ ਓ ਹੇਚ ਨਗੁਫ਼ਤ
(ਮੈਂ ਸਮੁੰਦਰ ਕੋਲ ਗਿਆ ਅਤੇ ਬੇਤਾਬ, ਬਲ ਖਾਂਦੀ ਹੋਈ ਲਹਿਰ ਤੋਂ ਪੁਛਿਆ , ਤੂੰ ਹਮੇਸ਼ਾ ਕਿਸ ਤਲਬ ਵਿੱਚ ਰਹਿੰਦੀ ਹੈ ਤੇ ਤੈਨੂੰ ਕੀ ਮੁਸ਼ਕਿਲ ਦਰਪੇਸ਼ ਹੈ? ਤੇਰੇ ਗਿਰੇਬਾਨ ਵਿੱਚ ਹਜ਼ਾਰਾਂ ਚਮਕਦਾਰ ਅਤੇ ਕੀਮਤੀ ਮੋਤੀ ਹਨ ਲੇਕਿਨ ਕੀ ਤੂੰ ਆਪਣੇ ਸੀਨੇ ਵਿੱਚ ਮੇਰੇ ਦਿਲ ਵਰਗਾ ਮੋਤੀ ਵੀ ਰੱਖਦੀ ਹੈਂ ? ਉਹ ਤੜਪੀ ਕਿਨਾਰੇ ਤੋਂ ਦੂਰ ਚਲੀ ਗਈ ਅਤੇ ਕੁਛ ਨਾ ਕਿਹਾ)।
ਬਾ ਕੋਹ ਰਫ਼ਤਮ ਵ ਪੁਰਸੀਦਮ ਈਂ ਚਿ ਬੇਦਰਦੀਸਤ?
ਰਸਦ ਬਗੋਸ਼ ਇ ਤੂ ਆਹ ਓ ਫ਼ਗ਼ਾਨ ਇ ਗ਼ਮ ਜ਼ਦਈ?
ਅਗਰ ਬਾ ਸੰਗ ਇ ਤੂ ਲਾਲੇ ਜ਼ ਕਤਰਾ ਖ਼ੂਨ ਅਸਤ
ਯੱਕੇ ਦਰ ਆ ਬਸੁਖ਼ਨ ਬਾ ਮਨ ਇ ਸਿਤਮ ਜ਼ਦਈ
ਬਖ਼ੁਦ ਖ਼ਜ਼ੀਦ ਓ ਨਫ਼ਸ ਦਰ ਕਸ਼ੀਦ ਓ ਹੇਚ ਨਗੁਫ਼ਤ
(ਮੈਂ ਪਹਾੜ ਕੋਲ ਗਿਆ ਅਤੇ ਉਸ ਤੋਂ ਪੁਛਿਆ ਇਹ ਕੀ ਬੇਦਰਦੀ ਹੈ, (ਤੇਰੀ ਇਤਨੀ ਉਚਾਈ ਹੈ ਕਿ) ਕੀ ਕਦੇ ਤੇਰੇ ਕੰਨ ਤੱਕ ਕਿਸੇ ਗ਼ਮ ਜ਼ਦਾ ਦੀ ਆਹ ਵੀ ਪਹੁੰਚੀ ਹੈ? ਅਗਰ ਤੇਰੇ ਬੇ ਸ਼ੁਮਾਰ ਕੀਮਤੀ ਪੱਥਰਾਂ ਵਿੱਚ ਮੇਰੇ ਦਿਲ ਵਰਗਾ ਕੋਈ ਲਾਅਲ ਹੈ ਤਾਂ ਫਿਰ ਇਕ ਬਾਰ ਮੈਂ ਸਿਤਮ ਜ਼ਦਾ ਨਾਲ ਕੋਈ ਬਾਤ ਕਰ। ਉਹ ਆਪਣੇ ਆਪ ਵਿੱਚ ਛੁਪਿਆ , ਸਾਹ ਖਿਚੀ ਅਤੇ ਕੁਛ ਨਾ ਕਿਹਾ)।
ਰਾਹ ਦਰਾਜ਼ ਬਰੀਦਮ ਜ਼ ਮਾਹ ਪੁਰਸੀਦਮ
ਸਫ਼ਰ ਨਸੀਬ, ਨਸੀਬ ਇ ਤੂ ਮਨਜ਼ਲੀਸਤ ਕਿ ਨੇਸਤ
ਜਹਾਂ ਜ਼ ਪਰਤਵ ਇ ਸੀਮਾਏ ਤੂ ਸੁਮਨ ਜ਼ਾਰੇ
ਫ਼ਰੋਗ਼ ਇ ਦਾਗ਼ ਇ ਤੂ ਅਜ਼ ਜਲੋਹ ਦਿਲੀਸਤ ਕਿ ਨੇਸਤ
ਸੂਏ ਸਿਤਾਰਾ ਰਕੀਬਾਨਾ ਦੀਦ ਓ ਹੇਚ ਨਗੁਫ਼ਤ
(ਮੈਂ ਲੰਬਾ ਸਫ਼ਰ ਕੀਤਾ ਅਤੇ ਚੰਦ ਤੋਂ ਪੁਛਿਆ , ਤੇਰੇ ਨਸੀਬ ਵਿਚ ਸਫ਼ਰ ਹੀ ਸਫ਼ਰ ਹੈ ਲੇਕਿਨ ਕੋਈ ਮੰਜ਼ਿਲ ਵੀ ਹੈ ਕਿ ਨਹੀਂ। ਜਹਾਨ ਤੇਰੀ ਚਾਂਦਨੀ ਤੋਂ ਸੁਮਨ ਜ਼ਾਰ ਬਣਿਆ ਹੋਇਆ ਹੈ ਲੇਕਿਨ ਤੇਰੇ ਅੰਦਰ ਜੋ ਦਾਗ਼ ਹੈ ਉਸਕੀ ਚਮਕ ਦਮਕ ਕਿਸੇ ਦਿਲ ਦੀ ਵਜ੍ਹਾ ਕਰਕੇ ਹੈ ਯਾ ਨਹੀਂ ਹੈ?ਉਸ ਨੇ ਤਾਰੇ ਵੱਲ ਰਕੀਬਾਨਾ ਨਜ਼ਰਾਂ ਨਾਲ ਦੇਖਿਆ ਅਤੇ ਕੁਛ ਨਾ ਕਿਹਾ)।
ਸ਼ੁਦਮ ਬਹਜ਼ਰਤ ਇ ਯਜ਼ਦਾਂ ਗੁਜ਼ਸ਼ਤਮ ਅਜ਼ ਮਹਿ ਓ ਮਿਹਰ
ਕਿ ਦਰ ਜਹਾਨ ਇ ਤੂ ਯਕ ਜ਼ੱਰਾ ਆਸ਼ਨਾਯਮ ਨੇਸਤ
ਜਹਾਂ ਤਹੀ ਜ਼ ਦਿਲ ਓ ਮੁਸ਼ਤ ਇ ਖ਼ਾਕ ਇ ਮਨ ਹਮਾ ਦਿਲ
ਚਮਨ ਖ਼ੁਸ਼ ਅਸਤ ਵਲੇ ਦਰਖ਼ੋਰ ਇ ਨਵਾਯਮ ਨੇਸਤ
ਤਬੱਸਮੇ ਬ ਲਬ ਇ ਊ ਰਸੀਦ ਓ ਹੇਚ ਨਗੁਫ਼ਤ
(ਮੈਂ ਚੰਦ ਔਰ ਸੂਰਜ ਕੋਲੋਂ ਗੁਜ਼ਰ ਕੇ ਖ਼ੁਦਾ ਦੇ ਹਜ਼ੂਰ ਪਹੁੰਚਿਆ ਅਤੇ ਕਿਹਾ ਕਿ ਤੇਰੇ ਜਹਾਨ ਵਿੱਚ ਇਕ ਭੀ ਜ਼ਰਾ ਮੇਰਾ ਆਸ਼ਨਾ ਨਹੀਂ ਹੈ। ਤੇਰਾ ਜਹਾਨ ਦਿਲ ਤੋਂ ਖ਼ਾਲੀ ਹੈ ਅਤੇ ਮੈਂ (ਮੁਸ਼ਤ ਇ ਖ਼ਾਕ) ਤਮਾਮ ਦਾ ਤਮਾਮ ਦਿਲ ਹਾਂ । ਤੇਰਾ ਦੁਨੀਆ ਦਾ ਚਮਨ ਤਾਂ ਇੱਛਾ ਹੈ ਲੇਕਿਨ ਮੇਰੀ ਨਿਵਾ ਦੇ ਲਾਇਕ ਨਹੀਂ, ਕਿ ਮੇਰਾ ਕੋਈ ਹਮਜ਼ਬਾਂ ਨਹੀਂ। ਉਸਦੇ ਬੁੱਲਾਂ ਤੇ ਇਕ ਮੁਸਕਰਾਹਟ ਫੈਲੀ ਅਤੇ ਉਸ ਨੇ ਕੁਛ ਨਾ ਕਿਹਾ ।
Wednesday, November 25, 2009
ਨਾ ਕਿਸੀ ਕੀ ਆਂਖ ਕਾ ਨੂਰ ਹੂੰ-ਬਹਾਦਰ ਸ਼ਾਹ ਜ਼ਫ਼ਰ نہ کسی کی آنکھ کا نور ہوں - بہادر شاہ ظفر
ਨਾ ਕਿਸੀ ਕੀ ਆਂਖ ਕਾ ਨੂਰ ਹੂੰ ਨਾ ਕਿਸੀ ਕੇ ਦਿਲ ਕਾ ਕਰਾਰ ਹੂੰ
ਜੋ ਕਿਸੀ ਕੇ ਕਾਮ ਨਾ ਆ ਸਕੇ, ਮੈਂ ਵੋਹ ਏਕ ਮੁਸ਼ਤ ਇ ਗ਼ੁਬਾਰ ਹੂੰ
ਨਾ ਤੋ ਮੈਂ ਕਿਸੀ ਕਾ ਹਬੀਬ ਹੂੰ ਨਾ ਤੋ ਮੈਂ ਕਿਸੀ ਕਾ ਰਕੀਬ ਹੂੰ
ਜੋ ਬਿਗੜ ਗਿਆ ਵੋਹ ਨਸੀਬ ਹੂੰ ਜੋ ਉੱਜੜ ਗਿਆ ਵੋਹ ਦਿਆਰ ਹੂੰ
ਮੇਰਾ ਰੰਗ ਰੂਪ ਬਿਗੜ ਗਿਆ, ਮੇਰਾ ਯਾਰ ਮੁਝ ਸੇ ਵਿੱਛੜ ਗਿਆ
ਜੋ ਚਮਨ ਖ਼ਿਜ਼ਾਂ ਸੇ ਉੱਜੜ ਗਿਆ, ਮੈਂ ਉਸੀ ਕੀ ਫ਼ਸਲ ਇ ਬਹਾਰ ਹੂੰ
ਪਏ ਫ਼ਾਤਿਹਾ ਕੋਈ ਆਏ ਕਿਉਂ, ਕੋਈ ਚਾਰ ਫੂਲ ਚੜ੍ਹਾਏ ਕਿਉਂ
ਕੋਈ ਆ ਕੇ ਸ਼ਮ੍ਹਾ ਜਲਾਏ ਕਿਉਂ, ਮੈਂ ਵੋਹ ਬੇਕਸੀ ਕਾ ਮਜ਼ਾਰ ਹੂੰ
ਮੈਂ ਨਹੀਂ ਹੂੰ ਨਗ਼ਮਾ ਇ ਜਾਂਫ਼ਿਜ਼ਾ, ਮੁਝੇ ਸੁਣ ਕੇ ਕੋਈ ਕਰੇਗਾ ਕਿਆ
ਮੈਂ ਬੜੇ ਹੀ ਰੋਗ ਕੀ ਹੂੰ ਸਦਾ, ਮੈਂ ਬੜੇ ਦੁੱਖੋਂ ਕੀ ਪੁਕਾਰ ਹੂੰ
ਮੁਸ਼ਤ ਇ ਗ਼ੁਬਾਰ---ਮਿੱਟੀ ਦੀ ਮੁੱਠ ; ਹਬੀਬ ---ਦੋਸਤ
ਦਿਆਰ--ਦੁਨੀਆਂ ;ਜਾਂ ਫਿਜ਼ਾ ---ਜਾਨ ਵਧਾਉਣ ਵਾਲਾ
Monday, November 23, 2009
ਖ਼ਯਾਮ ਦੀਆਂ ਰੁਬਾਈਆਂ ਦਾ ਪੰਜਾਬੀ ਰੂਪ - ਸੁਰਜਨ ਜ਼ੀਰਵੀ
11ਵੀਂ ਸਦੀ ਦੇ ਈਰਾਨੀ ਕਵੀ ਉਮਰ ਖ਼ਯਾਮ ਦੀਆਂ ਰੁਬਾਈਆਂ ਦਾ ਪੰਜਾਬੀ ਰੂਪ ਸ਼ ਸ਼ ਜੋਗੀ ਪੰਜਾਬੀ ਪਾਠਕਾਂ ਦੀ ਨਜ਼ਰ ਕਰ ਰਹੇ ਹਨ। ਇਹ ਪੰਜਾਬੀ ਸਾਹਿਤ ਨੂੰ ਉਹਨਾਂ ਦੀ ਅਨੂਠੀ ਦੇਣ ਹੈ-ਉਂਝ ਹੀ ਜਿਸ ਤਰ੍ਹਾਂ ਦੀ ਦੇਣ 19ਵੀਂ ਸਦੀ ਦੇ ਅੰਗ੍ਰੇਜ਼ ਕਵੀ ਐਡਵਰਡ ਫ਼ਿਟਜ਼ਜੈਰਾਲਡ ਨੇ ਫ਼ਾਰਸੀ ਦੇ ਇਸ ਮਹਾਨ ਕਵੀ ਦੇ ਅੰਗ੍ਰੇਜ਼ੀ ਤਰਜਮੇ ਨਾਲ ਅੰਗ੍ਰੇਜ਼ੀ ਸਾਹਿਤ ਨੂੰ ਦਿੱਤੀ ਸੀ।
ਫ਼ਿਟਜ਼ਜੈਰਾਲਡ ਆਪਣੇ ਵੇਲੇ ਦੇ ਮੰਨੇ ਹੋਏ ਕਵੀ ਸਨ ਪਰ ਬਾਹਰ ਦੀ ਦੁਨੀਆ ਵਿਚ ਅਤੇ ਸ਼ਾਇਦ ਆਪਣੇ ਦੇਸ਼ ਵਿਚ ਵੀ ਉਹ ਜ਼ਿਆਦਾਤਰ ਖ਼ਯਾਮ ਕਰਕੇ ਹੀ ਜਾਣੇ ਜਾਂਦੇ ਹਨ।
ਕਿਸੇ ਹੋਰ ਜ਼ਬਾਨ ਦੀ ਕਵਿਤਾ ਨੂੰ ਉਸਦੇ ਸਾਰੇ ਸੂਖਮ ਭਾਵਾਂ, ਅਲੰਕਾਰਾਂ, ਬਿੰਬਾਂ ਤੇ ਹੋਰ ਅਨੇਕ ਰੰਗਾਂ ਤੇ ਛੋਹਾਂ ਸਮੇਤ ਕਿਸੇ ਹੋਰ ਜ਼ਬਾਨ ਵਿਚ ਢਾਲਣਾ ਕੋਈ ਸੌਖੀ ਗਲ ਨਹੀਂ।ਇਹ ਆਪਣੀ ਕਿਸਮ ਦੀ ਕਲਪਣਾ, ਸ਼ਬਦਾਂ ਦੀ ਅਮੀਰੀ, ਸੰਵੇਦਨਸ਼ੀਲਤਾ ਤੇ ਸੰਜਮ ਦੀ ਮੰਗ ਕਰਦੀ ਹੈ। ਤਰਜਮਾ ਅਸਲ ਦਾ ਪਰਛਾਵਾਂ ਜਾਂ ਨਕਲ ਨਹੀਂ ਹੁੰਦਾ, ਇਹ ਪੁਨਰ-ਸਿਰਜਨਾ ਜਿਹਾ ਵਰਤਾਰਾ ਹੀ ਹੁੰਦਾ ਹੈ ਤੇ ਆਪਣੇ ਆਪ ਵਿਚ ਮੌਲਿਕ ਰਚਨਾ ਜਿਡਾ ਮੁਲ ਹੀ ਰਖਦਾ ਹੈ।ਜੇ ਉਮਰ ਖ਼ਯਾਮ ਫ਼ਿਟਜ਼ਜੈਰਾਲਡ ਦੀ ਪਛਾਣ ਦਾ ਚਿੰਨ੍ਹ ਬਣ ਚੁੱਕਾ ਹੈ ਤਾਂ ਇਸਦਾ ਕਾਰਨ ਇਹੀ ਹੈ ਕਿ ਉਹਨਾਂ ਖ਼ਯਾਮ ਨੂੰ ਅੰਗ੍ਰੇਜ਼ੀ ਜ਼ਬਾਨ ਦਾ ਵੀ ਓਨਾ ਹੀ ਉਚਾ ਰੁਬਾਈ-ਗੋ ਬਣਾ ਦਿੱਤਾ ਹੈ ਜਿੰਨਾ ਉਹ ਫ਼ਾਰਸੀ ਦਾ ਹੈ, ਹਾਲਾਂਕਿ ਰੁਬਾਈ ਪੱਛਮੀ ਸਾਹਿਤ ਦਾ ਅੰਗ ਨਹੀਂ।
ਸ਼ ਸ਼ ਜੋਗੀ ਦਾ ਤਰਜਮਾ ਆਪਣੀ ਥਾਂ ਖ਼ਯਾਮ ਨੂੰ ਪੰਜਾਬੀ ਕਵਿਤਾ ਦਾ ਹਮਸੁਖ਼ਨ ਤੇ ਪੰਜਾਬੀ ਮਨਾ ਦਾ ਮਹਿਰਮ ਬਨਾਉਣ ਦੀ ਸਮਰਥਾ ਰਖਦਾ ਹੈ। ਇਹ ਉਹਨਾਂ ਦੀ ਕਈ ਸਾਲਾਂ ਦੀ ਖ਼ਾਮੋਸ਼ ਘਾਲਣਾ ਦਾ ਸਿੱਟਾ ਹੈ। ਇਹ ਗਲ ਉਹੀ ਜਾਣਦੇ ਹਨ ਖ਼ਯਾਮ ਦੀ ਇਕ ਇਕ ਰੁਬਾਈ ਨੂੰ ਤਰਾਸ਼ਣ ਤੇ ਸਵਾਰਨ ਲਈ ਉਹਨਾਂ ਕਿੰਨੀਆਂ ਬੇਚੈਨ ਸ਼ਾਮਾਂ ਗੁਜ਼ਾਰੀਆਂ ਅਤੇ ਕਿਸੇ ਢੁਕਵੇਂ ਸ਼ਬਦ ਦੇ ਜੁਗਨੂੰ ਦਾ ਪਿਛਾ ਕਰਦਿਆਂ ਉਹਨਾਂ ਨੂੰ ਕਿੰਨੇ ਜਗਰਾਤੇ ਕਟਣੇ ਪਏ।
ਬਹੁਤੀਆਂ ਰੁਬਾਈਆਂ ਦਾ ਤਰਜਮਾ ਉਹਨਾਂ ਸਿਧਾ ਫ਼ਾਰਸੀ ਤੋਂ ਕੀਤਾ ਤੇ ਕੁਝ ਹੋਰ ਰੁਬਾਈਆਂ ਦੇ ਤਰਜਮੇ ਲਈ ਉਹਨਾਂ ਫ਼ਿਟਜ਼ਜੈਰਾਲਡ ਦੇ ਅੰਗ੍ਰੇਜ਼ੀ ਤਰਜਮੇ ਨੂੰ ਸਾਹਮਣੇ ਰਖਿਆ ਹੈ। ਪਰ ਕਿਸੇ ਵੀ ਹਾਲਤ ਵਿਚ ਉਹਨਾਂ ਰੁਬਾਈਆਂ ਦੇ ਪੰਜਾਬੀ ਰੂਪਾਂਤਰਣ ਵਿਚਲੀ ਇਕਸਾਰਤਾ ਵਿਚ ਕੋਈ ਫ਼ਰਕ ਨਹੀਂ ਆਉਣ ਦਿੱਤਾ।
ਉਹਨਾਂ ਜਿੰਨੀਆਂ ਵੀ ਰੁਬਾਈਆਂ ਨੂੰ ਪੰਜਾਬੀ ਵਿਚ ਢਾਲਿਆ ਹੈ, ਉਹਨਾਂ ਸਾਰੀਆਂ ਵਿਚ ਇਕੋ ਜਿੰਨੀ ਰਵਾਨੀ, ਚਾਸ਼ਨੀ ਤੇ ਗਹਿਰਾਈ ਮੌਜੂਦ ਹੈ। ਉਹਨਾਂ ਖ਼ਯਾਮ ਦੀ ਨਾਜ਼ਕ ਖ਼ਿਆਲੀ ਜਾਂ ਦਾਰਸ਼ਨਿਕ ਰਮਜ਼ਾਂ ਦੇ ਕਿਸੇ ਅੰਸ਼ ਨੂੰ ਗੁਆਚਣ ਨਹੀਂ ਦਿੱਤਾ ਅਤੇ ਇਹ ਕੋਈ ਸਾਧਾਰਨ ਪ੍ਰਾਪਤੀ ਨਹੀਂ।
ਉਹਨਾਂ ਦੇ ਤਰਜਮੇ ਦੀਆਂ ਕੁਝ ਵੰਨਗੀਆਂ ਹਾਜ਼ਰ ਹਨ:
ਏਨੀਆਂ ਲੰਮੀਆਂ ਵਾਟਾਂ ਦੇ ਜੋ ਪਾਂਧੀ ਹੈਸਨ ਸਾਰੇ
ਪਰਤ ਕੇ ਕੋਈ ਨਾ ਆਇਆ ਜੋ ਭੇਦਾਂ ਦਾ ਹਾਲ ਗੁਜ਼ਾਰੇ
ਰਹਿਣ ਦੇਈਂ ਨਾ ਰੀਝ ਕੋਈ ਤੂੰ ਏਸ ਸਰਾਂ ਵਿਚ ਰਹਿਕੇ
ਏਥੋਂ ਜੋ ਵੀ ਕੂਚ ਕਰ ਗਿਆ, ਮੁੜ ਨਾ ਫੇਰਾ ਮਾਰੇ
ਜਾਂ
ਰਾਹ ਵਿਚ ਏਦਾਂ ਤੁਰੀਂ ਕਿ ਤੈਨੂੰ ਕੋਈ ਨਾ ਕਰੇ ਸਲਾਮ
ਵਿਚਰੀਂ ਖ਼ਲਕ 'ਚ ਏਦਾਂ ਤੈਨੂੰ ਕੋਈ ਨਾ ਮਿਲੇ ਇਨਾਮ
ਤੇ ਜਦ ਤੂੰ ਜਾਏਂ ਮਸੀਤੇ, ਏਦਾਂ ਅੰਦਰ ਵੜੀਂ ਕਿ ਤੇਰਾ
ਕਰਕੇ ਸੁਆਗਤ ਤੈਨੂੰ ਕਿਧਰੇ ਥਾਪ ਨਾ ਦੇਣ ਇਮਾਮ
ਜਾਂ ਫਿਰ
ਜਦੋਂ ਰਾਤ ਨੇ ਚਾਦਰ ਅਪਣੀ ਦੁਨੀਆ ਤੋਂ ਖਿਸਕਾਈ
ਸੁਣਿਆਂ ਮੈਂ ਕਿ ਮੈਖ਼ਾਨੇ 'ਚੋਂ ਇਕ ਆਵਾਜ਼ ਇਹ ਆਈ
"ਜਾਗੋ ਮੇਰੇ ਜੀਣ ਜੋਗਿਓ ਭਰ ਲਓ ਜਾਮ ਕਿ ਕਿਧਰੇ
ਜੀਵਨ ਮਧੂ ਪਿਆਲੀ ਸੁਕ ਕੇ ਪਾਟ ਨਾ ਜਾਏ ਤਿਹਾਈ"
* * *
ਇਹ ਵੇਖ ਕੇ ਹੈਰਤ ਹੁੰਦੀ ਹੈ ਕਿ 11ਵੀਂ ਸਦੀ ਦੇ ਕਵੀ ਉਮਰ ਖ਼ਯਾਮ ਦੀਆਂ ਰੁਬਾਈਆਂ ਏਨੀਆਂ ਸਦੀਆਂ ਲੰਘ ਜਾਣਦੇ ਬਾਵਜੂਦ ਵੀ ਦਿਲਾਂ ਨੂੰ ਟੂੰਬਦੀਆਂ ਤੇ ਸੋਚ ਨੂੰ ਹਲੂਣਦੀਆਂ ਹਨ।
ਸ਼ਾਇਦ ਇਸਦਾ ਕਾਰਨ ਇਹ ਹੈ ਕਿ ਉਮਰ ਖ਼ਯਾਮ ਬੇਰੂਹ ਧਾਰਮਕ ਉਪਦੇਸ਼ਾਂ ਜਾਂ ਬੋਝਲ ਸਦਾਚਾਰਕ ਵਿਖਿਆਨਾਂ ਵਿਚ ਯਕੀਨ ਨਹੀਂ ਰਖਦਾ। ਉਂਝ ਇਹ ਗੱਲ ਵੀ ਅਚੰਭੇ ਤੋਂ ਘਟ ਨਹੀਂ ਕਿ ਮਧ ਕਾਲ ਵਿਚ ਵਿਚਰਕੇ ਵੀ ਖ਼ਯਾਮ ਧਾਰਮਕ ਤੰਗਦਿਲੀ ਤੋਂ ਏਨਾ ਨਿਰਲੇਪ ਰਿਹਾ।
ਤਰਬੀਅਤ ਦੇ ਪਖੋਂ ਖ਼ਯਾਮ ਤਾਰਾ ਵਿਗਿਆਨੀ ਤੇ ਗਣਿਤ ਵਿਦਿਆ ਦਾ ਮਾਹਰ ਸੀ। ਸ਼ਾਇਦ ਏਸੇ ਵਿਗਿਆਨਕ ਸੂਝ ਕਰਕੇ ਹੀ ਚੇਤੰਨ ਸੋਚ ਤੇ ਆਜ਼ਾਦ ਖ਼ਿਆਲੀ ਜਿਹੇ ਵਸਫ਼ ਉਸਦੇ ਵਿਅਕਤਿਤਵ ਦਾ ਹਿੱਸਾ ਬਣੇ।
ਉਸਦੀਆਂ ਰੁਬਾਈਆਂ ਵਿਚ ਪਿਆਲੇ, ਸੁਰਾਹੀ, ਫੁਲਾਂ-ਲਦੀਆਂ ਟਹਿਣੀਆਂ, ਅੰਗੂਰਾਂ ਦੇ ਅਨਾਬੀ ਰਸ, ਅਨਾਬੀ ਬੁਲ੍ਹਾਂ, ਮਸਤ ਨੈਣਾ, ਸਾਕੀ ਤੇ ਮੁਤਰਬ ਦਾ ਜ਼ਿਕਰ ਵਾਰ ਵਾਰ ਆਉਂਦਾ ਹੈ। ਪਰ ਉਹ ਇਹਨਾਂ ਦਿਲਕਸ਼ ਰੂਪਕਾਂ ਦੀ ਵਰਤੋਂ ਇੰਦਰੀਆਵੀ ਮੌਜ ਮੇਲੇ ਲਈ ਉਕਸਾਉਣ ਦੇ ਮੰਤਵ ਨਾਲ ਨਹੀਂ ਕਰਦਾ।ਜਦੋਂ ਕਦੇ ਵੀ ਉਹ ਅਜਿਹੇ ਰੰਗੀਨ ਸੰਕਲਪਾਂ ਦਾ ਜ਼ਿਕਰ ਕਰਦਾ ਹੈ ਤਾਂ ਯਕੀਨ ਮੰਨੋ ਉਸਨੇ ਜ਼ਿੰਦਗੀ ਦਾ ਕੋਈ ਡੂੰਘਾ ਭੇਦ ਦੱਸਣਾ ਹੁੰਦਾ ਹੈ ਜਾਂ ਉਸਨੇ ਕਿਸੇ ਸੱਚ ਦੀ ਬੰਦ ਸਿੱਪੀ ਖੋਲ੍ਹਣੀ ਹੁੰਦੀ ਹੈ।
ਅਸਲ ਵਿਚ ਉਹ ਜ਼ਿੰਦਗੀ ਦੇ ਆਦਿ ਅੰਤ, ਇਸਦੀ ਹੋਣੀ, ਇਸਦੀ ਨਾਪਾਏਦਾਰੀ, ਇਸਦੇ ਮਨੋਰਥਾਂ ਤੇ ਉਦੇਸ਼ਾਂ ਜਿਹੇ ਸਦੀਵੀ ਸਵਾਲਾਂ ਦਾ ਕਵੀ ਹੈ। ਉਸਦੀਆਂ ਰੁਬਾਈਆਂ ਵਿਚ ਸ਼ੋਖ਼ੀ ਤੇ ਗੰਭੀਰਤਾ ਦਾ, ਹੁਲਾਸ ਤੇ ਉਦਾਸੀ ਦਾ ਅਸਚਰਜ ਸੁਮੇਲ ਹੈ। ਸ਼ਾਇਦ ਇਹੀ ਸੁਮੇਲ ਹੈ ਜਿਸਦੇ ਸਦਕਾ ਉਸਦੀਆਂ ਰੁਬਾਈਆਂ ਹਰ ਦੌਰ ਵਿਚ ਹਸਾਸ ਮਨੁੱਖਾਂ ਦੇ ਦਿਲਾਂ ਤਕ ਰਸਾਈ ਪੈਦਾ ਕਰ ਲੈਂਦੀਆਂ ਰਹੀਆਂ ਹਨ ਤੇ ਅਜੇ ਵੀ ਇਹਨਾਂ ਵਿਚ ਇਹ ਕਰਿਸ਼ਮਾ ਜਿਉਂ ਦਾ ਤਿਉਂ ਕਾਇਮ ਹੈ।
ਖ਼ਯਾਮ ਦੀ ਹਰ ਰੁਬਾਈ ਜ਼ਿੰਦਗੀ ਉੱਤੇ ਕਿਸੇ ਨਵੇਂ ਜ਼ਾਵੀਏ ਤੋਂ ਝਾਤ ਪੁਆਉਂਦੀ ਜਾਪਦੀ ਹੈ। ਉਹ ਮੌਤ ਤੋਂ ਬਾਅਦ ਦੇ ਕਿਸੇ ਅਣਡਿੱਠੇ ਜਹਾਨ ਦੀ ਗਲ ਨਹੀਂ ਕਰਦਾ, ਜਿਥੇ ਸਾਰੇ ਹੀ ਧਰਮ ਸੁਰਗ ਤੇ ਨਰਕ ਦੇ ਨਕਸ਼ੇ ਬਨ੍ਹਦੇ ਹਨ। ਉਹ ਜ਼ਿੰਦਗੀ ਨੂੰ ਤਿਆਗਣ ਦੀ ਗੱਲ ਵੀ ਨਹੀਂ ਕਰਦਾ ਤੇ ਨਾ ਉਹ ਮਨੁੱਖ ਨੂੰ ਇਹ ਯਾਦ ਦਿਵਾਉਂਣਾ ਭੁਲਦਾ ਹੈ ਕਿ ਮਹਲ, ਮਾੜੀਆਂ ਤੇ ਮਰਾਤਬੇ ਕਿਸੇ ਪ੍ਰਾਪਤੀ ਦਾ ਪੈਮਾਨਾ ਨਹੀਂ ਮੰਨੇ ਜਾ ਸਕਦੇ।ਮਨੁੱਖ ਦੇ ਜਿਉਣ ਦਾ ਅਸਲ ਮੰਤਵ ਕੋਈ ਹੋਰ ਹੈ।ਖ਼ਯਾਮ ਨੂੰ ਪੈਗੰਬਰ ਹੋਣ ਦਾ ਦਾਅਵਾ ਨਹੀਂ ਸੀ ਕਿ ਉਹ ਇਹ ਮੰਤਵ ਬਿਆਨ ਕਰਨ ਦੀ ਲੋੜ ਸਮਝਦਾ। ਇਹ ਮੰਤਵ ਸਮਝਣ ਤੇ ਮਿਥਣ ਦਾ ਕੰਮ ਉਸਨੇ ਹਰ ਮਨੁੱਖ ਦੇ ਆਪਣੇ Aੁੱਤੇ ਛੱਡ ਦਿੱਤਾ ਹੈ। ਸ਼ਾਇਦ ਉਹ ਇਹ ਜਾਣਦਾ ਸੀ ਕਿ ਜਦੋਂ ਮਨੁੱਖ ਸੋਚਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਹ ਯਕੀਨਨ ਇਸੇ ਨਤੀਜੇ ਉੱਤੇ ਹੀ ਪਹੁੰਚਦਾ ਹੈ ਕਿ ਉਸਨੂੰ ਆਪਣੇ ਨਾਲੋਂ ਵੱਧ ਹੋਰਨਾਂ ਲਈ ਜਿਉਣਾ ਚਾਹੀਦਾ ਹੈ ।
* * *
ਸ਼ ਸ਼ ਜੋਗੀ ਲਈ ਖ਼ਯਾਮ ਦਾ ਤਰਜਮਾ ਨਿਰੋਲ ਸ਼ੌਕ ਦਾ ਵਣਜ ਹੈ। ਇਹ ਕਹਿਣਾ ਮੁਸ਼ਕਲ ਹੈ ਕਿ ਖ਼ਯਾਮ ਨੂੰ ਜੋਗੀ ਨੇ ਚੁਣਿਆ ਜਾਂ ਖ਼ਯਾਮ ਨੇ ਉਸਦੇ ਦਿਲ ਦਾ ਦਰਵਾਜ਼ਾ ਖੜਕਾਇਆ। ਜਾਨਦਾਰ ਤਰਜਮੇ ਲਈ ਇਹ ਗਲ ਵੀ ਬੁਨਿਆਦੀ ਮਹੱਤਤਾ ਰਖਦੀ ਹੈ ਕਿ ਮੂਲ ਸ਼ਾਇਰ ਦਾ ਕਲਾਮ ਤਰਜਮਾਕਾਰ ਦੇ ਮੰਨ ਵਿਚ ਪਹਿਲੀ ਡਿੱਠੇ ਕੋਈ ਧੂਹ, ਕੋਈ ਤੜਪ ਪੈਦਾ ਕਰ ਦੇਵੇ।
ਇਹ ਜੋਗੀ ਦਾ ਨਿਰਾ ਤਖ਼ਲੱਸ ਹੀ ਨਹੀਂ, ਉਸਦੀ ਸਮੁੱਚੀ ਅਮਲੀ ਜ਼ਿੰਦਗੀ ਕੁਝ ਇਸ ਅੰਦਾਜ਼ ਦੀ ਹੈ ਕਿ ਖ਼ਯਾਮ ਦੀਆਂ ਰੁਬਾਈਆਂ ਹੀ ਉਸਦੀ ਇਬਾਰਤ ਹੋ ਸਕਦੀਆਂ ਸਨ। ਜਦੋਂ ਸੁਭਾਅ ਜੋਗੀਆਨਾ ਹੋਵੇ, ਰੰਗ ਢੰਗ ਕਲੰਦਰਾਨਾ, ਅਕੀਦਾ ਇਨਸਾਨ-ਦੋਸਤੀ ਤੇ ਮਿਜ਼ਾਜ ਸ਼ਾਇਰਾਨਾ ਤਾਂ ਇਸ ਤਸਵੀਰ ਵਿਚ ਜੇ ਕਿਸੇ ਰੰਗ ਦੀ ਕਮੀ ਹੋ ਸਕਦੀ ਸੀ ਤਾਂ ਉਹ ਖ਼ਯਾਮ ਦੀਆਂ ਰੁਬਾਈਆਂ ਦਾ ਰੰਗ ਹੀ ਸੀ। ਇਸ ਰੰਗ ਨੂੰ ਸ਼ੇਅਰੋ ਹਰਫ਼ ਨਾਲ ਜੋਗੀ ਦੀ ਵਾਬਸਤਗੀ ਨੇ ਆਪਣੀ ਪਕੜ ਵਿਚ ਲੈ ਹੀ ਆਉਣਾ ਸੀ।
ਪਰ ਇਹ ਤਸਵੀਰ ਇੱਕਲੇ ਜੋਗੀ ਦੀ ਨਹੀਂ, ਭਾਵੇਂ ਇਸਦੇ ਲਈ ਹਵਾਲਾ ਉਸੇ ਦਾ ਹੈ। ਇਸ ਤਸਵੀਰ ਵਿਚੋਂ ਅਸੀਂ ਸਾਰੇ ਹੀ ਆਪਣੀ ਕਿਸੇ ਨਾ ਕਿਸੇ ਤਾਂਘ ਜਾਂ ਤਲਾਸ਼ ਦਾ ਵੇਰਵਾ ਤੱਕ ਸਕਦੇ ਹਾਂ।
ਖ਼ਯਾਮ ਦੀਆਂ ਰੁਬਾਈਆਂ ਦੇ ਇਸ ਸੰਗ੍ਰਹਿ ਬਾਰੇ ਇੱਕ ਗਲ ਨਿਸਚੇ ਨਾਲ ਆਖੀ ਜਾ ਸਕਦੀ ਹੈ, ਇਹ ਲੋੜ ਤਾਂ ਭਾਵੇਂ ਜੋਗੀ ਦੀ ਕਿਸੇ ਅੰਤਰੀਵੀ ਜਗਿਆਸਾ ਦੀ ਸੀ ਪਰ ਇਹ ਪ੍ਰਾਪਤੀ ਸਮੁੱਚੇ ਪੰਜਾਬੀ ਸਾਹਿਤ ਦੀ ਬਣ ਗਈ ਹੈ-ਅਤੇ ਪ੍ਰਾਪਤੀ ਵੀ ਅਜਿਹੀ ਜਿਹੜੀ ਸਮਿਆਂ ਬਧੀ ਸੰਜੀਦਾ ਪਾਠਕਾਂ ਦੇ ਮਨਾਂ ਨੂੰ ਸਰਸ਼ਾਰ ਕਰਦੀ ਰਹੇਗੀ ਅਤੇ ਉਹਨਾਂ ਨੂੰ ਕੁਝ ਅਜਿਹੇ ਢੰਗ ਨਾਲ ਜਿਉਣ ਦਾ ਸੁਨੇਹਾ ਦਿੰਦੀ ਰਹੇਗੀ ਕਿ:
ਤਾਂ ਜੋ ਮੇਰੀ ਮਿੱਟੀ ਵਿਚੋਂ ਲਪਟ ਅਜਿਹੀ ਆਵੇ,
ਉਸ ਥਾਂ ਕੋਲੋਂ ਲੰਘਦਾ ਜਾਂਦਾ ਹਰ ਰਾਹੀ ਨਸ਼ਿਆਵੇ,
ਫ਼ੇਰ ਕੋਈ ਪੱਕਾ ਮੋਮਨ ਵੀ ਜੇ ਓਥੋਂ ਦੀ ਲੰਘੇ,
ਪੈਰ ਨਾ ਅਗੇ ਪੁੱਟ ਸੱਕੇ, ਉਹ ਧੂਹ ਖਾ ਕੇ ਮੁੜ ਆਵੇ।
ਜੋਗੀ ਦੇ ਤਰਜਮੇ ਵਿਚ ਆਪਣੀ ਤਰ੍ਹਾਂ ਦਾ ਰਸ ਹੈ। ਇਸ ਰਸ ਵਿਚ ਖ਼ਯਾਮ ਦੀ ਰੰਗਤ ਵੀ ਹੈ ਤੇ ਪੰਜਾਬੀ ਚਾਸ਼ਨੀ ਵੀ। ਇਹ ਰਸ ਜੋਗੀ ਪੈਦਾ ਕਰ ਸਕਿਆ ਹੈ ਕਿਉਂਕਿ ਖ਼ਯਾਮ ਦੇ ਖ਼ਿਆਲਾਂ ਨੂੰ ਮਾਪਦਿਆਂ, ਇਸਦੇ ਤਕਾਜ਼ੇ ਅਨੁਸਾਰ, ਉਹ ਪੰਜਾਬੀ ਨੂੰ ਨਵੇਂ ਅੰਦਾਜ਼, ਨਵੇਂ ਅਲੰਕਾਰ ਦੇ ਸਕਿਆ ਹੈ।
ਖ਼ਯਾਮ ਛੇਤੀ ਕੀਤੇ ਵਾਵੇਅੰਗ ਆਉਣ ਵਾਲਾ ਕਵੀ ਨਹੀਂ। ਉਹ ਓਨਾ ਸਰਲ ਤੇ ਸਾਦਾ ਨਹੀਂ ਜਿਨਾ ਉਹ ਨਜ਼ਰ ਆਉਂਦਾ ਹੈ।ਉਸਦੀ ਸਰਲਤਾ ਖ਼ਿਆਲਾਂ, ਭਾਵਾਂ ਤੇ ਦਾਰਸ਼ਨਿਕ ਮੁਸ਼ਹਿਦਿਆਂ ਦੀ ਜਿਸ ਮਹਿਰਾਬ ਉੱਤੇ ਟਿਕੀ ਹੋਈ ਹੈ ਉਹ ਬੜੇ ਬਾਰੀਕ ਤਵਾਜ਼ਨ ਤੇ ਤਰਤੀਬ ਦੀ ਦੇਣ ਹੈ ਅਤੇ ਇਹੀ ਉਸਦੀਆਂ ਰੁਬਾਈਆ ਦੀ ਅਸਲ ਰੂਹ ਹੈ।ਖ਼ਯਾਮ ਵਿਚ ਉਦਾਸੀ ਤੇ ਹੁਲਾਸ, ਦੁਨੀਆ ਦੇ ਇਕ ਸਰਾਂ ਹੋਣ ਦਾ ਅਹਿਸਾਸ ਤੇ ਫੁਲਾਂ ਲਦੀ ਟਹਿਣੀ ਹੇਠ ਜਾਮ ਛਲਕਾ ਰਹੇ ਸਾਕੀ ਦਾ ਖੁਸ਼ਰੰਗ ਤਸੱਵਰ, ਫ਼ਲਸਫ਼ਾ ਤੇ ਮਸਤੀ ਧੁਪ ਛਾਂ ਵਾਂਗ ਝੂਲਦੇ ਮਹਿਸੂਸ ਹੁੰਦੇ ਹਨ। ਅਜਿਹੀ ਉਡਦੀ ਕੈਫ਼ੀਅਤ ਨੂੰ ਪਕੜ ਵਿਚ ਲਿਆਉਣਾ ਕੋਈ ਸੌਖੀ ਗਲ ਨਹੀਂ।
ਜੋਗੀ ਦੀ ਸਭ ਤੋਂ ਵਡੀ ਪ੍ਰਾਪਤੀ ਇਹ ਹੈ ਕਿ ਉਸਨੇ ਖ਼ਯਾਮ ਦੀ ਇਸ ਸੂਖਮਤਾ ਨੂੰ ਆਪਣੇ ਅਨੁਭਵ ਵਿਚ ਪੂਰੀ ਤਰ੍ਹਾਂ ਰਚਾਕੇ ਹੀ ਉਸਦਾ ਤਰਜਮਾ ਕੀਤਾ ਹੈ। ਇਹੀ ਕਾਰਨ ਹੈ ਕਿ ਜੋਗੀ ਦਾ ਖ਼ਯਾਮ ਸਾਡੇ ਆਪਣੇ ਦੌਰ ਤੇ ਦਿਲਾਂ ਦੀ ਤਰਜਮਾਨੀ ਕਰਦਾ ਮਹਿਸੂਸ ਹੁੰਦਾ ਹੈ।
ਜੋਗੀ ਨੇ ਆਪਣੇ ਤਰਜਮੇ ਨੂੰ ਜਿਸ ਖ਼ੂਬੀ ਨਾਲ ਨਿਭਾਇਆ ਹੈ, ਉਸਦਾ ਇਕ ਪਰਮਾਣ ਇਹ ਵੀ ਹੈ ਉਸਨੇ ਉਸ ਤੀਖਣਤਾ, ਸ਼ਿਦਤ ਤੇ ਵੇਗ ਵਿਚ ਕੋਈ ਢਿਲ ਨਹੀਂ ਆਉਣ ਦਿੱਤੀ ਜਿਸ ਨਾਲ ਅਖੀਰਲੀ ਪੰਗਤੀ ਵਜੋਂ ਖ਼ਯਾਮ ਦੀ ਹਰ ਰੁਬਾਈ ਨੇਪਰੇ ਚੜ੍ਹਦੀ ਹੈ ਤੇ ਜਿਸਦੇ ਸਦਕਾ ਇਹ ਰੁਬਾਈ ਆਪਣੇ ਨਿਵੇਕਲੇ ਖਿਆਲ, ਆਪਣੀ ਨਿਵੇਕਲੀ ਭਾਅ ਨਾਲ ਪਾਠਕ ਦੇ ਮਨ ਵਿਚ ਤਸਵੀਰ ਜਿਹੀ ਖਿਚ ਜਾਂਦੀ ਹੈ। ਇਸ ਸੰਦਰਭ ਵਿਚ ਹੇਠਲੀਆਂ ਪੰਗਤੀਆਂ ਉਤਲੇ ਨੁਕਤੇ ਨੂੰ ਵਧੇਰੇ ਸੁਖਾਲੀ ਤਰ੍ਹਾਂ ਉਜਾਗਰ ਕਰ ਸਕਣਗੀਆਂ।
"ਸਬਰ ਨੇ ਜਿਹੜਾ ਚੋਗਾ ਸੀਤਾ
ਸਮੇਂ ਨੇ ਪਾੜ ਮੁਕਾਇਆ"
"ਆਉਂਦੇ ਬਾਰੇ ਕਦੇ ਨਾ ਸੋਚੀਂ
ਬੀਤੇ ਨੂੰ ਭੁਲ ਜਾਈਂ"
"ਜੀਵਨ ਮਧੂ ਪਿਆਲੀ ਸੁੱਕਕੇ
ਪਾਟ ਨਾ ਜਾਏ ਤਿਹਾਈ"
"ਜਿਸ ਗਿਰਦੇ ਪਰਛਾਵੇਂ ਸਾਡੇ
ਘੁੰਮਦੇ ਫਿਰਨ ਵਿਚਾਰੇ"
"ਵਾਂਗ ਅਨ੍ਹੇਰੀ ਤੁਰ ਚਲਿਆ ਹਾਂ
ਝਖੜ ਵਾਂਗ ਸਾਂ ਆਇਆ"
"ਆਪਣੇ ਦਿਲ ਦੀਆਂ ਰੀਝਾਂ ਦੀ
ਇਕ ਦੁਨੀਆ ਨਵੀਂ ਵਸਾਈਏ"
"ਕਿਹੜਾ ਗਿਆ ਨਰਕ ਨੂੰ
ਕੀਹਦੀ ਸੁਰਗਾਂ ਨਾਲ ਭਿਆਲੀ"
"ਕਿਹੜਾ ਏਥੇ ਇਕ ਦਿਨ ਹੱਸਕੇ
ਪੂਰਾ ਸਾਲ ਨਾ ਰੋਏ"
"ਏਥੋਂ ਜੋ ਵੀ ਕੂਚ ਕਰ ਗਿਆ
ਮੁੜ ਨਾ ਫੇਰਾ ਪਾਏ"
ਵਾਸਤਵ ਵਿਚ ਜੋਗੀ ਪੈਰ ਪੈਰ ਉੱਤੇ ਨਵੀਆਂ ਤਸ਼ਬੀਹਾਂ, ਨਵੇਂ ਬਿੰਬ ਸਿਰਜਦਾ ਹੈ ਜਿਨ੍ਹਾਂ ਦੇ ਸਦਕਾ ਉਸਦੇ ਤਰਜਮੇ ਵਿਚ ਆਪਣੀ ਤਰ੍ਹਾਂ ਦਾ ਸਹਿਜ ਤੇ ਰਵਾਨੀ ਪੈਦਾ ਹੋ ਗਈ ਹੈ। ਉਸਨੇ ਬੀਤ ਰਹੇ ਸਮੇਂ ਨੂੰ "ਪੈਰਾਂ ਹੇਠੋਂ ਖਿਸਕ ਰਹੇ ਪਰਛਾਵਿਆਂ" ਨਾਲ, ਆਕਾਸ਼ ਨੂੰ "ਉਰਧ ਕਟੋਰੇ" ਨਾਲ, ਰੈਣ ਦਿਵਸ ਨੂੰ "ਜ਼ਿੰਦਗੀ ਦੀ ਕਾਰਵਾਂ ਸਰਾਏ ਦੇ ਦੋ ਦਰਵਾਜ਼ਿਆਂ" ਨਾਲ, ਜ਼ਿੰਦਗੀ ਦੇ ਝਮੇਲਿਆਂ ਨੂੰ "ਉਮਰਾਂ ਦੇ ਦਫ਼ਤਰ" ਨਾਲ, ਉਮਰ ਨੂੰ "ਲੰਮੀਆਂ ਵਾਟਾਂ" ਨਾਲ, ਸਵੇਰ ਨੂੰ "ਰਾਤ ਦੀ ਖਿਸਕ ਰਹੀ ਚਾਦਰ" ਨਾਲ ਜਾਂ ਚੜ੍ਹਦੇ ਸੂਰਜ ਵਲੋਂ "ਨਿਸ਼ਾ ਦੀ ਬੁਲਕ ਵਿਚ ਵਗਾਹ ਕੇ ਮਾਰੇ ਪਥਰ" ਨਾਲ ਤਸ਼ਬੀਹ ਦਿੱਤੀ ਹੈ ਤੇ ਇਸ ਤਰ੍ਹਾਂ ਉਸ ਨੇ ਖ਼ਯਾਮ ਦੇ ਕਲਾਮ ਵਿਚ ਆਪਣੀ ਤਰ੍ਹਾਂ ਦਾ ਨਿਖਾਰ ਪੈਦਾ ਕਰ ਦਿੱਤਾ ਹੈ।
ਕਹਿਣਾ ਇਹ ਬਣਦਾ ਹੈ ਕਿ ਜੋਗੀ ਨੇ ਠੀਕ ਉਸੇ ਕਾਵਿਕ ਸੰਵੇਦਨਾ, ਕਾਲਪਨਿਕ ਜੁਗਤ ਤੇ ਭਾਸ਼ਾਈ ਸੂਝ ਦਾ ਸਬੂਤ ਦਿੱਤਾ ਹੈ ਜਿਸ ਦੀ ਖ਼ਯਾਮ ਮੰਗ ਕਰਦਾ ਹੈ। ਜੋਗੀ ਨੇ ਤਰਜਮਾ ਕਰਨ ਸਮੇਂ ਖ਼ਯਾਮ ਦੀ ਕਿਸੇ ਰੁਬਾਈ ਦੇ ਨਾਜ਼ਕ ਤੋਂ ਨਾਜ਼ਕ ਖ਼ਿਆਲ ਜਾਂ ਕੈਫ਼ੀਅਤ ਨੂੰ ਅਖੋਂ ਓਹਲੇ ਨਹੀਂ ਹੋਣ ਦਿੱਤਾ। ਭਾਵੇਂ ਖ਼ਯਾਮ ਦੀ ਕਿਸੇ ਰੁਬਾਈ ਵਿਚ ਸ਼ਾਹੀ ਮਹਲ ਦੇ ਬੁਰਜ ਨੂੰ ਆਪਣੇ ਜਾਲ ਵਿਚ ਸਮੇਟ ਰਹੀਆਂ ਚੜ੍ਹਦੇ ਸੂਰਜ ਦੀਆਂ ਕਿਰਨਾਂ ਦੀ ਮੰਜ਼ਰਕਸ਼ੀ ਹੈ, ਕਾਰਵਾਂ ਸਰਾਏ ਦੇ ਖੰਡਰਾਂ ਦੀ ਜ਼ਬਾਨੀ ਆਉਂਦੇ ਲੰਘਦੇ ਸ਼ਾਹਾਂ ਬਾਦਸ਼ਾਹਾਂ ਦੇ ਦੋ ਘੜੀਆਂ ਰੁਕਣ ਤੇ ਸਦਾ ਲਈ ਤੁਰ ਜਾਣ ਦਾ ਪੁਰਸੋਜ਼ ਵੇਰਵਾ ਹੈ ਜਾਂ ਕਵੀ ਦੀ ਕਿਸੇ ਅਜਿਹੀ ਮਨੋਕਾਮਨਾ ਦਾ ਖ਼ੁਸ਼-ਲਹਿਜਾ ਇਜ਼ਹਾਰ ਕਿ ਸਦੀਵੀ ਨੀਂਦ ਸਮੇਂ ਉਸਨੂੰ ਵੇਲ ਅੰਗੂਰੀ ਵਿਚ ਵਲੇਟ ਕੇ ਕਿਸੇ ਸੁੰਦਰ ਬਗੀਚੀ ਦੀ ਇਕ ਨੁਕਰੇ ਦਫ਼ਨਾਇਆ ਜਾਏ, ਜੋਗੀ ਨੇ ਉਸਦੇ ਹਰ ਰਓਂ ਹਰ ਤਰੰਗ ਨੂੰ ਬੁਝਿਆ ਤੇ ਸਾਡੇ ਤੱਕ ਪੁਚਾਇਆ ਹੈ।
ਆਪਣੇ ਕਾਬਲੇ-ਦਾਦ ਤਰਜਮੇ ਨਾਲ ਜੋਗੀ ਨੇ ਪੰਜਾਬੀ ਸੁਹਜ ਦੇ ਵਿਹੜੇ ਵਿਚ ਇਕ ਅਜਿਹਾ ਨਵਾਂ ਬੂਟਾ ਲਾਇਆ ਹੈ ਜਿਸ ਦੀ ਹਰਿਆਲੀ ਨੇ ਸਮੇਂ ਨਾਲ ਹੋਰ ਮੌਲਣਾ ਹੈ ਅਤੇ ਇਸਦੀ ਛਾਂ ਨੇ ਹੋਰ ਸੰਘਣੇ ਤੇ ਉਸਦੀ ਮਹਿਕ ਨੇ ਹੋਰ ਨਸ਼ੀਲੇ ਹੁੰਦੇ ਜਾਣਾ ਹੈ। ਖ਼ਯਾਮ ਪਾਠਕਾਂ ਦੇ ਮਨ ਵਿਚ ਮਲਕੜੇ ਜਿਹੇ ਪਰਵੇਸ਼ ਕਰਦਾ ਹੈ ਪਰ ਉਸਦੇ ਪੈਰ ਧਰਦਿਆਂ ਹੀ ਮਨਾਂ ਦੇ ਦਰਵਾਜ਼ੇ ਆਪਣੇ ਆਪ ਖੁੱਲ੍ਹਣ ਲਗਦੇ ਹਨ। ਇਸ ਦੇਣ ਲਈ ਪੰਜਾਬੀ ਸਾਹਿਤ ਜੋਗੀ ਦਾ ਰਿਣੀ ਰਹੇਗਾ।
ਧੰਨਵਾਦ - ਨਿਸੋਤ
ਆਜ ਬਾਜ਼ਾਰ ਮੇਂ--ਫੈਜ਼ ਅਹਿਮਦ ਫੈਜ਼ آج بازار میں
ਆਜ ਬਾਜ਼ਾਰ ਮੇਂ ਪਾ ਬ ਜੋਲਾਂ ਚਲੋ
ਪਾ ਬ ਜੋਲਾਂ--ਪੈਰੀਂ ਬੇੜੀਆਂ
ਚਸ਼ਮੇ ਨਮ, ਜਾਨੇ ਸ਼ੋਰੀਦਾ ਕਾਫ਼ੀ ਨਹੀਂ
ਤੋਹਮਤੇ ਇਸ਼ਕ ਪੋਸ਼ੀਦਾ ਕਾਫ਼ੀ ਨਹੀਂ
ਆਜ ਬਾਜ਼ਾਰ ਮੇਂ ਪਾ ਬ ਜੋਲਾਂ ਚਲੋ
ਸ਼ੋਰੀਦਾ--ਬੇਚੈਨ ਪੋਸ਼ੀਦਾ--ਲੁਕਵਾਂ
ਦਸਤ ਅਫ਼ਸ਼ਾਂ ਚਲੋ, ਮਸਤ ਓ ਰਕਸਾਂ ਚਲੋ
ਖ਼ਾਕ ਬਰ ਸਰ ਚਲੋ, ਖੂੰ ਬ ਦਾਮਾਂ ਚਲੋ
ਰਾਹ ਤਕਤਾ ਹੈ ਸਬ ਸ਼ਹਿਰੇ ਜਾਨਾਂ ਚਲੋ
ਰਕਸਾਂ--ਨੱਚਦੇ ਹੋਏ
ਹਾਕਮੇ ਸ਼ਹਿਰ ਭੀ, ਮਜਮਾ ਏ ਆਮ ਭੀ
ਤੀਰੇ ਇਲਜ਼ਾਮ ਭੀ, ਸੰਗੇ ਦੁਸ਼ਨਾਮ ਭੀ
ਸੁਬਹੇ ਨਾਸ਼ਾਦ ਭੀ, ਰੋਜ਼ੇ ਨਾਕਾਮ ਭੀ
ਨਾਸ਼ਾਦ--ਨਾਖੁਸ਼ੀ
ਉਨ ਕਾ ਦਮ ਸਾਜ਼ ਆਪਨੇ ਸਿਵਾ ਕੌਨ ਹੈ?
ਸ਼ਹਿਰੇ ਜਾਨਾਂ ਮੇਂ ਅਬ ਬਾਸਫ਼ਾ ਕੌਨ ਹੈ?
ਦਸਤੇ ਕਾਤਲ ਕੇ ਸ਼ਾਇਆਂ ਰਹਾ ਕੌਨ ਹੈ?
ਦਮ ਸ਼ਾਜ਼--ਦੋਸਤ ਬਾਸਫ਼ਾ--ਬੇਦਾਗ ਸ਼ਾਇਆਂ--ਹੱਕਦਾਰ
ਰਖ਼ਤੇ ਦਿਲ ਬਾਂਧ ਲੋ ਦਿਲ ਫਿਗਾਰੋ ਚਲੋ
ਫਿਰ ਹਮੇਂ ਕਤਲ ਹੋ ਆਏਂ ਯਾਰੋ ਚਲੋ
ਆਜ ਬਾਜ਼ਾਰ ਮੇਂ ਪਾ ਬ ਜੋਲਾਂ ਚਲੋ
ਫਿਗਾਰੋ--ਜਖਮ
Friday, November 20, 2009
ਦੇਖ ਤੋ ਦਿਲ ਕਿ ਜਾਂدیکھ تو دل کہ جاں -ਮੀਰ ਤੱਕੀ ਮੀਰ میر تقی میر
ਦੇਖ ਤੋ ਦਿਲ ਕਿ ਜਾਂ ਸੇ ਉਠਤਾ ਹੈ
ਯੇ ਧੂੰਆਂ ਸਾ ਕਹਾਂ ਸੇ ਉਠਤਾ ਹੈ
ਜਾਂ-- ਕਿੱਥੇ
ਗੋਰ ਕਿਸ ਦਿਲ ਜਲੇ ਕੀ ਹੈ ਯੇ ਫ਼ਲਕ
ਸ਼ੋਲਾ ਇਕ ਸੁਬਾ ਯਾਂ ਸੇ ਉਠਤਾ ਹੈ
ਗੋਰ--ਕਬਰ
ਖ਼ਾਨਾ ਏ ਦਿਲ ਸੇ ਜਿਨਹਾਰ ਨਾ ਜਾ
ਕੋਈ ਐਸੇ ਮਕਾਂ ਸੇ ਉਠਤਾ ਹੈ!
ਜਿਨਹਾਰ--ਕਦੇ ਵੀ
ਨਾਲਾ ਸਿਰ ਖੇਂਚਤਾ ਹੈ ਜਬ ਮੇਰਾ
ਸ਼ੋਰ ਇਕ ਆਸਮਾਂ ਸੇ ਉਠਤਾ ਹੈ
ਨਾਲਾ--ਰੋਣਾ
ਲੜਤੀ ਹੈ ਉਸ ਕੀ ਚਸ਼ਮ ਏ ਸ਼ੋਖ਼ ਜਹਾਂ
ਇਕ ਆਸ਼ੋਬ ਵਾਂ ਸੇ ਉਠਤਾ ਹੈ
ਸੁਧ ਲੇ ਘਰ ਕੀ ਭੀ ਸ਼ੋਲਾ ਏ ਅਵਾਜ਼
ਦੂਦ ਕੁਛ ਆਸ਼ੀਆਂ ਸੇ ਉਠਤਾ ਹੈ
ਦੂਦ-- ਧੂੰਆਂ
ਬੈਠਨੇ ਕੌਨ ਦੇ ਹੈ ਫਿਰ ਉਸ ਕੋ
ਜੋ ਤੇਰੇ ਆਸਤਾਂ ਸੇ ਉਠਤਾ ਹੈ
ਯੂੰ ਉਠੇ ਆਹ ਉਸ ਗਲੀ ਸੇ ਹਮ
ਜੈਸੇ ਕੋਈ ਜਹਾਂ ਸੇ ਉਠਤਾ ਹੈ
ਇਸ਼ਕ ਇਕ ਮੀਰ ਭਾਰੀ ਪੱਥਰ ਹੈ
ਬੋਝ ਕਬ ਨਾਤਵਾਂ ਸੇ ਉਠਤਾ ਹੈ
ਨਾਤਵਾਂ-- ਕਮਜ਼ੋਰ
(ਮੀਰ ਤੱਕੀ ਮੀਰ)
Subscribe to:
Posts (Atom)