Showing posts with label ਕਦੀ ਤੇ ਹੱਸ ਬੋਲ ਵੇ کدی تے حس بول وے. Show all posts
Showing posts with label ਕਦੀ ਤੇ ਹੱਸ ਬੋਲ ਵੇ کدی تے حس بول وے. Show all posts

Friday, October 9, 2009

ਕਦੀ ਤੇ ਹੱਸ ਬੋਲ ਵੇ

ਕਦੀ ਤੇ ਹੱਸ ਬੋਲ ਵੇ ਨਾ ਜਿੰਦ ਸਾਡੀ ਰੋਲ ਵੇ


ਕਦੀ ਤੇ ਹੱਸ ਬੋਲ ਵੇ ਨਾ ਜਿੰਦ ਸਾਡੀ ਰੋਲ ਵੇ


ਵੇ ਆਜਾ ਦਿਲ ਜਾਨੀਆਂ ,ਵੇ ਕਰ ਮਹਿਰਬਾਨੀਆਂ


ਵੇ ਆਜਾ ਦਿਲ ਜਾਨੀਆਂ ,ਵੇ ਕਰ ਮਹਿਰਬਾਨੀਆਂ


ਨਾ ਦੁਖਾਂ ਨਾ ਟੋਲ ਵੇ ਨਾ ਜਿੰਦ ਸਾਡੀ ਰੋਲ ਵੇ


ਕਦੀ ਤੇ ਹੱਸ ਬੋਲ ਵੇ ................


ਵੇ ਤੇਰੇ ਨਾਲ ਲਾ ਕੇ ਵੇ ਤੈਨੂੰ ਪੱਲੇ ਪਾ ਕੇ


ਵੇ ਤੇਰੇ ਨਾਲ ਲਾ ਕੇ ਵੇ ਤੈਨੂੰ ਪੱਲੇ ਪਾ ਕੇ


ਲੁਟੀ ਮੈ ਅਨਭੋਲ ਵੇ ਨਾ ਜਿੰਦ ਸਾਡੀ ਰੋਲ ਵੇ


ਕਦੀ ਤੇ ਹੱਸ ਬੋਲ ਵੇ ................


ਵੇ ਨਿਤ ਦੇ ਵਿਛੋੜੇ ਕੀਤੇ ਨੇ ਸਾਹ ਥੋੜੇ


ਵੇ ਨਿਤ ਦੇ ਵਿਛੋੜੇ ਕੀਤੇ ਨੇ ਸਾਹ ਥੋੜੇ


ਆ ਖੁਲ ਗਏ ਨੇ ਪੋਲ ਵੇ ਨਾ ਜਿੰਦ ਸਾਡੀ ਰੋਲ ਵੇ


ਕਦੀ ਤੇ ਹੱਸ ਬੋਲ ਵੇ ................


ਵੇ ਦੇਸ਼ ਪਰਾਇਆ ਵੇ ਜਾ ਕੇ ਵਸਾਇਆ


ਵੇ ਦੇਸ਼ ਪਰਾਇਆ ਵੇ ਜਾ ਕੇ ਵਸਾਇਆ


ਆ ਦੁਖ ਸੁਖ ਫੋ਼ਲ ਵੇ ਨਾ ਜਿੰਦ ਸਾਡੀ ਰੋਲ ਵੇ


ਕਦੀ ਤੇ ਹੱਸ ਬੋਲ ਵੇ ਨਾ ਜਿੰਦ ਸਾਡੀ ਰੋਲ ਵੇ


ਵੇ ਆਜਾ ਦਿਲ ਜਾਨੀਆਂ ,ਵੇ ਕਰ ਮਹਿਰਬਾਨੀਆਂ


ਵੇ ਆਜਾ ਦਿਲ ਜਾਨੀਆਂ ,ਵੇ ਕਰ ਮਹਿਰਬਾਨੀਆਂ


ਨਾ ਦੁਖਾਂ ਨਾ ਟੋਲ ਵੇ ਨਾ ਜਿੰਦ ਸਾਡੀ ਰੋਲ ਵੇ


ਕਦੀ ਤੇ ਹੱਸ ਬੋਲ ਵੇ ਨਾ ਜਿੰਦ ਸਾਡੀ ਰੋਲ ਵੇ


ਕਦੀ ਤੇ ਹੱਸ ਬੋਲ ਵੇ ਨਾ ਜਿੰਦ ਸਾਡੀ ਰੋਲ ਵੇ