
‘ ਮੁਨਾਜਾਤ-ਏ-ਬਾਮਦਾਦੀ ’ ਪੰਜਾਬੀ ਸਾਹਿਤ ਦੀ ਚੋਟੀ ਦੀ ਸਰਬਕਾਲੀ ਰਚਨਾ ‘ਜਪੁ ਜੀ ਸਾਹਿਬ’ ਦਾ ਭਾਈ ਲਕਸ਼ਵੀਰ ਸਿੰਘ ‘ਮੁਜ਼ਤਰ’ ਨਾਭਵੀ ਦੁਆਰਾ ਕਵਿਤਾ ਵਿੱਚ ਹੀ ਫਾਰਸੀ ਅਨੁਵਾਦ ਹੈ.ਇਹ ਅਨੁਵਾਦ ੧੯੬੯ ਵਿੱਚ ਫਾਰਸੀ ਵਿੱਚ ਛਪ ਗਿਆ ਸੀ ਅਤੇ ਫਾਰਸੀ ਹਲਕਿਆਂ ਵਿੱਚ ਖਾਸ ਕਰ ਇਰਾਨ ਵਿੱਚ ਖੂਬ ਪੜ੍ਹੀ ਜਾਣ ਵਾਲੀ ਰਚਨਾ ਹੈ. ਫਾਰਸੀ ਸ਼ਬਦ ‘ਮੁਨਾਜਾਤ’ ਦਾ ਅਰਥ ਹੈ ਉਹ ਗੀਤ ਜੋ ਰੂਹਾਨੀ ਸਰੋਕਾਰਾਂ ਨੂੰ ਮੁਖਾਤਿਬ ਹੋਵੇ ਅਤੇ ‘ਬਾਮਦਾਦੀ’ ਸਵੇਰ ਵਕਤ ਦਾ.ਅਸੀਂ ਜਾਣਦੇ ਹਾਂ ਕਿ ਜਿਨ੍ਹਾਂ ਬੁਲੰਦੀਆਂ ਤੇ ਕਵਿਤਾ ਪੰਜਾਬੀ ਅਤੇ ਫਾਰਸੀ ਵਿੱਚ ਪਹੁੰਚੀ ਹੈ ਉਹ ਸ਼ਾਇਦ ਹੋਰ ਕਿਸੇ ਜ਼ਬਾਨ ਵਿੱਚ ਨਹੀਂ ਪਹੁੰਚ ਸਕੀ . ਪੰਜਾਬੀ ਵਿੱਚ ਨਾਨਕ , ਬੁੱਲੇ ਤੇ ਵਾਰਸ ਦੀ ਕੋਈ ਰੀਸ ਨਹੀਂ. ਤੇ ਉਧਰ ਰੂਮੀ ਤੇ ਹਾਫਿਜ਼ ਸ਼ੀਰਾਜੀ ਤੇ ਸਰਮਦ ਦਾ ਕੋਈ ਤੋੜ ਨਹੀਂ. ਹਾਫਿਜ਼ ਨੇ ਗਜ਼ਲ ਨੂੰ ਸੰਪੂਰਨਤਾ ਤੱਕ ਪਹੁੰਚਾ ਦਿੱਤਾ ਜੋ ਕਿਸੇ ਵੀ ਕਲਾਕਾਰ ਲਈ ਸਰਵੋਤਮ ਸੁਹਜ ਆਦਰਸ਼ ਹੁੰਦਾ ਹੈ. ਉਨ੍ਹਾਂ ਨੇ ਆਪਣੀ ਕਲਾ ਘਾਲਣਾ ਦਾ ਐਸਾ ਸਿੱਕਾ ਮਨਵਾਇਆ ਕਿ ਪੱਛਮੀ ਜਗਤ ਦੇ ਧੁਰੰਧਰ ਗੋਇਟੇ ਨੇ ਜਰਮਨ ਵਿੱਚ ਗਜ਼ਲਾਂ ਲਿਖੀਆਂ ਅਤੇ ਬਾਅਦ ਵਿੱਚ ਮਹਾਂ ਕਵੀ ਲੋਰਕਾ ਨੇ ਸਪੇਨੀ ਵਿੱਚ.
ਅਸੀਂ ਫਾਰਸੀ ਬੋਲੀ ਵਾਲੇ ਦੇਸ਼ਾਂ( ਤਾਜਕਿਸਤਾਨ ,ਅਫਗਾਨਿਸਤਾਨ ਅਤੇ ਇਰਾਨ) ਨਾਲ ਹਿੰਦੁਸਤਾਨ ਦੇ ਖਾਸਕਰ ਪੰਜਾਬ ਦੇ ਗਹਿਰੇ ਸਭਿਆਚਾਰਕ ਸੰਬੰਧਾਂ ਬਾਰੇ ਵੀ ਜਾਣਦੇ ਹਾਂ. ਸਾਡੀ ਪੰਜਾਬੀ ਕਵਿਤਾ ਕਿਵੇਂ ਕਚਘਰੜ ਪੜਾਵਾਂ ਵਿੱਚ ਭਟਕੇ ਬਗੈਰ ਪ੍ਰਮਾਣਿਕਤਾ ਹਾਸਲ ਕਰ ਸਕੀ ਇਸ ਬੁਝਾਰਤ ਨੂੰ ਸਮਝਣ ਲਈ ਫਾਰਸੀ ਸ਼ਾਇਰੀ ਦੀ ਅਮੀਰ ਵਿਰਾਸਤ ਨਾਲ ਇਹਦੇ ਰਿਸ਼ਤੇ ਤੋਂ ਕੁਝ ਅਤਾ ਪਤਾ ਮਿਲ ਸਕਦਾ ਹੈ. ਇਹ ਸਭਿਆਚਾਰਕ ਮਿੱਸ ਹੀ ਹੈ ਜਿਥੇ ਮਨੁਖੀ ਸ਼ਖਸੀਅਤ ਦੇ ਨਿਖਾਰ ਲਈ ਨਵੇਂ ਨਵੇਂ ਅਤੇ ਸਦਾ ਵਧੇਰੇ ਕਾਰਗਰ ਰੂਹਾਨੀ ਔਜਾਰ ਰੂਪ ਧਾਰਦੇ ਰਹਿੰਦੇ ਹਨ.
ਪੰਜਾਬੀ ਸਭਿਆਚਾਰ ਦੀ ਇਸ ਅਮੁੱਲੀ ਰਚਨਾ ਨਾਲ ਅਸੀਂ ਬਚਪਨ ਤੋਂ ਹੀ ਜੁੜ ਜਾਂਦੇ ਰਹੇ ਹਾਂ. ਸਿਆਲ ਦੀ ਰੁਤੇ ਤੜਕੇ ਤੜਕੇ ਠੰਡੇ ਪਾਣੀ ਨਾਲ ਇਸਨਾਨ ਕਰਦਿਆਂ ਮੇਰੀ ਦਾਦੀ ਦਾ ਉੱਚੀ ਆਵਾਜ਼ ਵਿੱਚ ਪਾਠ ਕੁਦਰਤੀ ਹੀ ਯਾਦਾਂ ਦੇ ਅਭੁੱਲ ਖਾਨੇ ਵਿੱਚ ਟਿਕ ਗਿਆ ਸੀ. ਫਿਰ ਉਚੇਰੀਆਂ ਜਮਾਤਾਂ ਵਿੱਚ ਪਹੁੰਚਣ ਤੇ ਪੰਜਾਬੀ ਸਾਹਿਤ ਦੇ ਹਿੱਸੇ ਵਜੋਂ ਸਾਹਿਤਕ ਅਧਿਐਨ ਵਜੋਂ ਇਸ ਕੀਮਤੀ ਲਿਖਤ ਨਾਲ ਵਾਹ ਪਿਆ.
ਇਹਦੀ ਅਹਿਮੀਅਤ ਦੇ ਨਵੇਂ ਨਵੇਂ ਪਹਿਲੂ ਸਾਹਮਣੇ ਆਉਂਦੇ ਗਏ. ਕਦੇ ਵੱਖ ਵੱਖ ਟੀਕੇ ਪੜ੍ਹਨਾ ਅਤੇ ਕਦੇ ਵੱਖ ਵੱਖ ਅੰਗ੍ਰੇਜ਼ੀ ਅਨੁਵਾਦ.
[caption id="attachment_1506" align="alignright" width="307" caption="ਜਪੁ ਜੀ ਸਾਹਿਬ"]
[/caption]ਪੰਜਾਬ ਯੂਨੀਵਰਸਿਟੀ ਦੇ ਇੱਕ ਨਿਮਾਣੇ ਜਿਹੇ ਪੇਂਡੂ ਕਾਲਜ ਸਿਧਸਰ ਵਿੱਚ ਮੈਂ ਪੜ੍ਹਦਾ ਸੀ . ਬੀ ਏ ਵਿੱਚ ਮੈਂ ਆਪਣੀ ਰੁਚੀ ਅਨੁਸਾਰ ਪੰਜਾਬੀ ਇਲੈਕਟਿਵ ਨੂੰ ਵਿਸ਼ੇ ਵਜੋਂ ਚੁਣਿਆ. ਜਦੋ ਬੀ ਏ ਫਾਈਨਲ ਦਾ ਇਮਤਿਹਾਨ ਹੋਇਆ ਤਾਂ ਪੰਜਾਬੀ ਦੇ ਪੇਪਰ ਦੇ ਪੰਜਾਂ ਵਿੱਚੋਂ ਇੱਕ ਸਵਾਲ ਸੀ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਸਾਹਿਤਕ ਅਹਿਮੀਅਤ ਦੱਸੋ. ਮੈਂ ਇਹ ਸਵਾਲ ਬਹੁਤ ਇਕਾਗਰ ਹੋ ਕੇ ਲਿਖਿਆ. ਨਤੀਜਾ ਇਹ ਕਿ ਮੈਂ ਪੰਜਾਬੀ ਵਿੱਚੋਂ ੧੯੭੫ ਵਿੱਚ ਯੂਨੀਵਰਸਿਟੀ ਵਿੱਚੋਂ ਪਹਿਲੇ ਨੰਬਰ ਤੇ ਰਿਹਾ.
ਫਿਰ ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਐਮ ਏ ਆਨਰਜ ਕਰਨ ਲਗ ਪਿਆ ਤੇ ਇੱਕ ਸਾਲ ਬਾਅਦ ਵਿੱਚੇ ਛੱਡ ਕੇ ਚਲਾ ਗਿਆ. ਮੁੜ ਕੇ ੧੯੮੧ ਵਿੱਚ ਫਿਰ ਦੁਬਾਰਾ ਦਾਖਲਾ ਲੈ ਲਿਆ ਤੇ ੧੯੮੩ ਵਿੱਚ ਮੈਂ ਯੂਨੀਵਰਸਿਟੀ ਦਾ ਪੰਜਾਬੀ ਐਮ ਏ ਆਨਰਜ ਵਿੱਚੋਂ ਪਹਿਲੇ ਸਥਾਨ ਤੇ ਰਿਹਾ ਸੀ. ਯਾਨੀ ਸੂਫੀ ਤੇ ਗੁਰਮਤਿ ਸਾਹਿਤ ਨਾਲ ਮੇਰਾ ਸੰਬੰਧ ਵਾਰ ਵਾਰ ਜੁੜਦਾ ਗਿਆ. ਦਾਰਸ਼ਨਿਕ ਸਵਾਲਾਂ ਵਿੱਚ ਰੁਚੀ ਕਾਰਨ ਸਾਰੀ ਉਮਰ ਰੂਹਾਨੀ ਪੰਜਾਬੀ ਸਾਹਿਤ ਨਾਲ ਮੈਂ ਦਿਲੋਂ ਜੁੜਿਆ ਹਾਂ.
ਦੋ ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਮੈਨੂੰ ਆਪਣੀ ਚਿਰਾਂ ਪੁਰਾਣੀ ਤਮੰਨਾ ਪੂਰੀ ਕਰਨ ਦਾ ਰਾਹ ਮਿਲ ਗਿਆ. ਤਮੰਨਾ ਸੀ ਫਾਰਸੀ ਸਿਖਣ ਦੀ ਜੋ ਗਾਲਿਬ ਤੇ ਫੈਜ਼ ਪੜ੍ਹਦਿਆਂ ਹੋਰ ਤਕੜੀ ਹੋ ਗਈ ਸੀ. ਇੰਟ੍ਰਨੈਟ ਤੇ ਮੈਨੂੰ ਫਾਰਸੀ ਸਿਖਣ ਲਈ ਸਬਕ ਲਭ ਗਏ ਤੇ ਮੈਂ ਸਾਲ ਕੁ ਬਾਅਦ ਹੀ ਇਸ ਕਾਬਲ ਹੋ ਗਿਆ ਕਿ ਰੂਮੀ ਤੇ ਹਾਫਿਜ਼ ਦੀ ਸ਼ਾਇਰੀ ਦਾ ਜ਼ਾਇਕਾ ਉਨ੍ਹਾਂ ਦੀ ਮੂਲ ਜ਼ਬਾਨ ਵਿੱਚ ਵੀ ਥੋੜਾ ਬਹੁਤ ਚੱਖ ਸਕਾਂ. ਉਰਦੂ ਪਹਿਲੋਂ ਹੀ ਸਿਖਿਆ ਹੋਣ ਕਰਕੇ ਲਿੱਪੀ ਦਾ ਝੰਜਟ ਨਹੀਂ ਸੀ.
[caption id="attachment_1507" align="alignleft" width="225" caption="ਭਾਈ ਲਕਸ਼ਵੀਰ ਸਿੰਘ 'ਮੁਜ਼ਤਰ' ਨਾਭਵੀ"]
[/caption]ਤੇ ਜਦੋਂ ਮੈਨੂੰ ਇਸੇ ਸਮੇਂ ਦੌਰਾਨ ਸ੍ਰੀਮਾਨ ਲਕਸ਼ਵੀਰ ਹੁਰਾਂ ਦੇ ਇਸ ਵੱਡੇ ਕਾਰਨਾਮੇ ਦੀ ਖਬਰ ਪ੍ਰੋ. ਬਲਬੀਰ ਬੱਲੀ ਕੋਲੋਂ ਮਿਲੀ ਤਾਂ ਇੱਕ ਅਜੀਬ ਤਰ੍ਹਾਂ ਦੀ ਖੁਤਖੁਤੀ ਦਾ ਅਹਿਸਾਸ ਹੋਇਆ : ਇੱਕ ਵਾਰ ਫਿਰ ਜੀਵਨ ਜਾਚ ਦੀਆਂ ਪਰਖੀਆਂ ਤਰਕੀਬਾਂ ਨਾਲ ਯੁਕਤ ਮਹਾਨ ਰਚਨਾ “ ਜਪੁ ਜੀ ਸਾਹਿਬ ” ਨੂੰ ਸਮਝਣ ਦੇ ਸਰੂਰ ਦੀ ਕਲਪਨਾ ਨਾਲ ਇੱਕ ਚਾਉ ਜਿਹਾ ਚੜ੍ਹ ਗਿਆ.
ਤੇ ਹੁਣ ਮੈਂ ਮੂਲ ਦੇ ਨਵੇਂ ਅਧਿਐਨ ਦੇ ਨਾਲ ਨਾਲ ਫਾਰਸੀ ਤਰਜੁਮੇ ਦਾ ਲੁਤਫ਼ ਵੀ ਲੈ ਰਿਹਾ ਹਾਂ ਤੇ ਮੇਰਾ ਜੀ ਕਰਦਾ ਹੈ ਕਿ ਮੈਂ ਇਹ ਅਨੁਭਵ ਆਪਣੇ ਦੋਸਤਾਂ ਨਾਲ ਸਾਂਝਾ ਕਰਾਂ.
ਪੰਜਾਬੀ ਯੂਨੀਵਰਸਿਟੀ ਵਲੋਂ ਛਾਪੀ ਇਸ ਕਿਤਾਬ ਵਿੱਚ ਭਾਈ ਲਕਸ਼ਵੀਰ ਸਿੰਘ ਬਾਰੇ ਤੇ ਉਨ੍ਹਾਂ ਦੇ ਤਜੁਰਬਿਆਂ ਬਾਰੇ ਜੋ ਜਾਣਕਾਰੀ ਪੰਜਾਬੀ ਵਿਚ ਹਰਪਾਲ ਸਿੰਘ ਪੰਨੂ ਨੇ ਦਿੱਤੀ ਹੈ ਉਹ ਬਹੁਤ ਰੌਚਿਕ ਤੇ ਪ੍ਰੇਰਨਾਦਾਇਕ ਹੈ .
ਫਾਰਸੀ ਨਾ ਜਾਣਨ ਵਾਲਿਆਂ ਲਈ ਵੀ ਇਸ ਕਿਤਾਬ ਵਿੱਚ ਬਹੁਤ ਸਮਗਰੀ ਹੈ.


ਬੇਬਕੂਫਾਂ ਦੀ ਜਾਤੀ ਨਹੀਂ ਹੁੰਦੀ । ਉਨ੍ਹਾਂ ਦਾ ਕੋਈ ਦਲ ਨਹੀਂ ਹੁੰਦਾ । ਚੋਣ ਦੇ ਮੌਸਮ ਵਿੱਚ ਰਾਜਨੀਤਕ ਬੇਬਕੂਫੀਆਂ ਖੂਬ ਹੁੰਦੀਆਂ ਹਨ । ਆਮ ਲੋਕ ਉਨ੍ਹਾਂ ਵਿੱਚ ਮਜਾ ਲੈਂਦੇ ਹਨ । ਚੋਣਾਂ ਵਿੱਚ ਅਸਭਿਅ ਅਤੇ ਅਸ਼ਲੀਲ ਭਾਸ਼ਾ ਦਾ ਪ੍ਰਯੋਗ ਆਮ ਗੱਲ ਹੈ । ਇਨ੍ਹੀਂ ਦਿਨੀਂ ਪੱਛਮ ਬੰਗਾਲ ਦੇ ਨੇਤਾਵਾਂ ਵਿੱਚ ਅਸਭਿਅ ਅਤੇ ਅਸ਼ਲੀਲ ਭਾਸ਼ਾ ਬੋਲਣ ਦੀ ਹੋੜ ਲੱਗੀ ਹੈ । ਜੋ ਜਿੰਨੀ ਜ਼ਿਆਦਾ ਅਸ਼ਲੀਲ ਭਾਸ਼ਾ ਬੋਲ ਰਿਹਾ ਹੈ ਉਹ ਉਨੀਆਂ ਹੀ ਜ਼ਿਆਦਾ ਤਾੜੀਆਂ ਖੱਟ ਰਿਹਾ ਹੈ । ਟੀਵੀ ਚੈਨਲਾਂ ਨਾਲ ਇਸ ਅਸ਼ਲੀਲਤਾ ਦਾ ਖੂਬ ਪਰਚਾਰ ਹੋ ਰਿਹਾ ਹੈ । ਖਾਸਕਰ ਟਾਕ ਸ਼ੋ ਅਤੇ ਲਾਇਵ ਪ੍ਰਸਾਰਣਾਂ ਵਿੱਚ ਅਸ਼ਲੀਲਤਾ ਨੂੰ ਸਾਫ਼ ਵੇਖਿਆ ਜਾ ਸਕਦਾ ਹੈ । ਗਾਲੀ ਗਲੋਚ ਰਾਜਨੀਤਕ ਭਾਸ਼ਾ ਦਾ ਲਾਜ਼ਮੀ ਅੰਸ਼ ਹੈ । ਗਾਲਾਂ ਦੇ ਬਿਨਾਂ ਰਾਜਨੀਤੀ ਪ੍ਰਭਾਵਸ਼ਾਲੀ ਨਹੀਂ ਬਣਦੀ । ਰਾਜਨੀਤੀ ਵਿੱਚ ਅਸ਼ਲੀਲ ਭਾਸ਼ਾ ਮੂਲ ਤੌਰ ਤੇ ਬੇਬਕੂਫੀ ਹੈ । ਇਹ ਰਾਜਨੀਤੀ ਦਾ ਪੇਜ ਥਰੀ ਕਲਚਰ ਹੈ । ਜੇਕਰ ਕੋਈ ਵਿਅਕਤੀ ਪੱਛਮ ਬੰਗਾਲ ਦੇ ਨੇਤਾਵਾਂ ਦੇ ਬੀਤੇ ਹੋਏ ਤਿੰਨ ਸਾਲਾਂ ਵਿੱਚ ਦਿੱਤੇ ਗਏ ਬਿਆਨਾਂ ਨੂੰ ਸੂਚੀਬੱਧ ਕਰੇ ਤਾਂ ਅਸ਼ਲੀਲ ਭਾਸ਼ਿਕ ਪ੍ਰਯੋਗਾਂ ਦਾ ਅੱਛਾ - ਖਾਸਾ ਦਸਤਾਵੇਜ਼ ਤਿਆਰ ਹੋ ਸਕਦਾ ਹੈ । ਅਸ਼ਲੀਲ ਭਾਸ਼ਾ ਦਾ ਲਕਸ਼ ਹੈ ਸੱਚ ਨੂੰ ਛਿਪਾਉਣਾ , ਲੀਪਾਪੋਤੀ ਕਰਨਾ ਅਤੇ ਝੂਠੀ ਗੱਲ ਦਾ ਪਰਚਾਰ ਕਰਨਾ । ਪੱਛਮ ਬੰਗਾਲ ਦਾ ਸੱਚ ਕੀ ਹੈ ? ਇਹ ਚੀਜ ਕਦੇ ਆਲੋਚਨਾਤਮਕ ਨਜ਼ਰੀਏ ਨਾਲ ਨੇਤਾਗਣ ਦੇਖਣ ਦੀ ਕੋਸ਼ਿਸ਼ ਨਹੀਂ ਕਰਦੇ । ਨਤੀਜੇ ਦੇ ਤੌਰ ਤੇ ਬਹਿਸ , ਦਲੀਲ਼ ਅਤੇ ਭਾਸ਼ਾ ਨੂੰ ਉਨ੍ਹਾਂ ਨੇ ਅਪ੍ਰਸੰਗਿਕ ਬਣਾ ਦਿੱਤਾ ਹੈ । ਪੂਰੇ ਪ੍ਰਾਂਤ ਵਿੱਚ ਦਮਿਤ ਅਜਾਦੀ ਦਾ ਬੋਲਬਾਲਾ ਹੈ । ਜੋ ਖੁੱਲਕੇ ਬੋਲਦਾ ਹੈ ਉਸਨੂੰ ਤਰ੍ਹਾਂ - ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇੱਕ ਜਮਾਨਾ ਸੀ ਪੱਛਮ ਬੰਗਾਲ ਵਿੱਚ ਵਿਚਾਰਧਾਰਾ ਅਤੇ ਤਰਕ ਵਿਤਰਕ ਦਾ ਸੁੰਦਰ ਮਾਹੌਲ ਹੁੰਦਾ ਸੀ ਅੱਜ ਉਹ ਪੂਰੀ ਤਰ੍ਹਾਂ ਨਸ਼ਟ ਹੋ ਚੁੱਕਿਆ ਹੈ । ਰਾਜਨੀਤਕ ਪਦਾਵਲੀ ਅਰਥਹੀਨ ਹੋ ਗਈ ਹੈ । ਰਾਜਨੀਤਕ ਪਦਾਵਲੀ ਦੇ ਨਾਲ ਰਾਜਨੀਤਕ ਦਲਾਂ ਦੇ ਵਰਕਰਾਂ ਦੇ ਵਿਹਾਰ ਅਤੇ ਵਿਚਾਰ ਦਾ ਕੋਈ ਮੇਲ ਨਹੀਂ ਹੈ । ਜੋ ਭਾਸ਼ਾ ਬੋਲੀ ਜਾ ਰਹੀ ਹੈ ਉਹ ਰਾਜਨੀਤਕ ਅਰਥਹੀਨਤਾ ਪੈਦਾ ਕਰ ਰਹੀ ਹੈ । ਪੱਛਮ ਬੰਗਾਲ ਵਿੱਚ ਰਾਜਨੀਤਕ ਪਦਾਵਲੀ ਵਿੱਚ ਕੋਈ ਨੇਤਾ ਜਦੋਂ ਭਾਸ਼ਣ ਦਿੰਦਾ ਹੈ ਅਤੇ ਲੇਖ ਲਿਖਦਾ ਹੈ ਤਾਂ ਸਭ ਤੋਂ ਜ਼ਿਆਦਾ ਅਪ੍ਰਸੰਗਿਕ ਦਿਸਦਾ ਹੈ । ਅਖੀਰ ਇਹ ਮਾਹੌਲ ਕਿਉਂ ਬਣਿਆ ? ਪਾਰਟੀ ਮੁਖਪਤਰਾਂ ਵਿੱਚ ਅੱਲਮਗੱਲਮ ਕੁੱਝ ਵੀ ਛਪਦਾ ਰਹਿੰਦਾ ਹੈ । ਜੋ ਚੀਜਾਂ ਛਪਦੀਆਂ ਹਨ ਉਹ ਫੋਕੇ ਵਿਚਾਰ ਦੀ ਤਰ੍ਹਾਂ ਪ੍ਰਤੀਤ ਹੁੰਦੀਆਂ ਹਨ ਅਤੇ ਅਜਿਹੀ ਸ਼ੈਲੀ ਵਿੱਚ ਲਿਖਿਆ ਜਾਂਦਾ ਹੈ ਜਿਸ ਵਿੱਚ ਕਿਤੇ ਤੋਂ ਵੀ ਕਿਸੇ ਨਵੀਂ ਚੀਜ ਦਾ ਪਰਵੇਸ਼ ਮਨਾਹੀ ਹੈ ।